HarjitBedi7ਲੋਕਾਂ ਦੇ ਦਿਲਾਂ ਵਿੱਚ ਵਸਣਾ ਸਭ ਤੋਂ ਵੱਡਾ ਅਵਾਰਡ ਹੈ ...
(24 ਜੂਨ 2019)

 

ਪੁਰਾਣੇ ਸਮਿਆਂ ਤੋਂ ਹੀ ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਲੋਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਰਿਹਾ ਹੈਉਹਨਾਂ ਨੂੰ ਇਨਾਮ ਅਤੇ ਸਨਮਾਨ ਦੇ ਕੇ ਨਿਵਾਜਿਆ ਜਾਂਦਾ ਰਿਹਾ ਹੈਪਰ ਹੌਲੀ ਹੌਲੀ ਹਰ ਇੱਕ ਗੱਲ ਦੇ ਅਰਥ ਬਦਲ ਰਹੇ ਹਨਅੱਜ ਹਾਲਤ ਇਹ ਹੈ ਕਿ ਬਹੁਤੇ ਲੋਕ ਅਵਾਰਡ ਪਰਾਪਤੀ ਲਈ ਕਿਸੇ ਖੇਤਰ ਵਿੱਚ ਘਾਲਣਾ ਕਰਨ ਦੀ ਥਾਂ ਜੁਗਾੜ ਬਣਾ ਲੈਂਦੇ ਹਨਕਿਸੇ ਖੇਤਰ ਵਿੱਚ ਪਰਾਪਤੀ ਲਈ ਘਾਲਣਾ ਦੀ ਥਾਂ ਜੁਗਾੜ ਲਾਉਣ ਤੇ ਵਧ ਮੁਸ਼ੱਕਤ ਕਰਦੇ ਹਨਜੁਗਾੜ ਨਾਲ ਪਰਾਪਤ ਕੀਤੇ ਅਜਿਹੇ ਸਨਮਾਨ ਦੀ ਘਰ ਵਿੱਚ ਨੁਮਾਇਸ਼ ਲਾ ਕੇ, ਆਏ ਗਏ ਨੂੰ ਗੱਲੀਂ ਬਾਤੀਂ ਮਿਲੇ ਅਵਾਰਡ ਉੱਤੇ ਨਜ਼ਰ ਪਵਾ ਕੇ ਅਤੇ ਅਖਬਾਰ ਵਿੱਚ ਫੋਟੋ ਛਪਵਾ ਕੇ ਇਹ ਲੋਕ ਧੰਨ ਧੰਨ ਹੋ ਜਾਂਦੇ ਹਨਬਹੁਤੀ ਵਾਰ ਤਾਂ ਅਜਿਹੇ ਲੋਕ ਦੂਜਿਆਂ ਤੋਂ ਗਾਲ੍ਹਾਂ ਦਾ ਪਰਸ਼ਾਦ ਵੀ ਪਰਾਪਤ ਕਰਦੇ ਹਨ ਕਿਉਂਕਿ ਲੋਕ ਅੰਨ੍ਹੇ ਨਹੀਂ ਹੁੰਦੇ ਅਤੇ ਉਨ੍ਹਾਂ ਨੂੰ ਸਭ ਪਤਾ ਹੁੰਦਾ ਹੈਪਰ ਇੱਕ ਗੱਲ ਜ਼ਰੂਰ ਹੈ ਕਿ ਉਹ ਚਰਚਾ ਵਿੱਚ ਜ਼ਰੂਰ ਰਹਿੰਦੇ ਹਨ, ਭਾਵੇਂ ਇਹ ਨਾਂਹ ਪੱਖੀ ਹੀ ਹੋਵੇਪਰ ਜੁਗਾੜੂ ਲੋਕਾਂ ਨੂੰ ਇਸਦੀ ਪਰਵਾਹ ਨਹੀਂ ਹੁੰਦੀ ਉਹ ਤਾਂ ਆਪਣੇ ਆਪ ਨੂੰ ਦੂਜਿਆਂ ਤੋਂ ਉੱਚਾ ਸਮਝ ਕੇ ਭੋਇੰ ਉੱਤੇ ਪੈਰ ਹੀ ਨਹੀਂ ਟਿਕਾਉਂਦੇ ਤੇ ਹਵਾ ਵਿੱਚ ਉੱਡੇ ਫਿਰਦੇ ਹਨ, ਭਾਵੇਂ ਸੂਝਵਾਨ ਲੋਕਾਂ ਦੀ ਨਜ਼ਰ ਵਿੱਚੋਂ ਡਿੱਗ ਕੇ ਉਹਨਾਂ ਦਾ ਮੂੰਹ ਮੱਥਾ ਵਿਗੜਿਆ ਹੁੰਦਾ ਹੈ

ਪਹਿਲਾਂ ਤਾਂ ਅਵਾਰਡ ਦੇਣ ਵਾਲੇ ਆਪਣੇ ਸੋਮਿਆਂ ਰਾਹੀਂ ਅਜਿਹੇ ਲੋਕਾਂ ਦੀ ਭਾਲ ਕਰਦੇ ਸਨ ਜਿਹੜੇ ਇਨਾਮ ਅਤੇ ਸਨਮਾਨ ਦੇ ਹੱਕਦਾਰ ਹੋਣਪਰ ਬਦਲੇ ਹਾਲਤਾਂ ਮੁਤਾਬਕ ਅਵਾਰਡ ਲੈਣ ਲਈ ਬੇਨਤੀ ਕਰਨੀ ਪੈਂਦੀ ਹੈ ਤੇ ਚਾਹਵਾਨ ਲੋਕ ਗੈਂਗ ਬਣਾ ਕੇ ਇੱਕ ਦੂਜੇ ਦੇ ਨਾਵਾਂ ਦੀ ਸਿਫਾਰਸ਼ ਕਰਦੇ ਹਨਜਿਸ ਅਥਾਰਟੀ ਨੇ ਇਹ ਸਨਮਾਨ ਦੇਣਾ ਹੋਵੇ, ਉਸ ਤੱਕ ਪਹੁੰਚ ਕਰਨ ਲਈ ਉਸ ਦੇ ਨਜਦੀਕੀਆਂ ਪਿੱਛੇ ਘੁੰਮ ਘੁੰਮ ਜੁੱਤੀਆਂ ਘਸਾਈਆਂ ਜਾਂਦੀਆਂ ਹਨਹੱਦ ਬੰਨੇ ਟੱਪ ਕੇ ਚਾਪਲੂਸੀ ਕੀਤੀ ਜਾਂਦੀ ਹੈ ਫਿਰ ਕਿਤੇ ਜਾ ਕੇ ਅਵਾਰਡ ਦਾ ਮੂੰਹ ਦੇਖਣਾ ਨਸੀਬ ਹੁੰਦਾ ਹੈਇਹੋ ਜਿਹੇ ਅਵਾਰਡੀਆਂ ਨੇ ਅਵਾਰਡਾਂ ਨੂੰ ਇੰਨਾ ਬਦਨਾਮ ਕਰ ਦਿੱਤਾ ਹੈ ਕਿ ਬਹੁਤ ਸਾਰੇ ਸੁਹਿਰਦ ਅਤੇ ਨਿਰਸਵਾਰਥ ਸੇਵਾ ਭਾਵ ਨਾਲ ਕੰਮ ਕਰਨ ਵਾਲੇ ਲੋਕ ਅਜਿਹੇ ਅਵਾਰਡਾ ਤੋਂ ਕੰਨੀ ਕਤਰਾਉਂਦੇ ਹਨ ਅਤੇ ਬਹੁਤ ਹੀ ਘੱਟ ਬੇਨਤੀ ਪੱਤਰ ਭੇਜਦੇ ਹਨ

ਕਈ ਵਾਰ ਅਥਾਰਟੀ ਵਲੋਂ ਇੱਕ ਤੋਂ ਵੱਧ ਵਿਅਕਤੀਆਂ ਨੂੰ ਇੱਕੋ ਸਮੇਂ ਅਵਾਰਡ ਦਿੱਤੇ ਜਾਂਦੇ ਹਨ ਅਜਿਹੇ ਮੌਕੇ ਉੱਤੇ ਜਦ ਇੱਕੋ ਪਲੇਟਫਾਰਮ ਤੋਂ ਕਿਸੇ ਸੁਹਿਰਦ ਵਿਅਕਤੀ ਅਤੇ ਜੁਗਾੜੂ ਨੂੰ ਸਨਮਾਨਿਆ ਜਾਂਦਾ ਹੈ ਤਾਂ ਕਈ ਵਾਰ ਸੁਹਿਰਦ ਵਿਅਕਤੀ ਦਾ ਮਨ ਗਿਲਾਨੀ ਨਾਲ ਭਰ ਜਾਂਦਾ ਹੈਮੌਕੇ ਉੱਤੇ ਉਹ ਨਾਂਹ ਵੀ ਨਹੀਂ ਕਰ ਸਕਦਾ ਤੇ ਮਾਨਸਿਕ ਤੌਰ ’ਤੇ ਉਪਰਾਮ ਹੋਣਾ ਸੁਭਾਵਿਕ ਹੈਪੱਥਰ ਅਤੇ ਹੀਰੇ ਨੂੰ ਇੱਕੋ ਤੱਕੜੀ ਵਿੱਚ ਤੋਲਣਾ ਕਦਾਚਿਤ ਵੀ ਜਾਇਜ਼ ਨਹੀਂਕਈ ਵਾਰ ਤਾਂ ਅਥਾਰਟੀ ਨੂੰ ਵੀ ਆਲੋਚਨਾ ਦਾ ਸ਼ਿਕਾਰ ਹੋਣਾ ਪੈਂਦਾ ਹੈ ਜਿਸਦਾ ਕੋਈ ਬਹੁਤਾ ਕਸੂਰ ਨਹੀਂ ਹੁੰਦਾ ਬੱਸ ਇੰਨੀ ਕੁ ਅਣਗਹਿਲੀ ਜ਼ਰੂਰ ਹੁੰਦੀ ਹੈ ਕਿ ਉਸ ਨੇ ਜਾਂ ਉਸ ਦੇ ਸਟਾਫ ਨੇ ਪੂਰੀ ਘੋਖ ਨਹੀਂ ਕੀਤੀ ਹੁੰਦੀ

ਕਦੇ ਕਦੇ ਗੱਲ ਉਦੋਂ ਹੋਰ ਵੀ ਹਾਸੋਹੀਣੀ ਹੋ ਜਾਂਦੀ ਹੈ ਕਿ ਅਵਾਰਡ ਲੈਣ ਵਾਲਿਆਂ ਦੀ ਥਾਂ ਅਵਾਰਡ ਦੇਣ ਵਾਲੇ ਨਕਲੀ ਤੌਰ ’ਤੇ ਆਪਣਾ ਕੱਦ ਉੱਚਾ ਕਰਨ ਲਈ ਅਵਾਰਡ ਵੰਡਣ ਦਾ ਜੁਗਾੜ ਕਰਦੇ ਹਨ ਤਾਂ ਜੋ ਸਮਾਜ ਵਿੱਚ ਉਹਨਾਂ ਦੀ ਬੱਲੇ ਬੱਲੇ ਹੋਵੇਉਹ ਅਜਿਹੀ ਮਿੱਟੀ ਦੇ ਬਣੇ ਹੁੰਦੇ ਹਨ ਕਿ ਅਵਾਰਡ ਦੇਣ ਲਈ ਹੋਕਾ ਦੇਣ ਤੱਕ ਜਾਂਦੇ ਹਨਕਈ ਵਾਰ ਤਾਂ ਉਹਨਾਂ ਨੂੰ ਅਵਾਰਡ ਲੈਣ ਦਾ ਇੱਛਕ ਬੰਦਾ ਹੀ ਨਹੀਂ ਲੱਭਦਾ

ਕਿਸੇ ਵੀ ਵਿਅਕਤੀ ਲਈ ਫੋਕੀ ਵਾਹ ਵਾਹ ਲਈ ਜੁਗਾੜ ਬਣਾ ਕੇ ਪ੍ਰਾਪਤ ਕੀਤੇ ਅਵਾਰਡ ਦੀ ਥਾਂ ਲੋਕਾਂ ਤੋਂ ਮਿਲਣ ਵਾਲਾ ਪਿਆਰ ਅਤੇ ਸਤਿਕਾਰ ਹੀ ਉੱਤਮ ਅਵਾਰਡ ਹੈਲੋਕਾਂ ਦੇ ਦਿਲਾਂ ਵਿੱਚ ਵਸਣਾ ਸਭ ਤੋਂ ਵੱਡਾ ਅਵਾਰਡ ਹੈਇਹ ਅਵਾਰਡ ਮਨੁੱਖ ਨੂੰ ਸੁਹਿਰਦਤਾ, ਨਿਰਸਵਾਰਥ ਲੋਕ ਸੇਵਾ ਜਾਂ ਸਮਾਜ ਭਲਾਈ ਦੇ ਕੰਮ ਕਰ ਕੇ ਹੀ ਪਰਾਪਤ ਹੋ ਸਕਦਾ ਹੈ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1642)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਹਰਜੀਤ ਬੇਦੀ

ਹਰਜੀਤ ਬੇਦੀ

Brampton, Ontario, Canada.
Phone: (647 924 9087)
Email: (harjitbedi46@gmail.com)

More articles from this author