DarbaraSKahlon8ਇਹ ਵਿਸ਼ਵ ਹੁਣ ਏਕਾਧਿਕਾਰਵਾਦੀ ਤਾਕਤ ਦੀ ਸਰਦਾਰੀ ਹੇਠ ਨਹੀਂ ਹੈ। ਬਹੁਰਾਸ਼ਟਰੀ ਸੰਗਠਨ ...
(13 ਦਸੰਬਰ 2025)


ਪੂਰੇ ਵਿਸ਼ਵ ਵਿੱਚ ਯੁੱਧਾਂ
, ਆਰਥਿਕ ਅਤੇ ਰਣਨੀਤਕ ਪਾਬੰਦੀਆਂ ਅਤੇ ਧਮਕੀਆਂ ਦੇ ਵਿਸ਼ੈਲੇ ਦੌਰ ਵਿੱਚ ਰੂਸੀ ਰਾਸ਼ਟਰਪਤੀ ਵਲਾਦੀ ਮੀਰ ਪੂਤਿਨ ਦੀ 4 ਅਤੇ 5 ਦਸੰਬਰ, 2025 ਨੂੰ ਭਾਰਤ ਫੇਰੀ ਸਮੇਂ ਉਸਦੀ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਨਿੱਘੀ ਇਤਿਹਾਸਿਕ ਮਿਲਣੀ ਨੇ ਭਾਰਤ ਅਤੇ ਰੂਸੀ ਲੰਬੇ ਦੋਸਤਾਨਾ ਸਬੰਧਾਂ ਅਤੇ ਕੌਮਾਂਤਰੀ ਭਾਈਚਾਰੇ ਵਿੱਚ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਕੀਤੀ ਹੈ

ਦਲੇਰਾਨਾ ਕਦਮ: ਭਾਰਤ ਦੀ ਧਰਤੀ ’ਤੇ ਕਦਮ ਰੱਖਣ ਤੋਂ ਪਹਿਲਾਂ ਮਾਸਕੋ ਤੋਂ ਤੁਰਨ ਲੱਗਿਆ ਇੱਕ ਤਾਂ ਉਸਨੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦਾ ਯੂਕ੍ਰੇਨ-ਰੂਸ ਜੰਗ ਸਬੰਧੀ ਭੇਜਿਆ 28 ਨੁਕਾਤੀ ਸ਼ਾਂਤੀ ਸਮਝੌਤਾ ਜੋ ਉਸਦੇ ਸਪੈਸ਼ਲ ਦੂਤਾਂ ਸਟੀਵ ਵਿਟਕੌਫ ਅਤੇ ਜਾਰਡ ਕੁਸ਼ਨਰ (ਟਰੰਪ ਦਾ ਜਵਾਈ) ਨਾਲ ਵਿਚਾਰ ਵਟਾਂਦਰੇ ਬਾਅਦ ਰੱਦ ਕਰ ਦਿੱਤਾਦੂਸਰੇ, ਉਸਨੇ ਫਰਵਰੀ, 2022 ਵਿੱਚ ਰੂਸ ਵੱਲੋਂ ਯੂਕ੍ਰੇਨ ’ਤੇ ਹਮਲੇ ਬਾਅਦ ਦੂਸਰੀ ਵਾਰੀ ਰੂਸੀ ਫੌਜਾਂ ਨੂੰ ਯੂਕ੍ਰੇਨ ਵਿਰੁੱਧ ‘ਵਿਸ਼ੇਸ਼ ਫੌਜੀ ਅਪਰੇਸ਼ਨ’ ਦੇ ਹੁਕਮ ਦਿੱਤੇ

ਭਾਰਤੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਖੁਦ ਪਾਲਮ ਹਵਾਈ ਅੱਡੇ ’ਤੇ ਉਨ੍ਹਾਂ ਦੀ ਅਗਵਾਨੀ ਕਰਨ ਗਏਚੀਨ ਵਿਖੇ ਕੁਝ ਮਹੀਨੇ ਪਹਿਲਾਂ ਤੀਆਨਜਿਨ ਵਿਖੇ ‘ਸੰਘਾਈ ਸਹਿਯੋਗ ਸੰਗਠਨ’ ਸੰਮੇਲਨ ਵੇਲੇ ਜਿਵੇਂ ਰੂਸੀ ਰਾਸ਼ਟਰਪਤੀ ਦੀ ਕਾਰ ਵਿੱਚ ਉਨ੍ਹਾਂ ਨਾਲ ਬੈਠ ਸ਼੍ਰੀ ਮੋਦੀ ਰੁਖਸਤ ਹੋਏ ਸਨ, ਉਵੇਂ ਨਵੀਂ ਦਿੱਲੀ ਵਿੱਚ ਦੋਵੇਂ ਆਗੂ ਇੱਕੋ ਕਾਰ ਵਿੱਚ ਬੈਠ ਕੇ ਪ੍ਰਧਾਨ ਮੰਤਰੀ ਨਿਵਾਸ ਵੱਲ ਰੁਖਸਤ ਹੋਏਹਵਾਈ ਅੱਡੇ ’ਤੇ ਬਗਲਗੀਰ ਹੁੰਦਿਆਂ ਸ਼੍ਰੀ ਮੋਦੀ ਨੇ ਪੂਤਿਨ ਨੂੰ ਕਿਹਾ, “ਮਿੱਤਰ, ਤੁਹਾਨੂੰ ਜੀ ਆਇਆਂ ਕਹਿੰਦਾ ਮੈਂ ਅਤਿ ਪ੍ਰਸੰਨ ਮਹਿਸੂਸ ਕਰਦਾ ਹਾਂ

ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਪੂਤਿਨ ਨਿੱਘੀ ਮਿੱਤਰਤਾਪੂਰਵਕ ਸਰੀਰਕ, ਮਾਨਸਿਕ ਅਤੇ ਬੌਧਿਕ ਕੈਮਿਸਟਰੀ ਨੇ ਮਰਹੂਮ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਰੂਸੀ ਤਤਕਾਲੀ ਆਗੂ ਨਿਕੇਤਾ ਖਰੁਸਚੇਵ ਦਰਮਿਆਨ ਐਸੀ ਹੀ ਕੈਮਿਸਟਰੀ ਦੀ ਯਾਦ ਤਾਜ਼ਾ ਨਹੀਂ ਕੀਤੀ ਬਲਕਿ ਰੂਸੀ ਅਤੇ ਹਿੰਦੁਸਤਾਨੀ ਲੋਕਾਂ ਦੀ ਐਸੀ ਹੀ ਉਸ ਸਮੇਂ ਡੂੰਘੀ ਸੰਵੇਦਨਸ਼ੀਲ ਮਿੱਤਰਤਾ ਦੇ ਮਾਧਿਅਮ ‘ਸ਼੍ਰੀ 420’ ਹਿੰਦੀ ਫਿਲਮ ਦਾ ਗੀਤ ‘ਮੇਰਾ ਜੂਤਾ ਹੈ ਜਾਪਾਨੀ, ਯੇ ਪਤਲੂਨ ਇੰਗਲਸਤਾਨੀ ਸਰ ਪੇ ਲਾਲ ਟੋਪੀ ਰੂਸੀ, ਫਿਰ ਵੀ ਦਿਲ ਹੈ ਹਿੰਦੁਸਤਾਨੀ’ ਨੂੰ ਮੁੜ ਸੁਰਜੀਤ ਕਰ ਦਿੱਤਾ ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਐਕਸ ਅਕਾਊਂਟ ’ਤੇ ਭਾਰਤ ਦੀ ਰੂਸ ਨਾਲ ਸਥਾਈ ਭਾਈਵਾਲੀ ਨੂੰ ‘ਧਰੂ ਤਾਰੇ’ ਵਾਂਗ ਮਜ਼ਬੂਤ ਦਰਸਾਇਆ, ਉੱਥੇ ਇਸ ਨੂੰ ਸਮੇਂ ’ਤੇ ਖਰੀ ਉੱਤਰਨ ਵਾਲੀ ਅਤੇ ਲੋਕਾਂ ਲਈ ਅਤਿ ਲਾਹੇਵੰਦ ਦਰਸਾਇਆ ਜੋ ਡਿਪਲੋਮੈਟਿਕ ਸਬੰਧਾਂ ਤੋਂ ਉੱਪਰ ਹੈ ਅਤੇ ਆਪਸੀ ਡੂੰਘੇ ਵਿਸ਼ਵਾਸ ’ਤੇ ਖੜ੍ਹੀ ਹੈ

ਇੰਡੀਆ ਟੂਡ ਦੇ ਬਰਾਡਕਾਸਟਰ ਨਾਲ ਇੰਟਰਵਿਊ ਵਿੱਚ ਰਾਸ਼ਟਰਪਤੀ ਪੂਤਿਨ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਉਸ ਵੱਲੋਂ ਭਾਰਤ ’ਤੇ ਰੂਸੀ ਤੇਲ ਨਾ ਖਰੀਦਣ ’ਤੇ ਪਾਏ ਜਾ ਰਹੇ ਦਬਾਅ ਸਬੰਧੀ ਕਰਾਰਾ ਜਵਾਬ ਦਿੰਦੇ ਕਿਹਾ, “ਜੇ ਅਮਰੀਕਾ ਨੂੰ ਸਾਥੋਂ (ਪ੍ਰਮਾਣੂ) ਊਰਜਾ ਖਰੀਦਣ ਦਾ ਅਧਿਕਾਰ ਹੈ ਤਾਂ ਫਿਰ ਅਜਿਹਾ ਹੀ ਅਧਿਕਾਰ ਭਾਰਤ ਨੂੰ ਕਿਉਂ ਨਹੀਂ ਹੋਣਾ ਚਾਹੀਦਾ?” ਉਹ ਇਸ ਮਸਲੇ ’ਤੇ ਟਰੰਪ ਨਾਲ ਵਿਚਾਰ ਚਰਚਾ ਕਰਨ ਲਈ ਤਿਆਰ ਹੈ

ਭਾਰਤ ਫੇਰੀ ਤੋਂ ਐਨ ਪਹਿਲਾਂ ਦੋਹਾਂ ਦੇਸ਼ਾਂ ’ਤੇ ਦਬਾਅ ਪਾਉਂਦੇ ਯੂ. ਕੇ., ਫਰਾਂਸ ਅਤੇ ਜਰਮਨੀ ਦੇ ਰਾਜਦੂਤਾਂ ਨੇ ਇੱਕ ਇਤਰਾਜ਼ ਭਰਿਆ ਲੇਖ ਜਾਰੀ ਕੀਤਾਇਸ ਤੋਂ ਘਟੀਆ ਹੋਰ ਕਿਹੜੀ ਡਿਪਲੋਮੈਟਿਕ ਪ੍ਰਕਿਰਿਆ ਹੋ ਸਕਦੀ ਹੈ? ਦਰਅਸਲ ਇਹ ਦੇਸ਼ ਆਰਥਿਕ ਹੀ ਨਹੀਂ, ਬੌਧਿਕ ਪੱਖੋਂ ਦਿਵਾਲੀਆ ਹੋ ਰਹੇ ਹਨ ਇਸੇ ਕਰਕੇ ਰਾਸ਼ਟਰਪਤੀ ਟਰੰਪ ਵੱਲੋਂ ਰੂਸੀ ਕੰਪਨੀਆਂ ਰੋਜ਼ਨੈਫਟ ਅਤੇ ਲੁਕੋਇਲ ’ਤੇ ਪਾਬੰਦੀਆਂ ਅਤੇ ਭਾਰਤ ’ਤੇ 25 ਪ੍ਰਤੀਸ਼ਤ ਵੱਧ ਟੈਰਿਫ ਠੋਕਣ ਦਾ ਜਵਾਬ ਦਿੰਦੇ ਰੂਸੀ ਰਾਸ਼ਟਰਪਤੀ ਨੇ ਭਾਰਤ ਦੇ ਆਰਥਿਕ ਵਿਕਾਸ ਦੇ ਮੱਦੇਨਜ਼ਰ ਨਿਰਵਿਘਨ ਤੇਲ ਸਪਲਾਈ ਸਬਸਿਡੀ ਪ੍ਰਦਾਨ ਕਰਨ ਦਾ ਦਲੇਰਾਨਾ ਐਲਾਨ ਕੀਤਾ

ਤਰਕ: ਯੂਕ੍ਰੇਨ ਜੰਗ ਸਬੰਧੀ ਰੂਸੀ ਆਗੂ ਪੂਤਿਨ ਲਾਜਵਾਬ ਤਰਕ ਦਿੰਦੇ ਹਨ ਕਿ ਯੂਕ੍ਰੇਨ ਵੀ ਵਿਸ਼ਵ ਦੇ ਦੂਸਰੇ ਮੁਲਕਾਂ ਵਾਂਗ ਆਪਣੀ ਰੱਖਿਆ ਕਰਨ ਦਾ ਅਧਿਕਾਰ ਰੱਖਦਾ ਹੈਪਰ ਰੱਖਿਆ ਰੂਸ ਦੀ ਸੁਰੱਖਿਆ ਦੀ ਕੀਮਤ ’ਤੇ ਨਹੀਂ ਹੋਣੀ ਚਾਹੀਦਾ ਹੈਨਾਟੋ ਸੰਸਥਾ ਨਾਲ ਸਮਝੌਤੇ ਸਮੇਂ ਇਹ ਤੈਅ ਪਾਇਆ ਸੀ ਕਿ ਉਹ ਕਦੇ ਪੂਰਬ ਵਾਲੇ ਪਾਸੇ ਨਹੀਂ ਵਧੇਗਾਪਰ ਅਮਰੀਕਾ ਦੀ ਸ਼ਹਿ ’ਤੇ ਇਸ ਸ਼ੈਤਾਨ ਸੰਗਠਨ ਨੇ ਕਦੇ ਇਸ ’ਤੇ ਅਮਲ ਨਹੀਂ ਕੀਤਾਰੂਸ ਇਸੇ ਕਰਕੇ ਯੂਕ੍ਰੇਨ ਤੋਂ ਡੋਨਾਬਸ, ਨੋਵੋਰੋਸੀਆ ਆਦਿ ਖੇਤਰ ਅਜ਼ਾਦ ਕਰਵਾ ਕੇ ਦਮ ਲਵੇਗਾਇਸ ਸਮੇਂ ਯੂਰਪੀਨ ਨਾਟੋ ਦੇਸ਼ ਰੂਸ ਦੀ ਫ੍ਰੀਜ਼ ਕੀਤੀ ਜਾਇਦਾਦ ਨਾਲ ਯੂਕ੍ਰੇਨ ਲਈ ਹਥਿਆਰ ਖਰੀਦਣ ਦੀਆਂ ਧਮਕੀਆਂ ਦੇ ਰਹੇ ਹਨਕੈਨੇਡਾ, ਜਰਮਨੀ, ਪੋਲੈਂਡ ਅਤੇ ਨੈਦਰਲੈਂਡਜ਼ ਨੇ ਐਲਾਨ ਕੀਤਾ ਹੈ ਕਿ ਉਹ ਸੈਂਕੜੇ ਮਿਲੀਅਨ ਡਾਲਰਾਂ ਦੇ ਹਥਿਆਰ ਅਮਰੀਕਾ ਤੋਂ ਖਰੀਦ ਕੇ ਯੂਕ੍ਰੇਨ ਨੂੰ ਦਾਨ ਵਜੋਂ ਦੇ ਦੇਣਗੇਐਸੀ ਸਥਿਤੀ ਵਿੱਚ ਯੂਕ੍ਰੇਨ ਅੰਦਰ ਸ਼ਾਂਤੀ ਦੀ ਥਾਂ ਜੰਗ ਨੂੰ ਅਮਰੀਕਾ ਅਤੇ ਇਸਦੇ ਪਿੱਠੂ ਨਾਟੋ ਅਤੇ ਪੱਛਮੀ ਦੇਸ਼ ਭੜਕਾ ਰਹੇ ਹਨ

ਭਾਰਤ ਵੀ ਪਾਕਿਸਤਾਨ, ਚੀਨ ਅਤੇ ਹਿਮਾਇਤੀਆਂ ਦੇ ਮੰਦ ਇਰਾਦਿਆਂ ਕਰਕੇ ਯੂਐੱਨਓ ਅਤੇ ਹੋਰ ਕੌਮਾਂਤਰੀ ਸੰਗਠਨਾਂ ਵਿੱਚ ਆਪਣੇ ਭੂਗੋਲਿਕ ਅਤੇ ਰਾਜਨੀਤਕ ਹਿਤਾਂ ਦੀ ਰਾਖੀ ਲਈ ਆਪਣੀ ਸੁਰੱਖਿਆ ਮਜ਼ਬੂਤ ਕਰਨ ਦਾ ਅਧਿਕਾਰ ਰੱਖਦਾ ਹੈ

ਪੂਤਿਨ ਨੇ ਅਜਿਹੇ ਚੁਣੌਤੀ ਭਰੇ ਸਮੇਂ ਵਿੱਚ ਭਾਰਤ ਦੀ ਅਗਵਾਈ ਨਰੇਂਦਰ ਮੋਦੀ ਵਰਗੇ ਆਗੂ ਦੇ ਹੱਥ ਵਿੱਚ ਹੋਣ ਦੀ ਸਰਾਹਨਾ ਕੀਤੀਉਨ੍ਹਾਂ ਦਾ ਕਹਿਣਾ ਹੈ ਕਿ ਮੋਦੀ ਅਜੋਕੀ ਭਾਰਤ ਦੀ 7 ਪ੍ਰਤੀਸ਼ਤ ਵਿਕਾਸ ਦਰ ਦੇ ਪ੍ਰਮੁੱਖ ਸੂਤਰਧਾਰ ਹਨਭਾਰਤੀਆਂ ਦੀ ਉਮਰ ਵਿੱਚ ਦੁੱਗਣਾ ਵਾਧਾ ਅਤੇ ਸਮਾਜਿਕ, ਆਰਥਿਕ ਅਤੇ ਤਕਨੀਕੀ ਇਨਕਲਾਬ ਦਾ ਉਹ ਪ੍ਰਮੁੱਖ ਕਰਤਾ ਹੈਡੇਢ ਸੌ ਕਰੋੜ ਅਬਾਦੀ ਨੂੰ ਆਪਣੇ ਤੇਜ਼ਗਤੀ ਆਰਥਿਕ ਵਿਕਾਸ ’ਤੇ ਮਾਣ ਹੈ, ਜਿਸਦੇ ਅਸਲ ਡਰਾਈਵਰ ਪ੍ਰਧਾਨ ਮੰਤਰੀ ਮੋਦੀ ਹਨ

ਐਲਾਨਨਾਮਾ: ਭਾਰਤ ਅਤੇ ਰੂਸ ਦੀ ਵਿਸ਼ੇਸ਼ਾਧਿਕਾਰ ਪ੍ਰਾਪਤ ਸਾਂਝੇਦਾਰੀ, ਜੋ ਪੂਤਿਨ ਦੀ ਅਕਤੂਬਰ ਸੰਨ 2000 ਵਿੱਚ ਭਾਰਤ ਫੇਰੀ ਦੌਰਾਨ ਤੈਅ ਹੋਈ ਸੀ, ਦੀ 25ਵੀਂ ਵਰ੍ਹੇਗੰਢ ’ਤੇ ਦੋਹਾਂ ਦੇਸ਼ਾਂ ਦੇ 23ਵੇਂ ਸਲਾਨਾ ਸਮਾਰੋਹ ਮੌਕੇ ਆਪਣੀ ਵਪਾਰਕ, ਨਿਵੇਸ਼, ਪੁਲਾੜ, ਸਾਇੰਸੀ, ਤਕਨੀਕੀ, ਪ੍ਰਮਾਣੂ ਊਰਜਾ, ਜਹਾਜ਼ਰਾਨੀ, ਸਿੱਖਿਆ, ਮਾਨਵਵਾਦੀ ਭਾਈਚਾਰਕ ਸਾਂਝ, ਸੱਭਿਆਚਾਰਕ, ਏਆਈ, ਰਾਜਨੀਤਕ ਅਤੇ ਰਣਨੀਤਕ ਸਬੰਧਾਂ ਦੀ ਮਜ਼ਬੂਤੀ ਅਤੇ ਵਚਨਬੱਧਤਾ ਲਈ ਇੱਕ ਇਤਿਹਾਸਿਕ ਐਲਾਨਨਾਮਾ ਜਾਰੀ ਕੀਤਾਇਸਨੂੰ 5 ਸਾਲਾਂ ਯੋਜਨਾ ਅਨੁਸਾਰ ਸੰਨ 2030 ਤਕ ਤੈਅ ਕੀਤਾ ਗਿਆ ਹੈ

ਵਪਾਰਕ ਅਤੇ ਆਰਥਿਕ ਸਾਂਝਦਾਰੀ ਅਧੀਨ ਦੋਹਾਂ ਦੇਸ਼ਾਂ ਦਰਮਿਆਨ ਵਪਾਰਕ ਪਾੜਾ ਦੂਰ ਕੀਤਾ ਜਾਵੇਗਾਸੰਨ 2021 ਵਿੱਚ ਵਪਾਰ 13 ਬਿਲੀਅਨ ਤੋਂ ਵਧ ਕੇ ਸੰਨ 2024-25 ਵਿੱਚ 68 ਬਿਲੀਅਨ ਹੋ ਚੁੱਕਾ ਹੈਭਾਰਤ ਦਾ ਨਿਰਯਾਤ 6.6 ਬਿਲੀਅਨ ਜਦਕਿ ਰੂਸ ਤੋਂ ਆਯਾਤ 58.9 ਬਿਲੀਅਨ ਹੈਇਸਦੀ ਪੂਰਤੀ ਲਈ ਢੁਕਵੇਂ ਕਦਮ ਪੁੱਟੇ ਜਾਣਗੇਸੰਨ 2030 ਤਕ ਇਸ ਨੂੰ 100 ਬਿਲੀਅਨ ਡਾਲਰ ਤਕ ਵਧਾਇਆ ਜਾਵੇਗਾ

ਭਾਰਤ ਅਤੇ ਰੂਸ ਮਿਲ ਕੇ ਯੂਰੀਆ ਪਲਾਂਟ ਭਾਰਤ ਵਿੱਚ ਸਥਾਪਿਤ ਕਰਨਗੇ

ਪ੍ਰਵਾਸ ਅਦਾਨ ਪ੍ਰਦਾਨ ਅਧੀਨ ਭਾਰਤੀ ਹੁਨਰਮੰਦ ਕਾਮੇ ਰੂਸ ਜਾ ਸਕਣਗੇਦੋਵੇਂ ਦੇਸ਼ ਆਪਸੀ ਧਾਤਾਂ, ਊਰਜਾ, ਅਨਮੋਲ ਪੱਥਰਾਂ ਅਤੇ ਕੱਚੇ ਮਾਲ ਦੀ ਸਪਲਾਈ ਯਕੀਨੀ ਬਣਾਉਣਗੇ

ਊਰਜਾ ਭਾਈਵਾਲੀ ਖੇਤਰ ਵਿੱਚ ਭਾਰਤੀ ਅਤੇ ਰੂਸੀ ਤੇਲ, ਗੈਸ, ਪੈਟਰੋ ਕੈਮੀਕਲ, ਤੇਲ ਰਿਫਾਈਨਰੀ, ਐੱਲਐੱਨਜੀ, ਐੱਲਪੀਜੀ ਸਬੰਧਿਤ ਮੂਲ ਢਾਂਚਾ ਮਜ਼ਬੂਤ ਕੀਤਾ ਜਾਵੇਗਾਧਰਤੀ ਹੇਠਲੇ ਊਰਜਾ ਸ੍ਰੋਤਾਂ, ਕੋਇਲਾ ਅਤੇ ਪ੍ਰਮਾਣੂ ਪ੍ਰੋਜੈਕਟਾਂ ਨੂੰ ਵਿਕਸਿਤ ਕੀਤਾ ਜਾਵੇਗਾ

ਟਰਾਂਸਪੋਰਟ ਅਤੇ ਤਾਲਮੇਲ ਖੇਤਰਾਂ ਵਿੱਚ ਉੱਤਰ-ਦੱਖਣ ਟ੍ਰਾਂਸਪੋਰਟ ਲਾਂਘਾ, ਚੇਨਈ ਤੋਂ ਵਲਾਦੀ ਵੋਸਤਕ, ਉੱਤਰੀ ਸਮੁੰਦਰੀ ਲਾਂਘੇ ਉਸਾਰਨ ਅਤੇ ਧਰੁਵੀ ਪਾਣੀਆਂ ਅੰਦਰ ਜਹਾਜ਼ਰਾਨੀ ਟ੍ਰੇਨਿੰਗ ਸਬੰਧੀ ਸਮਝੌਤੇ ਕੀਤੇ ਗਏ ਹਨ

ਸਿਵਲ ਪ੍ਰਮਾਣੂ ਅਤੇ ਪੁਲਾੜ ਮਿਲਵਰਤਨ, ਸਮਝੌਤਿਆਂ ਵਿੱਚ ਰੋਸਾਟੋਮ ਪ੍ਰਮਾਣੂ ਕਾਰਪੋਰੇਸ਼ਨ ਤਾਮਿਲਨਾਡੂ ਦੇ ਕੁਡਨਕੁਲਮ ਵਿਖੇ ਪ੍ਰਮਾਣੂ ਰਿਐਕਟਰ ਲਗਾਏਗਾਇਵੇਂ ਹੋਰ ਪ੍ਰਮਾਣੂ ਰਿਅਕਟਰਾਂ ਦਾ ਨਿਰਮਾਣ ਹੋਵੇਗਾਸੰਨ 2047 ਤਕ ਭਾਰਤ 100 ਗੀਗਾਵਾਟ ਪ੍ਰਮਾਣੂ ਊਰਜਾ ਉਤਪਾਦਨ ਕਰਨ ਦੇ ਸਮਰੱਥ ਹੋ ਜਾਵੇਗਾ

ਫੌਜੀ ਅਤੇ ਫੌਜੀ ਤਕਨੀਕੀ ਮਿਲਵਰਤਨ ਦੋਹਾਂ ਦੇਸ਼ਾਂ ਦੀ ਪ੍ਰਪੱਕ ਦੋਸਤੀ ਦਾ ਥੰਮ੍ਹ ਹੈ‘ਮੇਕ ਇਨ ਇੰਡੀਆ’ ਪ੍ਰੋਜੈਕਟ ਅਧੀਨ ਰੂਸੀ ਫੌਜੀ ਉਪਕਰਨਾਂ, ਹਥਿਆਰਾਂ, ਲੜਾਕੂ ਜਹਾਜ਼ਾਂ, ਜਹਾਜ਼ਰਾਨੀ ਸਬੰਧੀ ਤਕਨੀਕ ਨਾਲ ਉਤਪਾਦਨ ਵਧਾਇਆ ਜਾਵੇਗਾ

ਸਾਇੰਸ, ਤਕਨੀਕ ਤੋਂ ਇਲਾਵਾ ਟੂਰਿਜ਼ਮ ਅਤੇ ਕਲਚਰਲ ਭਾਈਵਾਲੀ ਸਰਕਾਰ ਤੋਂ ਸਰਕਾਰ, ਅਕਾਦਮਿਕ ਅਤੇ ਨਿੱਜੀ ਸੈਕਟਰ ਵਿੱਚ ਮਿਲਵਰਤਣ ਜਾਰੀ ਰਹੇਗਾਸਿੱਖਿਆ, ਸਾਇੰਸੀ ਅਤੇ ਤਕਨੀਕੀ ਖੇਤਰਾਂ ਵਿੱਚ ਅਧਿਆਪਕ, ਵਿਦਿਆਰਥੀ, ਖੋਜਾਰਥੀ ਯਾਤਰਾਵਾਂ, ਸਿੱਖਿਆ ਤਕਨੀਕਾਂ, ਤਜ਼ਰਬਾਕਾਰੀ ਜਾਰੀ ਰੱਖੀਆਂ ਜਾਣਗੀਆਂ

ਯੂਐੱਨ ਅਤੇ ਹੋਰ ਕੌਮਾਂਤਰੀ ਪੱਧਰਾਂ ’ਤੇ ਦੋਵੇਂ ਦੇਸ਼ ਮਿਲ ਕੇ ਰਣਨੀਤੀ ਰਾਹੀਂ ਆਪੋ ਆਪਣੇ ਹਿਤਾਂ ਦੀ ਰਾਖੀ ਕਰਨਗੇਇਹ ਵਿਸ਼ਵ ਹੁਣ ਏਕਾਧਿਕਾਰਵਾਦੀ ਤਾਕਤ ਦੀ ਸਰਦਾਰੀ ਹੇਠ ਨਹੀਂ ਹੈਬਹੁਰਾਸ਼ਟਰੀ ਸੰਗਠਨ ਜਿਵੇਂ ਜੀ 20, ਬਰਿਕਸ, ਸ਼ੰਘਾਈ ਮਿਲਵਰਤਨ ਸੰਗਠਨ ਤਾਕਤਵਰ ਬਣ ਰਹੇ ਸਨਸੰਨ 2026 ਵਿੱਚ ਭਾਰਤ ਦੀ ਬਰਿਕਸ ਪ੍ਰਧਾਨਗੀ ਸਮੇਂ ਦੋਹਾਂ ਦੇਸ਼ਾਂ ਦੇ ਜਲਵਾਯੂ ਸੰਭਾਲ ਦੇ ਟੀਚਿਆਂ ਦੀ ਪੂਰਤੀ ਠੋਸ ਯੋਜਨਾਵਾਂ ਅੰਜਾਮ ਦਿੱਤੀਆਂ ਜਾਣਗੀਆਂ

ਦੋਹਾਂ ਦੇਸ਼ ਭਾਰਤੀ ਐੱਫਐੱਸਐੱਸਆਈ ਅਤੇ ਰੂਸੀ ਉਪਭੋਗਤਾ ਰੱਖਿਆ ਏਜੰਸੀ ਰਾਹੀਂ ਫੂਡ ਸੇਫਟੀ ਮਜ਼ਬੂਤ ਕਰਨ ਦਾ ਫੈਸਲਾ ਕਰਨਗੇਦੋਹਾਂ ਦੇਸ਼ਾਂ ਨੇ ਮੈਡੀਕਲ ਖੋਜ ਅਤੇ ਸਿਹਤ, ਸਮੁੰਦਰੀ ਮਿਲਵਰਤਨ ਆਦਿ ਸਮੇਤ 19 ਸਮਝੌਤੇ ਕੀਤੇ ਹਨ

ਅਮਰੀਕੀ 33 ਪੰਨਿਆਂ ਆਧਾਰਿਤ ਰਿਪੋਰਟ ਦਰਸਾਉਂਦੀ ਹੈ ਕਿ ਯੂਰਪ ਅਤੇ ਇਸਦੇ ਦੇਸ਼ ਬੁਰੀ ਤਰ੍ਹਾਂ ਸੰਕਟ ਗ੍ਰਸਤ ਹਨਇਸ ਲਈ ਉਸਨੇ ਸੰਨ 2027 ਤਕ ਯੂਰਪ (ਨਾਟੋ) ਸਹਿਯੋਗੀਆਂ ਨੂੰ ਆਪਣੀ ਸੁਰੱਖਿਆ ਜ਼ਿੰਮੇਵਾਰੀ ਸੰਭਾਲਣ ਲਈ ਕਹਿ ਦਿੱਤਾ ਹੈਜੇ ਯੂਰਪ ਦਾ ਪਤਨ ਜਾਰੀ ਰਿਹਾ ਤਾਂ ਇਹ ਮਹਾਂਦੀਪ ਆਪਣੀ ਪਛਾਣ ਗੁਆ ਬੈਠੇਗਾਐਸੇ ਮੰਜ਼ਰ ਵਿੱਚ ਭਾਰਤ ਅਤੇ ਰੂਸ ਮਿੱਤਰਤਾ ਅਤੇ ਭਾਈਵਾਲੀ ਨਿਸ਼ਚਿਤ ਤੌਰ ’ਤੇ ਵਿਸ਼ਵ ਦੇ ਭੂਗੋਲਿਕ ਅਤੇ ਰਾਜਨੀਤਕ ਇਤਿਹਾਸ ਵਿੱਚ ਇੱਕ ਨਵੇਂ ਅਧਿਆਇ ਦੀ ਲਖਾਇਕ ਸਿੱਧ ਹੋਵੇਗੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author