GurmitShugli7ਇਸ ਤੋਂ ਬਾਅਦ ਮੌਕੇ ’ਤੇ ਜ਼ਿਆਦਾ ਪੁਲਿਸ ਫੋਰਸ ਅਤੇ ਪਬਲਿਕ ਵੀ ਇਕੱਠੀ ਗਈ ਅਤੇ ਇਸ ਇਕੱਠ ਨੇ ...
(2 ਦਸੰਬਰ 2024)

 

ਲਗਦਾ ਹੈ ਆਖਰ ਭਾਜਪਾ ਨੇ ਆਪਣੀਆਂ ਨੀਤੀਆਂ ਅਤੇ ਵਿਉਂਤਾਂ ਸਦਕਾ ਘੁੱਗ ਵਸਦੇ ਦੋ ਕਬੀਲਿਆਂ ਵਿੱਚ ਇੱਕ ਮਸਜਿਦ ਦਾ ਥੱਲਾ ਫਰੋਲਣ ਲਈ ਅਜਿਹੀ ਪਟੀਸ਼ਨ ਡਿਪਟੀ ਕੁਲੈਕਟਰ ਦੇ ਦਫਤਰ ਜਾ ਪਾਈ, ਜਿਸਦਾ ਦੂਜੀ ਧਿਰ ਨੂੰ ਬਿਨਾਂ ਨੋਟਿਸ ਦਿੱਤਿਆਂ ਮਨਜ਼ੂਰ ਕਰ ਲਿਆਜਿਸ ’ਤੇ ਸੰਬੰਧਤ ਮਸਜਿਦ ਲਈ ਪਟੀਸ਼ਨ ਕਰਤਾ ਨੂੰ ਸਰਵੇ ਕਰਨ ਦਾ ਹੁਕਮ ਦੇ ਦਿੱਤਾਅੱਗੋਂ ਪਟੀਸ਼ਨ ਕਰਤਾ ਲਾਣੇ ਨੇ ਬਿਨਾਂ ਸੂਚਿਤ ਕੀਤਿਆਂ ਕੋਰਟ ਟਾਈਮ ਤੋਂ ਬਾਅਦ ਆਪਣੇ ਪੂਰੇ ਲਾਮ ਲਸ਼ਕਰ ਨਾਲ ਦੇਰ ਸ਼ਾਮ ਤਕ ਆਪਣਾ ਸਰਵੇ ਪੂਰਾ ਕੀਤਾ ਇੱਥੋਂ ਤਕ ਭਾਵੇਂ ਸਭ ਇਕਤਰਫ਼ਾ ਹੋਇਆ, ਪਰ ਸੰਬੰਧਤ ਧਿਰਾਂ ਵਿੱਚ ਅਮਨ-ਅਮਾਨ ਰਿਹਾਜਦੋਂ ਸੰਬੰਧਤ ਧਿਰ ਨੇ ਦੇਖਿਆ ਕਿ ਕੋਈ ਹਿਲਜੁਲ ਨਹੀਂ ਹੋਈ ਤਾਂ ਸੰਬੰਧਤ ਧਿਰ ਇੱਕ ਦਿਨ ਫਿਰ ਉਸ ਹੀ ਮਸਜਿਦ ਦਾ ਦੁਬਾਰਾ ਸਰਵੇ ਕਰਨ ਲਈ ਆਪਣੇ ਨਾਲ ਸਭ ਸੰਬੰਧਤ ਧਿਰਾਂ ਜੋ ਉਨ੍ਹਾਂ ਲਈ ਮਦਦਗਾਰ ਸਾਬਤ ਹੋ ਸਕਦੀਆਂ ਸਨ, ਨਾਲ ਗਈ ਤਾਂ ਅਚਾਨਕ ਮਸਜਿਦ ਨੂੰ ਮੰਨਣ ਵਾਲਿਆਂ ਨੂੰ ਭਿਣਕ ਪੈ ਗਈ। ਇਸ ਤੋਂ ਬਾਅਦ ਮੌਕੇ ’ਤੇ ਜ਼ਿਆਦਾ ਪੁਲਿਸ ਫੋਰਸ ਅਤੇ ਪਬਲਿਕ ਵੀ ਇਕੱਠੀ ਗਈ ਅਤੇ ਇਸ ਇਕੱਠ ਨੇ ਇੱਕ ਭੀੜ ਦੀ ਸ਼ਕਲ ਲੈ ਲਈ। ਇਸ ਤੋਂ ਬਾਅਦ ਜੋ ਬੀਤਿਆ, ਕਿਉਂ ਬੀਤਿਆ, ਕਿਸ ਦੀ ਗਲਤੀ ਨਾਲ ਕੀ ਹੋਇਆ? ਹਥਿਆਰ ਕਿੱਥੋਂ ਕਿਸ ਤਰ੍ਹਾਂ ਆਏ? ਕੀ ਆਪਣਿਆਂ ਨੇ ਹੀ ਆਪਣਿਆਂ ’ਤੇ ਗੋਲੀ ਚਲਾ ਕੇ ਆਪਣਿਆਂ ਦੀ ਜਾਨ ਲਈ? ਸ਼ਰਾਰਤੀਆਂ ਦੀਆਂ ਗੋਲੀਆਂ ਨੇ ਪੁਲਿਸ ਦਾ ਕੀ-ਕੀ ਨੁਕਸਾਨ ਕੀਤਾ? ਇਸ ਸਭ ਦਾ ਜਵਾਬ ਸ਼ਾਇਦ ਹਾਈ ਕੋਰਟ ਦੇ ਜੱਜ ਸਾਹਿਬ ਦੀ ਨਿਗਰਾਨੀ ਹੇਠ ਬਣੀ ਜਾਂਚ ਕਮੇਟੀ ਦੇਵੇ ਕਿ ਕੌਣ, ਕਿੰਨਾ ਅਤੇ ਕਿਸ ਕਰਕੇ ਕਸੂਰਵਾਰ ਹੈ

ਭਾਜਪਾ ਇੱਕ ਅਜਿਹੀ ਪਾਰਟੀ ਹੈ, ਜੋ ਸਮਝਦੀ ਹੈ ਕਿ ਜ਼ਿਆਦਾ ਵੋਟਾਂ ਬਟੋਰਨ ਲਈ ਮਹਿੰਗਾਈ ਘੱਟ ਕਰਨ, ਜ਼ਿਆਦਾ ਸਕੂਲ ਖੋਲ੍ਹਣ, ਨੌਜਵਾਨੀ ਨੂੰ ਰੁਜ਼ਗਾਰ ਦੇਣ, ਆਮ ਜਨਤਾ ਦੀ ਸਿਹਤ ਸੁਧਾਰ ਦੇ ਫਿਕਰ ਨਾਲੋਂ ਫਿਰਕਾਪ੍ਰਸਤੀ, ਜਾਤ-ਪਾਤ ਦਾ ਗੁਣਗਾਣ ਕਰਨਾ ਅਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣਾ ਕਿਤੇ ਵੱਧ ਫਾਇਦੇਮੰਦ ਸੌਦਾ ਹੈਇਸ ਕਰਕੇ ਅਜ਼ਾਦੀ ਦੇ ਪੰਝੱਤਰ-ਛਿਹੱਤਰ ਸਾਲ ਬਾਅਦ ਵੀ ਉਹ ਹਿੰਦੂ-ਮੁਸਲਮਾਨ ਕਰਨ ਦੀ ਮੁਹਾਰਨੀ ਰਟਦੀ ਰਹਿੰਦੀ ਹੈ, ਜਿਸ ਸਦਕਾ ਉਹ ਚੋਣਾਂ, ਜਿਸ ਤਰ੍ਹਾਂ ਦੀਆਂ ਵੀ ਮਰਜ਼ੀ ਹੋਣ, ਕਦੇ ਵੀ ਆਮ ਜਨਤਾ ਦੇ ਮੁੱਦਿਆਂ ’ਤੇ ਨਹੀਂ ਲੜਦੀਉਹ ਚੋਣਾਂ ਵਿੱਚ ਥੋੜ੍ਹ ਚਿਰੇ ਲਾਭਾਂ ਦਾ ਪ੍ਰਚਾਰ, ਜਾਤ-ਪਾਤ, ਊਚ-ਨੀਚ, ਹਿੰਦੂ-ਮੁਸਲਮਾਨ ਆਦਿ ਦਾ ਗੁਣਗਾਣ ਕਰਦੀ ਰਹਿੰਦੀ ਹੈ ਅਤੇ ਕਰਦੀ ਰਹੇਗੀ, ਜੋ ਉਸ ਨੂੰ ਆਪਣੀ ਗੱਦੀ ਬਚਾਉਣ ਲਈ ਜ਼ਰੂਰੀ ਹੈ

ਸੰਭਲ, ਯੂ ਪੀ ਦੇ ਉਸ ਸੂਬੇ ਨਾਲ ਸੰਬੰਧਤ ਹੈ, ਜਿੱਥੇ ਦਾ ਮੁੱਖ ਮੰਤਰੀ ਕਹਿਣ ਨੂੰ ਇੱਕ ਧਾਰਮਿਕ ਬਿਰਤੀ ਦਾ ਬੰਦਾ ਹੈ, ਜੋ ਧਾਰਮਿਕ ਬਿਰਤੀ ਹੋਣ ਦੇ ਬਾਵਜੂਦ ਡਿਕਟੇਟਰ ਸੁਭਾਅ ਦਾ ਮਾਲਕ ਜ਼ਿਆਦਾ ਹੈਜੋ ਆਪਣੀ ਜਨਤਾ ਨੂੰ ਦਲੀਲ ਰਾਹੀਂ ਘੱਟ, ਪਰ ਬੁਲਡੋਜ਼ਰ ਵਰਗੇ ਹਥਿਆਰਾਂ ਨਾਲ ਵੱਧ ਸਮਝਾਉਂਦਾ ਸੀ, ਜਿਸ ਨੂੰ ਆਖਰ ਦੇਸ਼ ਦੀ ਸਿਖਰਲੀ ਅਦਾਲਤ ਨੇ ਆਪਣੇ ਸਖਤ ਹੁਕਮ ਨਾਲ ਮੁੜ ਯੋਗੀ ਦੀ ਹਵੇਲੀ ਡੱਕਿਆਦੇਸ਼ ਦਾ ਬੱਚਾ-ਬੱਚਾ ਵੀ ਸਮਝਦਾ ਹੈ ਕਿ ਬਾਬੇ-ਪੜਦਾਦੇ ਦੇ ਕਸੂਰ ਦੀ ਸਜ਼ਾ ਉਸ ਦੇ ਪੋਤੇ-ਪੋਤੀਆਂ ਨੂੰ ਨਹੀਂ ਦਿੱਤੀ ਜਾ ਸਕਦੀਅੱਜ ਤੋਂ ਸੈਂਕੜੇ ਸਾਲ ਪਹਿਲਾਂ ਜੇਕਰ ਕੋਈ ਗਲਤੀ ਕਿਸੇ ਮੁਸਲਮਾਨ ਰਾਜ ਸਮੇਂ ਹੋਈ, ਉਸ ਦਾ ਬਦਲਾ ਉਨ੍ਹਾਂ ਦੀ ਅੱਜ ਦੀ ਔਲਾਦ ਤੋਂ ਨਹੀਂ ਲਿਆ ਜਾ ਸਕਦਾਜਿਹੜੇ ਮੁਸਲਮਾਨਾਂ ਨੇ ਉੱਨੀ ਸੌ ਸੰਤਾਲੀ ਵਿੱਚ ਭਾਰਤ ਛੱਡਣਾ ਮਨਜ਼ੂਰ ਨਹੀਂ ਕੀਤਾ, ਤੁਸੀਂ ਉਨ੍ਹਾਂ ਨੂੰ ਪਾਕਿ ਮੁਸਲਮਾਨਾਂ ਬਰਾਬਰ ਰੱਖ ਕੇ ਕਿਵੇਂ ਵਿਹਾਰ ਕਰ ਸਕਦੇ ਹੋ? ਹਰੇਕ ਧਰਮ ਨੂੰ ਮਨੁੱਖ ਦਾ ਨਿੱਜੀ ਮਾਮਲਾ ਰਹਿਣ ਦਿਓਕਿਸ ਨੇ ਕੀ ਖਾਣਾ ਹੈ? ਕੀ ਨਹੀਂ ਖਾਣਾ, ਕਦੋਂ ਖਾਣਾ ਹੈ? ਇਹ ਵੀ ਸੰਬੰਧਤ ਧਿਰਾਂ ਉੱਪਰ ਰਹਿਣ ਦਿਓਕੀ ਸੱਚਮੁੱਚ ਹਿੰਦੂ ਦੇਵੀ-ਦੇਵਤੇ ਅਸਲ ਵਿੱਚ ਇੰਨੇ ਕਮਜ਼ੋਰ ਸਨ ਕਿ ਉਹ ਸੱਚ-ਮੁੱਚ ਅਜੋਕੀਆਂ ਵੱਖ-ਵੱਖ ਮਸਜਿਦਾਂ ਹੇਠ ਆਉਣ ਕਰਕੇ ਦੱਬੇ ਗਏ ਤੇ ਮੁੜ ਪ੍ਰਗਟ ਨਹੀਂ ਹੋਏ? ਭਾਜਪਾ ਆਪਣੇ ਜਨਮ ਤੋਂ ਹੀ ਇੰਨੀ ਅਭਾਗੀ ਹੈ ਕਿ ਉਹ ਭਾਰਤ ਦੇ ਅਜ਼ਾਦੀ ਸੰਗਰਾਮ ਵਿੱਚ ਆਪਣਾ ਹਿੱਸਾ ਤਕ ਇਸ ਕਰਕੇ ਨਹੀਂ ਪਾ ਸਕੀ, ਕਿਉਂਕਿ ਉਹਦਾ ਜਨਮ ਹੀ ਅਜ਼ਾਦੀ ਮਿਲਣ ਬਾਅਦ ਹੋਇਆ, ਜਦੋਂ ਕਿ ਭਾਰਤ ਦੀ ਅਜ਼ਾਦੀ ਵਿੱਚ ਪੰਜਾਬੀਆਂ, ਖਾਸ ਕਰਕੇ ਸਿੱਖਾਂ ਤੋਂ ਬਾਅਦ ਮੁਸਲਮਾਨ ਕੌਮ ਅਜਿਹੀ ਕੌਮ ਸੀ, ਜਿਸ ਨੇ ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਵੱਧ ਆਪਣਾ ਹਿੱਸਾ ਪਾਇਆ

ਅਜੋਕੀ ਭਾਜਪਾ ਸਰਕਾਰ ਨੂੰ ਦੇਸ਼ ਦੀਆਂ ਪਿਛਲੀਆਂ ਵੱਖ-ਵੱਖ ਰਾਜ ਕਰਨ ਵਾਲੀਆਂ ਸਰਕਾਰਾਂ ਤੋਂ ਵੀ ਸਿੱਖਣਾ ਚਾਹੀਦਾ ਹੈਜਿਹੜੇ ਸਮਿਆਂ ਵਿੱਚ ਦੇਸ਼ ਦੇ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ, ਅਦਾਲਤਾਂ ਵਿੱਚ ਉੱਚ ਅਹੁਦਿਆਂ ’ਤੇ ਇੱਥੋਂ ਤਕ ਕਿ ਡਿਫੈਂਸ ਸਰਵਿਸ ਵਿੱਚ ਮਾਣਕ ਸ਼ਾਹ ਵਰਗੇ ਜਰਨੈਲ ਮੁਸਲਮਾਨ ਰਹੇ, ਜਿਸ ਸਦਕਾ ਦੇਸ਼ ਦੀ ਦਿੱਖ ਹੋਰ ਸੈਕੂਲਰ ਬਣ ਕੇ ਚਮਕੀਭਾਵੇਂ ਭਾਜਪਾ ਦਾ ਸਾਬਕਾ ਨਾਅਰਾ ‘ਸਭ ਕਾ ਸਾਥ, ਸਭ ਕਾ ਵਿਕਾਸ’ ਦਿਲੋਂ ਲਾਇਆ ਨਹੀਂ ਲਗਦਾ ਸੀ, ਜਿਸ ਨੂੰ ਅਚਾਨਕ ਨਕਾਰ ਕੇ ‘ਵਟੋਂਗੇ ਤੋਂ ਕਟੋਂਗੇ’ ਦਾ ਨਾਅਰਾ ਦੇ ਕੇ ਇੱਕ ਵਿਸ਼ੇਸ਼ ਤਬਕੇ ਨੂੰ ਡਰਾ ਕੇ ਮਹਾਰਾਸ਼ਟਰ ਵਰਗਾ ਵੱਡਾ ਸੂਬਾ ਹਥਿਆ ਲਿਆ, ਜਿਸਦੇ ਮੁੱਖ ਮੰਤਰੀ ਨੂੰ ਬਣਾਉਣ ਲਈ ਹਫ਼ਤਾ ਭਰ ਡਰਾਮੇ ਦੀ ਲੋੜ ਪਈ

ਹੁਣ ਸੰਭਲ ਮਸਜਿਦ ਤੋਂ ਬਾਅਦ ਸ਼ਾਇਦ ਅਜਮੇਰ ਦਰਗਾਹ ਦੇ ਸਰਵੇ ਵਾਸਤੇ ਇੱਕ ਪਟੀਸ਼ਨ ਪਾਈ ਗਈ ਹੈ, ਜਿਸ ’ਤੇ ਸੰਬੰਧਤ ਜੱਜ ਸਾਹਿਬਾਨ ਨੇ ਵੀਹ ਦਸੰਬਰ ਵਾਸਤੇ ਦੂਜੀ ਧਿਰ ਨੂੰ ਸੁਣਨ ਲਈ ਅਤੇ ਹਾਜ਼ਰ ਹੋਣ ਲਈ ਤਰੀਕ ਪਾ ਦਿੱਤੀ ਹੈਨਾਲ ਹੀ ਸਭ ਤੋਂ ਹੇਠਲੀ ਅਦਾਲਤ ਨੂੰ ਅਗਾਂਹ ਕੁਝ ਨਾ ਕਰਨ ਲਈ ਆਖਿਆ ਹੈਕੋਈ ਵੀ ਅਦਾਲਤ ਅਜਿਹੀਆਂ ਪਟੀਸ਼ਨਾਂ ਸੁਣਨ ਤੋਂ ਇਨਕਾਰ ਨਹੀਂ ਕਰ ਸਕਦੀ, ਪਰ ਅਗਲੀ ਤਰੀਕ ਆਪਣੀ ਮਰਜ਼ੀ ਨਾਲ ਪਾ ਸਕਦੀ ਹੈਜੇਕਰ ਅਜਿਹੀ ਪ੍ਰਕਿਰਿਆ ਸੰਭਲ ਮਸਜਿਦ ਸਮੇਂ ਨਿਭਾਈ ਜਾਂਦੀ ਤਾਂ ਅੱਜ ਸ਼ਾਇਦ ਸੰਭਲ ਵਿੱਚ ਸਭ ਮੰਗਲ ਹੁੰਦਾ ਅਸੀਂ ਇਸ ਸੰਭਲ ਘਟਨਾ ਬਾਰੇ ਕਾਫ਼ੀ ਚਿੰਤਤ ਹਾਂ। ਇਸਦੇ ਸੰਬੰਧ ਵਿੱਚ ਬਣੀ ਜਾਂਚ ਕਮੇਟੀ, ਜਿਸਦੀ ਨਿਗਰਾਨੀ ਹਾਈ ਕੋਰਟ ਕਰ ਰਹੀ ਹੈ, ਅਖੀਰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰੇਗੀ, ਤਾਂ ਹੀ ਉਨ੍ਹਾਂ ਸਭਨਾਂ ਨੂੰ ਇਨਸਾਫ਼ ਮਿਲੇਗਾ, ਜਿਨ੍ਹਾਂ ਦੀਆਂ ਅੱਖਾਂ ਆਪਣਿਆਂ ਨੂੰ ਭਾਲ ਰਹੀਆਂ ਹਨਕਸੂਰਵਾਰਾਂ ਨੂੰ ਸਖ਼ਤ ਸਜ਼ਾ, ਲੋੜਵੰਦਾਂ ਨੂੰ ਪੂਰਾ ਮੁਆਵਜ਼ਾ, ਹਰ ਜ਼ਖ਼ਮ ’ਤੇ ਬਿਨਾਂ ਭਿੰਨਭੇਦ ਮੱਲ੍ਹਮ ਲਾਈ ਜਾਵੇਸਭ ਨੂੰ ਉਸ ਸਿੱਕੇ ਵਾਂਗ ਪਿਆਰ ਕਰੋ, ਜਿਸ ਨੂੰ ਹੱਥ ਲਾਉਣ ਲੱਗਿਆਂ ਨਾ ਉਸ ਦੀ ਜਾਤ-ਪਾਤ ਪੁੱਛਦੇ ਹਾਂ, ਨਾ ਜੂਠ-ਮੂਠ ਜਾਂ ਸੁੱਚਮ ਦਾ ਖਿਆਲ ਕਰਦੇ ਹੋ, ਸਿਰਫ਼ ਜੇਬ ਵਿੱਚ ਪਾ ਲੈਂਦੇ ਹੋਫਿਰ ਤੁਸੀਂ ਦੇਖੋਗੇ ਕਿ ਸੰਭਲ ਕਿਵੇਂ ਸੰਭਲ ਗਿਆ, ਕਿਵੇਂ ਸਭ ‘ਮੰਗਲ’ ਵਿੱਚ ਹੋ ਗਿਆਫਿਰ ਤੁਹਾਡੇ ਕੰਨੀਂ ਅਵਾਜ਼ ਪਵੇਗੀ:

ਮੈਂ ਕਿਉਂ ਤੋੜਾਂ ਮਸਜਿਦ ਨੂੰ,
ਤੂੰ ਕਿਉਂ ਤੋੜੇਂ ਮੰਦਰ ਨੂੰ
,
ਆ ਦੋਵੇਂ ਬੈਠ ਫਰੋਲੀਏ,
ਇੱਕ-ਦੂਜੇ ਦੇ ਅੰਦਰ ਨੂੰ।  ... (ਬਾਬਾ ਨਜ਼ਮੀ)

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5495)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

Gurmit S Shugli

Gurmit S Shugli

Jalandhar, Punjab, India.
Phone: (91 - 98721 -  65741)

More articles from this author