SukhminderSekhon7ਮੈਂ ਘਬਰਾ ਗਿਆ ਕਿ ਮੈਥੋਂ ਕੋਈ ਸਰਕਾਰੀ ਡਿਊਟੀ ਵਿਚ ਕੁਤਾਹੀ ਤਾਂ ਨਹੀਂ ਹੋ ਗਈ? ਉੱਚੇ ਲੰਬੇ ਕੱਦ ਤੇ ...
(4 ਫਰਵਰੀ 2023)
ਇਸ ਸਮੇਂ ਮਹਿਮਾਨ: 185.


ਉਨ੍ਹਾਂ ਦਿਨ੍ਹਾਂ ਦੀ ਗੱਲ ਹੈ ਜਦੋਂ ਮਿੰਨੀ ਕਹਾਣੀ ਹਾਲੇ ਰਫਤਾ ਰਫਤਾ ਸਥਾਪਿਤ ਹੋਣ ਦੇ ਆਹਰ ਵਿੱਚ ਸੀ ਅਤੇ ਕੁਝ ਇੱਕ ਚਿਹਰੇ ਤੇ ਕਲਮਾਂ ਹੀ ਮਿੰਨੀ ਕਹਾਣੀ ਲਿਖਣ ਵੱਲ ਰੁਚਿਤ ਸਨ
ਇਨ੍ਹਾਂ ਵਿੱਚ ਮੈਂ ਕਦੋਂ ਤੇ ਕਿਵੇਂ ਸ਼ਾਮਿਲ ਹੋ ਗਿਆ, ਪਤਾ ਹੀ ਨਾ ਲੱਗਾ ਨਿਰੋਲ ਮਿੰਨੀ ਕਹਾਣੀ ਦੀ ਕੋਈ ਪੱਤ੍ਰਕਾ ਮੇਰੀ ਨਜ਼ਰ ਨਹੀਂ ਸੀ ਚੜ੍ਹੀ ਭਾਸ਼ਾ ਵਿਭਾਗ, ਪੰਜਾਬ ਦਾ ਜਨ ਸਾਹਿਤ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਦਾ ਜਾਗ੍ਰਤੀ ਕਦੇ ਕਦਾਈਂ ਮਿੰਨੀ ਕਹਾਣੀ ਪ੍ਰਕਾਸ਼ਿਤ ਕਰਨ ਲੱਗੇ ਸਨ ਰੋਜ਼ਾਨਾ ਅਕਾਲੀ ਪੱਤ੍ਰਕਾ ਤਾਂ ਛਾਪਦਾ ਹੀ ਛਾਪਦਾ ਸੀ, ਚਾਹੇ ਕਦੇ ਨਿੱਕੀ ਜਾਂ ਲਘੂ ਕਥਾ ਦੇ ਨਾਂ ਹੇਠ ਰੋਜ਼ਾਨਾ ਅਜੀਤ ਨੇ ਮੇਰੀ ਪਹਿਲੀ ਮਿੰਨੀ ਕਹਾਣੀ ਇੰਤਜ਼ਾਰ ਪ੍ਰਕਾਸ਼ਿਤ ਕੀਤੀ ਫਿਰ ਮੱਧ ਪ੍ਰਦੇਸ਼ ਤੋਂ ਪੰਜਾਬੀ ਸੱਧਰਾਂ ਤੇ ਦਿੱਲੀ ਤੋਂ ਇੰਤਜ਼ਾਰ ਨਾਂ ਦੇ ਮਾਹਵਾਰੀ ਮੈਗਜ਼ੀਨ ਹੋਂਦ ਵਿੱਚ ਆਏ 15 ਅਗਸਤ 1978 ਨੂੰ ਜਗਬਾਣੀ ਤੇ ਪੰਜਾਬੀ ਟ੍ਰਿਬਿਊਨ ਨੇ ਜਨਮ ਲਿਆ ਜਗਬਾਣੀ ਵਿੱਚ ਸੱਪ, ਭਵਿੱਖ ਤੇ ਪੱਛੜੇ ਲੋਕ ਛਪੀਆਂ ਪੰਜਾਬੀ ਟ੍ਰਿਬਿਊਨ ਨੇ ਮੇਰੀਆਂ ਤਿੰਨ ਮਿੰਨੀ ਕਹਾਣੀਆਂ ਨੂੰ ਪਹਿਲ ਦੇ ਆਧਾਰ ’ਤੇ ਛਾਪਿਆ- ਵਜ਼ੀਫਾ, ਦਸਤਖਤ, ਗੁਪਤ ਰਿਪੋਰਟਾਂ ਅਕਸ, ਦਿੱਲੀ ਨੇ ਤਾਂ ਮੇਰੀ ਮਿੰਨੀ ਕਹਾਣੀ ਇਨਾਮ ਛਾਪਕੇ ਮੈਥੋਂ ਇਨਾਮ ਦੇ ਰੂਪ ਵਿੱਚ ਦੋ ਹੋਰ ਕਹਾਣੀਆਂ ਭੇਜਣ ਲਈ ਖਤ ਲਿਖਿਆ ਪ੍ਰਚੰਡ ਨੇ ਵੀ ‘ਵਜ਼ੀਫਾ’ ਨੂੰ ਦੁਬਾਰਾ ਛਾਪਿਆ

ਬੇਸ਼ਕ ਹੋਰਨਾਂ ਕੁਝ ਇੱਕ ਮੋਢੀ ਲੇਖਕਾਂ ਵਾਂਗ ਮੇਰੀ ਕਲਮ ਵੀ ਦੂਸਰੀਆਂ ਵਿਧਾਵਾਂ ਦੇ ਸਮਾਂਨਤਰ ਮਿੰਨੀ ਕਹਾਣੀ ਸਿਰਜਣ ‘ਤੇ ਚੱਲ ਨਿੱਕਲੀ ਸੀ, ਪ੍ਰੰਤੂ ਵੱਡੇ ਸਾਹਿਤਕ ਪਰਚਿਆਂ ਨੇ ਹਮੇਸ਼ਾ ਇਸ ਤੋਂ ਨੱਕ ਮੂੰਹ ਵੱਟੀ ਰੱਖਿਆ ਉਹ ਮੈਂਥੋ ਹਮੇਸ਼ਾ ਕਵਿਤਾ, ਕਹਾਣੀ ਜਾਂ ਇਕਾਂਗੀ ਦੀ ਆਸ ਰੱਖਦੇ ਮੇਰੇ ਸ਼ਹਿਰ ਨਾਭੇ ਉਸ ਵੇਲੇ ਕੋਈ ਵੀ ਮਿੰਨੀ ਕਹਾਣੀ ਨਹੀਂ ਸੀ ਲਿਖਦਾ ਜਦੋਂ ਪਟਿਆਲੇ ਵਿਚਰਿਆ ਤਾਂ ਕੁਝ ਇਕ ਕਲਮਾਂ ਨਾਲ ਮੇਲ ਹੋਇਆ 1981 ਦੇ ਲਾਗੇ ਸਤਵੰਤ ਕੈਥ ਮੈਨੂੰ ਬਾਜ਼ਾਰ ਵਿਚ ਟੱਕਰ ਪਿਆ ਪਹਿਲਾਂ ਉਸ ਦੋ ਸੌ ਗ੍ਰਾਮ ਬਰਫੀ ਖਰੀਦੀ ਤੇ ਫਿਰ ਮੈਨੂੰ ਚਾਹ ਦੀ ਦੁਕਾਨ ਵਿਚ ਲਿਜਾ ਕੇ ਬਹੁਤ ਹੀ ਉਤਸ਼ਾਹ ਤੇ ਪਿਆਰ ਨਾਲ ਮੇਰੇ ਮੂਹਰੇ ਬਰਫੀ ਦੀ ਪਲੇਟ ਕਰਦਾ ਕਹਿਣ ਲੱਗਾ- ਸੇਖੋ ਸਾਅਬ, ਅੱਜ ਆਪਾਂ ਬਰਫੀ ਦਾ ਟੁਕੜਾ ਦੇ ਦੂਜੇ ਐਡੀਸ਼ਨ ਦੀ ਖੁਸ਼ੀ ਮਨਾਵਾਂਗੇ ਇਹ ਕਹਿੰਦਿਆਂ ਉਸ ਆਪਣੇ ਹੱਥ ਨਾਲ ਮੇਰੇ ਮੂੰਹ ਵਿਚ ਇੱਕ ਬਰਫੀ ਦਾ ਟੁਕੜਾ ਵੀ ਪਾ ਦਿੱਤਾ ਤੇ ਮੈਨੂੰ ਪ੍ਰੇਮ ਸਹਿਤ ਆਪਣੀ ਕਿਤਾਬ ਵੀ ਭੇਟ ਕਰ ਦਿੱਤੀ ਦਰਅਸਲ ਉਹ ਉਦੋਂ ਹੀ ਕਿਸੇ ਪਰੈੱਸ ਤੋਂ ਆਪਣੇ ਸਾਈਕਲ ਦੇ ਕੈਰੀਅਰ ‘ਤੇ ਕਿਤਾਬਾਂ ਦਾ ਬੰਡਲ ਲੱਦ ਕੇ ਲਿਆਇਆ ਸੀ

ਦੂਸਰਾ ਮੇਲ ਮੇਰਾ ਮਿੰਨੀ ਕਹਾਣੀਕਾਰ ਜਗਦੀਸ਼ ਅਰਮਾਨੀ ਨਾਲ ਹੋਇਆ ਉਹ ਇਕ ਦਿਨ ਅਚਾਨਕ ਹੀ ਸਵੇਰੇ ਸਵੇਰੇ ਮੇਰੇ ਘਰ ਆ ਧਮਕਿਆ ਜਦੋਂ ਮੈ ਤਿਆਰ ਹੋਕੇ ਆਪਣੀ ਡਿਊਟੀ ‘ਤੇ ਜਾਣ ਲੱਗਾ ਸੀ ਗਰਮੀਆਂ ਮਹੀਨੇ ਵੀ ਉਸਦਾ ਇੱਕ ਹੱਥ ਜੇਬ ਵਿੱਚ ਹੀ ਸੀ ਦੂਸਰਾ ਹੱਥ ਉਸ ਬਹੁਤ ਹੀ ਸਲੀਕੇ ਤੇ ਅਪਣੱਤ ਸਹਿਤ ਮੇਰੇ ਨਾਲ ਮਿਲਾਉਂਦਿਆਂ ਮੈਨੂੰ ਖੁਸ਼ਖਬਰੀ ਦਿੱਤੀ, “ਤਆਨੂੰ ਅਸਾਂ ਪੰਜਾਬੀ ਸਾਹਿਤ ਸਭਾ ਪਟਿਆਲਾ ਦਾ ਮੀਤ ਪ੍ਰਧਾਨ ਚੁਣ ਲਿਆ ਜੇ

ਜਾਂਦੇ ਹੋਇਆਂ ਉਸ ਆਪਣਾ ਇਕ ਹੋਰ ਮੰਤਵ ਵੀ ਦੱਸ ਦਿੱਤਾ, “ਆਪਣੀਆਂ ਤਿੰਨ ਚਾਰ ਮਿੰਨੀ ਘਾਣੀਆਂ ਵੀ ਦੇ ਛੱਡਿਓ --- ਮਿੰਨੀ ਘਾਣੀ ’ਤੇ ਕੋਈ ਲੇਖ ਵੀ ...”

ਉਦੋਂ ਪਟਿਆਲਾ ਸ਼ਹਿਰ ਮਿੰਨੀ ਕਹਾਣੀ ਦੀ ਰਾਜਧਾਨੀ ਮੰਨਿਆ ਜਾਂਦਾ ਸੀ ਏਥੇ ਹੀ ਮਿੰਨੀ ਕਹਾਣੀ ਨੂੰ ਵਿਸ਼ੇਸ਼ ਰੂਪ ਵਿੱਚ ਪ੍ਰਕਾਸ਼ਿਤ ਕਰਨ ਵਾਲੇ ਬਹੁਤ ਸਾਰੇ ਪਰਚੇ ਸਮੇ-ਕੁ-ਸਮੇਂ ਹੋਂਦ ਵਿਚ ਆਏ, ਮਸਲਨ ਗੂੰਚਾ, ਹਰਫ, ਮਿੰਨੀ ਕਹਾਣੀ, ਖਤ ... ਨੱਬੇ ਦੇ ਦਹਾਕੇ ਰਾਜਿੰਦਰ ਕੌਰ ਵੰਤਾ ਤੇਜ਼ੀ ਨਾਲ ਇਸ ਖੇਤਰ ਵਿਚ ਉੱਭਰੀ ਉਸ ਧੜਾਧੜ ਮਿੰਨੀ ਕਹਾਣੀਆਂ ਲਿਖੀਆਂ ਮੈਨੂੰ ਕਦੇ ਕਦੇ ਦਿਖਾਉਂਦੀ, ਪੜ੍ਹਾਉਂਦੀ ਤੇ ਪ੍ਰਵਾਨਗੀ ਵੀ ਚਾਹੁੰਦੀ ਦੋ ਤਿੰਨ ਬਾਰ ਤਾਂ ਉਸ ਆਪਣੀਆਂ ਨਵੀਆਂ ਮਿੰਨੀ ਕਹਾਣੀਆਂ ਡਰਾਇੰਗ ਸ਼ੀਟ ’ਤੇ ਦਿਲ ਦੇ ਡਿਜ਼ਾਇਨ ਦੀ ਕਟਿੰਗ ਕਰਕੇ ਆਪਣੀ ਖੁਸ਼ਕਤ ਲਿਖਾਈ ਵਿੱਚ ਮੇਰੇ ਨਾਭੇ ਦੇ ਐਡਰੈੱਸ ’ਤੇ ਭੇਜੀਆਂ ਦਰਅਸਲ ਉਦੋਂ ਤੱਕ ਮੈਂ ਕੁਝ ਪਰਚਿਆਂ ਵਿਚ ਮਿੰਨੀ ਕਹਾਣੀ ਬਾਰੇ ਆਲੋਚਨਾਤਮਕ ਨਿਬੰਧ ਲਿਖ ਚੁੱਕਾ ਸੀ ਰੋਜ਼ਾਨਾ ਚੜ੍ਹਦੀਕਲਾ ਦੇ ਮੈਗਜ਼ੀਨ ਸੈਕਸ਼ਨ ਦਾ ਆਨਰੇਰੀ ਸੰਪਾਦਕ ਹੋਣ ਦੇ ਨਾਤੇ ਉਸਦਾ ਇੱਕ ਸੰਡੇ ਮੈਗਜ਼ੀਨ ਮਿੰਨੀ ਕਹਾਣੀ ਦੇ ਲੇਖੇ (ਵਿਸ਼ੇਸ਼ ਅੰਕ) ਵੀ ਲਾ ਚੁੱਕਾ ਸੀ ਸਾਹਿਤ ਸਭਾਵਾਂ ਜਾਂ ਕਿਧਰੇ ਹੋਰ ਸਬੱਬ ਬਣਨ ’ਤੇ ਕਰਮਵੀਰ ਸਿੰਘ, ਅੱਵਲ ਸਰਹੱਦੀ, ਦਲੀਪ ਸਿੰਘ ਵਾਸਨ, ਸੁਖਦੇਵ ਸਿੰਘ ਸ਼ਾਂਤ, ਹਰਪ੍ਰੀਤ ਸਿੰਘ ਰਾਣਾ, ਰਘਬੀਰ ਸਿੰਘ ਮਹਿਮੀ, ਦੇਵਿੰਦਰ ਪਟਿਆਲਵੀ ਜਿਹੇ ਵਿਦਵਾਨਾ ਤੇ ਮਿੰਨੀ ਕਹਾਣੀ ਲੇਖਕਾਂ ਨਾਲ ਸੰਵਾਦ ਦਾ ਮੌਕਾ ਵੀ ਬਣਦਾ ਰਿਹਾ ਗਾਹੇ ਬਗਾਹੇ ਬਹੁਤ ਸਾਰੇ ਮਿੰਨੀ ਲੇਖਕ ਮਿਲਦੇ ਰਹੇ ਹਨ, ਜਿਨ੍ਹਾਂ ਤੋਂ ਫਕੀਰੀਆ ਨੇ ਕਿਸੇ ਨਾ ਕਿਸੇ ਰੂਪ ਵਿੱਚ ਸਿੱਖਿਆ ਹੈ

ਹਰ ਨਵਾਂ ਪੁਰਾਣਾ ਲੇਖਕ ਆਪਣੇ ਹਿਸਾਬ ਨਾਲ ਮਿੰਨੀ ਕਹਾਣੀ ਲਿਖਕੇ ਆਪਣੀ ਕਲਾਤਮਕ ਸੂਝ ਦਾ ਪ੍ਰਗਟਾਵਾ ਕਰ ਰਿਹਾ ਹੈ ਬੇਹਤਰ ਮਿੰਨੀ ਕਹਾਣੀਆਂ ਵੀ ਨਿੱਤਰ ਕੇ ਸਾਹਮਣੇ ਆ ਰਹੀਆਂ ਹਨ ਬਹੁਤ ਸਾਰੇ ਮਿੱਤਰ ਪਿਆਰੇ ਤੇ ਵਿਦਵਾਨ ਸੱਜਣ ਚੰਗੇ ਨਤੀਜੇ ਵੀ ਲਿਆ ਰਹੇ ਹਨ, ਮਸਲਨ ਨਿਰੰਜਣ ਬੋਹਾ, ਧਰਮਪਾਲ ਸਾਹਿਲ, ਡਾ.ਸ਼ਿਆਮ ਸੁੰਦਰ ਦੀਪਤੀ, ਡਾ. ਅਮਰ ਕੋਮਲ, ਡਾ ਜੋਗਿੰਦਰ ਸਿੰਘ ਨਿਰਾਲਾ, ਡਾ. ਅਨੂਪ ਸਿੰਘ, ਡਾ. ਨਾਇਬ ਸਿੰਘ ਮੰਡੇਰ, ਡਾ ਕੁਲਦੀਪ ਸਿੰਘ ਦੀਪ, ਜਗਦੀਸ਼ ਰਾਏ ਕੁਲਰੀਆਂ ਆਦਿ ਪਰ ਜਿੰਦਰ ਕਦੋਂ ਦਾ ਇਸ ਸਿਨਫ ਨੂੰ ਤਿਲਾਂਲਜੀ ਦੇ ਗਿਆ ਹੈ ਹਾਲਾਕਿ ਉਸ ਨੇ ਕਦੇ ਚਰਚਿਤ ਮਿੰਨੀ ਕਹਾਣੀ ਲੇਖਕਾਂ ਦਾ ਨਵਾਂ ਜ਼ਮਾਨਾ ਐਤਵਾਰਤਾ ਵਿੱਚ ਇੱਕ ਕਾਲਮ ਵੀ ਆਰੰਭ ਕੀਤਾ ਸੀ ਮੈਨੂੰ ਖੁਸ਼ੀ ਹੋਈ ਸੀ ਜਦੋਂ ਉਸ ਮੈਥੋਂ ਵੀ ਮਿੰਨੀ ਕਹਾਣੀਆਂ ਦੀ ਮੰਗ ਕੀਤੀ ਸੀ ਮਿੰਨੀ, ਸ਼ਬਦ ਤ੍ਰਿੰਝਣ, ਛਿਣ ਰਿਸਾਲਿਆਂ ਦੇ ਸੰਪਾਦਕੀ ਬੋਰਡ ਨੇ ਹਮੇਸ਼ਾ ‘ਮਿੰਨੀ ਮਰ ਜਾਣੀ’ ਵਿੱਚ ਜਾਨ ਫੂਕਣ ਦੇ ਯਤਨ ਕੀਤੇ ਹਨ ਅਜਿਹੀਆਂ ਪੱਤ੍ਰਕਾਵਾਂ ਕਰਕੇ ਹੀ ਅੱਜ ਮਿੰਨੀ ਕਹਾਣੀ ਜਾਨਦਾਰ ਰੂਪ ਵਿੱਚ ਘੁੰਮਦੀ ਫਿਰਦੀ ਦਿਖਾਈ ਦਿੰਦੀ ਹੈ ਹੋਰਨਾਂ ਪੱਤ੍ਰਕਾਵਾਂ ਦੀ ਭੂਮਿਕਾ ਨੂੰ ਵੀ ਅਣਡਿੱਠ ਕਰਨਾ ਸੰਭਵ ਨਹੀਂ ਜਨ ਸਾਹਿਤ (ਭਾਸ਼ਾ ਵਿਭਾਗ, ਪੰਜਾਬ) ਦਾ ਜਦੋਂ ਮਿੰਨੀ ਕਹਾਣੀ ਵਿਸ਼ੇਬ ਅੰਕ ਨਾਟਕਕਾਰ ਮਿੱਤਰ ਸਤਿੰਦਰ ਸਿੰਘ ਨੰਦਾ ਦੇ ਸਹਿਯੋਗ ਨਾਲ ਛਪਣ ਲੱਗਾ ਤਾਂ ਮੈਂ ਬਹੁਤ ਸਾਰੇ ਜਾਣੂ ਮਿੰਨੀ ਕਹਾਣੀਕਾਰਾਂ ਦੀਆਂ ਕਹਾਣੀਆਂ ਉਸ ਅੰਕ ਲਈ ਭਿਜਵਾਈਆਂ ਡਾ. ਸਤਿੰਦਰ ਸਿੰਘ ਨੂਰ ਵੱਲੋਂ ਪੰਜਾਬੀ ਅਕਾਦਮੀ ਦਿੱਲੀ ਵਿਖੇ ਮਿੰਨੀ ਕਹਾਣੀ ਦੀ ਇਕ ਵਰਕਸ਼ਾਪ ਕੀਤੀ ਗਈ ਚਾਰ ਚਾਰ ਪੰਜ ਪੰਜ ਕਹਾਣੀਆਂ ਪੜ੍ਹਵਾਈਆਂ ਗਈਆਂ ਸਨ ਮੈਨੂੰ ਵੀ ਭਾਗ ਲੈਣ ਦਾ ਸੁਭਾਗ ਪ੍ਰਾਪਤ ਹਇਆ ਬੇਸ਼ਕ ਉਦੋਂ ਤੱਕ ਮੈਂ ਮਿੰਨੀ ਕਹਾਣੀਆਂ ਦਾ ਭਰਵਾਂ ਮੀਂਹ ਵਰ੍ਹਾ ਚੁੱਕਾ ਸਾਂ, ਪਰ ਅਫਸੋਸ, ਮੇਰੀ ਕੋਈ ਮਿੰਨੀ ਕਹਾਣੀਆਂ ਦੀ ਪੁਸਤਕ ਅਜੇ ਹੋਂਦ ਵਿੱਚ ਨਹੀਂ ਸੀ ਆਈ ਇੱਕ ਰੋਜ਼ ਖੁਦ ਫੈਸਲਾ ਲੈਂਦਿਆਂ ਤੇ ਮਿੰਨੀ ਕਹਾਣੀਕਾਰ ਮਿੱਤਰਾਂ ਦੀ ਤਾਕੀਦ ’ਤੇ 1994 ਵਿੱਚ ਇਕ ਮਿੰਨੀ ਕਹਾਣੀ ਪੁਸਤਕ ਸੂਰਜ ਦਾ ਸ਼ਿਕਾਰ ਦਾ ਲੇਖਕ ਬਣਨ ਵਿੱਚ ਕਾਮਯਾਬ ਹੋ ਗਿਆ ਉਪਰੰਤ 2004 ਵਿਚ 101 ਮਿੰਨੀ ਕਹਾਣੀ ਲੇਖਕਾਂ ਦੀ ਇੱਕ ਪੁਸਤਕ ਵੀ ਸੰਪਾਦਤ ਕੀਤੀ--ਮਿੰਨੀ ਕਰੇ ਸੰਵਾਦ 2008 ਵਿੱਚ ਇੱਕ ਹੋਰ ਪੁਸਤਕ ‘ਮਜ਼ਾਕ ਨਹੀਂ ਪ੍ਰੀਤੋ’ (80 ਮਿੰਨੀ ਕਹਾਣੀਆਂ) ਵੀ ਪ੍ਰਕਾਸ਼ਿਤ ਹੋਈ ਮਿੰਨੀ ਕਹਾਣੀ ਦਾ ਕੋਈ ਵੀ ਵਿਸ਼ਾ ਮੇਰੇ ਲਈ ਵਰਜਿਤ ਨਹੀਂ ਹੈ ਕੋਈ ਵੀ ਸ਼ੈਲੀ ਜਾਂ ਸਟਾਈਲ ਵਰਤਣ ਤੋਂ ਗੁਰੇਜ਼ ਨਹੀਂ - ਪਰਵਾਰਕ ਤੇ ਸਮਾਜਿਕ ਰਿਸ਼ਤਿਆਂ ਦੀ ਟੁੱਟ ਭੱਜ, ਔਰਤ- ਮਰਦ ਸਬੰਧ, ਮਨੁੱਖ ਦੀ ਫਿਤਰਤ ਦਾ ਮਨੋਵਿਗਿਆਨ, ਧਾਰਮਿਕ ਆਡੰਬਰ, ਰਾਜਨੀਤਕ ਨਿਘਾਰ ਕਥਾ ਰਸ ਦੇ ਨਾਲ ਹੀ ਮਿੰਨੀ ਕਹਾਣੀ ਦੀ ਕਲਾਤਮਕ ਉਚਾਈ ਦਾ ਵੀ ਹਮੇਸ਼ਾ ਕਾਇਲ ਰਿਹਾ ਹਾਂ ਸ਼ਾਇਦ ਤੁਹਾਨੂੰ ਮੇਰੀਆਂ ਮਿੰਨੀ ਕਹਾਣੀਆਂ ਵਿੱਚ ਅਜਿਹਾ ਕੁਝ ਨਜ਼ਰ ਆ ਜਾਵੇ ਸਾਹਿਬਾਨ

ਮੇਰੇ ਪੱਕੇ ਪੈਰੀਂ ਮਿੰਨੀ ਖੇਤਰ ਵਿਚ ਪ੍ਰਵੇਸ਼ ਕਰਨ ’ਤੇ ਮੇਰੇ ਕੁਝ ਇੱਕ ਦੂਸਰੇ ਵੰਨਗੀਕਾਰ ਮਿੱਤਰ ਜਿਵੇਂ ਬਹੁਤੇ ਖੁਸ਼ ਨਹੀਂ ਸਨ ਦਿੱਲੀ ਵਾਲੀ ਲੇਖਿਕਾ ਚੰਦਨ ਨੇਗੀ ਨੇ ਤਾਂ ਗੁਰਬਚਨ ਸਿੰਘ ਭੁੱਲਰ ਦੀ ਹਾਜ਼ਰੀ ਵਿੱਚ ਮੈਨੂੰ ਤਾਅਨਾ ਵੀ ਮਾਰਿਆ, “ਸੁਖਮਿੰਦਰ, ਤੂੰ ਐਹ ਕੀ ਕੀਤਾ?” ਮੈਂ ਸ਼ਸ਼ੋਪੰਜ ਵਿਚ ਪੈ ਗਿਆ ਕਿ ਮੇਰੇ ਕੋਲੋਂ ਅਜਿਹਾ ਕਿਹੜਾ ਗੁਨਾਹ ਹੋ ਗਿਆ? ਉਸਦਾ ਇਸ਼ਾਰਾ ਮੇਰੀਆਂ ਮਿੰਨੀ ਕਹਾਣੀ ਪੁਸਤਕਾਂ ਵੱਲ ਸੀ ਤਾਕੀਦ , ਨਸੀਹਤ ਅਤੇ ਪਿਆਰ-ਅਪਣੱਤ ਨਾਲ ਮੇਰੇ ਮੋਢੇ ’ਤੇ ਹੱਥ ਰੱਖਦਿਆਂ ਬੋਲੀ, “ਤੂੰ ਚੰਗਾ ਕਹਾਣੀਕਾਰ ਸੈਂ, ਪਰ ਮਿੰਨੀ ਕਹਾਣੀ ਦਾ ਵੀ ਉਸਤਾਦ ਨਿੱਕਲਿਆ।”

ਚਾਹੇ ਨਾਟਕਕਾਰ ਡਾ. ਸੁਰਜੀਤ ਸਿੰਘ ਸੇਠੀ ਤੇ ਨਾਵਲਕਾਰ ਦਲੀਪ ਕੌਰ ਟਿਵਾਣਾ ਨੇ ਮੇਰੇ ਮਿੰਨੀ ਕਹਾਣੀ ਖੇਤਰ ਵਿਚ ਨਿੱਠਕੇ ਆਉਣ ਦਾ ਸਵਾਗਤ ਤਾਂ ਕੀਤਾ, ਪਰ ਉਨ੍ਹਾਂ ਦੀ ਇਕ ਨਸੀਹਤ ਉਨ੍ਹਾਂ ਦੇ ਬੋਲਾਂ ਤੇ ਖਤਾਂ ਦੇ ਰੂਪ ਵਿੱਚ ਅੱਜ ਵੀ ਮੇਰੀ ਅਗਵਾਈ ਕਰ ਰਹੀ ਹੈ, “ਠੀਕ ਏ ਤੂੰ ਮਿੰਨੀ ਕਹਾਣੀ ਲਿਖ, ਪਰ ਦੂਸਰੀਆਂ ਵਿਧਾਵਾਂ ਨੂੰ ਵੀ ਬਰਾਬਰ ਨਿਭਾਉਂਦਾ ਰਹੀਂਤੇਰੀ ਮਿੰਨੀ ਕਹਾਣੀ ਵਿੱਚ ਨਿਖਾਰ ਆਵੇਗਾ

ਚਲਦੇ ਚਲਦੇ ਇੱਕ ਰਾਜ਼ ਸਾਂਝਾ ਕਰਨ ਲੱਗਾ ਹਾਂ ਉਦੋਂ ਮੇਰੀ ਨਵੀਂ ਨਵੀਂ ਨੌਕਰੀ ਲੱਗੀ ਸੀ ਇੱਕ ਦਿਨ ਮੇਰੇ ਦਫਤਰ ਐੱਸ.ਡੀ.ਐੱਮ. ਸਾਹਿਬ ਆ ਪਹੁੰਚੇ ਮੈਨੂੰ ਬੁਲਾਕੇ ਪੁੱਛਣ ਲੱਗੇ, ਤੁਸੀਂ ... ਸੁਖਮਿੰਦਰ?”

ਮੈਂ ਘਬਰਾ ਗਿਆ ਕਿ ਮੈਥੋਂ ਕੋਈ ਸਰਕਾਰੀ ਡਿਊਟੀ ਵਿਚ ਕੁਤਾਹੀ ਤਾਂ ਨਹੀਂ ਹੋ ਗਈ? ਉੱਚੇ ਲੰਬੇ ਕੱਦ ਤੇ ਭਲਵਾਨੀ ਜੁੱਸੇ ਦੇ ਰੋਅਬਦਾਰ ਚਿਹਰੇ ਵਾਲੇ ਵਿਅਕਤੀ ਦਾ ਅਗਲਾ ਪ੍ਰਸ਼ਨ ਸੀ, “ਮੈਨੂੰ ਜਾਣਦੇ ਓਂ? ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਜਦੋਂ ਉਨ੍ਹਾਂ ਆਪਣਾ ਨਾਮ ਦੱਸਿਆ ਤਾਂ ਮੇਰੇ ਚਿਹਰੇ ‘ਤੇ ਰੌਣਕ ਆ ਗਈ ਚੂੰਕਿ ਭੁਪਿੰਦਰ ਸਿੰਘ ਪੀ.ਸੀ.ਐੱਸ. ਨੂੰ ਉਦੋਂ ਕੌਣ ਨਹੀ ਸੀ ਜਾਣਦਾ? ਬੇਸ਼ਕ ਉਹ ਬਾਅਦ ਵਿੱਚ ਆਈ.ਏ.ਐੱਸ. ਵੀ ਪਦ ਉਨਤ ਹੋਏ ਪ੍ਰੰਤੂ ਆਪਣੀਆਂ ਮਿੰਨੀ ਕਹਾਣੀਆਂ ਕਰਕੇ ਅੱਜ ਵੀ ਭਲੀਭਾਂਤ ਜਾਣੇ ਜਾਂਦੇ ਹਨ ਉਸ ਤੋਂ ਬਾਅਦ ਵੀ ਉਹ ਮੇਰੇ ਦਫਤਰ ਆਏ, ਪਰ ਜ਼ਿਆਦਾ ਕਰਕੇ ਮੈਂ ਹੀ ਉਨ੍ਹਾਂ ਨੂੰ ਮਿਲ ਆਉਂਦਾ ਸੀ ਇੱਕ ਮਿਲਣੀ ’ਤੇ ਮੇਰਾ ਪਲੇਠਾ ਕਹਾਣੀ ਸੰਗ੍ਰਹਿ ਉਚੀਆਂ ਕੰਧਾਂ ਦੀ ਸ਼ਰਾਰਤ ਪ੍ਰੇਮ-ਪੂਰਵਕ ਹਾਸਲ ਕਰਦਿਆਂ ਮੈਨੂੰ ਮਿੰਨੀ ਕਹਾਣੀ ਮੁਤੱਲਕ ਉਤਸ਼ਾਹਿਤ ਕਰਦਿਆਂ ਕਹਿਣ ਲੱਗੇ, “ਸੁਖਮਿੰਦਰ, ਤੁਹਾਡੀਆਂ ਕਹਾਣੀਆਂ ਦਾ ਤਾਂ ਮੈਂ ਪਹਿਲਾਂ ਹੀ ਪਾਠਕ ਹਾਂ, ਤੁਸੀ ਮਿੰਨੀ ਕਹਾਣੀ ਵੀ ਚੰਗੀ ਲਿਖਦੇ ਹੋਆਪਣਾ ਮਿੰਨੀ ਕਹਾਣੀਆਂ ਦਾ ਖਰੜਾ ਤਿਆਰ ਕਰੋ, ਮੈਂ ਤੇ ਸ਼ਰਨ ਮੱਕੜ ਦੋਵੇਂ ਹੀ ਦੋ ਸ਼ਬਦ ਲਿਖ ਦਿਆਂਗੇ

ਮੈਨੂੰ ਇਸ ਗੱਲ ਦਾ ਹਮੇਸ਼ਾ ਖੇਦ ਰਹੇਗਾ ਕਿ ਉਨ੍ਹਾਂ ਦੇ ਜੀਊਂਦਿਆਂ ਖੌਰੇ ਕਿਉਂ ਮੈਂ ਕਿਤਾਬੀ ਰੂਪ ਵਿੱਚ ਮਿੰਨੀ ਕਹਾਣੀ ਲੇਖਕ ਨਾ ਬਣ ਸਕਿਆ? ਸੁਹਿਰਦ ਦੋਸਤਾਂ ਮਿੱਤਰਾਂ ਅਤੇ ਮਿੰਨੀ ਕਹਾਣੀ ਨੂੰ ਸਮਰਪਿਤ ਕਲਮਕਾਰਾਂ ਦਾ ਮੈਂ ਤਹਿ ਦਿਲੋਂ ਮਸ਼ਕੂਰ ਹਾਂ ‘ਮਜ਼ਾਕ ਨਹੀਂ ਪ੍ਰੀਤੋ’ ਮਿੰਨੀ ਕਹਾਣੀ ਸੰਗ੍ਰਹਿ (2008) ਤੋਂ ਚੌਦਾਂ ਵਰ੍ਹਿਆਂ ਬਾਅਦ ਪੁਸਤਕ ਰੂਪ ਵਿੱਚ ਫਿਰ ਹਾਜ਼ਰ ਹਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3777)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਸੁਖਮਿੰਦਰ ਸੇਖੋਂ

ਸੁਖਮਿੰਦਰ ਸੇਖੋਂ

Phone: India (91 - 98145 - 07693)
Email: (sukhmindersinghsekhon@gmail.com)

More articles from this author