RipudamanRoop7ਕਿਸੇ ਨੂੰ ਗ਼ਰੀਬ ਕਹਿਣਾ ਉਸਦੀ ਹੱਤਕ ਹੈ। ਗ਼ਰੀਬਾਂ ਲਈ ਪਲਾਟ, ਗ਼ਰੀਬਾਂ ਲਈ ਆਟਾ ...
(23 ਸਤੰਬਰ 2021)

 

ਸਤਿਕਾਰਯੋਗ ਸ੍ਰੀ ਚਰਨਜੀਤ ਸਿੰਘ ਚੰਨੀ ਜੀ,

ਸਤਿ ਸ੍ਰੀ ਅਕਾਲ

ਮੈਂਨੂੰ ਤੁਹਾਡੇ ਮੁੱਖ ਮੰਤਰੀ ਬਣਨ ਦੀ ਬੜੀ ਖੁ਼ਸ਼ੀ ਹੋ ਰਹੀ ਹੈ ਖੁਸ਼ੀ ਕਿਉਂ ਹੋ ਰਹੀ ਹੈ? ਮੈਂ ਆਪਣੀ ਸਾਰੀ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖਿਆ ਹੈ ਕਿ ਮੁੱਖ ਮੰਤਰੀ ਬਣਨ ਮਗਰੋਂ ਕੋਈ ਵਿਅਕਤੀ ਐਨਾ ਭਾਵੁਕ ਹੋਇਆ ਹੋਵੇਆਪਣੀ ਗ਼ਰੀਬੀ ਨੂੰ ਮਹਿਸੂਸਦੇ ਹੋਏ ਉਸ ਦੀਆਂ ਅੱਖਾਂ ਨਮ ਹੋ ਜਾਣਆਪਣੀ ਮਾਂ ਨਾਲ ਟੋਭੇ ਤੋਂ ਗਾਰਾ ਲਿਆਉਣਾ ਯਾਦ ਕਰਕੇ ਮਾਹੌਲ ਨੂੰ ਬੜਾ ਹੀ ਗੰਭੀਰ ਬਣਾ ਦੇਵੇ ਅਤੇ ਆਪਣੇ ਮੁੱਖ ਮੰਤਰੀ ਬਣਨ ਨੂੰ ਆਮ ਆਦਮੀ ਦਾ ਮੁੱਖ ਮੰਤਰੀ ਬਣਨਾ ਕਹੇ

ਬਹੁਤ ਚੰਗਾ ਲੱਗਿਆ ਜਦੋਂ ਤੁਸੀਂ ਐਲਾਨ ਕੀਤਾ ਕਿ ਪਿੰਡਾਂ ਦੇ ਆਮ ਲੋਕਾਂ ਦੇ ਬਿਜਲੀ ਪਾਣੀ ਦੇ ਬਿੱਲ ਮੁਆਫ਼ ਕੀਤੇ ਜਾਂਦੇ ਹਨ ਅਤੇ ਪਿੰਡਾਂ ਦੇ ਹੋਰ ਗਰੀਬਾਂ ਦੇ ਪਿਛਲੇ ਬਿੱਲ ਚਾਹੇ ਦੱਸ ਲੱਖ ਜਾਂ ਪੰਜਾਹ ਲੱਖ ਦੇ ਹੋਣ, ਮੁਆਫ਼ ਕੀਤੇ ਜਾਂਦੇ ਹਨਪਹਿਲੀ ਪ੍ਰੈੱਸ ਕਾਨਫਰੰਸ ਵਿੱਚ ਹੀ ਅਜਿਹੇ ਫ਼ੈਸਲੇ ਲੈਣੇ ਬੜਾ ਸ਼ੁਭ ਸ਼ਗਨ ਹੈ

ਪਰ ਮੈਂ ਅੱਜ ਤੁਹਾਡੇ ਨਾਲ ਕੁਝ ਖੁੱਲ੍ਹੀਆਂ ਗੱਲਾਂ ਕਰਨੀਆਂ ਚਾਹੁੰਦਾ ਹੈਇਹ ਖੁੱਲ੍ਹੀਆਂ ਗੱਲਾਂ ਸਿਰਫ਼ ਆਮ ਲੋਕਾਂ ਵਿੱਚੋਂ ਉੱਠੇ ਮੁੱਖ ਮੰਤਰੀ ਨਾਲ ਹੀ ਕੀਤੀਆਂ ਜਾ ਸਕਦੀਆਂ ਹਨਰਾਜਿਆਂ-ਮਹਾਰਾਜਿਆਂ, ਅਮੀਰਾਂ, ਜਾਗੀਰਦਾਰਾਂ ਵਿੱਚੋਂ ਆਏ ਮੁੱਖ ਮੰਤਰੀਆਂ ਨਾਲ ਤਾਂ ਅਜਿਹੀਆਂ ਗੱਲਾਂ ਕਰਨਾ ਮੱਝ ਅੱਗੇ ਬੀਨ ਵਜਾਉਣ ਦੇ ਬਰਾਬਰ ਹੁੰਦਾ ਹੈ

ਸਤਿਕਾਰਯੋਗ ਮੁੱਖ ਮੰਤਰੀ ਜੀ, ਪਹਿਲੀ ਗੱਲ ਮੈਂ ਇਹ ਕਰਨੀ ਚਾਹੁੰਦਾ ਹਾਂ ਕਿ ਵਜ਼ੀਰਾਂ, ਐੱਮ.ਐੱਲ.ਏਜ਼ ਦੀਆਂ ਕਈ ਕਈ ਪੈਨਸ਼ਨਾਂ ਨਹੀਂ ਹੋਣੀਆਂ ਚਾਹੀਦੀਆਂਵਜ਼ੀਰਾਂ ਐੱਮ.ਐੱਲ.ਏਜ਼ ਨੂੰ ਪੈਨਸ਼ਨਾਂ ਕਿਉਂ? ਇਹ ਚੁਣੇ ਹੋਏ ਲੋਕ-ਨੁਮਾਇੰਦੇ ਤਾਂ ਸਮਾਜ ਦੀ ਸੇਵਾ ਕਰਨ ਲਈ ਹੀ ਅੱਗੇ ਆਉਂਦੇ ਹਨ ਨਾ ਕਿ ਕੋਈ ਨੌਕਰੀ ਕਰਨਪੈਨਸ਼ਨਾਂ ਤਾਂ ਸਰਕਾਰੀ ਅਤੇ ਪਬਲਿਕ ਸੈਕਟਰ ਦੇ ਕਰਮਚਾਰੀਆਂ ਨੂੰ ਮਿਲਣੀਆਂ ਹੁੰਦੀਆਂ ਹਨਉਹ ਵੀ ਜਿਹੜੀਆਂ 2004 ਤੋਂ ਮਗਰੋਂ ਖੋਹੀਆਂ ਜਾ ਚੁੱਕੀਆਂ ਹਨ

ਦੂਜੀ ਹੋਰ ਵੀ ਹੈਰਾਨੀ ਵਾਲੀ ਗੱਲ ਹੈ ਕਿ ਐੱਮ.ਐੱਲ.ਏਜ਼, ਵਜ਼ੀਰਾਂ ਦੀ ਪੈਨਸ਼ਨ ਦੀ ਆਮਦਨ ਉੱਤੇ ਇਨਕਮ ਟੈਕਸ ਵੀ ਸਰਕਾਰ ਭਰਦੀ ਹੈਇਹ ਨੰਗਾ-ਚਿੱਟਾ ਭ੍ਰਿਸ਼ਟਾਚਾਰ ਹੈਇਨਕਮ ਟੈਕਸ ਤਾਂ ਉਹ ਭਰਦਾ ਹੁੰਦਾ ਹੈ ਜਿਸਦੀ ਆਮਦਨ ਹੋਵੇਤੁਹਾਡੇ ਲਈ ਇਹ ਕੰਮ ਕਰਨਾ ਉਂਜ ਵੀ ਔਖਾ ਨਹੀਂ, ਕਿਉਂਕਿ ਐਸੰਬਲੀ ਵਿੱਚ ਮਤਾ ਹੀ ਪਾਸ ਕਰ ਦੇਣਾ ਹੈਇਸ ਨਾਲ ਸਰਕਾਰ ਦਾ ਖਰਚਾ ਘਟੇਗਾ

ਸਰਕਾਰ ਨੂੰ ਕਰੋੜਾਂ-ਅਰਬਾਂ ਦੀ ਆਮਦਨ ਹੋ ਸਕਦੀ ਹੈ ਜੇ ਤੁਸੀਂ ਨਵਜੋਤ ਸਿੱਧੂ ਦੇ ਕਹਿਣ ਅਨੁਸਾਰ ਰੇਤਾ ਬਜਰੀ ਲਈ ਕਾਰਪੋਰੇਸ਼ਨ ਬਣਾ ਕੇ ਠੇਕਾ ਸਿਸਟਮ ਖ਼ਤਮ ਕਰ ਦੇਵੋਨਾਲੇ ਸਰਕਾਰ ਨੂੰ ਆਮਦਨ ਹੋਵੇ, ਨਾਲੇ ਲੋਕਾਂ ਨੂੰ ਸਸਤਾ ਰੇਤਾ-ਬਜਰੀ ਮਿਲੇ

ਬਿਜਲੀ ਸਮਝੌਤੇ ਰੱਦ ਕਰਨ ਨਾਲ ਕਾਰਪੋਰੇਟ ਘਰਾਣਿਆਂ ਨੂੰ ਵਾਧੂ ਪੈਸੇ ਦੇਣੇ ਬੰਦੇ ਕੀਤੇ ਜਾ ਸਕਦੇ ਹਨਸ਼ਰਾਬ ਮਾਫ਼ੀਆ ਨੂੰ ਵੀ ਨੱਥ ਪਾਉਣੀ ਚਾਹੀਦੀ ਹੈਮੈਂ ਬੜਾ ਹੈਰਾਨ ਹੁੰਦਾ ਹਾਂ ਜਦੋਂ ਦੇਖਦਾ ਹਾਂ, ਵੱਡੀਆਂ ਵੱਡੀਆਂ ਵਿਸ਼ਾਲ ਖੇਤਰ ਵਿੱਚ ਮਾਫ਼ੀਆਂ ਵੱਲੋਂ ਡਿਸਟਿੱਲਰੀਆਂ ਚਲਾਈਆਂ ਜਾਂਦੀਆਂ ਹਨਵੱਡੇ ਵੱਡੇ ਢੋਲਾਂ, ਬੋਤਲਾਂ, ਜਾਅਲੀ ਲੇਬਲਾਂ ਦੀਆਂ ਅਖ਼ਬਾਰਾਂ, ਚੈਨਲਾਂ ਵਿੱਚ ਫ਼ੋਟੋਆਂ ਦੇਖ ਕੇ ਬੜਾ ਹੈਰਾਨ ਹੋਈਦਾ ਹੈ ਅਤੇ ਇਹ ਸ਼ਰਾਬ ਵੀ ਠੇਕਿਆਂ ਉੱਤੇ ਹੀ ਵਿਕਦੀ ਹੋਵੇਗੀਕੀ ਇਹ ਸਾਰਾ ਕੁਝ ਸਿਆਸੀ ਸਰਪ੍ਰਸਤੀ ਹੇਠ ਨਹੀਂ ਹੁੰਦਾ?

ਟ੍ਰਾਂਸਪੋਰਟ ਮਾਫ਼ੀਆ ਧੜੱਲੇ ਨਾਲ ਇੱਕੋ ਨੰਬਰ ਉੱਪਰ ਕਈ ਕਈ ਗੱਡੀਆਂ ਚਲਾ ਰਿਹਾ ਹੈ ਅਤੇ ਪ੍ਰਾਈਮ ਟਾਈਮ ਵੀ ਧੱਕੇ ਨਾਲ ਲੈ ਜਾਂਦੇ ਹਨਸ਼ਾਮਲਾਤ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਲੰਮੇ-ਲੰਮੇ ਅਰਸਿਆਂ ਲਈ ਦਿੱਤੀਆਂ ਜਾ ਰਹੀਆਂ ਹਨਰਹਿੰਦੀ ਕਸਰ ਸਿਆਸਤਦਾਨ ਗ਼ਲਤ ਢੰਗਾਂ ਨਾਲ ਸ਼ਾਮਲਾਤ ਜ਼ਮੀਨਾਂ ਹਥਿਆ ਕੇ ਕੱਢ ਲੈਂਦੇ ਹਨ ਜੇ ਇਹਨਾਂ ਮਸਲਿਆਂ ਨੂੰ ਬੜੇ ਦਿਲ ਗੁਰਦੇ ਨਾਲ ਹੱਥ ਪਾਇਆ ਜਾਵੇ ਤਾਂ ਕਰੋੜਾਂ-ਅਰਬਾਂ ਰੁਪਏ ਸਰਕਾਰ ਨੂੰ ਆ ਸਕਦੇ ਹਨ ਜਿਸ ਨਾਲ ਲੋਕਾਂ ਦੀ ਹਾਲਤ ਸੁਧਰ ਸਕਦੀ ਹੈ

ਇੱਕ ਗੱਲ, ਜਿਹੜੀ ਕੰਨਾਂ ਨੂੰ ਸੁਣਨ ਲਈ ਬੜੀ ਭੈੜੀ ਲਗਦੀ ਹੈ, ਉਹ ਹੈ ਹਿੰਦੂ ਚਿਹਰਾ, ਜੱਟ ਸਿੱਖ ਚਿਹਰਾ, ਦਲਿਤ-ਸਿੱਖ ਚਿਹਰਾ, ਇਹ ਜ਼ਾਤ ਪਾਤ, ਹਿੰਦੂ, ਸਿੱਖ,ਮੁਸਲਮਾਨ ਇੱਕੀਵੀਂ ਸਦੀ ਵਿੱਚ ਵੀ ਸਾਡਾ ਖਹਿੜਾ ਕਿਉਂ ਨਹੀਂ ਛੱਡ ਰਹੀਆਂ? ਕਿਉਂ ਭੁੱਲ ਜਾਂਦੇ ਹਾਂ ਅਸੀਂ ਗੁਰਬਾਣੀ ਦਾ ਉਪਦੇਸ਼ -ਮਾਨਸ ਕੀ ਜਾਤ ਸਭੇ ਏਕੋ ਪਹਿਚਾਨਬੋਕਿਸੇ ਨੂੰ ਗ਼ਰੀਬ ਕਹਿਣਾ ਉਸਦੀ ਹੱਤਕ ਹੈਗ਼ਰੀਬਾਂ ਲਈ ਪਲਾਟ, ਗ਼ਰੀਬਾਂ ਲਈ ਆਟਾ, ਦਾਲ, ਚੀਨੀ, ਚਾਹ-ਪੱਤੀਵਾਹ! ਜਿਹੜੇ ਲੋਕ ਅੰਨ ਪੈਦਾ ਕਰ ਰਹੇ ਹਨ, ਉਹਨਾਂ ਨੂੰ ਮੰਗਤੇ ਬਣਾ ਰਹੇ ਹਾਂ?

ਅੰਤ ਵਿੱਚ ਇੱਕ ਗੱਲ ਮੈਂ ਉਹ ਕਰਨ ਲੱਗਾ ਹਾਂ, ਜਿਹੜੀ ਅੱਜ ਹੀ 21 ਸਤੰਬਰ 2021 ਨੂੰ ਵਾਪਰੀ ਹੈ। ਉਹ ਹੈ ਅਖ਼ਬਾਰਾਂ ਵਿੱਚ ਆਪ ਵੱਲੋਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦੇ ਛਪੇ ਵੱਡੇ ਵੱਡੇ ਇਸ਼ਤਿਹਾਰ ਭਲਾ ਇੱਕ ਆਮ ਆਦਮੀ ਵਿੱਚੋਂ ਬਣੇ ਮੁੱਖ ਮੰਤਰੀ ਨੂੰ ਸਰਕਾਰ ਦਾ ਲੱਖਾਂ-ਕਰੋੜਾਂ ਦਾ ਖਰਚਾ ਕਰਨ ਦੀ ਕੀ ਜ਼ਰੂਰਤ ਸੀ ਅਜਿਹੇ ਇਸ਼ਤਿਹਾਰਾਂ ਉੱਤੇ? ਅੱਜ ਸਰਕਾਰ ਦਾ ਪੈਸਾ ਪੈਸਾ ਬਚਣਾ ਚਾਹੀਦਾ ਹੈਇਹ ਇਸ਼ਤਿਹਾਰ, ਇਹ ਫ਼ਲੈਕਸ, ਹੋਰਡਿੰਗਜ਼, ਅਖ਼ਬਾਰਾਂ ਅਤੇ ਚੈਨਲਾਂ ਵਿੱਚ ਇਸ਼ਤਿਹਾਰਾਂ ਨਾਲ ਕੋਈ ਲਾਭ ਕਦੇ ਕਿਸੇ ਨੂੰ ਨਹੀਂ ਹੋਇਆਇਹ ਵੀ ਇੱਕ ਕਿਸਮ ਦਾ ਵੀ.ਆਈ.ਪੀ. ਸਭਿਆਚਾਰ ਹੈ ਜਿਸ ਤੋਂ ਗੁਰੇਜ਼ ਕਰਨ ਦੀ ਗੱਲ ਆਪ ਨੇ ਹੀ ਆਖੀ ਹੈ

ਉਮੀਦ ਹੈ, ਆਪ ਮੇਰੇ ਵਰਗੇ ਪੰਜਾਬ ਦੇ ਇੱਕ ਸਧਾਰਨ ਵਿਅਕਤੀ ਦੀਆਂ ਬੇਬਾਕ ਗੱਲਾਂ ਸੁਣ ਕੇ ਮੋੜਵਾਂ ਹੁੰਗਾਰਾ ਭਰੋਗੇ

ਧੰਨਵਾਦ।

ਆਪ ਦਾ ਹਿੱਤੂ,

ਰਿਪੁਦਮਨ ਸਿੰਘ ਰੂਪ, ਪੰਜਾਬੀ ਲੇਖਕ.

(ਐਡਵੋਕੇਟ, ਪੰਜਾਬ ਅਤੇ ਹਰਿਆਣਾ ਹਾਈ ਕੋਰਟ)

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3025)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਰਿਪੁਦਮਨ ਸਿੰਘ ਰੂਪ

ਰਿਪੁਦਮਨ ਸਿੰਘ ਰੂਪ

Mohali, Punjab, India.
Email: (ranjivansingh@gmail.com)

More articles from this author