RipudamanRoop7ਨਿਰਸੰਦੇਹ 26 ਜਨਵਰੀ ਦੀਆਂ ਲਾਲ ਕਿਲੇ ਦੀਆਂ ਘਟਨਾਵਾਂ ਤੋਂ ਬੜਾ ਕੁਝ ਸਿੱਖਣ ...
(16 ਫਰਵਰੀ 2021)
(ਸ਼ਬਦ: 1380)


ਕਿਸਾਨ ਸੰਘਰਸ਼ ਪਹਿਲਾਂ ਨਾਲੋਂ ਵੀ ਹੋਰ ਤਕੜਾ ਅਤੇ ਸ਼ਕਤੀਸ਼ਾਲੀ ਹੋ ਕੇ ਉੱਭਰੇਗਾ
ਕਿਉਂ? ਕਿਉਂਕਿ ਇਹ ਸੰਘਰਸ਼ ਇਕੱਲਾ ਕਿਸਾਨਾਂ ਦੇ ਹਿਤਾਂ ਲਈ ਨਹੀਂ ਹੈ, ਇਹ ਸੰਘਰਸ਼ ਪੂਰੀ ਲੋਕਾਈ ਲਈ ਹੈਭਾਵੇਂ ਦੇਖਣ ਨੂੰ ਉੱਪਰੋਂ ਉਪਰੋਂ ਤਿੰਨੇ ਕਾਨੂੰਨ ਕਿਸਾਨ ਵਿਰੋਧੀ ਭਾਸਦੇ ਲਗਦੇ ਹਨ ਪਰ ਜਦੋਂ ਇਹਨਾਂ ਕਾਨੂੰਨਾਂ ਦੀਆਂ ਪਰਤਾਂ ਫਰੋਲਦੇ ਜਾਈਏ ਤਾਂ ਇਹ ਕਾਰਪੋਰੇਟ ਸੈਕਟਰ ਵੱਲੋਂ ਕੀਤੀ ਜਾ ਰਹੀ ਲੁੱਟ ਵੱਲ ਸੇਧਤ ਹੋ ਜਾਂਦੇ ਹਨਇਹਨਾਂ ਕਾਨੂੰਨਾਂ ਰਾਹੀਂ ਭਾਰਤ ਦੀ ਵੰਨ ਸੁਵੰਨੀ ਉਪਜਾਉ ਧਰਤੀ ਨੂੰ ਹੜਪਣ ਲਈ ਦੇਸੀ ਅਤੇ ਵਿਦੇਸ਼ੀ ਪੂੰਜੀਪਤੀਆਂ ਵਿੱਚ ਹੋੜ ਲੱਗੀ ਹੋਈ ਹੈ ਅਤੇ ਸਾਡੀ ਬੀ.ਜੇ.ਪੀ. ਦੀ ਸਰਕਾਰ ਉਹਨਾਂ ਦੀ ਭਾਈਵਾਲ ਹੈ ਅਤੇ ਪੂਰੀ ਤਰ੍ਹਾਂ ਨਾਲ ਅਡਾਨੀ-ਅੰਬਾਨੀ ਅਤੇ ਉਹਨਾਂ ਵਰਗੇ ਹੋਰ ਪੂੰਜੀਪਤੀਆਂ ਨਾਲ ਘਿਓ-ਖਿਚੜੀ ਹੈ

ਇਸੇ ਲਈ ਅੱਠ ਮਹੀਨਿਆਂ ਤੋਂ ਚੱਲ ਰਿਹਾ ਕਿਸਾਨ ਸੰਘਰਸ਼ ਕੇਂਦਰ ਦੀ ਬੀ.ਜੇ.ਪੀ. ਸਰਕਾਰ ਨੂੰ ਦਿਸਦਾ ਨਹੀਂ ਹੈਕੜਾਕੇ ਦੀ ਠੰਢ ਵਿੱਚ ਦਿੱਲੀ ਦੇ ਬਾਰਡਰਾਂ ਉੱਤੇ ਬੈਠੇ ਕਿਸਾਨ ਅਜੇ ਤਕ ਸਰਕਾਰ ਨੂੰ ਨਜ਼ਰੀਂ ਨਹੀਂ ਪਏਦੋ ਸੌ ਦੇ ਨੇੜੇ ਕਿਸਾਨਾਂ ਦੀਆਂ ਠੰਢ, ਬੀਮਾਰੀ ਅਤੇ ਹੋਰ ਕਾਰਣਾਂ ਕਰਕੇ ਹੋਈਆਂ ਮੌਤਾਂ ਵੀ ਸਰਕਾਰ ਦੀ ਜ਼ਮੀਰ ਨੂੰ ਝੰਜੋੜ ਨਹੀਂ ਸਕੀਆਂ

ਠੀਕ ਬੀ.ਜੇ.ਪੀ. ਸਰਕਾਰ ਅਤੇ ਆਰ ਐੱਸ ਐਸ ਦੀ ਜ਼ਮੀਰ ਝੰਜੋੜੀ ਨਹੀਂ ਗਈ ਇਹ ਝੰਜੋੜੀ ਵੀ ਨਹੀਂ ਜਾ ਸਕਦੀ, ਕਿਉਂਕਿ ਇਹ ਲੋਕ ਆਮ ਲੋਕਾਂ ਤੇ ਗਰੀਬਾਂ ਲਈ ਸੰਵੇਦਨਸ਼ੀਲ ਨਹੀਂ ਹਨਇਹ ਤਾਂ ਬਲਕਿ ਇਹਨਾਂ ਦੇ ਦੁਸ਼ਮਣ ਹਨ, ਦਿਲੋਂ ਮਨੋ ਵਿਰੋਧੀਹਿੰਦੂ-ਹਿੰਦੂ ਇਹ ਸਿਰਫ਼ ਲੋਕਾਂ ਨੂੰ ਪਾੜਨ ਲਈ ਹੀ ਅਲਾਪਦੇ ਰਹਿੰਦੇ ਹਨਲੱਖਾਂ ਹਿੰਦੂ ਪਹਿਲੇ ਲਾਕਡਾਊਨ ਵਿੱਚ ਸੜਕਾਂ ਉੱਤੇ ਨੰਗੇ ਪੈਰ, ਭੁੱਖਣ-ਭਾਣੇ ਤੜਪ ਤੜਪ ਮਰਦੇ ਰਹੇ, ਰੇਲ ਗਡੀਆਂ ਹੇਠਾਂ ਆ ਕੇ ਕੁਚਲ ਹੁੰਦੇ ਰਹੇਅੱਜ ਕਿਸਾਨ ਸੰਘਰਸ਼ ਵਿੱਚ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਿੰਦੂ ਕਿਸਾਨ, ਚਾਹੇ ਉਹ ਗੁ਼ਜਰਾਤ, ਯੂ.ਪੀ., ਹਰਿਆਣਾ, ਮਹਾਰਾਸ਼ਟਰ, ਝਾਰਖੰਡ ਦੇ ਹੋਣ, ਇਹ ਕਿਸਾਨ ਹੁਣ ਇਹਨਾਂ ਲਈ ਦੇਸ਼ ਧ੍ਰੋਹੀ, ਅੱਤਵਾਦੀ, ਮਾਓਵਾਦੀ, ਸ਼ਹਿਰੀ ਨਕਸਲੀ ਅਤੇ ਖਾਲਿਸਤਾਨੀ ਹਨਹਿੰਦੂ ਨਹੀਂ ਹਨ

ਨਿਰਸੰਦੇਹ ਕਿਸਾਨ ਅੰਦੋਲਨ ਸਰਕਾਰ ਦੇ ਖਰੀਦੇ ਹੋਏ ਕੁਝ ਗੱਦਾਰ ਕਿਸਮ ਦੇ ਲੋਕਾਂ ਕਰਕੇ 26 ਜਨਵਰੀ 2021 ਨੂੰ ਲਾਲ ਕਿਲੇ ਉੱਤੇ ਝੰਡਾ ਝੁਲਾਉਣਾ ਕਰਕੇ ਸਾਬੋਤਾਜ਼ ਕੀਤਾ ਗਿਆ ਹੈ ਅਤੇ ਸਰਕਾਰ ਸ਼ਾਹੀਨ ਬਾਗ਼ ਵਾਲਾ ਪੁਰਾਣਾ ਪੈਂਤੜਾ ਅਪਣਾ ਕੇ ਹੁਣ ਗਾਜ਼ੀਪੁਰ, ਸਿੰਘੂ, ਟਿਕਰੀ ਬਾਰਡਰਾਂ ਉੱਤੇ ਆਪਣੇ ਆਰ.ਐੱਸ.ਐੱਸ. ਅਤੇ ਬੀ.ਜੇ.ਪੀ. ਦੇ ਵਰਕਰਾਂ ਨੂੰ ਭੇਜ ਕੇ ਕਿਸਾਨਾਂ ਨੂੰ ਉੱਥੋਂ ਉਖੇੜਨਾ ਚਾਹੁੰਦੀ ਹੈਪਰ ਇਹ ਸਰਕਾਰ ਭੁੱਲਦੀ ਹੈ ਕਿ ਇਹ ਕਿਸਾਨ-ਸੰਘਰਸ਼ ਨੂੰ ਸ਼ਾਹੀਨ ਬਾਗ਼ ਨਾ ਸਮਝ ਲਵੇਇਹ ਸੰਘਰਸ਼ ਸਿਰਫ਼ ਤਿੰਨ ਕਾਨੂੰਨਾਂ ਨੂੰ ਰੱਦ ਕਰਨ ਤਕ ਸੀਮਤ ਨਹੀਂ ਰਹਿਣਾ, ਇਸਨੇ ਦੂਰ, ਬਹੁਤ ਦੂਰ ਜਾਣਾ ਹੈਇਸ ਸੰਘਰਸ਼ ਨੇ ਸੰਸਾਰ ਪੂੰਜੀ ਦੀ ਸੰਘੀ ਨੱਪਣੀ ਹੈਇਸ ਸੰਘਰਸ਼ ਦੇ ਪਸਾਰ ਬਹੁਤ ਦੂਰ ਤਕ ਜਾਂਦੇ ਹਨਆਜ਼ਾਦੀ ਮਗਰੋਂ ਇਹ ਪਹਿਲਾਂਸੰਘਰਸ਼ ਹੈ ਜਿਹੜਾ ਕਾਰਪੋਰੇਟ ਸੈਕਟਰ ਵਿਰੁੱਧ ਲਾਮਬੰਦ ਹੋ ਰਿਹਾ ਹੈਪਹਿਲੋਂ ਸਿਰਫ਼ ਕਮਿਊਨਿਸਟ ਪਾਰਟੀਆਂ, ਖੱਬੀਆਂ ਪਾਰਟੀਆਂ ਹੀ ਇਸ ਮੁੱਦੇ ਨੂੰ ਛੂਹੰਦੀਆਂ ਸਨਪਰ ਪੰਜਾਬ ਵਿੱਚੋਂ ਉੱਠੇ ਇਸ ਕਾਰਪੋਰੇਟ ਵਿਰੋਧੀ ਸੰਘਰਸ਼ ਦੇ ਅਰਥ ਹੁਣ ਪੰਜਾਬ ਦੇ ਬੱਚੇ ਬੱਚੇ ਨੂੰ ਸਮਝ ਪੈ ਰਹੇ ਹਨਅਮਲੀ ਤੌਰ ’ਤੇ ਟੋਲ ਪਲਾਜ਼ਿਆਂ ਉੱਤੇ ਲੱਗੇ ਧਰਨਿਆਂ ਨੇ ਵਾਹਣਾਂ ਨੂੰ ਬਿਨਾਂ ਟੋਲ ਦਿੱਤਿਆਂ ਲੰਘਵਾਉਣ ਨਾਲ ਆਮ ਬੰਦੇ ਨੂੰ ਕਾਰਪੋਰੇਟ ਸੈਕਟਰ ਦੀ ਲੁੱਟ ਦੀ ਸਮਝ ਪੈਂਦੀ ਹੈਕੀ ਟੋਲ ਪਲਾਜ਼ਿਆਂ ਉੱਤੇ ਬਿਨਾਂ ਟੋਲ ਦਿੱਤਿਆਂ ਲੰਘਣ ਦੇਣਾ ਪੂਰੇ ਭਾਰਤ ਵਿੱਚ ਕਰਾਂਤੀਕਾਰੀ ਕਦਮ ਨਹੀਂ ਹੈ? ਇਸ ਨਾਲ ਭਾਰਤ ਦੇ ਵਾਸੀ ਜਿੱਥੇ ਖ਼ੁਸ਼ ਹੁੰਦੇ ਹਨ, ਉੱਥੇ ਕਾਰਪੋਰੇਟ ਸੈਕਟਰ ਦੀ ਲੁੱਟ ਨੂੰ ਸਮਝਣ ਲਈ ਜਾਗ੍ਰਤ ਵੀ ਹੋਣਗੇਫਿਰ ਅਡਾਨੀ-ਅੰਬਾਨੀ ਦੇ ਮਾਲਾਂ, ਪੈਟਰੋਲ ਪੰਪਾਂ, ਥਰਮਲ ਪਲਾਟਾਂ ਆਦਿ ਦੀ ਵੀ ਸਮਝ ਪਵੇਗੀਇਸ ਮਗਰੋਂ ਪ੍ਰਾਈਵੇਟ ਬੱਸਾਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਹਸਪਤਾਲਾਂ ਆਦਿ ਬਾਰੇ ਵੀ ਸੋਚਣ ਲੱਗ ਜਾਣਗੇਇਸੇ ਲਈ ਇਹ ਲੜਾਈ ਇਕੱਲੇ ਕਿਸਾਨਾਂ ਦੀ ਨਾ ਰਹਿ ਕੇ ਪੂਰੇ ਭਾਰਤ ਦੇ ਲੋਕਾਂ ਦੀ, ਸਗੋਂ ਕੁਲ ਸੰਸਾਰ ਦੀ ਹੈਹਰ ਪ੍ਰਾਈਵੇਟ ਅਦਾਰਾ ਵਰਕਰਾਂ ਦੀ ਛਿੱਲ ਲਾਹੁੰਦਾ ਹੈਪੰਦਰਾਂ ਪੰਦਰਾਂ ਸਾਲਾਂ ਤੋਂ ਨਿਗੂਣੀ ਤਨਖਾਹ ਉੱਤੇ ਨੌਕਰੀ ’ਤੇ ਰੱਖ ਕੇ ਬਿਨਾਂ ਨੋਟਿਸ ਤੋਂ ਕੱਢ ਦਿੰਦਾ ਹੈਇਸੇ ਲਈ ਮੋਦੀ ਟਾਹਰਾਂ ਮਾਰ ਮਾਰ ਕਹਿੰਦਾ ਹੈ ਕਿ ਆਜੋ ‘ਵਿਦੇਸ਼ੀ ਨਿਵੇਸ਼ਕੋ’ ਸਾਡੇ ਦੇਸ਼ ਆ ਕੇ ਪੈਸਾ ਲਾਵੋਇੱਥੇ ਮਜ਼ਦੂਰੀ ਸਸਤੀ ਹੈ- ਸਰਕਾਰ ਕਾਨੂੰਨ ਵੀ ਉਹਨਾਂ ਦੇ ਹੱਕ ਵਿੱਚ ਬਣਾਉਂਦੀ ਹੈਉਹਨਾਂ ਉੱਤੇ ਕੋਈ ਸ਼ਰਤ ਨਹੀਂ ਲਾਈ ਜਾਂਦੀ

ਬਾਹਰਲੇ ਦੇਸ਼ਾਂ ਦੀਆਂ ਕੰਪਨੀਆਂ ਦਾ ਵੀ ਇਹੋ ਹਾਲ ਹੈਐਗਰੀਮੈਂਟ ਹੋਰ ਕਰਦੇ ਹਨ ਅਮਲ ਇਹ ਕੁਝ ਹੋਰ ਕਰਦੇ ਹਨਐਗਰੀਮੈਂਟ ਕਰਨਗੇ ਚਾਲੀ ਘੰਟੇ ਕੰਮ ਕਰਵਾਉਣ ਦੇ, ਦੇਣਗੇ ਰੋ ਪਿੱਟ ਕੇ ਮਸਾਂ ਵੀਹ ਘੰਟੇਸ਼ਰਤ ਹੋਵੇਗੀ ਕਿ ਵਰਕਰ ਕਿਸੇ ਹੋਰ ਕੰਪਨੀ ਵਿੱਚ ਕੰਮ ਨਹੀਂ ਕਰ ਸਕਣਗੇਕਿਉਂਕਿ ਕੰਪਨੀ ਵਰਕਰ ਨੂੰ ਚੌਵੀ ਘੰਟਿਆਂ ਵਿੱਚ ਲੋੜ ਪੈਣ ’ਤੇ ਕਦੇ ਵੀ ਬੁਲਾ ਸਕਦੀ ਹੈਇਸੇ ਲਈ ਇਹ ਪੰਜਾਬ ਤੋਂ ਉੱਠਿਆ ਕਿਸਾਨੀ ਸੰਘਰਸ਼ ਹਰਿਆਣਾ ਤੋਂ ਹੁੰਦਾ ਹੋਇਆ ਯੂ.ਪੀ., ਮਹਾਰਾਸ਼ਟਰ, ਉਤਰਾਖੰਡ, ਮੱਧ ਪ੍ਰਦੇਸ਼, ਰਾਜਸਥਾਨ, ਝਾਰਖੰਡ ਆਦਿ ਸੂਬਿਆਂ ਵਿੱਚ ਫੈਲ ਰਿਹਾ ਹੈਅਤੇ ਅੱਗੋਂ ਇਸਦਾ ਅਸਰ ਸੰਸਾਰ ਪੱਧਰ ਉੱਤੇ ਉਦਾਰੀਕਰਨ, ਸੰਸਾਰੀਕਰਣ, ਖੁੱਲ੍ਹੀ ਮੰਡੀ, ਸੰਸਾਰ ਵਪਾਰ ਸੰਗਠਨ, ਕੌਮਾਂਤਰੀ ਮੁਦਰਾ ਕੋਸ਼, ਸੰਸਾਰ ਬੈਂਕ ਵਿਰੁੱਧ ਲੋਕਾਂ ਨੇ ਲਾਮਬੰਦ ਹੋਣਾ ਸ਼ੁਰੂ ਹੋ ਜਾਣਾ ਹੈ ਇਹ ਸੰਘਰਸ਼ ਕਾਰਲ ਮਾਰਕਸ ਦੀ ਕਹੀ ਗੱਲ ‘ਦੁਨੀਆਂ ਭਰ ਦੇ ਮਿਹਨਤਕਸ਼ੋ ਇੱਕ ਹੋ ਜਾਓ’ ਸੱਚ ਸਾਬਤ ਹੋ ਜਾਣ ਵੱਲ ਵਧਣ ਜਾਣ ਲੱਗਾ ਹੈ

ਪਰ ਕਾਰਲ ਮਾਰਕਸ ਦੀ ਕਹੀ ਇਸ ਗੱਲ ਨੂੰ ਸੱਚ ਸਾਬਤ ਕਰਨ ਲਈ ਲੰਮੇ, ਅਕਾਊ ਅਤੇ ਥਕਾਊ ਸੰਘਰਸ਼ ਵਿੱਡਣੇ ਪੈਣੇ ਹਨਜਿਵੇਂ ਸੱਠਵਿਆਂ ਵਿੱਚ ਕਿਊਬਾ ਵਿੱਚ ਫੀਦਲ ਕਾਸਟਰੋ ਅਤੇ ਸੰਸਾਰ ਪ੍ਰਸਿੱਧ ਗੁਰੀਲਾ ਚੀ ਗਵੇਰਾ ਦੀ ਅਗਵਾਈ ਵਿੱਚ ਹੋਇਆ ਸੀਉਹਨਾਂ ਸਰਕਾਰ ਬਣਾਉਂਦੇ ਸਾਰ ਅਮਰੀਕਾ ਦੀਆਂ ਖੰਡ ਦੀਆਂ ਕੰਪਨੀਆਂ ਦਾ ਕੌਮੀਕਰਨ ਕੀਤਾਅਮਰੀਕਾ ਮਹਾਂ ਸ਼ਕਤੀ ਨੱਬੇ ਕਿਲੋਮੀਟਰ ਦੇ ਫ਼ਾਸਲੇ ਉੱਤੇ ਕਿਊਬਾ ਦਾ ਵਾਲ ਵਿੰਗਾ ਨਹੀਂ ਕਰ ਸਕੀਫੀਦਲ ਕਾਸਤਰੋ ਸਦਾ ਅਮਰੀਕਾ ਦੇ ਰਾਸ਼ਟਰਪਤੀ ਦੀ ਅੱਖ ਵਿੱਚ ਅੱਖ ਪਾ ਕੇ ਵੇਖਦਾ ਰਿਹਾ ਤੇ ਅੱਖਾਂ ਵਿੱਚ ਰੜਕਦਾ ਰਿਹਾ

ਠੀਕ 26 ਜਨਵਰੀ ਨੂੰ ਸਰਕਾਰ ਨੇ ਆਪਣੇ ਗੁਮਾਸ਼ਤਿਆਂ ਰਾਹੀਂ ਲਾਲ ਕਿਲੇ ਦੀ ਵਾਰਦਾਤ ਕਰਵਾਈਸਰਕਾਰ ਦੀ ਪੁਲਿਸ ਆਪ ਹੀ ਕਹਿੰਦੀ ਰਹੀ ਸੀ ਕਿ ਕਿਸਾਨ ਅੰਦੋਲਨ ਵਿੱਚ ਖ਼ਾਲਿਸਤਾਨੀ ਘੁਸਪੈਠ ਕਰ ਗਏ ਹਨਉਹ ਸੱਚ ਬੋਲਦੇ ਸਨਕਿਉਂਕਿ ਉਹਨਾਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਆਪ ਹੀ ਤਾਂ ਸਾਜ਼ਿਸ਼ ਰਚੀ ਸੀ ਪਰ ਇਹਨਾਂ ਸਾਜ਼ਿਸ਼ਾਂ ਨਾਲ ਸਰਕਾਰ ਕਿਸਾਨ ਅੰਦੋਲਨ ਦਾ ਵਾਲ ਵਿੰਗਾ ਨਹੀਂ ਕਰ ਸਕੀਇੱਕ ਵਾਰ ਤਾਂ ਕਿਸਾਨ ਅੰਦੋਲਨ ਦੇ ਹਿਤੈਸ਼ੀਆਂ ਦਾ ਦਿਲ ਧੜਕਣ ਲੱਗ ਗਿਆ ਸੀਰਾਕੇਸ਼ ਟਿਕੈਤ ਦੇ ਹੰਝੂਆਂ ਅਤੇ ਕਿਸਾਨ ਸੰਘਰਸ਼ ਦੇ ਆਗੂਆਂ ਦੀ ਸੂਝ ਅਤੇ ਸਾਬਤ ਕਦਮੀ ਨੇ ਕਿਸਾਨ ਸੰਘਰਸ਼ ਨੂੰ ਮੁੜ ਲੀਹ ਉੱਤੇ ਲੈ ਆਂਦਾ ਹੈ

ਨਿਰਸੰਦੇਹ 26 ਜਨਵਰੀ ਦੀਆਂ ਲਾਲ ਕਿਲੇ ਦੀਆਂ ਘਟਨਾਵਾਂ ਤੋਂ ਬੜਾ ਕੁਝ ਸਿੱਖਣ ਨੂੰ ਮਿਲਿਆਸੰਘਰਸ਼ਾਂ ਵਿੱਚ ਨਾਲ ਵਿਚਰਦੇ ਲੋਕ ਕਿਵੇਂ ਬੇਸ਼ਰਮੀ ਨਾਲ ਗੱਦਾਰੀ ਕਰਦੇ ਹਨ, ਇਹ ਸਾਨੂੰ ਇਤਿਹਾਸ ਤੋਂ ਪਤਾ ਲਗਦਾ ਹੈਕਰਤਾਰ ਸਿੰਘ ਸਰਾਭਾ ਦੀ ਅਗਵਾਈ ਵਿੱਚ ਅੰਗਰੇਜ਼ਾਂ ਦੀਆਂ ਫ਼ੌਜਾਂ ਵਿੱਚ ਬਗ਼ਾਵਤ ਕਰਨ ਦੀ ਕਾਰਵਾਈ ਸਮੇਂ ਕਿਵੇਂ ਕ੍ਰਿਪਾਲ ਸਿੰਘ ਨੇ ਗੱਦਾਰੀ ਕਰਕੇ ਫੇਲ ਕਰਵਾ ਦਿੱਤੀ ਸੀਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਧਿਆਨ ਸਿੰਘ ਡੋਗਰਾ ਅਤੇ ਲਾਲ ਸਿੰਘ ਨੇ ਗੱਦਾਰੀ ਕਰਕੇ ਫੌਜਾਂ ਨੂੰ ਬਾਰੂਦ ਦੀ ਥਾਂ ਸਰ੍ਹੋਂ ਭੇਜ ਕੇ ਕਿਵੇਂ ਮਹਾਰਾਣੀ ਜਿੰਦਾਂ ਨੂੰ ਹਰਾ ਦਿੱਤਾ ਸੀ

ਜਦੋਂ ਸੰਘਰਸ਼ ਲੰਮਾ ਹੁੰਦਾ ਹੈ ਤਾਂ ਕਿਵੇਂ ਨਾਲ ਦੇ ਸਾਥੀ ਹੌਸਲਾ ਛੱਡ ਜਾਂਦੇ ਹਨਜਿਵੇਂ ਚਾਲੀ ਮੁਕਤੇ ਚਮਕੌਰ ਦੀ ਜੰਗ ਵਿੱਚੇ ਛੱਡ ਕੇ ਗੁਰੂ ਗੋਬਿੰਦ ਸਿੰਘ ਨੂੰ ਬੇਦਾਅਵਾ ਦੇ ਆਏ ਸਨਮਾਈ ਭਾਗੋ ਦੇ ਵੰਗਾਰਨ ਮਗਰੋਂ ਚਾਲੀ ਮੁਕਤੇ ਮੁੜ ਮੁਕਤਸਰ ਵਿੱਚ ਸ਼ਹੀਦੀਆਂ ਪਾ ਗਏ ਸਨਅੱਜ ਵੀ ਸੁਆਣੀਆਂ ਨੇ ਮੂਹਰੇ ਹੋ ਕੇ ਲੜਨ ਨਾਲ ਕਿਸਾਨ ਸੰਘਰਸ਼ ਵਿੱਚ ਨਵੀਂ ਜਾਨ ਪਾ ਦਿੱਤੀ ਹੈ

ਇੱਕ ਗੱਲ ਦੀ ਮੈਂਨੂੰ ਸਮਝ ਨਹੀਂ ਪੈ ਰਹੀ, ਜਦੋਂ ਕਈ ਕਹਿੰਦੇ ਹਨ ਕਿ ਕਿਸਾਨ ਸੰਘਰਸ਼ ਵਿੱਚ ਸਿਆਸਤ ਦਾਖ਼ਿਲ ਹੋ ਗਈ ਹੈਸਿਆਸਤ ਤਾਂ ਹਰ ਇੱਕ ਗੱਲ ਵਿੱਚ ਹੁੰਦੀ ਹੈਕਿਸਾਨ ਸੰਘਰਸ਼ ਆਪਣੇ ਆਪ ਵਿੱਚ ਇੱਕ ਸਿਆਸੀ ਮਸਲਾ ਹੈਖੇਤੀ ਕਾਨੂੰਨ, ਸਿੱਖਿਆ ਨੀਤੀ, ਸਿਹਤ ਨੀਤੀ, ਰੇਲਵੇ ਦਾ ਨਿੱਜੀਕਰਨ, ਸ਼ਾਮਲਾਤ ਜ਼ਮੀਨਾਂ ਕੰਪਨੀਆਂ ਨੂੰ ਵੇਚਣ, ਏਅਰ ਇੰਡੀਆ ਦਾ ਨਿੱਜੀਕਰਨ, ਵਿਦੇਸ਼ੀ ਅਤੇ ਦੇਸੀ ਨਿਵੇਸ਼ਕਾਂ ਨੂੰ ਕੌਡੀਆਂ ਦੇ ਭਾਅ ਸਰਕਾਰੀ ਜਾਇਦਾਦਾਂ ਵੇਚਣਾ, ਇਹ ਸਭ ਸਿਆਸੀ ਗੱਲਾਂ ਹਨਜਦੋਂ ਸਰਕਾਰ ਕਹਿੰਦੀ ਹੈ ਕਿ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਹੈ, ਸਿਆਸਤ ਵੱਲ ਨਹੀਂ ਜਾਣਾ ਚਾਹੀਦਾ - ਇਹ ਗੱਲ ਕਹਿਣਾ ਵੀ ਇੱਕ ਸਿਆਸਤ ਹੈਰਮਾਇਣ, ਮਹਾਂਭਾਰਤ ਸਿਆਸਤ ਨਾਲ ਭਰੀਆਂ ਪਈਆਂ ਹਨਰਮਾਇਣ ਵਿੱਚ ਕੇਕਈ ਨੇ ਆਪਣੇ ਬੇਟੇ ਭਰਤ ਲਈ ਰਾਜ ਭਾਗ ਮੰਗਿਆਮਹਾਂਭਾਰਤ ਵਿੱਚ ਦਰਯੋਧਨ ਪਾਂਡੋਆ ਨੂੰ ਇੱਕ ਇੰਚ ਧਰਤੀ ਦੇਣ ਨੂੰ ਤਿਆਰ ਨਹੀਂ ਸੀਬਾਈਧਾਰ ਦੇ ਪਹਾੜੀ ਰਾਜਿਆਂ ਵੱਲੋਂ ਆਟੇ ਦੀ ਗਊ ਦੀ ਸਹੁੰ ਖਾ ਕੇ ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਦਾ ਕਿਲਾ ਛੱਡਵਾਉਣ ਸਮੇਂ ਕਹਿਣਾ ਕਿ ਉਹ ਪਿੱਛੋਂ ਹਮਲਾ ਨਹੀਂ ਕਰਨਗੇਪਰ ਮਗਰੋਂ ਹਮਲਾ ਕਰਕੇ ਕਿਵੇਂ ਗੁਰੂ ਗੋਬਿੰਦ ਸਿੰਘ ਨਾਲ ਵਿਸ਼ਵਾਸਘਾਤ ਕੀਤਾ

ਅੱਜ ਵੀ ਸਾਡੇ ਦੇਸ ਵਿੱਚ ਸੰਘਰਸ਼ ਕਰ ਰਹੇ ਲੋਕਾਂ ਵੱਲ ਇਹੋ ਰਵੱਈਆ ਹੈਸਰਕਾਰ ਦੇ ਕਰਤੇ ਧਰਤੇ ਬਿਲਕੁਲ ਵੀ ਸੰਵੇਦਨਸ਼ੀਲ ਨਹੀਂ ਹਨਉਹਨਾਂ ਦਾ ਰਵੱਈਆ ਮੱਕਾਰੀ ਭਰਿਆ ਅਤੇ ਖ਼ਤਰਨਾਕ ਹੈਗ਼ਾਜੀਪੁਰ, ਸਿੰਘੂ, ਟਿਕਰੀ ਆਦਿ ਬਾਰਡਰਾਂ ਉੱਤੇ ਜਿਵੇਂ ਕਿੱਲ, ਕੰਢਿਆਲੀਆਂ ਤਾਰਾਂ, ਕੰਧਾਂ, ਖਾਈਆਂ ਪੁੱਟੀਆਂ ਗਈਆਂ ਹਨ, ਲਗਦਾ ਹੈ ਕਿ ਇਹ ਮਿਥਿਹਾਸ ਦੇ ਰਾਖ਼ਸ਼ਸਾਂ, ਮਹਿਖ਼ਾਸੁਰ, ਲੋਚਨ, ਸੰਭ, ਸ਼੍ਰਣੋਤਬੀਜ ਦੇ ਕਾਰਨਾਮਿਆਂ ਨੂੰ ਮਾਤ ਪਾ ਰਹੇ ਹਨਜਿਵੇਂ ਦੇਵਤਿਆਂ ਵੱਲੋਂ ਕੀਤੇ ਜਾਂਦੇ ਹਵਨਕੁੰਡਾਂ ਵਿੱਚ ਰਾਖ਼ਸ਼ਸ ਹੱਡੀਆਂ ਸੁੱਟ ਜਾਂਦੇ ਹਨ, ਦੇਵਤਿਆਂ ਨੂੰ ਤੰਗ ਪ੍ਰੇਸ਼ਾਨ ਕਰਨ ਲਈਪਰ ਅਖ਼ੀਰ ਜਿੱਤਦੇ ਦੇਵਤੇ ਹੀ ਸਨਜਦੋਂ ਕਿਸੇ ਸੱਚੇ ਅਤੇ ਸ਼ਰੀਫ਼ ਬੰਦੇ ਨੂੰ ਗੁੱਸਾ ਆ ਜਾਵੇ ਤਾਂ ਬਦਮਾਸ਼ਾਂ ਨੂੰ ਨੱਠਦਿਆਂ ਨੂੰ ਰਾਹ ਨਹੀਂ ਲੱਭਦਾਇਸੇ ਤਰ੍ਹਾਂ ਕਿਸਾਨ ਸੰਘਰਸ਼ ਨੇ ਜਿੱਤਣਾ ਹੈਕਿਉਂਕਿ ਸੱਚ ਉਹਨਾਂ ਵੱਲ ਹੈ, ਸੁਹਿਰਦਤਾ ਉਹਨਾਂ ਵੱਲ ਹੈਜਿਵੇਂ ਰਾਕੇਸ਼ ਟਿਕੈਤ ਤੇ ਬਾਕੀ ਲੀਡਰਸ਼ਿੱਪ ਸਾਓੂ, ਨੇਕ ਅਤੇ ਸਿਆਣੀ ਹੈ ਕਿਸਾਨ ਸੰਘਰਸ਼ ਵੀ ਹੁਣ ਨਵੇਂ ਰੂਪ ਅਤੇ ਜਲ ਜਲੌਅ ਨਾਲ ਉੱਸਰ ਰਿਹਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2588)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਰਿਪੁਦਮਨ ਸਿੰਘ ਰੂਪ

ਰਿਪੁਦਮਨ ਸਿੰਘ ਰੂਪ

Mohali, Punjab, India.
Email: (ranjivansingh@gmail.com)

More articles from this author