RipudamanRoop7ਜਿੱਥੋਂ ਤੱਕ ਮੈਂ ਨਵਜੋਤ ਸਿੱਧੂ ਨੂੰ ਦੇਖਦਾ ਪਰਖਦਾ ਹਾਂ, ਉਹ ਇੱਕ ...
(9 ਦਸੰਬਰ 2018)

 

ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਹੋ ਰਹੀ ਸਿਆਸਤ ਨੂੰ ਅਸੀਂ ਅਗਸਤ ਤੋਂ ਦੇਖ ਰਹੇ ਹਾਂਜਿਸ ਦਿਨ ਦਾ ਨਵਜੋਤ ਸਿੱਧੂ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਤੋਂ ਵਾਪਸ ਆਇਆ ਹੈ, ਉਸੇ ਦਿਨ ਤੋਂ ਰੌਲਾ ਪੈ ਰਿਹਾ ਹੈਜਨਰਲ ਕਮਰ ਜਾਵੇਦ ਬਾਜਵਾ ਨਾਲ ਜੱਫ਼ੀ, ਉਹਦੇ ਨਾਲ ਹੱਥ ਮਿਲਾਉਣਾ, ਉਹਦੇ ਨੇੜੇ ਬੈਠਣਾਸਾਰੇ ਸਮਝਦੇ ਹਨ ਕਿ ਜਿਹੜਾ ਬੰਦਾ ਦੇਸ਼ ਦਾ ‘ਗਦਾਰ’ ਹੁੰਦਾ ਹੈ, ਉਹ ਇਸ ਤਰ੍ਹਾਂ ਨਾਲ ਨਹੀਂ ਵਿਚਰਦਾ ਹੁੰਦਾ - ਸਿੱਧਾ ਸਪਾਟ, ਬੇਖੌਫ਼, ਫੱਕਰਾਂ ਵਾਂਗਜਿੱਥੋਂ ਤੱਕ ਮੈਂ ਨਵਜੋਤ ਸਿੱਧੂ ਨੂੰ ਦੇਖਦਾ ਪਰਖਦਾ ਹਾਂ, ਉਹ ਇੱਕ ਬੇਬਾਕ ਜਿਹਾ ਵਿਅਕਤੀ ਹੈ, ਖੁੱਲ੍ਹੀ-ਡੁੱਲ੍ਹੀ ਗੱਲ ਕਰਨ ਵਾਲਾਜਦੋਂ ਬੀ.ਜੇ.ਪੀ. ਵਿਚ ਹੁੰਦਾ ਸੀ ਤਾਂ ਉਹ ਮੋਦੀ ਅਤੇ ਬਾਜਪਾਈ ਦੀਆਂ ਸਿਫ਼ਤਾਂ ਕਰਦਾ ਨਹੀਂ ਸੀ ਥੱਕਦਾਨਵਜੋਤ ਸਿੱਧੂ ਦਾ ਵਿਚਰਣ ਦਾ ਤਰੀਕਾ ਅਸਲ ਵਿਚ ਕ੍ਰਿਕਟ ਦਾ ਕੁਮੈਂਟੇਟਰ ਕਰਕੇ ਵੀ ਹੈਉਹ ਕਲਾਕਾਰ ਵੀ ਹੈ ਜਿਸ ਨੂੰ ਲੋਕਾਂ ਉੱਤੇ ਪ੍ਰਭਾਵ ਛੱਡਣ ਲਈ ਇਕ ਵੱਖਰਾ ਅੰਦਾਜ਼ ਅਪਨਾਉਣਾ ਪੈਂਦਾ ਹੈਇਹ ਤਾਂ ਰਹੀ ਨਵਜੋਤ ਸਿੱਧੂ ਦੀ ਗੱਲ

ਡੇਰਾ ਬਾਬਾ ਨਾਨਕ ਜਦੋਂ ਕਰਤਾਰਪੁਰ ਸਾਹਿਬ ਲਾਂਘੇ ਦਾ ਭਾਰਤ ਸਰਕਾਰ ਵੱਲੋਂ ਨੀਂਹ ਪੱਥਰ ਰੱਖਿਆ ਜਾ ਰਿਹਾ ਸੀ, ਉੱਥੇ ਤਮਾਸ਼ਾ ਕਿਉਂ ਬਣਾਇਆ ਜਾ ਰਿਹਾ ਸੀ? ਉੱਥੇ ਤਾਂ ਨਵਜੋਤ ਸਿੱਧੂ ਹੈ ਨਹੀਂ ਸੀਉਹ ਤਾਂ ਉੱਥੇ ਬੁਲਾਇਆ ਤੱਕ ਨਹੀਂ ਸੀ ਗਿਆ? ਫਿਰ ਨੀਂਹ ਪੱਥਰ ਉੱਤੇ ਨਾਵਾਂ ਦਾ ਲਿਖਣਾ - ਕਾਂਗਰਸ ਦੇ ਇੱਕ ਵਜ਼ੀਰ ਦਾ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਨਾਵਾਂ ਦੇ ਲਿਖਣ ਉੱਤੇ ਇਤਰਾਜ਼ਅਮਰਿੰਦਰ ਸਿੰਘ ਦਾ ਪਾਕਿਸਤਾਨ ਦੇ ਜਨਰਲ ਬਾਜਵਾ ਨੂੰ ਸੰਬੋਧਨ ਕਰਕੇ ਉਲਾਂਭੇ ਦੇਣਾਭਲਾ ਇਹਨਾਂ ਸਾਰੀਆਂ ਗੱਲਾਂ ਨੇ ਲਾਂਘੇ ਦੇ ਨੀਂਹ ਪੱਥਰ ਰੱਖਣ ਸਮੇਂ ਮਾਹੌਲ ਨੂੰ ਗੰਧਲਾ ਨਹੀਂ ਕੀਤਾ? ਨੀਂਹ ਪੱਥਰ ਰੱਖਣ ਤੋਂ ਬਿਨਾਂ ਹੀ ਸਟੇਜ ਉੱਤੇ ਉਦਘਾਟਨ ਕਰਨਾ ਪਿਆ ਉਪ ਰਾਸ਼ਟਰੀਪਤੀ ਨੂੰ

28 ਨਵੰਬਰ ਨੂੰ ਮੈਂ ਜਦੋਂ ਟੀ.ਵੀ. ਆਨ ਕੀਤਾ ਤਾਂ ਕਰਤਾਰਪੁਰ ਸਾਹਿਬ ਨਵਜੋਤ ਸਿੱਧੂ ਨੂੰ ਸਟੇਜ ਉੱਤੋਂ ਬੋਲਣ ਲਈ ਕਿਹਾ ਜਾ ਰਿਹਾ ਸੀਨਵਜੋਤ ਸਿੱਧੂ ਤੋਂ ਮਗਰੋਂ ਹਰਸਿਮਰਤ ਕੌਰ ਬਾਦਲ, ਪਾਕਿਸਤਾਨ ਦੇ ਬਦੇਸ਼ ਮੰਤਰੀ ਕੁਰੈਸ਼ੀ ਅਤੇ ਫਿਰ ਇਮਰਾਨ ਖਾਨ, ਸਾਰਿਆਂ ਦੇ ਭਾਸ਼ਣ ਮੈਂ ਸੁਣੇਬੜੇ ਚੰਗੇ ਲੱਗੇਸਿੱਧੂ ਨੇ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਸੁੱਖ ਮੰਗੀ ਅਤੇ ਨਾਲ ਪੂਰੇ ਸੰਸਾਰ ਦੀ ਸੁੱਖ ਮੰਗੀਕੀ ਬੁਰਾ ਸੀ ਇਸ ਵਿਚ? ਕੀ ਉਹ ਪਾਕਿਸਤਾਨ ਦੀ ਸੁੱਖ ਨਾ ਮੰਗਦਾ? ਜਿਸ ਦੇਸ਼ ਦਾ ਮਹਿਮਾਨ ਹੋਵੇ, ਆਦਰ ਨਾਲ ਬੁਲਾਇਆ ਹੋਵੇ ਤੇ ਫੇਰ ਉੱਥੋਂ ਦੇ ਪ੍ਰਧਾਨ ਮੰਤਰੀ ਦਾ ਮਿੱਤਰ ਹੋਵੇਫੇਰ ਭਾਰਤ ਸਰਕਾਰ ਦੀ ਮੰਨਜ਼ੂਰੀ ਨਾਲ ਸਿੱਧੂ ਗਿਆ ਹੋਵੇ

ਨਰਿੰਦਰ ਮੋਦੀ ਚੀਨ, ਅਮਰੀਕਾ, ਰੂਸ, ਜਾਪਾਨ, ਫਰਾਂਸ ਆਦਿ ਸਾਰੇ ਰਾਸ਼ਟਰਪਤੀਆਂ, ਪ੍ਰਧਾਨ ਮੰਤਰੀਆਂ ਨੂੰ ਮਿਲਦਾ ਰਹਿੰਦਾ ਹੈਕਦੇ ਉਹਨਾਂ ਦੇ ਦੇਸ਼ ਵਿਚ, ਕਦੇ ਆਪਣੇ ਦੇਸ਼ ਵਿਚ ਬੁਲਾ ਕੇਸਾਰਿਆਂ ਨੂੰ ਉਹ ਜਫ਼ੀਆਂ ਪਾ ਕੇ ਆਪਣੇ ਮਿੱਤਰ ਦੱਸਦਾ ਹੈਗੁਜਰਾਤ ਵਿਚ ਲਿਜਾ ਕੇ ਉਹਨਾਂ ਨਾਲ ਝੂਲੇ ਝੂਲਦਾ ਹੈਇਹ ਸ਼ਿਸ਼ਟਾਚਾਰ ਵੱਜੋਂ ਕੀਤਾ ਜਾਂਦਾ ਹੈਸਿੱਧੂ ਤਾਂ ਫੇਰ ਵੀ ਇਮਰਾਨ ਖਾਨ ਨਾਲ ਕ੍ਰਿਕਟ ਖੇਡਦਾ ਰਿਹਾ ਹੈ, ਉਹਨੂੰ ਐਵੇਂ ਮਿਹਣੇ ਮਾਰੀ ਜਾਂਦੇ ਹਨ ਵਿਰੋਧੀ

ਜਦੋਂ ਨਰਿੰਦਰ ਮੋਦੀ ਸਿੱਧਾ ਅਫ਼ਗਾਨਿਸਤਾਨ ਤੋਂ ਜਹਾਜ਼ ਮੋੜ ਕੇ ਨਵਾਬ ਸ਼ਰੀਫ ਦੀ ਦੋਹਤੀ ਦੇ ਵਿਆਹ ਮੌਕੇ ਗਿਆ ਸੀ ਅਤੇ ਨਾਲ ਹੀ ਨਵਾਬ ਸ਼ਰੀਫ ਦੀ ਮਾਂ ਲਈ ਸਾੜ੍ਹੀ ਲੈ ਕੇ ਗਿਆ ਸੀ ਤਾਂ ਸਾਰੇ ਵਿਰੋਧੀਆਂ ਨੇ ਰੌਲਾ ਪਾ ਦਿੱਤਾ ਸੀਪਰੋਟੋਕੋਲ ਤੋੜ ਕੇ ਨਰਿੰਦਰ ਮੋਦੀ ਪਾਕਿਸਤਾਨ ਗਿਆ ਹੈਭਾਰਤ ਦੇ ਲੋਕਾਂ ਨੂੰ ਵਿਸ਼ਵਾਸ ਵਿਚ ਲੈਣ ਤੋਂ ਬਿਨਾਂ ਪਾਕਿਸਤਾਨ ਕਿਉਂ ਗਿਆ? ਇਸੇ ਤਰ੍ਹਾਂ ਕਿਹਾ ਜਾਂਦਾ ਹੈ ਕਿ ਬਾਜਪਾਈ ਦੋਸਤੀ ਦੀ ਬੱਸ ਲੈ ਕੇ ਕਿਉਂ ਗਿਆ ਸੀ ਪਾਕਿਸਤਾਨ? ਬਾਜਪਾਈ ਜਾਣ ਮਗਰੋਂ ਕਾਰਗਿਲ ਉੱਤੇ ਪਾਕਿਸਤਾਨ ਨੇ ਹਮਲਾ ਕਰ ਦਿੱਤਾ ਸੀ ਅਤੇ ਨਰਿੰਦਰ ਮੋਦੀ ਦੇ ਜਾਣ ਮਗਰੋਂ ਪਠਾਨਕੋਟ ਦੀ ਫ਼ੌਜੀ ਛਾਉਣੀ ਉੱਤੇ ਅਤਿਵਾਦੀਆਂ ਨੇ ਅਟੈਕ ਕਰ ਦਿੱਤਾ ਸੀਠੀਕ ਦੋਵੇਂ ਗੱਲਾਂ ਇਸੇ ਤਰ੍ਹਾਂ ਵਾਪਰੀਆਂ ਸਨਪਰ ਕਦਾਚਿਤ ਬਾਜਪਾਈ ਅਤੇ ਮੋਦੀ ਦੇ ਭਾਰਤ-ਪਾਕਿਸਤਾਨ ਨਾਲ ਸ਼ਾਂਤੀ ਅਤੇ ਦੋਸਤੀ ਦੇ ਯਤਨਾਂ ਲਈ ਸ਼ੱਕ ਨਹੀਂ ਕੀਤਾ ਜਾ ਸਕਦਾ

RipudamanRoopD2ਮੁਆਫ ਕਰਨਾ ਇੱਕ ਨਿੱਜੀ ਘਟਨਾ ਮੈਂ ਆਪਣੇ ਪਾਕਿਸਤਾਨ ਜਾਣ ਬਾਰੇ ਦੱਸਣਾ ਚਾਹੁੰਦਾ ਹਾਂਮੈਂ ਅਕਤੂਬਰ 2012 ਵਿਚ ਲਾਹੌਰ ਵਿਚ ਹੋ ਰਹੀ ਇੰਟਰਨੈਸ਼ਨਲ ਲਾਅ ਕਾਨਫਰੰਸ ਵਿਚ ਹਾਈ ਕੋਰਟ ਚੰਡੀਗੜ੍ਹ ਅਤੇ ਸੁਪਰੀਮ ਕੋਰਟ ਦੇ ਵਕੀਲਾਂ ਦੇ ਲੱਗਭਗ 50 ਡੈਲੀਗੇਟਾਂ ਵਿਚ ਸ਼ਾਮਿਲ ਸੀਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਇਫ਼ਤਿਖ਼ਾਰ ਮੁਹਮੰਦ ਚੌਧਰੀ ਪ੍ਰਧਾਨਗੀ ਕਰ ਰਹੇ ਸਨਪਾਕਿਸਤਾਨ ਅਤੇ ਭਾਰਤ ਸਮੇਤ ਅਨੇਕਾਂ ਦੇਸ਼ਾਂ ਦੇ ਲਗਭਗ 500 ਡੈਲੀਗੇਟਾਂ ਸਾਹਮਣੇ ਹਾਈ ਕੋਰਟ ਚੰਡੀਗੜ੍ਹ ਬਾਰ ਐਸੋਸੀਏਸ਼ਨ ਦੇ ਉਸ ਵੇਲੇ ਦੇ ਸਕੱਤਰ ਰੰਜੀਵਨ ਸਿੰਘ ਨੇ ਮਲਾਲਾ ਯੂਸਫਜ਼ਈ ਬਾਰੇ ਕਵਿਤਾ ‘ਮਲਾਲਾ’ ਪੜ੍ਹੀ ਜਿਹਦੇ ਉੱਤੇ 9 ਅਕਤੂਬਰ ਨੂੰ ਤਾਲਿਬਾਨੀ ਅੱਤਵਾਦੀਆਂ ਹਮਲਾ ਕੀਤਾ ਸੀ ਅਤੇ 19 ਅਕਤੂਬਰ ਨੂੰ ਕਵਿਤਾ ‘ਮਲਾਲਾ’ ਪੜ੍ਹੀ ਜਾ ਰਹੀ ਸੀ ਪਾਕਿਸਤਾਨ ਵਿਚਲਗਦਾ ਸੀ ਕਿ ਹੁਣੇ ਕਵਿਤਾ ਪੜ੍ਹਦੇ ਪੜ੍ਹਦੇ ਹਾਲ ਵਿਚ ਰੌਲਾ ਪੈ ਜਾਵੇਗਾ, ਕਿਉਂਕਿ ਕਵਿਤਾ ਤਾਲਿਬਾਨ ਅੱਤਵਾਦੀਆਂ ਦੇ ਵਿਰੁੱਧ ਸੀਪਰ ਰੌਲਾ ਤਾਂ ਕੀ ਪੈਣਾ ਸੀ ਬਲਕਿ ਕਵਿਤਾ ਦਾ ਭਰਵੀਆਂ ਤਾੜੀਆਂ ਨਾਲ ਸਵਾਗਤ ਹੋਇਆ ਸੀ

ਇਸੇ ਤਰ੍ਹਾਂ ਪਾਕਿਸਤਾਨ ਦੇ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਸਾਡੇ ਡੈਲੀਗੇਸ਼ਨ ਨੂੰ 21 ਅਕਤੂਬਰ ਨੂੰ ਇਸਲਾਮਾਬਾਦ ਵਿਚ ਡਿਨਰ ਦਿੱਤਾਮੈਂ ਵੀ ਉੱਥੇ ਆਪਣੀ ਇੱਕ ਚਰਚਿਤ ਕਵਿਤਾ ‘ਇੱਟਾਂ’ ਪੜ੍ਹੀ ਜੋ ਫਿਰਕਾਪ੍ਰਸਤੀ ਉੱਪਰ ਕਰਾਰੀ ਚੋਟ ਕਰਦੀ ਹੈਮੇਰੀ ਕਵਿਤਾ ਨੂੰ ਭਰਪੂਰ ਤਾੜੀਆਂ ਨਾਲ ਦਾਦ ਦਿੱਤੀ ਗਈਗ੍ਰਹਿ ਮੰਤਰੀ ਸ੍ਰੀ ਮਲਿਕ ਨੇ ਸਟੇਜ ਉੱਤੇ ਆ ਕੇ ਮੈਨੂੰ ਜੱਫ਼ੀ ਵਿਚ ਲੈਂਦਿਆਂ ਕਿਹਾ ਕਿ ਰਿਪੁਦਮਨ ਸਿੰਘ ਰੂਪ ਹਿੰਦ ਪਾਕਿ ਦੋਸਤੀ ਅਤੇ ਸ਼ਾਂਤੀ ਦੇ ਸਫ਼ੀਰ ਹਨਮੈਂ ਰੂਪ ਸਾਹਿਬ ਨੂੰ ਪਾਕਿਸਤਾਨ ਲਈ ਤਾਉਮਰ ਵੀਜ਼ਾ ਦੇਣ ਦਾ ਐਲਾਨ ਕਰਦਾ ਹਾਂਉਹ ਸਾਡੇ ਸਟੇਟ ਗੈੱਸਟ ਹੋਇਆ ਕਰਨਗੇ

ਮੈਂ ਸਾਰੀ ਗੱਲ ਇਸ ਕਰਕੇ ਦੱਸੀ ਹੈ ਕਿ ਨਵਜੋਤ ਸਿੱਧੂ ਦਾ ਰੌਲਾ ਸਿਆਸੀ ਕਾਰਨਾਂ ਕਰਕੇ ਹੈ ਕਿਉਂਕਿ ਉਹ ਇੱਕ ਪਾਰਟੀ ਵਿਚ ਕੰਮ ਕਰਦਾ ਹੈਪੰਜਾਬ ਵਿਚ ਵਜ਼ੀਰ ਹੈਜੇ ਮੈਂ ਅਤੇ ਰੰਜੀਵਨ ਵੀ ਕਿਸੇ ਪਾਰਟੀ ਵਿਚ ਐਕਟਿਵ ਹੋ ਕੇ ਕੰਮ ਕਰਦੇ ਹੁੰਦੇ ਤਾਂ ਰੌਲਾ ਸਾਡਾ ਵੀ ਪੈਣਾ ਸੀਸਾਡੀਆਂ ਉੱਥੋਂ ਦੇ ਵਜ਼ੀਰਾਂ, ਚੀਫ਼ ਜਸਟਿਸ ਨਾਲ ਗੱਲਵਕੜੀਆਂ ਦੀਆਂ ਫ਼ੋਟੋਆਂ, ਭਾਰਤ ਅਤੇ ਪਾਕਿਸਤਾਨ ਵਿਚ ਛਪੀਆਂ ਹਨਪਰ ਸਾਡਾ ਤਾਂ ਰੌਲਾ ਨਹੀਂ ਪਿਆ

ਭਾਰਤ ਅਤੇ ਪਾਕਿਸਤਾਨ ਦਾ ਆਪੋ-ਵਿੱਚੀਂ ਢੇਰ ਫਰਕ ਹੈਕਿੱਥੇ ਭਾਰਤ ਦੀ ਜਮਹੂਰੀਅਤ ਅਤੇ ਕਿੱਥੇ ਪਾਕਿਸਤਾਨ ਦਾ ਫੌਜੀ ਬੂਟਾਂ ਹੇਠਾਂ ਲਿਤਾੜਿਆ ਜਾਣਾਉੱਥੋਂ ਦੇ ਲੋਕ ਕੱਟੜਤਾ ਅਤੇ ਫੌਜ ਦੀ ਜਕੜ ਤੋਂ ਬਹੁਤ ਦੁਖੀ ਹਨਉੱਥੋਂ ਦੇ ਲੋਕ ਪੰਜਾਬ ਦੇ ਲੋਕਾਂ, ਵਿਸ਼ੇਸ਼ ਤੌਰ ’ਤੇ ਮੇਰੇ ਵਰਗੇ ਪਗੜੀ ਵਾਲੇ ਲੋਕਾਂ ਦੇ ਨੇੜੇ ਤੇੜੇ ਹੋ ਹੋ ਬਹੁਤ ਗੱਲਾਂ ਕਰਦੇ ਹਨਬਹੁਤ ਪਿਆਰ ਮੁਹੱਬਤ ਪ੍ਰਗਟ ਕਰਦੇ ਹਨਉਹ ਸਾਡੇ ਉੱਤੇ ਬਹੁਤ ਰਸ਼ਕ ਕਰਦੇ ਹਨਇਹ ਸਭ ਕੁਝ ਇਸ ਕਰਕੇ ਹੈ ਕਿ ਲਹਿੰਦੇ ਅਤੇ ਚੜ੍ਹਦੇ ਪੰਜਾਬ ਦਾ ਸਭਿਆਚਾਰ, ਬੋਲੀ, ਪਹਿਰਾਵਾ, ਖਾਣਾ ਪੀਣਾ, ਸਭ ਇੱਕ ਹੈਜੇ ਸੱਚ ਪੁੱਛੋਂ ਤਾਂ ਪਾਕਿਸਤਾਨ ਦਾ ਬਣਨਾ ਤਾਂ ਉਂਜ ਹੀ ਗੈਰ ਕੁਦਰਤੀ ਹੈਕੀ ਅਧਾਰ ਹੈ ਪਾਕਿਸਤਾਨ ਦਾ ਦੂਸਰਾ ਦੇਸ਼ ਬਣਨ ਦਾ? ਸਭ ਚਾਲਾਂ ਸਾਮਰਾਜ ਦੀਆਂ ਸਨਅਜੇ ਵੀ ਸਾਮਰਾਜ ਚੁੱਪ ਕਰਕੇ ਨਹੀਂ ਬੈਠਾ ਹੋਇਆਉਹ ਹਰ ਦੇਸ਼ ਨੂੰ ਦੋ ਤੇ ਫਿਰ ਤਿੰਨ ਬਣਾਉਣਾ ਚਾਹੁੰਦਾ ਹੈ ਤਾਂਕਿ ਉਹਦੀ ਹਥਿਆਰਾਂ ਦੀ ਮੰਡੀ ਹੋਰ ਤੇ ਹੋਰ ਵਿਕਸਤ ਹੋ ਸਕੇ

ਪਾਕਿਸਤਾਨ ਭਾਰਤ ਨਾਲੋਂ ਬਹੁਤ ਪਛੜਿਆ ਹੋਇਆ ਹੈਇੱਕ ਉਦਾਹਰਣ ਕਾਫ਼ੀ ਹੈ2012 ਵਿਚ ਜਦੋਂ ਅਸੀਂ ਲਾਹੌਰ ਗਏ ਤਾਂ ਅੰਮ੍ਰਿਤਸਰ ਤੋਂ ਵਾਹਗੇ ਤੱਕ ਸੜਕਾਂ ਦੇ ਦੋਵੇਂ ਪਾਸੇ ਪੱਕੇ ਮਹਿਲਾਂ ਵਰਗੇ ਲੋਕਾਂ ਦੇ ਘਰ ਅਤੇ ਦੁਕਾਨਾਂ ਸਨਪਰ ਜਦੋਂ ਅਸੀਂ ਵਾਹਗੇ ਤੋਂ ਲਾਹੌਰ ਗਏ ਤਾਂ ਸੜਕ ਦੇ ਦੋਵੇਂ ਪਾਸੇ ਕੱਚੇ ਢਾਰੇ ਅਤੇ ਝੋਪੜੀਆਂ ਸਨ, ਜਿਹਨਾਂ ਵਿਚ ਆਮ ਤੌਰ ’ਤੇ ਮੱਝਾਂ ਗਊਆਂ ਬੰਨ੍ਹੀਆਂ ਹੋਈਆਂ ਸਨਥਾਂ ਪੁਰ ਥਾਂ ਗੋਹਾ ਕੂੜਾ ਖਿੰਡਿਆ ਪਿਆ ਸੀ

ਅੰਤ ਵਿਚ ਮੈਂ ਇੱਕੋ ਗੱਲ ਕਹਾਂਗਾ ਕਿ ਇਮਰਾਨ ਖਾਨ ਨੇ 28 ਨਵੰਬਰ ਨੂੰ ਜਿਹੜੀ ਗੱਲ ਕਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਕੋਲ ਐਟਮ ਬੰਬ ਹਨਜਿਹਨਾਂ ਦੇਸਾਂ ਕੋਲ ਐਟਮ ਬੰਬ ਹੋਣ, ਉਹ ਭਲਾ ਜੰਗਾਂ ਕਿਵੇਂ ਲਾ ਸਕਦੇ ਹਨ? ਜੇ ਜੰਗ ਨਹੀਂ ਲਾ ਸਕਦੇ ਤਾਂ ਦੂਜਾ ਵਿਕਲਪ ਦੋਸਤੀ ਹੈ ਫਿਰ ਆਪਾਂ ਦੋਸਤੀ ਹੀ ਕਿਉਂ ਨਾ ਪਾਈਏ? ਉਹਦੀ ਗੱਲ ਭੁੰਜੇ ਸੁੱਟਣ ਵਾਲੀ ਨਹੀਂ ਹੈਵਿਚਾਰਨ ਵਾਲੀ ਹੈਕੀ ਪਤਾ ਇਮਰਾਨ ਖਾਨ ਅਤੇ ਨਵਜੋਤ ਸਿੱਧੂ ਦੀ ਦੋਸਤੀ ਹੀ ਕੋਈ ਰੰਗ ਲੈ ਆਵੇਮੌਕਾ ਨਹੀਂ ਖੁੰਝਣ ਦੇਣਾ ਚਾਹੀਦਾਸਭ ਕੁਝ ਨਾ ਇਮਰਾਨ ਦੇ ਹੱਥ ਹੈ ਅਤੇ ਨਾ ਉੱਥੋਂ ਦੀ ਫੌਜ ਦੇਪਾਕਿਸਤਾਨ ਦੀ ਡੋਰ ਸਾਮਰਾਜੀ ਪੂੰਜੀਪਤੀਆਂ ਅਤੇ ਕਾਰਪੋਰੇਟ ਦੇ ਹੱਥ ਹੈਟਰੰਪ ਵੀ ਉਹਨਾਂ ਦੀ ਕੱਠਪੁਤਲੀ ਹੈਅੱਜ ਪੂੰਜੀ ਦੇ ਸਾਮਰਾਜ ਅਤੇ ਸੀ.ਆਈ.ਏ. ਦੇ ਖੂਨੀ-ਪੰਜੇ ਦੀਆਂ ਚਾਲਾਂ ਤੋਂ ਬਚਣ ਦੀ ਲੋੜ ਹੈ

ਪਾਕਿਸਤਾਨ ਅਤੇ ਭਾਰਤ ਨੂੰ ਮਿੱਤਰਤਾ ਕਰਨ ਵਿਚ ਹੀ ਭਲਾ ਹੈਗੁਆਂਢੀ ਦਾ ਕੋਈ ਵਿਕਲਪ ਨਹੀਂ ਹੁੰਦਾ, ਚਾਹੇ ਗੁਆਂਢੀ ਕਿੰਨਾ ਹੀ ਕੰਮਜ਼ੋਰ ਹੋਵੇਸੋ ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਹੋਛੀ ਸਿਆਸਤ ਨਹੀਂ ਹੋਣੀ ਚਾਹੀਦੀਬੱਚਿਆਂ ਵਾਂਗ ਮਿਹਣੋ-ਮਿਹਣੀ ਹੋਣਾ ਚੰਗਾ ਨਹੀਂ ਲਗਦਾਸਿਆਣੇ ਬਣੋਦੇਸ਼ ਅਤੇ ਦੇਸ਼ ਦੇ ਗ਼ਰੀਬ ਅਤੇ ਵੰਚਿਤ ਲੋਕਾਂ ਵੱਲ ਧਿਆਨ ਦੇਵੋ ਜਿਹੜੇ ਹਰ ਰੋਜ਼ ਹਾਸ਼ੀਏ ਉੱਤੇ ਧੱਕੇ ਜਾ ਰਹੇ ਹਨਇਹ ਸਭ ਹਿੰਦ-ਪਾਕਿ ਅਤੇ ਹੋਰ ਗੁਆਂਢੀ ਮੁਲਕਾਂ ਦੀ ਨਿੱਘੀ ਦੋਸਤੀ ਅਤੇ ਉਸਾਰੂ ਤਾਲਮੇਲ ਨਾਲ ਹੀ ਸੰਭਵ ਹੋ ਸਕੇਗਾ

**

ਕਵਿਤਾ: ਇੱਟਾਂ

ਅਸੀਂ ਇੱਟਾਂ ਹਾਂ
ਜਿਨ੍ਹਾਂ ਨਾਲ ਮੰਦਰ ਬਣਦਾ ਹੈ,
ਮਸਜਿਦ ਵੀ, ਗੁਰਦੁਆਰਾ, ਅਤੇ ਗਿਰਜਾ ਵੀ

ਅਖ਼ੀਰ ਬੋਲਣਾ ਪੈ ਰਿਹਾ ਹੈ
ਬੁੱਧੀਮਾਨਾਂ ਨੂੰ ਕਿਵੇਂ ਸਮਝਾਈਏ?
ਜਾਗਦਿਆਂ ਨੂੰ ਕਿਵੇਂ ਜਗਾਈਏ?

ਅਸੀਂ ਇੱਟਾਂ ਹਾਂ
ਮਿੱਟੀ ਦੀਆਂ ਬਣੀਆਂ ਹੋਈਆਂ
ਮਜ਼ਦੂਰ ਸਾਨੂੰ ਪੱਥਦਾ ਹੈ
ਪਕਾਉਂਦਾ ਹੈ, ਢੋਂਦਾ ਹੈ,
ਚਿਣਦਾ ਹੈ ਮਸਜਿਦ ਉੱਤੇ, ਮੰਦਰ ਉੱਤੇ
ਗੁਰਦੁਆਰੇ ਉੱਤੇ, ਗਿਰਜੇ ਉੱਤੇ
ਫਿਰ ਬਣ ਜਾਂਦੀਆਂ ਹਾਂ ਮੰਦਰ
ਮਸਜਿਦ, ਗੁਰਦੁਆਰਾ, ਗਿਰਜਾ

ਸਾਡੀ ਪੂਜਾ ਹੁੰਦੀ ਹੈ
ਮੰਦਰ, ਮਸਜਿਦ, ਗੁਰਦੁਆਰਾ ਸਮਝ ਕੇ
ਹੁੰਦੀਆਂ ਅਸੀਂ ਇੱਟਾ ਹੀ ਹਾਂ
ਇਕੋ ਮਜ਼ਦੂਰ ਦੀਆਂ ਪੱਥੀਆਂ ਹੋਈਆਂ
ਪਕਾਈਆਂ, ਢੋਈਆਂ, ਚਿਣੀਆਂ ਹੋਈਆਂ

ਤੁਸੀਂ ਲੜਦੇ ਹੋ
ਮੰਦਰ, ਮਸਜਿਦ, ਗੁਰਦੁਆਰਾ ਸਮਝ ਕੇ
ਪਰ ਅਸੀਂ ਇੱਟਾਂ ਹਾਂ ਬੇਜ਼ੁਬਾਨ,
ਤੁਸੀਂ ਹੋ ਮਹਾਂ ਵਿਦਵਾਨ
ਮਹਾਂ ਪੰਡਤ, ਮਹਾਂ ਗਿਆਨੀ
ਆਲਿਮ-ਫ਼ਾਜ਼ਿਲ
ਵੇਦਾਂ ਕਿਤੇਬਾਂ ਦੇ ਗਿਆਤਾ

ਅਸੀਂ ਪੁਸਤਕਾਂ ਨਹੀਂ ਪੜ੍ਹੀਆਂ
ਗ੍ਰੰਥ
, ਵੇਦ, ਕਿਤੇਬ ਨਹੀਂ ਪੜ੍ਹੇ
ਪਰ ਅਸੀਂ ਸੁਣਦੀਆਂ ਹਾਂ
ਤੁਹਾਡੀਆਂ ਗੱਲਾਂ
, ਤੁਹਾਡੇ ਭਾਸ਼ਨ, ਤੁਹਾਡੇ ਲੈਕਚਰ

ਉੱਚੀ ਉੱਚੀ ਬੋਲਦੇ ਹੋ
ਮਾਈਕ ਪਾਟਨ ਨੂੰ ਆ ਜਾਂਦੇ ਹਨ
ਇੱਕੋ ਪਰਮਾਤਮਾ, ਇੱਕੋ ਖ਼ੁਦਾ
ਇੱਕੋ ਵਾਹਿਗੁਰੂ ਦੀਆਂ ਗੱਲਾਂ ਕਰਦੇ ਹੋ
ਤੁਸੀਂ ਲਗਦੇ ਹੋ, ਨਿਮਰਤਾ, ਪ੍ਰੇਮ
ਸਹਿਨਸ਼ੀਲਤਾ ਦੇ ਮੁਦਈ

ਕੀ ਹੋ ਜਾਂਦਾ ਹੈ ਅਚਾਨਕ?
ਕੀ ਬਣ ਜਾਂਦੇ ਹੋ ਤੁਸੀਂ?
ਹੱਥਾਂ ਵਿਚ ਤਲਵਾਰਾਂ, ਤ੍ਰਿਸ਼ੂਲ, ਬਰਛੇ
ਬੰਦੂਕਾਂ ਆ ਜਾਂਦੀਆਂ ਹਨ

ਬੰਬ ਫਟਦੇ ਹਨ, ਅੱਗਾਂ ਲਗਦੀਆਂ ਹਨ,
ਭਾਂਬੜ ਬਲਦੇ ਹਨ, ਖ਼ੂਨ ਵਗਦੇ ਹਨ
ਹੈਰਾਨੀ ਹੁੰਦੀ ਹੈ, ਬਹੁਤ ਹੈਰਾਨੀ
ਇਹ ‘ਸ਼ਹਿਨਸ਼ੀਲਤਾ’ ਇਹ ‘ਪ੍ਰੇਮ’
ਇਹ ‘ਨਿਮਰਤਾ’ ਦੇਖ ਕੇ

ਅਸੀਂ ਇੱਟਾਂ ਹਾਂ
ਅਣਪੜ੍ਹ, ਬੇਜਾਨ, ਬੇਜ਼ੁਬਾਨ
ਅੱਕ ਗਈਆਂ ਹਾਂ ਅਸੀਂ
ਥੱਕ ਗਈਆਂ ਹਾਂ ਅਸੀਂ
ਮੰਦਰਾਂ, ਮਸਜਿਦਾਂ, ਗੁਰਦੁਆਰਿਆਂ, ਗਿਰਜਿਆਂ
ਉੱਤੇ ਲੱਗਣ ਤੋਂ

ਮਹਾਂ ਵਿਦਵਾਨੋ, ਮਹਾਂ ਪੰਡਤੋ
ਵੇਦਾਂ ਕਿਤੇਬਾਂ ਦੇ ਗਿਅਤਿਓ
ਤੁਹਾਤੋਂ ਆਕੀ ਹਾਂ ਅਸੀਂ
ਤੁਹਾਤੋਂ ਬਾਗੀ ਹਾਂ ਅਸੀਂ
ਤੁਹਾਡੀ ਇਹ ‘ਨਿਮਰਤਾ’
ਤੁਹਾਡਾ ਇਹ ‘ਪ੍ਰੇਮ’
ਤੁਹਾਡੀ ਇਹ ‘ਸ਼ਹਿਣਸ਼ੀਲਤਾ’ ਦੇਖ ਕੇ

ਪਖੰਡੀ ਹੋ ਤੁਸੀਂ, ਮਹਾਂ ਪਖੰਡੀ
ਉਸ਼ਟੰਡੀ ਹੋ ਤੁਸੀਂ, ਮਹਾਂ ਉਸ਼ਟੰਡੀ
ਨਹੀਂ ਲੱਗਣਾ ਚਾਹਾਂਗੀਆਂ ਅਸੀਂ
ਮੰਦਰਾਂ, ਮਸਜਿਦਾਂ, ਗੁਰਦੁਆਰਿਆਂ ਉੱਤੇ
ਗਿਰਜਿਆਂ ਤੇ ਮੱਠਾਂ ਉੱਤੇ
ਆਕੀ ਹਾਂ ਅਸੀਂ,
ਬਾਗ਼ੀ ਹਾਂ ਅਸੀਂ।
ਬਾਗ਼ੀ ਹਾਂ ਅਸੀਂ॥

*****

ਨੋਟ: (ਤਸਵੀਰ ਦਾ ਵੇਰਵਾ)ਅਕਤੂਬਰ 2012 ਵਿਚ ਇਸਲਾਮਾਬਾਦ ਵਿਖੇ ਰਿਪੁਦਮਨ ਸਿੰਘ ਰੂਪ ਫ਼ਿਰਕਾਪ੍ਰਸਤੀ ਉੱਪਰ ਕਟਾਸ਼ਕ ਕਰਦੀ ਆਪਣੀ ਪ੍ਰਸਿੱਧ ਕਵਿਤਾ ਇੱਟਾਂ ਸਾਂਝੀ ਕਰਦਿਆਂ। ਨਾਲ ਖੜ੍ਹੇ ਹਨ ਪਾਕਿਸਤਾਨ ਦੇ ਤਤਕਾਲੀਨ ਅੰਦਰੂਨੀ ਮਾਮਲਿਆਂ ਦੇ ਮੰਤਰੀ ਜਨਾਬ ਰਹਿਮਾਨ ਮਲਿਕ।

(1422)

ਇਸ ਵਿਸ਼ੇ ਨਾਲ ਸਬੰਧਤ ਪਾਕਿਸਤਾਨੀ ਕਾਮੇਡੀ ਸ਼ੋਅ ਦੇਖਣ ਲਈ ਇੱਥੇ ਕਲਿੱਕ ਕਰੋ:

https://www.youtube.com/watch?v=0hxLAvaic5w

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਰਿਪੁਦਮਨ ਸਿੰਘ ਰੂਪ

ਰਿਪੁਦਮਨ ਸਿੰਘ ਰੂਪ

Mohali, Punjab, India.
Email: (ranjivansingh@gmail.com)

More articles from this author