RipudamanRoop7ਪਹਿਲੋਂ ਪਹਿਲ ਤਾਂ ਮੈਂ ਵੀਰ ਦੀਆਂ ਅਤਿੰਮ ਰਸਮਾਂ ਵਿੱਚ ਰੁੱਝਿਆ ਰਿਹਾ ਪਰ ਜਦੋਂ ...
(10 ਦਸੰਬਰ 2020)

 

ਸੰਤੋਖ ਸਿੰਘ ਧੀਰ ਨੂੰ 98ਵੇਂ ਜਨਮ ਦਿਹਾੜੇ (2 ਦਸੰਬਰ 2018) ਮੌਕੇ ਯਾਦ ਕਰਦਿਆਂ

SantokhSDheerC1

ਵੀਰ (ਸੰਤੋਖ ਸਿੰਘ ਧੀਰ) ਤੋਂ ਬਿਨਾਂ ਦਾ ਇਹ ਸੰਸਾਰ ਐਂ ਲਗਦਾ ਸੀ ਜਿਵੇਂ ਹੁਣ ਇਹ ਮੇਰੇ ਜੀਊਣ ਜੋਗਾ ਨਾ ਰਿਹਾ ਹੋਵੇਹੁਣ ਮੈਂ ਇਸ ਸੰਸਾਰ ਵਿੱਚ ਕੀ ਕਰਨਾ ਹੈ? ਵੀਰ ਦੇ ਹੁੰਦਿਆਂ ਐਂ ਲਗਦਾ ਸੀ ਜਿਵੇਂ ਸਾਡੇ ਵਿੱਚੋਂ ਕਦੇ ਕੋਈ ਨਹੀਂ ਵਿਛੜੇਗਾ

31 ਮਈ 2009 ਨੂੰ ਜਦੋਂ ਮੈਂਨੂੰ ਵੀਰ ਦੇ ਚੱਕਰ ਖਾ ਕੇ ਡਿਗਣ ਬਾਰੇ ਪਤਾ ਲੱਗਿਆ ਤਾਂ ਮੈਂ ਵੀਰ ਨੂੰ ਮਿਲਣ ਗਿਆਐਨੀਆਂ ਸੱਟਾਂ ਵੀਰ ਦੇ ਲੱਗੀਆਂ ਮੈਂ ਕਦੇ ਨਹੀਂ ਸਨ ਦੇਖੀਆਂਮੁਹਾਲੀ ਦੇ ਉੱਚ ਕੋਟੀ ਦੇ ਨਿਊਰੌਲੋਜਿਸਟ ਡਾ. ਜਗਬੀਰ ਸਿੰਘ ਸ਼ਸ਼ੀ ਕੋਲੋਂ ਇਲਾਜ ਸ਼ੁਰੂ ਕੀਤਾਡਾਕਟਰ ਸ਼ਸ਼ੀ ਵੀਰ ਹੋਰਾਂ ਦਾ ਬੜੇ ਸਤਿਕਾਰ ਅਤੇ ਮੋਹ ਨਾਲ ਇਲਾਜ ਕਰਦੇ ਸਨ ਫੀਸ ਤਾਂ ਉਨ੍ਹਾਂ ਕੀ ਲੈਣੀ ਸੀ, ਕਈ ਵਾਰ ਦਵਾਈਆਂ ਵੀ ਉਹ ਕੋਲੋਂ ਦੇ ਦਿੰਦੇ ਸਨਛੇਤੀ ਹੀ ਵੀਰ ਹੋਰੀਂ ਮੁੜ ਸਿਹਤਯਾਬ ਹੋ ਕੇ ਆਪਣੀ ਮੇਜ਼ ਉੱਤੇ ਕੰਮ ਕਰਨ ਲੱਗ ਪਏ ਹੁਣ ਅਸੀਂ ਸਾਰੇ ਬੇਫ਼ਿਕਰ ਸਾਂਸਾਲ 2009 ਦੀਆਂ ਗਰਮੀਆਂ ਚੰਗੀਆਂ ਲੰਘ ਗਈਆਂਵੀਰ ਜੀ ਦੇ ਕਮਰੇ ਵਿੱਚ ਉਚੇਚਾ ਏ.ਸੀ. ਲਗਵਾਇਆ ਗਿਆਵੀਰ ਬੜੇ ਖ਼ੁਸ਼ ਸਨਲਿਖਣ ਪੜ੍ਹਨ ਵਿੱਚ ਗਲਤਾਨਉਸੇ ਸਾਲ ਦਸੰਬਰ ਵਿੱਚ ਉਹਨਾਂ ਦਾ ਕਾਵਿ ਸੰਗ੍ਰਹਿ ਕੋਧਰੇ ਦਾ ਮਹਾਂਗੀਤ ਛਪਿਆ

***

ਇਹ ਨਹੀਂ ਕਿ ਵੀਰ ਅਤੇ ਮੈਂ ਕਦੇ ਲੜੇ ਝਗੜੇ ਨਹੀਂਪਰ ਸਾਡਾ ਝਗੜਾ ਵਿਚਾਰਾਂ ਦਾ ਹੁੰਦਾ ਸੀ ਜਾਂ ਰਾਵਾਂ ਦੇ ਫ਼ਰਕਾਂ ਦਾਮੇਰੀ ਤਕਰਾਰ ਵੀਰ ਨਾਲ ਇੱਕ ਦਫ਼ਾ ਉਦੋਂ ਹੋਈ ਜਦ ਵੀਰ 1995 ਵਿੱਚ ਕੇਂਦਰੀ ਲੇਖਕ ਸਭਾ ਦੀ ਪ੍ਰਧਾਨਗੀ ਦੀ ਚੋਣ ਭਾਅ ਜੀ ਗੁਰਸ਼ਰਨ ਸਿੰਘ ਦੇ ਖ਼ਿਲਾਫ ਲੜਨ ਲਈ ਮੰਨ ਗਏਮੈਂ ਵੀਰ ਨੂੰ ਕਿਹਾ, “ਵੀਰ 75 ਸਾਲਾਂ ਦੀ ਉਮਰ ਵਿੱਚ ਤੁਸੀਂ ਚੋਣ ਲੜਦੇ ਸਜਦੇ ਹੋ ...? ਫਿਰ ਗੁਰਸ਼ਰਨ ਸਿੰਘ ਦੇ ਮੁਕਾਬਲੇ? ਦੋ ਦਿਓ ਕੱਦ ਵਿਅਕਤੀਆਂ ਨੂੰ ਆਪੋ-ਵਿੱਚੀ ਚੋਣ ਨਹੀਂ ਲੜਨੀ ਚਾਹੀਦੀ ...ਤੁਹਾਡੀ ਸ਼ਖ਼ਸੀਅਤ ਹੁਣ ਅਜਿਹੀਆਂ ਚੋਣਾਂ ਲੜਨ ਤੋਂ ਉੱਤੇ ਹੈ ... ਪਾਰਟੀ ਲੀਡਰਾਂ ਨੇ ਤਾਂ ਆਪਣਾ ਇੱਕ ਫਰੰਟ ਸਫ਼ਲ ਕਰਕੇ ਦਿਖਾਉਣਾ ਹੈ, ਤੁਹਾਡੀ ਸ਼ਖ਼ਸੀਅਤ ਨਾਲ ਉਹਨਾਂ ਨੂੰ ਕੋਈ ਸਰੋਕਾਰ ਨਹੀਂ।” ਖ਼ੈਰ ਵੀਰ ਜੀ ਚੋਣ ਲੜੇ ਅਤੇ ਗੁਰਸ਼ਰਨ ਸਿੰਘ ਨੂੰ ਕਾਫ਼ੀ ਵੱਧ ਵੋਟਾਂ ਨਾਲ ਹਰਾਇਆ

ਮੈਂ ਕਿਸੇ ਕਾਰਨ ਲੁਧਿਆਣੇ ਵੋਟ ਪਾਉਣ ਨਾ ਜਾ ਸਕਿਆਚੋਣ ਤੋਂ ਸਿੱਧੇ ਵੀਰ ਹੋਰੀਂ ਅਤੇ ਕਾਮਰੇਡ ਤੁਲਸੀ ਰਾਮ ਮੇਰੇ ਘਰ ਆ ਗਏਵੀਰ ਹੋਰੀ ਜਿੱਤਣ ਸਬੰਧੀ ਹੌਲੀ ਹੌਲੀ ਗੱਲਾਂ ਕਰ ਰਹੇ ਸਨਵੋਟਾਂ ਦੀ ਗਿਣਤੀ ਦੱਸੀਵੱਡਾ ਫ਼ਰਕ ਸੀਪਰ ਮੈਂ ਅਜੇ ਵੀ ਖ਼ੁਸ਼ ਨਹੀਂ ਸਾਂਮੈਂ ਕਿਹਾ, “ਵੀਰ, ਜਿੰਨੀਆਂ ਵੋਟਾਂ ਗੁਰਸ਼ਰਨ ਸਿੰਘ ਨੂੰ ਪਈਆਂ ਹਨ, ਉਹ ਵੀ ਤੁਹਾਡੀਆਂ ਹੀ ਸਨਸਾਰੀਆਂ ਖੱਬੀਆਂ ਪਾਰਟੀਆਂ, ਨਕਸਲਵਾਦੀ, ਮਾਰਕਸੀ ਅਤੇ ਹੋਰ ਫੁੱਟ ਮਗਰੋਂ ਬਣੀਆਂ ਖੱਬੀਆਂ ਪਾਰਟੀਆਂ ਦੇ ਲੇਖਕ ਤੁਹਾਡਾ ਉਵੇਂ ਹੀ ਸਤਿਕਾਰ ਕਰਦੇ ਸਨ ... ਪਰ ਹੁਣ ਇਹ ਲੇਖਕ ਜਿਹੜੇ ਗੁਰਸ਼ਰਨ ਹੋਰਾਂ ਨੂੰ ਭੁਗਤੇ ਹਨ, ਤੁਹਾਡੇ ਖ਼ਿਲਾਫ ਕਿਉਂ ਹੋ ਗਏ?”

ਮਗਰੋਂ ਵਿੱਚੇ-ਵਿੱਚ ਪਤਾ ਨਹੀਂ ਵੀਰ ਹੋਰਾਂ ਦੇ ਦਿਲ ਵਿੱਚ ਕੀ ਸੰਘਰਸ਼ ਹੁੰਦਾ ਰਿਹਾਉਹਨਾਂ ਇੱਕ ਲੇਖ ਲਿਖਿਆ - ਜਿੱਤ ਨਹੀਂ, ਹਾਰ, ਜਿਹੜਾ ਉਹਨਾਂ ਦੀ ਪੁਸਤਕ ਚਾਰ ਵਰ੍ਹੇ ਵਿੱਚ ਸ਼ਾਮਿਲ ਹੈਵੀਰ ਹੋਰਾਂ ਦਾਂ ਇਹ ਲੇਖ ਲਿਖਣਾ, ਇੱਕ ਵਡਿੱਤਣ ਸੀਲੇਖ ਲਿਖਣ ਮਗਰੋਂ ਵੀਰ ਹੋਰਾਂ ਨੇ ਮੈਂਨੂੰ ਕਿਹਾ, ਰੀਪੇ ਹੁਣ ਤਾਂ ਠੀਕ ਐ ... ਹੁਣ ਤੂੰ ਖ਼ੁਸ਼ ਐਂ? ... ਤੇਰੀ ਗੱਲ ਠੀਕ ਸੀ ... ਮੈਨੂੰ ਚੋਣ ਨਹੀਂ ਲੜਨੀ ਚਾਹੀਦੀ ਸੀ

***

ਘਰੋਗੀ ਗਰੀਬੀ ਅਤੇ ਸਮਾਜਿਕ ਨਾਬਰਾਬਰੀ ਕਾਰਣ ਵੀਰ ਸਦਾ ਹੀ ਇੱਕ ਅਪ੍ਰਤੱਖ ਮਾਨਸਿਕ ਦਬਾਅ ਹੇਠ ਵਿਚਰਦੇ ਰਹੇਮਾਰਚ 1962 ਵਿੱਚ ਵੀਰ ਨੇ ਕਿਹਾ, “ਰੀਪੇ ਮੈਂ ਬੀਮਾਰ ਹੋ ਗਿਆ ਹੈ ... ਬੀਮਾਰੀ ਮੈਂਨੂੰ ਸਮਝ ਨਹੀਂ ਸੀ ਆ ਰਹੀ ਇੱਕ ਦਿਨ ਗੁਰਚਰਨ ਰਾਮਪੁਰੀ ਆਇਆ ਸੀ। ਉਹਨੇ ਦੱਸਿਆ ਕਿ ਮੈਂ ਸਾਈਕਾਟਰੀ (psychiatry) ਹੋ ਗਿਆ ਹਾਂ ...ਦਿਮਾਗੀ ਬੀਮਾਰੀ ਦੱਸਦਾ ਸੀ ਉਹਉਸਨੇ ਦੱਸਿਆ ਕਿ ਅੰਮ੍ਰਿਤਸਰ ਇੱਕ ਡਾਕਟਰ ਜਸਵੰਤ ਸਿੰਘ ਨੇਕੀ ਹੈਬੜਾ ਵੱਡਾ ਡਾਕਟਰ ਹੈ। ਉਹ ਕਵੀ ਵੀ ਹੈ ... ਤੇਰਾ ਬਹੁਤ ਠੀਕ ਢੰਗ ਤੇ ਅਪਣੱਤ ਨਾਲ ਇਲਾਜ ਕਰੇਗਾ। ਉਹਦੀ ਭੈਣ ਅੰਮ੍ਰਿਤ ਕੌਰ ਸੁਰਜਨ ਜ਼ੀਰਵੀ ਨੂੰ ਵਿਆਹੀ ਹੋਈ ਹੈ ... ਮੈਂ ਹੁਣ ਰੀਪੇ ਉੱਥੇ ਜਾਵਾਂਗਾ ਇਲਾਜ ਕਰਵਾਉਣ ... ਡਾਕਟਰ ਨੇਕੀ ਕੋਲ

ਵੀਰ ਅੰਮ੍ਰਿਤਸਰ, ਵਿਜੈ ਹਸਪਤਾਲ ਦਾਖਿਲ ਹੋ ਗਿਆਇਸ ਹਸਪਤਾਲ ਨੂੰ ਆਮ ਕਰਕੇ ਪਾਗਲਾਂ ਦਾ ਹਸਪਤਾਲ ਕਿਹਾ ਜਾਂਦਾ ਸੀਮੈਂ ਅਤੇ ਜੀਜਾ ਕੁਲਵੰਤ ਵੀਰ ਨੂੰ ਮਿਲਣ ਗਏਡਾਕਟਰ ਨੇਕੀ ਨੇ ਕਿਹਾ, ਚੰਗਾ ਕੀਤਾ ਰੂਪ ਤੂੰ ਆ ਗਿਆ ... ਹੁਣ ਧੀਰ ਦੀ ਬੀਮਾਰੀ ਦਵਾਈਆਂ ਤੇ ਟੀਕਿਆਂ ਨਾਲ ਇੱਥੇ ਪਹੁੰਚ ਗਈ ਸੀ ਜਿੱਥੇ ਮਰੀਜ਼ ਵਿੱਚ ਉਤੇਜਨਾ ਆ ਜਾਂਦੀ ਹੈਬੀਮਾਰੀ ਇੱਕ ਵਾਰ ਭੜਕਦੀ ਹੈ ... ਜੇ ਤੁਸੀਂ ਰਾਤ ਨਾ ਆਉਂਦੇ ਤਾਂ ਧੀਰ ਨੇ ਬਿਨਾਂ ਦੱਸੇ ਹਸਪਤਾਲ ਵਿੱਚੋਂ ਚਲੇ ਜਾਣਾ ਸੀ। ਹੋ ਸਕਦਾ ਸੀ ਕਿ ਰਸਤੇ ਵਿੱਚ ਪੈਂਦੇ ਦਰਿਆ ਬਿਆਸ ਜਾਂ ਸਤਲੂਜ ਵਿੱਚ ਛਾਲ ਮਾਰਕੇ ਖ਼ੁਦਕੁਸ਼ੀ ਕਰ ਲੈਂਦਾ। ਪਰ ਫ਼ਿਕਰ ਨਾ ਕਰੋ ਸਭ ਠੀਕ ਹੋ ਜਾਵੇਗਾ। ਧੀਰ ਰਾਜ਼ੀ ਹੋ ਕੇ ਜਾਵੇਗਾ ...

ਹੁਣ ਵੀਰ ਕੋਲ ਮੈਂ ਰਹਿੰਦਾ ਜਾਂ ਮੇਰਾ ਦੋਸਤ ਨਾਗਰ ਜਿਹੜਾ ਵੀਰ ਨੂੰ ਮੇਰੇ ਵਾਂਗ ਹੀ ਆਪਣਾ ਵੱਡਾ ਵੀਰ ਸਮਝਦਾ ਸੀਵੀਰ ਰਾਜ਼ੀ ਹੋ ਕੇ ਆ ਗਿਆਫਿਰ ਆਪਣੇ ਕੰਮ ਕਰਨ ਲੱਗਾਡਾਕਟਰ ਨੇਕੀ ਰੋਹਤਕ ਬਦਲ ਕੇ ਆ ਗਏਮੈਂ ਅਤੇ ਨਾਗਰ ਹੁਣ ਉਹਨਾਂ ਕੋਲ ਵਾਰੀ ਵਾਰੀ ਰੋਹਤਕ ਰਹਿੰਦੇ ਸਾਂਛੁੱਟੀਆਂ ਲੈ ਕੇ

ਅਸਲ ਵਿੱਚ ਵੀਰ ਦੀ ਇਸ ਬੀਮਾਰੀ ਦੀ ਜੜ੍ਹ 1957 ਵਿੱਚ ਲੱਗ ਚੁੱਕੀ ਸੀ, ਜਦੋਂ ਵੀਰ ਦੇ ਸ਼ਾਨਦਾਰ ਨਾਵਲ ਯਾਦਗਾਰ ਦੀ ਨਾਇਕਾ ਕੰਵਲ 19 ਮਈ 1957 ਨੂੰ ਸਵਰਗਵਾਸ ਹੋਈਫਿਰ ਇਲਾਜ ਹੋਣ ਮਗਰੋਂ ਅਤੇ ਮੇਰਾ ਵੀਰ ਨਾਲ ਹਰ ਦੁੱਖ ਸੁਖ ਵਿੱਚ ਖੜ੍ਹ ਜਾਣ ਨੇ ਵੀਰ ਨੂੰ ਆਪਣੇ ਪੈਰਾਂ ਉੱਤੇ ਖੜ੍ਹਾ ਕਰ ਦਿੱਤਾਮੇਰੀ ਪਤਨੀ ਸਤਿਪਾਲ ਕੌਰ ਮੇਰਾ ਪੂਰਾ ਸਾਥ ਦਿੰਦੀ ਸੀ1965 ਵਿੱਚ ਉਹ ਵੀ ਅਧਿਆਪਕਾ ਲੱਗ ਗਈਹੁਣ ਮੈਨੂੰ ਵੀਰ ਦੀ ਆਰਥਿਕ ਸਹਾਇਤਾ ਕਰਨੀ ਸੌਖੀ ਹੋ ਗਈ

***

ਪਿੰਡ ਡਡਹੇੜੀ ਤੋਂ ਅਸੀਂ ਮੁਹਾਲੀ ਆ ਗਏਵੀਰ ਨੇ ਪਹਿਲਾਂ ਸਾਡੀਆਂ ਦੋਵਾਂ (ਪਤੀ ਪਤਨੀ) ਦੀਆਂ ਮੁਹਾਲੀ ਬਦਲੀਆਂ ਕਰਵਾਈਆਂ 1977 ਵਿੱਚਫਿਰ ਵੀਰ ਹੋਰੀਂ ਆਪ ਸਮਾਨ ਚੁੱਕ 5 ਮਈ 1981 ਮਾਰਕਸ ਦੇ ਜਨਮ ਦਿਨ ਵਾਲੇ ਦਿਨ ਮੁਹਾਲੀ ਆ ਗਏ

ਵੱਡੇ ਜੁਆਈ ਬਲਜੀਤ ਪੰਨੂੰ ਦੀ 1980 ਵਿੱਚ ਸੜਕ ਹਾਦਸੇ ਵਿੱਚ ਮੌਤ ਹੋਈਉਸ ਤੋਂ ਬਾਅਦ ਦੂਜਾ ਜੁਆਈ ਬੰਤ ਸਿੰਘ ਰਾਏਪੁਰੀ ਜੱਗਬਾਣੀ ਵਿੱਚ ਲੱਗਾ ਹੋਣ ਕਾਰਨ ਅਤਿਵਾਦੀਆਂ ਹੱਥੋਂ 4 ਮਈ 1988 ਨੂੰ ਸ਼ਹੀਦ ਕੀਤਾ ਗਿਆਪਰ ਕਠਿਨਾਈਆਂ ਭਰਪੂਰ ਜ਼ਿੰਦਗੀ ਵਿੱਚ ਵੀਰ ਹੋਰੀਂ ਕਦੇ ਨਾ ਡੋਲੇ ਤੇ ਨਾ ਹੀ ਅਣਖ ਅਤੇ ਸੱਚ ਦਾ ਪੱਲਾ ਛਡਿਆ

***

‘ਕੋਈ ਇੱਕ ਸਵਾਰ’ ਕਹਾਣੀ ਵੀਰ ਨੇ ਮੇਰੇ ਸਾਹਮਣੇ ਮੰਡੀ ਗੋਬਿੰਦਗੜ੍ਹ ਜਿੱਥੇ ਉਹ ਗਿਆਨੀ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਨ, ਬੈਠ ਕੇ ਲਿਖੀਪਰ ਨਾ ਵੀਰ ਨੂੰ ਪਤਾ ਸੀ ਅਤੇ ਨਾ ਹੀ ਮੈਂਨੂੰ ਕਿ ਇਸ ਕਾਹਣੀ ਕਰਕੇ ਵੀਰ ਸੰਸਾਰ ਵਿੱਚ ਜਾਣਿਆ ਜਾਵੇਗਾ

‘ਕੁਆਰੀ ਪ੍ਰੀਤ’ ਵੀਰ ਦੀ ਸਭ ਤੋਂ ਪਹਿਲੀ ਕਹਾਣੀ ਸੀ, ਜਿਹੜੇ ਉਹਨਾਂ ਜੱਲ੍ਹੇ ਲਿਖੀ ਸੀ, ਜਿੱਥੇ ਉਹ ਅਫ਼ੀਮ ਦੇ ਠੇਕੇ ਉੱਤੇ ਬੈਠਿਆ ਕਰਦੇ ਸਨ। ਇਸ ਤੋਂ ਬਿਨਾਂ ਮੇਰਾ ਉੱਜੜਿਆ ਗਵਾਂਢੀ, ਡੈਣ, ਸਵੇਰ ਹੋਣ ਤਕ, ਸਾਂਝੀ ਕੰਧ, ਮੰਗੋ, ਭੇਤ ਵਾਲੀ ਗੱਲ, ਲਾਲ ਕਿਤਾਬ, ਅਸਲੀ ਫਲਾਂ ਦਾ ਟੋਕਰੀ, ਪੱਖੀ, ਪੱਕਾ ਰਾਗ, ਆਦਿ ਵੀ ਉਹਨਾਂ ਦੀਆਂ ਪ੍ਰਸਿੱਧ ਕਹਾਣੀਆਂ ਹਨਕੰਨ ਕੰਧਾਂ ਦੇ, ਨਿੱਕੀ ਸਲੇਟੀ ਸੜਕ ਦਾ ਟੋਟਾ, ਖੋ ਗਈ ਕਿਧਰੇ ਦਿਲ ਦੀ ਟੁਕੜੀ, ਹੁਣ ਇੱਕ ਭੇਜ ਕਟਾਰ, ਇਨਾਮ, ਹਾਜ਼ਰਾ ਬੇਗਮ, ਭਗਤ ਸਿੰਘ ਟੀਟੂ, ਕਲਾ ਦਾ ਸੁਨੇਹਾ, ਕੁ ਕੂ, ਕਿੰਨਾ ਬਦਮਾਸ਼ ਹੈ ਔਰੰਗਜ਼ੇਬ, ਜਦੋਂ ਅਸੀਂ ਆਵਾਂਗੇ, ਮੈਂ ਮੁਖ਼ਬਰ ਨਹੀਂ ਹਾਂ, ਨਹੀਂ, ਮੈਂ ਰੋਵਾਂਗਾ ਨਹੀਂ, ਪੈਰ, ਮੈਂ ਹਾਂ ਬਾਰੂ ਤਾਂਗੇ ਵਾਲਾ, ਵਿਸ਼ਵੀਕਰਨ ਆਦਿ ਵੀਰ ਦੀਆਂ ਪ੍ਰਸਿੱਧ ਕਵਿਤਾਵਾਂ ਹਨਨਾਵਲਾਂ ਵਿੱਚ ਯਾਦਗਾਰ, ਨਵਾਂ ਜਨਮ ਨੇ ਆਪਣਾ ਸਥਾਨ ਬਣਾਇਆ ਹੈਹਿੰਦੋਸਤਾਨ ਹਮਾਰਾ ਵਿੱਚ ਨਿਆਂ ਪਾਲਿਕਾ ਦੀਆਂ ਧੱਜੀਆਂ ਉੜਾਈਆਂ ਗਈਆਂ ਹਨਨਵਾਂ ਜਨਮ ਸੰਸਾਰ ਭਰ ਵਿੱਚ ਮਨੋਵਿਗਿਆਨ ਦਾ ਸ਼ਾਇਦ ਇਹ ਇੱਕੋ ਇੱਕ ਨਾਵਲ ਹੋਵੇ

ਹਾਲਾਂਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਵੀਰ ਨੂੰ ਸਿਰਮੌਰ ਸਾਹਿਤਕ ਸਨਮਾਨਾਂ ਨਾਲ ਨਿਵਾਜਿਆ ਗਿਆ ਪਰ ਵੀਰ ਦਾ ਕਹਿਣਾ ਸੀ ਕਿ ਪਾਠਕਾਂ ਦੀ ਪ੍ਰਵਾਨਗੀ ਸਭ ਤੋਂ ਉੱਪਰ ਹੈ

***

ਫਰਵਰੀ 2010 ਵਿੱਚ ਮੈਂ ਵੀਰ ਨੂੰ ਪੀ.ਜੀ.ਆਈ. ਵਿੱਚ ਵੈਂਟੀਲੇਟਰ ਉੱਤੇ ਔਖੇ ਔਖੇ ਸਾਹ ਲੈਂਦਿਆਂ ਮਸ਼ੀਨਾਂ ਵਿੱਚ ਜਕੜਿਆ ਦੇਖਿਆ8 ਫਰਵਰੀ 2010 ਨੂੰ ਸ਼ਾਮ ਸਵਾ ਪੰਜ ਵਜੇ ਵੀਰ ਨੂੰ ਡੈੱਡ ਡਿਕਲੇਅਰ ਕੀਤਾ ਗਿਆ ਤਾਂ ਮੈਂ ਬਿੰਦ ਦੀ ਬਿੰਦ ਭੁਚੱਕਾ ਰਹਿ ਗਿਆਬਾਹਰ ਆ ਕੇ ਮੈਂ ਪੌੜੀਆਂ ਉੱਤੇ ਬੈਠ ਕੇ ਧਾਹੀਂ ਰੋ ਰਿਹਾ ਸੀ ਕਿ ਹੁਣ ਮੇਰਾ ਵੀਰ ਨਹੀਂ ਰਿਹਾਮੈਂ ਹੁਣ ਵੀਰ ਵਿਹੁਣਾ ਹੋ ਗਿਆ ਹਾਂਮੇਰਾ ਰੋਣ ਥੰਮ੍ਹਿਆ ਨਹੀਂ ਸੀ ਜਾਂਦਾ

ਸਾਰੇ ਪਰਿਵਾਰ ਦੀ ਸਹਿਮਤੀ ਨਾਲ ਵੀਰ ਦੀ ਦੇਹ ਪੀ.ਜੀ.ਆਈ. ਨੂੰ ਖੋਜ ਕਾਰਜਾਂ ਹਿਤ ਦਾਨ ਕੀਤੀ ਗਈਡਾਕਟਰਾਂ ਵੱਲੋਂ ਖ਼ਬਰਾਂ ਆਈਆਂ ਕਿ ਪ੍ਰਸਿੱਧ ਮਾਰਕਸੀ ਨੇਤਾ ਅਤੇ ਬੰਗਾਲ ਦੇ ਲੰਮੇ ਸਮੇਂ ਰਹੇ ਮੁੱਖ ਮੰਤਰੀ ਕਾਮਰੇਡ ਜਯੋਤੀ ਬਾਸੂ ਅਤੇ ਪੰਜਾਬੀ ਦੇ ਪ੍ਰਸਿੱਧ ਲੇਖਕ ਸੰਤੋਖ ਸਿੰਘ ਧੀਰ ਦੇ ਦਿਮਾਗ ਦੀ ਖ਼ੋਜ ਅੰਤਰਰਾਸ਼ਟਰੀ ਪੱਧਰ ਦੇ ਡਾਕਟਰ ਚੀਨ ਵਿੱਚ ਕਰਨਗੇ

14 ਫਰਵਰੀ 2010 ਨੂੰ ਬੜੇ ਵੱਡੇ ਪੰਡਾਲ ਵਿੱਚ ਵੀਰ ਹੋਰਾਂ ਦਾ ਸਿਮਰਤੀ ਸਮਾਰੋਹ ਕੀਤਾ ਗਿਆਲੇਖਕ, ਬੁੱਧੀਜੀਵੀ, ਪ੍ਰੋਫੈਸਰ, ਵਕੀਲ, ਲਗਭਗ ਸਾਰੀਆਂ ਪਾਰਟੀਆਂ ਦੇ ਆਗੂ, ਵਾਇਸ ਚਾਂਸਲਰ ਪੰਜਾਬੀ ਯੂਨੀਵਰਸਿਟੀ, ਕਿਸਾਨਾਂ, ਮਜ਼ਦੂਰਾਂ, ਸਾਰੀਆਂ ਕਮਿਊਨਿਸਟ ਪਾਰਟੀਆਂ ਦੇ ਆਗੂ, ਵਰਕਰ ਹੁੰਮ ਹੁੰਮਾ ਕੇ ਪਹੁੰਚੇਨਾਮਧਾਰੀ ਸੰਸਥਾ ਭੈਣੀ ਸਾਹਿਬ ਵੱਲੋਂ ਦੋ ਹਜ਼ਾਰ ਸੰਗਤਾਂ ਲਈ ਲੰਗਰ ਤਿਆਰ ਕੀਤਾ ਗਿਆਕਿਸਾਨ ਅਤੇ ਖੇਤ ਮਜ਼ਦੂਰ ਸਭਾ ਵੱਲੋਂ ਮਾਇਕ ਸਹਾਇਤਾ ਪਰਿਵਾਰ ਨੂੰ ਦਿੱਤੀ ਗਈਪਲਸ ਮੰਚ, ਸੀ.ਪੀ.ਆਈ. (ਐੱਮ.ਐੱਲ) ਅਤੇ ਉਹਨਾਂ ਦੀਆਂ ਜਨਤਕ ਜਥੇਬੰਦੀਆਂ ਦੇ ਵਰਕਰਾਂ ਨੇ ਵਿਸ਼ੇਸ਼ ਤੌਰ ਉੱਤੇ ਲੋਕਾਂ ਦੇ ਇਨਕਲਾਬੀ ਲੇਖਕ ਸੰਤੋਖ ਸਿੰਘ ਧੀਰ ਦੇ ਸਿਮਰਤੀ ਸਮਾਰੋਹ ਵਿੱਚ ਹੱਥਾਂ ਵਿੱਚ ਝੰਡੇ ਫੜਕੇ ਅਤੇ ‘ਸੰਤੋਖ ਸਿੰਘ ਧੀਰ ਅਮਰ ਰਹੇ’ ਦੇ ਨਾਅਰੇ ਮਾਰਦੇ ਸ਼ਾਮਿਲ ਹੋਏ

ਪਹਿਲੀ ਮਈ ਨੂੰ ਪਲਸ ਮੰਚ ਵੱਲੋਂ ਭਾਅ ਗੁਰਸ਼ਰਨ ਸਿੰਘ, ਜਸਪਾਲ ਜੱਸੀ, ਅਮਲੋਕ ਸਿੰਘ ਦੀ ਅਗਵਾਈ ਹੇਠ ਵੀਰ ਹੋਰਾਂ ਨੂੰ ਸਮਰਪਤ ਮਈ ਦਿਵਸ ਮਨਾਇਆਉਹਨਾਂ ਦੀਆਂ ਕਵਿਤਾਵਾਂ ਦੇ ਨਾਟਕੀ ਰੁਪਾਂਤਰ ਪੇਸ਼ ਕੀਤੇ ਗਏਕਵੀ ਦਰਬਾਰ ਕੀਤਾਉਹਨਾਂ ਦੀਆਂ ਚੋਣਵੀਆਂ ਕਵਿਤਾਵਾਂ ਬੋਲ ਰਿਹਾ ਪੈਗੰਬਰ ਨੂੰ ਹਜ਼ਾਰਾਂ ਲੋਕਾਂ ਦੀਆਂ ਤਾੜੀਆਂ ਨਾਲ ਸਟੇਜ ਉੱਤੋਂ ਰੀਲੀਜ ਕੀਤਾ ਗਿਆਪੰਜਾਬੀ ਯੂਨੀਵਰਸਿਟੀ ਪਟਿਆਲਾ, ਜਿਸਦੇ ਵੀਰ ਆਜੀਵਨ ਫੈਲੋ ਸਨ, ਵਲੋਂ ਸੰਤੋਖ ਸਿੰਘ ਧੀਰ ਸਿਮਰਤੀ ਗ੍ਰੰਥ ਪ੍ਰਕਾਸ਼ਿਤ ਕਰਕੇ ਉਨ੍ਹਾਂ ਦੇ ਸਾਹਿਤਕ ਯੋਗਦਾਨ ਦੀ ਸ਼ਿੱਦਤ ਨਾਲ ਪ੍ਰੋੜ੍ਹਤਾ ਕੀਤੀ ਗਈ

ਵੀਰ ਤਾਂ ਇਸ ਸੰਸਾਰ ਤੋਂ ਚਲਾ ਗਿਆਪਹਿਲੋਂ ਪਹਿਲ ਤਾਂ ਮੈਂ ਵੀਰ ਦੀਆਂ ਅਤਿੰਮ ਰਸਮਾਂ ਵਿੱਚ ਰੁੱਝਿਆ ਰਿਹਾ ਪਰ ਜਦੋਂ ਸਾਰੇ ਕੰਮਕਾਜ ਤੋਂ ਵਿਹਲਾ ਹੋ ਕੇ ਘਰ ਬੈਠ ਗਿਆ ਤਾਂ ਜਿਵੇਂ ਚੌਵੀਂ ਘੰਟੇ ਵੀਰ ਮੇਰੇ ਨਾਲ ਵਿਚਰਦਾ ਹੋਵੇ - ਬੈਠਿਆਂ ਉੱਠਿਆਂ, ਸੌਂਦਿਆਂ, ਸੁਪਨਿਆਂ ਵਿੱਚ, ਮੈਂ ਬਹੁਤ ਬੇਚੈਨ ਹੋ ਗਿਆ28 ਮਾਰਚ 2010 ਨੂੰ ਮੈਂ ਇੱਕ ਕਵਿਤਾ ਲਿਖੀ, ‘ਫਿਕਰ ਨਾ ਕਰੀਂ ਵੀਰ’ ਜਿਸਦੀਆਂ ਮੁੱਢਲੀਆਂ ਟੁੱਕਾਂ ਇੰਝ ਹਨ:

ਵੀਰ ਤੇਰੇ ਮਗਰੋਂ
ਤੇਰੀ ਉਂਗਲ ਖੜ੍ਹੀ ਰਹੇਗੀ
ਛਾਤੀ ਤਣੀ ਰਹੇਗੀ
ਉਵੇਂ, ਜਿਵੇਂ
ਛੱਖੜਾਂ ਝਾਂਜਿਆਂ ਵਿਚ
ਉਤਰਾਵਾਂ ਚੜ੍ਹਾਵਾਂ ਵਿਚ
ਦੁੱਖਾਂ ਤਕਲੀਫਾਂ ਵਿਚ
ਵਿਵਸਥਾ ਨਾਲ ਲੜਦਿਆਂ ਝਗੜਦਿਆਂ
ਤੇਰੀ ਛਾਤੀ ਤਣੀ ਰਹੀ ਸੀ
ਉਂਗਲ ਖੜ੍ਹੀ ਰਹੀ ਸੀ

ਇਹ ਕਵਿਤਾ ਲਿਖਣ ਨਾਲ ਮੈਂ ਜਿਵੇਂ ਮੁੜ ਜੀਵਨ ਵਿੱਚ ਆ ਗਿਆ ਹੋਵਾਂ ਮੈਂਨੂੰ ਲੱਗਣ ਲੱਗਿਆ ਕਿ ਮੈਂ ਹੁਣ ਵੀਰ ਦੇ ਕੰਮਾਂ ਨੂੰ ਅੱਗੇ ਤੋਰਨ ਜੋਗਾ ਹੋ ਜਾਵਾਂਗਾਇਸ ਵਰ੍ਹੇ ਜੁਲਾਈ ਵਿੱਚ ਵੀਰ ਹੋਰਾਂ ਦੀਆਂ ਮੈਂਨੂੰ 1975 ਵਿੱਚ ਇੰਗਲੈਂਡ ਤੋਂ ਲਿਖੀਆਂ ਚਿੱਠੀਆਂ ਦਾ ਸੰਗ੍ਰਹਿ ‘ਜਿਵੇਂ ਰਾਮ ਨੂੰ ਲਛਮਣ ਸੀ’ ਲੋਕ ਅਰਪਣ ਕਰਕੇ ਮੈਂ ਵੀਰ ਨੂੰ ਸਾਹਿਤ ਜਗਤ ਵਿੱਚ ਮੁੜ ਇੱਕ ਵਿਲੱਖਣਤਾ ਨਾਲ ਸੁਰਜੀਤ ਹੋਇਆ ਮਹਿਸੂਸ ਕੀਤਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2456)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਰਿਪੁਦਮਨ ਸਿੰਘ ਰੂਪ

ਰਿਪੁਦਮਨ ਸਿੰਘ ਰੂਪ

Mohali, Punjab, India.
Email: (ranjivansingh@gmail.com)

More articles from this author