RipudamanRoop7‘ਮੈਂ’ ਸਭ ਤੋਂ ਵੱਡਾ ਦੀਰਘ ਰੋਗ ਹੈ - ਗੁਰਚਰਨ ਰਾਮਪੁਰੀ।
(18 ਨਵੰਬਰ 2018)

 

RampuriRipudaman2ਰੂਪ: ਵੀਰ ਰਾਮਪੁਰੀ ਜੀ, ਪਹਿਲਾਂ ਤਾਂ ਇਹ ਦੱਸੋ ਤੁਹਾਡੀ ਸਿਹਤ ਕਿਵੇਂ ਹੈ?

ਰਾਮਪੁਰੀ: ਉੱਠਣ ਜੋਗਾ ਤਾਂ ਨ੍ਹੀ, ਪਰ ਸਿਰ ਸਲਾਮਤ ਹੈਗੜ੍ਹਕਾ ਚਾਹੀਦਾ ਬੰਦੇ ’ਚਗੜ੍ਹਕਾ ਹੋਵੇ ਤਾਂ ਠੀਕ, ਨਹੀਂ ਮੁੱਕ ਜੂ ਕੰਮਬਾਕੀ ਅੰਗ ਗਲਤੀ ਨਾਲ ਜਾਂ ਹਾਦਸਿਆਂ ਨਾਲ ਟੁੱਟ ਗਏਸਾਲ 1998-99 ਦੇ ਨੇੜੇ ਤੇੜੇ ਦੀ ਗੱਲ ਹੈਗੋਡਿਆਂ ਦੀ ਰੀਪਲੇਸਮੈਂਟ ਕਰਵਾਈ ਸੀ2006 ਵਿਚ ਤਿਲਕਣ ਵਾਲੀਆਂ ਟਾਇਲਾਂ ਤੋਂ ਗਿਰ ਗਿਆਰਾਧ ਪੈ ਗਈ, ਲੱਤ ਵਿਚ ਮੇਖਾਂ ਲਾ ’ਤੀਆਂ, ਜਿਸਮ ਫੁੱਲ ਕੇ ਮੋਟਾ ਹੋ ਗਿਆਤਿੰਨ ਦਿੰਨ ਕੋਮਾ ਵਿਚ ਰਿਹਾਟੱਬਰ ਸੱਦ ਲਿਆ, ਬਈ ਨਾਲੀਆਂ ਲਾਹ ਲਈਏਸਾਲੇ ਦਾ ਪੋਤਾ ਡਾਕਟਰ ਹੈ, ਉਹ ਆ ਗਿਆ ਮੰਟਰੀਆਲ ਤੋਂਉਹਨੇ ਡਾਕਟਰਾਂ ਤੋਂ ਪੁੱਛਿਆ, ਗੋਡਾ ਨੀ ਖੋਲ੍ਹਿਆ? ਡਾਕਟਰ ਕਹਿੰਦੇ – ਇਟ ਵਾਜ਼ ਫਰਾਈਡੇ (It was Friday), ਸਰਜਨ ਹੈ ਨੀ, ਮੰਡੇ ਨੂੰ ਆਊ। ਫਿਰ ਗੜਬੜ ਗੋਡੇ ਵਿੱਚ ਲੱਭੀ। ਹਸਪਤਾਲ ਦੇ ਡਾਕਟਰਾਂ ਨੇ ਗੋਡੇ ਦਾ ਓਪਰੇਸ਼ਨ ਕੀਤਾਤੀਜੇ ਦਿਨ ਹੋਸ਼ ਆ ਗਈਗਿਆਰਾਂ ਮਹੀਨੇ ਬੈੱਡ (Bed) ’ਤੇ ਰਿਹਾਹੁਣ ਤੁਹਾਡੇ ਸਾਹਮਣੇ ਹਾਂ

ਰੂਪ: ਪੁਰਾਣੇ ਲੇਖਕਾਂ ਅਤੇ ਅੱਜ ਦੇ ਭਾਰਤ ਅਤੇ ਕੈਨੇਡਾ ਦੇ ਲੇਖਕਾਂ ਵਿਚ ਕੀ ਫਰਕ ਮਹਿਸੂਸ ਕਰਦੇ ਹੋ?

ਰਾਮਪੁਰੀ: ਦੇਖੋ, ਗੱਲ ਇਹ ਐ ਕਿ ਇਹ ਬੰਦੇ ਬੰਦੇ ਉੱਤੇ ਨਿਰਭਰ ਕਰਦਾ ਹੈ। ਪੁਰਾਣੇ ਦਿਨ ਧੀਰ (ਸੰਤੋਖ ਸਿੰਘ ਧੀਰ) ਦੇ ਸਮੇਂ ਦੇ ਸੀਉਦੋਂ ਕਮਿੱਟਮੈਂਟ (Commitment) ਸੀਥੋੜ੍ਹੇ ਬੰਦੇ ਸੀ, ਜਿਹੜੇ ਚੰਗਾ ਲਿਖਦੇ ਸੀ, ਉਹੀ ਛਪਦੇ ਸੀਹੁਣ ਲੋਕਾਂ ਕੋਲ ਪੈਸਾ ਆ ਗਿਐਚਾਹੇ ਪੜ੍ਹਨ ਵਾਲਾ ਜਾਂ ਛਪਣ ਲਿਖਣ ਵਾਲਾ ਹੈ, ਜਾਂ ਨਹੀਂ, ਉਹੀ ਪੈਸੇ ਦੇ ਕੇ ਛਪਾ ਲੈਂਦੇ ਨੇਛਪ ਬਹੁਤ ਕੁੱਝ ਰਿਹਾ, ਪੜ੍ਹਿਆ ਬਹੁਤ ਥੋੜ੍ਹਾ ਜਾ ਰਿਹਾ ਹੈਮੈਂਨੂੰ ਯਾਦ ਹੈ, ‘ਸਾਵੇ-ਪੱਤਰ’ ਜਦ ਛਪੀ ਸੀ ਤਾਂ ਇੱਕ ਲੱਖ ਪੱਚੀ ਹਜ਼ਾਰ ਕਿਤਾਬ ਵਿਕੀ ਸੀਨਾਨਕ ਸਿੰਘ ਦੀਆਂ ਕਵਿਤਾਵਾਂ - ਗੁਰਮਿਹਮਾ, ਉਹ ਛਪੀ ਸੀ ਲੱਖ ਤੋਂ ਉੱਤੇਸਾਵੇ-ਪੱਤਰ ਬਾਰੇ ਮੈਂ ਦੇਖਿਆ ਸਾਡੇ ਘਰ ਵਿਚ ਇਕੱਲੇ ਇਕੱਲੇ ਦੇ ਸਿਰਹਾਣੇ ਥੱਲੇ ਪਈ ਸੀਸੱਤ ਬੰਦੇ ਸੱਤ ਕਿਤਾਬਾਂ

ਰੂਪ: ਪਹਿਲਾਂ ਅਤੇ ਅੱਜਕਲ ਦੀਆਂ ਪੰਜਾਬੀ ਸਾਹਿਤ ਸਭਾਵਾਂ ਵਿਚ ਕੀ ਫਰਕ ਮਹਿਸੂਸ ਕਰਦੇ ਹੋ? ਰਾਮਪੁਰ ਸਭਾ ਦੀ ਕਾਰਜਸ਼ੈਲੀ ਬਾਰੇ ਕੀ ਸੋਚਦੇ ਹੋ?

ਰਾਮਪੁਰੀ: ਗੱਲ ਬੰਦੇ ਦੀ ਕਮਿੱਟਮੈਂਟ ਦੀ ਐਜਿਹੜਾ ਮੈਂ ਦੇਖਿਆ, ਜਦੋਂ ਉੱਥੇ (ਰਾਮਪੁਰ) ਵੀ ਪ੍ਰਧਾਨ ਬਣਨ ਪਿੱਛੇ ਰੌਲ਼ੇ ਪੈਣ ਲੱਗ ਪਏਅਸੀਂ ਇੱਥੇ ਕੀਤਾ ਵੈਨਕੁਵਰ ’ਚ ਬਈ ਅਸੀਂ ਪ੍ਰਧਾਨ ਨ੍ਹੀ ਬਣਾਉਣਾ ਕੋਈਕੋਆਰਡੀਨੇਟਰ ਬਣਾਉਣਾ ਹੈ ਪ੍ਰਧਾਨਗੀਆਂ ਪਿੱਛੇ ਲੋਕ ਲੜ ਪੈਂਦੇ ਨੇਲੇਕਿਨ ਰਾਮਪੁਰ ’ਚ ਹੁਣ ਓਵੇਂ ਹੀ ਹੈਪ੍ਰਧਾਨ ਪ੍ਰਧੂਨ ਬਣਦੇ ਨੇਖਿੱਚੋਤਾਣ ਵੀ ਹੈਗੀਉਹ ਸਾਰਿਆਂ ਵਿਚ ਹੀ ਹੈਜਿਹੜਾ ਬੰਦਾ ਹਰ ਵਾਰੀ ਪ੍ਰਧਾਨ ਬਣੀ ਜਾਂਦਾ ਸੀ, ਉਹ ਪਿਛਲੀ ਵਾਰੀ ਨਾ ਬਣਾਇਆ, ਤਾਂ ਉਹ ਗੁੱਸੇ ਹੋਇਆ ਫਿਰੇਤੇ ਫੇਰ ਇਹ ਵੀ ਹੁੰਦਾ ਹੈ ਕਿ ਨਰਾਜ਼ ਹੋਇਆ ਬੰਦਾ ਆਪਣੀ ਵੱਖਰੀ ਸਭਾ ਬਣਾ ਲੈਂਦਾ ਹੈਬੀਮਾਰੀ ‘ਮੈਂ’ ਦੀ ਹੈਗੱਲ ਫੇਰ ਓਹੀ ਕਿ ਜੇ ਤੁਹਾਡੀ ਕਮਿੱਟਮੈਂਟ ਤਾਂ ਫੇਰ ਰੌਲਾ ਨਹੀਂ ਪੈਣਾ ਚਾਹੀਦਾਪਰ ਜਥੇਬੰਦੀ ਪਿੱਛੇ ਰੌਲਾ ਪੈ ਹੀ ਜਾਂਦਾ ਹੈ

ਰੂਪ: ਕੈਨੇਡਾ ਵਿਚਲੀਆਂ ਸਾਹਿਤ ਸਭਾਵਾਂ ਬਾਰੇ ਤੁਹਾਡੀ ਕੀ ਰਾਏ ਹੈ?

ਰਾਮਪੁਰੀ: ਮੈਂ ਇੱਥੇ 1964 ਵਿਚ ਆਇਆ ਸੀਤਿੰਨ-ਚਾਰ ਸਾਲਾਂ ਮਗਰੋਂ ਰਵਿੰਦਰ ਰਵੀ ਆ ਗਿਆਫਿਰ ਗੁਰੂਮੇਲ ਸਿੱਧੂ ਆ ਗਿਆਉਹਨੇ ਇੱਥੇ ਜੈਨੇਟਿਕਸ (Genetics) ਦੀ ਪੀ.ਐੱਚ.ਡੀ. ਕੀਤੀ ਸੀਅੱਜ ਕੱਲ ਉਹ ਅਮਰੀਕਾ ਹੈਇਕ ਬਲਦੇਵ ਦੂਹੜੇ ਹੁੰਦਾ ਸੀਮਗਰੋਂ ਧੰਜਲ ਆ ਗਿਆ ਸੀਫੇਰ ਅਸੀਂ ਮਿਲਣ ਲੱਗ ਗਏ ਇਕ ਦੂਜੇ ਨੂੰਗੱਲਾਂ ਕਰਨੀਆਂ ਸਾਹਿਤ ਦੀਆਂਫੇਰ ਅਸੀਂ ਸਾਹਿਤ ਸਭਾ ਬਣਾ ਲਈਵੈਨਕੂਵਰ ਵਿਚ ਪ੍ਰਧਾਨ ਨ੍ਹੀ ਹੁੰਦਾ, ਸਿਰਫ ਕੋ-ਆਰਡੀਨੇਟਰ ਹੁੰਦੇ ਨੇਪਹਿਲਾਂ ਜੇ ਕੋਈ ਪ੍ਰਧਾਨ ਨਾ ਬਣ ਸਕੇ ਤਾਂ ਆਪਣੀ ਵਖਰੀ ਸਭਾ ਬਣਾ ਲੈਂਦੇ ਸੀਬੀਮਾਰੀ ‘ਮੈਂ’ ਦੀ ਸੀਕਮਿੱਟਮੈਂਟ ਹੋਣੀ ਜ਼ਰੂਰੀ ਹੈ

ਰੂਪ: ਤੁਹਾਡਾ ਭਾਸ਼ਾ ਵਿਭਾਗ ਜਾਂ ਅਕੈਡਮੀਆਂ ਵੱਲੋਂ ਦਿੱਤੇ ਜਾਂਦੇ ਸਾਹਿਤਕ ਇਨਾਮਾਂ/ਸਨਮਾਨਾਂ ਬਾਰੇ ਕੀ ਖਿਆਲ ਹੈ?

ਰਾਮਪੁਰੀ: ਇਨਾਮਾਂ-ਸਨਮਾਨਾਂ ਦਾ ਕੰਮ ਜਦੋਂ ਸ਼ੁਰੂ ਹੋਇਆ, ਉਦੋਂ ਕੁੱਝ ਜੈਨੂਇਨ (Genuine) ਮਿਲੇਜਿਹਨਾਂ ਦਾ ਨਾਉਂ ਸੀ ਉਹਨਾਂ ਨੂੰ ਮਿਲੇਉਸ ਤੋਂ ਬਾਅਦ ਤਿਕੜਮ ਵੀ ਚੱਲਿਐਜਿਹੜਾ ਕਿਸੇ ਦਾ ਦਾਅ ਲਗਦਾ ਹੈ, ਜਾਂ ਜਿਹਦੇ ਚਾਰ ਬੰਦੇ ਹੁੰਦੇ ਹਨ, ਉਹਨਾਂ ਨੂੰ ਕਿਸੇ ਨੇ ਰਾਜ਼ੀ ਕਰ ਲਿਆਮੈਨੂੰ ਯਾਦ ਹੈ ਕਿ ਇਕ ਵਾਰੀ ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਨੇ ਗੱਲ ਦੱਸੀ ਕਿ ਦਿੱਲੀ ਇਨਾਮ ਦੇਣਾ ਸੀਉਹਨਾਂ ਨੇ ਕਿਸੇ ਵੱਡੇ ਲੇਖਕ ... ਸ਼ਾਇਦ ਸਤਿਆਰਥੀ ਨੂੰ ਦੇਣ ਲਈ ਕਿਹਾਪਰ ਕੁੱਝ ਬੰਦੇ ਸੀ ਜਿਹਨਾਂ ਨੂੰ ਦੇਵ ਨੇ ਕਾਬੂ ਕੀਤਾ ਹੋਇਆ ਸੀ ... ਤੇ ਉਹਨਾਂ ਨੇ ਦੇਵ ਨੂੰ ਦੇ ਦਿੱਤਾਪ੍ਰੀਤਮ ਹੋਰੀਂ ਕਹਿਣ ਲੱਗੇ ਬਈ ਗੱਲ ਸੁਣੋ, ਇਹ ਤਾਂ ਜੁਆਨ ਮੁੰਡਾ ਹੈਇਹਨੂੰ ਤਾਂ ਅਗਲੇ ਸਾਲ ਵੀ ਠੀਕ ਰਹੂਗਾ ਤੇ ਉਸ ਦੂਜੇ ਬੰਦੇ ਨੇ ਸ਼ਾਇਦ ਮਰ ਹੀ ਜਾਣਾ ਹੈਤੇ ਸ਼ਾਇਦ ਉਹ ਮਰ ਵੀ ਗਿਆ ਹੋਵੇ... ਸੋ ਇਹ ਗੱਲਾਂ ਚੰਗੀਆਂ ਨੀ

ਰੂਪ: 1964 ਵਿਚ ਤੁਸੀਂ ਰੋਜ਼ਗਾਰ ਦੇ ਸਿਲਸਿਲੇ ਵਿਚ ਕੈਨੇਡਾ ਆਏਤਰੱਕੀ ਕੀਤੀਇਹ ਦੱਸੋ ਕਿ ਜੇ ਕਿਸੇ ਮਨੁੱਖ ਨੂੰ ਆਪਣੀ ਜਨਮ ਭੂਮੀ ਵਿਚ ਹੀ ਰੋਜ਼ਗਾਰ ਅਤੇ ਚੰਗੀ ਰੋਟੀ ਮਿਲਦੀ ਹੋਵੇ ਤਾਂ ਕੀ ਉਸ ਨੂੰ ਪਲਾਇਨ ਜਾਂ ਪ੍ਰਵਾਸ ਕਰਨਾ ਚਾਹੀਦਾ ਹੈ? ਇਹ ਕੀ ਵਰਤਾਰਾ ਹੈ?

ਰਾਮਪੁਰੀ: ਪਲਾਇਨ ਕਰਨਾ ਕੋਈ ਮਾੜੀ ਗੱਲ ਨਹੀਂ, ਕਿਉਂਕਿ ਮਨੁੱਖ ਅਫ਼ਰੀਕਾ ਤੋਂ ਤੁਰਿਆ ਹੈ ਅਤੇ ਸਾਰੀ ਦੁਨਿਆ ਵਿਚ ਫੈਲਿਆਸੋ ਇਹਦੇ ਵਿਚ ਕੋਈ ਚੰਗੇ ਮਾੜੇ ਦੀ ਗੱਲ ਨਹੀਂਜਿੱਥੇ ਕਿਸੇ ਨੂੰ ਚੰਗੀ ਜ਼ਿੰਦਗੀ ਮਿਲ ਸਕਦੀ ਹੋਵੇ, ਉੱਥੇ ਜਾਣਾ ਚਾਹੀਦਾ ਹੈ

ਰੂਪ: ਐਥੋਂ ਦੇ ਜੰਮੇ ਬੱਚਿਆਂ ਦੀ ਪਿੰਡ ਪ੍ਰਤੀ, ਇੰਡੀਆ ਪ੍ਰਤੀ, ਪੰਜਾਬੀ ਪ੍ਰਤੀ ਪਹੁੰਚ ਜਾਂ ਲਗਾਓ ਬਾਰੇ ਕੀ ਕਹੋਗੇ?

ਰਾਮਪੁਰੀ: ਗੱਲ ਇਹ ਹੈ ਕਿ ਜਿਹੜੀ ਪਹਿਲੀ ਪੀੜ੍ਹੀ ਹੈ, ਉਹ ਹਮੇਸ਼ਾ ਆਪਣੇ ਵਤਨ ਨਾਲ, ਆਪਣੇ ਪਿੰਡ ਨਾਲ ਜੁੜੀ ਰਹਿੰਦੀ ਹੈਇਹ ਕੁਦਰਤੀ ਸਾਂਝ ਹੈਕਿਸੇ ਨੂੰ ਜ਼ਿਆਦਾ ਤੇ ਕਿਸੇ ਨੂੰ ਘੱਟ ਹੋ ਸਕਦੀ ਹੈਪਰ ਪਹਿਲੀ ਪੀੜ੍ਹੀ ਤੋਂ ਬਾਅਦ ਇਹ ਮੋਹ ਘਟ ਜਾਂਦਾ ਹੈ ਹੌਲੀ ਹੌਲੀਔਰ ਇਹ ਕੁਦਰਤੀ ਹੈਜੋ ਸਾਂਝ ਸਾਡੀ ਪੰਜਾਬ ਵਿਚ ਐ, ਰਾਮਪੁਰ ਐ ਜਾਂ ਡਡਹੇੜੀ ਵਿਚ ਐ, ਉਹ ਉਨ੍ਹਾਂ ਦੀ ਇੱਥੇ ਐ, ਕਿਉਂਕਿ ਉਹਨਾਂ ਨੇ ਜਨਮ ਹੀ ਇੱਥੇ ਲਿਆ ਹੈਮੇਰੇ ਚਾਰੇ ਬੱਚੇ ਇੰਡੀਆ ਵਿਚ ਜਨਮੇ ਨੇਮੇਰਾ ਸਭ ਤੋਂ ਛੋਟਾ ਬੱਚਾ ਸੱਤ ਸਾਲ ਦਾ ਸੀ ਜਦੋਂ ਕੈਨੇਡਾ ਆਇਆ ਸੀਠੀਕ ਹੈ ਉਹਦਾ ਉੱਥੇ ਪਿਆਰ ਹੈਗਾਕਈ ਵਾਰ ਜਾ ਆਇਆ ਇੰਡੀਆ, ਪਰ ਇਸਦੇ ਬਾਵਜੂਦ ਜਿਹੜੀ ਉਹਦੀ ਇੱਥੇ ਸਾਂਝ ਹੈ, ਉਹ ਉੱਥੇ ਨਹੀਂ ਬਣਦੀਪਹਿਲੀ ਪੀੜ੍ਹੀ ਜਿਹੜੀ ਇੱਥੇ ਆਉਂਦੀ ਹੈ, ਮੈਂ ਦੇਖਿਆ ਕਿ ਉਹ ਪੀੜ੍ਹੀ, ਜਿਹੜੀ ਮਾਂ ਬੋਲੀ ਹੈ, ਕਾਫੀ ਲੋਕ ਤਾਂ ਬੋਲਦੇ ਨੇਪਰ ਕਈ ਲੋਕ ਅਜਿਹੇ ਵੀ ਦੇਖੇ ਨੇ ਮੈਂ ਜਿਹੜੇ ਇੰਡੀਆ ਵਿਚ ਰਹਿ ਕੇ ਵੀ ਨੀ ਬੋਲਦੇਇਕ ਵਾਰ ਮੈਂ ਤੇ ਧੀਰ ਗਏ ਸੀ ਦਿੱਲੀ ਇਕ ਕਾਨਫਰੰਸ ’ਚ1992 ’ਚਪ੍ਰਭਜੋਤ ਕੌਰ ਦੇ ਘਰ ਗਏਉਹਦਾ ਘਰਵਾਲਾ ਸੀ ਨਰਿੰਦਰ ਪਾਲ ਸਿੰਘ, ਜੋ ਪਰੈਜੀਡੈਂਟ ਆਫ ਇੰਡੀਆ (President of India) ਦਾ ਮਿਲਟਰੀ ਅਫਸਰ ਸੀਉਸ ਘਰ ਵਿਚ ਦੇਖਿਆ ਕਿ ਉਹ ਆਪਣੇ ਬੱਚਿਆਂ ਨਾਲ ਵੀ ਅੰਗਰੇਜ਼ੀ ਬੋਲਦੇ ਸੀਬਾਹਰ ਆ ਕੇ ਧੀਰ ਹੋਰੀਂ ਕਹਿੰਦੇ, ਇਹ ਬੜੇ ਗਰੀਬ ਬੰਦੇ ਨੇ, ਦੇਖੋ, ਦੋਵੇਂ ਪੰਜਾਬੀ ਦੇ ਲੇਖਕ ਨੇ ਤੇ ਆਪਣੇ ਘਰ ਵਿਚ ਹੀ ਅੰਗਰੇਜ਼ੀ ਬੋਲਦੇ ਨੇ

ਰੂਪ: ਸਾਹਿਤਕ ਪੁਸਤਕਾਂ ਦੀ ਛਪਾਈ ਬਾਰੇ ਪਬਲਿਸ਼ਰਾਂ/ਪ੍ਰਕਾਸ਼ਕਾਂ ਦੀ ਪਹੁੰਚ ਅਤੇ ਰਵੱਈਏ ਬਾਰੇ ਕੀ ਕਹੋਗੇ?

ਰਾਮਪੁਰੀ: ਗੱਲ ਇਹ ਹੈਗੀ ਬਈ ਕਿਸੇ ਬੰਦੇ ਨੇ ਇਕ ਪਬਲਿਸ਼ਰ ਨੂੰ ਪੁੱਛਿਆ ਕਿ ਕਿੰਨੀਆਂ ਕਿਤਾਬਾਂ ਛਾਪੋਗੇ? ਪਬਲਿਸ਼ਰ ਕਹਿੰਦਾ, ਤੁਹਾਨੂੰ ਜਿੰਨੀਆਂ ਚਾਹੀਦੀਆਂ ਹਨ, ਉਸ ਤੋਂ ਉੱਪਰ ਮੈਂ ਤਾਂ ਪੰਜਾਹ ਛਾਪੂੰਮੈਨੂੰ ਹੋਰ ਲੋੜ ਨਹੀਂਤੇ ਛਾਪੂੰ ਵੀ ਪੈਸੇ ਲੈ ਕੇਪਰ ਕੁੱਝ ਲੋਕ ਹੈਗੇ ਜਿਹੜੀ ਜੈਨੂਇਨਲੀ (Genuinely) ਛਾਪਦੇ ਹਨਹਾਲਾਂਕਿ ਮੈਂ ਉਹਨਾਂ ਨੂੰ ਮਿਲਿਆ ਨਹੀਂਉਹ ਬੰਦੇ ਹੈਗੇ ਬਰਗਾੜੀ ਵਾਲੇ, ਕੋਈ ਅਵਤਾਰ ਸਿੰਘ ਹੈਉਹ ਸੱਜਣ ਟੀਚਰ ਹੈਉਹ ਛਾਪਦੇ ਨੇ ਅਤੇ ਸਸਤਾ ਵੇਚਦੇ ਨੇਦੋ ਸੌ ਰੁਪਏ ਵਿਚ ਚਾਰ-ਪੰਜ ਕਿਤਾਬਾਂ ਸਾਨੂੰ ਦੇ ਦਿੰਦੇ ਨੇਉਹ ਮੁਨਾਫ਼ੇ ਲਈ ਕੰਮ ਨਹੀਂ ਕਰਦੇਉਹ ਹਰ ਮਹੀਨੇ ਕਿਤੇ ਨਾ ਕਿਤੇ ਮੇਲਾ ਲਾਉਂਦੇ ਨੇਤੇ ਸਾਰਾ ਕੰਮ ਫਰੀ ਕਰਦੇ ਨੇਲੋਕਾਂ ਨੂੰ ਪੋਸਟ ਕਰਦੇ ਨੇ

ਰੂਪ: ਰਾਮਪੁਰੀ ਸਾਹਿਬ ਤੁਸੀਂ ਜੀਵਨ ਫ਼ਲਸਫ਼ੇ ਬਾਰੇ ਕੀ ਮਹਿਸੂਸ ਕਰਦੇ ਹੋ?

ਰਾਮਪੁਰੀ: ‘ਮੈਂ’ ਸਭ ਤੋਂ ਵੱਡਾ ਦੀਰਘ ਰੋਗ ਹੈਜੇ ਤੂੰ ਦੋਸਤੀ ਰੱਖਣੀ ਹੈ ਤਾਂ ‘ਮੈਂ’ ਦੀ ਗੱਲ ਨਾ ਤੋਰ, ‘ਤੂੰ’ ਦੀ ਗੱਲ ਕਰਗੁਰੂ ਅਰਜਨ ਦੇਵ ਕੋਲ ਭਗਤ ਛੱਜੂ ਮੱਲ ਆ ਗਿਆਉਹ ਲਾਹੌਰ ਦਾ ਵੱਡਾ ਕਵੀ ਸੀਉਹ ਸ਼ੁਰੂ ਵਿਚ ਜਦ ਬੋਲਣ ਲੱਗਿਆ ਤਾਂ ਉਸ ਦਾ ਪਹਿਲਾ ਸ਼ਬਦ ‘ਮੈਂ’ ਸੀਉਹ ਦੱਸਣ ਲੱਗਿਆ ਕਿ ‘ਮੇਰੀ’ ਫਿਲਾਸਫ਼ੀ ਕੀ ਹੈਜਦ ਉਹਨੇ ‘ਮੈਂ’ ਕਿਹਾ ਤਾਂ ਗੁਰੂ ਨੇ ਕਿਹਾ ਕਿ ਠਹਿਰ ਜਾ, ਤੇਰੀ ਗੱਲ ਨੀ ਚੱਲਣੀਤੂੰ ਤਾਂ ਸ਼ੁਰੂ ਹੀ ‘ਮੈਂ’ ਤੋਂ ਕਰਦਾ ਹੈਂਇੱਥੇ ਗੱਲ ‘ਤੂੰ’ ਦੀ ਹੈਮੇਰੀ ਇਕ ਲੰਮੀ ਨਜ਼ਮ ਹੈ - ਜੀਵਨ ਵਿਚ ਨੇਰ੍ਹ ਹੈ ਜੇ, ਕਿਸ ਕੰਮ ਫ਼ਲਸਫ਼ਾ

**

(ਇਹ ਹਨ ਰਿਪੁਦਮਨ ਸਿੰਘ ਰੂਪ ਵਲੋਂ ਸਤੰਬਰ-ਅਕਤੂਬਰ 2017 ਵਿਚ ਆਪਣੀ ਪਤਨੀ ਸਤਿਪਾਲ ਕੌਰ ਅਤੇ ਪੁੱਤਰ ਰੰਜੀਵਨ ਸਿੰਘ ਨਾਲ ਆਪਣੀ ਕੈਨੇਡਾ ਫੇਰੀ ਦੌਰਾਨ ਸਵਰਗੀ ਸਾਹਿਤਕਾਰ ਸ੍ਰੀ ਗੁਰਚਰਨ ਰਾਮਪੁਰੀ ਨਾਲ 6 ਅਕਤੂਬਰ 2017 ਨੂੰ ਉਨ੍ਹਾਂ ਦੇ ਕੌਕੁਇਟਲਮ (ਵੈਨਕੂਵਰ) ਵਿਚਲੇ ਗ੍ਰਹਿ ਵਿਖੇ ਕੀਤੀ ਗਈ ਮੁਲਾਕਾਤ ਦੌਰਾਨ ਹੋਈ ਲੰਮੀ ਗੱਲਬਾਤ ਵਿਚਲੇ ਅੰਸ਼। --- ਸੰਪਾਦਕ)

(ਰਿਕਾਰਡਿੰਗ/ਲਿਪੀਅੰਤਰ: ਰੰਜੀਵਨ ਸਿੰਘ)

ਨੋਟ: ਸਤਨਾਮ ਸਿੰਘ ਢਾਅ ਦੀ ਰਾਮਪੁਰੀ ਸਾਹਿਬ ਨਾਲ ‘ਸਰੋਕਾਰ’ ਵਿੱਚ ਪਹਿਲਾਂ ਛਪ ਚੁੱਕੀ ਵਿਸਥਾਰ ਪੂਰਵਕ ਮੁਲਾਕਾਤ ਹੇਠਾਂ ਕਲਿੱਕ ਕਰਕੇ ਪੜ੍ਹ ਸਕਦੇ ਹੋ --- ਸੰਪਾਦਕ।)

http://www.sarokar.ca/2015-04-08-03-15-11/2015-05-04-23-41-51/185-2016-01-23-02-45-33

*****

(1395)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਰਿਪੁਦਮਨ ਸਿੰਘ ਰੂਪ

ਰਿਪੁਦਮਨ ਸਿੰਘ ਰੂਪ

Mohali, Punjab, India.
Email: (ranjivansingh@gmail.com)