ShamSingh7ਧਰਤੀ ਦਾ ਪੁੱਤ ਹੋਣੇ ਕਰਕੇ ਉਹ ਵੀ ਆਪਣਾ ਹਿੱਸਾ ਮੰਗੇ,
ਦੇਣੇ ਵਾਲੇ ਉਹਦੇ ਨਾਂ ਦਾ ਵਰਕਾ ਈ ਪਾੜੀ ਜਾਂਦੇ ਨੇ।

(ਅਪਰੈਲ 6, 2016)

 
                     
1.

ਸੜਕਾਂ ਉੱਤੇ ਰੋੜੀ ਕੁੱਟਦਾ ਫਿਰ ਵੀ ਤਾੜੀ ਜਾਂਦੇ ਨੇ।
ਉਹਦੇ ਵਿੱਚੋਂ ਉਹਦੇ ਵਿਚਲਾ ਬੰਦਾ ਈ ਝਾੜੀ ਜਾਂਦੇ ਨੇ।

ਧਰਤੀ ਦਾ ਪੁੱਤ ਹੋਣੇ ਕਰਕੇ ਉਹ ਵੀ ਆਪਣਾ ਹਿੱਸਾ ਮੰਗੇ,
ਦੇਣੇ ਵਾਲੇ ਉਹਦੇ ਨਾਂ ਦਾ ਵਰਕਾ ਈ ਪਾੜੀ ਜਾਂਦੇ ਨੇ।

ਉਸ ਨੇ ਕੋਈ ਕਸੂਰ ਨੀ ਕੀਤਾ ਫਿਰ ਵੀ ਖੜ੍ਹਾ ਕਟਹਿਰੇ ਵਿਚ,
ਜਿਰ੍ਹਿਆ ਵਾਲੇ ਫਿਕਰੇ ਦੇਖ ਸੱਚ ਨੂੰ ਸਾੜੀ ਜਾਂਦੇ ਨੇ।

ਰਾਜੇ ਵਰਗੇ ਹੋ ਗਏ ਹਾਕਮ ਸੁਣਦੇ ਨਾ ਫਰਿਆਦ ਕੋਈ
ਲੋਕਤੰਤਰੀ ਧਾਰਾ ਵਿਚ ਵੀ ਹੁਕਮ ਈ ਚਾੜ੍ਹੀ ਜਾਂਦੇ ਨੇ।

ਜੋਸ਼ ਨਾ ਭਰਿਆ ਲੋਕਾਂ ਅੰਦਰ ਹੋਸ਼ ਨਾ ਵੰਡੀ ਲੋਕਾਂ ਨੂੰ
ਫੋਕੇ ਜਹੇ ਸ਼ਬਦਾਂ ਨੂੰ ਵਿਚਾਰੇ ਕਈ ਅਨਾੜੀ ਗਾਂਦੇ ਨੇ।

ਕਿੰਨੀ ਚੋਰ ਬਜ਼ਾਰੀ ਕਰਦੇ ਫਿਰਦੇ ਲੁੱਟ ਮਚਾਈ ਵੀ
ਮਾਲ ਪਰਾਇਆ ਓਹੀ ਲੋਕੀ ਆਪਣੇ ਈ ਵਾੜੀ ਜਾਂਦੇ ਨੇ

ਦੇ ਦੇ ਗੱਫੇ ਵੱਡਿਆਂ ਤਾਈਂ ਬੈਠੇ ਭੁੱਲ ਗਰੀਬਾਂ ਨੂੰ
ਪਹਿਲਾਂ ਈ ਪਛੜੇ ਹੋਏ ਜਿਹੜੇ ਹੋਰ ਪਛਾੜੀ ਜਾਂਦੇ ਨੇ।

ਰੱਬਾ ਜੇ ਤੂੰ ਹੈਗਾ ਕਿਧਰੇ ਸਾਡੀ ਵੀ ਸੁਣ ਕੰਨ ਲਾ ਕੇ,
ਠੱਗ ਤੇ ਝੂਠੇ ਤੇਰੇ ਨਾਂਤੇ ਮੰਡੇ ਈ ਰਾੜ੍ਹੀ ਜਾਂਦੇ ਨੇ।

ਕਿਸ ਤਰ੍ਹਾਂ ਦੇ ਹੋ ਗਏ ਰਿਸ਼ਤੇ ਪਤਾ ਨਾ ਲੱਗੇ ਪਰਤਾਂ ਦਾ,
ਅੰਦਰੋ ਅੰਦਰੀ ਲਾਣ ਠਿੱਬੀਆਂ ਅੰਦਰੋਂ ਆੜੀ ਜਾਂਦੇ ਨੇ।

ਸ਼ਾਮ` ਸੁਣੇ ਨਾ ਕੋਈ ਏਥੇ ਗੱਲਾਂ ਹੱਕ ਤੇ ਸੱਚ ਦੀਆਂ
ਕੋਈ ਅੱਲਾ ਤੇ ਕੋਈ ਰੱਬ ਨੂੰ ਰੋਜ਼ ਲਤਾੜੀ ਜਾਂਦੇ ਨੇ।

                        **

                2.

ਕਿਤੇ ਹਵਾ ’ਚੋਂ ਮੁਹਾਰਤ ਫੜੀ ਨਾ ਗਈ।
ਕੋਈ ਦਿਲ ’ਚੋਂ ਬੁਝਾਰਤ ਘੜੀ ਨਾ ਗਈ,

ਮੈਂ ਤਾਂ ਹੱਥ ’ਤੇ ਲਕੀਰਾਂ ਹੀ ਪੜ੍ਹਦਾ ਰਿਹਾ,
ਤੇਰੇ ਦਿਲ ਦੀ ਇਬਾਰਤ ਪੜ੍ਹੀ ਨਾ ਗਈ।

ਮੈਂ ਖ਼ਾਬਾਂ ਨੂੰ ਜੜਦਾ ਗਿਆ,
ਕੋਈ ਅਸਲੀ ਇਮਾਰਤ ਜੜੀ ਨਾ ਗਈ।

ਥਾਂ ਥਾਂ ਲੱਭਦਾ ਰਿਹਾ ਖ਼ਾਬਾਂ ਦੀ ਪਰੀ,
ਜਿਹਦੇ ਦਿਲ ਦੀ ਮੁਹੱਬਤ ਫੜੀ ਨਾ ਗਈ।

ਮਨ ਦਾ ਸੁਕਰਾਤ ਡਟਿਆ ਰਿਹਾ ਸੱਚਤੇ,
ਝੂਠ ਬੋਲਣ ਦੀ ਫਿਤਰਤ ਘੜੀ ਨਾ ਗਈ।

ਉਹ ਤਾਂ ਵਾਅਦਾ-ਖਿਲਾਫੀ ਹੀ ਕਰਦੇ ਰਹੇ,
ਏਧਰ ਕੋਈ ਸ਼ਰਾਰਤ ਘੜੀ ਨਾ ਗਈ।

‘ਸ਼ਾਮ’ ਦੇ ਕੋਲੋਂ ਤਾਂ ਚਿਹਰੇ ਲੰਘੇ ਬਹੁਤ,
ਦਿਲਚ ਕੋਈ ਵੀ ਸੂਰਤ ਮੜ੍ਹੀ ਨਾ ਗਈ।

                  **

               3.

ਕਦੇ ਹਾਮੀ ਬੁਰੇ ਦੀ ਭਰੀ ਨਾ ਗਈ।
ਝੂਠ ਦੇ ਸਿਰਤੇ ਕਲਗੀ ਧਰੀ ਨਾ ਗਈ।

ਮੈਂ ਤਾਂ ਵਾਅਦੇ ਦੀ ਟੀਸੀਤੇ ਟਿਕਿਆ ਰਿਹਾ
ਪਰ ਦਿਲ ਦੀ ਤਜ਼ਾਰਤ ਕਰੀ ਨਾ ਗਈ।

ਉਹ ਚਲਾਉਂਦੇ ਰਹੇ ਨਫ਼ਰਤਾਂ ਦੀ ਹਵਾ
ਸਾਥੋਂ ਫਿਰ ਵੀ ਹਕਾਰਤ ਕਰੀ ਨਾ ਗਈ।

ਕੀ ਕਰਦੇ ਕਿ ਰਿਸ਼ਤੇ ਸੀ ਠੰਢੇ ਬਹੁਤ
ਜਜ਼ਬਿਆਂਚ ਹਰਾਰਤ ਭਰੀ ਨਾ ਗਈ।

ਰੂਹ ਓਹਦੀ ਮੇਰੇ ਲਈ ਕਾਅਬਾ ਤਾਂ ਸੀ
ਕਦੇ ਫਿਰ ਵੀ ਜ਼ਿਆਰਤ ਕਰੀ ਨਾ ਗਈ।

ਜਵਾਨੀ ਦੇ ਸਮੇਂ ਦਿਲਚ ਬੈਠੀ ਜੋ ਆ

ਸੁਫਨਿਆਂਚੋਂ ਕਦੇ ਉਹ ਪਰੀ ਨਾ ਗਈ।

‘ਸ਼ਾਮ’ ਖਤਰੇ ਦੇ ਸਾਗਰ ਤਾਂ ਤਰਦਾ ਰਿਹਾ
ਆਪਣੇ ਮਨ ਦੀ ਨਦੀ ਪਰ ਤਰੀ ਨਾ ਗਈ।

                    **

                  4.

ਤੂੰ ਚਾਨਣੀ ਜਹੀ ਲੀਕ ਵਾਹੀ ਨ੍ਹੇਰਿਆਂ ਦੇ ਵਿੱਚ।
ਲੱਖਾਂ ਕਿਰਨਾਂ ਬਿਖੇਰੀਆਂ ਸਵੇਰਿਆਂ ਦੇ ਵਿੱਚ।

ਰੁੱਖੀ ਸੁੱਕੀ ਖਾ ਕੇ ਠੰਢਾ ਪਾਣੀ ਪੀਣਾ ਦੱਸਿਆ
ਔਖਾ ਤੁਰਨਾ ਹੈ ਰਾਹ ਦੱਸੇ ਤੇਰਿਆਂ ਦੇ ਵਿੱਚ।

ਤਾਣੀ ਤਣਦਿਆਂ ਰੂਹ ਦਾ ਵੀ ਤਾਣਾ ਤਣਿਆਂ
ਖੱਡੀ ਵਿੱਚੋਂ ਉੱਠ ਮਿਲਿਆ ਵਡੇਰਿਆਂ ਦੇ ਵਿੱਚ।

ਬੇਗਮਪੁਰਾ ਸਦਾ ਚਾਹਿਆ ਇੱਕੋ ਜਿਹਾ ਸਭ ਲਈ
ਜਿਹੜਾ ਵੰਡ ਨਾ ਕੋਈ ਸਕੇ ਤੇਰੇ ਮੇਰਿਆਂ ਦੇ ਵਿੱਚ।

ਸਿੱਧਾਂ ਜੋਗੀਆਂ ਦੇ ਅੰਬਰਾਂ ’ਚ ਤਾਰੇ ਚਾੜ੍ਹ ਦਿੱਤੇ
ਲੋਅ ਫੇਰ ਵੀ ਨਾ ਹੋਈ ਸਾਡੇ ਡੇਰਿਆਂ ਦੇ ਵਿੱਚ।

ਇੱਕੋ ਬਾਜ਼ ਸਾਨੂੰ ਅੱਜ ਵੀ ਹੈ ਵਾਜ਼ਾਂ ਮਾਰਦਾ
ਭਰੀ ਹੌਸਲਾ ਦਲੇਰੀ ਕਿੰਨੀ ਜੇਰਿਆਂ ਦੇ ਵਿੱਚ।

ਪੰਜ ਉੱਠੇ ਸਨ ਸ਼ੇਰ ਸੰਗਤਾਂ ’ਚੋਂ ਗੱਜਕੇ
ਕੰਨੀ ਪਈ ਸੀ ਆਵਾਜ਼ ਤਾਂ ਬਥੇਰਿਆਂ ਦੇ ਵਿੱਚ।

ਵੰਡੀ ਲੋਅ ਸੀ ਤੂੰ ਅਕਲਾਂ ਦੇ ਬੂਹੇ ਖੋਲ੍ਹਕੇ
ਬੰਦਾ ਫੇਰ ਫਸ ਗਿਆ ਬੁੱਧੂ-ਫੇਰਿਆਂ ਦੇ ਵਿੱਚ।

‘ਸ਼ਾਮ’ ਸੋਚ ਹੈ ਵਿਸ਼ਾਲ ਗਗਨਾਂ ਦੇ ਥਾਲ ਦੀ
ਅਸੀਂ ਅੱਜ ਵੀ ਘਿਰੇ ਹਾਂ ਛੋਟੇ ਘੇਰਿਆਂ ਦੇ ਵਿੱਚ।

*****

(245)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author