ShamSingh7ਅਸਮਾਨਤਾ ਅਤੇ ਫ਼ਿਰਕਾਪ੍ਰਸਤੀ ਕਾਰਨ ਲੋਕਤੰਤਰ ਦੇ ਸਮਾਨਾਂਤਰ ਅਲੋਕਤੰਤਰ ਦਾ ਬੋਲਬਾਲਾ ...
(8 ਨਵੰਬਰ 2018)

 

ਦੀਵਾਲੀ ਦੂਰ-ਦੂਰ ਤੱਕ ਰੋਸ਼ਨੀਆਂ ਕਰਨ ਦਾ ਦਿਹਾੜਾ ਹੈ, ਤਾਂ ਕਿ ਦੇਸ਼ ਹਰ ਖੇਤਰ ਵਿੱਚ ਜਗਮਗ ਕਰਦਾ ਲੱਗੇਸਾਡੇ ਇੱਥੇ ਆਲਮ ਹੀ ਨਿਰਾਲਾ ਹੈ, ਕਿਉਂਕਿ ਹੁਕਮਰਾਨ ਅਤੇ ਸਿਆਸਤਦਾਨ ਰੋਸ਼ਨੀ ਵੱਲ ਪਿੱਠ ਕਰ ਕੇ ਹਨੇਰਾ ਫੈਲਾ ਰਹੇ ਹਨ, ਤਾਂ ਕਿ ਲੋਕ ਰੋਸ਼ਨ ਦਿਮਾਗ਼ ਹੋ ਕੇ ਹਾਕਮਾਂ ਦੇ ਗਲ ਨਾ ਪੈਣਦੇਸ਼ ਦੇ ਲੋਕਾਂ ਦਾ ਹਨੇਰੇ ਤੋਂ ਖਹਿੜਾ ਨਹੀਂ ਛੁੱਟ ਰਿਹਾ, ਕਿਉਂਕਿ ਇੱਥੇ ਮਿਲੀਆਂ ਆਜ਼ਾਦੀਆਂ ਵੀ ਖੋਹੀਆਂ ਜਾਣ ਲੱਗ ਪਈਆਂ ਹਨ

ਚਾਹੀਦਾ ਤਾਂ ਇਹ ਹੈ ਕਿ ਹਰ ਦਿਨ ਦਾ ਰੰਗ ਇੰਨਾ ਖਿੜੇ ਕਿ ਲੋਕਾਂ ਦਾ ਜੀਵਨ ਖ਼ੁਸ਼ਹਾਲੀ ਵਿੱਚ ਖਿੜਿਆ ਫਿਰੇ ਅਤੇ ਰੋਸ਼ਨੀਆਂ ਨਾਲ ਜਗਮਗ ਕਰਦਾ ਹੋਵੇ, ਪਰ ਇੱਥੇ ਬੇਈਮਾਨੀ, ਭ੍ਰਿਸ਼ਟਾਚਾਰ, ਜਾਤ-ਪਾਤ, ਅਸਮਾਨਤਾ ਅਤੇ ਫ਼ਿਰਕਾਪ੍ਰਸਤੀ ਕਾਰਨ ਲੋਕਤੰਤਰ ਦੇ ਸਮਾਨਾਂਤਰ ਅਲੋਕਤੰਤਰ ਦਾ ਬੋਲਬਾਲਾ ਹੋ ਕੇ ਰਹਿ ਗਿਆ ਹੇਤਸੀਹੇ ਝੱਲਦਿਆਂ, ਕੁਰਬਾਨੀ ਕਰਦਿਆਂ ਪੁਰਖਿਆਂ ਵੱਲੋਂ ਸਿਰਜਿਆ ਗਿਆ ਲੋਕਤੰਤਰ ਮੁੱਠੀ ਭਰ ਸਿਆਸਤਦਾਨਾਂ ਦੇ ਸਵਾਰਥ, ਅਪਰਾਧੀ ਬਿਰਤੀ ਅਤੇ ਤੰਗ ਸੋਚ ਕਾਰਨ ਭੋਰ ਅਤੇ ਖੋਰ ਦਿੱਤਾ ਗਿਆ। ਖੁੱਲ੍ਹਦਿਲੀ ਅਤੇ ਵਿਕਾਸ ਦੇ ਰਾਹ ਠੱਪ ਹੋ ਗਏ, ਦੇਸ਼ ਪਿੱਛੇ ਵੱਲ ਤੁਰ ਪਿਆਜਿਵੇਂ ਪਟਾਕੇ ਦੇ ਧੂੰਏਂ ਨਾਲ ਦੇਸ਼ ਦੀਆਂ ਅੱਖਾਂ ਮੀਚ ਹੋ ਗਈਆਂ

ਪੰਜਾਬ ਦੇ ਹਨੇਰਿਆਂ ਵਿਚ ਆਮ ਆਦਮੀ ਪਾਰਟੀ ਆਈ ਤਾਂ ਲੱਗਿਆ ਸੀ ਕਿ ਲੋਕ-ਜੀਵਨ ਵਿੱਚ ਦੀਵੇ ਜਗਣਗੇ ਪਰ ਛੇਤੀ ਹੀ ਭਾਂਡਾ ਫੁੱਟ ਗਿਆ ਤੇ ਪਾਰਟੀ ਦੇ ਝਾੜੂ ਨੂੰ ਬਿਖੇਰਨਾ ਸ਼ੁਰੂ ਕਰ ਦਿੱਤਾ ਗਿਆਵਿਧਾਨ ਸਭਾ ਚੋਣਾਂ 2017 ਤੋਂ ਪਹਿਲਾਂ ਹੀ ਪਾਰਟੀ ਵਿੱਚ ਪਟਾਕੇ ਚੱਲਣ ਲੱਗ ਪਏ ਅਤੇ ਪਟਾਕੇ ਪੈ ਗਏਸੁੱਚਾ ਸਿੰਘ ਛੋਟੇਪੁਰ ਬਾਹਰ, ਜਿਸ ਨਾਲ ਪਾਰਟੀ ਹੀ ਛੋਟੀ ਹੋ ਗਈਜਿੱਤਦੀ-ਜਿੱਤਦੀ ਪਾਰਟੀ 21 ਸੀਟਾਂ ਤੱਕ ਸਿਮਟ ਗਈਪਾਰਟੀ ਤਾਂ ਅਜੇ ਤੱਕ ਵੀ ਜਿੱਤ ਸਮਝੀ ਜਾਂਦੀ ਹੈ, ਪਰ ਪੰਜਾਬ ਫਿਰ ਹਾਰ ਗਿਆਹਨੇਰਾ ਫੇਰ ਛਾ ਗਿਆਦਿੱਲੀ ’ਤੇ ਛਾਏ ਕੇਜਰੀਵਾਲ ਫੁੱਲਝੜੀਆਂ ਦਾ ਜਲੌਅ ਕਰਨ ਲੱਗ ਪਏਉੱਧਰ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿਚ ਅੱਠ ਵਿਧਾਇਕ ਡਟ ਗਏ ਤੇ ਫੁੱਲਝੜੀਆਂ ਦਾ ਜਵਾਬ ਦੇਣ ਲਈ ਪਟਾਕੇ ਚਲਾਉਣ ਲੱਗ ਪਏਬਠਿੰਡੇ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਪ-ਮੁਹਾਰੇ ਇਕੱਠ ਹੋਣ ਲੱਗ ਪਏ, ਜਿੱਥੇ ਇਹ ਅੱਠੇ ਵਿਧਾਇਕ ਗੱਜਦੇ ਰਹੇ

ਸਤਿਕਾਰ ਦੀਆਂ ਫੁੱਲਝੜੀਆਂ ਵੀ ਚਲਾਉਂਦੇ ਰਹੇ ਅਤੇ ਠਾਹ-ਠੂਹ ਵੀ ਕਰਦੇ ਰਹੇਲੱਗਦਾ ਸੀ ਕਿ ਇਹ ਤਾਂ ਟਰੇਲਰ ਹਨ, ਜਦੋਂ ਕਿ ਵੱਡੇ ਬੰਬ ਫਟਣ ਨਾਲ ਹੀ ਫ਼ਿਲਮ ਸ਼ੁਰੂ ਹੋਵੇਗੀਦੋਹਾਂ ਧਿਰਾਂ ਵੱਲੋਂ ਨਿੱਤ ਦੀ ਗਰਮਾ-ਗਰਮੀ ਉਹ ਰੂਪ ਧਾਰਨ ਲੱਗ ਪਈ, ਜਿਸ ਨੂੰ ਤਕਰਾਰਬਾਜ਼ੀ ਕਿਹਾ ਜਾਣ ਲੱਗ ਪਿਆਦਿੱਲੀ ਵਾਲਿਆਂ ਨੇ ਮੋਬਾਈਲ ਦਾ ਬਟਨ ਦਬਾਅ ਕੇ ਵੱਡਾ ਬੰਬ ਚਲਾ ਦਿੱਤਾ, ਜਿਸ ਨਾਲ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਠੁੱਸ ਕਰ ਕੇ ਰੱਖ ਦਿੱਤਾਦੀਵੇ ਗੁੱਲ ਹੋ ਗਏ ਅਤੇ ਮੋਮਬੱਤੀਆਂ ਬੁਝ ਗਈਆਂਦੋਹਾਂ ਪਾਸਿਆਂ ਤੋਂ ਫੁੱਲਝੜੀਆਂ ਚੱਲਦੀਆਂ ਰਹੀਆਂ ਅਤੇ ਪਾੜੇ ਵਧਦੇ ਗਏਖਹਿਰਾ ਪੰਜਾਬ ਦੀ ਖ਼ੁਦਮੁਖ਼ਤਿਆਰੀ ਵਾਲੀ ਆਵਾਜ਼ ਨੂੰ ਇੰਨੀ ਬੁਲੰਦ ਕਰ ਗਿਆ ਕਿ ਸਾਰਾ ਪੰਜਾਬ ਉਸ ਮਗਰ ਆਪ-ਮੁਹਾਰੇ ਹੋ ਤੁਰਿਆ ਤੇ ਦਿੱਲੀ-ਪੱਖੀਆਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆਬਰਗਾੜੀ ਮੋਰਚੇ ਵਿੱਚ ਗਿਆ ਤਾਂ ਉੱਥੇ ਵੀ ਰੋਸ਼ਨੀਆਂ ਦੇ ਦੀਵੇ ਜਗਾ ਆਇਆ ਅਤੇ ਦਿੱਲੀ ਵੱਲ ਦੇ ਝਾੜੂਆਂ ਨੂੰ ਪੰਜਾਬੀਆਂ ਦੇ ਦਿਲਾਂ ਵਿੱਚੋਂ ਝਾੜਨ ਵਿੱਚ ਸਫ਼ਲ ਹੋ ਗਿਆਪਾਰਟੀ ਵਿਚ ਹਨੇਰਾ ਪਸਰ ਗਿਆ

ਦਿੱਲੀ ਤੋਂ ਬੰਬ ਫੇਰ ਚੱਲਿਆਖਹਿਰਾ ਅਤੇ ਕੰਵਰ ਸੰਧੂ ਪਾਰਟੀ ਤੋਂ ਬਾਹਰਰੋਹ ਦੇ ਦੀਵੇ ਬੁਝਾ ਦਿੱਤੇਇਹ ਖ਼ਬਰ ਬੰਬ ਵਾਂਗ ਹੀ ਫਟੀ, ਜਿਸ ਨਾਲ ਆਪ ਵਿੱਚ ਏਕੇ ਦੇ ਰਾਗ ਦਾ ਅਲਾਪ ਖ਼ਤਮ ਹੋ ਗਿਆਹੁਣ ਰੋਸ਼ਨੀਆਂ ਬਿਖੇਰਨ ਲਈ ਮਹਾਂ-ਗੱਠਜੋੜ ਹੋਵੇਗਾਖਹਿਰਾ ਗਰੁੱਪ, ਲੋਕ ਇਨਸਾਫ਼ ਪਾਰਟੀ, ਪੰਜਾਬ ਮੰਚ, ਬਸਪਾ, ਬਰਗਾੜੀ ਮੋਰਚਾ ਅਤੇ ਹੋਰ ਪੀੜਤ ਸਿਆਸੀ ਧਿਰਾਂ ਮਿਲ ਕੇ ਨਵੀਂਆਂ ਮੋਮਬੱਤੀਆਂ ਜਗਾਉਣਗੀਆਂ, ਆਤਿਸ਼ਬਾਜ਼ੀ ਚਲਾਉਣਗੀਆਂ ਅਤੇ ਬੰਬ ਫਟਣਗੇ

ਕਾਂਗਰਸ ਵਿੱਚ ਵੀ ਠਾਹ-ਠੂਹ ਹੁੰਦੀ ਰਹੀ, ਪਰ ਉਸ ਦੇ ਨੇਤਾ ਏਕਾ ਕਰ ਕੇ ਪੰਜਾਬ ਵਿੱਚ ਸਰਕਾਰ ਬਣਾ ਗਏਪਾਰਟੀ ਅੰਦਰ ਖ਼ੁਸ਼ੀ ਦੇ ਦੀਵੇ ਜਗ ਪਏ, ਮਤਾਬੀਆਂ ਚੱਲਣ ਲੱਗ ਪਈਆਂ, ਪਰ ਲੋਕਾਂ ਨਾਲ ਵਾਅਦੇ ਪੂਰੇ ਨਾ ਕਰਨ ’ਤੇ ਹਨੇਰਾ ਪਸਰਨ ਲੱਗ ਪਿਆਭਾਵੇਂ ਪਾਰਟੀ ਦੀ ਦੀਵਾਲੀ ਹੋ ਗਈ, ਪਰ ਲੋਕ ਨਾ ਮੋਮਬੱਤੀਆਂ ਜਗਾਉਣ ਜੋਗੇ ਰਹੇ ਅਤੇ ਨਾ ਫੁੱਲਝੜੀਆਂਮਹਿੰਗਾਈ ਦੀ ਮਾਰ ਹੇਠ ਲੋਕਾਂ ਵਾਸਤੇ ਕਾਹਦੀ ਦੀਵਾਲੀ ਅਤੇ ਕਿੱਧਰਲੀ ਰੋਸ਼ਨੀ?

ਸੌ ਸਾਲ ਪੁਰਾਣੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਪਹਿਲਾਂ ਤਾਂ ਛੋਟੇ-ਮੋਟੇ ਪਟਾਕੇ ਚੱਲਦੇ ਰਹੇਬਹਿਬਲ ਕਲਾਂ ਅਤੇ ਬਰਗਾੜੀ ਦੇ ਮਸਲੇ ਭਖੇ ਤਾਂ ਪੰਜਾਬ ਵਿਧਾਨ ਸਭਾ ਵਿੱਚ ਇਨ੍ਹਾਂ ਦੀ ਸੁਲਗਦੀ ਧੂਣੀ ਦਾ ਧੂੰਆਂ ਦੇਸ਼-ਵਿਦੇਸ਼ ਵਿੱਚ ਫੈਲ ਗਿਆਵਿਚਾਰਾਂ ਦੀਆਂ ਮੋਮਬੱਤੀਆਂ ਜਗੀਆਂ ਅਤੇ ਤੇਜ਼-ਤਰਾਰ ਮੰਗਾਂ ਦੇ ਦੀਵੇ ਜਗਾਏ ਗਏ, ਜਿਨ੍ਹਾਂ ਦਾ ਅਸਰ ਕਿਧਰੇ ਵੀ ਦਿਖਾਈ ਨਾ ਦੇ ਸਕਿਆਉੱਡ-ਉੱਡ ਕੇ ਅਸਮਾਨ ਤੱਕ ਪਹੁੰਚੇ ਵਿਚਾਰ ਆਖ਼ਰੀ ਵਕਤ ਤੱਕ ਠੁੱਸ ਹੋ ਕੇ ਰਹਿ ਗਏ

ਉਧਰ ਅਕਾਲੀ ਦਲ ਵਿੱਚ ਸੁਖਦੇਵ ਸਿੰਘ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਕੇ ਪਾਸੇ ਹੋ ਗਿਆਗੱਲਾਂ ਤਾਂ ਕਈ ਤਰ੍ਹਾਂ ਦੀਆਂ ਉੱਡੀਆਂ, ਪਰ ਪਾਰਟੀ ਇਸ ਬੰਬ ਦੇ ਧੂੰਏਂ ਵਿੱਚ ਗੁਆਚੀ ਭੰਬਲਭੂਸੇ ਵਿੱਚ ਪੈ ਗਈਫੇਰ ਸੇਵਾ ਸਿੰਘ ਸੇਖਵਾਂ ਨੇ ਆਪਣੇ ਅਸਤੀਫ਼ੇ ਦੀ ਆਤਿਸ਼ਬਾਜ਼ੀ ਚਲਾ ਦਿੱਤੀ ਅਤੇ ਸੁਖਬੀਰ ਤੋਂ ਅਸਤੀਫ਼ਾ ਮੰਗ ਲਿਆਦੇਰ ਤੋਂ ਵਿਚਾਰਾਂ ਦੇ ਪਟਾਕੇ ਚਲਾਉਂਦਾ ਰਿਹਾ ਰਣਜੀਤ ਸਿੰਘ ਬ੍ਰਹਮਪੁਰਾ ਨਿੱਖਰ ਕੇ ਰੋਹ ਦਾ ਬੰਬ ਬਣ ਕੇ ਫਟਿਆਕਹਿ ਗਿਆ ਕਿ ਜਦੋਂ ਤੱਕ ਸੁਖਬੀਰ ਤੇ ਮਜੀਠੀਆ ਨੂੰ ਪਾਰਟੀ ਵਿੱਚੋਂ ਨਹੀਂ ਕੱਢਿਆ ਜਾਂਦਾ, ਉਹ ਇਸ ਲਈ ਲੜਦਾ ਹੀ ਰਹੇਗਾ

ਅਜਿਹਾ ਹੋਣ ਨਾਲ ਪਹਿਲਾਂ ਹੀ ਫੱਟੜ ਹੋਈ ਪਾਰਟੀ ਲੰਗੜੀ ਹੋ ਕੇ ਰਹਿ ਗਈਪਹਿਲਾਂ ਕਿਰਨਜੋਤ ਕੌਰ ਨੇ ਸੁਖਬੀਰ ਸਿੰਘ ਤੋਂ ਅਸਤੀਫ਼ਾ ਮੰਗ ਕੇ ਮਰਦ ਆਗੂਆਂ ਨੂੰ ਪਛਾੜ ਦਿੱਤਾਪਾਰਟੀ ਦਾ ਗ੍ਰਾਫ਼ ਲੋਕਾਂ ਦੀਆਂ ਨਜ਼ਰਾਂ ਵਿੱਚ ਡਿੱਗਦਾ ਰਿਹਾ ਅਤੇ ਉਹ ਪਾਰਟੀ ਵੱਲ ਪਿੱਠ ਕਰ ਗਏਫੁੱਲਾਂ ਦੇ ਹਾਰ ਪੁਆਉਣ ਵਾਲੇ ਆਗੂਆਂ ’ਤੇ ਪਾਥੀਆਂ ਤੇ ਛਿੱਤਰ ਸੁੱਟੇ ਜਾਣ ਲੱਗ ਪੈਣ ਤਾਂ ਉਨ੍ਹਾਂ ਨੂੰ ਇੱਜ਼ਤ ਬਚਾਉਣ ਲਈ ਘਰ ਬੈਠ ਜਾਣਾ ਚਾਹੀਦਾ ਹੈ, ਪਰ ਸਾਡੇ ਨੇਤਾਵਾਂ ਵਿੱਚ ਨਾ ਇਸ ਪੱਧਰ ਦਾ ਸਦਾਚਾਰ ਪੈਦਾ ਹੋਇਆ ਹੈ ਅਤੇ ਨਾ ਜਗਦੀਆਂ ਮੋਮਬੱਤੀਆਂ ਵਾਲਾ ਸੱਭਿਆਚਾਰਜੇ ਇਹ ਕੁਝ ਨਹੀਂ ਤਾਂ ਬੌਣੇ ਕੱਦ ਵਾਲੇ ਹਨੇਰੇ ਦਾ ਸਫ਼ਰ ਕਰਦਿਆਂ ਆਗੂਆਂ ਦੀ ਕਾਹਦੀ ਦੀਵਾਲੀ, ਕੇਹੇ ਪਟਾਕੇ, ਕੇਹੀਆਂ ਫੁੱਲਝੜੀਆਂ ਅਤੇ ਕਿੱਥੋਂ ਚੱਲਣ ਵਾਲੇ ਅਨਾਰ ਅਤੇ ਕਿਸ ਕਰ ਕੇ ਚਲਾਈਆਂ ਜਾਣ ਉੱਚੀਆਂ ਆਤਿਸ਼ਬਾਜ਼ੀਆਂ

ਦੇਰ ਤੋਂ ਹਾਸ਼ੀਏ ਤੋਂ ਬਾਹਰ ਬੈਠੀਆਂ ਖੱਬੀਆਂ ਧਿਰਾਂ ਨੂੰ ਵੀ ਪੰਜਾਬ ਵਿੱਚ ਬਣ ਰਹੇ ਮਹਾਂ-ਗੱਠਬੰਧਨ ਦਾ ਹਿੱਸਾ ਬਣਨਾ ਚਾਹੀਦਾ ਹੈ, ਤਾਂ ਜੁ ਬਿਲਕੁਲ ਹੀ ਖ਼ਾਲੀ ਛੱਡੀ ਹੋਈ ਥਾਂ ਮੁੜ ਮੱਲ ਸਕਣਥਾਂ ਨੂੰ ਖ਼ਾਲੀ ਛੱਡਣ ਲਈ ਪਾਰਟੀਆਂ ਦੇ ਨੇਤਾ ਹੀ ਜ਼ਿੰਮੇਵਾਰ ਹਨ, ਜਿਹੜੇ ਖੱਬੀਆਂ ਧਿਰਾਂ ਦੇ ਕਾਰਕੁਨਾਂ ਵਿੱਚ ਸਰਗਰਮੀ ਕਾਇਮ ਨਹੀਂ ਰੱਖ ਸਕੇ ਅਤੇ ਲੋਕਾਂ ਦੇ ਮਸਲਿਆਂ ਵਿੱਚ ਸ਼ਾਮਲ ਨਾ ਹੋਏਅਜਿਹਾ ਹੋਣਾ ਨੇਤਾਵਾਂ ਦੀ ਢਿੱਲ-ਮੱਠ ਹੀ ਕਹੀ ਜਾ ਸਕਦੀ ਹੈ, ਜਿਹੜੇ ਸਿਰਫ਼ ਸ਼ਬਦਾਂ ਦੀ ਮੁਹਾਰਨੀ ਵਿੱਚ ਗੁਆਚੇ ਰਹਿੰਦੇ ਹਨ, ਪਰ ਜਨਤਾ ਦੀਆਂ ਇੱਛਾਵਾਂ ਵਿੱਚ ਦੀਵੇ ਨਹੀਂ ਜਗਾਉਂਦੇ ਅਤੇ ਤਾਰੇ ਨਹੀਂ ਚੜ੍ਹਾਉਂਦੇਜ਼ਰੂਰੀ ਹੈ ਕਿ ਦੀਵਾਲੀ ਦੀ ਹੋ ਰਹੀ ਰੋਸ਼ਨੀ ਵਿੱਚ ਹੀ ਸੋਚਣ ਕਿ ਉਹ ਲੋਕਾਂ ਲਈ ਕੀ ਕਰ ਸਕਦੇ ਹਨ, ਕੀ ਨਹੀਂ

*****

(1384)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author