ShamSingh7“ਧਰਮ ਅਤੇ ਡੇਰਿਆਂ ਦੀ ਵਰਤੋਂ ਕਰਨ ਵਾਲੇ ਆਪਣੇ ਭਾਰ ਥੱਲੇ ਹੀ ...
(24 ਨਵੰਬਰ 2018)

 

ਹਰ ਵਾਰੀ ਚੋਣਾਂ ਵੇਲੇ ਸਿਆਸੀ ਦ੍ਰਿਸ਼ ਸਾਫ਼ ਨਜ਼ਰ ਨਹੀਂ ਆਉਂਦਾ ਇਹ ਉਹ ਵੇਲਾ ਹੁੰਦਾ ਹੈ, ਜਦੋਂ ‘ਆਇਆ ਰਾਮ, ਗਿਆ ਰਾਮ’ ਆਪਣੀ ਭੂਮਿਕਾ ਬਦਲ ਰਹੇ ਹੁੰਦੇ ਹਨ ਅਤੇ ਸਿਆਸੀ ਟੁੱਟ-ਭੱਜ ਦੇਰ ਤੱਕ ਬੰਦ ਹੋਣ ਦਾ ਨਾਂਅ ਨਹੀਂ ਲੈਂਦੀਇਸੇ ਲਈ ਸਿਆਸੀ ਮਾਹਿਰਾਂ ਦਾ ਅੰਦਾਜ਼ਾ ਵੀ ਹਕੀਕਤ ਨੂੰ ਨਹੀਂ ਫੜਦਾ ਅੱਜ ਦੇਸ਼ ਦੇ ਸਿਆਸੀ ਹਾਲਾਤ ਨੂੰ ਪੜ੍ਹਨਾ ਆਸਾਨ ਕੰਮ ਨਹੀਂਸਾਰੀਆਂ ਸਿਆਸੀ ਪਾਰਟੀਆਂ ਹਮ-ਖ਼ਿਆਲ ਹਸਤੀਆਂ ਅਤੇ ਪਾਰਟੀਆਂ ਦੀ ਤਲਾਸ਼ ਵਿੱਚ ਜੁਟੀਆਂ ਹੋਈਆਂ ਹਨ, ਜਿਸ ਕਾਰਨ ਅਜੇ ਸਹੀ ਨਤੀਜੇ ਉੱਤੇ ਪਹੁੰਚਣ ਲਈ ਉਡੀਕ ਕਰਨੀ ਪਵੇਗੀ ਦੇਸ ਦੀਆਂ ਦੋ ਵੱਡੀਆਂ ਪਾਰਟੀਆਂ ਆਪੋ-ਆਪਣਾ ਜੋੜ-ਮੇਲ ਬਿਠਾਉਣ ’ਤੇ ਲੱਗੀਆਂ ਹੋਈਆਂ ਹਨਇਸ ਤੋਂ ਬਾਅਦ ਹੀ ਖ਼ਬਰਾਂ ਅਤੇ ਅਫ਼ਵਾਹਾਂ ਦੀ ਗ਼ੈਰ-ਜ਼ਰੂਰੀ ਧੂੜ ਬੈਠਣ ਲੱਗੇਗੀਰਾਜਸੀ ਪਾਰਟੀਆਂ ਵਿੱਚ ਇਸ ਕਰਕੇ ਟੁੱਟ-ਭੱਜ ਹੋਣ ਲੱਗ ਪਈ ਹੈ, ਕਿਉਂਕਿ ਜਿਨ੍ਹਾਂ ਨੂੰ ਚੋਣ ਮੈਦਾਨ ਵਿੱਚ ਜਗ੍ਹਾ ਨਹੀਂ ਮਿਲੀ, ਉਹ ਪਾਰਟੀ ਛੱਡਣ ਲੱਗ ਪਏ

ਸੱਤਾਧਾਰੀ ਪਾਰਟੀ ਵਿੱਚੋਂ ਵੀ ਵੱਡੀਆਂ ਹਸਤੀਆਂ ਤੱਕ ਬਾਹਰ ਨੂੰ ਛੜੱਪੇ ਮਾਰਨ ਲੱਗ ਪਈਆਂ ਹਨ, ਇਸ ਲਈ ਕਿ ਉਨ੍ਹਾਂ ਨੂੰ ਚੋਣ ਲੜਨ ਵਾਸਤੇ ਟਿਕਟ ਨਹੀਂ ਮਿਲਿਆਆਪਣੀ ਹਸਤੀ ਨੂੰ ਕਾਇਮ ਰੱਖਣ ਲਈ ਉਹ ਚੋਣ ਮੈਦਾਨ ਵਿੱਚੋਂ ਬਾਹਰ ਹੋਣ ਲਈ ਤਿਆਰ ਨਹੀਂ ਹਨਇਸੇ ਖਿੱਚ-ਧੂਹ ਵਿਚ ਘਮਸਾਣ ਜਾਰੀ ਹੈ

ਦੇਸ ਦੇ ਹਿਤਾਂ ਨੂੰ ਤਰਜੀਹ ਦੇਣ ਵਾਲੇ ਬਹੁਤ ਘੱਟ ਨੇਤਾ ਹਨ, ਜਿਸ ਕਾਰਨ ਹਰ ਕੋਈ ਆਪਣੀ ਸਾਖ ਬਚਾਉਣ ਨੂੰ ਪਹਿਲ ਦੇ ਰਿਹਾ ਹੈ ਤਾਂ ਕਿ ਉਹ ਕਿਤੇ ‘ਦੇਸ ਸੇਵਾ’ ਕਰਨ ਤੋਂ ਬਾਹਰ ਨਾ ਰਹਿ ਜਾਵੇਦੂਜਾ, ਪ੍ਰਧਾਨ ਮੰਤਰੀ ਦੀ ਚੋਣ ਵੀ ਪਾਰਟੀਆਂ ਪਹਿਲਾਂ ਹੀ ਕਰਨ ਲੱਗ ਪਈਆਂ ਹਨ, ਜਦੋਂ ਕਿ ਇਹ ਅਧਿਕਾਰ ਤਾਂ ਪਾਰਲੀਮੈਂਟ ਵਾਸਤੇ ਚੁਣੇ ਗਏ ਮੈਂਬਰਾਂ ਦਾ ਹੁੰਦਾ ਹੈਸਿਆਸੀ ਪਾਰਟੀਆਂ ਨੂੰ ਉਡੀਕ ਕਰਨੀ ਚਾਹੀਦੀ ਹੈ ਕਿ ਚੁਣੇ ਗਏ ਪਾਰਲੀਮੈਂਟ ਮੈਂਬਰ ਆਪਣੇ ਹੱਕ ਦੀ ਵਰਤੋਂ ਕਰ ਸਕਣਪਰ ਇਸ ਦੀ ਕੋਈ ਪਾਰਟੀ ਪ੍ਰਵਾਹ ਨਹੀਂ ਕਰਦੀ

ਕਿਸੇ ਵੇਲੇ ਅਗਾਂਹ-ਵਧੂ ਪਾਰਟੀਆਂ ਦਾ ਪੱਛਮੀ ਬੰਗਾਲ, ਕੇਰਲਾ, ਤ੍ਰਿਪੁਰਾ ਆਦਿ ਸੂਬਿਆਂ ਵਿੱਚ ਚੰਗਾ ਬੋਲਬਾਲਾ ਸੀ, ਜੋ ਹੌਲੀ-ਹੌਲੀ ਘਟਦਾ ਗਿਆਕਾਰਨ? ਇੱਕ ਤਾਂ ਪਾਰਟੀ ਦੋਫਾੜ ਹੋ ਗਈ ਅਤੇ ਦੂਜਾ ਅਗਾਂਹ-ਵਧੂ ਜਨਤਾ ਦੇ ਮਸਲਿਆਂ ਅਤੇ ਮੁਸ਼ਕਲਾਂ ਲਈ ਲੜੇ ਜਾਣ ਵਾਲੇ ਘੋਲਾਂ ਤੋਂ ਦੂਰ ਹੁੰਦੇ ਗਏ ਤੇ ਬਿਆਨਾਂ ਨਾਲ ਹੀ ਸਾਰਨ ਲੱਗ ਪਏ ਇਹੀ ਕਾਰਨ ਹੈ ਕਿ ਦੇਸ਼ ਵਿੱਚ ਕਈ ਨਵੀਂਆਂ ਪਾਰਟੀਆਂ ਨੇ ਜਨਮ ਲੈ ਲਿਆ ਅਤੇ ਆਪਣੀ ਚੋਖੀ ਥਾਂ ਬਣਾਉਂਦੀਆਂ ਗਈਆਂਲੋਕ ਉਨ੍ਹਾਂ ਨਾਲ ਹੋ ਤੁਰੇ, ਕਿਉਂਕਿ ਉਹ ਤਾਂ ਉਨ੍ਹਾਂ ਪਾਰਟੀਆਂ ਅਤੇ ਨੇਤਾਵਾਂ ਨੂੰ ਚਾਹੁੰਦੇ ਹਨ, ਜਿਹੜੇ ਮੁਸੀਬਤ ਵੇਲੇ ਉਨ੍ਹਾਂ ਦੀ ਮਦਦ ਲਈ ਬਹੁੜਨ

ਕਾਂਗਰਸ ਦੇ ਕੁਝ ਨੇਤਾਵਾਂ ਨੇ ਦੇਸ ਨੂੰ ਅਜਿਹਾ ਲੁੱਟਿਆ ਕਿ ਸਾਫ਼ ਹੀ ਫੜੇ ਗਏਉਨ੍ਹਾਂ ਦੀ ਆਪਣੀ ਹੀ ਸਰਕਾਰ ਨੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ, ਪਰ ਦਾਗ਼ ਧੋਤੇ ਨਾ ਗਏਪਾਰਟੀ ਬੁਰੀ ਤਰ੍ਹਾਂ ਹਾਰ ਗਈ ਅਤੇ ਦੇਖਦੀ ਹੀ ਰਹਿ ਗਈ ਕਿ ਕੀ ਦਾ ਕੀ ਹੋ ਗਿਆਆਪਣਿਆਂ ਦੀਆਂ ਗ਼ਲਤੀਆਂ ਹੀ ਪਾਰਟੀ ਨੂੰ ਬੁਰੀ ਤਰ੍ਹਾਂ ਮਾਰ ਗਈਆਂ

ਓਧਰ ਭਾਜਪਾ ਦੇ ਨੇਤਾਵਾਂ ਨੂੰ ਮੋਟੇ ਲਾਰੇ ਅਤੇ ਵੱਡੇ ਵਾਅਦੇ ਕਰਨ ਦੀ ਅਜਿਹੀ ਮੁਹਾਰਨੀ ਪੜ੍ਹਾਈ ਗਈ ਕਿ ਸਾਰਾ ਦੇਸ ਉਨ੍ਹਾਂ ਦੇ ਸ਼ਿਕੰਜੇ ਵਿੱਚ ਫਸ ਕੇ ਰਹਿ ਗਿਆਪਾਰਟੀ ਸੱਤਾਧਾਰੀ ਹੋ ਗਈ ਤੇ ਰਾਜ-ਭਾਗ ਦੀ ਮਿਆਦ ਪੂਰੀ ਹੋਣ ’ਤੇ ਆ ਗਈ, ਪਰ ਵਾਅਦਾ ਕੋਈ ਪੂਰਾ ਹੀ ਨਾ ਕੀਤਾ

ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਹੀ ਦੇਸ਼ ਦੀ ਸਿਆਸਤ ਵਿੱਚ ਅਜਿਹਾ ਧਮਾਕਾ ਕੀਤਾ ਕਿ ਦਿੱਲੀ ਰਾਜ ਵਿੱਚ ਆਪਣਾ ਕਬਜ਼ਾ ਕਰ ਲਿਆਕੇਂਦਰ ਸ਼ਾਸਤ ਰਾਜ ਹੋਣ ਕਾਰਨ ਦਿੱਲੀ ਵਿੱਚ ਉਹ ਰੰਗ ਤਾਂ ਨਾ ਉਭਾਰੇ ਜਾ ਸਕੇ, ਜੋ ਬਾਕੀ ਰਾਜਾਂ ਵਿੱਚ ਉਭਾਰੇ ਜਾ ਸਕਦੇ ਸਨ, ਫੇਰ ਵੀ ਇਸ ਪਾਰਟੀ ਨੇ ਆਪਣਾ ਉਸਾਰੂ ਰੰਗ ਚੜ੍ਹਾਅ ਦਿੱਤਾ

ਇਸ ਪਾਰਟੀ ਨੂੰ ਪੰਜਾਬ ਅੰਦਰੋਂ ਹੀ ਚਾਰ ਪਾਰਲੀਮੈਂਟ ਮੈਂਬਰ ਵੀ ਮਿਲੇ, ਜੋ ਪਾਰਟੀ ਦੀ ਫੁੱਟ ਕਾਰਨ ਕਿਸੇ ਕੰਮ ਨਾ ਆ ਸਕੇਦੋ ਮੈਂਬਰ ਮੁਅੱਤਲ ਕਰ ਦਿੱਤੇ, ਬਾਕੀ ਦੋ ਵਿੱਚੋਂ ਵੀ ਇੱਕ ਹੀ ਬੋਲਿਆ ਅਤੇ ਉਹ ਵੀ ਚੁਟਕਲੇਬਾਜ਼ੀ ਤੋਂ ਉੱਪਰ ਉੱਠ ਕੇ ਮਸਲੇ ਨਾ ਉਠਾ ਸਕਿਆ ਪੰਜਾਬ ਅੰਦਰ ਇਹ ਸਿਆਸੀ ਪਾਰਟੀ ਪੰਜਾਬ ਵਿਧਾਨ ਸਭਾ ਵਿੱਚ ਦੂਜੇ ਨੰਬਰ ’ਤੇ ਆ ਗਈ ਅਤੇ ਅਕਾਲੀ-ਭਾਜਪਾ ਗੱਠਜੋੜ ਨੂੰ ਪਛਾੜ ਕੇ ਵਿਰੋਧੀ ਧਿਰ ਦਾ ਰੁਤਬਾ ਹਾਸਲ ਕਰ ਗਈਪਰ ਪਾਰਟੀ ਅੰਦਰਲੇ ਸ਼ਰਾਰਤੀਆਂ ਨੇ ਛੇਤੀ ਹੀ ਖੋਰਾ ਲਾਉਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਵਿਰੋਧੀ ਧਿਰ ਦਾ ਨੇਤਾ ਬਦਲਣ ਕਾਰਨ ਘਮਸਾਣ ਮਚ ਗਿਆ ਘਮਸਾਣ ਅਜਿਹਾ ਮੱਚਿਆ ਕਿ ਪਾਰਟੀ ਦੋ ਫਾੜ ਹੋ ਗਈਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਵਾਲੇ ਧੜੇ ਨੇ ਪਾਰਟੀ ਦੇ ਦਿੱਲੀ ਵਾਲੇ ਆਗੂਆਂ ਨੂੰ ਲੰਮੇ ਹੱਥੀਂ ਲਿਆ ਅਤੇ ਆਪਣੀ ਵਿਰੋਧੀ ਸੁਰ ਨੂੰ ਮੱਠਾ ਨਾ ਪੈਣ ਦਿੱਤਾਨਾਲ ਦੀ ਨਾਲ ਉਹ ਦਿੱਲੀ ਵਾਲਿਆਂ ਨੂੰ ਮਾਨਤਾ ਵੀ ਦਿੰਦੇ ਰਹੇਉਨ੍ਹਾਂ ਨੂੰ ਇੱਜ਼ਤ ਦੇਣ ਲਈ ‘ਸਾਹਿਬ’ ਸ਼ਬਦ ਦੀ ਵਰਤੋਂ ਉਨ੍ਹਾਂ ਵਾਸਤੇ ਕਰਦੇ ਰਹੇ, ਜਿਹੜੇ ਸੁਖਪਾਲ ਖਹਿਰਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਬੇਇੱਜ਼ਤ ਕਰਨ ਤੋਂ ਕਦੇ ਬਾਜ਼ ਨਾ ਆਏਇਹ ਗ਼ਲਤ ਵਰਤਾਰਾ ਸੀ, ਜੋ ਨਹੀਂ ਸੀ ਹੋਣਾ ਚਾਹੀਦਾ, ਪਰ ਹੁੰਦਾ ਰਿਹਾ

ਹੁਣ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਮੁਅੱਤਲ ਕੀਤੇ ਜਾਣ ਤੋਂ ਮਗਰੋਂ ਇਨ੍ਹਾਂ ਕੋਲ ਵੱਖਰਾ ਰਸਤਾ ਅਖ਼ਤਿਆਰ ਕਰਨ ਤੋਂ ਬਿਨਾਂ ਕੋਈ ਚਾਰਾ ਹੀ ਨਹੀਂ ਰਿਹਾਉੱਧਰ ਦਿੱਲੀ ਵਾਲਿਆਂ ਨੇ ਕੇਵਲ ਪੰਜਾਬ ਵਿੱਚੋਂ ਹੀ ਪਾਰਲੀਮੈਂਟ ਚੋਣ ਲੜਨ ਲਈ ਪੰਜ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਇਸ ਖੇਡੀ ਗਈ ਖੇਡ ਦਾ ਜਵਾਬ ਦੇਣ ਲਈ ਖਹਿਰਾ ਧੜੇ ਨੂੰ ਹੁਣ ਦੇਰ ਕਰਨੀ ਮਹਿੰਗੀ ਪਵੇਗੀਛੇਤੀ ਹੀ ਲੋਕ ਇਨਸਾਫ਼ ਪਾਰਟੀ ਨੂੰ ਨਾਲ ਲੈ ਕੇ ਨਵੀਂ ਪਾਰਟੀ ਦਾ ਐਲਾਨ ਕਰਨਾ ਚਾਹੀਦਾ ਹੈ, ਤਾਂ ਕਿ ਪੰਜਾਬ ਦੇ ਹਿਤਾਂ ਨੂੰ ਪਹਿਲ ਮਿਲ ਸਕੇਧਰਮਵੀਰ ਗਾਂਧੀ, ਹਰਿੰਦਰ ਖ਼ਾਲਸਾ, ਘੁੱਗੀ ਅਤੇ ਸੁੱਚਾ ਸਿੰਘ ਛੋਟੇਪੁਰ ਨੂੰ ਨਾਲ ਲੈ ਕੇ ਨਵੀਂ ਪਾਰਟੀ ਦਾ ਤੁਰੰਤ ਐਲਾਨ ਕਰਨਾ ਚਾਹੀਦਾ ਹੈ ਤਾਂ ਕਿ ਲੋਕ ਸਭਾ ਦੀਆਂ ਚੋਣਾਂ ਵਿੱਚ ਭਾਗ ਲਿਆ ਜਾ ਸਕੇਅਗਾਂਹ-ਵਧੂ ਪਾਰਟੀਆਂ ਨਾਲ ਗੱਠਜੋੜ ਕਰਨ ਨੂੰ ਵੀ ਅੱਖੋਂ ਓਹਲੇ ਨਹੀਂ ਕਰਨਾ ਚਾਹੀਦਾਬਾਦਲ ਦਲ ਸਿਫ਼ਰ ਹੋ ਜਾਣ ਕਾਰਨ ਬਰਗਾੜੀ ਵਾਲਿਆਂ ਦੀ ਹਮਾਇਤ ਪ੍ਰਾਪਤੀ ਲਈ ਵੀ ਜਤਨ ਕੀਤੇ ਜਾਣ

ਨਵੀਂ ਪਾਰਟੀ ਦਾ ਨਾਂਅ ਰੱਖਣਾ ਅੜਿੱਕਾ ਬਣ ਸਕਦਾ ਹੈ, ਪਰ ਵਿਚਾਰ-ਚਰਚਾ ਕਰ ਕੇ ਕਿਸੇ ਨਾ ਕਿਸੇ ਨਾਂਅ ਉੱਪਰ ਸਹਿਮਤੀ ਹੋ ਜਾਣੀ ਅਸੰਭਵ ਨਹੀਂਲੋਕ ਇਨਸਾਫ਼ ਪਾਰਟੀ, ਆਮ ਲੋਕ ਪਾਰਟੀ, ਪੰਜਾਬ ਮੰਚ, ਪੰਜਾਬ ਬਚਾਓ ਪਾਰਟੀ ਵਿੱਚੋਂ ਕੋਈ ਵੀ ਨਾਂਅ ਰੱਖਿਆ ਜਾ ਸਕਦਾ ਹੈਮਸਲਾ ਨਾਂਅ ਦਾ ਨਹੀਂ, ਸਗੋਂ ਪੰਜਾਬ ਦੇ ਲੋਕਾਂ ਨੂੰ ਬਚਾਉਣ ਅਤੇ ਖ਼ੁਸ਼ਹਾਲੀ ਵੱਲ ਲਿਜਾਣ ਦਾ ਹੈ, ਜਿਨ੍ਹਾਂ ਵਿੱਚੋਂ ਬਹੁਤਿਆਂ ਦਾ ਜੀਵਨ ਪੱਧਰ ਗ਼ਰੀਬੀ ਰੇਖਾ ਤੋਂ ਉੱਚਾ ਨਹੀਂ ਉੱਠ ਸਕਿਆਸਰਕਾਰਾਂ ਆਈਆਂ, ਸਰਕਾਰਾਂ ਗਈਆਂ, ਪਰ ਨੇਤਾ ਆਪਣੇ ਆਪ ਬਾਰੇ ਹੀ ਸੋਚਦੇ ਰਹੇਲੋਕਾਂ ਦੇ ਮਸਲਿਆਂ ਵੱਲ ਬਹੁਤ ਹੀ ਘੱਟ ਧਿਆਨ ਦਿੱਤਾ ਗਿਆ

ਸੁਖਪਾਲ ਸਿੰਘ ਖਹਿਰਾ ਅਤੇ ਉਸ ਦੇ ਸਾਥੀਆਂ ਨੂੰ ਆਮ ਆਦਮੀ ਪਾਰਟੀ ਦੇ ਨਾਂਅ ਦਾ ਮੋਹ ਤਿਆਗ ਦੇਣਾ ਚਾਹੀਦਾ ਹੈ, ਕਿਉਂਕਿ ਚੋਣ ਕਮਿਸ਼ਨ ਕੋਲ ਇਸ ਨਾਂਅ ਦੀ ਪਾਰਟੀ ਦਿੱਲੀ ਵਾਲਿਆਂ ਦੇ ਨਾਂਅ ਉੱਤੇ ਦਰਜ ਹੈ, ਜਿਸ ’ਤੇ ਕੋਈ ਹੋਰ ਚੋਣ ਨਹੀਂ ਲੜ ਸਕਦਾਵੈਸੇ ਵੀ ਜਿਸ ਪਾਰਟੀ ਨੇ ਬੇ-ਆਬਰੂ ਕੀਤਾ ਹੋਵੇ, ਉਸ ਦੇ ਨੇੜੇ ਢੁੱਕਣਾ ਹੀ ਨਹੀਂ ਚਾਹੀਦਾਇਹ ਪੰਜਾਬ ਹਿਤੈਸ਼ੀ ਲੋਕ ਜਾਗਰਿਤ ਹਨ ਅਤੇ ਪੰਜਾਬ ਦੇ ਪੱਖ ਵਿੱਚ ਵਿਚਰਨ ਲਈ ਕਿਸੇ ਤਰ੍ਹਾਂ ਦੀ ਮਾਰ ਨਹੀਂ ਖਾਣ ਲੱਗੇਜੇ ਇਨ੍ਹਾਂ ਅਕਲ ਦਿਖਾਈ ਅਤੇ ਲੋਕ ਹਿਤ ਅੰਦਰ ਮੈਦਾਨ ਵਿੱਚ ਆਏ ਤਾਂ ਜਨਤਾ ਬਾਕੀਆਂ ਨੂੰ ਨਕਾਰ ਦੇਵੇਗੀ

ਚੰਗਾ ਇਹੀ ਹੈ ਕਿ ਪੰਜਾਬ ਵਾਸਤੇ ਸੁਹਿਰਦ ਲੋਕਾਂ ਨੂੰ ਭਾਲਿਆ ਜਾਵੇ ਅਤੇ ਉਨ੍ਹਾਂ ਨੂੰ ਰਿਵਾਇਤੀ ਪਾਰਟੀਆਂ ਦੇ ਮੁਕਾਬਲੇ ਖੜ੍ਹੇ ਹੋਣ ਲਈ ਤਿਆਰ ਕੀਤਾ ਜਾਵੇ ਤਾਂ ਕਿ ਪੰਜਾਬ ਨੂੰ ਵਿਕਾਸ ਦੇ ਰਸਤੇ ਤੋਰਿਆ ਜਾ ਸਕੇਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਪੂਰੀ ਤਰ੍ਹਾਂ ਨੰਗਾ ਕੀਤਾ ਜਾਵੇ ਤਾਂ ਕਿ ਲੋਕ ਉਨ੍ਹਾਂ ਨੂੰ ਮੁੜ ਮੂੰਹ ਨਾ ਲਾਉਣਅਜਿਹਾ ਕਰਨ ਲਈ ਤਿਆਰ ਹੋਣ ਵਾਲੇ ਲੋਟੂਆਂ, ਭ੍ਰਿਸ਼ਟਾਚਾਰੀਆਂ ਨੂੰ ਲਾਜ਼ਮੀ ਚਿੱਤ ਕਰ ਦੇਣਗੇਨਿਰੇ ਬੁੱਗ ਲੋਕ ਰਾਜ-ਭਾਗ ’ਤੇ ਸਵਾਰ ਰਹੇ ਹਨ, ਜਿਸ ਕਾਰਨ ਪੰਜਾਬ ਬਹੁਤ ਪਿੱਛੇ ਚਲਾ ਗਿਆ

ਆਸਾਨੀ ਨਾਲ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬ-ਪੱਖੀ ਲੋਕ ਜਿੱਤਣਗੇ, ਬਸ਼ਰਤੇ ਕਿ ਉਹ ਹੁਣ ਹੋਰ ਅਵੇਸਲੇ ਨਾ ਹੋਣਪੰਜਾਬ ਦੇ ਹਿਤ ਲਈ ਸਭ ਦਾ ਸਾਥ ਮੰਗਣਧਰਮ ਅਤੇ ਡੇਰਿਆਂ ਦੀ ਵਰਤੋਂ ਕਰਨ ਵਾਲੇ ਆਪਣੇ ਭਾਰ ਥੱਲੇ ਹੀ ਦੱਬੇ ਜਾਣਗੇ, ਕਿਉਂਕਿ ਲੋਕ ਹੁਣ ਉਨ੍ਹਾਂ ਦੀਆਂ ਮਾਰੂ ਚਾਲਾਂ ਬਾਰੇ ਜਾਣ ਗਏ ਹਨਪੰਜਾਬ ਦੇ ਲੋਕ ਉਨ੍ਹਾਂ ਦਾ ਸਾਥ ਹੀ ਦੇਣਗੇ, ਜਿਹੜੇ ਪੰਜਾਬ ਅਤੇ ਪੰਜਾਬੀਆਂ ਨੂੰ ਅੱਗੇ ਲਿਜਾਣ ਬਾਰੇ ਸੋਚਣਗੇ

ਗਾਇਕੀ ਤੇ ਲੱਚਰਤਾ

ਇਪਟਾ ਵੱਲੋਂ ਚੰਡੀਗੜ੍ਹ ਵਿੱਚ ਗਾਇਕੀ ਅਤੇ ਲੱਚਰਤਾ ਬਾਰੇ ਖੁੱਲ੍ਹੀ ਵਿਚਾਰ-ਚਰਚਾ ਕੀਤੀ ਗਈਲੱਚਰਤਾ, ਹਿੰਸਾ, ਨਸ਼ਿਆਂ ਅਤੇ ਹਥਿਆਰਾਂ ਨੂੰ ਉਭਾਰਨ ਵਾਲੇ ਗੀਤਾਂ ਦਾ ਭਰਵਾਂ ਵਿਰੋਧ ਕੀਤਾ ਗਿਆ ਜਿਹੜੇ ਲੋਕ ਸੱਭਿਆਚਾਰਕ ਪ੍ਰਦੂਸ਼ਣ ਫੈਲਾਉਣ ਵਿਚ ਲੱਗੇ ਹੋਏ ਹਨ, ਉਨ੍ਹਾਂ ਨੂੰ ਨਵਾਂਪਣ ਅਪਣਾ ਕੇ ਜਾਗਰਿਤ ਹੋਣਾ ਚਾਹੀਦਾ ਹੈ, ਤਾਂ ਕਿ ਲੋਕਾਂ ਨੂੰ ਉਸਾਰੂ ਸੋਚ ਵੱਲ ਪ੍ਰੇਰਤ ਕੀਤਾ ਜਾ ਸਕੇ

ਧੀਆਂ-ਭੈਣਾਂ ਨੂੰ ਬੇਇੱਜ਼ਤ ਅਤੇ ਜ਼ਲੀਲ ਕਰਨ ਵਿਰੁੱਧ ਆਵਾਜ਼ ਉਠਾਈ ਗਈ, ਜਿਸ ਸੰਬੰਧੀ ਗਾਇਕਾਵਾਂ ਪਿੱਛੇ ਨਹੀਂ ਰਹੀਆਂਇਪਟਾ ਦੇਰ ਤੋਂ ਲੱਚਰ ਗਾਇਕੀ ਵਿਰੁੱਧ ਆਵਾਜ਼ ਉਠਾਉਂਦੀ ਆ ਰਹੀ ਹੈ, ਜਿਸ ਦੇ ਹਾਂ-ਪੱਖੀ ਨਤੀਜੇ ਜ਼ਰੂਰ ਨਿਕਲਣਗੇ

*****

(1403)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author