ShamSingh7ਇਸ ਤਰ੍ਹਾਂ ਦੀਆਂ ਘਟਨਾਵਾਂ ਲਈ ਕਾਰਨ ਜਿੰਨੇ ਵੀ ਮਰਜ਼ੀ ਹੋਣਪਰ ਇਹ ਘਿਨਾਉਣੀ ਵਧੀਕੀ ਦੀਆਂ ...
(8 ਮਾਰਚ 2018)

 

Daughter Joins The Same Court As A Judge Where Her Father Sells Tea!

JudgeDaughter2

 

ਇਸਤਰੀ ਵਰਗ ਕਮਜ਼ੋਰ ਨਹੀਂਪਹਿਲਾਂ ਨਾਲੋਂ ਸ਼ਕਤੀਸ਼ਾਲੀ ਵੀ ਹੋਇਆ ਹੈ ਅਤੇ ਸਿਆਣਪ ਭਰਪੂਰ ਵੀਪਹਿਲਾਂ ਸਮਾਜ ਨੇ ਔਰਤ ਨੂੰ ਹੱਦਾਂ ਅੰਦਰ ਰੱਖਿਆ ਹੋਇਆ ਸੀ, ਜਿਸ ਕਾਰਨ ਉਹ ਸੀਮਾਵਾਂ ਨਹੀਂ ਸੀ ਟੱਪਦੀਸ਼ਾਇਦ ਉਸ ਦੀ ਸੁਰੱਖਿਆ ਦਾ ਕੰਮ ਸੀ, ਜਿਸ ਕਾਰਨ ਉਸ ਦੀ ਤਰੱਕੀ ਅਤੇ ਆਜ਼ਾਦੀ ਰੁਕਦੀ ਰਹੀਸਮਾਜ ਦੀਆਂ ਬੇਲੋੜੀਆਂ ਪਾਬੰਦੀਆਂ ਕਾਰਨ ਇਸਤਰੀ ਨੁੱਕਰੇ ਹੀ ਲੱਗੀ ਰਹੀਅਜਿਹਾ ਹੋਣ ਕਾਰਨ ਸਾਡੀਆਂ ਮਾਂਵਾਂ, ਭੈਣਾਂ, ਧੀਆਂ ਅਤੇ ਹੋਰ ਰਿਸ਼ਤਿਆਂ ਵਿੱਚ ਬੱਝੀਆਂ ਇਸਤਰੀਆਂ ਨੇ ਬਹੁਤ ਜਹਾਲਤ ਭੋਗੀ, ਜਿਸ ਕਾਰਨ ਉਹ ਉੱਡਣ ਜੋਗੀਆਂ ਨਾ ਰਹੀਆਂਅੱਧੀ ਦੁਨੀਆ ਰੁਕੀ ਰਹੀ, ਅੱਧਾ ਸਮਾਜ ਪੁਲਾਂਘਾਂ ਪੁੱਟਦਾ ਰਿਹਾ

ਸਮੇਂ ਨੇ ਕਰਵਟ ਬਦਲੀਇਸਤਰੀਆਂ ਦਹਿਲੀਜ਼ ਟੱਪਣ ਲੱਗ ਪਈਆਂਬੰਦਸ਼ਾਂ ਦੀਆਂ ਹਨੇਰੀਆਂ ਗਲੀਆਂ ਵਿੱਚੋਂ ਬਾਹਰ ਆਈਆਂਸਿੱਖਿਆ ਅਦਾਰਿਆਂ ਵਿੱਚ ਤਾਲੀਮ ਲੈਣ ਲੱਗ ਪਈਆਂਅਕਲ ਵੱਲ ਦਰ ਖੁੱਲ੍ਹੇਸਿਆਣਪ ਵੱਲ ਵਧੀਆਂਆਜ਼ਾਦ ਫ਼ਿਜ਼ਾ ਵਿੱਚ ਵਿਚਰਦੀਆਂ ਹਵਾ ਤੇ ਤੈਰਨ ਲੱਗੀਆਂਆਜ਼ਾਦੀ ਦਾ ਅਹਿਸਾਸ ਹੋਇਆ ਅਤੇ ਸਮਾਜ ਦੇ ਹਰ ਖੇਤਰ ਵਿੱਚ ਕਾਰਜਸ਼ੀਲ ਵੀ ਹੋਈਆਂ ਅਤੇ ਪੂਰੀ ਤਰ੍ਹਾਂ ਸਰਗਰਮ ਵੀਕਈ ਖੇਤਰਾਂ ਵਿੱਚ ਤਾਂ ਉਸ ਨੇ ਮਰਦ ਨੂੰ ਤਿੱਖੀਆਂ ਚੁਣੌਤੀਆਂ ਵੀ ਦਿੱਤੀਆਂ ਅਤੇ ਆਪਣੀ ਪ੍ਰਤਿਭਾ ਦੇ ਆਸਰੇ ਪਛਾੜ ਕੇ ਵੀ ਰੱਖ ਦਿੱਤਾ, ਰੱਖ ਵੀ ਰਹੀਆਂ ਹਨ

ਇਸਤਰੀ ਦੇ ਪੜ੍ਹਨ ਨਾਲ ਸਾਰਾ ਪਰਿਵਾਰ ਪੜ੍ਹਨ ਵੱਲ ਰੁਚਿਤ ਹੋ ਗਿਆਇਸਤਰੀ ਵਰਗ ਦੀ ਸੂਝ ਅਤੇ ਸਿਆਣਪ ਕਾਰਨ ਸਮਾਜ ਜੰਗਲੀ ਸੋਚ ਵਿੱਚੋਂ ਨਿਕਲ ਕੇ ਸੱਭਿਅਕ ਹੋਣ ਲੱਗ ਪਿਆਕਾਫ਼ੀ ਸੁਧਾਰ ਹੋਇਆਸਮਾਜ ਦੀਆਂ ਹਨੇਰੀਆਂ ਗਲੀਆਂ ਵਿੱਚ ਚਾਨਣ ਹੋਇਆਇਸਤਰੀ ਦੇ ਮਨ ਵਿੱਚ ਤਾਂ ਹੈ ਹੀ ਨਹੀਂ ਸੀ, ਆਦਮੀ ਦੇ ਮਨ ਵਿੱਚੋਂ ਵੀ ਜਾਂਗਲੀਪੁਣਾ ਘਟਣ ਲੱਗ ਪਿਆਕਾਫ਼ੀ ਹਿੱਸਾ ਸੁਧਰ ਕੇ ਸੱਭਿਅਕ ਹੋ ਗਿਆ, ਪਰ ਜਿਸ ਹਿੱਸੇ ਵਿੱਚ ਜਾਂਗਲੀਪੁਣਾ ਖ਼ਤਮ ਨਾ ਹੋਇਆ, ਉਸ ਨੇ ਉਹ ਕੁਝ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੇ ਸੱਭਿਅਕ ਸਮਾਜ ਨੂੰ ਥੋੜ੍ਹਾ ਨਹੀਂ, ਬਹੁਤ ਹੀ ਸ਼ਰਮਸਾਰ ਹੋਣਾ ਪਿਆਮੁੜ ਜਾਂਗਲੀਪੁਣਾ

ਇੱਕੀਵੀਂ ਸਦੀ ਵਿੱਚ ਵੀ ਬਲਾਤਕਾਰ ਅਤੇ ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ ਹੋਣ ਤਾਂ ਇਹੀ ਸਮਝਿਆ ਜਾਵੇਗਾ ਕਿ ਆਦਮੀ ਵਿਚਲਾ ਕੁੱਤਾ, ਬਘਿਆੜ ਅਤੇ ਗਧਾ ਖ਼ਤਮ ਨਹੀਂ ਹੋਇਆਜਿਵੇਂ ਸਮਾਜ ਦਾ ਇਸ ਤਰ੍ਹਾਂ ਦਾ ਆਦਮੀ ਪਿਛਲ-ਤੋਰ ਤੁਰਨ ਲੱਗ ਪਿਆਭਾਵੇਂ ਅਜਿਹੇ ਜੁਰਮਾਂ ਲਈ ਸਜ਼ਾਵਾਂ ਸਖ਼ਤ ਹਨ, ਪਰ ਮਨੁੱਖ ਦੇ ਪਸ਼ੂਪੁਣੇ ਨੂੰ ਖ਼ਤਮ ਨਹੀਂ ਕਰ ਸਕੀਆਂਇਸ ਤਰ੍ਹਾਂ ਦੀਆਂ ਘਟਨਾਵਾਂ ਲਈ ਕਾਰਨ ਜਿੰਨੇ ਵੀ ਮਰਜ਼ੀ ਹੋਣ, ਪਰ ਇਹ ਘਿਨਾਉਣੀ ਵਧੀਕੀ ਦੀਆਂ ਅੰਤਾਂ ਦੀਆਂ ਦੁਖਦਾਈ ਅਤੇ ਇਸਤਰੀ-ਮਾਰੂ ਹਨ, ਜਿਨ੍ਹਾਂ ਦਾ ਵਰਨਣ ਕਲਮ ਤੋਂ ਕਿਤੇ ਵੱਡਾ ਹੈ ਅਤੇ ਸਿਖ਼ਰਲਾ ਦੁਖਾਂਤਕ

ਇਸਤਰੀ-ਮਰਦ ਸਮਾਜ ਦੇ ਦੋ ਅਜਿਹੇ ਪਹੀਏ ਹਨ, ਜਿਨ੍ਹਾਂ ਦੀ ਇੱਕੋ ਜਿੰਨੀ ਲੋੜ ਹੈ ਅਤੇ ਬਰਾਬਰ ਦੀ ਮਿਹਨਤ ਦੋਹਾਂ ਵੱਲੋਂ ਬਰਾਬਰੀ ਹੀ ਸਜਦੀ ਹੈ, ਜਿਸ ਕਾਰਨ ਕਿਸੇ ਵੱਲੋਂ ਵੀ ਇੱਕ ਦੂਜੇ ਨੂੰ ਦਬਾਉਣਾ ਸਵੀਕਾਰਿਆ ਹੀ ਨਹੀਂ ਜਾ ਸਕਦਾਅੱਜ ਵੱਖ-ਵੱਖ ਸਾਧਨਾਂ ਤੋਂ ਜਿੰਨੀ ਸੂਝ-ਬੂਝ ਮਿਲ ਰਹੀ ਹੈ, ਉਸ ਤੋਂ ਦੋਵੇਂ ਲਾਹਾ ਉਠਾਉਣ ਤਾਂ ਸਮਾਜ ਬਿਹਤਰੀ ਦੀਆਂ ਬੁਲੰਦੀਆਂ ਛੋਹਣ ਤੋਂ ਵਿਰਵਾ ਨਹੀਂ ਰਹਿ ਸਕਦਾਦੋਵੇਂ ਸਮਝਣ ਤਾਂ ਬਿਹਤਰ

ਅੱਜ ਵੀ ਸਕੂਲਾਂ, ਕਾਲਜਾਂ, ਦਫ਼ਤਰਾਂ ਜਾਂ ਕੰਮ ਕਰਨ ਦੀਆਂ ਹੋਰ ਥਾਂਵਾਂ ਤੇ ਮਰਦ ਇਸਤਰੀਆਂ ਨਾਲ ਵਧੀਕੀਆਂ, ਛੇੜ-ਛਾੜ ਆਦਿ ਦੀਆਂ ਘਟਨਾਵਾਂ ਕਰਦੇ ਹਨ ਤਾਂ ਉਸ ਦੇ ਛਿੱਟਿਆਂ ਤੋਂ ਪੂਰਾ ਸਮਾਜ ਦਾਗ਼ੀ ਹੈ, ਜਿਸ ਲਈ ਅਜਿਹੇ ਕੰਮ ਕਰਨ ਵਾਲਿਆਂ ਨੂੰ ਅਕਲ ਵੀ ਕਰਨੀ ਚਾਹੀਦੀ ਹੈ ਅਤੇ ਤੌਬਾ ਵੀ, ਤਾਂ ਕਿ ਡਰ, ਦਹਿਸ਼ਤ ਦੀ ਗੁੰਜਾਇਸ਼ ਰਹਿ ਹੀ ਨਾ ਸਕੇ

ਇਸਤਰੀ ਨੇ ਵੱਖ-ਵੱਖ ਖੇਤਰਾਂ ਵਿੱਚ ਸਿਖ਼ਰਲੀਆਂ ਮੱਲਾਂ ਮਾਰ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਹਰ ਖੇਤਰ ਵਿੱਚ ਸਮਰੱਥਾ ਦਿਖਾਉਣ ਅਤੇ ਚੰਗੇ ਨਤੀਜੇ ਪ੍ਰਾਪਤ ਕਰਨ ਤੋਂ ਪਿੱਛੇ ਨਹੀਂਇਸ ਲਈ ਮਰਦ ਨੂੰ ਹੁਣ ਇਹ ਜ਼ਰੂਰ ਸਮਝ ਲੈਣਾ ਚਾਹੀਦਾ ਹੈ ਕਿ ਉਸ ਦੇ ਦਾਬੇ ਦਾ ਵਕਤ ਜਾਂਦਾ ਰਿਹਾਹੁਣ ਜਦੋਂ ਮਰਦ-ਔਰਤ ਵਿੱਚ ਇੱਕ ਬਰਾਬਰੀ ਦਾ ਰਿਸ਼ਤਾ ਬਣ ਗਿਆ ਤਾਂ ਇਸਤਰੀ ਨੂੰ ਘੱਟ ਅਹਿਮੀਅਤ ਨਹੀਂ ਦਿੱਤੀ ਜਾ ਸਕਦੀਦੋਵੇਂ ਇੱਕੋ ਜਿਹੀ ਲਿਆਕਤ ਦੇ ਮਾਲਕ ਵੀ ਹਨ ਅਤੇ ਹਸਤੀ ਦੇ ਵੀ

ਅੱਜ ਦਾ ਦਿਨ ਵਿਸ਼ਵ ਪੱਧਰ ਤੇ ਔਰਤਾਂ ਦੇ ਅੰਤਰਰਾਸ਼ਟਰੀ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ ਅਤੇ ਮਨਾਇਆ ਜਾ ਰਿਹਾ ਹੈ ਤਾਂ ਆਉ, ਸਾਰੇ ਮਿਲ ਕੇ ਇਸ ਜਸ਼ਨ ਵਿੱਚ ਹਿੱਸਾ ਪਾਈਏਕੇਵਲ ਅੱਜ ਦੇ ਦਿਨ ਹੀ ਨਹੀਂ, ਸਗੋਂ ਇਸ ਦਿਨ ਤੋਂ ਪ੍ਰੇਰਨਾ ਲੈ ਕੇ ਪੂਰੇ ਸਾਲ ਤੱਕ ਫੈਲ ਜਾਈਏ, ਤਾਂ ਕਿ ਸਾਲ ਦੌਰਾਨ ਕੋਈ ਅਜਿਹਾ ਦਿਨ ਨਾ ਆਵੇ, ਜਿਸ ਦਿਨ ਇਹ ਪ੍ਰੇਰਨਾ ਦੋਹਾਂ ਦੇ ਨਾਲ ਨਾ ਰਹੇ

ਲੇਖਕਾਂ, ਗੀਤਕਾਰਾਂ ਨੂੰ ਵੀ ਅਜਿਹਾ ਕੁਝ ਨਹੀਂ ਲਿਖਣਾ ਚਾਹੀਦਾ, ਜਿਸ ਤੋਂ ਮਾਂਵਾਂ, ਭੈਣਾਂ ਅਤੇ ਧੀਆਂ ਨੁਮਾਇਸ਼ ਦੀਆਂ ਪਾਤਰ ਬਣਨਉਨ੍ਹਾਂ ਨੂੰ ਇੱਕ ਇਨਸਾਨ ਵਜੋਂ ਹੀ ਵਰਨਣ ਕੀਤਾ ਜਾਵੇ, ਤਾਂ ਕਿ ਉਨ੍ਹਾਂ ਦੇ ਗੁਣਾਂ ਦਾ ਵਿਖਿਆਨ ਹੋ ਸਕੇਇਸਤਰੀਆਂ ਨੂੰ ਸਾਧਾਂ-ਸੰਤਾਂ ਦੇ ਡੇਰਿਆਂ ਤੋਂ ਬਹੁਤ ਹੀ ਬਚ ਕੇ ਰਹਿਣ ਦੀ ਜ਼ਰੂਰਤ ਹੈ, ਕਿਉਂਕਿ ਇਹ ਡੇਰੇ ਹੁਣ ਧਾਰਮਿਕ ਕਿਰਿਆ ਦੀ ਥਾਂ ਕਾਮੁਕ ਅੱਯਾਸ਼ੀਆਂ ਦੇ ਅੱਡੇ ਬਣ ਗਏ ਹਨ

ਆਸ਼ਰਮਾਂ ਦੇ ਆਗੂਆਂ ਬਾਰੇ ਇਹ ਸਤਰਾਂ ਆਪਣੇ ਆਪ ਹੀ ਬੋਲਣ ਲੱਗ ਪਈਆਂ, ਇਨ੍ਹਾਂ ਨੂੰ ਸੁਣੀਏ:

ਪੂਰੀ ਜੈ ਜੈ ਕਾਰ ਜਿਨ੍ਹਾਂ ਦੀ ਕੱਲ੍ਹ ਤੱਕ ਸੀ,
ਬੁਰਾ ਹਸ਼ਰ ਅੱਜ ਆਪ ਬਣੇ ਭਗਵਾਨਾਂ ਦਾ

ਕਲਮਕਾਰਾਂ ਨੂੰ ਵੀ ਔਰਤ ਉਹ ਕੁਝ ਹੀ ਨਹੀਂ ਬਣਾ ਦੇਣੀ ਚਾਹੀਦੀ ਕਿ ਸਭ ਕੁਝ ਕਾਮੁਕ ਹੋ ਕੇ ਹੀ ਰਹਿ ਜਾਵੇ:

ਗੰਦੇ ਲੱਚਰ ਗੀਤ ਗੂੰਜਦੇ ਕੰਨਾਂ ਵਿੱਚ,
ਕਿੱਥੇ ਡਿੱਗ ਪਿਆ ਪੈੱਨ ਗੀਤ ਗੁਣਵਾਨਾਂ ਦਾ

ਜ਼ਰੂਰੀ ਹੈ ਕਿ ਇਸਤਰੀ-ਮਨ ਦੀ ਵੇਦਨਾ ਨੂੰ ਸਮਝਿਆ ਜਾਵੇ ਅਤੇ ਮਰਦ ਹਰ ਰਿਸ਼ਤੇ ਵਿੱਚ ਉਸ ਦੀ ਪੀੜ ਵੰਡਾਵੇ, ਤਾਂ ਕਿ ਸਦੀਆਂ ਤੋਂ ਆ ਰਿਹਾ ਹਨੇਰ ਖ਼ਤਮ ਕੀਤਾ ਜਾ ਸਕੇ ਅਤੇ ਹਰ ਪਾਸੇ ਰੋਸ਼ਨੀਆਂ ਹੋ ਸਕਣਭਾਵੇਂ ਔਰਤਾਂ ਰੱਬ ਵੱਲੋਂ ਹੀ ਸੋਹਣੀਆਂ ਕਲਾਵਾਂ ਹਨ, ਪਰ ਉਨ੍ਹਾਂ ਕੋਲ ਵੀ ਮਨੁੱਖੀ ਜਾਮਾ ਹੀ ਹੈ, ਜਿਸ ਦੀ ਜਿੰਨੀ ਕਦਰ ਕਰ ਸਕੀਏੇ, ਆਉ ਜ਼ਰੂਰ ਕਰੀਏ

ਧੀਆਂ ਦੇ ਮਾਣ ਵਿੱਚ ਕਦੇ ਮੈਂ ਇਕ ਕਵਿਤਾ ਲਿਖੀ ਸੀ, ਉਹ ਵੀ ਅੱਜ ਦੇ ਦਿਹਾੜੇ ਹਾਜ਼ਰ ਹੈ:

ਕੁੜੀਆਂ ਚਿੜੀਆਂ

ਨਾ ਗਜ਼ਲਾਂ ਕਵਿਤਾਵਾਂ ਹੁੰਦੀਆਂ,
ਕੁੜੀਆਂ ਧੀਆਂ ਮਾਵਾਂ ਹੁੰਦੀਆਂ

ਮੋਮ ਵਰਗੀਆਂ ਕੋਮਲ ਕਲੀਆਂ,
ਸਾਂਭਣਯੋਗ ਕਲਾਵਾਂ ਹੁੰਦੀਆਂ

ਹੁਨਰੀ ਤੋਰ ਤੇ ਹੁਸਨੀ ਚਿਹਰੇ,
ਅੰਦਰੋਂ ਬਾਹਰੋਂ ਸਾਵਾਂ ਹੁੰਦੀਆਂ

ਕੁੜੀਆਂ ਚਿੜੀਆਂ ਉਡਣਹਾਰੀਆਂ,
ਕੁਦਰਤ ਦੀਆਂ ਅਦਾਵਾਂ ਹੁੰਦੀਆਂ

ਰਹਿਣ ਕਦੇ ਨਾ ਪਿੱਛੇ ਖੜ੍ਹੀਆਂ,
ਅੱਗੇ ਜਾਂਦੀਆਂ ਚਾਹਵਾਂ ਹੁੰਦੀਆਂ

ਭੱਜਣ ਨਾ ਐਵੇਂ ਹੀ ਡਰ ਕੇ,
ਜਦੋਂ ਖੜ੍ਹਨ ਮਰਦਾਵਾਂ ਹੁੰਦੀਆਂ

ਵਖਤਾਂ ਮਾਰੇ ਵਕਤ-ਸਫੇ ਤੇ,
ਤਿੱਖੀਆਂ ਤੇਜ਼ ਨਿਗਾਹਵਾਂ ਹੁੰਦੀਆਂ

ਲੋੜ ਪਵੇ ਤਾਂ ਚੰਡੀ ਬਣ ਕੇ,
ਮਾਂ ਪਿਉ ਦੀਆਂ ਬਾਹਵਾਂ ਹੁੰਦੀਆਂ

ਅੱਖਰ ਪੜ੍ਹ ਪੜ੍ਹ ਸਮਝ ਵਧਾਵਣ,
ਵਿਦਿਆ ਦਾ ਸਿਰਨਾਵਾਂ ਹੁੰਦੀਆਂ

ਜਦ ਚਿੰਤਨ ਦੀ ਭਰਨ ਉਡਾਰੀ,
ਉੱਚ ਪਾਏ ਦੀਆਂ ਰਾਵਾਂ ਹੁੰਦੀਆਂ

ਕੰਮ ਵਾਸਤੇ ਢਿੱਲ ਨਾ ਵਰਤਣ,
ਵਗਦੀਆਂ ਤੇਜ਼ ਹਵਾਵਾਂ ਹੁੰਦੀਆਂ

ਤੁਰਤ ਫੁਰਤ ਕਿੱਥੇ ਤੁਰ ਜਾਵਣ,
ਪੰਛੀ ਦਾ ਪ੍ਰਛਾਵਾਂ ਹੁੰਦੀਆਂ

ਕੁੜੀਆਂ ਚਿੜੀਆਂ ਤਾਣਾ ਬਾਣਾ,
ਜੱਗ ਦੇ ਸਿਰ ਤੇ ਛਾਵਾਂ ਹੁੰਦੀਆਂ

ਭਲਾ ਮੰਗਦੀਆਂ ਦੁਨੀਆਂ ਭਰ ਦਾ,
ਰੂਹ ਤੋਂ ਘੋਰ ਦੁਆਵਾਂ ਹੁੰਦੀਆਂ

ਦੁੱਖ ਕੇਵਲ ਹੰਝੂਆਂ ਨੂੰ ਦੱਸਣ,
ਜਦ ਵੀ ਹੰਝੂ ਹਾਵਾਂ ਹੁੰਦੀਆਂ

ਰਸਤੇ ਜਦ ਸਾਰੇ ਮੁੱਕ ਜਾਵਣ,
ਇਹ ਦੁਨੀਆਂ ਲਈ ਰਾਹਵਾਂ ਹੁੰਦੀਆਂ

ਬੋਲਾਂ ਵਿਚ ਰੱਬ ਖ਼ੁਦ ਬੋਲਦਾ,
ਸੱਚ ਦੀਆਂ ਸਦਾ ਸਦਾਵਾਂ ਹੁੰਦੀਆਂ

ਇਸ ਤੋਂ ਉੱਪਰ ਹੋਰ ਕੀ ਆਖਾਂ,
ਕੁੜੀਆਂ ਰੱਬ ਦੀਆਂ ਮਾਵਾਂ ਹੁੰਦੀਆਂ

*****

(1050)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author