SanjeevanSingh7“ਅਜਮੇਰ ਔਲਖ ਨੇ ‘ਬੇਗਾਨੇ ਬੋਹੜ ਦੀ ਛਾਂ’ਅੰਨ੍ਹੇ ‘ਨਿਸ਼ਾਨਚੀ’, ‘ਇਕ ਹੋਰ ਰਮਾਇਣ’ ਸਮੇਤ ਅਨੇਕਾਂ ਨਾਟਕਾਂ ਰਾਹੀਂ ਪੰਜਾਬ ਦੀ ਲੋਕਾਈ ਦੀ ਬਾਤ ਪਾਈ ...
(17 ਜੂਨ 2017)

 

(15 ਜਨਵਰੀ) ਪੰਜਾਬੀ ਰੰਗਮੰਚ ਨੂੰ ਨਵਾਂ ਮੁਹਾਂਦਰਾ ਪ੍ਰਦਾਨ ਕਰਨ ਅਤੇ ਨਾਟਕ ਨੂੰ ਪਿੰਡਾਂ ਵਿਚ ਮਕਬੂਲ ਕਰਾਉਣ ਵਾਲੇ ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਅਜਮੇਰ ਔਲਖ ਦੇ ਵਿਛੋੜੇ ਉੱਪਰ ਦੁੱਖ ਦਾ ਪ੍ਰਗਟਾਵਾ ਕਰਦੇ ਇਪਟਾ, ਪੰਜਾਬ ਦੇ ਪ੍ਰਧਾਨ ਇੰਦਰਜੀਤ ਰੂਪੋਵਾਲੀ, ਜਨਰਲ ਸਕੱਤਰ ਸੰਜੀਵਨ ਸਿੰਘ, ਅਤੇ ਹੋਰ ਕਾਰਕੁੰਨ ਜਗਦੀਸ਼ ਖੰਨਾ, ਅਮਨ ਭੋਗਲ, ਗੁਰਦਿਆਲ ਨਿਰਮਾਣ, ਦਿਲਬਾਰਾ ਸਿੰਘ, ਹਰਜੀਤ ਕੈਂਥ, ਸੁਰੇਸ਼ ਮਹਿਤਾ, ਰਾਬਿੰਦਰ ਸਿੰਘ ਰੱਬੀ, ਵਿੱਕੀ ਮਹੇਸ਼ਰੀ ਅਤੇ ਇੰਦਰਜੀਤ ਮੋਗਾ ਨੇ ਕਿਹਾ ਕਿ ਅਜਮੇਰ ਔਲਖ ਨੇ ਬੇਗਾਨੇ ਬੋਹੜ ਦੀ ਛਾਂ, ਅੰਨ੍ਹੇ ਨਿਸ਼ਾਨਚੀ, ਇਕ ਹੋਰ ਰਮਾਇਣ ਸਮੇਤ ਅਨੇਕਾਂ ਨਾਟਕਾਂ ਰਾਹੀਂ ਪੰਜਾਬ ਦੀ ਲੋਕਾਈ ਦੀ ਬਾਤ ਪਾਈ। ਜ਼ਿਕਰਯੋਗ ਹੈ ਕਿ ਅਜਮੇਰ ਔਲਖ ਲੰਮੇ ਸਮੇਂ ਤੋਂ ਇਪਟਾ, ਪੰਜਾਬ ਦੇ ਸਲਹਾਕਾਰ ਵੀ ਸਨ।

ਇਸੇ ਦੌਰਾਨ ਸਰਘੀ ਕਲਾ ਕੇਂਦਰ ਦੀ ਮੀਤ ਪ੍ਰਧਾਨ ਸੈਵੀ ਸਤਵਿੰਦਰ ਕੌਰ, ਰੰਜੀਵਨ ਸਿੰਘ, ਸੰਜੀਵ ਦੀਵਨ, ਮਨੀ ਸਭਰਵਾਲ, ਰਿੱਤੂਰਾਗ ਕੌਰ ਨੇ ਵੀ ਅਮਜੇਰ ਔਲਖ ਦੇ ਵਿਛੋੜੇ ਉੱਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਔਲਖ ਦਾ ਵਿਛੋੜਾ ਪੰਜਾਬੀ ਰੰਗਮੰਚ ਦੇ ਖੇਤਰ ਵਿਚ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਹੈ।

**

 

17 ਜੂਨ 2017

AjmerAulakhVidai2

About the Author

ਸੰਜੀਵਨ ਸਿੰਘ

ਸੰਜੀਵਨ ਸਿੰਘ

Mohali, Punjab, India.
Phone: (91 - 94174 - 60656)

Email: (sanjeevan2249@gmail.com)

More articles from this author