Sanjeevan7ਇਨ੍ਹਾਂ ਮੌਕਿਆਂ ’ਤੇ ਉਮਾ ਜੀ ਤੇ ਹਿਰਦੈਪਾਲ ਹੋਰਾਂ ਨਾਲ ਬਹੁਤ ਹੀ ਨੇੜਿਓ ਵਿਚਰਣ ...
(4 ਜੁਲਾਈ 2020)

 

Umaji2ਬਾਰਾਂ ਸਾਲ ਦੀ ਬਾਲੜੀ ਉਮਰੇ ਪਹਿਲੀ ਅਭਿਨੇਤਰੀ ਦੇ ਤੌਰ ’ਤੇ ਪੰਜਾਬੀ ਰੰਗਮੰਚ ਉੱਪਰ ਪਹਿਲਾ ਕਦਮ ਧਰਨਾ, ਨਾਟਕ ਵਿੱਚ ਆਪਣੇ ਭਰਾ ਨਾਲ ਉਸ ਦੀ ਪ੍ਰੇਮਿਕਾ ਦਾ ਰੋਲ ਕਰਨਾ, ਇਹ ਕਿਸੇ ਹਾਰੀ-ਸਾਰੀ ਦੇ ਵੱਸ ਦਾ ਕੰਮ ਨਹੀਂਉਹ ਵੀ ਉਨ੍ਹਾਂ ਸਮਿਆਂ ਵਿੱਚ ਜਦੋਂ ਕੁੜੀਆਂ ਦਾ ਸਟੇਜ ਉੱਪਰ ਤਾਂ ਕੀ, ਸਟੇਜ ਦੇ ਨੇੜੇ ਜਾਣ ਨੂੰ ਵੀ ਚੰਗਾ ਨਹੀਂ ਸੀ ਸਮਝਿਆ ਜਾਂਦਾਇਹ ਬਾਲੜੀ ਸੀ ਸੁਹਿਰਦ ਅਤੇ ਗੰਭੀਰ ਯਤਨਾਂ ਨਾਲ ਹਿੰਦ-ਪਾਕਿ ਦੀ ਬਰੂਹਾਂ ’ਤੇ ਪ੍ਰੀਤ ਨਗਰ ਵਸਾਉਣ ਵਾਲੇ ਸੁਪਨਸਾਜ਼ ਗੁਰਬਖਸ਼ ਸਿੰਘ ‘ਪ੍ਰੀਤਲੜੀ’ ਹੋਰਾਂ ਦੀ ਧੀ, ਉਮਾਨਾਟਕ ਸੀ “ਰਾਜਕੁਮਾਰੀ ਲਤਿਕਾ” ਨਾਟਕ ਦੇ ਲੇਖਕ ਤੇ ਨਿਰਦੇਸ਼ਕ ਸਨ ਗੁਰਬਖਸ਼ ਸਿੰਘ ‘ਪ੍ਰੀਤਲੜੀ’ਉਸ ਸਮੇਂ ਤਕ ਨਾਟਕਾਂ ਵਿੱਚ ਲੜਕੀਆਂ ਦੇ ਰੋਲ ਲੜਕੇ ਹੀ ਕਰਦੇ ਸਨਪੰਜਾਬੀ ਰੰਗਮੰਚ ਨੂੰ ਪਹਿਲੀ ਅਭਿਨੇਤਰੀ ਦਿੱਤੀ ਗੁਰਬਖਸ਼ ਸਿੰਘ ‘ਪ੍ਰੀਤਲੜੀ’ ਹੋਰਾਂ ਆਪਣੀ ਧੀ ਉਮਾ ਤੇ ਉਹ ਵੀ ਨਾਟਕ ਵਿੱਚ ਆਪਣੇ ਪੁੱਤਰ ਨਵਤੇਜ ਦੀ ਪ੍ਰਮਿਕਾ ਦੇ ਰੂਪ ਵਿੱਚਇਹ ਜਿੱਥੇ ਗੁਰਬਖਸ਼ ਸਿੰਘ ‘ਪ੍ਰੀਤਲੜੀ’ ਦੀ ਅਨੂਠੀ ਤੇ ਅਦਭੁੱਤ ਪਹਿਲੀ-ਕਦਮੀ ਸੀ, ਉੱਥੇ ਹੀ ਉਮਾ ਹੋਰਾਂ ਦੀ ਜੁਰਅਤ ਤੇ ਦਲੇਰੀ ਵੀ ਸੀ

ਉਮਾ ਜੀ ਦਾ ਜਨਮ 27 ਜੁਲਾਈ 1927, ਖਨਾਈ, ਬਲੋਚਿਸਤਾਨ (ਪਾਕਿਸਤਾਨ) ਵਿੱਚ ਹੋਇਆ ਉਨ੍ਹਾਂ ਬਿਨਾਂ ਥਿੜਕੇ ਰੰਗਮੰਚੀ ਸਫਰ ਉੱਪਰ ਤੁਰਨਾ ਨਿਰਅੰਤਰ ਜਾਰੀ ਰੱਖਿਆ ਉਨ੍ਹਾਂ ਗੁਰੂ ਨਾਨਕ ਦੇਵ ਜੀ ਦਾ ਰਚਿਆ ਭਾਵਪੂਰਤ ਸ਼ਬਦ “ਗਗਨ ਮੇ ਥਾਲ” ਤੇ ਡਾਕਟਰ ਇਕਬਾਲ ਦੀ ਰਾਸ਼ਟਰਵਾਦੀ ਰਚਨਾ “ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ” ਆਪਣੀਆਂ ਸਾਥਣਾਂ ਨਾਲ ਮਿਲ ਕੇ ਪੰਡਿਤ ਜਵਾਹਰ ਲਾਲ ਨਹਿੂਰ ਦੀ ਮੌਜੂਦਗੀ ਵਿੱਚ ਗਾਏ, ਜਦੋਂ ਉਹ 1942 ਵਿੱਚ ਪ੍ਰੀਤ ਨਗਰ ਵੇਖਣ ਆਏਇਸ ਤੋਂ ਇਲਾਵਾ ‘ਪ੍ਰੀਤ ਮੁਕਟ’, ‘ਪ੍ਰੀਤ ਮਣੀ’ ਅਤੇ ‘ਸਾਡੀ ਹੋਣੀ ਦਾ ਲਿਸ਼ਕਾਰਾ’ ਵਿੱਚ ਅਦਾਕਾਰੀ ਤੋਂ ਇਲਾਵਾ ਤੇਰਾ ਸਿੰਘ ਚੰਨ ਦੇ ਨਾਟਕਾਂ ‘ਲੱਕੜ ਦੀ ਲੱਤ ’ਤੇ ‘ਅਮਰ ਪੰਜਾਬ’ ’ਤੇ ਜੋਗਿੰਦਰ ਬਾਹਰਲਾ ਦੇ ਓਪੇਰੇ ‘ਹਾੜ੍ਹੀਆਂ ਸੌਣੀਆਂ’ ਦੇ ਅਨੇਕਾਂ ਮੰਚਣ ਇਪਟਾ ਦੇ ਕਾਰਕੁਨ ਸੁਰਿੰਦਰ ਕੌਰ (ਲੋਕ-ਗਾਇਕਾ), ਅਮਰਜੀਤ ਗੁਰਦਾਸਪੁਰੀ, ਜਗਦੀਸ਼ ਫਰਿਆਦੀ, ਨਿਰੰਜਣ ਸਿੰਘ ਮਾਨ, ਜੋਗਿੰਦਰ ਬਾਹਰਲਾ, ਸ਼ੀਲਾ ਦੀਦੀ, ਹੁਕਮ ਚੰਦ ਖਲੀਲੀ, ਪ੍ਰੀਤ ਮਾਨ, ਗੁਰਚਰਨ ਬੋਪਾਰਾਏ, ਸਵਰਣ ਸੰਧੂ, ਡਾ. ਪ੍ਰਿਥੀਪਾਲ ਸਿੰਘ ਮੈਣੀ, ਦਲਬੀਰ ਕੌਰ, ਰਾਜਵੰਤ ਕੌਰ ਮਾਨ ‘ਪ੍ਰੀਤ’, ਕੰਵਲਜੀਤ ਸਿੰਘ ਸੂਰੀ, ਡਾ. ਇਕਬਾਲ ਕੌਰ, ਓਰਮਿਲਾ ਆਨੰਦ ਹੋਰਾਂ ਨਾਲ ਮਿਲਕੇ ਪੰਜਾਬ ਭਰ ਕੀਤੇ

ਮੁੱਢੋਂ ਹੀ ਸੱਚ ਤੇ ਵਿਰੋਧ ਹਾਕਿਮ ਕਦੇ ਵੀ ਬਰਦਾਸ਼ਤ ਨਹੀਂ ਕਰਦਾਇਸੇ ਲਈ ਉਮਾ ਜੀ ਨੂੰ ‘ਹੱਲੇ ਹੁਲਾਰੇ’ ਦੀਆਂ ਕੁਝ ਸਤਰਾਂ ‘ਕੱਢ ਦਿਓ ਬਾਹਰ ਫਰੰਗੀ ਨੂੰ, ਕਰ ਦਿਓ ਪਾਰ ਫਰੰਗੀ ਨੂੰ’ ਫਰੰਗੀ ਨੂੰ ਚੁੱਭਣ ਕਾਰਣ ਆਪਣੀਆਂ ਭੈਣਾਂ ਉਰਿਮਲਾ ਤੇ ਪ੍ਰਤਿਮਾ ਅਤੇ ਸ਼ਕੁੰਤਲਾ, ਸ਼ੀਲਾ ਸੰਧੂ ਤੇ ਸੁਰਜੀਤ ਕੌਰ ਸਮੇਤ ਜਰਾਇਮ ਪੇਸ਼ਾ ਔਰਤਾਂ ਲਈ ਰਾਖਵੇਂ ਵਾਰਡ ਵਿੱਚ ਮਹੀਨਾ ਕੈਦ ਰਹੇਪਰ ਉੱਥੇ ਵੀ ਅਜ਼ਾਦੀ ਦੇ ਤਰਾਨੇ ਗਾਉਂਦੀਆਂ ਰਹੀਆਂ

1947 ਦੀ ਵੰਡ ਤੋਂ ਬਾਅਦ ਵਗੀ ਫਿਰਕੂ ਹਨੇਰੀ ਵਿੱਚ ਵੀ ਸੰਵੇਦਨਸ਼ੀਲ ਉਮਾ ਜੀ ਨੇ ਇਨਸਾਨੀ ਫਰਜ਼ਾਂ ਉੱਪਰ ਡਟ ਕੇ ਪਹਿਰਾਂ ਦਿੰਦੇ ਹੋਏ ਆਪਣੇ ਸਾਥੀਆ ਨਾਲ ਰਲ ਕੇ ਆਲੇ-ਦੁਆਲੇ ਪਿੰਡਾਂ ਦੇ ਮੁਸਲਮਾਨ ਪਰਿਵਾਰਾਂ ਨੂੰ ਪ੍ਰੀਤ ਨਗਰ ਵਿੱਚ ਰੱਖਕੇ ਹਿਫਾਜ਼ਤ ਵੀ ਕੀਤੀ ਤੇ ਖਾਣ-ਪੀਣ ਦਾ ਪ੍ਰਬੰਧ ਵੀ ਕੀਤਾਵਕਤ ਦੇ ਮਾਰੇ ਬੇਕਸੂਰ ਲੋਕਾਂ ਨੂੰ ਪਾਕਿਸਤਾਨੀ ਫੌਜ ਦੇ ਹਵਾਲੇ ਕਰਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆਉਸ ਵੇਲੇ ਉਨ੍ਹਾਂ ਦੀ ਉਮਰ ਸਿਰਫ ਵੀਹ ਸਾਲ ਸੀ

ਕਹਿੰਦੇ ਨੇ ਬੋਹੜ ਹੇਠ ਕੋਈ ਹੋਰ ਬੂਟਾ ਨਾ ਹੀ ਪਣਪ ਸਕਦਾ ਹੈ ਤੇ ਨਾ ਹੀ ਵਿਗਸ ਸਕਦਾ ਹੈ ਪਰ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਵਰਗੇ ਪੰਜਾਬੀ ਸਾਹਿਤ ਦੇ ਬੋਹੜ ਹੇਠ ਇੱਕ ਨਹੀਂ ਨਵਤੇਜ, ਉਮਾ, ਉਰਮਿਲਾ, ਪ੍ਰਤਿਮਾ, ਹਿਰਦੈਪਾਲ, ਸੁਮੀਤ ਵਰਗੇ ਕਈ ਬੂਟੇ ਨਾ ਕੇਵਲ ਪ੍ਰਵਾਨ ਚੜ੍ਹੇ ਬਲਕਿ ਉਨ੍ਹਾਂ ਆਪਣੀ ਕਲਾ ਤੇ ਦਿਆਨਤਦਾਰੀ ਦੀਆਂ ਮਹਿਕਾਂ ਨਾਲ ਆਪਣਾ ਆਲਾ-ਦੁਆਲਾ ਮਹਿਕਾਇਆਆਪਣੇ ਰੌਸ਼ਨ ਖਿਆਲਾਂ ਨਾਲ ਸਮਾਜ ਰੁਸ਼ਨਾਇਆ

ਮੇਰੇ ਤਾਇਆ ਜੀ ਸੰਤੋਖ ਸਿੰਘ ਧੀਰ ਪ੍ਰੀਤ ਨਗਰ ਦਾ ਜ਼ਿਕਰ ਅਕਸਰ ਕਰਦੇ ਕੁਝ ਸਮਾਂ ਉਹ ਪ੍ਰੀਤ ਨਗਰ ਰਹੇ ਵੀ, ਉੱਥੇ ਪੱਕਾ ਵਸਣ ਦੀ ਵੀ ਰੀਝ ਸੀ ਪਰ ਆਰਥਿਕਤਾ ਨੇ ਉਨ੍ਹਾਂ ਦੀ ਰੀਝ ਪੂਰੀ ਨਾ ਹੋਣ ਦਿੱਤੀਪ੍ਰੀਤ ਨਗਰ ਨਾਲ ਪ੍ਰੀਤ ਤਾਂ ਮੇਰੀ ਬਾਲ ਉਮਰੇ ਬਾਲ ਸੰਦੇਸ਼ ਰਾਹੀਂ ਹੀ ਪੈ ਗਈ ਸੀ ਤੇ ਫੇਰ ਪ੍ਰੀਤ ਲੜੀ ਰਾਹੀਂ ਨਿਰੰਤਰ ਜਾਰੀ ਰਹੀਪ੍ਰੀਤ ਨਗਰ ਦੀ ਮਿੱਟੀ ਦੀਆਂ ਸੁਗੰਧੀਆਂ ਵਿੱਚ ਰਚਣ-ਮਿਚਣ ਦਾ ਪਹਿਲੀ ਵਾਰ ਸਬੱਬ ਤਕਰੀਬਨ ਵੀਹ-ਪੰਚੀ ਸਾਲ ਪਹਿਲਾਂ ਪਿਤਾ ਰਿਪੁਦਮਨ ਸਿੰਘ ਰੂਪ, ਭਰਾ ਰੰਜੀਵਨ ਤੇ ਤਾਇਆ ਸੰਤੋਖ ਸਿੰਧ ਧੀਰ ਦੇ ਪੁੱਤਰ ਨਵਰੀਤ ਨਾਲ ਬਣਿਆਪਹਿਲੀ ਵਾਰ ਉਮਾ ਜੀ, ਹਿਰਦੈਪਾਲ ਹੋਰਾਂ ਨਾਲ ਮੁਲਾਕਾਤ ਹੋਈਉਸ ਵਕਤ ਨਹੀਂ ਸੀ ਪਤਾ ਪੰਜਾਬੀ ਰੰਗਮੰਚ ਦੀ ਪਹਿਲੀ ਸਿਰੜੀ ਤੇ ਹਠੀ ਅਭਿਨੇਤਰੀ ਨਾਲ ਮਿਲ ਰਿਹਾਂ ਹਾਂ ਉਨ੍ਹਾਂ ਦੀ ਮਹਿਮਾਨ ਨਿਵਾਜ਼ੀ ਤੇ ਆਓ ਭਗਤ ਨੇ ਮੰਨ ਮੋਹ ਲਿਆ

ਸਰਦਾਰ ਗੁਰਬਖਸ਼ ਸਿੰਘ ‘ਪ੍ਰੀਤ ਲੜੀ ਤੇ ਨਾਨਕ ਸਿੰਘ ਦੀਆਂ ਸਮਾਧਾਂ ਨੂੰ ਨਮਨ ਕਰਨ ਤੋਂ ਬਾਅਦ ਪ੍ਰੀਤ ਲੜੀ ਦਾ ਪਹਿਲਾਂ ਛਾਪਾ ਖਾਨਾ ਵੇਖਿਆ ਤੇ ਗੁਰਬਖਸ਼ ਸਿੰਘ-ਨਾਨਕ ਸਿੰਘ ਫਾਊਡੇਸ਼ਨ ਵੀ ਗਏ, ਜਿੱਥੇ ਆਡੀਟੋਰੀਅਮ, ਓਪਨ ਏਅਰ ਥੀਏਟਰ, ਸੈਮੀਨਾਰ ਹਾਲ ਤੇ ਲੇਖਕਾਂ ਤੇ ਕਲਾਕਾਰਾਂ ਦੇ ਰਹਿਣ ਵਾਸਤੇ ਕੁਝ ਕਮਰੇ ਸਨਇਹ ਸਾਰਾ ਸਰਦਾਰ ਗੁਰਬਖਸ਼ ਸਿੰਘ ‘ਪ੍ਰੀਤ ਲੜੀ’ ਹੋਰਾਂ ਦੇ ਪਰਿਵਾਰ ਨੇ ਬਿਨਾਂ ਸਰਕਾਰੀ ਮਦਦ ਦੇ ਆਪਣੇ ਜਾਂ ਕਲਾ ਪ੍ਰੇਮੀਆਂ ਦੇ ਵਿੱਤੀ ਸਹਿਯੋਗ ਨਾਲ ਨੇਪਰੇ ਚਾੜ੍ਹਿਆਬੇਸ਼ਕ ਕਿਸੇ ਵੀ ਸਰਕਾਰ ਨੇ ਕਦੇ ਵੀ ਇਸ ਸਾਹਿਤਕਾਰਾਂ ਤੇ ਕਲਾਕਰਾਂ ਦੇ ਇਸ ਮੱਕੇ ਦੀ ਸਾਰ ਨਹੀਂ ਲਈ ਪਰ ਫੇਰ ਵੀ ਸਾਹਿਤਕ, ਰੰਗਮੰਚੀ ਤੇ ਸਭਿਆਚਾਰਕ ਸਰਗਰਮੀਆਂ ਲਗਾਤਾਰ ਹੋ ਰਹੀਆਂ ਹਨਪ੍ਰੀਤ ਨਗਰ ਤੋਂ ਵਿਦਾ ਹੋਣ ਤਕ ਉਮਾ ਜੀ ਤੇ ਹਿਰਦੈਪਾਲ ਜੀ ਸਾਡੇ ਨਾਲ ਰਹੇ

ਫੇਰ ਪ੍ਰੀਤ ਨਗਰ ਨਾਟਕ ਵੀ ਕੀਤਾਇਪਟਾ, ਪੰਜਾਬ ਦੇ ਦੋ ਸੁਬਾਈ ਸਾਮਗਮ ਵੀ ਇਨ੍ਹਾਂ ਮੌਕਿਆਂ ’ਤੇ ਉਮਾ ਜੀ ਤੇ ਹਿਰਦੈਪਾਲ ਹੋਰਾਂ ਨਾਲ ਬਹੁਤ ਹੀ ਨੇੜਿਓ ਵਿਚਰਣ ਦਾ ਮੌਕਾ ਮਿਲਿਆ ਉਨ੍ਹਾਂ ਮੁਤਾਬਿਕ ਇਪਟਾ, ਪੰਜਾਬ ਦੇ ਮੁੱਢਲੇ ਦੌਰ ਵਿੱਚ ਕਾਫੀ ਸਾਲਾਂ ਤਕ ਦਾਰ ਜੀ ਦੀ ਸਰਪ੍ਰਸਤੀ ਹੇਠ ਪ੍ਰੀਤ ਨਗਰ ਵਿਖੇ ਇਪਟਾ ਦੀਆਂ ਸਭਿਆਚਾਰਕ ਤੇ ਰੰਗਮੰਚੀ ਗਤੀਵਿਧੀਆਂ ਤੋਂ ਬਾਅਦ ਹੁਣ ਇਪਟਾ, ਪੰਜਾਬ ਦੀਆਂ ਸਰਗਰਮੀਆਂ ਪ੍ਰੀਤ ਨਗਰ ਵਿਖੇ ਹੀ ਮੁੜ ਸ਼ੁਰੂ ਹੋਣ ਨਾਲ ਜਿੱਥੇ ਸਾਨੂੰ ਖੁਸ਼ੀ ਤੇ ਤਸੱਲੀ ਹੈ, ਉੱਥੇ ਹੀ ਦਾਰ ਜੀ ਆਤਮਾ ਨੂੰ ਸਕੂਨ ਮਿਲ ਰਿਹਾ ਹੋਵੇਗਾ ਇਨ੍ਹਾਂ ਸਮਾਗਮਾਂ ਦੌਰਾਨ ਉਮਾ ਜੀ ਤੇ ਹਿਰਦੈਪਾਲ ਹੋਰਾਂ ਨੇ ਵੱਡੀ ਗਿਣਤੀ ਵਿੱਚ ਇਪਟਾ ਦੇ ਕਾਰਕੁਨਾਂ ਤੇ ਕਲਾਕਾਰਾਂ ਦੀ ਨਿੱਕੀ ਤੋਂ ਨਿੱਕੀ ਜ਼ਰੂਰਤ ਦਾ ਖਿਆਲ ਵੀ ਖੁਦ ਰੱਖਣਾ

ਪਿਛਲੇ ਸਾਲ ਦਸੰਬਰ ਦੇ ਅਖੀਰਲੇ ਹਫਤੇ ਇਪਟਾ, ਪੰਜਾਬ ਦੀ ਸੂਬਾਈ ਕਾਨਫਰੰਸ (ਜੋ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪੁਰਬ ਨੂੰ ਸਮਰਪਿਤ ਸੀ) ਦਾ ਆਗ਼ਾਜ਼ ਉਮਾ ਜੀ ਨੇ ਕੀਤਾਬਿਰਧ ਅਵਸਥਾ ਕਾਰਣ ਹਿਰਦੈਪਾਲ ਹੋਰਾਂ ਦੀ ਪਤਨੀ ਪ੍ਰਵੀਨ ਜੀ ਬੜੀ ਮੁਸ਼ਕਿਲ ਨਾਲ ਲੈ ਕੇ ਆਏ ਠੰਢ ਬਹੁਤ ਜ਼ਿਆਦਾ ਹੋਣ ਕੁਝ ਦੇਰ ਬਾਅਦ ਉਨ੍ਹਾਂ ਨੂੰ ਲੈ ਕੇ ਚੱਲੇ ਗਏਰਾਤ ਨੂੰ ਸਮਾਗਮ ਦੀ ਸਮਾਪਤੀ ਉਪਰੰਤ ਹਿਰਦੈਪਾਲ ਜੀ ਨੇ ਸਵੇਰ ਦਾ ਨਾਸ਼ਤਾ ਘਰ ਇਕੱਠੇ ਕਰਨ ਲਈ ਕਿਹਾ

ਦੂਜੇ ਦਿਨ ਰੁਝੇਵੇਂ ਕਰਕੇ ਅਸੀਂ ਜਲਦੀ-ਜਲਦੀ ਤਿਆਰ ਹੋ ਕੇ ਚਾਲੇ ਪਾਅ ਦਿੱਤੇਹਿਰਦੈਪਾਲ ਜੀ ਦਾ ਫੋਨ ਆਇਆ, ਕਹਿਣ ਲੱਗੇ, “ਕਿਥੇ ਓ?” ਮੈਂ ਕਿਹਾ, “ਅਸੀਂ ਤਾਂ ਜੀ ਅਮ੍ਰਿਤਸਰ ਪਹੁੰਚਣ ਵਾਲੇ ਆਂ।” ਉਨ੍ਹਾਂ ਕਿਹਾ, “ਨਾਸ਼ਤਾ ਨਹੀਂ ਸੀ ਕਰਨਾ, ਉਮਾ ਭੈਣ ਜੀ ਉਡੀਕ ਰਹੇ ਨੇ।”

ਮੈਂ ਜਲਦੀ ਆਉਣ ਦੀ ਵਜਾਹ ਦੱਸ ਕੇ ਮੁਆਫੀ ਮੰਗੀ, ਜਦ ਫੇਰ ਆਏ ਉਮਾ ਭੈਣ ਜੀ ਨੂੰ ਘਰ ਆ ਕੇ ਮਿਲਣ ਦਾ ਵਾਅਦਾ ਕੀਤਾਪਰ ਇਹ ਨਹੀਂ ਸੀ ਪਤਾ ਉਹ ਕਦੇ, ਹੁਣ ਕਦੇ ਵੀ ਨਹੀਂ ਆਉਣੀ

ਵੱਧ ਸੰਭਾਵਨਾਵਾਂ ਅਤੇ ਮੌਕਿਆਂ ਵਿੱਚ ਤਲਾਸ਼ ਵਿੱਚ ਮਨੁੱਖ ਹਰ ਵੇਲੇ ਰਹਿੰਦਾ ਹੈ ਪਰ ਉਮਾ ਜੀ ਪ੍ਰੀਤ ਨਗਰ ਦੀ ਮਿੱਟੀ ਨਾਲ ਮੋਹ ਤੇ ਰੰਗਮੰਚ ਨਾਲ ਇਸ਼ਕ ਕਿਸੇ ਨਾ ਕਿਸੇ ਸ਼ਕਲ ਵਿੱਚ ਅੰਤਿਮ ਸਾਹਾ ਤਕ ਨਿਭਿਆ ਉਨ੍ਹਾਂ ਲਈ ਨਾ ਕਦੇ ਮਿੱਟੀ ਮਤਰੇਈ ਹੋਈ ਤੇ ਰੰਗਮੰਚ ਓਪਰਾਉਮਾ ਜੀ ਦੀਆਂ ਰੰਗਮੰਚ ਦੇ ਬਿੱਖੜੇ ਪੰਧ ’ਤੇ ਪਈਆਂ ਨਿੱਗਰ ਪੈੜਾਂ ਰੰਗਮੰਚ ਦੀਆਂ ਆਉਣ ਵਾਲੀਆਂ ਨਸਲਾਂ ਦੀਆਂ ਰਾਹ ਦਸੇਰਾ ਬਣੀਆਂ ਰਹਿਣਗੀਆਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2233) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਸੰਜੀਵਨ ਸਿੰਘ

ਸੰਜੀਵਨ ਸਿੰਘ

Mohali, Punjab, India.
Phone: (91 - 94174 - 60656)

Email: (sanjeevan2249@gmail.com)

More articles from this author