SanjeevanSingh7ਫਿਲਮ ਦੀ ਕਹਾਣੀ, ਨਿਰਦੇਸ਼ਨ, ਗੀਤ-ਸੰਗੀਤ, ਮਾਹੌਲ, ਤਕਰੀਬਨ ਸਾਰੇ ਹੀ ਅਦਾਕਾਰਾਂ ਦੀ ਅਦਾਕਾਰੀ ਨੇ ਇਸ ਫਿਲਮ ਨੂੰ ...
(29 ਮਈ 2018)

HarjitaA2ਬਿਆਸੀ ਸਾਲ ਪਹਿਲਾਂ 1936 ਵਿਚ ਪਹਿਲਾਂ ਪਹਿਲੀ ਪੰਜਾਬੀ ਫਿਲਮ “ਸ਼ੀਲਾ” ਕਲਕੱਤੇ ਬਣੀ ਅਤੇ ਰਲੀਜ਼ ਲਾਹੌਰ ਹੋਈ ਕਹਾਣੀ, ਗੀਤ, ਸੰਗੀਤ, ਅਦਾਕਾਰੀ, ਨਿਰਦੇਸ਼ਨ ਸਭ ਮਿਆਰੀ ਅਤੇ ਦਿਲ-ਟੁੰਭਵਾਂ ਉਸ ਸਮੇਂ ਹਰ ਫਿਲਮ ਦਾ ਕੋਈ ਉਦੇਸ਼, ਕੋਈ ਮਕਸਦ ਹੁੰਦਾ ਕਲਾਕਾਰਾਂ ਦੇ ਡਾਇਲਾਗਾਂ ਦੀ ਭਾਸ਼ਾ ਸ਼ੁੱਧ ਅਤੇ ਠੇਠ ਹੁੰਦੀ ਸੀ ਉਸ ਸਮੇਂ ਉਪਲਬਧ ਤਕਨੀਕ ਦਾ ਇਸਤੇਮਾਲ ਵੀ ਹੁੰਦਾ

ਦੋ-ਢਾਈ ਦਹਾਕੇ ਤੱਕ ਪੰਜਾਬੀ ਫਿਲਮਾਂ ਦਾ ਕੋਈ ਮੂੰਹ-ਮੱਥਾ ਹੁੰਦਾ ਸੀ ਕੋਈ ਸੁਨੇਹਾ ਦਿੰਦੀ ਹੁੰਦਾ “ਹੀਰ ਸਿਆਲ”, “ਲੱਛੀ”, “ਪੋਸਤੀ”, “ਮਦਾਰੀ”, “ਸਲੁਜ ਦੇ ਕੰਢੇ”, ਉਸ ਸਮੇਂ ਦੇ ਮਿਆਰੀ ਸਿਨੇਮੇ ਦੀ ਮਿਸਾਲ ਹਨ ਬੇਸ਼ਕ ਇੱਕਾ-ਦੁੱਕਾ ਫਿਲਮਾਂ ਹਲਕੀਆਂ ਵੀ ਹੁੰਦੀਆਂ ਸਨ ਜੇ ਉਸ ਦੌਰ ਨੂੰ ਪੰਜਾਬੀ ਫਿਲਮਾਂ ਦਾ ਉੱਤਮ ਅਤੇ ਸੁਨਹਰੀ ਦੌਰ ਕਿਹਾ ਜਾਵੇ ਤਾਂ ਕੋਈ ਗਲਤ ਬਿਆਨੀ ਨਹੀਂ ਹੋਵੇਗੀ ਮੁਲਕ ਦੇ ਬਟਵਾਰੇ ਤੋਂ ਬਾਦ ਜਿੱਥੇ ਇਨਸਾਨੀਅਤ ਦਾ ਘਾਣ ਹੋਇਆ ਉੱਥੇ ਫਿਲਮਕਾਰੀ ਅਤੇ ਕਲਮਕਾਰੀ ਵੀ ਅਸਰਅੰਦਾਜ਼ ਹੋਈ

ਫੇਰ ਸਮਾਂ ਆਇਆ ਜਦ ਪੰਜਾਬੀ ਫਿਲਮਾਂ ਵਿਚ ਗ਼ੈਰ-ਪੰਜਾਬੀ ਨਿਰਮਾਤਾਵਾਂ, ਨਿਰਦੇਸ਼ਕਾਂ ਅਤੇ ਕਲਾਕਾਰਾਂ ਨੇ ਪੰਜਾਬੀ ਫਿਲਮਾਂ, ਸਭਿਆਚਾਰ ਅਤੇ ਭਾਸ਼ਾ ਦੀ ਸੁਆਰ ਕੇ ਪੱਟੀ-ਮੇਸ ਕੀਤੀ ਫਿਲਮਾਂ ਘੱਟ ਬਜਟ ਦੀਆਂ, ਦੋਅਰਥੀ ਕਮੇਡੀ, ਤਕਨੀਕੀ ਪੱਖੋਂ ਹਲਕੀਆਂ ਇਹ ਉਹ ਸਮਾਂ ਸੀ ਜਦ ਦਰਸ਼ਕਾਂ ਨੇ ਪੰਜਾਬੀ ਫਿਲਮਾਂ ਨੂੰ ਗੰਭੀਰਤਾ ਨਾਲ ਲੈਣਾ ਛੱਡ ਦਿੱਤਾ ਉਸ ਤੋਂ ਬਾਅਦ ਭਾਵੇਂ ਫਿਲਮਾਂ ਦੇ ਅਦਾਕਰਾਂ ਨੇ ਡਾਇਲਾਗ ਤਾਂ ਸ਼ੁੱਧ ਪੰਜਾਬੀ ਵਿਚ ਬੋਲੇ ਪਰ ਪਾਕਿਸਤਾਨੀ ਪੰਜਾਬੀ ਫਿਲਮੀ ਕਲਾਕਾਰਾਂ ਵਾਂਗ ਕਿੱਲ੍ਹ-ਕਿੱਲ੍ਹ ਕੇਰਗ਼ਾਂ ਫੁਲਾ-ਫੁਲਾ ਕੇ ਡਾਇਲਾਗ ਬੋਲਣਾ ਅਤੇ ਫਿਲਮਕਾਰਾਂ ਦੇ ਜੱਟ ਟਾਇਟਲ ਮਗਰ ਡਾਂਗ ਲੈਕੇ ਪੈਣ ਕਾਰਣ ਪੰਜਾਬੀ ਫਿਲਮਾਂ ਵਿਚ ਪੈਦਾ ਹੋਈ ਖੜੋਤ ਨੂੰ ਤੋੜਿਆ ਨਾ ਜਾ ਸਕਿਆ ਭਾਵੇਂ ਇਸ ਦੌਰਾਨ “ਮੜੀ ਦਾ ਦੀਵਾ”, “ਲੌਂਗ ਦਾ ਲਿਸ਼ਕਾਰਾ”, “ਚੰਨ ਪ੍ਰਦੇਸੀ” ਸਮੇਤ ਕੁਝ ਉਗਲਾਂ ’ਤੇ ਗਿਣਨਯੋਗ ਮਿਆਰੀ ਫਿਲਮਾਂ ਵੀ ਬਣੀਆਂ

ਤਕਰੀਬਨ ਵੀਹ-ਪੰਚੀ ਕੁ ਸਾਲ ਪਹਿਲਾਂ ਪੰਜਾਬੀ ਫਿਲਮੀ ਖੇਤਰ ਵਿਚ ਸਕੂਨ ਭਰਿਆ ਠੰਢੀ ਹਵਾ ਦਾ ਬੁੱਲਾ ਆਇਆ ਪੰਜਾਬੀ ਫਿਲਮਾਂ ਤਕਨੀਕ, ਕਹਾਣੀ ਅਤੇ ਨਿਰਦੇਸ਼ਨ ਪੱਖੋਂ ਹਿੰਦੀ ਫਿਲਮਾਂ ਦਾ ਮੁਕਾਬਲਾ ਕਰਨ ਲੱਗੀਆਂ ਬਜਟ ਵੀ ਲੱਖਾਂ ਤੋਂ ਕਰੋੜਾਂ ਦਾ ਹੋ ਗਿਆ, ਮਾਹੌਲ ਅਤੇ ਵਾਤਾਵਰਣ ਵੀ ਢੁੱਕਵਾਂ ਸੁਲਝੇ ਹੋਏ ਅਤੇ ਪਰਪੱਕ ਨਿਰਦੇਸ਼ਕ ਵੀ ਸਰਗਰਮ ਹੋਏ ਪਰ ਇਹ ਸੁਪਨਾ ਵੀ ਬੜੀ ਛੇਤੀ ਟੁੱਟ ਕੇ ਚਕਨਾਚੂਰ ਹੋ ਗਿਆ ਪਹਿਲਾਂ ਵਿਦੇਸ਼ ਵੱਸਦੇ ਪੰਜਾਬੀਆਂ ਦਾ ਭਾਵਨਾਤਮਿਕ ਤੌਰ ’ਤੇ ਸ਼ੌਸ਼ਣ ਅਤੇ ਫੇਰ ਲੱਚਰ ਅਤੇ ਨੀਵੇਂ ਪੱਧਰ ਅਤੇ ਦੋ ਅਰਥੀ ਕਮੇਡੀ ਦਾ ਸਿਲਸਲਾ ਸ਼ੂਰੁ ਹੋ ਗਿਆ ਅਸ਼ਲੀਲ, ਹਿੰਸਕ, ਲੱਚਰ ਅਤੇ ਹਲਕਾ ਗਾਉਣ ਵਾਲੇ ਪੰਜਾਬੀ ਗਾਇਕਾਂ/ਗਾਇਕਾਵਾਂ ਨੂੰ ਲੈ ਕੇ ਬਣੀਆਂ ਪੰਜਾਬੀ ਫਿਲਮਾਂ ਨੇ ਨੀਵਾਣਾਂ ਦੀਆਂ ਸਾਰੀਆਂ ਹੱਦਾਂ ਛੋਹੀਆਂ ਪੰਜਾਬੀ ਫਿਲਮਾਂ ਦੀ ਦੁਰਗਤੀ ਵਿਚ ਪੰਜਾਬੀ ਰੰਗਮੰਚ ਦੇ ਕਈ ਵਧੀਆ ਰੰਗਕਰਮੀਆਂ ਨੇ ਹਾਸ ਕਲਾਕਾਰਾਂ ਵੱਜੋਂ ਵੀ ਆਪਣਾ ‘ਯੋਗਦਾਨ’ ਪਾਇਆ ਹਰ ਫਿਲਮ ਵਿਚ ਉਹੀ ਕਲਾਕਾਰ, ਉਹੀ ਦੋ ਅਰਥੀ ਤੇ ਅਸ਼ਲੀਲ ਚੁਟਕਲੇਬਾਜ਼ੀ ਇਕ ਵਾਰ ਫੇਰ ਅੱਕ ਕੇ ਪੰਜਾਬੀ ਫਿਲਮਾਂ ਤੋਂ ਦਰਸ਼ਕਾਂ ਨੇ ਮੂੰਹ ਮੋੜ ਲਿਆ

ਕੁਝ ਕੁ ਪੰਜਾਬੀ ਫਿਲਮਾਂ ਨਿਵੇਕਲੇ ਅਤੇ ਲੋਕਾਈ ਦੀ ਗੱਲ ਕਰਦੇ ਵਿਸ਼ਿਆਂ, ਦਮਦਾਰ ਕਹਾਣੀ, ਨਿਰਦੇਸ਼ਨ ਅਤੇ ਅਸਲੋਂ ਹੀ ਕਲਾਕਾਰਾਂ ਦੀ ਮੌਜੂਦਗੀ ਕਾਰਣ ਦਰਸ਼ਕਾਂ ਨੇ ਖਿੜੇ-ਮੱਥੇ ਪ੍ਰਵਾਨ ਕੀਤੀਆਂ ਪਰ ਫਿਲਮ “ਅੰਗਰੇਜ਼” ਨੇ ਪੰਜਾਬੀ ਸਿਨੇਮਾ ਲਈ ਇਕ ਨਵੀਂ ਚਣੌਤੀ ਪੇਸ਼ ਕੀਤੀ ਅਤੇ ਸਿੱਧ ਕਰ ਦਿੱਤਾ ਕਿ ਪੰਜਾਬੀ ਫਿਲਮਾਂ ਦੇ ਦਰਸ਼ਕਾਂ ਦਾ ਸੁਹਜ-ਸੁਆਦ ਉੱਚ ਪੱਧਰ ਦਾ ਹੈ ਉਹ ਅਮੀਰ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਲਬਰੇਜ਼ ਕਿਸੇ ਫਿਲਮ ਦਾ ਖਿੜੇ-ਮੱਥੇ ਸਵਾਗਤ ਕਦੇ ਹਨ ਅਤੇ ਪੰਜਾਬੀ ਫਿਲਮਾਂ ਦੇ ਪੇਸ਼ਕਾਰਾਂ ਨੂੰ ਇਸ ਤੋਂ ਘੱਟ ਸਵੀਕਾਰ ਨਹੀਂ ਦਾ ਇਸ਼ਾਰਾ ਵੀ ਦੇ ਦਿੱਤਾ ਫਿਲਮਕਾਰਾਂ ਨੇ ਇਸ਼ਾਰਾ ਸਮਝ ਵੀ ਲਿਆ “ਰੱਬ ਦਾ ਰੇਡਿਓ”, “ਦੇਖ ਬਰਾਤਾਂ ਚੱਲੀਆਂ”, “ਪੰਜਾਬ 1984”, “ਗੋਲਕ, ਬੁਗਨੀ, ਬੈਂਕ ਤੇ ਪੈਸਾ”, “ਲਹੌਰੀਏ” ਸਮੇਤ ਕਈ ਹੋਰ ਫਿਲਮਾਂ ਇਸ ਦਾ ਸਬੂਤ ਹਨ

ਹੁਣੇ ਹੁਣੇ ਜੂਨੀਅਰ ਵਿਸ਼ਵ ਹਾਕੀ ਟੀਮ ਦੇ ਕਪਤਾਨ ਹਰਜੀਤ ਸਿੰਘ ਦੇ ਸੰਘਰਸ਼ਮਈ ਜੀਵਨ ਦੀ ਬਾਤ ਪਾਉਂਦੀ ਫਿਲਮ ‘ਹਰਜੀਤਾ’ ਵੇਖਣ ਦਾ ਮੌਕਾ ਮਿਲਿਆ ਫਿਲਮ ਵੇਖ ਕੇ ਹੈਰਾਨੀ ਭਰੀ ਖੁਸ਼ੀ ਹੋਈ “ਅੱਛਾ, ਪੰਜਾਬੀ ਫਿਲਮ ਇਸ ਪੱਧਰ ਦੀ ਵੀ ਬਣ ਸਕਦੀ ਹੈ!” ਐਮੀ ਵਿਰਕ ਨੇ ਆਪਣੇ ਕਿਰਦਾਰ ਨਾਲ ਇਨਸਾਫ ਕੀਤਾ ਹੈ ਪਰ ਹਰਜੀਤ ਦੇ ਬਚਪਨ ਦੇ ਰੋਲ ਵਿਚ ਬਾਲ ਕਲਾਕਾਰ ਸਮੀਪ ਸਿੰਘ ਨੰਬਰ ਲੈ ਗਿਆ ਕੋਚ ਦੇ ਰੋਲ ਵਿਚ ਪੰਕਜ ਤ੍ਰਿਪਾਠੀ ਅਤੇ ਮਾਂ ਦੇ ਰੋਲ ਵਿਚ ਗੁਰਪ੍ਰੀਤ ਭੰਗੂ ਵੀ ਵਧੀਆ ਨਿਭੇ

HarjitaB2ਆਮ ਤੌਰ ’ਤੇ ਨਾਟਕ ਦੇ ਅਦਾਕਾਰ ਫਿਲਮਾਂ ਵਿਚ ਅਤੇ ਫਿਲਮਾਂ ਦੇ ਕਲਾਕਾਰ ਨਾਟਕਾਂ ਵਿਚ ਟਾਵੇਂ-ਟਾਵੇਂ ਹੀ ਕਾਮਯਾਬ ਹੁੰਦੇ ਹਨ ਕਿਉਂਕਿ ਨਾਟਕਾਂ ਵਿਚ ਅਦਾਕਾਰੀ ਹਿੱਕ ਦੇ ਜ਼ੋਰ ਨਾਲ ਹੁੰਦੀ ਹੈ ਫਿਲਮਾਂ ਵਿਚ ਹਿੱਕ ਦਾ ਜ਼ੋਰ ਵਾਰਾ ਨਹੀਂ ਖਾਂਦਾ ਪਰ ਫਿਲਮ “ਹਰਜੀਤਾ” ਦੀ ਨਾਇਕਾ ਸਾਵਣ ਰੂਪੋਵਾਲੀ (ਆਪਣੇ ਪਾਪਾ ਨਾਟ ਕਰਮੀ ਅਤੇ ਇਪਟਾ, ਪੰਜਾਬ ਦੇ ਪ੍ਰਧਾਨ ਇੰਦਰਜੀਤ ਰੂਪੋਵਾਲੀ ਵੱਲੋਂ ਸਿਖਿਅਤ) ਨੇ ਜਿੰਨੇ ਪ੍ਰਭਾਵਸ਼ਾਲੀ ਤਰੀਕੇ ਨਾਲ ਨਾਟਕਾਂ ਵਿਚ ਵੱਖ-ਵੱਖ ਕਿਰਦਾਰ ਨਿਭਾਏ, ਉੰਨੀ ਹੀ ਸਹਿਜਤਾ ਅਤੇ ਪੁਖਤਗੀ ਨਾਲ ਫਿਲਮ ਦੀ ਨਾਇਕਾ ਦੇ ਰੂਪ ਵਿਚ ਉਹ ਨਜ਼ਰ ਆਈ ‘ਹਰਜੀਤਾ’ ਰਾਹੀਂ ਸਾਵਣ ਨੇ ਆਪਣੀ ਪਛਾਣ ਤਾਂ ਬਣਾ ਹੀ ਲਈ ਹੈ, ਉਮੀਦ ਅਤੇ ਵਿਸ਼ਵਾਸ ਹੈ ਕਿ ਆਪਣੀ ਸੂਖ਼ਮ ਅਤੇ ਬੁਲੰਦ ਅਦਾਕਾਰੀ ਨਾਲ ਸਾਵਣ ਫਿਲਮਾਂ ਵਿਚ ਆਪਣਾ ਮੁਕਾਮ ਸੁਰੱਖਿਅਤ ਕਰ ਲਵੇਗੀ

ਫਿਲਮ ਦੀ ਕਹਾਣੀ, ਨਿਰਦੇਸ਼ਨ, ਗੀਤ-ਸੰਗੀਤ, ਮਾਹੌਲ, ਤਕਰੀਬਨ ਸਾਰੇ ਹੀ ਅਦਾਕਾਰਾਂ ਦੀ ਅਦਾਕਾਰੀ ਨੇ ਇਸ ਫਿਲਮ ਨੂੰ ਦਿਲਚਸਪ ਅਤੇ ਪ੍ਰਭਾਵਸ਼ਾਲੀ ਬਣਾਉਣ ਵਿਚ ਆਪਣਾ ਅਹਿਮ ਯੋਗਦਾਨ ਪਾਇਆ ਹੈ ਫਿਲਮ ਦਾ ਲੇਖਕ ਜਗਦੀਪ ਸਿੰਘ ਸਿੱਧੂ ਅਤੇ ਨਿਰਦੇਸ਼ਕ ਵਿਜੈ ਕੁਮਾਰ ਅਰੋੜਾ ਵਧਾਈ ਦੇ ਪਾਤਰ ਹਨ ਫਿਲਮ “ਹਰਜੀਤਾ” ਅਮੀਰ ਖਾਨ ਦੀ ਫਿਲਮ “ਦੰਗਲ” ਦੇ ਮੁਕਾਬਲੇ ਜੇ ਇੱਕੀ ਨਹੀਂ, ਤਾਂ ਉੰਨੀਂ ਵੀ ਨਹੀਂ

*****

(1168)

About the Author

ਸੰਜੀਵਨ ਸਿੰਘ

ਸੰਜੀਵਨ ਸਿੰਘ

Mohali, Punjab, India.
Phone: (91 - 94174 - 60656)

Email: (sanjeevan2249@gmail.com)

More articles from this author