Sanjeevan7ਹੁਣ ਦੇਖਣਾ ਹੈ ਕਿ ਭਗਤ ਸਿੰਘ ਤੇ ਅਣਗਿਣਤ ਦੇਸ ਭਗਤ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੇਸ ਦੀ ਆਜ਼ਾਦੀ ...
(23 ਮਾਰਚ 2022)
ਮਹਿਮਾਨ: 521.

 

ShaheedBhagatSingh7ਸ਼ਹੀਦ ਕਦੇ ਵੀ ਇੱਕ ਜਾਤ, ਧਰਮ, ਫਿਰਕੇ ਜਾਂ ਦੇਸ ਦੇ ਨਹੀਂ ਹੁੰਦੇ; ਸ਼ਹੀਦ ਤਾਂ ਸਾਰੀ ਇਨਸਾਨੀਅਤ ਦੇ, ਸਾਰੀ ਕਾਇਨਾਤ ਦੇ ਹੁੰਦੇ ਹਨਜਿਵੇਂ ਸੂਰਜ ਅਤੇ ਚੰਦ ਦੀ ਰੋਸ਼ਨੀ ਸਾਰਿਆਂ ਲਈ ਹੁੰਦੀ ਹੈ, ਬਿਲਕੁਲ ਉਸੇ ਤਰ੍ਹਾਂ ਸ਼ਹੀਦ ਵੀ ਸਾਰਿਆਂ ਦੇ ਹੁੰਦੇ ਹਨਅਸੀਂ ਲੋਕ ਸ਼ਹੀਦਾਂ ਨੂੰ ਸਾਲ ਵਿੱਚ ਇੱਕ ਵਾਰ ਫੇਰ ਵੀ ਯਾਦ ਕਰ ਲੈਂਦੇ ਹਾਂ, ਪਰ ਸ਼ਹੀਦ ਦੇ ਪਰਿਵਾਰ ਮਾਂ-ਬਾਪ, ਪਤਨੀ, ਬੱਚਿਆਂ ਦਾ ਕਦੇ ਵੀ ਜ਼ਿਕਰ ਕਰਨ ਦੀ ਜ਼ਰੂਰਤ ਨਹੀਂ ਸਮਝਦੇਸ਼ਹੀਦ ਤਾਂ ਦੇਸ ਉੱਤੇ ਆਪਣੀ ਜਾਨ-ਕੁਰਬਾਨ ਕਰਕੇ ਇਤਿਹਾਸ ਦੇ ਪੰਨਿਆਂ ਵਿੱਚ ਆਪਣਾ ਨਾਮ ਦਰਜ ਕਰਵਾ ਲੈਂਦੇ ਹਨ ਪਰ ਉਨ੍ਹਾਂ ਦੇ ਪਰਿਵਾਰ ਸ਼ਹੀਦੀ ਨੂੰ ਹਰ ਪਲ, ਹਰ ਘੜੀ ਹੰਢਾਉਂਦੇ ਹਨ- ਗ਼ਰੀਬੀ ਦੇ ਰੂਪ ਵਿੱਚ, ਭੁੱਖਮਰੀ ਦੇ ਰੂਪ ਵਿੱਚ, ਦੁੱਖਾਂ-ਤਕਲੀਫਾਂ ਦੇ ਰੂਪ ਵਿੱਚਉਹਨਾਂ ਦਾ ਜ਼ਿਕਰ ਕਰਨਾ ਨਾ ਤਾਂ ਅਸੀਂ ਵਾਜਬ ਸਮਝਦੇ ਹਾਂ ਅਤੇ ਨਾ ਹੀ ਸਰਕਾਰਾਂ ਲੋੜ ਮਹਿਸੂਸ ਕਰਦੀਆਂ ਹਨ

ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਲਿਖਤੀ ਜਾਂ ਜ਼ੁਬਾਨੀ ਕਹੀਆਂ ਭਗਤ ਸਿੰਘ ਦੀਆਂ ਕੁਝ ਗੱਲਾਂ/ਘਟਨਾਵਾਂ ਦਾ ਜ਼ਿਕਰ ਕਰਨਾ ਸਮੇਂ ਦੀ ਮੰਗ ਵੀ ਹੈ ਤੇ ਲੋੜ ਵੀਸਰਦਾਰ ਭਗਤ ਸਿੰਘ ਨੇ ਹਾਕਿਮ ਨੂੰ ਪੱਤਰ ਲਿਖ ਕੇ ਕਿਹਾ ਸੀ, “ਉਹਨਾਂ ਨੂੰ ਫਾਂਸੀ ਦੀ ਥਾਂ ਗੋਲੀ ਮਾਰੀ ਜਾਵੇਪਰ ਕਿਉਂਕਿ ਤੁਹਾਡੇ ਹੱਥ ਵਿੱਚ ਤਾਕਤ ਹੈਦੁਨਿਆ ਵਿੱਚ ਤਾਕਤ ਨੂੰ ਸਾਰੇ ਹੱਕ ਹਾਸਲ ਹੁੰਦੇ ਹਨਅਸੀਂ ਜਾਣਦੇ ਹਾਂ, ਤੁਸੀਂ ਲੋਕ ਆਪਣਾ ਇਰਾਦਾ ਪੂਰਾ ਕਰਨ ਲਈ, ਜਿਸਦੀ ਲਾਠੀ, ਉਸ ਦੀ ਮ੍ਹੈਸ ਦਾ ਅਸੂਲ ਅਪਨਾਉਗੇਪਰ ਅਸੀਂ ਜੰਗੀ ਕੈਦੀ ਹਾਂਇਸ ਲਈ ਅਸੀਂ ਮੰਗ ਕਰਦੇ ਹਾਂ, ਸਾਡੇ ਨਾਲ ਜੰਗੀ ਕੈਦੀਆਂ ਵਰਗਾ ਸਲੂਕ ਕੀਤਾ ਜਾਵੇ, ਫਾਂਸੀ ਉੱਤੇ ਲਟਕਾਉਣ ਦੀ ਬਜਾਏ ਸਾਨੂੰ ਗੋਲੀ ਨਾਲ ਉਡਾਇਆ ਜਾਵੇਇਸ ਲਈ ਅਸੀਂ ਬੇਨਤੀ ਕਰਦੇ ਹਾਂ, ਤੁਸੀਂ ਆਪਣੇ ਫੌਜੀ ਮਹਿਕਮੇ ਨੂੰ ਹੁਕਮ ਦੇਵੋ, ਸਾਨੂੰ ਗੋਲੀ ਨਾਲ ਮਾਰਨ ਲਈ ਇੱਕ ਫੌਜੀ ਦਸਤਾ ਭੇਜੇ

ਸਰਦਾਰ ਭਗਤ ਸਿੰਘ ਅਦਾਲਤ ਵਿੱਚ ਪੇਸ਼ੀ ਸਮੇਂ ਅੰਗਰੇਜ਼ੀ ਅਦਾਲਤ ਦਾ ਮਜ਼ਾਕ ਉਡਾ ਰਿਹਾ ਸੀਸਰਕਾਰੀ ਵਕੀਲ ਨੇ ਕਿਹਾ, “ਤੁਸੀਂ ਦੇਸ ਧ੍ਰੋਹੀ ਹੋ” ਭਗਤ ਸਿੰਘ ਫਿਰ ਹੱਸਿਆਸਰਕਾਰੀ ਵਕੀਲ ਨੇ ਕਿਹਾ, “ਭਗਤ ਸਿੰਘ ਤੁਸੀਂ ਇਸ ਤਰ੍ਹਾਂ ਅਦਾਲਤ ਦੀ ਤੌਹੀਨ ਕਰ ਰਹੇ ਹੋ” ਭਗਤ ਸਿੰਘ ਨੇ ਕਿਹਾ, “ਵਕੀਲ ਸਾਹਿਬ, ਮੈਂ ਜਦ ਤਕ ਜਿਊਂਦਾ ਰਹਾਂਗਾ ਇਵੇਂ ਹੀ ਹੱਸਦਾ ਰਹਾਂਗਾਜਦੋਂ ਮੈਂ ਫਾਂਸੀ ਦੇ ਤਖਤੇ ’ਤੇ ਖੜ੍ਹਾ ਹੋ ਕੇ ਹੱਸਾਂਗਾ, ਉਦੋਂ ਤੁਸੀਂ ਕਿਹੜੀ ਅਦਾਲਤ ਵਿੱਚ ਸ਼ਿਕਾਇਤ ਕਰੋਗੇ

ਬਾਬਾ ਸੋਹਨ ਸਿੰਘ ਭਕਨਾ ਭਗਤ ਸਿੰਘ ਨੂੰ ਜੇਲ੍ਹ ਵਿੱਚ ਮਿਲਣ ਲਈ ਗਏਬਾਬਾ ਜੀ ਨੇ ਭਗਤ ਸਿੰਘ ਨੂੰ ਪੁੱਛਿਆ, “ਭਗਤ ਸਿੰਘ ਤੁਹਾਡਾ ਕੋਈ ਰਿਸ਼ਤੇਦਾਰ ਮਿਲਣ ਨਹੀਂ ਆਇਆ” ਤਾਂ ਭਗਤ ਸਿੰਘ ਨੇ ਕਿਹਾ, “ਬਾਬਾ ਜੀ ਮੇਰਾ ਖੂਨ ਦਾ ਰਿਸ਼ਤਾ ਤਾਂ ਸ਼ਹੀਦਾਂ ਦੇ ਨਾਲ ਹੈ, ਖ਼ੁਦੀ ਰਾਮ ਬੋਸ ਦੇ ਨਾਲ, ਕਰਤਾਰ ਸਿੰਘ ਸਰਾਭਾ ਦੇ ਨਾਲ, ਅਸੀਂ ਸਭ ਇੱਕ ਹੀ ਖੂਨ ਦੇ ਹਾਂਸਾਡਾ ਖੂਨ ਇੱਕ ਹੀ ਜਗ੍ਹਾ ਤੋਂ ਆਇਐ, ਇੱਕ ਹੀ ਜਗ੍ਹਾ ਜਾ ਰਿਹਾ ਹੈਦੂਜਾ ਰਿਸ਼ਤਾ ਤੁਹਾਡੇ ਲੋਕਾਂ ਦੇ ਨਾਲ ਹੈ, ਜੋ ਸਾਨੂੰ ਪ੍ਰੇਰਣਾ ਦੇ ਰਹੇ ਹੋ, ਜਿਹਨਾਂ ਦੇ ਨਾਲ ਕਾਲ ਕੋਠੜੀ ਵਿੱਚ ਅਸੀਂ ਪਸੀਨਾ ਬਹਾਇਆ ਹੈਤੀਜੇ ਰਿਸ਼ਤੇਦਾਰ ਉਹ ਹੋਣਗੇ ਜੋ ਖੂਨ-ਪਸੀਨੇ ਦੇ ਨਾਲ ਤਿਆਰ ਕੀਤੀ ਜ਼ਮੀਨ ਵਿੱਚੋਂ ਨਵੀਂ ਨਸਲ ਅਤੇ ਸ਼ਕਲ ਵਿੱਚ ਪੈਦਾ ਹੋਣਗੇਜੋ ਸਾਡੇ ਮਿਸ਼ਨ ਨੂੰ, ਸਾਡੀ ਸੋਚ ਨੂੰ ਅੱਗੇ ਵਧਾਉਣਗੇਇਸ ਤੋਂ ਇਲਾਵਾ ਸਾਡੇ ਹੋਰ ਕੌਣ ਰਿਸ਼ਤੇਦਾਰ ਹੋ ਸਕਦੇ ਹਨ ਬਾਬਾ ਜੀ

ਮਾਨਵਾਲ ਜ਼ਿਲ੍ਹਾ ਸ਼ੇਖੂਪੂਰਾ ਦੇ ਤੇਜਾ ਸਿੰਘ ਮਾਨ ਦੀ ਭੈਣ ਨਾਲ ਵਿਆਹ ਨਿਯਤ ਹੋਣ ਤੋਂ ਬਾਅਦ ਭਗਤ ਸਿੰਘ ਨੇ ਆਪਣੇ ਪਿਤਾ ਨੂੰ ਪੱਤਰ ਲਿਖ ਕੇ ਕਿਹਾ, “ਸਤਿਕਾਰਯੋਗ ਪਿਤਾ ਜੀ, ਇਹ ਵਿਆਹ ਦਾ ਸਮਾਂ ਨਹੀਂ ਹੈਦੇਸ਼ ਮੈਂਨੂੰ ਬੁਲਾ ਰਿਹਾ ਹੈਮੈਂ ਆਪਣਾ ਤਨ, ਮਨ ਅਤੇ ਧਨ ਦੇਸ ਦੇ ਲੇਖੇ ਲਾਉਣ ਦਾ ਫੈਸਲਾ ਕੀਤਾ ਹੈਵੈਸੇ ਵੀ ਇਹ ਸਾਡੇ ਪਰਿਵਾਰ ਲਈ ਕੋਈ ਨਵੀਂ ਗੱਲ ਨਹੀਂਸਾਡਾ ਸਾਰਾ ਖ਼ਾਨਦਾਨ ਦੇਸ ਭਗਤਾਂ ਦਾ ਹੈ1910 ਵਿੱਚ ਮੇਰੇ ਜਨਮ ਦੇ ਦੋ-ਤਿੰਨ ਸਾਲ ਬਾਅਦ ਹੀ ਚਾਚਾ ਸਵਰਨ ਸਿੰਘ ਜੀ ਜੇਲ੍ਹ ਵਿੱਚ ਸਵਰਗਵਾਸ ਹੋਏ ਸਨਚਾਚਾ ਅਜੀਤ ਸਿੰਘ ਜੀ ਜਲਾਵਤਨ ਹੋ ਕੇ ਗ਼ੈਰ-ਮੁਲਕਾਂ ਵਿੱਚ ਰਹੇਚਾਚਾ ਜੀ ਨੇ ਜੇਲ੍ਹਾਂ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾਮੈਂ ਤਾਂ ਸਿਰਫ ਉਹਨਾਂ ਦੇ ਨਕਸ਼ੇ-ਕਦਮ ਉੱਪਰ ਚੱਲ ਰਿਹਾ ਹਾਂਮਿਹਰਬਾਨੀ ਕਰਕੇ ਤੁਸੀਂ ਮੈਂਨੂੰ ਵਿਆਹ ਦੇ ਬੰਧਨ ਵਿੱਚ ਨਾ ਜਕੜੋਬਲਕਿ ਮੇਰੇ ਹੱਕ ਵਿੱਚ ਦੁਆ ਕਰੋ ਤਾਂ ਜੋ ਮੈਂ ਆਪਣੇ ਮਕਸਦ ਵਿੱਚ ਕਾਮਯਾਬ ਹੋ ਸਕਾਂ

ਪਿਤਾ ਨੇ ਭਗਤ ਸਿੰਘ ਦੇ ਜਵਾਬ ਵਿੱਚ ਲਿਖਿਆ, “ਬੇਟਾ, ਅਸੀਂ ਤੇਰਾ ਵਿਆਹ ਨਿਸ਼ਚਿਤ ਕਰ ਦਿੱਤਾ ਹੈਅਸੀਂ ਲੜਕੀ ਵੇਖ ਚੁੱਕੇ ਹਾਂਸਾਨੂੰ ਪਸੰਦ ਹੈਤੈਨੂੰ ਆਪਣੀ ਦਾਦੀ ਦੀ ਗੱਲ ਮੰਨਣੀ ਚਾਹਦੀ ਹੈਮੇਰਾ ਆਦੇਸ਼ ਹੈ, ਤੂੰ ਵਿਆਹ ਵਿੱਚ ਕਿਸੇ ਕਿਸਮ ਦਾ ਅੜਿੱਕਾ ਨਾ ਪਾਵੇਂਖੁਸ਼ੀ ਨਾਲ ਸਹਿਮਤ ਹੋ ਜਾ

ਭਗਤ ਸਿੰਘ ਨੇ ਪਿਤਾ ਦੀ ਇਸ ਚਿੱਠੀ ਦੇ ਜਵਾਬ ਵਿੱਚ ਕਿਹਾ, “ਸਤਿਕਾਰਯੋਗ ਪਿਤਾ ਜੀ, ਮੈਂਨੂੰ ਇਹ ਪੜ੍ਹ ਕੇ ਹੈਰਾਨੀ ਹੋਈ, ਜੇ ਤੁਹਾਡੇ ਜਿਹੇ ਸੱਚੇ ਦੇਸ-ਭਗਤ ਅਤੇ ਬਹਾਦਰ ਇਨਸਾਨ ਨੂੰ ਵੀ ਇਹ ਮਾਮੂਲੀ ਗੱਲਾਂ ਪ੍ਰਭਾਵਿਤ ਕਰ ਸਕਦੀਆਂ ਹਨ, ਫੇਰ ਇੱਕ ਆਮ ਗੁਲਾਮ ਇਨਸਾਨ ਦਾ ਕੀ ਹੋਵੇਗਾ? ਤੁਸੀਂ ਸਿਰਫ ਮੇਰੀ ਦਾਦੀ ਜੀ ਦੀ ਫ਼ਿਕਰ ਕਰ ਰਹੇ ਹੋ ਪਰ 33 ਕਰੋੜ ਲੋਕਾਂ ਦੀ ਮਾਂ, ਭਾਰਤ ਮਾਂ ਦੇ ਦੁੱਖ ਦੂਰ ਕਰਨ ਦੇ ਬਾਰੇ ਸੋਚੋਭਾਰਤ ਮਾਂ ਦੇ ਦੁੱਖ ਦੂਰ ਕਰਨ ਲਈ ਸਾਨੂੰ ਸਭ ਕੁਝ ਕੁਰਬਾਨ ਕਰ ਦੇਣਾ ਚਾਹੀਦਾ ਹੈ

ਸਰਦਾਰ ਭਗਤ ਸਿੰਘ ਨੇ ਇੱਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ, “ਅਸੀਂ ਮੁੱਠੀ-ਭਰ ਕਰਾਂਤੀਕਾਰੀ, ਲੋਕਾਂ ਨੂੰ ਨਾਲ ਲਏ ਬਿਨਾਂ ਆਜ਼ਾਦੀ ਹਾਸਿਲ ਨਹੀਂ ਕਰ ਸਕਦੇਜਨਤਾ ਦੀ ਸ਼ਕਤੀ ਦੇ ਨਾਲ ਹੀ ਸਾਡਾ ਮੁਲਕ ਆਜ਼ਾਦ ਹੋਏਗਾਭਾਰਤ ਦੀ ਲੁੱਟ ਨੂੰ ਖਤਮ ਕਰਨਾ, ਨੌਕਰਸ਼ਾਹੀ ਦਾ ਦਬਦਬਾ ਖਤਮ ਕਰਨਾ, ਲੋਕਾਂ ਨੂੰ ਹਕੂਮਤ ਵਿੱਚ ਬਰਾਬਰ ਦਾ ਹਿੱਸੇਦਾਰ ਬਣਾਉਣਾ ਸਾਡਾ ਪਹਿਲਾ ਫ਼ਰਜ਼ ਹੈ

ਹੁਣ ਦੇਖਣਾ ਹੈ ਕਿ ਭਗਤ ਸਿੰਘ ਤੇ ਅਣਗਿਣਤ ਦੇਸ ਭਗਤ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੇਸ ਦੀ ਆਜ਼ਾਦੀ ਖਾਤਰ ਹੱਸ ਕੇ ਕੁਰਬਾਨ ਕੀਤੀਆਂ, ਕੀ ਅੱਜ ਦਾ ਭਾਰਤ ਉਹਨਾਂ ਦੇ ਸੁਪਨਿਆਂ ਦਾ ਭਾਰਤ ਹੀ ਹੈ? ਜੇਕਰ ਨਹੀਂ ਤਾਂ ਕੀ ਕਾਰਨ ਹੈ? ਕੀ ਅਸੀਂ ਉਹਨਾਂ ਦੇ, ਉਹਨਾਂ ਦੀ ਸੋਚ ਦੇ ਵਾਰਿਸ ਬਣ ਸਕੇ ਹਾਂ? ਜੇਕਰ ਨਹੀਂ ਤਾਂ ਕੀ ਕਾਰਨ ਹਨ, ਕਿੱਥੇ ਗੜਬੜ ਹੋਈ ਹੈ? ਮੁਲਕ ਇੱਕ ਵਾਰ ਫੇਰ ਗੁਲਾਮੀ ਵੱਲ ਵਧ ਰਿਹਾ ਹੈਪਰ ਹੁਣ ਵਾਲੀ ਗੁਲਾਮੀ ਪਹਿਲੀ ਗੁਲਾਮੀ ਨਾਲ ਬੇਹੱਦ ਖਤਰਨਾਕ ਅਤੇ ਖੌਫਨਾਕ ਹੋਵੇਗੀਸਾਮਰਾਜਵਾਦ ਦੇ ਕੋਝੇ ਮਨਸੂਬੇ ਭਾਰਤ ਨੂੰ ਰਾਜਨੀਤਿਕ, ਸਮਾਜਿਕ, ਸੱਭਿਆਚਾਰਕ ਤੇ ਆਰਿਥਕ ਤੌਰ ’ਤੇ ਗੁਲਾਮ ਕਰਨ ਦੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3449)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਸੰਜੀਵਨ ਸਿੰਘ

ਸੰਜੀਵਨ ਸਿੰਘ

Mohali, Punjab, India.
Phone: (91 - 94174 - 60656)

Email: (sanjeevan2249@gmail.com)

More articles from this author