Sanjeevan7ਗੁਰਚਰਨ ਰਾਮਪੁਰੀ ਨੇ ਆਪਣੀ ਕਲਮ ਰਾਹੀਂ ਹਾਸ਼ੀਏ ’ਤੇ ਧੱਕੇ ਲੋਕਾਂ ਦੇ ਦੁੱਖਾਂ ਦਰਦਾਂ ...
(9 ਅਕਤੂਬਰ 2018)

 

ਸਾਡੇ ਹਰਮਨ ਪਿਆਰੇ ਕਵੀ ਗੁਰਚਰਨ ਰਾਮਪੁਰੀ ਨਹੀਂ ਰਹੇ!

GurcharanRampuri5

23 ਜਨਵਰੀ 1929 - 8 ਅਕਤੂਬਰ 2018

 

ਜਨਮ ਸਥਾਨ: ਰਾਮਪੁਰ, ਜ਼ਿਲ੍ਹਾ ਲੁਧਿਆਣਾ, ਪੰਜਾਬ।
ਮਾਪੇ: ਸ. ਸੋਹਣ ਸਿੰਘ ਅਤੇ ਸਰਦਾਰਨੀ ਬਚਨ ਕੌਰ।
ਪਰਿਵਾਰ: ਸੁਰਜੀਤ ਕੌਰ (ਸੁਪਤਨੀ), ਜਸਬੀਰ ਸਿੰਘ, ਰਾਵਿੰਦਰ ਸਿੰਘ (ਪੁੱਤਰ), ਦੇਵਿੰਦਰ ਕੌਰ, ਹਰਮਹਿੰਦਰ ਕੌਰ (ਧੀਆਂ)
ਵਿੱਦਿਆ: ਹਾਈ ਸਕੂਲ (ਡਿਪਲੋਮਾ-ਇਨ ਡਰਾਫਟਸਮੈਨ)
ਕਿੱਤਾ: ਬੀ. ਸੀ. ਹਾਈਡਰੋ ਵਿੱਚ ਲੰਬਾ ਸਮਾਂ ਕੰਮ ਕੀਤਾ (ਹੁਣ ਰੀਟਾਇਰਡ)।
ਪੁਸਤਕਾਂ: ਕਣਕਾਂ ਦੀ ਖੁਸ਼ਬੋ, ਕੌਲ ਕਰਾਰ, ਕਿਰਨਾਂ ਦਾ ਆਲ੍ਹਣਾ, ਅੰਨ੍ਹੀ ਗਲ਼ੀ, ਕੰਚਨੀ, ਕਤਲਗਾਹ, ਅਗਨਾਰ, ਅੱਜ ਤੋਂ ਆਰੰਭ ਤਕ, ਦੋਹਾਵਲੀ, ਕਾਵਿ-ਸੰਗ੍ਰਹਿ।
ਅਨੁਵਾਦ: ਸਾਂਝਾ ਅਸਮਾਨ, (ਉਰਦੂ), ਪਾਰੇ ਦਾ ਨਗਰ (ਹਿੰਦੀ), ਐਨਥੋਲੋਜੀ ਆਫ ਦੀ ਮਾਡਰਨ ਪੰਜਾਬੀ ਪੋਇਟਰੀ ਪੰਜ
ਕਵਿਤਾਵਾਂ (ਰਸ਼ੀਅਨ), ਐਨਥੋਲੋਜੀ ਆਫ਼ ਏਸ਼ੀਅਨ ਪੋਇਟਸ ਇਨ ਕੈਨੇਡਾ ‘ਗਰੀਨ ਸਨੋ’ ਕਵਿਤਾ ਸਮੇਤ।

**

ਪਿਛਲੇ ਛੇ ਦਹਾਕੇ ਤੋਂ ਪੰਜਾਬੀ ਸਾਹਿਤ ਵਿਚ ਕਾਰਜਸ਼ੀਲ ਰਹਿ ਕੇ ਕਣਕਾਂ ਦੀ ਖਸ਼ੁਬੂ, ਕੌਲ ਕਰਾਰ, ਕਿਰਨਾਂ ਦਾ ਆਲ੍ਹਣਾ, ਅੰਨੀ ਗਲੀ, ਕਤਲ ਗਾਹ ਸਮੇਤ ਅਨੇਕਾਂ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲੇ, 1964 ਤੋਂ ਕੁਕਿਟਲਮ (ਵੈਨਕੁਵਰ) ਕੈਨੇਡਾ ਰਹਿ ਰਹੇ, 89 ਸਾਲ ਦੀ ਉਮਰ ਭੋਗ ਕੇ ਪੰਜਾਬੀ ਦੇ ਸਿਰਮੌਰ ਕਲਮਕਾਰ ਗੁਰਚਰਨ ਰਾਮਪੁਰੀ ਕੱਲ੍ਹ (8 ਅਕਤੂਬਰ) ਬਾਦ-ਦੁਪਹਿਰ 12.30 ਵਜੇ ਵਿਛੋੜਾ ਦੇ ਗਏ ਹਨ

ਨਾਟ-ਕਰਮੀ ਸੰਜੀਵਨ ਸਿੰਘ ਨੇ ਕਿਹਾ ਕਿ ਇਹ ਮੰਦਭਾਗੀ ਘਟਨਾ ਵੈਨਕੂਵਰ ਰਹਿੰਦੇ ਜੈਤੇਗ ਸਿੰਘ ਆਨੰਤ ਨੇ ਦਿੱਤੀ ਜ਼ਿਕਰਯੋਗ ਹੈ ਕਿ ਕੇ. ਐਸ. ਧਾਲੀਵਾਲ ਐਵਾਰਡ, ਨੰਦ ਲਾਲ ਨੂਰਪੂਰੀ ਐਵਾਰਡ, ਜੁਬਾਸਿਟੀ, ਭਾਸ਼ਾ ਵਿਭਾਗ ਐਵਾਰਡ, ਪੰਜਾਬੀ ਸਾਹਿਤ ਅਕਾਦਮੀ, ਪੰਜਾਬੀ ਲਿਖਾਰੀ ਸਭਾ, ਰਾਮਪੁਰ ਸਮੇਤ ਅਨੇਕਾਂ ਇਨਾਮ-ਸਨਮਾਨ ਪ੍ਰਾਪਤ ਕੀਤੇ

ਪੰਜਾਬੀ ਲੇਖਕ ਰਿਪੂਦਮਨ ਸਿੰਘ ਰੂਪ ਸਮੇਤ ਇਪਟਾ, ਪੰਜਾਬ, ਇਪਟਾ, ਚੰਡੀਗੜ੍ਹ ਅਤੇ ਸਰਘੀ ਕਲਾ ਕੇਂਦਰ ਦੇ ਨਾਟਕਰਮੀਆਂ ਇੰਦਰਜੀਤ ਰੂਪੋਵਾਲੀ, ਬਲਕਾਰ ਸਿੱਧੂ, ਜਗਦੀਸ਼ ਖੰਨਾ, ਰਾਬਿੰਦਰ ਸਿੰਘ ਰੱਬੀ, ਅਮਨ ਭੋਗਲ, ਰੰਜੀਵਨ ਸਿੰਘ, ਸੰਜੀਵ ਦੀਵਾਲ ਸੈਵੀ ਸਤਵਿੰਦਰ, ਰਿਤੂਰਾਗ ਕੌਰ ਨੇ ਗੁਰਚਰਨ ਰਾਮਪੁਰੀ ਹੋਰਾਂ ਦੇ ਵਿਛੌੜੇ ਉੱਪਰ ਦੁੱਖ ਵਿਅਕਤ ਕਰਦੇ ਕਿਹਾ ਕਿ ਗੁਰਚਰਨ ਰਾਮਪੁਰੀ ਅਮਨ ਲਹਿਰ ਦੇ ਮੋਢੀ ਹੋਣ ਦੇ ਨਾਲ ਨਾਲ ਸਭ ਤੋਂ ਪੁਰਾਣੀ ਲੇਖਕਾਂ ਦੀ ਸੰਸਥਾ ਰਾਮਪੁਰ ਸਾਹਿਤ ਸਭਾ ਨੂੰ ਸ਼ੁਰੂ ਕਰਨ ਵਾਲਿਆਂ ਵਿਚ ਸ਼ੁਮਾਰ ਸਨ ਗੁਰਚਰਨ ਰਾਮਪੁਰੀ ਨੇ ਆਪਣੀ ਕਲਮ ਰਾਹੀਂ ਹਾਸ਼ੀਏ ’ਤੇ ਧੱਕੇ ਲੋਕਾਂ ਦੇ ਦੁੱਖਾਂ ਦਰਦਾਂ ਤੇ ਤੰਗੀਆਂ-ਤੁਰਸ਼ੀਆਂ ਦੀ ਬਾਤ ਪਾਈ

**

About the Author

ਸੰਜੀਵਨ ਸਿੰਘ

ਸੰਜੀਵਨ ਸਿੰਘ

Mohali, Punjab, India.
Phone: (91 - 94174 - 60656)

Email: (sanjeevan2249@gmail.com)

More articles from this author