Sanjeevan7ਹਿੰਦੀ ਫਿਲਮਾਂ ਦੇ ਦਿੱਗਜ਼ ਪ੍ਰਿਥਵੀ ਰਾਜ ਕਪੂਰਰਾਜ ਕਪੂਰਬਲਰਾਜ ਸਾਹਨੀਸੰਜੀਵ ਕੁਮਾਰ ...
(6 ਅਪਰੈਲ 2022)

 

ਰੰਗਮੰਚ ਜਿੱਥੇ ਆਮ ਤੌਰ ’ਤੇ ਸਮਾਜ ਨੂੰ ਅਸਰ ਅੰਦਾਜ਼ ਕਰਦਾ ਹੈ, ਉੱਥੇ ਖਾਸ ਤੌਰ ’ਤੇ ਰੰਗਮੰਚ ਨਾਲ ਸਿੱਧਾ ਸਬੰਧ ਰੱਖਣ ਵਾਲੇ ਰੰਗਕਰਮੀਆਂ ਨੂੰ ਵੀ ਪ੍ਰਭਾਵਿਤ ਕਰਦਾ ਹੈਸਮਾਜ ਉੱਪਰ ਅਸਰ ਇਸ ਲਈ ਪੈਂਦਾ ਹੈ ਕਿਉਂਕਿ ਰੰਗਮੰਚ ਸਮਾਜਿਕ ਸਰੋਕਾਰਾਂ ਅਤੇ ਮਸਲਿਆਂ ਨੂੰ ਮੁਖ਼ਾਤਿਬ ਹੁੰਦਾ ਹੈਰੰਗਮੰਚ ਨਾਲ ਸਿੱਧਾ ਸਬੰਧ ਰੱਖਣ ਵਾਲੇ ਰੰਗਕਰਮੀਆਂ ਦੇ ਵਿਅਕਤੀਤਵ ਵਿੱਚ ਖ਼ਾਸ ਕਿਸਮ ਦੀ ਤਬਦੀਲੀ ਅਤੇ ਸਵੈ ਭਰੋਸਾ ਪੈਦਾ ਕਰਨ ਵਿੱਚ ਵੀ ਰੰਗਮੰਚ ਅਹਿਮ ਭੂਮਿਕਾ ਅਦਾ ਕਰਦਾ ਹੈਸੰਸਾਰ ਦੇ ਪ੍ਰਸਿੱਧ ਨਾਟਕਕਾਰ ਵਿਲੀਅਮ ਸ਼ੈਕਸਪੀਅਰ ਨੇ ਤਾਂ ਇਸ ਦੁਨੀਆਂ ਦੀ ਤੁਲਨਾ ਰੰਗਮੰਚ ਨਾਲ ਕੀਤੀ ਹੈ ਅਤੇ ਇਨਸਾਨ ਨੂੰ ਅਭਿਨੇਤਾ ਕਿਹਾ ਹੈ

ਰੰਗਮੰਚ ਭਾਰਤੀ ਸਿਨੇਮਾ ਤੋਂ ਸਦੀਆਂ ਪਹਿਲਾਂ ਵਜੂਦ ਵਿੱਚ ਆ ਚੁੱਕਾ ਸੀਮਨੁੱਖ ਦੇ ਹੋਂਦ ਵਿੱਚ ਆਉਂਦੇ ਸਾਰ ਹੀ ਰੰਗਮੰਚ ਦਾ ਹੋਂਦ ਵਿੱਚ ਆਉਣਾ ਮੰਨਿਆ ਜਾਂਦਾ ਹੈ ਕਿਉਂਕਿ ਬੋਲਣ ਤੋਂ ਪਹਿਲਾਂ ਮਨੁੱਖ ਦਾ ਇਸ਼ਾਰਿਆਂ/ਹਾਵਾਂ-ਭਾਵਾਂ ਨਾਲ ਆਪਣੀ ਮਨੋਭਾਵਨਾਂ ਵਿਅਕਤ ਕਰਨਾ ਰੰਗਮੰਚ ਹੀ ਤਾਂ ਸੀਪਰ ਵਿਧੀਬੱਧ ਤੌਰ ’ਤੇ ਵਿਸ਼ਵ ਰੰਗਮੰਚ ਛੇਵੀਂ ਸਦੀ (ਬੀ.ਸੀ.) ਦੌਰਾਨ ਪ੍ਰਾਚੀਨ ਯੂਨਾਨੀ ਨਾਟਕੀ ਮੰਚਣਾਂ ਰਾਹੀਂ ਹੋਂਦ ਵਿੱਚ ਆਇਆਭਾਰਤੀ ਰੰਗਮੰਚ ਪੰਦਰ੍ਹਵੀਂ ਸਦੀ (ਬੀ.ਸੀ.) ਦੌਰਾਨ ਹੋਂਦ ਵਿੱਚ ਆਇਆਪਹਿਲੀ ਸਦੀ ਵਿਚਕਾਰ ਉੱਭਰਿਆ ਤੇ ਪਹਿਲੀ ਸਦੀ ਅਤੇ ਦਸਵੀਂ ਸਦੀ ਦਰਮਿਆਨ ਵਿਕਿਸਤ ਹੋਇਆਇਹ ਸਮਾਂ ਭਾਰਤ ਦੇ ਇਤਿਹਾਸ ਦਾ ਸ਼ਾਂਤੀਪੂਰਣ ਸਮਾਂ ਸੀ ਅਤੇ ਇਸ ਦੌਰਾਨ ਸੈਂਕੜੇ ਨਾਟਕ ਲਿਖੇ ਤੇ ਮੰਚਿਤ ਹੋਏਭਾਰਤੀ ਰੰਗਮੰਚ ਦਾ ਮੂਲ-ਰੂਪ ਸੰਸਕ੍ਰਿਤ ਰੰਗਮੰਚ ਸੀਦਰਅਸਲ ਵਿਸ਼ਵੀ ਰੰਗਮੰਚ ਪੱਚੀ ਸੌ ਸਾਲਾਂ ਦੌਰਾਨ ਵਿਗਸਿਆ, ਪਣਪਿਆ ਤੇ ਪ੍ਰਵਾਨ ਚੜ੍ਹਿਆ

ਫਿਲਮਾਂ ਦਾ ਰਸਤਾ ਰੰਗਕਰਮੀ ਲਈ ਕੁਝ ਸੌਖਾਲਾ ਹੋ ਜਾਂਦਾ ਹੈਫਿਲਮਾਂ ਦਾ ਤਕਨੀਕ ਪੱਖੋਂ ਵੱਖਰਾ ਹੋਣ ਕਾਰਣ ਇਹ ਵੀ ਲਾਜ਼ਮੀ ਨਹੀਂ ਹੈ ਕਿ ਸਫਲ ਰੰਗਕਰਮੀ ਫਿਲਮਾਂ ਵਿੱਚ ਵੀ ਸਫਲ ਹੋ ਜਾਵੇਜਿਹੜਾ ਰੰਗਕਰਮੀ ਫਿਲਮੀ ਤਕਨੀਕ ਨਾਲ ਇੱਕ-ਮਿਕ ਹੋ ਜਾਂਦਾ ਹੈ ਜਾਂ ਕਹਿ ਲਈਏ ਜਾਣੂ ਹੋ ਜਾਂਦਾ ਹੈ, ਉਸ ਦਾ ਫਿਲਮੀ ਖੇਤਰ ਵਿੱਚ ਵੀ ਕੋਈ ਮੁਕਾਬਲਾ ਨਹੀਂ ਕਰ ਸਕਦਾ

ਪੰਜਾਬ ਸਮੇਤ ਭਾਰਤ ਦੇ ਹਰ ਖਿੱਤੇ ਦੇ ਰੰਗਮੰਚ ਨੇ ਹਿੰਦੀ ਅਤੇ ਖੇਤਰੀ ਭਾਸ਼ਾਵਾਂ ਦੀਆਂ ਫਿਲਮਾਂ ਨੂੰ ਅਨੇਕਾਂ ਪ੍ਰਤਿਭਾਵਾਂ ਦਿੱਤੀਆਂ ਹਨ, ਜਿਨ੍ਹਾਂ ਰੰਗਮੰਚ ਦੇ ਨਾਲ ਨਾਲ ਫਿਲਮਾਂ ਵਿੱਚ ਵੀ ਆਪਣਾ ਲੋਹਾ ਮਨਵਾਇਆ ਹੈ ਜਿਨ੍ਹਾਂ ਨੇ ਕੇਵਲ ਰੰਗਮੰਚ ਰਾਹੀਂ ਹੀ ਨਹੀਂ ਬਲਿਕ ਫਿਲਮਾਂ ਦੇ ਜ਼ਰੀਏ ਵੀ ਲੋਕ-ਮਸਲੇ ਛੋਹੇ ਹਨ

ਹਿੰਦੀ ਫਿਲਮਾਂ ਦੇ ਦਿੱਗਜ਼ ਪ੍ਰਿਥਵੀ ਰਾਜ ਕਪੂਰ, ਰਾਜ ਕਪੂਰ, ਬਲਰਾਜ ਸਾਹਨੀ, ਸੰਜੀਵ ਕੁਮਾਰ, ਸ਼ਮੀ ਕਪੂਰ, ਭੀਸ਼ਮ ਸਾਹਨੀ, ਸਾਗਰ ਸਰਹੱਦੀ, ਏ.ਕੇ. ਹੰਗਲ, ਉਤਪਲ ਦੱਤ, ਦੁਰਗਾ ਖੋਟੇ, ਅੰਜਨ ਸ੍ਰੀਵਾਸਤਵ, ਸ਼ਬਾਨਾ ਆਜ਼ਮੀ, ਫਾਰੁਖ ਸ਼ੇਖ, ਅਵਤਾਰ ਗਿੱਲ, ਰਾਕੇਸ਼ ਬੇਦੀ ਨੇ ਕੇਵਲ ਰੰਗਮੰਚ ਰਾਹੀਂ ਹਿੰਦੀ ਫਿਲਮਾਂ ਵਿੱਚ ਨਹੀਂ ਪ੍ਰਵੇਸ਼ ਕੀਤਾ, ਬਲਿਕ ਅੱਠ ਦਹਾਕੇ ਪਹਿਲਾਂ ਭਾਰਤੀ ਸੱਭਿਆਚਾਰ ਅੰਦਰ ਇਨਕਲਾਬੀ ਤਬਦੀਲੀ ਲਿਆਉਣ ਵਾਲੀ ਸੰਸਥਾ ਇਪਟਾ ਸੋਚ ਅਤੇ ਸਿਧਾਂਤ ‘ਕਲਾ ਕਲਾ ਲਈ ਨਹੀਂ, ਲੋਕਾਂ ਲਈ’ ਲਈ ਉੱਪਰ ਵੀ ਡਟ ਕੇ ਪਹਿਰਾ ਦਿੱਤਾ ਭਾਵੇਂ ਬੰਗਾਲ ਦਾ ਹਿਰਦਾ ਹਿਲਾਊ ਅਕਾਲ ਹੋਵੇ, ਅਜ਼ਾਦੀ ਦੀ ਲੜਾਈ ਜਾਂ ਹੁਣ ਤਿੰਨ ਕਾਲੇ ਕਾਨੰਨਾਂ ਖ਼ਿਲਾਫ ਚੱਲ ਰਿਹਾ ਕਿਸਾਨ ਅੰਦੋਲਨ ਹੋਵੇ, ਇਪਟਾ ਨੇ ਹਮੇਸ਼ਾ ਹੀ ਆਪਣੀ ਜ਼ਿੰਮੇਵਾਰੀ ਮੁਹਰਲੀ ਕਤਾਰ ਵਿੱਚ ਰਹਿਕੇ ਦਲੇਰੀ, ਇਮਾਨਦਾਰੀ ਅਤੇ ਗੰਭੀਰਤਾ ਨਾਲ ਨਿਭਾਈ ਹੈ

ਇਸੇ ਤਰ੍ਹਾਂ ਪੰਕਜ ਕਪੂਰ, ਓਮ ਪੁਰੀ, ਹਰਪਾਲ ਟਿਵਾਣਾ, ਨੀਨਾ ਟਿਵਾਣਾ, ਅਨੂਪਮ ਖੇਰ, ਰਤਨਾ ਪਾਠਕ, ਰਘਬੀਰ ਯਾਦਵ, ਇਰਫ਼ਾਨ ਖਾਨ, ਮਨੋਜ ਬਾਜਪਾਈ, ਯਸਪਾਲ ਸ਼ਰਮਾ ਨੇ ਅੰਤਰਰਾਸ਼ਟਰੀ/ਰਾਸ਼ਟਰੀ ਪੱਧਰ ਦੀ ਦਿੱਲੀ ਸਥਿਤ ਰੰਗਮੰਚ ਦੀਆਂ ਬਰੀਕੀਆਂ ਲਈ ਸਿਖਲਾਈ ਸੰਸਥਾ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਸਿੱਖਿਅਤ ਹੋ ਕੇ ਰੰਗਮੰਚ, ਹਿੰਦੀ ਅਤੇ ਖੇਤਰੀ ਸਿਨੇਮੇ ਵਿੱਚ ਆਪਣਾ ਨਿੱਗਰ ਯੋਗਦਾਨ ਪਾਇਆ

ਬੇਹਤਰੀਨ ਕਲਾਕਾਰ ਅਤੇ ਨਫ਼ੀਸ ਇਨਸਾਨ ਸ੍ਰੀਰਾਮ ਲਾਗੂ, ਨਸੀਰੂਦੀਨ ਸ਼ਾਹ, ਸੀਮਾ ਬਿਸਵਾਸ, ਗਰੀਸ਼ ਕਰਨਾਡ, ਬੋਮਨੀ ਇਰਾਨੀ, ਸ਼ਾਹਰੂਖ ਖਾਨ, ਅਲੋਕ ਨਾਥ, ਰਾਜ ਪਾਲ ਯਾਦਵ, ਅਸੀਸ ਵਿਦਿਆਰਥੀ, ਰਾਜ ਬੱਬਰ, ਕੁਲਭੂਸ਼ਨ ਖਰਬੰਦਾ, ਪਰੇਸ ਰਵੇਲ, ਰੋਹਿਨੀ ਹੰਟਗੜੀ, ਕੰਗਣਾ ਰਣੌਤ, ਰਾਜਕੁਮਾਰ ਰਾਓ, ਨਿਦਿਤਾ ਦਾਸ, ਨਵਾਜੂਦੀਨ ਸਿੱਦਕੀ, ਰਾਧਾ ਆਪਟੇ, ਰਜਤ ਕਪੂਰ, ਰਿਚਾ ਚੱਢਾ, ਅਭੈ ਦਿਓਲ, ਪੁਨੀਤ ਈਸ਼ਰ ਨੇ ਬਿਨਾਂ ਕਿਸੇ ਸੰਸਥਾਗਤ ਸਿਖਲਾਈ ਤੋਂ ਵੱਖ-ਵੱਖ ਨਾਟ-ਮੰਡਲੀਆਂ ਰਾਹੀਂ ਰੰਗਮੰਚ ਦੇ ਖੇਤਰ ਵਿੱਚ ਦਾਖ਼ਿਲ ਹੋ ਕੇ ਆਪਣੀ ਅਦਾਕਾਰੀ ਦੇ ਜਲਵੇ ਬਖ਼ੇਰੇ ਅਤੇ ਕਮਰਸ਼ੀਅਲ ਫਿਲਮਾਂ ਦੇ ਨਾਲ ਨਾਲ ਸਮਾਂਤਰ ਫਿਲਮਾਂ ਵਿੱਚ ਕੰਮ ਕਰਕੇ ਇਨਸਾਨੀਅਤ ਪ੍ਰਤੀ ਵੀ ਆਪਣਾ ਫਰਜ਼ ਨਿਭਾਇਆ

ਪੰਜਾਬ ਵਿੱਚ ਰੰਗਮੰਚ ਤੋਂ ਫਿਲਮਾਂ ਵਿੱਚ ਆਏ ਰੰਗਕਰਮੀ ਅਤੇ ਪੰਜਾਬ ਵਿੱਚ ਸਰਗਰਮ ਇਪਟਾ ਕਾਰਕੁਨ ਦਵਿੰਦਰ ਦਮਨ, ਜਸਵੰਤ ਦਮਨ, ਡਾ. ਸਤੀਸ਼ ਵਰਮਾ, ਹਰਜੀਤ ਕੈਂਥ, ਅਸ਼ੋਕ ਪੁਰੀ, ਰਾਜਵਿੰਦਰ ਸਮਰਾਲਾ, ਬਲਕਾਰ ਸਿੱਧੂ, ਕਮਲ ਨੈਨ ਸਿੰਘ ਸੇਖੋਂ, ਸਵੈਰਾਜ ਸੰਧੂ, ਨਰਿੰਦਰ ਨੀਨਾ, ਰੰਜੀਵਨ ਸਿੰਘ, ਸੰਜੀਵ ਦੀਵਾਨ, ਜਸਬੀਰ ਗਿੱਲ, ਅਮਨ ਭੋਗਲ ਨੇ ਰੰਗਮੰਚ ਦੇ ਖੇਤਰ ਵਿੱਚ ਨਾਟ-ਲੇਖਣੀ ਅਤੇ ਅਦਾਕਰੀ ਰਾਹੀਂ ਭਰਪੂਰ ਹਾਜ਼ਰੀ ਲਗਵਾਉਣ ਦੇ ਨਾਲ ਨਾਲ ਫਿਲਮਾਂ ਅਤੇ ਸੀਰੀਅਲਾਂ ਵਿੱਚ ਵੀ ਸਰਗਰਮ ਹਨ

ਵੈਸੇ ਤਾਂ ਪੰਜਾਬੀ ਫਿਲਮ ਨਿਰਦੇਸ਼ਕ/ਨਿਰਮਾਤਾ ਕਿਸੇ ਕਿਸਮ ਦਾ ਜ਼ੋਖਮ ਲੈਣ ਤਾਂਪਾਸਾ ਵੱਟਦੇ ਹੋਏ ਆਪਣੀਆਂ ਫਿਲਮਾ ਵਿੱਚ ਹੀਰੋ/ਹੀਰੋਇਨ ਪਹਿਲਾਂ ਤੋਂ ਹੀ ਗਾਇਕੀ ਦੇ ਖੇਤਰ ਜਾਣੇ-ਪਛਾਣੇ ਚਿਹਰੇ ਲੈਣਾ ਵਾਜਿਬ ਸਮਝਦੇ ਹਨ ਪਰ ਹਰੀਸ਼ ਵਰਮਾ, ਦੇਵ ਖਰੋੜ, ਬੀਨੂੰ ਢਿੱਲੋਂ, ਜਸਪਿੰਦਰ ਚੀਮਾ, ਸਾਵਣ ਰੂਪੋਵਾਲੀ ਨੇ ਰੰਗਮੰਚ ਤੋਂ ਹੁੰਦੇ ਹੋਏ ਫਿਲਮਾਂ ਵਿੱਚ ਵੀ ਆਪਣੀ ਗੋਲਣਯੋਗ ਥਾਂ ਬਣਾ ਲਈ

ਦੇਸ਼/ਵਿਦੇਸ਼ ਵਿੱਚ ਰੰਗਕਰਮੀ ਦੇ ਤੌਰ ’ਤੇ ਆਪਣੀ ਪਛਾਣ ਬਣਾ ਚੁੱਕੇ ਨਿਰਮਲ ਰਿਸ਼ੀ, ਸਰਦਾਰ ਸੋਹੀ, ਜਤਿੰਦਰ ਕੌਰ, ਅਮਰੀਕ ਗਿੱਲ, ਰਾਣਾ ਜੰਗ ਬਹਾਦਰ, ਮਲਕੀਤ ਰੌਣੀ, ਬੀ. ਐੱਨ ਸ਼ਰਮਾ, ਗੁਰਪ੍ਰੀਤ ਘੁੱਗੀ, ਮੰਨਤ ਸਿੰਘ, ਦਿਲਾਵਰ ਸਿੱਧੂ, ਕਰਮਜੀਤ ਅਨਮੋਲ, ਅਨੀਤਾ ਦੇਵਗਨ, ਬਨਇੰਦਰਜੀਤ ਬਨੀ, ਹਰਦੀਪ ਗਿੱਲ, ਏਕਤਾ ਬੀ. ਪੀ. ਸਿੰਘ, ਕੁਲ ਸਿੱਧੂ, ਨੀਟਾ ਮਹਿੰਦਰਾ, ਅਨੀਤਾ ਸ਼ਬਦੀਸ਼, ਬਲਜੀਤ ਜ਼ਖਮੀ, ਕੁਲਦੀਪ ਸ਼ਰਮਾ, ਲਖਵਿੰਦਰ ਸਿੰਘ, ਗੁਰਪ੍ਰੀਤ ਕੌਰ ਭੰਗੂ, ਸੈਵੀ ਸਤਵਿੰਦਰ ਕੌਰ, ਰਮਨਦੀਪ ਢਿੱਲੋਂ, ਡਾ. ਸਾਹਿਬ ਸਿੰਘ, ਰਾਜਿੰਦਰ ਰੋਜ਼ੀ ਫਿਲਮਾਂ ਅਤੇ ਟੀ.ਵੀ. ਸੀਰੀਅਲਾਂ ਵਿੱਚ ਵੀ ਬੇਹਤਰੀਨ ਕਾਰਗੁਜ਼ਾਰੀ ਦਿਖਾ ਰਹੇ ਹਨ

ਇਸੇ ਤਰ੍ਹਾਂ ਸੁਨੀਤਾ ਧੀਰ, ਵਰਿਆਮ ਮਸਤ, ਹਰਜੀਤ ਕੈਂਥ, ਕਮਲ ਨੈਨ ਸਿੰਘ ਸੇਖੋਂ, ਰਾਣਾ ਰਣਬੀਰ, ਸੈਮੂਅਲ ਜ਼ੋਨ, ਲੱਖਾ ਲਹਿਰੀ, ਅਨੀਤਾ ਮੀਤ, ਰੁਪਿੰਦਰ ਕੌਰ ਰੂਪੀ, ਅਮਨ ਭੋਗਲ ਵੀ ਪੰਜਾਬੀ ਯੂਨੀਵਿਰਸਟੀ ਦੇ ਰੰਗਮੰਚ ਤੇ ਟੈਲੀਵਿਜ਼ਨ ਵਿਭਾਗ ਅਤੇ ਪੰਜਾਬ ਯੂਨੀਵਰਸਟੀ ਦੇ ਇੰਡੀਅਨ ਥੀਏਟਰ ਤੋਂ ਸਿਖਲਾਈ ਲੈ ਕੇ ਰੰਗਮੰਚ, ਪੰਜਾਬੀ ਸਿਨੇਮਾ ਅਤੇ ਟੀ. ਵੀ. ਸੀਰੀਅਲਾਂ ਵਿੱਚ ਸਰਗਰਮ ਹਨ

ਕਲਾ ਦਾ ਕਿਸੇ ਵੀ ਖੇਤਰ ਨੂੰ ਜੇ ਕੋਈ ਗੰਭੀਰਤਾ ਨਾਲ ਲੈ ਲਵੇ ਤਾਂ ਰੁੱਝ ਜਾਣਾ ਕੁਦਰਤੀ ਹੈ ਪਰ ਹਿੰਦੀ ਅਤੇ ਖੇਤਰੀ ਫਿਲਮਾਂ ਜਾਂ ਟੀ.ਵੀ. ਸੀਰੀਅਲਾਂ ਵਿੱਚ ਵਿਅਸਤ ਹੋਣ ਦੇ ਬਾਵਜੂਦ ਤਕਰੀਬਨ ਬਹੁਤੇ ਰੰਗਕਰਮੀ ਆਪਣੇ ਪਹਿਲੇ ਸ਼ੌਕ ਰੰਗਮੰਚ ਲਈ ਇਸ਼ਕ ਬਰਕਰਾਰ ਰੱਖਦੇ ਹੋਏ ਨਿੱਜੀ ਤੌਰ ’ਤੇ ਜਾਂ ਆਪਣੀਆਂ ਨਾਟ-ਮੰਡਲੀਆਂ ਨਾਲ ਰੰਗਮੰਚ ਦੇ ਖੇਤਰ ਵਿੱਚ ਵੀ ਸਰਗਰਮੀਆ ਰੁਕਣ ਨਹੀਂ ਦਿੰਦੇਕਈ ਤਾਂ ਪੇਸ਼ੇ ਵਜੋਂ ਵਕੀਲ, ਅਧਿਆਪਕ ਜਾਂ ਕਿਸੇ ਹੋਰ ਵਿਭਾਗ ਵਿੱਚ ਮੁਲਾਜ਼ਮਤ ਵੀ ਕਰ ਰਹੇ ਹਨਮਿਸਾਲ ਦੇ ਤੌਰ ’ਤੇ ਰਮਨਦੀਪ ਢਿੱਲੋਂ ਪੇਸ਼ੇ ਵਜੋਂ ਅਧਿਆਪਕ, ਨਰਿੰਦਰ ਪਾਲ ਨੀਨਾ ਜੂਨੀਅਰ ਇੰਜੀਨੀਅਰ, ਲਖਵਿੰਦਰ ਮੇਲ ਨਰਸ, ਰੰਜੀਵਨ ਸਿੰਘ ਵਕੀਲ ਹਨ

ਕਿਸੇ ਵੀ ਕਿਸਮ ਦੇ ਬਦਲਾਅ ਨਾਲ ਇੱਕ ਵਾਰ ਤਾਂ ਚਿੰਤਾ ਹੋਣੀ ਕੁਦਰਤੀ ਹੈਰੰਗਮੰਚ ਭਾਵੇਂ ਸਦੀਆਂ ਪਹਿਲਾਂ ਹੋਂਦ ਵਿੱਚ ਆ ਚੁੱਕਾ ਸੀ ਪਰ ਸਿਨੇਮੇ ਰੇਡੀਓ ਤੇ ਟੀ.ਵੀ. ਦੀ ਆਮਦ ਨੇ ਰੰਗਮੰਚੀ ਕਾਮਿਆਂ ਵਿੱਚ ਚਿੰਤਾ ਪੈਦਾ ਕੀਤੀਪਰ ਸਮਾਂ ਪਾਅ ਕੇ ਇਹ ਇੱਕ ਦੂਜੇ ਦੇ ਪੂਰਕ ਬਣੇਇਸੇ ਤਰ੍ਹਾਂ ਹੁਣ ਸੋਸ਼ਲ ਮੀਡੀਆ ਉੱਪਰ ਚੱਲ ਰਹੇ ਨੈਟਫਲੈਕਸ, ਐਮਾਜ਼ੌਨ, ਓ.ਟੀ. ਟੀ. ਪੀ. ਵਰਗੇ ਹੋਰ ਕਈ ਚੈਨਲ ਸਰਗਰਮ ਹਨਇਹ ਵੱਖਰੀ ਗੱਲ ਹੈ ਕਿ ਇਹ ਹਾਲੇ ਤਕ ਸੈਂਸਰ ਬੋਰਡ ਜਾਂ ਹੋਰ ਸਬੰਧਤ ਕਾਨੂੰਨ ਦੇ ਘੇਰੇ ਤੋਂ ਬਾਹਰ ਹਨਉਮੀਦ ਕੀਤੀ ਜਾ ਸਕਦੀ ਹੈ ਕਿ ਰੰਗਮੰਚ, ਫਿਲਮਾਂ ਅਤੇ ਟੀ.ਵੀ. ਸਮੇਤ ਹੋਰ ਸਾਰੇ ਮੰਨੋਰਜਨ ਦੇ ਚੈਨਲ ਇੱਕ ਦੂਜੇ ਦੇ ਪੂਰਕ ਬਣਨਗੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3484)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਸੰਜੀਵਨ ਸਿੰਘ

ਸੰਜੀਵਨ ਸਿੰਘ

Mohali, Punjab, India.
Phone: (91 - 94174 - 60656)

Email: (sanjeevan2249@gmail.com)

More articles from this author