Sanjeevan7ਕਮਾਨੇ ਵਾਲਾ ਖਾਏਗਾ, ਲੁਟਨੇ ਵਾਲਾ ਜਾਏਗਾ, ਨਯਾ ਜ਼ਮਾਨਾ ਆਏਗਾ - ਸ਼ਬਾਨਾ ਆਜ਼ਮੀ ...
(3 ਨਵੰਬਰ 2018)

 

IPTA2018

ਕਮਾਨੇ ਵਾਲਾ ਖਾਏਗਾ, ਲੁਟਨੇ ਵਾਲਾ ਜਾਏਗਾ, ਨਯਾ ਜ਼ਮਾਨਾ ਆਏਗਾ - ਸ਼ਬਾਨਾ ਆਜ਼ਮੀ

ਮੈਂ ਇਪਟਾ ਦੀ ਬਦੌਲਤ ਹਾਂ, ਇਪਟਾ ਫੁਹੜ ਅਤੇ ਅਸ਼ਲੀਲ ਗੀਤ ਨਹੀ ਗਾਉਂਦੀ - ਕਨ੍ਹਈਆ ਕੁਮਾਰ

ਉੱਚ ਵਰਗ ਹੀ ਦਲਿਤਾਂ ਨਾਲ ਭੇਦ-ਭਾਵ ਨਹੀ ਕਰਦਾ, ਉੱਚ ਵਰਗ ਅਤੇ ਦਲਿਤ ਵਰਗ ਆਪਸ ਵਿਚ ਵੀ ਵਿਤਕਰਾ ਕਰਦੇ ਹਨ - ਸੰਜੀਵਨ

ਦੇਸ਼ ਭਰ ਦੇ ਇਪਟਾ (ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ) ਕਾਰਕੁਨਾਂ ਅਤੇ ਕਲਾਕਾਰਾਂ ਦੇ ਇਪਟਾ ਦੀ 75ਵੀਂ ਵਰ੍ਹੇ-ਗੰਢ ਮੌਕੇ ਨਿਰੋਏ ਅਤੇ ਲੋਕਾਈ ਦੀ ਬਾਤ ਪਾਉਂਦੇ ਪੰਜ ਰੋਜ਼ਾ ਰਾਸ਼ਟਰੀ ਸੱਭਿਆਚਾਰਕ ਉਤਸਵ ਨੇ ਪਟਨਾ ਸ਼ਾਹਿਰ ਆਪਣੇ ਰੰਗ ਵਿਚ ਰੰਗ ਦਿੱਤਾ75 ਨਗਾੜਿਆ ਦੀ ਗੂੰਜ ਨਾਲ, ਇਪਟਾ ਦੀ ਕਾਰਕੁਨ ਅਤੇ ਫਿਲਮ ਅਭਿਨੇਤਰੀ ਸ਼ਬਾਨਾ ਆਜ਼ਮੀ, ਇਪਟਾ ਨਾਲ ਸਬੰਧਤ ਸਮਾਜਿਕ ਕਾਰਕੁਨ ਕਨ੍ਹਈਆ ਕੁਮਾਰ ਨੇ ਇਪਟਾ ਦੇ ਮੁੱਢਲੇ ਬਾਨੀਆਂ ਵਿਚ ਸ਼ੁਮਾਰ ਕੈਫ਼ੀ ਆਜ਼ਮੀ ਅਤੇ ਪੀ. ਸੀ. ਜੋਸ਼ੀ ਨਗਰ ਸਟੇਡੀਅਮ ਪਟਨਾ ਵਿਖੇ ਇਪਟਾ ਦੀ ਬਿਹਾਰ ਇਕਾਈ ਵੱਲੋਂ ਇਪਟਾ ਦੇ ਵੱਖ-ਵੱਖ ਸੂਬਿਆਂ ਦੇ ਹਜ਼ਾਰਾਂ ਦੀ ਗਿਣਤੀ ਦੇ ਬੇਮਿਸਾਲ ਇਕੱਠ ਵਿਚ ਭਾਰਤ ਦੇ ਵਿਭਿੰਨ ਸੱਭਿਆਚਾਰ ਦੀ ਝਲਕ ਪੇਸ਼ ਕਰਦੀ ਰੈਲੀ ਉਪਰੰਤ ਇਪਟਾ ਦੀ ਝੰਡਾ ਰਸਮ ਅਤੇ ਰਾਸ਼ਟਰੀ ਗੀਤ ਤੋਂ ਬਾਦ ਸ਼ਬਾਨਾ ਆਜ਼ਮੀ ਨੇ ਕਿਹਾ ਕਿ ਮੈਂ ਆਪਣੀ ਸੁਰਤ ਲਾਲ ਝੰਡੇ ਦੀ ਛਤਰ–ਛਾਇਆ ਹੇਠ ਸੰਭਾਲੀ ਹੈਇਪਟਾ ਨੇ ਮੇਰੀ ਜ਼ਿੰਦਗੀ ਅਤੇ ਅਦਾਕਾਰੀ ਵਿਚ ਮਹੱਤਪੂਰਣ ਤਬਦੀਲੀ ਲਿਆਂਦੀ ਹੈਅੱਜ ਮੁਲਕ ਨੂੰ ਧਰਮਾਂ ਵਿਚ ਵੰਡ ਕੇ ਸੱਤਾ ਪ੍ਰਾਪਤ ਕਰਨ ਦੇ ਯਤਨ ਹੋ ਰਹੇ ਹਨਸ਼ਬਾਨਾ ਨੇ ਇਪਟਾ ਨੂੰ ਨਵਾਂ ਨਾਹਰਾ “ਕਮਾਨੇ ਵਾਲਾ ਖਾਏਗਾ, ਲੁਟਨੇ ਵਾਲਾ ਜਾਏਗਾ, ਨਯਾ ਜ਼ਮਾਨਾ ਆਏਗਾ’ ਦੇ ਕੇ ਆਪਣੀ ਤਕਰੀਰ ਮੁਕਾਈ

ਕਨ੍ਹਈਆ ਕੁਮਾਰ ਨੇ ਕਿਹਾ ਮੈਂ ਅੱਜ ਜੋ ਵੀ ਹਾਂ, ਉਸਦਾ ਕਾਰਣ ਇਪਟਾ ਹੈਮੈਂ ਖੁਦ ਬਚਪਨ ਵਿਚ ਇਪਟਾ ਪਟਨਾ ਦਾ ਮੈਂਬਰ ਰਿਹਾ ਹਾਂਇਪਟਾ ਫੁਹੜ ਅਤੇ ਅਸ਼ਲੀਲ ਗੀਤ ਨਹੀਂ ਗਾਉਂਦੀਰਾਨਜੀਤਿਕ, ਸਮਾਜਿਕ ਅਤੇ ਸੱਭਿਆਚਾਰਕ ਪ੍ਰਦੂਸ਼ਣ ਅਤੇ ਟੁੱਟ-ਭੱਜ ਦੇ ਦੌਰ ਵਿਚ ਅੱਜ ਕੋਈ ਚਣੌਤੀ ਦੇ ਸਕਦਾ ਹੈ ਤਾਂ ਉਹ ਰੰਮਗਮੰਚ ਅਤੇ ਕਲਾ ਦੀਆਂ ਹੋਰ ਵਿਧਾਵਾਂ ਹਨਇਸ ਮੌਕੇ ਇਪਟਾ ਦੇ ਮੁੱਢਲੇ ਬਾਨੀਆਂ ਵਿਚ ਸ਼ੁਮਾਰ ਪ੍ਰਿਥਵੀ ਰਾਜ ਕਪੂਰ ਦੀ ਪੋਤੀ ਸੰਜਨਾ ਕਪੂਰ, ਅੰਜਨ ਸ੍ਰੀਵਾਸਤਵ, ਸੁਲਭਾ ਆਰੀਅਯ, ਅਵਤਾਰ ਗਿੱਲ, ਪ੍ਰਵੀਨ ਗੋਹਾ, ਐੱਮ.ਕੇ ਰੈਣਾ ਤੋਂ ਇਲਾਵਾ ਰਾਸ਼ਟਰੀ ਇਪਟਾ ਦੇ ਅਹੁਦੇਦਾਰ ਵੀ ਮੌਜੂਦ ਸਨ

ਭਾਰਤ ਵਿਚ ਦਲਿਤ ਵਰਗ ਨਾਲ ਹੋ ਰਹੇ ਵਿਤਕਰੇ ਅਤੇ ਭੇਦ-ਭਾਵ ਬਾਰੇ ਹੋਏ ਸੈਮੀਨਾਰ ਵਿਚ ਹਿੱਸਾ ਲੈਂਦੇ ਇਪਟਾ, ਪੰਜਾਬ ਦੇ ਜਨਰਲ ਸਕੱਤਰ ਨੇ ਕਿਹਾ ਕਿ ਉੱਚ ਵਰਗ ਹੀ ਦਲਿਤਾਂ ਨਾਲ ਭੇਦ-ਭਾਵ ਨਹੀਂ ਕਰਦਾ, ਉੱਚ ਵਰਗ ਅਤੇ ਦਲਿਤ ਵਰਗ ਵੀ ਆਪਸ ਵਿਚ ਵਿਤਕਰਾ ਕਰਦੇ ਹਨਬ੍ਰਾਹਮਣਾਂ ਵਿਚ ਸਾਰਸਵਤ ਬ੍ਰਹਾਮਣ, ਗੋਡ ਬ੍ਰਾਹਮਣਾਂ ਨੂੰ ਆਪਣੇ ਤੋਂ ਨੀਵਾਂ ਸਮਝਦੇ ਹਨਜੱਟਾਂ ਵਿਚ ਗਰੇਵਾਲਾਂ ਅਤੇ ਵਿਰਕਾਂ ਨਾਲ ਸਿੱਧੂ-ਬਰਾੜ ਮਿਲਦੇ ਵਰਤਦੇ ਨਹੀਂਦਲਿਤਾਂ ਵਿਚ ਕੱਪੜਾ ਬੁਣਨ ਵਾਲੇ ਚਮੜੇ ਦਾ ਕੰਮ ਕਰਨ ਵਾਲਿਆਂ ਨੂੰ ਨੀਵਾਂ ਅਤੇ ਚਮੜੇ ਦਾ ਕੰਮ ਕਰਨ ਵਾਲੇ ਝਾੜੂ ਮਾਰਨ ਵਾਲਿਆਂ ਨੂੰ ਆਪਣੇ ਤੋਂ ਹੀਣਾ ਸਮਝਦੇ ਹਨ

ਭਾਰਤ ਭਰ ਦੀਆਂ ਇਪਟਾ ਇਕਾਈਆਂ, ਪੰਜਾਬ, ਮੱਧ ਪ੍ਰਦੇਸ਼, ਕਰਨਾਟਕਾ, ਅਸਾਮ, ਤਾਮਿਲਨਾਡੂ, ਚੰਡੀਗੜ੍ਹ, ਝਾਰਖੰਡ, ਮਹਾਰਾਸ਼ਟਰਾ, ਤੇਲੰਨਗਾਨਾ, ਦਿੱਲੀ, ਯੂ.ਪੀ., ਕੇਰਲਾ, ਪੱਛਮੀ ਬੰਗਾਲ, ਰਾਜਸਥਾਨ, ਉਤਰਖੰਡ, ਛੱਤੀਸਗੜ ਦੇ ਤਕਰੀਬਨ ਦੋ ਹਜ਼ਾਰ ਕਾਰਕੁਨਾਂ/ਕਲਾਕਾਰਾਂ ਵੱਲੋਂ ਆਪੋ-ਆਪਣੇ ਖੇਤਰਾਂ ਦੀ ਪ੍ਰਸਥਿਤੀ ਅਤੇ ਰਸਮੋ-ਰਿਵਾਜ਼ ਬਿਆਨਦੇ ਨਾਟਕ, ਓਪੇਰੇ, ਕਲਾਸੀਕਲ ਗਾਇਨ, ਨੁੱਕੜ-ਨਾਟਕ, ਕੋਰੀਓਗਰਾਫੀ, ਲੋਕ-ਗੀਤਾਂ ਅਤੇ ਲੋਕ-ਨਾਚਾਂ ਦੇ ਪ੍ਰਦਰਸ਼ਨ ਤੋਂ ਇਲਾਵਾ ਦੇਸ਼ ਦੀ ਮੌਜੂਦਾ ਸੱਭਿਆਚਾਰਕ, ਸਮਾਜਿਕ ਅਤੇ ਰਾਜਨੀਨਿਤਕ ਹਾਲਤ ਬਾਰੇ ਵਿਚਾਰ-ਮਸ਼ਵਰੇ ਵੀ ਕੀਤੇ

ਇਪਟਾ, ਪੰਜਾਬ ਦੀਆਂ ਨਾਟ-ਟੋਲੀਆਂ ਅਤੇ ਸੱਭਿਆਚਾਰਕ ਸੰਸਥਾਵਾਂ ਦੇ ਸਾਢੇ ਤਿੰਨ ਦਰਜਨ ਕਲਾਕਾਰਾਂ ਅਤੇ ਕਰਕੁਨਾਂ ਵੱਲੋਂ ਪੰਜਾਬ ਦੀ ਲੋਕਾਈ ਦੀ ਬਾਤ ਪਾਉਂਦੀਆਂ ਸੱਭਿਆਚਾਰਕ ਅਤੇ ਰੰਗਮੰਚੀ ਵੰਨਗੀਆਂ ਅਧੀਨ ਚਾਹਤ ਅਤੇ ਅਨਮੋਲ ਰੂਪੋਵਾਲੀ ਦੀ ਬੁਲੰਦ ਅਵਾਜ਼ ਨੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾਇਪਟਾ ਖੰਨਾ ਵੱਲੋਂ, ਜਗਦੀਸ਼ ਖੰਨਾ ਦਾ ਲਿਖਿਆ, ਉਨ੍ਹਾਂ ਅਤੇ ਅਮਨ ਭੋਗਲ ਵੱਲੋਂ ਨਿਰਦੇਸ਼ਿਤ ਇਸਤਰੀ ਜਾਤੀ ਦੀ ਸੰਵੇਦਨਾ ਅਤੇ ਵੇਦਨਾ ਬਿਆਨ ਕਰਦਾ ਨਾਟਕ “ਅੰਤਹੀਣ”, ਇਪਟਾ ਗੁਰਦਾਸਪੁਰ ਵੱਲੋਂ ਡਾ. ਸੁਰੇਸ਼ ਮਹਿਤਾ ਵੱਲੋਂ ਭਾਰਤੀ ਸਮਾਜ ਵਿਚ ਜਾਤ-ਪਾਤ ਦੀ ਜਕੜ ਦੀ ਗੱਲ ਕਰਦੀ ਕੋਰੀਓਗ੍ਰਾਫੀ “ਸ਼ੂਦਰ”, ਇਪਟਾ ਸੰਗਰੂਰ ਵੱਲੋਂ ਤੇਰਾ ਸਿੰਘ ਚੰਨ ਦਾ ਲਿਖਿਆ, ਦਿਲਬਾਰਾ ਸਿੰਘ ਅਤੇ ਕਿਰਨਪਾਲ ਗਾਗਾ ਵੱਲੋਂ ਸੰਸਾਰ ਭਰ ਵਿਚ ਅਮਨ ਦਾ ਸੁਨੇਹਾ ਦਿੰਦਾ ਓਪੇਰਾ “ਫੁੱਲਾਂ ਦਾ ਸੁਨੇਹਾ”, ਇਪਟਾ ਕਪੂਰਥਲ ਵੱਲੋਂ ਇੰਦਰਜੀਤ ਰੂਪੋਵਾਲੀ ਦਾ ਨਿਰਦੇਸ਼ਤ ਨਾਟਕ “ਚਿੜੀ ਤੇ ਕਾਂ”, ਸਾਵਣ ਰੂਪੋਵਾਲੀ ਦੀ ਰਹਿਨੁਮਾਈ ਹੇਠ ਗਿੱਧੇ ਦੀਆਂ ਪੇਸ਼ਕਾਰੀਆਂ ਪ੍ਰਭਾਸ਼ਾਲੀ ਰਹੀਆਂਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜੀਤ ਕੈਂਥ, ਐਡਵੋਕੇਟ ਸੰਪੂਰਨ ਸਿੰਘ, ਕੁਲਦੀਪ ਧੀਮਾਨ, ਸਰਬਜੀਤ ਰੂਪੋਵਾਲੀ, ਜੋਗਿੰਦਰ ਕੌਰ, ਬ੍ਰਿਜ ਲਾਲ ਅਤੇ ਐਡਵਵੋਕੇਟ ਬਲਬੀਰ ਸਿੰਘ ਪੰਜਾਬ ਨੇ ਸ਼ਮੂਲੀਅਤ ਕੀਤੀ

*****

(1376)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਸੰਜੀਵਨ ਸਿੰਘ

ਸੰਜੀਵਨ ਸਿੰਘ

Mohali, Punjab, India.
Phone: (91 - 94174 - 60656)

Email: (sanjeevan2249@gmail.com)

More articles from this author