VijayKumarPri7ਸਮਾਗਮ ਖੁਸ਼ੀ ਦਾ ਹੋਵੇ ਜਾਂ ਫਿਰ ਗਮੀ ਦਾ, ਲੋਕ ਖਾਣੇ ਉੱਤੇ ਇੰਜ ਟੁੱਟ ਕੇ ...
(23 ਸਤੰਬਰ 2025)


ਹਰ ਬੰਦਾ ਚਾਹੁੰਦਾ ਹੈ ਕਿ ਉਹ ਤੰਦੁਤਰਸਤ
, ਸਿਹਤਮੰਦ ਅਤੇ ਲੰਬੀ ਜ਼ਿੰਦਗੀ ਜੀਵੇਕੋਈ ਵੀ ਬਿਮਾਰੀ ਉਸਦੇ ਨੇੜੇ ਨਾ ਆਵੇਉਸਦੇ ਸਰੀਰ ਵਿੱਚ ਪੂਰੀ ਚੁਸਤੀ ਅਤੇ ਫੁਰਤੀ ਹੋਵੇਉਸ ਨੂੰ ਕਦੇ ਡਾਕਟਰ ਕੋਲ ਨਾ ਜਾਣਾ ਪਵੇਉਹ ਜੋ ਕੁਝ ਵੀ ਖਾਵੇ, ਉਹ ਉਸ ਨੂੰ ਝੱਟ ਹਜ਼ਮ ਹੋ ਜਾਵੇ। ਪਰ ਸਿਹਤਮੰਦ, ਤੰਦਰੁਸਤ ਅਤੇ ਲੰਬੀ ਜ਼ਿੰਦਗੀ ਜਿਊਣ ਲਈ ਸਾਨੂੰ ਆਪਣੇ ਸਰੀਰ ਨੂੰ ਸਿਹਤਮੰਦ ਅਤੇ ਤੰਦਰੁਸਤ ਰੱਖਣ ਲਈ ਸਾਡੇ ਕੀ ਫਰਜ਼ ਹਨ, ਜ਼ਿਆਦਾਤਰ ਲੋਕ ਜਾਣਦੇ ਹੋਏ ਵੀ ਉਨ੍ਹਾਂ ਉੱਤੇ ਅਮਲ ਨਹੀਂ ਕਰਦੇਇੱਕ ਤਿੱਬਤੀ ਕਹਾਵਤ ਹੈ ਕਿ ਆਪਣੀ ਭੁੱਖ ਨਾਲੋਂ ਅੱਧਾ ਖਾਓ, ਦੁੱਗਣਾ ਤੁਰੋ-ਫਿਰੋ, ਤਿਗੁਣਾ ਹੱਸੋ ਅਤੇ ਬਿਨਾਂ ਮਾਪ ਦੇ ਪ੍ਰੇਮ ਕਰੋ, ਇਹੋ ਸੁਖੀ ਅਤੇ ਸੁੱਚਜੇ ਜੀਵਨ ਦਾ ਰਾਜ ਹੈਜ਼ਿਆਦਾਤਰ ਲੋਕ ਖਾਣ ਲੱਗਿਆਂ ਆਪਣੀ ਭੁੱਖ ਤੋਂ ਅੱਧਾ ਤਾਂ ਕੀ ਸਗੋਂ ਬਿਨਾਂ ਹਿਸਾਬ ਲਾਏ ਖਾਂਦੇ ਹਨਉਹ ਇੰਜ ਖਾਂਦੇ ਹਨ, ਜਿਵੇਂ ਉਹ ਪਹਿਲੀ ਅਤੇ ਆਖਰੀ ਵਾਰ ਖਾ ਰਹੇ ਹੋਣਉਹ ਆਪਣੇ ਪੇਟ ਨੂੰ ਕੂੜਾਦਾਨ ਬਣਾ ਦਿੰਦੇ ਹਨਅੱਜ ਦੇ ਯੁਗ ਵਿੱਚ ਬਹੁਗਿਣਤੀ ਉਨ੍ਹਾਂ ਲੋਕਾਂ ਦੀ ਹੈ, ਜਿਹੜੇ ਨਿਰੋਗ ਜ਼ਿੰਦਗੀ ਦੇ ਅਸੂਲ ਕਿੰਨਾ ਖਾਣਾ, ਕਦੋਂ ਖਾਣਾ ਅਤੇ ਕਿਵੇਂ ਖਾਣਾ ਉੱਤੇ ਅਮਲ ਕਰਨ ਨੂੰ ਧਿਆਨ ਵਿੱਚ ਹੀ ਨਹੀਂ ਰੱਖਦੇਸਮਾਗਮ ਖੁਸ਼ੀ ਦਾ ਹੋਵੇ ਜਾਂ ਫਿਰ ਗਮੀ ਦਾ, ਲੋਕ ਖਾਣੇ ਉੱਤੇ ਇੰਜ ਟੁੱਟ ਕੇ ਪੈਂਦੇ ਹਨ ਜਿਵੇਂ ਖਾਣਾ ਮੁੱਕ ਜਾਣਾ ਹੋਵੇ ਪਰ ਖਾਣੇ ਨਾਲ ਮੇਜ਼ ਭਰੇ ਪਏ ਹੁੰਦੇ ਹਨਡਾਕਟਰੀ ਨਿਯਮਾਂ ਅਨੁਸਾਰ ਰਾਤ ਦਾ ਖਾਣਾ ਰਾਤ ਸੱਤ ਵਜੇ ਤੋਂ ਪਹਿਲਾਂ ਖਾਓ, ਉਸ ਨੂੰ ਪਚਾਉਣ ਲਈ ਤੁਰੋ-ਫਿਰੋ। ਪਰ ਜ਼ਿਆਦਾਤਰ ਲੋਕਾਂ ਦਾ ਰਾਤ ਦਾ ਖਾਣਾ ਖਾਣ ਦਾ ਕੋਈ ਸਮਾਂ ਹੀ ਨਹੀਂ ਅਤੇ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਨਾਲੋਂ ਉਹ ਟੈਲੀਵਿਜ਼ਨ ਵੇਖਣਾ ਅਤੇ ਫੋਨ ਚਲਾਉਣਾ ਜ਼ਿਆਦਾ ਜ਼ਰੂਰੀ ਸਮਝਦੇ ਹਨਇਹ ਜੱਗ ਜ਼ਾਹਿਰ ਸਚਾਈ ਹੈ ਕਿ ਜ਼ਰੂਰਤ ਤੋਂ ਜ਼ਿਆਦਾ ਫਾਸਟ ਫੂਡ ਬਿਮਾਰੀਆਂ ਦਾ ਘਰ ਹੈ ਪਰ ਲੋਕਾਂ ਨੇ ਉਸ ਨੂੰ ਰੋਟੀ ਦੀ ਥਾਂ ਖਾਣਾ ਸ਼ੁਰੂ ਕਰ ਦਿੱਤਾ ਹੈਹੋਟਲਾਂ ਵਿੱਚ ਖਾਣੇ ਤੋਂ ਪਹਿਲਾਂ ਸਟਾਰਟਰ ਦੇ ਨਾਂ ਉੱਤੇ ਫਾਸਟ ਫੂਡ ਪਰੋਸਿਆ ਜਾਂਦਾ ਹੈਸਿਹਤਮੰਦ ਜ਼ਿੰਦਗੀ ਗੁਜ਼ਾਰਨ ਲਈ ਹਰ ਬੰਦੇ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਖਾਣਾ ਦਵਾਈ ਵਾਂਗ ਖਾਓ, ਨਹੀਂ ਤਾਂ ਦਵਾਈ ਖਾਣੇ ਵਾਂਗ ਖਾਣੀਆਂ ਪੈਣਗੀਆਂ

ਸਿਹਤਮੰਦ ਜ਼ਿੰਦਗੀ ਜਿਊਣ ਲਈ ਦੁੱਗਣਾ ਚੱਲਣਾ ਲੋਕਾਂ ਦੀ ਜ਼ਿੰਦਗੀ ਵਿੱਚੋਂ ਮਨਫੀ ਹੁੰਦਾ ਜਾ ਰਿਹਾ ਹੈਚੱਲਣ ਦਾ ਭਾਵ ਸੈਰ ਕਰਨ ਤੋਂ ਹੈਸੈਰ ਲੰਬੀ ਅਤੇ ਉਸ ਖੁੱਲ੍ਹੀ ਡੁੱਲੀ ਥਾਂ ਉੱਤੇ ਹੋਣੀ ਚਾਹੀਦੀ ਹੈ, ਜਿੱਥੇ ਸਰੀਰ ਨੂੰ ਤਾਜ਼ੀ, ਪ੍ਰਦੂਸ਼ਣ ਰਹਿਤ ਹਵਾ ਮਿਲੇ। ਪਰ ਬਹੁਗਿਣਤੀ ਉਨ੍ਹਾਂ ਲੋਕਾਂ ਦੀ ਹੈ, ਜਿਹੜੇ ਸੈਰ ਨਾ ਕਰਨ ਦਾ ਕਾਰਨ ਸਮਾਂ ਨਾ ਹੋਣਾ ਦੱਸਦੇ ਹਨਅਜੋਕੇ ਯੁਗ ਵਿੱਚ ਲੋਕ ਮੋਬਾਇਲ ਫੋਨ, ਕੰਪਿਊਟਰ ਅਤੇ ਟੈਲੀਵਿਜ਼ਨ ਉੱਤੇ ਕਈ ਕਈ ਘੰਟੇ ਗੁਜ਼ਾਰ ਦਿੰਦੇ ਹਨ ਪਰ ਉਨ੍ਹਾਂ ਕੋਲ ਸੈਰ ਲਈ ਸਮਾਂ ਨਹੀਂ ਹੁੰਦਾਵੱਧ ਤੋਂ ਵੱਧ ਪੈਸਾ ਕਮਾਕੇ ਅਮੀਰ ਹੋਣ ਦੀ ਦੌੜ ਅਤੇ ਕੰਮਾਂ ਦੇ ਰੁਝੇਵਿਆਂ ਵਿੱਚ ਲੋਕਾਂ ਦੇ ਮੂੰਹ ਤੋਂ ਇਹ ਸੁਣਨ ਨੂੰ ਮਿਲਦਾ ਹੈ ਕਿ ਸੈਰ ਕਰਨ ਲਈ ਸਮਾਂ ਹੀ ਨਹੀਂ ਮਿਲਦਾ ਪਰ ਉਨ੍ਹਾਂ ਨੂੰ ਇਹ ਪੁੱਛਿਆ ਜਾਣਾ ਬਣਦਾ ਹੈ ਕਿ ਚੰਗੀ ਸਿਹਤ ਤੋਂ ਬਿਨਾਂ ਪੈਸਾ ਵੀ ਕਿਸ ਕੰਮ ਦਾ ਹੈ? ਬਿਨਾਂ ਚੰਗੀ ਸਿਹਤ ਤੋਂ ਕੰਮ ਕਿਵੇਂ ਕੀਤਾ ਜਾ ਸਕੇਗਾ? ਸੈਰ ਨਾ ਕਰਨ ਦੀ ਆਦਤ ਵਾਲੇ ਲੋਕਾਂ ਨੇ ਸੈਰ ਦੇ ਅਰਥ ਆਪਣੇ ਹਿਸਾਬ ਨਾਲ ਕੱਢਣੇ ਸ਼ੁਰੂ ਕਰ ਦਿੱਤੇ ਹਨਉਹ ਘਰ ਦੇ ਬਰਾਂਡੇ, ਵਿਹੜੇ ਅਤੇ ਗਲੀ-ਮੁਹੱਲੇ ਵਿੱਚ ਘੁੰਮਣ ਨੂੰ ਸੈਰ ਕਰਨਾ ਸਮਝਣ ਲੱਗ ਪਏ ਹਨਰਾਤ ਨੂੰ ਦੇਰ ਨਾਲ ਸੌਣਾ, ਸਵੇਰੇ ਦੇਰ ਨਾਲ ਉੱਠਣਾ ਜ਼ਿਆਦਾਤਰ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣਦਾ ਜਾ ਰਿਹਾ ਹੈਅਮ੍ਰਿਤ ਵੇਲੇ ਉੱਠਕੇ ਕੁਦਰਤ ਨਾਲ ਇੱਕ ਮਿੱਕ ਹੋਣਾ ਬੀਤੇ ਸਮੇਂ ਦੀ ਗੱਲ ਬਣਦਾ ਜਾ ਰਿਹਾ ਹੈਲੋਕ ਸੈਰ ਕਰਨਾ ਉਦੋਂ ਸ਼ੁਰੂ ਕਰਦੇ ਹਨ ਜਦੋਂ ਸਰੀਰ ਤੁਰਨ ਜੋਗਾ ਨਹੀਂ ਰਹਿੰਦਾਡਾਕਟਰ ਸੈਰ ਕਰਨ ਸਮੇਂ ਚੁੱਪ ਚਾਪ ਅਤੇ ਇਕੱਲੇ ਕਰਨ ਦੀ ਸਲਾਹ ਦਿੰਦੇ ਹਨ ਪਰ ਲੋਕ ਹੁਣ ਸੈਰ ਕਰਨ ਨਹੀਂ ਮੋਬਾਇਲ ਸੁਣਨ ਜਾਂਦੇ ਹਨ

ਜੇਕਰ ਤਿੱਗਣਾ ਹੱਸਣ ਦੀ ਗੱਲ ਕੀਤੀ ਜਾਵੇ ਤਾਂ ਤਣਾਅ, ਅਮੀਰ ਹੋਣ ਦੀ ਲਾਲਸਾ, ਕੰਮਾਂ ਦੇ ਰੁਝੇਵਿਆਂ, ਦੂਜਿਆਂ ਤੋਂ ਅੱਗੇ ਨਿਕਲਣ ਦੀ ਦੌੜ ਅਤੇ ਆਪਸੀ ਵੈਰ ਵਿਰੋਧ ਨੇ ਮਨੁੱਖ ਤੋਂ ਕੁਦਰਤੀ ਹਾਸਾ ਹੱਸਣਾ ਤਾਂ ਖੋਹ ਹੀ ਲਿਆ ਹੈਹੁਣ ਤਾਂ ਉਹ ਪਾਰਕਾਂ ਵਿੱਚ ਤਾੜੀਆਂ ਮਾਰ ਕੇ ਅਤੇ ਫੋਨ ਦੀਆਂ ਵੀਡਿਉ ਦੇਖ ਕੇ ਨਕਲੀ ਹਾਸਾ ਹੱਸਣ ਜੋਗਾ ਰਹਿ ਗਿਆ ਹੈਅਜੋਕੇ ਯੁਗ ਵਿੱਚ ਮਨੁੱਖ ਨੇ ਬਾਹਰ ਤਾਂ ਕੀ ਹੱਸਣਾ, ਉਹ ਆਪਣੇ ਪਰਿਵਾਰ ਵਿੱਚ ਵੀ ਨਹੀਂ ਹੱਸਦਾ ਕਿਉਂਕਿ ਪਰਿਵਾਰ ਦੇ ਸਾਰੇ ਜੀਅ ਆਪਣੇ ਆਪਣੇ ਫੋਨਾਂ ਚ ਰੁੱਝੇ ਹੋਣ ਕਾਰਨ ਇੱਕ ਦੂਜੇ ਨਾਲ ਗੱਲਬਾਤ ਵੀ ਨਹੀਂ ਕਰਦੇਮਨੁੱਖ ਪਰਾਇਆਂ ਨਾਲ ਕੀ, ਆਪਣਿਆਂ ਨਾਲ ਵੀ ਪ੍ਰੇਮ ਮਾਪ ਤੋਲ ਕੇ ਹੀ ਕਰਦਾ ਹੈਲਾਲਚ ਵਿੱਚ, ਸਵਾਰਥ, ਹਉਮੈਂ ਅਤੇ ਤੰਗ ਸੋਚ ਨੇ ਮਨੁੱਖੀ ਸੰਬੰਧਾਂ ਵਿੱਚ ਆਈਆਂ ਤਰੇੜਾਂ ਦੀਆਂ ਪਰਤਾਂ ਨੂੰ ਹੋਰ ਡੂੰਘਾ ਕਰ ਦਿੱਤਾ ਹੈਹੁਣ ਇੱਕ ਦੂਜੇ ਵੱਲ ਮੂੰਹ ਹੋਣ ਦੀ ਬਜਾਏ ਪਿੱਠਾਂ ਹੁੰਦੀਆਂ ਜਾ ਰਹੀਆਂ ਹਨਇਸ ਤਿੱਬਤੀ ਕਹਾਵਤ ਉੱਤੇ ਅਮਲ ਨਾ ਕਰਨ ਦੇ ਕਾਰਨ ਹੀ ਕਰੋੜਾਂ ਲੋਕ ਸ਼ੂਗਰ, ਬਲੱਡ ਪ੍ਰੈੱਸ਼ਰ, ਕੈਂਸਰ, ਦਿਮਾਗ ਅਤੇ ਹੋਰ ਭਿਅੰਕਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨਉਹ ਜ਼ਿੰਦਗੀ ਦਾ ਅਨੰਦ ਲੈਣ ਦੀ ਬਜਾਏ ਜ਼ਿੰਦਗੀ ਢੋਹਣ ਲਈ ਮਜਬੂਰ ਹਨਲੋਕ ਡਾਕਟਰੀ ਹਦਾਇਤਾਂ ਦਾ ਉਦੋਂ ਪਾਲਣ ਕਰਨਾ ਸ਼ੁਰੂ ਕਰਦੇ ਹਨ, ਜਦੋਂ ਸਰੀਰ ਬਿਮਾਰੀਆਂ ਨਾਲ ਘਿਰ ਜਾਂਦੇ ਹਨ; ਸੈਰ, ਯੋਗ ਅਤੇ ਕਸਰਤ ਉਦੋਂ ਸ਼ੁਰੂ ਕਰਦੇ ਹਨ ਜਦੋਂ ਸਰੀਰ ਇਹ ਕਰਨ ਦੇ ਯੋਗ ਨਹੀਂ ਰਹਿੰਦਾਜੇਕਰ ਮਨੁੱਖ ਭੁੱਖ ਤੋਂ ਅੱਧਾ ਖਾਵੇ, ਦੁੱਗਣਾ ਚੱਲੇ ਅਤੇ ਮਨ ਤੋਂ ਤਿੱਗਣਾ ਹੱਸੇ ਤਾਂ ਉਸ ਨੂੰ ਡਾਕਟਰ ਕੋਲ ਜਾਣ ਦੀ ਬਹੁਤ ਘੱਟ ਲੋੜ ਪਵੇਗੀ ਅਤੇ ਉਹ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਜੀਅ ਸਕੇਗਾ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Principal Vijay Kumar

Principal Vijay Kumar

Phone: (91 - 98726 - 27136)
Email: (vijaykumarbehki@gmail.com)

More articles from this author