VijayKumarPr7ਇੱਕ ਦਿਨ ਮਾਮਾ ਜੀ ਦਾ ਸੁਨੇਹਾ ਆਇਆ ਕਿ ਬੈਂਕ ਵਿੱਚ ਪੋਸਟਾਂ ਨਿਕਲੀਆਂ ਹਨਫਾਰਮ ਭਰ ਦੇ। ਮੈਂ ਫਾਰਮ ਭਰਕੇ ..
(2 ਫਰਵਰੀ 2024)
ਇਸ ਸਮੇਂ ਪਾਠਕ: 420.


ਲੇਖ ਦੇ ਇਹ ਸ਼ਬਦ ਕਿਸੇ ਅਦਾਲਤ ਅੱਗੇ ਮੁਕੱਦਮੇ ਵਾਲੇ ਲੋਕਾਂ ਨੂੰ ਆਵਾਜ਼ ਮਾਰਨ ਵਾਲੇ ਅਰਦਲੀ ਦੇ ਨਹੀਂ ਸਨ, ਸਗੋਂ ਸਾਡੀ ਦਸਵੀਂ ਜਮਾਤ ਦੇ ਇੰਚਾਰਜ ਅਤੇ ਅੰਗਰੇਜ਼ੀ ਅਧਿਆਪਕ ਸਰਦਾਰ ਹਰਜਿੰਦਰ ਸਿੰਘ ਜੀ ਦੇ ਸਨ
ਸਾਡੀ ਜਮਾਤ ਦਾ ਸੈਕਸ਼ਨ ‘ਏਸੀਇਹ ਇੱਕ ਕੁਦਰਤੀ ਇਤਫ਼ਾਕ ਸੀ ਕਿ ਦਸਵੀਂ ਜਮਾਤ ਦੇ ਤਿੰਨਾਂ ਸੈਕਸ਼ਨਾਂ ਵਿੱਚੋਂ ਸਾਡੇ ਸੈਕਸ਼ਨ ‘ਏਵਿੱਚ ਇੱਕ ਵਿਦਿਆਰਥੀ, ਜਿਸਦਾ ਨਾਂ ਕ੍ਰਿਸ਼ਨ ਕੁਮਾਰ ਸੀ, ਨੂੰ ਛੱਡਕੇ ਸਾਰੇ ਵਿਦਿਆਰਥੀ ਪੜ੍ਹਨ ਨੂੰ ਕਾਫੀ ਹੁਸ਼ਿਆਰ ਸਨਸਾਡੇ ਸਾਰੇ ਵਿਸ਼ਿਆਂ ਦੇ ਅਧਿਆਪਕਾਂ ਨੂੰ ਇਹ ਉਮੀਦ ਸੀ ਕਿ ਕ੍ਰਿਸ਼ਨ ਕੁਮਾਰ ਤੋਂ ਬਿਨਾਂ ਜਮਾਤ ਦੇ ਸਾਰੇ ਵਿਦਿਆਰਥੀਆਂ ਦੀ ਫਸਟ ਡਿਵੀਜ਼ਨ ਆਵੇਗੀਸਾਡੇ ਜ਼ਮਾਨੇ ਵਿੱਚ ਫਸਟ ਡਿਵੀਜ਼ਨ ਆਉਣੀ ਬਹੁਤ ਮਾਇਨੇ ਰੱਖਦੀ ਸੀਇੱਕ ਦੋਂਹ ਵਿਦਿਆਰਥੀਆਂ ਦੇ ਬੋਰਡ ਵਿੱਚੋਂ ਮੈਰਿਟ ਆਉਣ ਦੇ ਵੀ ਆਸਾਰ ਸਨਭਾਵੇਂ ਸਾਰੇ ਵਿਸ਼ਿਆਂ ਦੇ ਅਧਿਆਪਕ ਕਾਫੀ ਯਤਨਸ਼ੀਲ ਸਨ ਕਿ ਦੂਜੇ ਬੱਚਿਆਂ ਵਾਂਗ ਕ੍ਰਿਸ਼ਨ ਕੁਮਾਰ ਦੀ ਵੀ ਦਸਵੀਂ ਜਮਾਤ ਵਿੱਚੋਂ ਫਸਟ ਡਿਵੀਜ਼ਨ ਆ ਜਾਵੇ, ਪਰ ਅਧਿਆਪਕਾਂ ਨੂੰ ਕ੍ਰਿਸ਼ਨ ਕੁਮਾਰ ਤੋਂ ਆਪਣੀ ਇਹ ਉਮੀਦ ਪੂਰੀ ਹੁੰਦੀ ਨਹੀਂ ਲਗਦੀ ਸੀ, ਕਿਉਂਕਿ ਉਸਦਾ ਬੌਧਿਕ ਪੱਧਰ ਤਾਂ ਠੀਕ ਸੀ, ਪਰ ਉਸ ਦੀਆਂ ਕੁਝ ਪਰਿਵਾਰਕ ਮਜਬੂਰੀਆਂ ਸਨਉਹ ਸੱਤ ਕਿਲੋਮੀਟਰ ਦੀ ਦੂਰੀ ਤੋਂ ਸਾਡੇ ਪਿੰਡ ਦੇ ਸਕੂਲ ਵਿੱਚ ਪੜ੍ਹਨ ਆਉਂਦਾ ਸੀਸਕੂਲ ਘੱਟ ਹੋਣ ਕਾਰਨ ਉਸ ਨੂੰ ਉਹੀ ਸਕੂਲ ਨੇੜੇ ਪੈਂਦਾ ਸੀਉਸਦੇ ਪਿੰਡ ਵਿੱਚ ਕੋਈ ਟਿਊਸ਼ਨ ਪੜ੍ਹਾਉਣ ਵਾਲਾ ਨਾ ਮਿਲਣ ਕਾਰਨ ਉਸ ਨੂੰ ਪੜ੍ਹਾਈ ਵਿੱਚ ਔਖ ਆਉਂਦੀ ਸੀਉਸਦੇ ਪਰਿਵਾਰ ਦੀ ਆਰਥਿਕ ਹਾਲਤ ਵੀ ਚੰਗੀ ਨਹੀਂ ਸੀ ਅੰਗਰੇਜ਼ੀ ਵਿਸ਼ੇ ਵਿਚ ਥੋੜ੍ਹਾ ਕਮਜ਼ੋਰ ਹੋਣ ਕਾਰਨ ਸਾਡੇ ਅੰਗਰੇਜ਼ੀ ਅਧਿਆਪਕ ਹਰਜਿੰਦਰ ਸਿੰਘ ਉਸ ਨੂੰ ਪੜ੍ਹਨ ਲਈ ਜ਼ਿਆਦਾ ਜ਼ੋਰ ਪਾਉਂਦੇ ਰਹਿੰਦੇ ਸਨਕ੍ਰਿਸ਼ਨ ਕੁਮਾਰ ਦਾ ਜਮਾਤ ਦਾ ਰੋਲ ਨੰਬਰ ਸੋਲਾਂ ਸੀ

ਅੰਗਰੇਜ਼ੀ ਅਧਿਆਪਕ ਹਰਜਿੰਦਰ ਸਿੰਘ ਜਦੋਂ ਵੀ ਜਮਾਤ ਵਿੱਚ ਪੜ੍ਹਾਉਂਦੇ, ਉਹ ਸਭ ਤੋਂ ਪਹਿਲਾਂ ਕ੍ਰਿਸ਼ਨ ਕੁਮਾਰ ਤੋਂ ਹੀ ਆਪਣੇ ਪੜ੍ਹਾਏ ਹੋਏ ਬਾਰੇ ਸਬਕ ਬਾਰ ਪੁੱਛਦੇਜਮਾਤ ਵਿੱਚ ਹੋਏ ਟੈੱਸਟ ਬਾਰੇ ਸਭ ਤੋਂ ਪਹਿਲਾਂ ਉਸ ਤੋਂ ਹੀ ਪੁੱਛਦੇਉਹ ਕ੍ਰਿਸ਼ਨ ਕੁਮਾਰ ਦਾ ਨਾਂ ਲੈਣ ਦੀ ਬਜਾਏ, ਉਸ ਨੂੰ ਇਹ ਕਹਿਕੇ ਬੁਲਾਉਂਦੇ ‘ਰੋਲ ਨੰਬਰ ਸੋਲਾਂ ਹਾਜ਼ਰ ਹੋ’ ਅੰਗਰੇਜ਼ੀ ਅਧਿਆਪਕ ਨੂੰ ਵੇਖਕੇ ਬਾਕੀ ਅਧਿਆਪਕਾਂ ਨੇ ਵੀ ਉਸ ਨੂੰ ‘ਰੋਲ ਨੰਬਰ ਸੋਲਾਂ ਹਾਜ਼ਰ ਹੋਕਹਿਕੇ ਬੁਲਾਉਣਾ ਸ਼ੁਰੂ ਕਰ ਦਿੱਤਾਅਧਿਆਪਕਾਂ ਨੂੰ ਵੇਖਕੇ ਜਮਾਤ ਦੇ ਵਿਦਿਆਰਥੀ ਵੀ ਉਸ ਨੂੰ ‘ਰੋਲ ਨੰਬਰ ਸੋਲਾਂ ਹਾਜ਼ਰ ਹੋਕਹਿਕੇ ਛੇੜਨ ਲੱਗ ਪਏਕ੍ਰਿਸ਼ਨ ਕੁਮਾਰ ਬਹੁਤ ਹੀ ਸੰਵੇਦਨਸ਼ੀਲ ਸੁਭਾਅ ਦਾ ਮੁੰਡਾ ਸੀਉਹ ਆਪਣੇ ਨਾਂ ਦੀ ਬਜਾਏ ‘ਰੋਲ ਨੰਬਰ ਸੋਲਾਂ ਹਾਜ਼ਰ ਹੋ’ ਕਹਿਣ ਕਾਰਨ ਪ੍ਰੇਸ਼ਾਨ ਹੋ ਜਾਂਦਾਕਦੇ ਕਦੇ ਤਾਂ ਉਹ ਰੋ ਵੀ ਪੈਂਦਾ

ਕ੍ਰਿਸ਼ਨ ਕੁਮਾਰ ਨਾਲ ਮੇਰੀ ਕਾਫੀ ਨੇੜਤਾ ਸੀਉਸ ਨਾਲ ਮੇਰੀ ਨੇੜਤਾ ਹੋਣ ਦੇ ਦੋ ਕਾਰਨ ਸਨਇੱਕ ਤਾਂ ਸਾਡੀ ਦੋਹਾਂ ਦੇ ਪਰਿਵਾਰਾਂ ਦੀ ਪੇਤਲੀ ਆਰਥਿਕ ਹਾਲਤ, ਦੂਜਾ ਦੋਹਾਂ ਦੇ ਬੌਧਿਕ ਪੱਧਰ ਦਾ ਬਹੁਤਾ ਜ਼ਿਆਦਾ ਫਰਕ ਨਹੀਂ ਸੀ ਮੈਨੂੰ ਮੇਰੇ ਮਾਮਾ ਜੀ ਥੋੜ੍ਹਾ ਬਹੁਤ ਪੜ੍ਹਾ ਦਿੰਦੇ ਸਨ, ਇਸ ਲਈ ਮੈਂ ਘਰੋਂ ਪੜ੍ਹਕੇ ਆਉਂਦਾ ਸੀਉਹ ਕਦੇ ਕਦੇ ਅੱਧੀ ਛੁੱਟੀ ਵੇਲੇ ਬਹੁਤ ਹੀ ਭਾਵੁਕ ਹੋ ਕੇ ਕਹਿੰਦਾ, “ਯਾਰ, ਮੇਰਾ ਦਿਲ ਤਾਂ ਕਰਦਾ ਹੈ ਕਿ ਮੈਂ ਪੜ੍ਹਾਈ ਹੀ ਛੱਡ ਦੇਵਾਂ। ਸਾਡੇ ਪਰਿਵਾਰ ਵਿੱਚ ਪਹਿਲਾਂ ਕਿਹੜਾ ਕੋਈ ਪੜ੍ਹਿਆ ਹੈਇਸ ਵਿੱਚ ਮੇਰਾ ਕੀ ਕਸੂਰ ਹੈ? ਮੈਂ ਤਾਂ ਆਪਣੇ ਵੱਲੋਂ ਬਹੁਤ ਮਿਹਨਤ ਕਰਦਾ ਹਾਂਅਧਿਆਪਕ ਮੇਰਾ ਨਾਂ ਲੈ ਕੇ ਵੀ ਤਾਂ ਬੁਲਾ ਸਕਦੇ ਨੇਤਾਂ ਕੀ ਹੋਇਆ ਜੇਕਰ ਅਸੀਂ ਗਰੀਬ ਹਾਂਅਧਿਆਪਕ ਤਾਂ ਛੱਡੋ, ਜਮਾਤ ਦੇ ਬੱਚੇ ਵੀ ਮੈਨੂੰ ‘ਰੋਲ ਨੰਬਰ ਸੋਲਾਂ ਹਾਜ਼ਰ ਹੋਕਹਿਕੇ ਹੀ ਬੁਲਾਉਂਦੇ ਹਨ

ਕ੍ਰਿਸ਼ਨ ਕੁਮਾਰ ਨੇ ਸਕੂਲ ਬਦਲਣ ਦਾ ਵੀ ਮਨ ਬਣਾਇਆ ਸੀ ਪਰ ਦੂਜੇ ਸਕੂਲ ਉਸਦੇ ਘਰ ਤੋਂ ਜ਼ਿਆਦਾ ਦੂਰ ਹੋਣ ਕਰਕੇ ਉਸਦੇ ਪਿਤਾ ਜੀ ਨੇ ਸਕੂਲ ਬਦਲਣ ਤੋਂ ਨਾਂਹ ਕਰ ਦਿੱਤੀ ਸੀਕ੍ਰਿਸ਼ਨ ਕੁਮਾਰ ਨੇ ਮੇਰੇ ਇਹ ਕਹਿਣ ’ਤੇ ਕਿ ਦਸਵੀਂ ਦੀ ਪ੍ਰੀਖਿਆ ਨੂੰ ਚਾਰ ਪੰਜ ਮਹੀਨੇ ਤਾਂ ਰਹਿ ਗਏ ਹਨ, ਇਸ ਤੋਂ ਬਾਅਦ ਉਸਨੇ ਕਾਲਜ ਹੀ ਚਲੇ ਜਾਣਾ ਹੈ, ਉਸਨੇ ਸਕੂਲ ਬਦਲਣ ਦਾ ਆਪਣਾ ਇਰਾਦਾ ਬਦਲ ਲਿਆਦਸਵੀਂ ਜਮਾਤ ਦੀ ਵਿਦਾਇਗੀ ਪਾਰਟੀ ਤੋਂ ਬਾਅਦ ਉਸਨੇ ਬਹੁਤ ਹੀ ਭਾਵੁਕ ਹੋ ਕੇ ਕਿਹਾ, “ਯਾਰ, ਮੈਂ ਵੀ ਅੱਗੇ ਪੜ੍ਹਨਾ ਚਾਹੁੰਦਾ ਹਾਂ, ਜੇਕਰ ਤੂੰ ਮੇਰੇ ਪਿੰਡ ਆ ਕੇ ਮੇਰੇ ਪਿਤਾ ਜੀ ਨੂੰ ਕਹਿ ਦੇਵੇਂ ਤਾਂ ਉਹ ਮੰਨ ਜਾਣਗੇ

ਮੈਂ ਉਸ ਨੂੰ ਹਾਂ ਕਰ ਦਿੱਤੀਅਖੀਰਲੇ ਪਰਚੇ ਵਾਲੇ ਦਿਨ ਉਹ ਮੈਨੂੰ ਇੱਕ ਵਾਰ ਫਿਰ ਆਪਣੇ ਘਰ ਆਉਣ ਲਈ ਕਹਿਕੇ ਗਿਆ, ਪਰ ਮੈਨੂੰ ਪਿਤਾ ਜੀ ਦੀ ਬਿਮਾਰੀ ਨੇ ਮੈਨੂੰ ਉਸਦੇ ਪਿੰਡ ਜਾਣ ਦੀ ਫੁਰਸਤ ਨਹੀਂ ਮਿਲਣ ਦਿੱਤੀਦਸਵੀਂ ਜਮਾਤ ਦਾ ਨਤੀਜਾ ਆ ਗਿਆਕ੍ਰਿਸ਼ਨ ਕੁਮਾਰ ਦੀ ਦਸਵੀਂ ਜਮਾਤ ਵਿੱਚੋਂ ਦਸ ਨੰਬਰਾਂ ਪਿੱਛੇ ਫਸਟ ਡਿਵੀਜ਼ਨ ਰਹਿ ਗਈ ਮੈਨੂੰ ਉਮੀਦ ਸੀ ਕਿ ਕ੍ਰਿਸ਼ਨ ਕੁਮਾਰ ਆਪਣਾ ਚਾਲ ਚੱਲਣ ਅਤੇ ਨੰਬਰਾਂ ਦਾ ਸਰਟੀਫਿਕੇਟ ਲੈਣ ਜ਼ਰੂਰ ਆਵੇਗਾ ਤੇ ਸਾਡੇ ਘਰ ਮੈਨੂੰ ਮਿਲਣ ਆਵੇਗਾ ਪਰ ਮੇਰੀ ਉਮੀਦ ਉੱਤੇ ਪਾਣੀ ਫਿਰ ਗਿਆਉਸ ਸਾਲ ਮੈਂ ਵੀ ਕਾਲਜ ਵਿੱਚ ਦਾਖਲ ਨਹੀਂ ਹੋ ਸਕਿਆਉਸ ਤੋਂ ਬਾਅਦ ਅਸੀਂ ਇੱਕ ਦੂਜੇ ਨੂੰ ਨਹੀਂ ਮਿਲੇਸਮੇਂ ਦੇ ਵਕਫੇ ਨਾਲ ਸਾਡੀ ਨੇੜਤਾ ਬੀਤੇ ਸਮੇਂ ਦੀ ਗੱਲ ਬਣਕੇ ਰਹਿ ਗਈਮੈਂ ਆਪਣੇ ਬੜੇ ਪੁੱਤਰ ਦੇ ਪੀ.ਐੱਮ.ਟੀ ਦੇ ਟੈੱਸਟ ਲਈ ਇੱਕ ਯੂਨੀਵਰਸਟੀ ਦਾ ਫਾਰਮ ਚੰਡੀਗੜ੍ਹ ਦੇ ਇੱਕ ਕੋਚਿੰਗ ਸੈਂਟਰ ਵਿੱਚ ਜਮ੍ਹਾਂ ਕਰਵਾਉਣਾ ਸੀਕੋਚਿੰਗ ਸੈਂਟਰ ਦੇ ਕਾਊਂਟਰ ’ਤੇ ਮੈਡਮ ਨੇ ਦਾਖਲਾ ਫਾਰਮ ਦੇ ਨਾਲ ਲੱਗੇ ਡ੍ਰਾਫਟ ਨੂੰ ਵੇਖਕੇ ਕਿਹਾ, “ਸਰ, ਤੁਹਾਡਾ ਡ੍ਰਾਫਟ ਠੀਕ ਨਹੀਂ ਬਣਿਆਜੇਕਰ ਫਾਰਮ ਜਮ੍ਹਾਂ ਕਰਵਾਉਣ ਹੈ ਤਾਂ ਨਵਾਂ ਡ੍ਰਾਫਟ ਬਣਾਕੇ ਲੈਕੇ ਆਓ

ਮੈਂ ਉਸ ਮੈਡਮ ਤੋਂ ਬੈਂਕ ਬਾਰੇ ਪੁੱਛਕੇ ਡ੍ਰਾਫਟ ਬਣਾਉਣ ਲਈ ਬੈਂਕ ਵਿੱਚ ਪਹੁੰਚ ਗਿਆਮੈਂ ਬੈਂਕ ਦੇ ਇੱਕ ਬੈਂਚ ਉੱਤੇ ਬੈਠਾ ਡ੍ਰਾਫਟ ਬਣਾਉਣ ਲਈ ਫਾਰਮ ਭਰ ਰਿਹਾ ਸੀ ਕਿ ਇੱਕ ਉਮਰ ਦਰਾਜ਼ ਵਿਅਕਤੀ ਨੇ ਮੇਰੇ ਮੋਢੇ ਉੱਤੇ ਹੱਥ ਰੱਖਦੇ ਹੋਏ ਕਿਹਾ, “ਸਰ, ਤੁਹਾਨੂੰ ਔਹ ਸਾਹਮਣੇ ਵਾਲੀ ਕੁਰਸੀ ਉੱਤੇ ਬੈਠੇ ਸਾਡੇ ਬੈਂਕ ਦੇ ਬਾਬੂ ਜੀ ਬੁਲਾ ਰਹੇ ਨੇ

ਮੈਂ ਹੈਰਾਨ ਸਾਂ ਕਿ ਇਸ ਬੈਂਕ ਵਿੱਚ ਮੈਨੂੰ ਕੌਣ ਬੁਲਾ ਸਕਦਾ ਹੈ? ਉਸ ਵਿਅਕਤੀ ਨੂੰ ਬੈਂਕ ਡ੍ਰਾਫਟ ਬਣਾਉਣ ਤੋਂ ਬਾਅਦ ਆਉਣ ਲਈ ਕਹਿਕੇ ਮੈਂ ਮੁੜ ਫਾਰਮ ਭਰਨ ਲੱਗ ਪਿਆਪਰ ਉਸਨੇ ਫਿਰ ਕਿਹਾ, “ਸਰ, ਤੁਸੀਂ ਚੱਲੋ, ਸਰ ਆਪ ਹੀ ਤੁਹਾਡਾ ਡ੍ਰਾਫਟ ਬਣਵਾ ਦੇਣਗੇ।”

ਮੈਂ ਫਾਰਮ ਭਰਨਾ ਵਿੱਚ ਹੀ ਛੱਡਕੇ ਦੱਸੀ ਹੋਈ ਕੁਰਸੀ ਕੋਲ ਪਹੁੰਚ ਗਿਆਮੈਂ ਤਾਂ ਅਜੇ ਕੁਝ ਬੋਲਣ ਵਾਲਾ ਹੀ ਸੀ ਕਿ ਕੁਰਸੀ ਉੱਤੇ ਬੈਠੇ ਬੈਂਕ ਦੇ ਬਾਬੂ ਨੇ ਖੜ੍ਹੇ ਹੋ ਕੇ ਮੈਨੂੰ ਜੱਫੀ ਵਿੱਚ ਲੈ ਕੇ ਕਿਹਾ, “ਰੋਲ ਨੰਬਰ ਸੋਲਾਂ ਹਾਜ਼ਰ ਹੋ।”

ਦੇਰ ਬਾਅਦ ਹੋਏ ਇਸ ਮਿਲਾਪ ਨੇ ਸਾਡਾ ਵਿਦਿਆਰਥੀ ਜੀਵਨ ਸਾਡੀਆਂ ਅੱਖਾਂ ਸਾਹਮਣੇ ਲਿਆਕੇ ਖੜ੍ਹਾ ਕਰ ਦਿੱਤਾਮੈਂ ਬਹੁਤ ਹੈਰਾਨ ਸੀ ਕਿ ਕ੍ਰਿਸ਼ਨ ਕੁਮਾਰ ਇਸ ਬੈਂਕ ਵਿੱਚ ਕਿਵੇਂ ਆ ਗਿਆ? ਮਨ ਵਿੱਚ ਖਿਆਲ ਆਇਆ ਕਿ ਚਪੜਾਸੀ ਤੋਂ ਕਲਰਕ ਬਣ ਗਿਆ ਹੋਵੇਗਾਉਹ ਆਪਣੇ ਨਾਲ ਦੇ ਬਾਬੂ ਨੂੰ ਆਪਣੀ ਸੀਟ ਦਾ ਕੰਮ ਵੇਖਣ ਲਈ ਕਹਿਕੇ ਮੈਨੂੰ ਬੈਂਕ ਦੀ ਕੰਟੀਨ ਵਿੱਚ ਲੈ ਗਿਆਮੈਂ ਉਸ ਨੂੰ ਬੈਂਕ ਵਿੱਚ ਵੇਖਕੇ ਇਸ ਲਈ ਹੈਰਾਨ ਸਾਂ ਕਿਉਂਕਿ ਮੈਂ ਵੀ ਬੈਂਕ ਦੀ ਨੌਕਰੀ ਕਰਨਾ ਚਾਹੁੰਦਾ ਸਾਂ ਪਰ ਮੈਥੋਂ ਬੈਂਕ ਦਾ ਟੈੱਸਟ ਪਾਸ ਨਹੀਂ ਹੋਇਆ ਸੀਮੈਂ ਉਸ ਨੂੰ ਕਿਹਾ, “ਯਾਰ, ਮੈਂ ਉਦੋਂ ਇਹ ਸੋਚਕੇ ਤੇਰੀ ਉਡੀਕ ਕਰਦਾ ਰਿਹਾ ਕਿ ਤੂੰ ਸਕੂਲ ਸਰਟੀਫਿਕੇਟ ਲੈਣ ਆਇਆ ਮੈਨੂੰ ਜ਼ਰੂਰ ਮਿਲਣ ਆਏਂਗਾ, ਮੈਂ ਤੇਰੇ ਬਾਰੇ ਆਪਣੇ ਨਾਲ ਦੇ ਮੁੰਡਿਆਂ ਤੋਂ ਪੁੱਛਿਆ ਵੀ, ਪਰ ਕੁਝ ਪਤਾ ਨਹੀਂ ਲੱਗਾ।”

ਕ੍ਰਿਸ਼ਨ ਕੁਮਾਰ ਅੱਗੋਂ ਬੋਲਿਆ, “ਮੈਂ ਤੁਹਾਡੀ ਦੁਕਾਨ ’ਤੇ ਆਇਆ ਸੀ ਪਰ ਤੂੰ ਆਪਣੇ ਪਿਤਾ ਜੀ ਲਈ ਦਵਾਈ ਲੈਣ ਗਿਆ ਹੋਇਆ ਸੀ ... ਅੰਗਰੇਜ਼ੀ ਵਾਲੇ ਸਰ ਨੇ ਮੇਰੇ ਨੰਬਰ ਵੇਖਕੇ ਕਿਹਾ ਸੀ, - ਰੋਲ ਨੰਬਰ ਸੋਲਾਂਮੈਂ ਤੇਰੇ ਨੰਬਰ ਵੇਖਕੇ ਬਹੁਤ ਖੁਸ਼ ਹਾਂਤੂੰ ਅੱਗੇ ਵੀ ਮਿਹਨਤ ਕਰੀਂ, ਤੂੰ ਇੱਕ ਦਿਨ ਜ਼ਰੂਰ ਕੁਝ ਬਣੇਗਾ- ਸਰ ਦੀਆਂ ਗੱਲਾਂ ਨੇ ਉਨ੍ਹਾਂ ਪ੍ਰਤੀ ਮੇਰੇ ਸਾਰੇ ਗਿਲੇ ਸ਼ਿਕਵੇ ਦੂਰ ਕਰ ਦਿੱਤੇ ਸਨ

“ਮਾਂ ਨੇ ਪਿਤਾ ਜੀ ਨੂੰ ਕਹਿਕੇ ਮੈਨੂੰ ਕਾਲਜ ਵਿੱਚ ਪੜ੍ਹਾਉਣ ਲਈ ਮਨਾ ਲਿਆ ਸੀ, ਪਰ ਪਿਤਾ ਜੀ ਦੀ ਇੱਕ ਦੁਰਘਟਨਾ ਵਿੱਚ ਮੌਤ ਹੋਣ ਕਾਰਨ ਮੇਰੇ ਕਾਲਜ ਵਿੱਚ ਪੜ੍ਹਨ ਦੇ ਸੁਪਨੇ ਢਹਿ ਢੇਰੀ ਹੋ ਗਏਪਰਿਵਾਰ ਦੀ ਥੋੜ੍ਹੀ ਬਹੁਤ ਆਮਦਨ ਦਾ ਸਾਧਨ ਵੀ ਜਾਂਦਾ ਲੱਗਿਆਮੈਂ ਕੱਪੜੇ ਸਿਉਣੇ ਸਿੱਖਣ ਦਾ ਮਨ ਬਣਾ ਲਿਆ, ਪਰ ਇੱਕ ਦਿਨ ਮਾਮਾ ਜੀ ਮੈਨੂੰ ਆਪਣੇ ਨਾਲ ਚੰਡੀਗੜ੍ਹ ਲੈ ਗਏਮੈਂ ਡਰਾਫਟਸਮੈਨ ਦੀ ਆਈ.ਟੀ.ਆਈ ਕਰਨ ਦੇ ਨਾਲ ਨਾਲ ਸ਼ਾਮ ਨੂੰ ਇੱਕ ਹੋਟਲ ਵਿੱਚ ਕੰਮ ਕਰਨ ਲੱਗ ਪਿਆਆਈ .ਟੀ. ਆਈ ਦਾ ਕੋਰਸ ਪੂਰਾ ਹੋਇਆ ਹੀ ਸੀ ਕਿ ਮਾਮਾ ਜੀ ਨੇ ਇੱਕ ਦਿਨ ਮੈਨੂੰ ਕਿਹਾ, “ਕ੍ਰਿਸ਼ਨ, ਤੇਰੀ ਸਿਹਤ ਕਾਫੀ ਚੰਗੀ ਹੈ, ਨੌਕਰੀ ਪਤਾ ਨਹੀਂ ਕਦੋਂ ਮਿਲਣੀ ਹੈ, ਫੌਜ ਵਿੱਚ ਭਰਤੀ ਨਿਕਲੀ ਹੈ, ਤੂੰ ਇੱਕ ਵਾਰ ਜਾ ਕੇ ਵੇਖ ਲੈ

“ਗਰੀਬਾਂ ਦੀ ਆਪਣੀ ਕੋਈ ਮਰਜ਼ੀ ਨਹੀਂ ਹੁੰਦੀ, ਮੈਂ ਭਰਤੀ ਵੇਖਣ ਚਲਾ ਗਿਆ ਉਨ੍ਹਾਂ ਮੈਨੂੰ ਮੌਕੇ ਉੱਤੇ ਹੀ ਮੈਡੀਕਲ ਕਰਵਾਉਣ ਲਈ ਕਹਿ ਦਿੱਤਾਘਰ ਦੀ ਆਮਦਨ ਦਾ ਵਸੀਲਾ ਬਣਨ ਲਈ ਮਾਂ ਦੇ ਨਾ ਚਾਹੁੰਦੇ ਹੋਏ ਵੀ ਮੈਂ ਫੌਜ ਵਿੱਚ ਭਰਤੀ ਹੋ ਗਿਆ ਮੈਨੂੰ ਹਰਜਿੰਦਰ ਸਿੰਘ ਸਰ ਦੇ ਸ਼ਬਦਾਂ ਨੇ ਬਹੁਤ ਹੱਲਾ ਸ਼ੇਰੀ ਦਿੱਤੀਆਪਣੇ ਨਾਲ ਦੇ ਮੁੰਡਿਆਂ ਨੂੰ ਵੇਖਕੇ ਮੈਂ ਪੱਤਰ ਵਿਵਹਾਰ ਰਾਹੀਂ ਬੀ.ਏ ਕਰਨੀ ਸ਼ੁਰੂ ਕਰ ਦਿੱਤੀ ਮੈਨੂੰ ਆਪਣੇ ਅੰਗਰੇਜ਼ੀ ਵਾਲੇ ਸਰ ਉਦੋਂ ਬਹੁਤ ਯਾਦ ਆਉਂਦੇ, ਜਦੋਂ ਮੈਨੂੰ ਮੇਰੇ ਅਫਸਰ ਅਤੇ ਮੇਰੇ ਨਾਲ ਦੇ ਮੁੰਡੇ ਇਹ ਕਹਿੰਦੇ ਕਿ ਤੇਰੀ ਅੰਗੇਰਜ਼ੀ ਬਹੁਤ ਚੰਗੀ ਹੈਮੈਂ ਬਹੁਤ ਛੇਤੀ ਹੀ ਫੌਜ ਵਿੱਚ ਤਰੱਕੀਆਂ ਲੈ ਗਿਆਮਾਮਾ ਜੀ ਨੇ ਮਾਂ ਨੂੰ ਕਹਿਕੇ ਆਪਣੇ ਸਹੁਰਿਆਂ ਦੀ ਰਿਸ਼ਤੇਦਾਰੀ ਵਿੱਚ ਇੱਕ ਪੜ੍ਹੀ ਲਿਖੀ ਕੁੜੀ ਵੇਖਕੇ ਮੇਰਾ ਰਿਸ਼ਤਾ ਕਰਵਾ ਦਿੱਤਾਮੈਂ ਅਜੇ ਵਿਆਹ ਲਈ ਰੁਕਣਾ ਚਾਹੁੰਦਾ ਸੀ ਪਰ ਮਾਮਾ ਜੀ ਨੇ ਜ਼ੋਰ ਪਾਕੇ ਵਿਆਹ ਵੀ ਕਰਵਾ ਦਿੱਤਾ ਮੈਨੂੰ ਲੱਗਣ ਲੱਗਿਆ ਕਿ ਸਾਡੇ ਪਰਿਵਾਰ ਦੇ ਚੰਗੇ ਦਿਨ ਆਉਣ ਲੱਗੇ ਨੇਮੈਂ ਅਜੇ ਪਿਤਾ ਜੀ ਦਾ ਵਿਛੋੜਾ ਭੁੱਲਿਆ ਨਹੀਂ ਸੀ ਕਿ ਮਾਂ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ

“ਜਵਾਨ ਭੈਣ, ਛੋਟੇ ਭਰਾ ਦੀ ਦੇਖਭਾਲ ਲਈ ਅਤੇ ਘਰ ਵਾਲੀ ਦੇ ਜ਼ੋਰ ਪਾਉਣ ’ਤੇ ਮੈਨੂੰ ਫੌਜ ਤੋਂ ਪੈਨਸ਼ਨ ਲੈਕੇ ਆਉਣਾ ਪਿਆਮੈਂ ਬੀ.ਏ ਕਰ ਚੁੱਕਾ ਸਾਂਇੱਕ ਦਿਨ ਮਾਮਾ ਜੀ ਦਾ ਸੁਨੇਹਾ ਆਇਆ ਕਿ ਬੈਂਕ ਵਿੱਚ ਪੋਸਟਾਂ ਨਿਕਲੀਆਂ ਹਨ, ਫਾਰਮ ਭਰ ਦੇਮੈਂ ਫਾਰਮ ਭਰਕੇ ਬੈਂਕ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀਮੈਂ ਬੈਂਕ ਵਿੱਚ ਕਲਰਕ ਲੱਗ ਗਿਆ... ਮੇਰੀ ਬੇਟੀ ਪਿਛਲੇ ਸਾਲ ਪੀ.ਐੱਮ ਟੀ ਦਾ ਟੈੱਸਟ ਪਾਸ ਕਰਕੇ ਮੈਡੀਕਲ ਕਾਲਜ ਵਿੱਚ ਚਲੀ ਗਈਬੇਟਾ ਦਸਵੀਂ ਜਮਾਤ ਵਿੱਚ ਪੜ੍ਹਦਾ ਹੈਜੇਕਰ ਸਾਡੇ ਅਧਿਆਪਕ ਮੈਨੂੰ ‘ਰੋਲ ਨੰਬਰ ਸੋਲਾਂ ਹਾਜ਼ਰ ਹੋਨਾ ਕਹਿੰਦੇ ਤਾਂ ਹੋ ਸਕਦਾ ਹੈ ਕਿ ਮੈਂ ਪਿੰਡ ਵਿੱਚ ਲੋਕਾਂ ਦੇ ਕੱਪੜੇ ਸਿਊਂਦਾ ਹੁੰਦਾ।”

ਮੈਂ ਕ੍ਰਿਸ਼ਨ ਕੁਮਾਰ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਚਾਹੁੰਦਾ ਸਾਂ ਪਰ ਕੋਚਿੰਗ ਸੈਂਟਰ ਬੰਦ ਹੋਣ ਦੇ ਡਰ ਕਾਰਨ ਉਸ ਨੂੰ ਫਿਰ ਮਿਲਣ ਦੀ ਗੱਲ ਕਹਿਕੇ ਮੈਂ ਕੋਚਿੰਗ ਸੈਂਟਰ ਵੱਲ ਚੱਲ ਪਿਆਵਿਦਿਆਰਥੀ ਜੀਵਨ ਦਾ ਉਹ ਦੋਸਤ ‘ਰੋਲ ਨੰਬਰ ਸੋਲਾਂ’ ਮੈਨੂੰ ਅਕਸਰ ਹੀ ਯਾਦ ਆਉਂਦਾ ਰਹਿੰਦਾ ਹੈ

ਫਿਰ ਇੱਕ ਦਿਨ ਕ੍ਰਿਸ਼ਨ ਕੁਮਾਰ ਦਾ ਫੋਨ ਆਇਆ ਕਿ ਉਹ ਬੈਂਕ ਅਧਿਕਾਰੀ ਦਾ ਟੈੱਸਟ ਪਾਸ ਕਰਕੇ ਬੈਂਕ ਅਧਿਕਾਰੀ ਬਣ ਗਿਆ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4770)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਪ੍ਰਿੰ. ਵਿਜੈ ਕੁਮਾਰ

ਪ੍ਰਿੰ. ਵਿਜੈ ਕੁਮਾਰ

Phone: (91 - 98726 - 27136)
Email: (vijaykumarbehki@gmail.com)

More articles from this author