VijayKumarPr7ਤੁਸੀਂ ਆਪਣੇ ਟਿਉਸ਼ਨ ਵਾਲੇ ਪੈਸੇ ਬਚਾ ਕੇ ਰੱਖੋ। ਜੋ ਕੁਝ ਤੁਹਾਨੂੰ ਸਮਝ ਨਹੀਂ ਆਉਂਦਾ, ਉਹ ਕੁਝ ਮੇਰੇ ਕੋਲੋਂ
(13 ਨਵੰਬਰ 2023)
ਇਸ ਸਮੇਂ ਪਾਠਕ: 164.

 

ਉਦੋਂ ਮੈਂ ਨੌਂਵੀਂ ਜਮਾਤ ਵਿੱਚ ਪੜ੍ਹਦਾ ਸੀ ਮੈਨੂੰ ਦੂਜੇ ਵਿਸ਼ਿਆਂ ਦੇ ਮੁਕਾਬਲੇ ਹਿਸਾਬ ਦਾ ਵਿਸ਼ਾ ਥੋੜ੍ਹਾ ਜਿਹਾ ਔਖਾ ਲੱਗਦਾ ਸੀਸਾਡੇ ਹਿਸਾਬ ਵਿਸ਼ੇ ਦੇ ਅਧਿਆਪਕ ਥੋੜ੍ਹੇ ਮਿਹਨਤੀ ਘੱਟ ਸਨਜੇਕਰ ਕੋਈ ਬੱਚਾ ਉਨ੍ਹਾਂ ਨੂੰ ਹਿਸਾਬ ਦਾ ਸਵਾਲ ਦੁਬਾਰਾ ਸਮਝਾਉਣ ਲਈ ਕਹਿ ਦਿੰਦਾ ਤਾਂ ਉਹ ਅੱਗੋਂ ਉਸ ਬੱਚੇ ਨੂੰ ਇਹ ਕਹਿਕੇ ਬਿਠਾ ਦਿੰਦੇ ਕਿ ਤੈਨੂੰ ਇੱਕ ਵਾਰ ਸਮਝਾਉਣ ’ਤੇ ਸਮਝ ਕਿਉਂ ਨਹੀਂ ਆਈ, ਜਮਾਤ ਦੇ ਕਿਸੇ ਬੱਚੇ ਤੋਂ ਸਮਝ ਲੈਦੂਜੀ ਵਾਰ ਵੀ ਕਹਿਣ ’ਤੇ ਵੀ ਉਹ ਬੱਚਿਆਂ ਦੀ ਗੱਲ ਨਹੀਂ ਸੁਣਦੇ ਸਨਮੈਂ ਇੱਕ ਦਿਨ ਪਿਤਾ ਜੀ ਨੂੰ ਕਿਹਾ ਕਿ ਸਾਡਾ ਗਣਿਤ ਅਧਿਆਪਕ ਬਹੁਤਾ ਮਿਹਨਤੀ ਨਹੀਂ, ਦੂਜੇ ਸੈਕਸ਼ਨ ਦਾ ਗਣਿਤ ਅਧਿਆਪਕ ਬਹੁਤ ਮਿਹਨਤੀ ਹੈ। ਸਕੂਲ ਮੁਖੀ ਸਾਡੀ ਦੁਕਾਨ ’ਤੇ ਆਉਂਦੇ ਰਹਿੰਦੇ ਹਨ, ਤੁਸੀਂ ਉਨ੍ਹਾਂ ਨੂੰ ਕਹਿਕੇ ਮੇਰਾ ਸੈਕਸ਼ਨ ਹੀ ਬਦਲਾ ਦਿਓਪਿਤਾ ਜੀ ਨੇ ਅੱਗੋਂ ਕਿਹਾ, “ਕਾਕਾ, ਤੇਰੀ ਜਮਾਤ ਦੇ ਬਾਕੀ ਬੱਚੇ ਵੀ ਤਾਂ ਉਸੇ ਜਮਾਤ ਵਿੱਚ ਪੜ੍ਹਦੇ ਹਨਮਿਹਨਤ ਤੂੰ ਆਪ ਨਹੀਂ ਕਰਦਾ, ਨੁਕਸ ਅਧਿਆਪਕ ਵਿੱਚ ਕੱਢ ਰਿਹਾ ਹੈਂਜੇਕਰ ਪੜ੍ਹਨ ਨੂੰ ਦਿਲ ਨਹੀਂ ਕਰਦਾ ਤਾਂ ਪੜ੍ਹਾਈ ਛੱਡਕੇ ਦੁਕਾਨ ’ਤੇ ਬੈਠ

ਮੇਰੇ ਵਿੱਚ ਐਨੀ ਹਿੰਮਤ ਨਹੀਂ ਸੀ ਕਿ ਮੈਂ ਪਿਤਾ ਜੀ ਅੱਗੇ ਬੋਲ ਸਕਦਾਕੋਈ ਹੱਲ ਨਿਕਲਦਾ ਨਾ ਵੇਖ ਮੈਂ ਮਾਂ ਨੂੰ ਕਿਹਾ ਕਿ ਉਹ ਪਿਤਾ ਜੀ ਨੂੰ ਮੇਰਾ ਸੈਕਸ਼ਨ ਬਦਲਾਉਣ ਲਈ ਕਹਹਣਮਾਂ ਨੇ ਅੱਗੋਂ ਕਿਹਾ, “ਬੇਟਾ, ਤੂੰ ਕਿਸੇ ਨਾ ਕਿਸੇ ਢੰਗ ਨਾਲ ਨੌਂਵੀਂ ਜਮਾਤ ਪਾਸ ਕਰ ਲੈ, ਮੈਂ ਦਸਵੀਂ ਜਮਾਤ ਵਿੱਚ ਤੇਰਾ ਸੈਕਸ਼ਨ ਬਦਲਾਉਣ ਲਈ ਕਹਿ ਦਿਆਂਗੀ

ਮਾਂ ਦੀ ਗੱਲ ਮੇਰੇ ਮਨ ਨੂੰ ਜਚ ਗਈਮੈਂ ਸੈਕਸ਼ਨ ਬਦਲਣ ਦਾ ਵਿਚਾਰ ਛੱਡ ਦਿੱਤਾਮੈਂ ਹਿਸਾਬ ਦੇ ਵਿਸ਼ੇ ਦੀ ਟਿਉਸ਼ਨ ਰੱਖਣ ਬਾਰੇ ਸੋਚ ਰਿਹਾ ਸਾਂਪਿਤਾ ਜੀ ਨੇ ਮੇਰੀ ਸਮੱਸਿਆ ਹੱਲ ਕਰਨ ਲਈ ਹਿਸਾਬ ਦੇ ਵਿਸ਼ੇ ਦੀ ਟਿਉਸ਼ਨ ਪੜ੍ਹਾਉਣ ਵਾਲੇ ਅਧਿਆਪਕ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਸੀਸਾਡੀ ਸਤੰਬਰ ਮਹੀਨੇ ਦੀ ਪ੍ਰੀਖਿਆ ਖਤਮ ਹੋ ਚੁੱਕੀ ਸੀ

ਸਾਨੂੰ ਸਾਰੇ ਵਿਸ਼ਿਆਂ ਦੇ ਪਰਚੇ ਮਿਲ ਗਏ ਸਨ ਪਰ ਹਿਸਾਬ ਦਾ ਪਰਚਾ ਨਹੀਂ ਮਿਲ ਰਿਹਾ ਸੀ ਤੇ ਨਾ ਹੀ ਉਸ ਵਿਸ਼ੇ ਦਾ ਪੀਰੀਅਡ ਲੱਗ ਰਿਹਾ ਸੀਇੱਕ ਦਿਨ ਬੱਚੇ ਆਪਣੀ ਸਮੱਸਿਆ ਲੈ ਕੇ ਸਕੂਲ ਮੁਖੀ ਦੇ ਦਫਤਰ ਵਿੱਚ ਪਹੁੰਚ ਗਏਸਕੂਲ ਮੁਖੀ ਨੇ ਦੱਸਿਆ, “ਬੱਚਿਓ, ਮੈਨੂੰ ਤੁਹਾਡੀ ਪੜ੍ਹਾਈ ਦਾ ਫਿਕਰ ਹੈ ਤੁਹਾਡੇ ਹਿਸਾਬ ਅਧਿਆਪਕ ਦੀ ਬਦਲੀ ਹੋ ਚੁੱਕੀ ਹੈ ਤੇ ਨਵੇਂ ਅਧਿਆਪਕ ਇੱਕ ਦੋ ਦਿਨਾਂ ਵਿੱਚ ਆਉਣ ਵਾਲੇ ਹਨ

ਫਿਰ ਇੱਕ ਦਿਨ ਹਿਸਾਬ ਦੇ ਵਿਸ਼ੇ ਦਾ ਨਵਾਂ ਅਧਿਆਪਕ ਆ ਗਿਆਉਸਨੇ ਜਮਾਤ ਵਿੱਚ ਆਉਂਦਿਆਂ ਹੀ ਪਹਿਲੇ ਅਧਿਆਪਕ ਵੱਲੋਂ ਕਰਵਾਏ ਸਿਲੇਬਸ ਬਾਰੇ ਪੁੱਛ ਕੇ ਸਾਡੀ ਜਮਾਤ ਨੂੰ 20 ਨੰਬਰ ਦਾ ਟੈਸਟ ਪਾ ਦਿੱਤਾਦੂਜੇ ਦਿਨ ਵੇਖੇ ਹੋਏ ਟੈਸਟ ਬੱਚਿਆਂ ਨੂੰ ਦੇਣ ਤੋਂ ਬਾਅਦ ਉਸ ਅਧਿਆਪਕ ਨੇ ਸਾਡੀ ਜਮਾਤ ਨੂੰ ਤਿੰਨ ਵਰਗਾਂ ਵਿੱਚ ਵੰਡਕੇ ਅੱਡ ਅੱਡ ਕਤਾਰਾਂ ਵਿੱਚ ਬਿਠਾ ਦਿੱਤਾ ਤੇ ਨਾਲ ਹੀ ਆਖ ਦਿੱਤਾ ਕਿ ਤੁਸੀਂ ਮੇਰੀ ਜਮਾਤ ਵਿੱਚ ਹਰ ਰੋਜ਼ ਇਸ ਤਰ੍ਹਾਂ ਹੀ ਬੈਠਣਾ ਹੈਤੁਹਾਡੇ ਵਿੱਚੋਂ ਪਹਿਲਾ ਵਰਗ ਬਹੁਤ ਹੀ ਮਿਹਨਤੀ ਬੱਚਿਆਂ ਦਾ ਹੈ, ਜੋ ਆਪਣੇ ਅਧਿਆਪਕ ਦੀ ਗੱਲ ਧਿਆਨ ਨਾਲ ਸੁਣਦੇ ਹਨ ਤੇ ਉਸ ਉੱਤੇ ਅਮਲ ਕਰਦੇ ਹਨਇਸੇ ਲਈ ਉਨ੍ਹਾਂ ਦੇ ਟੈਸਟ ਵਿੱਚੋਂ ਸਭ ਤੋਂ ਵੱਧ ਅੰਕ ਆਏ ਹਨਦੂਜਾ ਵਰਗ ਉਨ੍ਹਾਂ ਬੱਚਿਆਂ ਦਾ ਹੈ ਜੋ ਬੱਚੇ ਘੱਟ ਮਿਹਨਤੀ ਘੱਟ ਤੇ ਲਾਪਰਵਾਹ ਹਨਤੀਜੇ ਵਰਗ ਵਿੱਚ ਉਹ ਬੱਚੇ ਹਨ ਜੋ ਸਕੂਲ ਕੇਵਲ ਜਮਾਤਾਂ ਪਾਸ ਕਰਨ ਹੀ ਆਉਂਦੇ ਹਨ, ਉਨ੍ਹਾਂ ਨੂੰ ਮਿਹਨਤ ਕਰਨ ਦਾ ਅਰਥ ਹੀ ਨਹੀਂ ਪਤਾਜਿਹੜੇ ਬੱਚੇ ਅੱਠਵੀਂ ਜਮਾਤ ਪਾਸ ਕਰ ਗਏ, ਉਹ ਨਲਾਇਕ ਨਹੀਂ ਹੋ ਸਕਦੇਤੁਹਾਨੂੰ ਤੀਜੇ ਵਰਗ ਤੋਂ ਦੂਜੇ ਵਰਗ ਵਿਚ ਦੂਜੇ ਵਰਗ ਤੋਂ ਪਹਿਲੇ ਵਰਗ ਵਿੱਚ ਆਉਣ ਲਈ ਆਪਣੀ ਤੀਜੀ ਅੱਖ ਖੋਲ੍ਹਣੀ ਪਵੇਗੀਉਹ ਤੀਜੀ ਅੱਖ ਮਿਹਨਤ ਕਰਨ ਅਤੇ ਲਾਪਰਵਾਹੀ ਬੰਦ ਕਰਨ ਦੀ ਹੁੰਦੀ ਹੈ ਮੈਂ ਪੱਥਰਾਂ ਨੂੰ ਵੀ ਹਿਸਾਬ ਪੜ੍ਹਾਉਣ ਵਾਲਾ ਅਧਿਆਪਕ ਹਾਂਮੈਂ ਆਪਣੀ ਜਮਾਤ ਦੇ ਕਿਸੇ ਵੀ ਬੱਚੇ ਨੂੰ ਟਿਉਸ਼ਨ ਨਹੀਂ ਪੜ੍ਹਨ ਦਿੰਦਾ ਪਰ ਜਿਹੜਾ ਬੱਚਾ ਪੜ੍ਹਦਾ ਨਹੀਂ, ਉਸ ਬੱਚੇ ਨਾਲ ਮੈਂ ਬਹੁਤ ਸਖ਼ਤੀ ਨਾਲ ਪੇਸ਼ ਆਉਂਦਾ ਹਾਂ
ਉਸ ਅਧਿਆਪਕ ਨੇ ਮੈਨੂੰ ਤੀਜੇ ਵਰਗ ਵਿੱਚ ਰੱਖਿਆ ਹੋਇਆ ਸੀ
ਸਾਡੀ ਜਮਾਤ ਦਾ ਨਵਾਂ ਹਿਸਾਬ ਅਧਿਆਪਕ ਪਹਿਲੇ ਅਧਿਆਪਕ ਨਾਲੋਂ ਬਿਲਕੁਲ ਅੱਡ ਸੀਉਸਨੇ ਆਉਂਦਿਆਂ ਹੀ ਸਾਡੀ ਜਮਾਤ ਦੇ ਬੱਚਿਆਂ ਤੋਂ ਪੁਸਤਕਾਂ ਚੁਕਾ ਦਿੱਤੀਆਂਉਹ ਬੱਚਿਆਂ ਨੂੰ ਕਹਿੰਦਾ ਵੀ ਕੁਝ ਨਹੀਂ ਸੀ ਪਰ ਸਖ਼ਤ ਵੀ ਬਹੁਤ ਸੀਉਹ ਜਮਾਤ ਵਿੱਚ ਜੋ ਪੜ੍ਹਾ ਦਿੰਦਾ ਸੀ, ਦੂਜੇ ਦਿਨ ਉਹ ਅੱਗੇ ਤਾਂ ਪੜ੍ਹਾਉਂਦਾ ਸੀ, ਜਦੋਂ ਪਹਿਲੇ ਦਾ ਟੈਸਟ ਲੈ ਲੈਂਦਾ ਸੀਆਪ ਨੂੰ ਤੀਜੇ ਵਰਗ ਵਿੱਚ ਪਿਆ ਵੇਖ ਮੈਨੂੰ ਆਪਣੇ ਪਿਤਾ ਜੀ ਦੀ ਗੱਲ ਯਾਦ ਆ ਗਈ ਕਿ ਪੜ੍ਹਦਾ ਤਾਂ ਤੂੰ ਆਪ ਨਹੀਂ, ਨੁਕਸ ਤੂੰ ਆਪਣੇ ਅਧਿਆਪਕ ਵਿੱਚ ਕੱਢ ਰਿਹਾ ਹੈਂਹੁਣ ਤਾਂ ਪਿਤਾ ਜੀ ਨੂੰ ਆਪਣਾ ਸੈਕਸ਼ਨ ਬਦਲਣ ਲਈ ਵੀ ਨਹੀਂ ਕਿਹਾ ਜਾ ਸਕਦਾ ਸੀਅਧਿਆਪਕ ਦੀਆਂ ਗੱਲਾਂ ਨੇ ਸਾਡੀ ਜਮਾਤ ਦੇ ਬੱਚਿਆਂ ਦੀ ਤੀਜੀ ਅੱਖ ਖੋਲ੍ਹ ਦਿੱਤੀਬੱਚੇ ਜਦੋਂ ਵੇਖੋ ਹਿਸਾਬ ਦਾ ਵਿਸ਼ਾ ਪੜ੍ਹਦੇ ਨਜ਼ਰ ਆਉਣ ਲੱਗ ਪਏਇੱਕ ਦਿਨ ਹਿਸਾਬ ਅਧਿਆਪਕ ਨੂੰ ਸਾਡੀ ਜਮਾਤ ਦੇ ਬੱਚਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਸਤੰਬਰ ਪ੍ਰੀਖਿਆ ਦਾ ਹਿਸਾਬ ਵਿਸ਼ੇ ਦਾ ਪਰਚਾ ਨਹੀਂ ਮਿਲਿਆਅਧਿਆਪਕ ਨੇ ਅੱਗੋਂ ਕਿਹਾ, “ਬੱਚਿਓ, ਦਸੰਬਰ ਮਹੀਨੇ ਵਿੱਚ ਤੁਹਾਡਾ ਟੈਸਟ ਹੋਵੇਗਾਉਸਦੀ ਤਿਆਰੀ ਹੁਣ ਤੋਂ ਸ਼ੁਰੂ ਕਰ ਦਿਓਓਹੀ ਟੈਸਟ ਤੁਹਾਡਾ ਸਤੰਬਰ ਟੈਸਟ ਹੋਵੇਗਾਉਸ ਟੈਸਟ ਦੇ ਅਧਾਰ ’ਤੇ ਹੀ ਬੱਚਿਆਂ ਦਾ ਦੂਜਾ ਤੇ ਤੀਜਾ ਵਰਗ ਬਦਲਿਆ ਜਾਵੇਗਾ ਉਸ ਅਧਿਆਪਕ ਦਾ ਜਵਾਬ ਸੁਣਕੇ ਜਮਾਤ ਦੇ ਬੱਚੇ ਹੈਰਾਨ ਹੋ ਗਏ

ਇੱਕ ਦਿਨ ਸਾਡੇ ਅਧਿਆਪਕ ਨੇ ਜਮਾਤ ਨੂੰ ਕਿਹਾ, “ਸਾਰੇ ਬੱਚੇ ਸਕੂਲ ਲੱਗਣ ਤੋਂ ਇੱਕ ਘੰਟਾ ਪਹਿਲਾਂ ਸਕੂਲ ਆਇਆ ਕਰਨਗੇਤੁਹਾਡੀ ਹਿਸਾਬ ਦੇ ਵਿਸ਼ੇ ਦੀ ਕਲਾਸ ਲੱਗਿਆ ਕਰੇਗੀ

ਕਿਸੇ ਬੱਚੇ ਦੀ ਕੀ ਮਜ਼ਾਲ ਸੀ ਕਿ ਉਹ ਸਵੇਰ ਦੀ ਕਲਾਸ ਵਿੱਚ ਨਾ ਆਉਂਦਾਸਾਡੇ ਨਾਲ ਦਸਵੀਂ ਜਮਾਤ ਵੀ ਹੁੰਦੀਅਧਿਆਪਕ ਦੋਹਾਂ ਜਮਾਤਾਂ ਨੂੰ ਦਸੰਬਰ ਟੈਸਟ ਦੀ ਤਿਆਰੀ ਕਰਵਾਉਂਦਾਨਾਲ ਦੀ ਨਾਲ ਟੈੱਸਟ ਚੈੱਕ ਕਰਕੇ ਦੇ ਦਿੱਤੇ ਜਾਂਦੇਜਿਹੜੇ ਬੱਚੇ ਦੇ ਨੰਬਰ ਘੱਟ ਹੁੰਦੇ ਉਸ ਨੂੰ ਹੁਸ਼ਿਆਰ ਬੱਚੇ ਸਵਾਲ ਸਮਝਾਉਂਦੇਹੌਲੀ ਹੌਲੀ ਉਸ ਅਧਿਪਾਪਕ ਨੇ ਬੱਚਿਆਂ ਦੇ ਮਨਾਂ ਵਿੱਚੋਂ ਹਿਸਾਬ ਵਿਸ਼ੇ ਦਾ ਡਰ ਕੱਢ ਦਿੱਤਾਇੱਕ ਦਿਨ ਜਮਾਤ ਦੇ ਮਨੀਟਰ ਨੇ ਦੋ ਤਿੰਨ ਬੱਚਿਆਂ ਦੇ ਨਾਂ ਲੈ ਕੇ ਅਧਿਆਪਕ ਨੂੰ ਦੱਸਿਆ ਕਿ ਉਹ ਕਿਸੇ ਅਧਿਆਪਕ ਕੋਲ ਟਿਉਸ਼ਨ ਪੜ੍ਹਦੇ ਹਨਅਧਿਆਪਕ ਨੇ ਉਨ੍ਹਾਂ ਬੱਚਿਆਂ ਨੂੰ ਆਪਣੇ ਕੋਲ ਬੁਲਾਇਆਉਹ ਬੱਚੇ ਇਹ ਸੋਚਕੇ ਬਹੁਤ ਡਰੇ ਹੋਏ ਸਨ ਕਿ ਅਧਿਆਪਕ ਤੋਂ ਉਨ੍ਹਾਂ ਨੂੰ ਸਜ਼ਾ ਮਿਲੇਗੀਅਧਿਆਪਕ ਨੇ ਉਨ੍ਹਾਂ ਬੱਚਿਆਂ ਨੂੰ ਜੋ ਕੁਝ ਆਖਿਆ ਉਹ ਸਜ਼ਾ ਨਾਲੋਂ ਵੀ ਜ਼ਿਆਦਾ ਸੀਅਧਿਆਪਕ ਨੇ ਕਿਹਾ, “ਬੱਚਿਓ, ਜਿਸ ਅਧਿਆਪਕ ਦੇ ਪੜ੍ਹਾਏ ਹੋਏ ਬੱਚਿਆਂ ਨੂੰ ਟਿਉਸ਼ਨ ਦੀ ਲੋੜ ਪਵੇ ਇਸਦਾ ਮਤਲਬ ਇਹ ਹੋਇਆ ਕਿ ਜਾਂ ਤਾਂ ਉਸ ਅਧਿਆਪਕ ਨੂੰ ਪੜ੍ਹਾਉਣਾ ਨਹੀਂ ਆਉਂਦਾ ਜਾਂ ਫੇਰ ਉਹ ਬੱਚੇ ਪੜ੍ਹਨਾ ਨਹੀਂ ਚਾਹੁੰਦੇ ਤੁਸੀਂ ਆਪਣੇ ਟਿਉਸ਼ਨ ਵਾਲੇ ਪੈਸੇ ਬਚਾ ਕੇ ਰੱਖੋਜੋ ਕੁਝ ਤੁਹਾਨੂੰ ਸਮਝ ਨਹੀਂ ਆਉਂਦਾ, ਉਹ ਕੁਝ ਮੇਰੇ ਕੋਲੋਂ ਜਿੰਨੀ ਵਾਰ ਮਰਜ਼ੀ ਪੁੱਛੋ

ਉਨ੍ਹਾਂ ਬੱਚਿਆਂ ਨੇ ਆਪਣੀ ਗਲਤੀ ਮੰਨਕੇ ਟਿਉਸ਼ਨ ਪੜ੍ਹਨੀ ਛੱਡ ਦਿੱਤੀ ਤੇ ਹੋਰ ਮਿਹਨਤ ਕਰਨੀ ਸ਼ੁਰੂ ਕਰ ਦਿੱਤੀਫਿਰ ਸਾਡਾ ਦਸੰਬਰ ਟੈਸਟ ਹੋਇਆ। ਅਧਿਆਪਕ ਨੇ ਸਤੰਬਰ ਅਤੇ ਦਸੰਬਰ ਦੋਨੋਂ ਟੈਸਟ ਚੈੱਕ ਕਰਕੇ ਦਿੰਦੇ ਹੋਏ ਕਿਹਾ, ਬੱਚਿਓ, “ਦੋਵੇਂ ਟੈਸਟ ਤੁਸੀਂ ਹੀ ਕੀਤੇ ਹੋਏ ਹਨਦੋਹਾਂ ਟੈਸਟਾਂ ਵਿੱਚ ਫਰਕ ਤੁਹਾਡੀ ਮਿਹਨਤ ਦਾ ਹੀ ਹੈ

ਜਿਸ ਦਿਨ ਬੱਚਿਆਂ ਨੂੰ ਇਹ ਫਰਕ ਸਮਝ ਆ ਜਾਂਦਾ ਹੈ, ਉਸ ਦਿਨ ਉਨ੍ਹਾਂ ਨੂੰ ਹਿਸਾਬ ਦਾ ਵਿਸ਼ਾ ਔਖਾ ਨਹੀਂ ਲੱਗਦਾਇਹ ਫਰਕ ਮੈਨੂੰ ਮੇਰੇ ਹਿਸਾਬ ਅਧਿਆਪਕ ਨੇ ਸਮਝਾਇਆ ਸੀਦਸੰਬਰ ਟੈਸਟ ਵਿੱਚ ਹੀ ਸਾਡੀ ਜਮਾਤ ਦਾ ਤੀਜਾ ਵਰਗ ਖਤਮ ਹੋ ਗਿਆਦੂਜੇ ਵਰਗ ਦੇ ਕਈ ਬੱਚੇ ਪਹਿਲੇ ਵਰਗ ਵਿੱਚ ਚਲੇ ਗਏ

ਫਿਰ ਇੱਕ ਦਿਨ ਉਹ ਅਧਿਆਪਕ ਲੋਕ ਸੇਵਾ ਕਮਿਸ਼ਨ ਦਾ ਟੈਸਟ ਪਾਸ ਕਰਕੇ ਕਾਲਜ ਅਧਿਆਪਕ ਬਣਕੇ ਚਲਾ ਗਿਆ ਪਰ ਉਹ ਸਾਡੇ ਸਕੂਲ ਦੇ ਗਣਿਤ ਅਧਿਆਪਕਾਂ ਅਤੇ ਬੱਚਿਆਂ ਨੂੰ ਸਮਝਾ ਗਿਆ ਕਿ ਹਿਸਾਬ ਦਾ ਵਿਸ਼ਾ ਔਖਾ ਨਹੀਂ ਹੁੰਦਾ, ਨੁਕਸ ਪੜ੍ਹਨ ਪੜ੍ਹਾਉਣ ਵਿੱਚ ਹੀ ਹੁੰਦਾ ਹੈ

ਉਸ ਤੋਂ ਬਾਅਦ ਨਾ ਮੈਂ ਆਪਣਾ ਸੈਕਸ਼ਨ ਬਦਲਿਆ ਤੇ ਨਾ ਹੀ ਮੈਨੂੰ ਹਿਸਾਬ ਦਾ ਵਿਸ਼ਾ ਔਖਾ ਲੱਗਿਆ

*****

 ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4476)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਪ੍ਰਿੰ. ਵਿਜੈ ਕੁਮਾਰ

ਪ੍ਰਿੰ. ਵਿਜੈ ਕੁਮਾਰ

Phone: (91 - 98726 - 27136)
Email: (vijaykumarbehki@gmail.com)

More articles from this author