KesarSBhanguDr 7ਹੁਣ ਜਦੋਂ ਅਸੀਂ ਪੰਜਾਬ ਸਿਰ ਚੜ੍ਹੇ ਕਰਜ਼ੇ ’ਤੇ ਨਜ਼ਰ ਮਾਰਦੇ ਹਾਂ ਤਾਂ ਪਤਾ ਲਗਦਾ ਹੈ ਕਿ ਮਾਰਚ 2024 ਦੇ ਅੰਤ ਵਿੱਚ ...
(3 ਜੂਨ 2024)
ਇਸ ਸਮੇਂ ਪਾਠਕ: 185.


ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ
2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਜਾਣੇ ਅਣਜਾਣੇ ਵਿੱਚ ਪੰਜਾਬ ਦੀਆਂ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਮਾਣ ਭੱਤਾ ਦੇਣ ਦਾ ਵਾਅਦਾ ਕੀਤਾ ਸੀਇਸੇ ਹੀ ਤਰ੍ਹਾਂ ਆਮ ਆਦਮੀ ਪਾਰਟੀ ਨੇ ਚੋਣਾਂ ਵੇਲੇ ਹੋਰ ਵੀ ਕਈ ਲੋਕ ਲੁਭਾਊ ਵਾਅਦੇ, ਜਿਵੇਂ ਕਿ 300 ਯੂਨਿਟਾਂ ਮੁਫ਼ਤ ਬਿਜਲੀ ਦੇਣਾ, ਰੈਗੂਲਰ ਆਧਾਰ ’ਤੇ ਸਰਕਾਰੀ ਨੌਕਰੀਆਂ ਦੇਣਾ, ਪੰਜਾਬ ਨੂੰ ਕਰਜ਼ਾ ਮੁਕਤ ਕਰਨਾ, ਪੰਜਾਬ ਦੀ ਆਰਥਿਕਤਾ ਦੀ ਮੁੜ ਸੁਰਜੀਤੀ ਕਰਨਾ ਆਦਿ ਵਾਅਦੇ ਵੀ ਕੀਤੇ ਸਨ, ਜਿਹਨਾਂ ਨੂੰ ਬਾਅਦ ਵਿੱਚ ਨਿਭਾਉਣਾ ਅਤੇ ਲਾਗੂ ਕਰਨਾ ਕਾਫ਼ੀ ਮੁਸ਼ਕਿਲ ਹੋ ਗਿਆ ਸੀ ਕਿਉਂਕਿ ਪੰਜਾਬ ਸਰਕਾਰ ਦੀ ਮਾਲੀ ਹਾਲਤ ਬਹੁਤ ਮਾੜੀ ਸੀ ਅਤੇ ਕਰਜ਼ਾ ਅਮਰਵੇਲ ਵੇਲ ਵਾਂਗ ਲਗਾਤਾਰ ਵਧੀ ਜਾ ਰਿਹਾ ਸੀ। ਪੰਜਾਬ ਸਰਕਾਰ ਲਗਭਗ 22 ਹਜ਼ਾਰ ਕਰੋੜ ਰੁਪਏ ਸਾਲਾਨਾ ਜੀ ਐੱਸ ਟੀ (GST) ਤੋਂ ਇਕੱਠੇ ਕਰਦੀ ਹੈ ਅਤੇ ਲਗਭਗ 22 ਹਜ਼ਾਰ ਕਰੋੜ ਰੁਪਏ ਦੇ ਹੀ ਬਰਾਬਰ ਕਈ ਤਰ੍ਹਾਂ ਦੀ ਬਿਜਲੀ ਦੀ ਸਬਸਿਡੀ ਦੇ ਕੇ ਖ਼ਰਚ ਕਰ ਰਹੀ ਹੈਇਸੇ ਹੀ ਤਰ੍ਹਾਂ ਔਰਤਾਂ ਲਈ ਮੁਫ਼ਤ ਬੱਸ ਸੇਵਾ ਦੀ ਸਹੂਲਤ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਸੇਵਾਵਾਂ ਅਤੇ ਸਹੂਲਤਾਂ ਸਬਸਿਡੀਆਂ ਰਾਹੀਂ ਜਾਂ ਮੁਫ਼ਤ ਵਿੱਚ ਹਜ਼ਾਰਾਂ ਕਰੋੜ ਰੁਪਏ ਖਰਚ ਕੇ ਦੇ ਰਹੀ ਹੈ

ਹੁਣ ਚੱਲ ਰਹੀਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਵੇਲੇ ਵੋਟਰਾਂ ਵੱਲੋਂ ਸੱਤਾਧਾਰੀ ਪਾਰਟੀ ਨੂੰ ਵਾਅਦੇ ਪੂਰੇ ਨਾ ਕਰਨ ਸੰਬੰਧੀ ਸਵਾਲਾਂ ਦੇ ਜਵਾਬ ਦੇਣੇ ਪਏ ਹਨ ਅਤੇ ਵੋਟਰਾਂ, ਖ਼ਾਸ ਕਰਕੇ ਔਰਤਾਂ ਦੁਆਰਾ ਦੁਬਾਰਾ ਤੋਂ ਮੰਗ ਕਰਨ ’ਤੇ ਪਾਰਟੀ ਫਿਰ ਵਾਅਦਾ ਕਰ ਰਹੀ ਹੈ ਕਿ ਚੋਣਾਂ ਤੋਂ ਬਾਅਦ ਬਹੁਤ ਜਲਦੀ ਹੀ ਪੰਜਾਬ ਦੀਆਂ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ 1000 ਰੁਪਏ ਦੀ ਬਜਾਏ 1100 ਰੁਪਏ ਮਾਣ ਭੱਤਾ ਦਿੱਤਾ ਜਾਵੇਗਾਇਸ ਸੰਬੰਧੀ ਸੂਬੇ ਦੇ ਮੁੱਖ ਮੰਤਰੀ ਵੱਲੋਂ ਤਰਕ ਦਿੱਤਾ ਜਾ ਰਿਹਾ ਹੈ ਕਿ ਇਸ ਵਾਅਦੇ ਨੂੰ ਪੂਰਾ ਕਰਨ ਲਈ ਪੈਸਿਆਂ ਦਾ ਪ੍ਰਬੰਧ 6 ਲੱਖ ਖੇਤੀ ਟਿਊਬਵੈੱਲਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਵਧਾ ਕੇ ਬੰਦ ਹੋਣ ਉਪਰੰਤ ਬਿਜਲੀ ਸਬਸਿਡੀ ’ਤੇ ਖ਼ਰਚ ਘਟ ਜਾਵੇਗਾ ਅਤੇ ਇੱਥੋਂ ਬਚੇ ਪੈਸਿਆਂ ਵਿੱਚੋਂ ਔਰਤਾਂ ਨੂੰ ਮਾਣ ਭੱਤਾ ਦਿੱਤਾ ਜਾਵੇਗਾਅਜਿਹੇ ਤਰਕ ਸੰਬੰਧੀ ਮੁੱਖ ਮੰਤਰੀ ਦਾ ਬਿਆਨ ਦੇਸ਼ ਦੇ ਅੰਗਰੇਜ਼ੀ ਦੇ ਨਾਮਵਰ ਅਖ਼ਬਾਰ ਵਿੱਚ ਪ੍ਰਕਾਸ਼ਿਤ ਹੋਇਆ ਹੈ

ਇਸ ਸੰਬੰਧੀ ਹੁਣੇ ਹੀ ਸੂਬੇ ਦੇ ਮੁੱਖ ਮੰਤਰੀ ਨੇ ਇੱਕ ਬਿਆਨ ਜਾਰੀ ਕਰ ਕੇ ਖੇਤੀ ਲਈ ਨਹਿਰੀ ਪਾਣੀ ਦੀ ਮਾਤਰਾ ਵਧਾ ਕੇ ਅਤੇ ਟਿਊਬਵੈੱਲਾਂ ਦੇ ਪਾਣੀਆਂ ਨੂੰ ਘੱਟ ਕਰ ਕੇ ਬਿਜਲੀ ਸਬਸਿਡੀ ਦੇ ਫੰਡਾਂ ਦੀ ਬੱਚਤ ਕਰ ਕੇ ਔਰਤਾਂ ਨੂੰ ਦਿੱਤੇ ਜਾਣ ਵਾਲੇ ਮਾਣ ਭੱਤੇ ਲਈ ਲੋੜੀਂਦੇ ਪੈਸਿਆਂ ਦਾ ਪ੍ਰਬੰਧ ਕਰਨ ਦੀ ਵਿਉਂਤਬੰਦੀ ਦਾ ਜ਼ਿਕਰ ਕੀਤਾ ਹੈਪਹਿਲਾਂ ਗੱਲ ਕਰਦੇ ਹਾਂ, ਨਹਿਰੀ ਅਤੇ ਟਿਊਬਵੈੱਲਾਂ ਤੋਂ ਹੋਣ ਵਾਲੀ ਸਿੰਚਾਈ ਦੀਪੰਜਾਬ ਵਿੱਚ ਕਿਸੇ ਸਮੇਂ ਖੇਤੀ ਦਾ 72 ਪ੍ਰਤੀਸ਼ਤ ਰਕਬਾ ਨਹਿਰੀ ਪਾਣੀ ਨਾਲ ਸਿੰਜਿਆ ਜਾਂਦਾ ਸੀ ਅਤੇ 28 ਪ੍ਰਤੀਸ਼ਤ ਟਿਊਬਵੈੱਲਾਂ ਦੇ ਪਾਣੀ ਨਾਲ ਸਿੰਜਿਆ ਜਾਂਦਾ ਸੀਹੁਣ ਲਗਭਗ ਇਹ ਤਸਵੀਰ ਉਲ਼ਟ ਗਈ ਹੈ ਕਿਉਂਕਿ ਅੱਜ ਕੱਲ੍ਹ ਤਕਰੀਬਨ 72 ਪ੍ਰਤੀਸ਼ਤ ਖੇਤੀ ਦਾ ਰਕਬਾ ਟਿਊਬਵੈੱਲਾਂ ਦੇ ਪਾਣੀ ਨਾਲ ਅਤੇ 28 ਪ੍ਰਤੀਸ਼ਤ ਨਹਿਰੀ ਪਾਣੀ ਨਾਲ ਸਿੰਜਿਆ ਜਾ ਰਿਹਾ ਹੈਅਜਿਹੀ ਸਥਿਤੀ ਪੈਦਾ ਹੋਣ ਵਿੱਚ 40-50 ਸਾਲਾਂ ਦਾ ਸਮਾਂ ਲੱਗਿਆ ਹੈਪਰ ਅੱਜ ਕੱਲ੍ਹ ਚੋਣਾਂ ਵੇਲੇ ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਕਿ ਜਦੋਂ ਸਰਕਾਰ ਨੇ ਕਾਰਜ ਭਾਰ ਸੰਭਾਲਿਆ ਸੀ, ਉਦੋਂ 21 ਪ੍ਰਤੀਸ਼ਤ ਖੇਤੀ ਰਕਬੇ ਨੂੰ ਨਹਿਰੀ ਪਾਣੀ ਲਗਦਾ ਸੀ ਜਿਹੜਾ ਹੁਣ ਵਧਾ ਕੇ 58 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ ਅਤੇ ਅਕਤੂਬਰ 2024 ਤਕ ਹੋਰ ਵਧਾ ਕੇ 70 ਪ੍ਰਤੀਸ਼ਤ ਕਰ ਦਿੱਤਾ ਜਾਵੇਗਾਇਹ ਦਾਅਵਾ ਅਸਲੀਅਤ ਅਤੇ ਸਚਾਈ ਤੋਂ ਕੋਹਾਂ ਦੂਰ ਦੀ ਗੱਲ ਲਗਦੀ ਹੈ, ਅਜਿਹਾ ਕਰਨ ਲਈ ਲਈ ਕਾਫ਼ੀ ਲੰਮੇ ਸਮੇਂ ਅਤੇ ਬਹੁਤ ਵੱਡੇ ਅਤੇ ਨਿੱਗਰ ਨਿਵੇਸ਼ ਦੀ ਲੋੜ ਹੈ ਜੋ ਕਿ ਮੌਜੂਦਾ ਮਾਲੀ ਹਾਲਾਤ ਵਿੱਚ ਸਰਕਾਰ ਦੇ ਵੱਸ ਤੋਂ ਬਾਹਰ ਹੈਇਸ ਲਈ ਇਸ ਦਾਅਵੇ ਦਾ ਹੋਰ ਡੁੰਘਾਈ ਨਾਲ ਅਧਿਐਨ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਅਸਲੀਅਤ ਸਾਹਮਣੇ ਲਿਆਂਦੀ ਜਾ ਸਕੇ

ਹੁਣ ਰਹੀ ਗੱਲ ਮਾਣ ਭੱਤੇ ਲਈ ਪੈਸਿਆਂ ਦੇ ਪ੍ਰਬੰਧ ਕਰਨ ਦੀ, ਉੱਪਰਲੇ ਦਾਅਵੇ ਨਾਲ ਇੱਕ ਹੋਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਹਿਰੀ ਪਾਣੀ ਨਾਲ ਸਿੰਚਾਈ ਵਧਾਉਣ ਨਾਲ ਸੂਬੇ ਵਿਚਲੇ ਲਗਭਗ 14 ਲੱਖ ਟਿਊਬਵੈੱਲਾਂ ਵਿੱਚੋਂ 6 ਲੱਖ ਟਿਊਬਵੈੱਲਾਂ ਦੀ ਲੋੜ ਨਹੀਂ ਰਹੇਗੀ ਅਤੇ ਉਹਨਾਂ ਨੂੰ ਕਿਸਾਨਾਂ ਵੱਲੋਂ ਖੁਦ ਹੀ ਬੰਦ ਕਰ ਦਿੱਤਾ ਜਾਵੇਗਾਇਹਨਾਂ ਟਿਊਬਵੈੱਲਾਂ ਦੇ ਬੰਦ ਹੋਣ ਨਾਲ ਤਕਰੀਬਨ 9 ਹਜ਼ਾਰ ਤੋਂ 10 ਹਜ਼ਾਰ ਕਰੋੜ ਰੁਪਏ ਦੀ ਦਿੱਤੀ ਜਾ ਰਹੀ ਬਿਜਲੀ ਸਬਸਿਡੀ ਵਿੱਚੋਂ 5500 ਕਰੋੜ ਰੁਪਏ ਦੀ ਬੱਚਤ ਕਰ ਕੇ, ਇਸ ਰਕਮ ਨੂੰ ਔਰਤਾਂ ਨੂੰ ਦਿੱਤੇ ਜਾਣ ਵਾਲੇ ਮਾਣ ਭੱਤੇ ਲਈ ਵਰਤਿਆ ਜਾਵੇਗਾਇਸ ਤਰਕ ਵਿੱਚ ਵੀ ਕੋਈ ਸਚਾਈ ਨਹੀਂ ਹੈ, ਇਹ ਵੀ ਚੋਣਾਂ ਵੇਲੇ ਜੁਮਲੇਬਾਜ਼ੀ ਵਾਲੀ ਗੱਲ ਹੀ ਲਗਦੀ ਹੈ ਕਿਉਂਕਿ ਨਹਿਰੀ ਪਾਣੀ ਦੀ ਵਾਰੀ ਹਫ਼ਤੇ ਬਾਅਦ ਆਉਂਦੀ ਹੈ ਇਸ ਲਈ ਮੌਜੂਦਾ ਖੇਤੀਬਾੜੀ ਦੇ ਫ਼ਸਲੀ ਚੱਕਰ ਵਿੱਚ ਕੋਈ ਵੀ ਕਿਸਾਨ ਆਪਣਾ ਟਿਊਬਵੈੱਲ ਬੰਦ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਸਗੋਂ ਟਿਊਬਵੈੱਲਾਂ ਦੀ ਗਿਣਤੀ ਵਧਣ ਦਾ ਖਦਸ਼ਾ ਤਾਂ ਹੋ ਸਕਦਾ ਹੈ ਕਿਉਂਕਿ ਹਾਲੇ ਵੀ ਬਿਜਲੀ ਮਹਿਕਮੇ ਕੋਲ ਹਜ਼ਾਰਾਂ ਨਵੀਂਆਂ ਮੋਟਰਾਂ ਲਗਾਉਣ ਲਈ ਅਤੇ ਮੌਜੂਦਾ ਮੋਟਰਾਂ ਦੀ ਪਾਵਰ ਵਧਾਉਣ ਲਈ ਕਿਸਾਨਾਂ ਦੀਆਂ ਅਰਜ਼ੀਆਂ ਬਕਾਇਆ ਪਈਆਂ ਹਨ

ਹੁਣ ਗੱਲ ਕਰਦੇ ਹਾਂ ਔਰਤਾਂ ਨੂੰ ਦਿੱਤੇ ਜਾਣ ਵਾਲੇ ਮਾਣ ਭੱਤੇ ਦੀ ਆਬਾਦੀ ਦੇ ਅੰਦਾਜ਼ਿਆਂ ਮੁਤਾਬਕ ਜੂਨ 2024 ਵਿੱਚ ਪੰਜਾਬ ਦੀ ਕੁੱਲ ਆਬਾਦੀ 3.10 ਕਰੋੜ ਹੈ ਇਸ ਵਿੱਚ 1.63 ਕਰੋੜ ਮਰਦ ਹਨ ਅਤੇ 1.47 ਕਰੋੜ ਔਰਤਾਂ ਹਨਜੇਕਰ ਸੂਬੇ ਵਿੱਚ ਔਰਤਾਂ ਦੀ ਆਬਾਦੀ ਵਿੱਚੋਂ 18 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ 37-40 ਲੱਖ ਦੀ ਗਿਣਤੀ ਘੱਟ ਕਰ ਦੇਈਏ ਤਾਂ ਮਾਣ ਭੱਤਾ ਲੈਣ ਵਾਲੀਆਂ ਯੋਗ ਔਰਤਾਂ ਦੀ ਗਿਣਤੀ ਤਕਰੀਬਨ ਇੱਕ ਕਰੋੜ ਤੋਂ ਵੱਧ ਬਣਦੀ ਹੈਜੇਕਰ ਹਰ ਇੱਕ ਔਰਤ ਨੂੰ ਮਹੀਨੇ ਦੇ 1100 ਰੁਪਏ ਮਾਣ ਭੱਤੇ ਦੇ ਤੌਰ ’ਤੇ ਦਿੱਤੇ ਜਾਂਦੇ ਹਨ ਤਾਂ ਸੂਬੇ ਵਿੱਚ ਹਰ ਮਾਣ ਭੱਤੇ ਦੇ ਯੋਗ ਔਰਤ ਨੂੰ ਸਾਲ ਵਿੱਚ 13200 ਰੁਪਏ ਦਿੱਤੇ ਜਾਣਗੇਜੇਕਰ ਇਸ ਰਕਮ ਨੂੰ ਮਾਣ ਭੱਤੇ ਦੇ ਯੋਗ ਔਰਤਾਂ ਦੀ ਗਿਣਤੀ ਨਾਲ ਗੁਣਾਂ ਕਰ ਲਈਏ ਤਾਂ ਇਹ ਸਾਲਾਨਾ ਤਕਰੀਬਨ ਘੱਟੋ ਘੱਟ 13000-14000 ਕਰੋੜ ਰੁਪਏ ਦਾ ਖ਼ਰਚਾ ਹੋਵੇਗਾਪੰਜਾਬ ਸਰਕਾਰ ਦੀ ਮੌਜੂਦਾ ਮਾਲੀ ਹਾਲਤ ਦੇ ਹਿਸਾਬ ਨਾਲ ਇਸ ਬਹੁਤ ਵੱਡੀ ਰਕਮ ਦਾ ਪ੍ਰਬੰਧ ਆਪਣੇ ਵਸੀਲਿਆਂ ਤੋਂ ਨਹੀਂ ਕੀਤਾ ਜਾ ਸਕਦਾਇਸ ਲਈ ਸਰਕਾਰ ਨੂੰ ਹੋਰ ਕਰਜ਼ੇ ਲੈਣ ਦੀ ਲੋੜ ਪਵੇਗੀ ਅਤੇ ਅਜਿਹਾ ਕਰਨ ਨਾਲ ਸੂਬਾ ਪਹਿਲਾਂ ਤੋਂ ਹੀ ਕਰਜ਼ੇ ਦੇ ਮੱਕੜਜਾਲ਼ ਵਿੱਚ ਫਸੇ ਹੋਣ ਕਾਰਨ ਕਰਜ਼ੇ ਵਿੱਚ ਇਸ ਕਦਰ ਧਸ ਜਾਵੇਗਾ ਕਿ ਮੁੜਕੇ ਨਿਕਲਣਾ ਨਾਮੁਮਕਿਨ ਹੋਵੇਗਾ ਹੁਣ ਜਦੋਂ ਅਸੀਂ ਪੰਜਾਬ ਸਿਰ ਚੜ੍ਹੇ ਕਰਜ਼ੇ ’ਤੇ ਨਜ਼ਰ ਮਾਰਦੇ ਹਾਂ ਤਾਂ ਪਤਾ ਲਗਦਾ ਹੈ ਕਿ ਮਾਰਚ 2024 ਦੇ ਅੰਤ ਵਿੱਚ ਸੂਬੇ ਸਿਰ 343626.39 ਕਰੋੜ ਰੁਪਏ ਕਰਜ਼ਾ ਸੀ ਜੋ ਕਿ ਸੂਬੇ ਦੇ ਕੁੱਲ ਘਰੇਲੂ ਪੈਦਾਵਾਰ ਦਾ 43.88 ਪ੍ਰਤੀਸ਼ਤ ਹੈਇਵੇਂ ਹੀ ਸੂਬੇ ਦੇ 2024-25 ਦੇ ਬੱਜਟ ਅਨੁਮਾਨਾਂ ਮੁਤਾਬਿਕ ਕਰਜ਼ਾ ਵਧ ਕੇ ਮਾਰਚ 2025 ਵਿੱਚ 374091.31 ਕਰੋੜ ਰੁਪਏ ਹੋ ਜਾਵੇਗਾ, ਜਿਹੜਾ ਸੂਬੇ ਦੀ ਕੁੱਲ ਘਰੇਲੂ ਪੈਦਾਵਾਰ ਦਾ 44.05 ਪ੍ਰਤੀਸ਼ਤ ਹੋਵੇਗਾਜੇਕਰ ਅਗਲੇ ਕੁਝ ਸਾਲਾਂ ਵਿੱਚ ਵੀ ਅਜਿਹੀ ਸਥਿਤੀ ਬਣੀ ਰਹਿੰਦੀ ਹੈ ਤਾਂ ਪੰਜਾਬ ਕਰਜ਼ੇ ਦੇ ਜੰਜਾਲ (Debt Trap) ਵਿੱਚ ਬਹੁਤ ਡੂੰਘਾ ਫਸ ਜਾਵੇਗਾਇਸ ਸਮੇਂ ਸੂਬੇ ਦੀ ਕਰਜ਼ੇ ਅਤੇ ਕੁੱਲ ਘਰੇਲੂ ਪੈਦਾਵਾਰ ਦੀ ਅਨੁਪਾਤ ਦੇਸ਼ ਦੇ ਪੰਦਰਾਂ ਮੁੱਖ ਸੂਬਿਆਂ ਵਿੱਚ ਸਭ ਤੋਂ ਵੱਧ ਹੈ ਜਿਹੜਾ ਕਿ ਇੱਕ ਬਹੁਤ ਹੀ ਗੰਭੀਰ ਮਸਲਾ ਅਤੇ ਸੂਬੇ ਲਈ ਖ਼ਤਰੇ ਦੀ ਘੰਟੀ ਤੋਂ ਘੱਟ ਨਹੀਂ ਹੈਹੁਣ ਚਾਹੀਦਾ ਤਾਂ ਇਹ ਹੈ ਕਿ ਜੇਕਰ ਪੰਜਾਬ ਸਰਕਾਰ ਪੰਜਾਬ ਨੂੰ ਮੁੜ ਤੋਂ ਲੀਹ ’ਤੇ ਲਿਆ ਕੇ ਖੁਸ਼ਹਾਲ ਬਣਾਉਣਾ ਚਾਹੁੰਦੀ ਹੈ ਜਿਵੇਂ ਕਿ ਪੰਜਾਬ ਦੇ ਲੋਕਾਂ ਨਾਲ ਵਾਅਦਾ ਵੀ ਕੀਤਾ ਗਿਆ ਹੈ, ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਟੈਕਸਾਂ ਦੀ ਚੋਰੀ ਰੋਕ ਕੇ ਤੇ ਹੋਰ ਸਾਧਨ ਲਗਾ ਕੇ ਆਪਣੇ ਟੈਕਸਾਂ ਤੋਂ ਮਾਲੀਏ ਵਧਾਵੇ ਅਤੇ ਨਾਲ ਹੀ ਗੈਰ ਕਰਾਂ ਤੋਂ ਮਾਲੀਏ ਵੀ ਵਧਾਉਣਾ ਚਾਹੀਦਾ ਹੈਸੂਬੇ ਵਿੱਚ ਕੈਪੀਟਲ ਖ਼ਰਚ ਨੂੰ ਵਧਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਪੂੰਜੀ ਨਿਵੇਸ਼ ਵਧ ਸਕੇ, ਜਿਸ ਨਾਲ ਸੂਬੇ ਵਿੱਚ ਰੁਜ਼ਗਾਰ ਦੇ ਮੌਕਿਆਂ ਵਿੱਚ ਵਾਧਾ ਹੋਵੇਗਾ ਅਤੇ ਆਮਦਨ ਵੀ ਵਧੇਗੀਸੂਬੇ ਵਿੱਚ ਸਬਸਿਡੀਆਂ ਨੂੰ ਤਰਕਸੰਗਤ ਬਣਾਉਣ ਦੇ ਨਾਲ-ਨਾਲ ਲੋੜਵੰਦਾਂ ਤਕ ਪੁੱਜਦਾ ਵੀ ਕਰਨਾ ਚਾਹੀਦਾ ਹੈਭਵਿੱਖ ਵਿੱਚ ਲਏ ਜਾਣ ਵਾਲੇ ਕਰਜ਼ੇ ਨੂੰ ਉਪਜਾਊ ਧੰਦਿਆਂ ਵਿੱਚ ਲਗਾ ਕੇ ਸੂਬੇ ਦੀ ਆਮਦਨ ਅਤੇ ਰੁਜ਼ਗਾਰ ਵਧਾਉਣਾ ਚਾਹੀਦਾ ਹੈ ਤੇ ਨਾਲ ਹੀ ਲਿਆ ਕਰਜ਼ਾ ਬਿਆਜ ਸਮੇਤ ਸਮੇਂ ਸਿਰ ਵਾਪਸ ਕੀਤਾ ਜਾਣਾ ਚਾਹੀਦਾ ਹੈ ਅਤੇ ਪਿਛਲੇ ਖੜ੍ਹੇ ਕਰਜ਼ੇ ਨੂੰ ਵੀ ਹੌਲੀ-ਹੌਲੀ ਵਾਪਸ ਕਰਨਾ ਚਾਹੀਦਾ ਹੈ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5017)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਡਾ. ਕੇਸਰ ਸਿੰਘ ਭੰਗੂ

ਡਾ. ਕੇਸਰ ਸਿੰਘ ਭੰਗੂ

Ex Dean And Professor, Punjabi University Patiala, Punjab, India.
Phone: (91 - 98154 - 27127)
Email: (kesarbhangoo@gmail.com)