SurjitSFlora7ਜਿਨ੍ਹਾਂ ਨੇ ਇੱਥੇ ਆ ਕੇ ਕੁਝ ਸਿੱਖਣਾ ਸੀਆਪਣੇ ਹੁਨਰ ਦਿਖਾਉਣੇ ਸਨਚੰਗੀ ਜ਼ਿੰਦਗੀ ਜਿਊਣੀ ਸੀਉਨ੍ਹਾਂ ਨੇ ...
(3 ਮਈ 2024)
ਇਸ ਸਮੇਂ ਪਾਠਕ: 185.


ਕੈਨੇਡਾ ਦੇ ਬਹੁਪੱਖੀ ਵਿਕਾਸ ਲਈ ਪਰਵਾਸੀਆਂ ਨੇ ਭਰਪੂਰ ਯੋਗਦਾਨ ਪਾਇਆ ਹੈ
ਇਸੇ ਲਈ ਕੈਨੇਡਾ ਸਰਕਾਰ ਨੇ ਪਰਵਾਸੀਆਂ ਨੂੰ ਦਿਲ ਖੋਲ੍ਹ ਕੇ ਵੀਜ਼ੇ ਦਿੱਤੇ ਸਨ ਪਿਛਲੇ ਕੁਝ ਸਾਲਾਂ ਵਿੱਚ ਕਈ ਗ਼ੈਰ-ਸਮਾਜੀ ਪਰਵਾਸੀਆਂ ਨੇ ਗ਼ਲਤ ਕਾਰਵਾਈਆਂ ਕਰ ਕੇ ਇਸ ਦੇਸ਼ ਦਾ ਨਾਂ ਬਦਨਾਮ ਕੀਤਾ ਹੈ ਕੋਈ ਵੀ ਸਰਕਾਰ ਆਪਣੇ ਦੇਸ਼ ਵਿੱਚ ਆਉਣ ਲਈ ਇਸ ਲਈ ਵੀਜ਼ੇ ਨਹੀਂ ਦਿੰਦੀ ਕਿ ਪਰਵਾਸੀ ਆ ਕੇ ਗੋਲ਼ੀਬਾਰੀ, ਚੋਰੀਆਂ-ਡਕੈਤੀਆਂ, ਡਰੱਗ ਸਮਗਲਿੰਗ ਕਰਨ ਜਾਂ ਪਲਾਜ਼ਿਆਂ ਅਤੇ ਸੜਕਾਂ ਉੱਤੇ ਕਿਰਪਾਨਾਂ ਜਾਂ ਹੋਰ ਹਥਿਆਰਾਂ ਨਾਲ ਲੜਾਈ-ਝਗੜੇ ਕਰ ਕੇ ਇਸ ਦੇਸ਼ ਅਤੇ ਸਰਕਾਰ ਦਾ ਨਾਂ ਮਿੱਟੀ ਵਿੱਚ ਮਿਲਾਉਣ

ਅੱਜ-ਕੱਲ੍ਹ ਅਜਿਹੇ ਹਾਲਾਤ ਹੀ ਕੈਨੇਡਾ ਦੇ ਬਣੇ ਹੋਏ ਹਨ, ਜਿੱਥੇ ਲੋਕ ਸਰਕਾਰ ਨੂੰ ਦੋਸ਼ ਦੇ ਰਹੇ ਹਨ ਕਿ ਟਰੂਡੋ ਨੇ ਇੰਮੀਗਰੈਂਟਾਂ ਲਈ ਦਰਵਾਜ਼ੇ ਖੋਲ੍ਹੇ, ਜਿਨ੍ਹਾਂ ਨੇ ਇੱਥੇ ਆ ਕੇ ਇੱਥੋਂ ਦਾ ਮਾਹੌਲ ਖਰਾਬ ਕਰ ਦਿੱਤਾਪਰ ਸਵਾਲ ਉੱਠਦਾ ਹੈ ਕਿ ਕੀ ਟਰੂਡੋ ਨੇ ਇਨ੍ਹਾਂ ਲੋਕਾਂ ਨੂੰ ਵੀਜ਼ੇ ਇਸ ਲਈ ਦਿੱਤੇ ਸਨ ਕਿ ਆਓ ਤੇ ਕੈਨੇਡਾ ਵਿੱਚ ਕਾਰਾਂ ਚੋਰੀ ਕਰੋ, ਡਰੱਗਜ਼ ਦੇ ਧੰਦੇ ਕਰੋ, ਸੋਨੇ ਦੀ ਚੋਰੀ ਕਰੋ, ਮਾਰ-ਕੁਟਾਈ ਕਰੋ ਤੇ ਮੇਰਾ ਅਤੇ ਲਿਬਰਲ ਪਾਰਟੀ ਦਾ ਨਾਂ ਮਿੱਟੀ ਵਿੱਚ ਮਿਲਾ ਦਿਉਹਰਗਿਜ਼ ਨਹੀਂ

ਭਾਰਤੀ ਪਰਵਾਸੀ ਕੈਨੇਡਾ ਦੇ ਬਹੁ-ਸੱਭਿਆਚਾਰਕ ਤਾਣੇ-ਬਾਣੇ ਦਾ ਮਹੱਤਵਪੂਰਨ ਹਿੱਸਾ ਹਨਭਾਰਤ ਤੋਂ ਕੈਨੇਡਾ ਲਈ ਪਰਵਾਸ ਦਾ ਲੰਬਾ ਇਤਿਹਾਸ ਹੈਭਾਰਤੀ ਪਰਵਾਸੀਆਂ ਨੇ ਵੱਖ-ਵੱਖ ਖੇਤਰਾਂ ਵਿੱਚ ਕੈਨੇਡੀਅਨ ਸਮਾਜ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਬਹੁਤ ਸਾਰੇ ਭਾਰਤੀ ਪਰਵਾਸੀਆਂ ਨੂੰ ਕੈਨੇਡਾ ਵਿੱਚ ਸਫਲਤਾ ਅਤੇ ਸਵੀਕ੍ਰਿਤੀ ਮਿਲੀ ਹੈਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਅਨੁਭਵ ਵਿਅਕਤੀਆਂ ਲਈ ਵੱਖੋ-ਵੱਖਰੇ ਹੋ ਸਕਦੇ ਹਨ ਅਤੇ ਭਾਸ਼ਾ ਦੀ ਮੁਹਾਰਤ, ਸਿੱਖਿਆ ਅਤੇ ਸੱਭਿਆਚਾਰਕ ਅਨੁਕੂਲਤਾ ਵਰਗੇ ਕਾਰਕਾਂ ਦੁਆਰਾ ਪ੍ਰਭਾਵਿਤ ਹੋ ਸਕਦੇ ਹਨਕੈਨੇਡਾ ਵਿੱਚ ਸਮਾਨਤਾ ਨੂੰ ਉਤਸ਼ਾਹਿਤ ਕਰਨ ਅਤੇ ਵਿਤਕਰੇ ਨੂੰ ਰੋਕਣ ਲਈ ਕਾਨੂੰਨ ਅਤੇ ਨੀਤੀਆਂ ਹਨ ਤੇ ਪਰਵਾਸੀਆਂ ਦੀ ਏਕੀਕਰਨ ਪ੍ਰਕਿਰਿਆ ਵਿੱਚ ਸਹਾਇਤਾ ਕਰਨ ਲਈ ਸੰਸਥਾਵਾਂ ਅਤੇ ਸਰੋਤ ਉਪਲਬਧ ਹਨਪਰ ਕੁਝ ਸਾਲਾਂ ਤੋਂ ਭਾਰਤੀਆਂ ਦੁਆਰਾ ਕੈਨੇਡੀਅਨ ਪਛਾਣ ਨੂੰ ਤਬਾਹ ਕੀਤਾ ਜਾ ਰਿਹਾ ਹੈਖ਼ਾਸ ਤੌਰ ’ਤੇ ਸਾਡੇ ਕੁਝ ਪੰਜਾਬੀ ਨੌਜਵਾਨ ਰਾਤੋ-ਰਾਤ ਅਮੀਰ ਬਣਨ ਲਈ ਗ਼ਲਤ ਕੰਮਾਂ ਵਿੱਚ ਪੈ ਕੇ ਆਪਣੀ ਜ਼ਿੰਦਗੀ ਜੇਲ੍ਹਾਂ ਵਿੱਚ ਖਰਾਬ ਕਰ ਰਹੇ ਹਨ

ਕਾਰਾਂ, ਸੋਨੇ ਦੀ ਚੋਰੀ, ਡਰੱਗ ਦੇ ਧੰਦੇ, ਮਰਨ-ਮਾਰਨ-ਮਰਵਾਉਣ ਦੇ ਕੰਮ, ਪਾਰਕਾਂ ਵਿੱਚ ਸ਼ਰਾਬਾਂ ਪੀ ਕੇ ਹੁੱਲੜ੍ਹਬਾਜ਼ੀ, ਕੋਈ ਤਿਉਹਾਰ ਹੋਵੇ ਜਿਵੇਂ ਦਿਵਾਲੀ ਹੋਵੇ ਤਾਂ ਪਟਾਕੇ ਚਲਾ-ਚਲਾ ਕੇ ਪਾਰਕਾਂ, ਪਲਾਜ਼ਿਆਂ ਵਿੱਚ ਗੰਦ ਪਾ ਦੇਣਾਜੇਕਰ ਕੋਈ ਕੰਮ ਦੀ ਗੱਲ ਇਨ੍ਹਾਂ ਨੂੰ ਕਹਿਣ ਦੀ ਕੋਸ਼ਿਸ਼ ਕਰਦਾ ਹੈ, ਸਮਝਾਉਣ ਦਾ ਯਤਨ ਕਰਦਾ ਹੈ ਤਾਂ ਉਸ ਦੇ ਹੀ ਗਲ ਪੈ ਜਾਂਦੇ ਹਨਮਾਰਨ-ਕੁੱਟਣ ਲਈ ਤਿਆਰ ਹੋ ਜਾਂਦੇ ਹਨ

ਅਠਾਈ ਅਪਰੈਲ ਦੀ ਪੁਲਿਸ ਰਿਲੀਜ਼ ਮੁਤਾਬਕ 27 ਮਾਰਚ ਤੋਂ ਲੈ ਕੇ 27 ਅਪਰੈਲ ਤਕ ਸਿਰਫ਼ ਮਿਸੀਸਾਗਾ ਅਤੇ ਬਰੈਂਪਟਨ ਵਿੱਚੋਂ 5 ਮੋਟਰਸਾਈਕਲਾਂ ਸਮੇਤ 497 ਗੱਡੀਆਂ ਚੋਰੀ ਹੋਈਆਂ ਭਾਵ ਕਿ 16 ਗੱਡੀਆਂ ਰੋਜ਼ ਦੀਆਂਇਨ੍ਹਾਂ ਵਿੱਚੋਂ 7 ਮਾਮਲੇ ਪੁਲਿਸ ਵੱਲੋਂ ਹੱਲ ਕੀਤੇ ਗਏ ਜਿਨ੍ਹਾਂ ਵਿੱਚ ਭਾਰਤੀ ਪਹਿਲੇ ਨੰਬਰ ’ਤੇ ਹਨ, ਜੋ ਇਨ੍ਹਾਂ ਚੋਰੀਆਂ ਵਿੱਚ ਸ਼ਾਮਲ ਹਨ

ਪਿਛਲੇ ਹਫ਼ਤੇ ਦੀ ਖ਼ਬਰ ਮੁਤਾਬਕ ਮਿਸੀਸਾਗਾ ਸ਼ਹਿਰ ਵਿੱਚ ਕਤਲ ਕਰਕੇ ਫਰਾਰ ਹੋਏ ਚਾਰ ਲੋਕਾਂ ਦੇ ਨਾਂ ਜਾਰੀ ਕੀਤੇ ਗਏ ਹਨ ਜਿਨ੍ਹਾਂ ਵਿੱਚ ਮਨਜੀਤ ਕੰਗ, ਧਰਮ ਸਿੰਘ ਧਾਲੀਵਾਲ, ਮਨਜੀਤ ਸਿੰਘ ਤੇ ਜਮਾਇਕਾ ਮੂਲ ਦੇ ਰੀਕੋ ਹੇਲ ਦੇ ਨਾਂ ਵਰਣਨਯੋਗ ਹਨਇਨ੍ਹਾਂ ਵਿੱਚੋਂ ਬੀਤੇ ਦਿਨੀਂ ਧਰਮ ਸਿੰਘ ਧਾਲੀਵਾਲ ਨੂੰ ਕੈਨੇਡਾ ਦੇ ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ ਤੇ ਉਸ ਦੇ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕੀਤੇ ਗਏ ਹਨ

ਕੈਨੇਡਾ ਦਾ ਕਾਨੂੰਨ ਬਹੁਤ ਨਰਮ ਹੈ ਦੋਸ਼ੀ ਦੇ ਫੜੇ ਜਾਣ ’ਤੇ ਸ਼ਾਮ ਤਕ ਜਾਂ ਦੂਜੇ ਦਿਨ ਹੀ ਜ਼ਮਾਨਤ ’ਤੇ ਛੱਡ ਦਿੱਤਾ ਜਾਂਦਾ ਹੈ, ਜਿਸ ਬਾਰੇ ਆਏ ਦਿਨ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਪ੍ਰੀਮੀਅਰਾਂ, ਅਤੇ ਸ਼ਹਿਰਾਂ ਦੇ ਮੇਅਰਾਂ ਵੱਲੋਂ ਅਕਸਰ ਪ੍ਰਧਾਨ ਮੰਤਰੀ ਟਰੂਡੋ ਨੂੰ ਖ਼ਤ ਲਿਖ ਕੇ ਕਾਨੂੰਨ ਨੂੰ ਸਖ਼ਤ ਕਰਨ ਲਈ ਕਿਹਾ ਜਾਂਦਾ ਹੈ। ਜਦੋਂ ਅਜਿਹੇ ਪਰਵਾਸੀ ਇਸ ਤਰ੍ਹਾਂ ਦਾਅਪਰਾਧ ਕਰਦੇ ਹਨ ਤਾਂ ਉਨ੍ਹਾਂ ਨੂੰ ਵਾਪਸ ਉਸੇ ਦੇਸ਼ ਵਿੱਚ ਭੇਜਿਆ ਜਾਣਾ ਚਾਹੀਦਾ ਹੈ, ਜਿਸ ਦੇਸ਼ ਤੋਂ ਇਹ ਆਏ ਹੁੰਦੇ ਹਨਟਰੂਡੋ ਵੱਲੋਂ ਬਹੁਤ ਗ਼ਲਤੀਆਂ ਕੀਤੀਆਂ ਗਈਆਂ ਹਨਇਹ ਨਹੀਂ ਕਿ ਉਹ ਦੁੱਧ ਧੋਤਾ ਹੈ

ਹਰ ਸਮੇਂ ਪ੍ਰੀਮੀਅਰ, ਸੰਸਦ ਮੈਂਬਰ, ਕਾਲਮਨਵੀਸ ਅਤੇ ਪੀਅਰ ਪੋਇਲੀਵਰ ਸਿੱਧੇ ਲਫ਼ਜ਼ਾਂ ਵਿੱਚ ਟਰੂਡੋ ਨੂੰ ਲੰਮੇ ਹੱਥੀਂ ਲੈਂਦੇ ਹਨਕੈਨੇਡੀਅਨਾਂ ਦਾ ਲਚਕੀਲੇ ਹੋਣ ਦਾ ਲੰਮਾ ਇਤਿਹਾਸ ਹੈ ਪਰ ਟੁੱਟਣ ਦਾ ਨਹੀਂਇਹ ਉਹ ਚੀਜ਼ ਹੈ ਜਿਸਦੀ ਦੁਨੀਆ ਨੇ ਸਾਲਾਂ ਦੌਰਾਨ ਸਾਡੀ ਪ੍ਰਸ਼ੰਸਾ ਕੀਤੀ ਹੈਇਹ ਕੁਝ ਅਜਿਹਾ ਹੈ ਜੋ ਮੈਨੂੰ ਯਕੀਨ ਹੈ ਕਿ ਜਾਰੀ ਰਹੇਗਾਇੱਕ ਸਰਵੇ ਮੁਤਾਬਕ ਕੈਨੇਡਾ ਦੁਨੀਆ ਦਾ ਸੈਰ ਕਰਨ ਲਈ ਸਭ ਤੋਂ ਉੱਤਮ ਦੇਸ਼ ਹੈ। ਚੰਗੇ ਆਰਥਿਕ ਸਮੇਂ ਵਿੱਚ ਕੈਨੇਡਾ ਸਰਕਾਰ ਨੂੰ ਬੱਜਟ ਵਿੱਚ ਸੰਤੁਲਨ ਬਣਾਉਣਾ ਚਾਹੀਦਾ ਸੀ ਜੋ 2015 ਤੋਂ ਸ਼ੁਰੂਆਤ ਹੋਈਘਾਟੇ ਨੂੰ ਖ਼ਤਮ ਕਰਨਾ ਚਾਹੀਦਾ ਸੀ ਅਤੇ ਰਾਸ਼ਟਰੀ ਕਰਜ਼ੇ ਦਾ ਭੁਗਤਾਨ ਕਰਨਾ ਚਾਹੀਦਾ ਸੀ ਇਸਦੀ ਬਜਾਏ ਟਰੂਡੋ ਐਂਡ ਕੰਪਨੀ ਨੇ ਸ਼ਰਾਬੀ ਮਲਾਹਾਂ ਵਾਂਗ ਪੈਸਾ ਖ਼ਰਚਿਆ ਅਤੇ ਕਰਜ਼ੇ ਨੂੰ ਇਤਿਹਾਸਕ ਪੱਧਰ ਤਕ ਪਹੁੰਚਾਇਆਕੀ ਸਾਡੇ ਆਦਿਵਾਸੀਆਂ ਕੋਲ ਵਾਅਦੇ ਮੁਤਾਬਕ ਸਾਫ਼ ਪਾਣੀ ਅਤੇ ਰਹਿਣ ਦੀਆਂ ਬਿਹਤਰ ਸਥਿਤੀਆਂ ਹਨ? ਕੀ ਸਾਡੇ ਪੁਰਾਣੇ ਸ਼ਹਿਰਾਂ ਨੂੰ ਵਰਤਮਾਨ ਸਮੇਂ ਦੇ ਹਾਣ ਦੇ ਬਣਾਉਣ ਲਈ ਬੁਨਿਆਦੀ ਪ੍ਰੋਗਰਾਮ ਹੈ? ਕੀ ਫੈਡਰਲ ਸਰਕਾਰ ਨੇ ਸੂਬਿਆਂ ਨੂੰ ਦਿੱਤੇ ਜਾਣ ਵਾਲੇ ਸਿਹਤ ਭੁਗਤਾਨਾਂ ਵਿੱਚ ਵਾਧਾ ਕੀਤਾ ਹੈ? ਕੀ ਜਲਵਾਯੂ ਤਬਦੀਲੀ, ਆਲਮੀ ਤਪਸ਼ ਤੇ ਨਵਿਆਉਣਯੋਗ ਊਰਜਾ ’ਤੇ ਅੱਗੇ ਵਧਣ ਲਈ ਕੋਈ ਵਿਆਪਕ ਯੋਜਨਾ ਹੈ? ਟਰੂਡੋ ਸਰਕਾਰ ਸਿਵਲ ਸੇਵਕਾਂ ਨੂੰ ਵੀ ਸਹੀ ਢੰਗ ਨਾਲ ਭੁਗਤਾਨ ਨਹੀਂ ਕਰ ਸਕੀ ਅਤੇ ਇਸ ਦੀ ਹਾਲਤ ਪਹਿਲਾਂ ਨਾਲੋਂ ਵੀ ਮਾੜੀ ਹੋ ਗਈ ਹੈ

ਸਰਕਾਰ ਸਾਬਕਾ ਸੈਨਿਕਾਂ ਨੂੰ ਸਹੂਲਤਾਂ ਦੇਣ ਲਈ ਬਹੁਤ ਪਿੱਛੇ ਹੈਇਸ ਸਾਲ ਜਦੋਂ ਟਰੂਡੋ ਹਰ ਪਾਸੇ ਤੋਂ ਨਿਰਾਸ਼ ਹੋਇਆ, ਉਸ ਦੀ ਪਾਰਟੀ ਅਤੇ ਉਸ ਦਾ ਗ੍ਰਾਫ ਹੇਠਾਂ ਡਿਗ ਪਿਆ ਤਾਂ ਉਸ ਵੱਲੋਂ ਭਾਰਤੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਂ-ਬਾਪ ਦੇ ਕੈਨੇਡਾ ਆਉਣ ਦਾ ਕੋਟਾ ਬਹੁਤ ਘਟਾ ਦਿੱਤਾਅਜਿਹਾ ਇਸ ਲਈ ਕੀਤਾ ਕਿਉਂਕਿ ਲੋਕਾਂ ਨੇ ਲਚਕੀਲੀ ਪਰਵਾਸ ਨੀਤੀ ਦਾ ਵਿਰੋਧ ਕੀਤਾ ਕਿਉਂਕਿ ਬਹੁਤ ਸਾਰੇ ਕੈਨੇਡੀਅਨ ਲੋਕਾਂ ਕੋਲ ਕੰਮਕਾਰ ਨਹੀਂ ਹਨ, ਰਹਿਣ ਲਈ ਘਰ ਨਹੀਂ ਹਨ ਜੇ ਟਰੂਡੋ ਨੂੰ ਕੁਝ ਦਿਸ ਰਿਹਾ ਸੀ ਤਾਂ ਉਹ ਇਹ ਕਿ ਕੈਨੇਡਾ ਨੂੰ ਇਮੀਗ੍ਰਾਂਟਸ ਨਾਲ ਭਰ ਲਓਉਨ੍ਹਾਂ ਵੱਲੋਂ ਪੈਸਾ ਲਗਾ ਕੇ ਕੈਨੇਡਾ ਵਿੱਚ ਦਾਖ਼ਲ ਹੋਇਆ ਜਾਂਦਾ ਹੈ, ਉਸ ਪੈਸੇ ਨਾਲ ਕੈਨੇਡਾ ਦੀ ਇਕਾਨਮੀ ਚਲਾਈ ਜਾਓ

ਪਿਛਲੇ ਹਫ਼ਤੇ ਟਰੂਡੋ ਸਰਕਾਰ ਵੱਲੋਂ 2024 ਦਾ ਬੱਜਟ ਪੇਸ਼ ਕੀਤਾ ਗਿਆ ਜਿਸ ਨੂੰ ਚੋਣ ਬੱਜਟ ਵੀ ਕਿਹਾ ਜਾ ਸਕਦਾ ਹੈਇਸ ਵਿੱਚ ਲੋਕਾਂ ਨੂੰ ਖ਼ੁਸ਼ ਕਰਨ ਲਈ ਬਹੁਤ ਕੁਝ ਕੀਤਾ ਗਿਆ ਹੈ ਪਰ ਲੋਕ ਹੁਣ ਸਿਆਣੇ ਹੋ ਚੁੱਕੇ ਹਨ ਉਹ ਉਸ ਦੇ ਝੂਠੇ ਵਾਅਦਿਆਂ ਵਿੱਚ ਨਹੀਂ ਆ ਰਹੇਕੈਨੇਡਾ ਦੀ ਇੱਕ ਟਾਪ ਸਰਵੇ ਸੰਸਥਾ ਵੱਲੋਂ ਕਰਵਾਏ ਸਰਵੇ ਤੋਂ ਪਤਾ ਲੱਗਾ ਹੈ ਕਿ ਕੈਨੇਡੀਅਨ ਆਪਣਾ ਮਨ ਬਣਾ ਚੁੱਕੇ ਹਨ ਕਿ ਉਹ 2025 ਵਿੱਚ ਹੋਣ ਜਾ ਰਹੀਆਂ ਚੋਣਾਂ ਵਿੱਚ ਟਰੂਡੋ ਦਾ ਤਖਤਾ ਪਲਟਕੇ ਰਹਿਣਗੇਅਫ਼ਸੋਸਨਾਕ ਗੱਲ ਇਹ ਹੈ ਕਿ ਕੈਨੇਡਾ ਅਤੇ ਟਰੂਡੋ ਦਾ ਅਕਸ ਵਿਗਾੜਨ ਵਿੱਚ ਪਰਵਾਸੀਆਂ ਦਾ ਬਹੁਤ ਵੱਡਾ ਹੱਥ ਹੈ। ਜਿਨ੍ਹਾਂ ਨੇ ਇੱਥੇ ਆ ਕੇ ਕੁਝ ਸਿੱਖਣਾ ਸੀ, ਆਪਣੇ ਹੁਨਰ ਦਿਖਾਉਣੇ ਸਨ, ਚੰਗੀ ਜ਼ਿੰਦਗੀ ਜਿਊਣੀ ਸੀ, ਉਨ੍ਹਾਂ ਨੇ ਕੈਨੇਡਾ ਵਿੱਚ ਆ ਕੇ ਜੁਰਮ ਅਤੇ ਗ਼ਲਤ ਧੰਦਿਆਂ ਵਿੱਚ ਪੈ ਕੇ ਕੈਨੇਡਾ ਦੇ ਹਾਲਾਤ ਹੀ ਖਰਾਬ ਕਰ ਦਿੱਤੇ, ਜਿਸਦਾ ਖ਼ਮਿਆਜ਼ਾ ਟਰੂਡੋ ਨੂੰ 2025 ਦੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4935)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਸੁਰਜੀਤ ਸਿੰਘ ਫਲੋਰਾ

ਸੁਰਜੀਤ ਸਿੰਘ ਫਲੋਰਾ

Brampton, Ontario, Canada.
Phone: (647 - 829 9397)
Email: (editor@asiametro.ca)

More articles from this author