SurjitSFlora8ਔਰਤਾਂ ਦੇ ਜੀਵਨ ਨੂੰ ਸੁਤੰਤਰਤਾ ਦੇ ਅਸਲ ਪੱਧਰ ’ਤੇ ਲਿਆਉਣ ਲਈ ਅਜੇ ਵੀ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ ...
(7 ਮਾਰਚ 2024)
ਇਸ ਸਮੇਂ ਪਾਠਕ: 245.


ਮਨੁੱਖੀ ਸਮਾਜ ਵਿੱਚ ਪੁਰਸ਼ ਪ੍ਰਧਾਨਤਾ ਦੀ ਕਹਾਣੀ ਸਦੀਆਂ ਪੁਰਾਣੀ ਹੈ
ਔਰਤਾਂ ਉੱਤੇ ਅੱਤਿਆਚਾਰ ਦਾ ਆਲਮ ਕਿਸੇ ਇੱਕ ਸਮਾਜ, ਫਿਰਕੇ ਜਾਂ ਧਰਮ ਤਕ ਸੀਮਤ ਨਹੀਂ, ਇਹ ਅੱਤਿਆਚਾਰਾਂ ਦੀ ਗਾਥਾ ਸੰਸਾਰ ਦੇ ਹਰ ਸਮਾਜ ਦੇ ਇਤਿਹਾਸ ਦਾ ਸਿਆਹ ਪੰਨਾ ਰਹੀ ਹੈਔਰਤਾਂ ਦੇ ਸੰਘਰਸ਼ਾਂ ਨੂੰ ਦੇਖਦੇ ਹੋਏ ਹਰ ਸਾਲ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈਅੱਜ ਦਾ ਦਿਨ ਖਾਸ ਕਰਕੇ ਔਰਤਾਂ ਲਈ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੈ, ਹੋਵੇਂ ਵੀ ਕਿਉਂ ਨਾਅੱਜ ਚਾਰੇ ਪਾਸੇ ਔਰਤਾਂ ਦੇ ਵਿਕਾਸ, ਸਵੈਮਾਣ ਅਤੇ ਮਿਹਨਤੀ ਕੰਮਾਂ ਦੀ ਗੂੰਜ ਹੈ

ਇਸ ਦਿਨ ਦਫਤਰਾਂ, ਸਕੂਲਾਂ, ਸਰਕਾਰੀ ਅਦਾਰਿਆਂ ਅਤੇ ਖਾਸ ਕਰਕੇ ਕਾਰਪੋਰੇਟ ਵਿੱਚ ਮਹਿਲਾ ਦਿਵਸ ਦਾ ਰੁਝਾਨ ਕਾਫੀ ਵਧ ਗਿਆ ਹੈਜ਼ਿਆਦਾਤਰ ਲੋਕ ਸੋਚਦੇ ਹਨ ਕਿ ਔਰਤਾਂ ਨੂੰ ਮਰਦਾਂ ਤੋਂ ਅੱਗੇ ਹੋਣਾ ਚਾਹੀਦਾ ਹੈ ਜਾਂ ਮਰਦਾਂ ਨੂੰ ਔਰਤਾਂ ਤੋਂ ਅੱਗੇ ਹੋਣਾ ਚਾਹੀਦਾ ਹੈ ਤਰਾਸਦੀ ਇਹ ਹੀ ਹੈ ਕਿ ਇੱਕੀਵੀ ਸਦੀ ਵਿੱਚ ਜਿੱਥੇ ਪੜ੍ਹੇ ਲਿਖੇ ਸਾਇੰਸ ਅਤੇ ਡਿਜੀਟਿਲ ਯੁਗ ਵਿੱਚ ਵੀ ਬਹੁਤ ਸਾਰੇ ਇਲਾਕਿਆਂ ਵਿੱਚ ਔਰਤ ਦਾ ਜੀਵਨ ਪੁਰਸ਼ ਦੀ ਮਲਕੀਅਤ ਸਮਝਿਆ ਜਾਂਦਾ ਰਿਹਾ ਹੈ ਤੇ ਸਮਝਿਆ ਜਾ ਰਿਹਾ ਹੈਔਰਤ ਦਾ ਤਾਂ ਜਨਮ ਹੀ ਪੁਰਸ਼ ਦੀਆਂ ਇੱਛਾਵਾਂ ਦੀ ਪੂਰਤੀ ਲਈ ਹੋਇਆ ਮੰਨਿਆ ਜਾਂਦਾ ਹੈਔਰਤ ਲਈ ਉਸ ਦੇ ਸਵੈਮਾਣ ਅਤੇ ਆਜ਼ਾਦੀ ਦੇ ਕੋਈ ਮਾਅਨੇ ਨਹੀਂ ਹੁੰਦੇਔਰਤ ਦੀਆਂ ਇੱਛਾਵਾਂ ਪੁਰਸ਼ ਦੀਆਂ ਗ਼ੁਲਾਮ ਸਮਝੀਆਂ ਜਾਂਦੀਆਂ ਰਹੀਆਂ ਹਨ, ਸਮਝੀਆਂ ਜਾ ਰਹੀਆਂ ਹਨ

ਪਰ ਪਹਿਲਾਂ ਨਾਲੋਂ ਔਰਤ ਦੀ ਸਥਿਤੀ ਬਹੁਤ ਚੰਗੀ ਹੈ, ਜਿੱਥੇ ਕਿ ਪਹਿਲਾਂ ਸੰਸਾਰ ਦੇ ਕਿਸੇ ਵੀ ਸਮਾਜ ਵਿੱਚ ਔਰਤਾਂ ਦੀ ਕਿਸੇ ਵੀ ਖੇਤਰ ਵਿੱਚ ਕੋਈ ਹੋਂਦ ਨਹੀਂ ਸੀ, ਔਰਤਾਂ ਦੀ ਦੁਨੀਆ ਸਿਰਫ਼ ਘਰ ਦੀ ਚਾਰਦੀਵਾਰੀ ਰੋਟੀ ਟੁੱਕ, ਚੁੱਲ੍ਹੇ ਚੌਂਕੇ ਤਕ ਮਹਿਦੂਦ ਹੁੰਦੀ ਸੀਬਾਲ ਬੱਚੇ ਪੈਦਾ ਕਰਕੇ ਉਨ੍ਹਾਂ ਦੀ ਸਾਂਭ ਸੰਭਾਲ ਅਤੇ ਘਰ ਦੇ ਹੋਰ ਕੰਮ ਨਿਪਟਾਉਣਾ ਹੀ ਔਰਤ ਦੀਆਂ ਅਹਿਮ ਜ਼ਿੰਮੇਵਾਰੀਆਂ ਰਹੀਆਂ ਹਨਸਮਾਜ ਦੀਆਂ ਰਾਜਨੀਤਕ, ਆਰਥਿਕ ਜਾਂ ਸਮਾਜਿਕ ਗਤੀਵਿਧੀਆਂ ਵਿੱਚ ਔਰਤ ਦੀ ਹਿੱਸੇਦਾਰੀ ਬਾਰੇ ਤਾਂ ਸੋਚਿਆ ਵੀ ਨਹੀਂ ਸੀ ਜਾ ਸਕਦਾਔਰਤਾਂ ਉੱਤੇ ਹੋਣ ਵਾਲੀ ਹਿੰਸਾ ਦੇ ਮਾਮਲੇ ਵੀ ਦਿਲ ਦਹਿਲਾ ਵਾਲੇ ਦੇਣ ਸਨਔਰਤਾਂ ਦੀ ਮਾਰ-ਕੁਟਾਈ ਪੁਰਸ਼ ਦਾ ਅਧਿਕਾਰ ਹੀ ਸਮਝਿਆ ਜਾਂਦਾ ਰਿਹਾ ਹੈਸਤੀ ਪ੍ਰਥਾ, ਦਾਸੀ ਪ੍ਰਥਾ, ਦਾਜ ਪ੍ਰਥਾ ਅਤੇ ਬਾਲ ਵਿਆਹ, ਮਰਦਾ ਦਾ ਮਨੋਰੰਜਨ ਕਰਨ ਲਈ ਕੋਠੇ ’ਤੇ ਬਿਠਾਉਣ ਸਮੇਤ ਤਮਾਮ ਬੁਰਾਈਆਂ ਸਦਾ ਹੀ ਔਰਤ ਦੇ ਗਲੇ ਦਾ ਫੰਧਾ ਬਣੀਆਂ ਰਹੀਆਂ ਹਨਬੱਚੀ ਦੇ ਜਨਮ ਤੋਂ ਹੀ ਉਸ ਨਾਲ ਵਿਤਕਰਿਆਂ ਦੀ ਦਾਸਤਾਨ ਸ਼ੁਰੂ ਹੋ ਜਾਂਦੀ ਸੀਕੁੱਖਾਂ ਵਿੱਚ ਹੀ ਉਹਨਾਂ ਨੂੰ ਖ਼ਤਮ ਕਰ ਦਿੱਤਾ ਜਾਂਦਾ ਰਿਹਾ ਹੈ ਜੋ ਬਹੁਤ ਸਾਰੇ ਇਲਾਕਿਆਂ ਵਿੱਚ ਅੱਜ ਵੀ ਹੋ ਰਿਹਾ ਹੈ। ਪੁੱਤਾਂ ਮੁਕਾਬਲੇ ਧੀਆਂ ਦੇ ਪਾਲਣ ਪੋਸਣ ਅਤੇ ਪੜ੍ਹਾਈ ਲਿਖਾਈ ਵਿੱਚ ਵਿਤਕਰੇ ਦਾ ਆਲਮ ਹਰ ਘਰ ਦੀ ਕਹਾਣੀ ਰਿਹਾ ਹੈ

ਮਾੜੇ ਹਾਲਾਤ ਵਿੱਚੋਂ ਲੰਘ ਰਹੀ ਔਰਤ ਨੂੰ ਜਿੱਥੇ ਆਗੂਆਂ ਤੇ ਸਮਾਜ ਸੁਧਾਰਕਾਂ ਦਾ ਸਹਿਯੋਗ ਮਿਲਿਆ, ਉੱਥੇ ਹੀ ਔਰਤ ਨੇ ਖੁਦ ਵੀ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦਾ ਯਤਨ ਕੀਤਾਮਹਿਲਾ ਦਿਵਸ ਮਨਾਉਣ ਦੀ ਲੋੜ ਵੀ ਔਰਤਾਂ ਦੀ ਮਾੜੀ ਹਾਲਤ ਕਾਰਨ ਹੀ ਪਈ ਸੀਇਸ ਦਿਨ ਨੂੰ ਮਨਾਉਣ ਦਾ ਮਕਸਦ ਔਰਤ ਨੂੰ ਉਸ ਦਾ ਬਣਦਾ ਮਾਣ-ਸਤਿਕਾਰ ਦਿਵਾਉਣਾ ਅਤੇ ਔਰਤ ਨੂੰ ਆਪਣੇ ਹੱਕਾਂ ਅਤੇ ਅਧਿਕਾਰਾਂ ਬਾਰੇ ਜਾਗਰੂਕ ਕਰਨਾ ਹੈਮਹਿਲਾ ਦਿਵਸ ਲਗਭਗ ਸਾਰੇ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈਮਹਿਲਾ ਦਿਵਸ ਦੀ ਸ਼ੁਰੂਆਤ ਕਿਵੇਂ ਹੋਈ, ਇਸ ਬਾਰੇ ਕਿਹਾ ਜਾਂਦਾ ਹੈ ਕਿ ਪ੍ਰਾਚੀਨ ਗ੍ਰੀਸ ਵਿੱਚ ਲੀਸਸਿਟਰਾਟਾ ਨਾਮ ਦੀ ਇੱਕ ਔਰਤ ਨੇ ਇਸ ਦਿਨ ਫਰਾਂਸੀਸੀ ਕ੍ਰਾਂਤੀ ਦੌਰਾਨ ਯੁੱਧ ਦੇ ਅੰਤ ਦੀ ਮੰਗ ਨੂੰ ਲੈ ਕੇ ਇੱਕ ਅੰਦੋਲਨ ਸ਼ੁਰੂ ਕੀਤਾ ਸੀਫਰਾਂਸੀਸੀ ਔਰਤਾਂ ਦੇ ਇੱਕ ਸਮੂਹ ਨੇ ਔਰਤਾਂ ਦੇ ਜ਼ੁਲਮ ਨੂੰ ਖ਼ਤਮ ਕਰਨ ਦੀ ਮੰਗ ਕਰਨ ਲਈ ਵਰਸੇਲਜ਼ ਵਿੱਚ ਇੱਕ ਮੋਰਚਾ ਲਗਾਇਆਅਮਰੀਕਾ ਦੀ ਸੋਸ਼ਲਿਸਟ ਪਾਰਟੀ ਵੱਲੋਂ ਪਹਿਲੀ ਵਾਰ 1909 ਵਿੱਚ 28 ਫਰਵਰੀ ਨੂੰ ਮਹਿਲਾ ਦਿਵਸ ਮਨਾਇਆ ਗਿਆਨਿਊਯਾਰਕ ਦੀਆਂ ਗਾਰਮੈਂਟ ਮਿੱਲਾਂ ਵਿੱਚ ਔਰਤਾਂ ਨਾਲ ਬੇਇਨਸਾਫ਼ੀ ਅਤੇ ਸ਼ੋਸ਼ਣ ਹੋ ਰਿਹਾ ਸੀਔਰਤਾਂ ਆਪਣੇ ਹੱਕਾਂ ਲਈ ਲੜ ਰਹੀਆਂ ਸਨਔਰਤਾਂ ਦੀ ਹੜਤਾਲ ਇੱਕ ਸਾਲ ਤੋਂ ਚੱਲ ਰਹੀ ਸੀ ਪਰ ਕਿਤੇ ਵੀ ਕੋਈ ਸੁਣਵਾਈ ਨਹੀਂ ਹੋਈ1910 ਵਿੱਚ ਸੋਸ਼ਲਿਸਟ ਇੰਟਰਨੈਸ਼ਨਲ ਦੁਆਰਾ ਕੋਪਨਹੇਗਨ ਵਿੱਚ ਮਹਿਲਾ ਦਿਵਸ ਮਨਾਇਆ ਗਿਆ ਅਤੇ 1911 ਵਿੱਚ, ਆਸਟਰੀਆ, ਡੈਨਮਾਰਕ, ਜਰਮਨੀ ਅਤੇ ਸਵਿਟਜ਼ਰਲੈਂਡ ਵਿੱਚ ਲੱਖਾਂ ਔਰਤਾਂ ਇਕੱਠੀਆਂ ਹੋਈਆਂ ਅਤੇ ਰੈਲੀਆਂ ਕੀਤੀਆਂ

1913-14 ਵਿੱਚ ਪਹਿਲੇ ਵਿਸ਼ਵ ਯੁੱਧ ਦੌਰਾਨ ਰੂਸੀ ਔਰਤਾਂ ਨੇ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਲਈ ਫਰਵਰੀ ਦੇ ਆਖਰੀ ਐਤਵਾਰ ਨੂੰ ਪਹਿਲੀ ਵਾਰ ਮਹਿਲਾ ਦਿਵਸ ਮਨਾਇਆਯੂਰਪ ਵਿੱਚ ਵੀ ਜੰਗ ਵਿਰੋਧੀ ਵਿਰੋਧ ਪ੍ਰਦਰਸ਼ਨ ਹੋਏ1917 ਤਕ ਦੂਜੇ ਵਿਸ਼ਵ ਯੁੱਧ ਵਿੱਚ ਦੋ ਲੱਖ ਤੋਂ ਵੱਧ ਰੂਸੀ ਸੈਨਿਕ ਮਾਰੇ ਗਏ ਸਨਰੂਸੀ ਔਰਤਾਂ ਇਸ ਦਿਨ ਸ਼ਾਂਤੀ ਲਈ ਹੜਤਾਲ ਕਰਦੀਆਂ ਹਨਭਾਵੇਂ ਸਿਆਸਤਦਾਨ ਇਸ ਅੰਦੋਲਨ ਦੇ ਵਿਰੁੱਧ ਸਨ ਪਰ ਔਰਤਾਂ ਨੇ ਆਪਣਾ ਅੰਦੋਲਨ ਜਾਰੀ ਰੱਖਿਆਨਤੀਜੇ ਵਜੋਂ ਰੂਸ ਦੇ ਜਾਰਜ ਨੂੰ ਤਿਆਗ ਦੇਣਾ ਪਿਆ ਅਤੇ ਸਰਕਾਰ ਨੂੰ ਔਰਤਾਂ ਲਈ ਵੋਟ ਦੇ ਅਧਿਕਾਰ ਦਾ ਐਲਾਨ ਕਰਨਾ ਪਿਆਇਸਤਰੀ ਚੇਤਨਾ ਦੇ ਇਸ ਦੌਰ ਵਿੱਚ ਔਰਤਾਂ ਨੇ ਆਪਣੇ ਨਾਲ ਹੋਈ ਬੇਇਨਸਾਫ਼ੀ ਨੂੰ ਡੁੰਘਾਈ ਨਾਲ ਮਹਿਸੂਸ ਕੀਤਾਇਹ ਔਰਤ ਚੇਤਨਾ ਦਾ ਅਜਿਹਾ ਦੌਰ ਸੀ ਕਿ ਮਰਦਾਂ ਨੂੰ ਔਰਤਾਂ ਦੇ ਹੱਕਾਂ ਉੱਤੇ ਮੋਹਰ ਲਾਉਣੀ ਪਈਅੰਤਰਰਾਸ਼ਟਰੀ ਮਹਿਲਾ ਦਿਵਸ ਪਹਿਲੀ ਵਾਰ 1909 ਵਿੱਚ ਔਰਤਾਂ ਦੀ ਆਜ਼ਾਦੀ ਅਤੇ ਸਨਮਾਨ ਨੂੰ ਬਹਾਲ ਕਰਨ ਲਈ ਮਨਾਇਆ ਗਿਆ ਸੀ ਅਤੇ 1975 ਵਿੱਚ ਸੰਯੁਕਤ ਰਾਸ਼ਟਰ ਦੁਆਰਾ ਮਾਨਤਾ ਦਿੱਤੀ ਗਈ ਸੀ

ਅੱਜ ਹਾਲਾਤ ਬਹੁਤ ਬਦਲ ਚੁੱਕੇ ਹਨਔਰਤਾਂ ਹੁਣ ਘਰ ਦੀਆਂ ਕੰਧਾਂ ਦੀਆਂ ਕੈਦੀ ਨਹੀਂ ਰਹੀਆਂਔਰਤਾਂ ਹਰ ਖੇਤਰ ਵਿੱਚ ਨਾ ਸਿਰਫ਼ ਮਰਦਾਂ ਦੇ ਬਰਾਬਰ ਹਨ, ਸਗੋਂ ਅੱਗੇ ਵਧਣ ਦਾ ਹੌਸਲਾ ਵੀ ਦਿਖਾ ਰਹੀਆਂ ਹਨਰਾਜਨੀਤਿਕ, ਆਰਥਿਕ ਅਤੇ ਸਮਾਜਿਕ ਖੇਤਰਾਂ ਵਿੱਚ ਔਰਤਾਂ ਦੀ ਭਾਗੀਦਾਰੀ ਵਧਣ ਲੱਗੀ ਹੈ

ਇਨ੍ਹਾਂ ਸਾਰੀਆਂ ਤਬਦੀਲੀਆਂ ਦੇ ਬਾਵਜੂਦ ਔਰਤਾਂ ਦੇ ਹੱਕ ਅਤੇ ਅਧਿਕਾਰ ਸਦੀਆਂ ਬਾਅਦ ਵੀ ਅਧੂਰੇ ਹਨਦਾਜ ਪ੍ਰਥਾ ਨੇ ਅੱਜ ਵੀ ਕੁੜੀਆਂ ਦੀ ਜ਼ਿੰਦਗੀ ਨਰਕ ਬਣਾਈ ਹੋਈ ਹੈਕੰਨਿਆ ਭਰੂਣ ਹੱਤਿਆ ਦੇ ਵਰਤਾਰੇ ਨੇ ਲਿੰਗ ਅਨੁਪਾਤ ਨੂੰ ਘਟਾ ਦਿੱਤਾ ਹੈਲੜਕੀਆਂ ਉੱਤੇ ਤੇਜ਼ਾਬ ਹਮਲਿਆਂ ਦੀਆਂ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ ਜਿਣਸੀ ਸ਼ੋਸ਼ਣ ਦੀਆਂ ਘਟਨਾਵਾਂ ਵਿੱਚ ਵਾਧਾ ਚਿੰਤਾ ਦਾ ਵਿਸ਼ਾ ਹੈਔਰਤਾਂ ਵਿਰੁੱਧ ਹਿੰਸਾ, ਜਿਣਸੀ ਸ਼ੋਸ਼ਣ ਅਤੇ ਕੰਨਿਆ ਭਰੂਣ ਹੱਤਿਆ ਦੇ ਅਸਲ ਅੰਕੜੇ ਪ੍ਰਕਾਸ਼ਿਤ ਅੰਕੜਿਆਂ ਤੋਂ ਕਿਤੇ ਵੱਧ ਹਨਔਰਤਾਂ ਦੀ ਅਜ਼ਾਦੀ ਲਈ ਸਦੀਆਂ ਤਕ ਲਲਕਾਰੇ ਮਾਰਨ ਤੋਂ ਬਾਅਦ ਵੀ ਅੱਜ ਵੀ ਔਰਤ ਅਸਲ ਆਜ਼ਾਦੀ ਤੋਂ ਵਾਂਝੀ ਹੈਕੇਂਦਰ ਸਰਕਾਰ ਨੇ ਔਰਤਾਂ ਵਿਰੁੱਧ ਘਰੇਲੂ ਹਿੰਸਾ ਨੂੰ ਰੋਕਣ ਲਈ 2005 ਵਿੱਚ ਇੱਕ ਕਾਨੂੰਨ ਪਾਸ ਕੀਤਾ ਸੀ ਗੁਜ਼ਾਰਾ ਭੱਤਾ, ਵਿਆਹ ਅਤੇ ਤਲਾਕ ਵਰਗੇ ਮਾਮਲਿਆਂ ਨਾਲ ਸਬੰਧਤ ਔਰਤਾਂ ਦੀ ਸੁਰੱਖਿਆ ਕਰਨ ਵਾਲੇ ਕਾਨੂੰਨ ਵੀ ਪਾਸ ਕੀਤੇ ਗਏ ਹਨ ਪਰ ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਦੀ ਕਹਾਣੀ ਕਿਸੇ ਤੋਂ ਲੁਕੀ ਨਹੀਂ ਹੈ

ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਮੰਚਾਂ ਉੱਤੇ ਔਰਤਾਂ ਦੇ ਹੱਕਾਂ ਦਾ ਜਸ਼ਨ ਮਨਾਉਂਦਿਆਂ ਕਈ ਸਾਲ ਬੀਤ ਗਏ ਹਨਔਰਤਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਅਤੇ ਰੈਲੀਆਂ ਕਰਦਿਆਂ ਕਾਫੀ ਸਮਾਂ ਬੀਤ ਗਿਆ ਹੈ ਪਰ ਅੱਜ ਵੀ ਭਰੂਣ ਹੱਤਿਆ, ਦਾਜ, ਜਿਣਸੀ ਸ਼ੋਸ਼ਣ ਅਤੇ ਘਰੇਲੂ ਹਿੰਸਾ ਦੀਆਂ ਘਟਨਾਵਾਂ ਔਰਤਾਂ ਦੀ ਅਸਲ ਆਜ਼ਾਦੀ ਉੱਤੇ ਸਵਾਲੀਆ ਨਿਸ਼ਾਨ ਹਨਸਿਆਸੀ, ਸਮਾਜਿਕ ਅਤੇ ਆਰਥਿਕ ਅਧਿਕਾਰਾਂ ਸੰਬੰਧੀ ਔਰਤਾਂ ਦੀ ਆਜ਼ਾਦੀ ਦੀ ਅਸਲੀਅਤ ਕਿਸੇ ਤੋਂ ਲੁਕੀ ਨਹੀਂ ਹੈਔਰਤਾਂ ਦੇ ਜੀਵਨ ਨੂੰ ਸੁਤੰਤਰਤਾ ਦੇ ਅਸਲ ਪੱਧਰ ’ਤੇ ਲਿਆਉਣ ਲਈ ਅਜੇ ਵੀ ਬਹੁਤ ਕੁਝ ਕੀਤਾ ਜਾਣਾ ਬਾਕੀ ਹੈਔਰਤਾਂ ਨੂੰ ਸਵੈ-ਨਿਰਭਰ ਬਣਾਉਣ ਅਤੇ ਕੰਮ ਵਾਲੀ ਥਾਂ ’ਤੇ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਦੇ ਨਾਲ-ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਾਰਥਕ ਬਣਾਉਣ ਲਈ ਔਰਤਾਂ ਪ੍ਰਤੀ ਮਾਨਸਿਕ ਤਬਦੀਲੀ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ

* * * * *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4785)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਸੁਰਜੀਤ ਸਿੰਘ ਫਲੋਰਾ

ਸੁਰਜੀਤ ਸਿੰਘ ਫਲੋਰਾ

Brampton, Ontario, Canada.
Phone: (647 - 829 9397)
Email: (editor@asiametro.ca)

More articles from this author