GurcharanNoorpur7ਪੰਜਾਬੀ ਸਮਾਜ ਦੀ ਵਿਰਾਸਤ ਸਰਬੱਤ ਦਾ ਭਲਾ ਚਾਹੁਣ ਦੀ ਵਿਰਾਸਤ ਹੈ। ਸਾਡੀ ਲੋਕਧਾਰਾ ਵਿੱਚ ...
(21 ਦਸੰਬਰ 2023)
ਇਸ ਸਮੇਂ ਪਾਠਕ: 450.


ਇੱਕ ਮੁਸਾਫਿਰ ਸਫਰ ’ਤੇ ਸੀ
ਰਸਤੇ ਵਿੱਚ ਇੱਕ ਛੋਟੀ ਜਿਹੀ ਨਦੀ ਆਈਆਪਣੇ ਸਮਾਨ ਸਮੇਤ ਉਹ ਬੰਦਾ ਨਦੀ ਪਾਰ ਕਰਨ ਹੀ ਵਾਲਾ ਸੀ ਕਿ ਉਸ ਨੂੰ ਆਪਣੇ ਤੋਂ ਕੁਝ ਕਦਮ ਦੂਰੀ ’ਤੇ ਨਦੀ ਦੇ ਕੰਡੇ ਇੱਕ ਚਮਕਦੀ ਚੀਜ਼ ਦਿਖਾਈ ਦਿੱਤੀਉਹ ਆਪਣਾ ਸਮਾਨ ਰੱਖ ਕੇ ਉਸ ਚੀਜ਼ ਨੂੰ ਵੇਖਣ ਗਿਆ ਉਸ ਨੇ ਵੇਖਿਆ, ਇਹ ਸੋਨੇ ਦੀਆਂ ਪੰਜ ਮੋਹਰਾਂ ਸਨ, ਜੋ ਕਿਸੇ ਨੇ ਨਦੀ ਦੇ ਤੱਟ ਉੱਤੇ ਦੱਬ ਦਿੱਤੀਆਂ ਸਨ ਅਤੇ ਛੱਲ੍ਹਾਂ ਨਾਲ ਮਿੱਟੀ ਖੁਰਨ ਨਾਲ ਦਿਖਾਈ ਦੇਣ ਲੱਗ ਪਈਆਂ ਸਨਉਸ ਨੇ ਪੰਜੇ ਮੋਹਰਾਂ ਲੈ ਕੇ ਨਦੀ ਦੇ ਪਾਣੀ ਨਾਲ ਧੋਤੀਆਂ, ਝੋਲੇ ਵਿੱਚ ਪਾਈਆਂ ਤੇ ਨਦੀ ਪਾਰ ਕਰਨ ਲੱਗਾਅਜੇ ਉਹ ਪਾਣੀ ਵਿੱਚ ਉੱਤਰਿਆ ਹੀ ਸੀ, ਉਹਦੇ ਮਨ ਵਿੱਚ ਖਿਆਲ ਆਇਆ ਕਿ ਮੋਹਰਾਂ ਤਾਂ ਹੋਰ ਵੀ ਹੋ ਸਕਦੀਆਂ ਹਨਮੈਂਨੂੰ ਨਦੀ ਦੇ ਤੱਟ ’ਤੇ ਦੂਰ ਤਕ ਤੁਰ ਕੇ ਵੇਖਣਾ ਚਾਹੀਦਾ ਹੈਆਪਣੇ ਮਨ ਦੀ ਇਸ ਤੇਜ਼ ਤਰਾਰ ਸੋਚ ਦੀ ਉਡਾਰੀ ’ਤੇ ਉਸ ਨੂੰ ਕੁਝ ਪਲ ਫਖਰ ਵੀ ਮਹਿਸੂਸ ਹੋਇਆਮੋਹਰਾਂ ਵਾਲਾ ਝੋਲਾ ਤੇ ਬਾਕੀ ਸਮਾਨ ਇੱਕ ਪਾਸੇ ਰੱਖ ਕੇ ਨਦੀ ਦੇ ਕੰਡੇ ਕੰਡੇ ਤੁਰ ਪਿਆਉਹ ਦੂਰ ਤਕ ਨਿਕਲ ਗਿਆ ਪਰ ਕਿਤੋਂ ਹੋਰ ਮੋਹਰਾਂ ਨਹੀਂ ਲੱਭੀਆਂਨਿਰਾਸ਼ ਜਿਹਾ ਹੋ ਕੇ ਜਦੋਂ ਵਾਪਸ ਆਇਆ ਤਾਂ ਉਹਦਾ ਮੋਹਰਾਂ ਵਾਲਾ ਝੋਲਾ ਤੇ ਬਾਕੀ ਸਮਾਨ ਉੱਥੋਂ ਗਾਇਬ ਸੀਲਾਲਚ ਨੇ ਜੋ ਕੁਝ ਉਸ ਦੇ ਕੋਲ ਸੀ, ਉਸ ਤੋਂ ਵੀ ਉਸ ਨੂੰ ਵਿਰਵਾ ਕਰ ਦਿੱਤਾ ਸੀਸਾਡੇ ਸਮਾਜ ਦੀ ਬਹੁ ਗਿਣਤੀ ਦੀ ਹਾਲਤ ਇਸ ਸਮੇਂ ਉਸ ਮੁਸਾਫਿਰ ਵਰਗੀ ਹੈ। 
ਅਸੀਂ ਫੜੀਆਂ ਛੱਡ ਕੇ ਉਡਦੀਆਂ ਮਗਰ ਭੱਜ ਰਹੇ ਹਾਂਇਹ ਠੀਕ ਹੈ ਸਾਡੇ ਦੇਸ਼ ਦੀ ਵਾਗਡੋਰ ਹੁਣ ਤਕ ਉਹਨਾਂ ਲੋਕਾਂ ਦੇ ਹੱਥ ਵਿੱਚ ਰਹੀ ਜਿਹਨਾਂ ਨੇ ਲੋਕ ਹਿਤਾਂ ਦੀ ਬਜਾਏ ਆਪਣੇ ਨਿੱਜੀ ਸਵਾਰਥਾਂ ਅਤੇ ਰਾਜਸੀ ਹਿਤਾਂ ਨੂੰ ਪਹਿਲ ਦਿੱਤੀ ਇਸਦਾ ਨਤੀਜਾ ਇਹ ਹੋਇਆ ਕਿ ਸਮਾਜ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਮੁਸ਼ਕਲਾਂ ਪੈਦਾ ਹੋਈਆਂ

ਪੰਜਾਬ, ਜੋ ਖੇਤੀ ਪ੍ਰਧਾਨ ਸੂਬਾ ਹੈ, ਪੂਰੇ ਦੇਸ਼ ਦਾ ਅੰਨ ਨਾਲ ਢਿੱਡ ਭਰਦਾ ਆਇਆ ਹੈ, ਨਾਲ ਵੱਖ ਵੱਖ ਸਮਿਆਂ ਤੇ ਹੋਏ ਵਿਤਕਰਿਆਂ ਦੀ ਲੰਮੀ ਦਾਸਤਾਨ ਹੈ। ਹੁਣ ਤਕ ਅਜਿਹਾ ਮਾਹੌਲ ਸਿਰਜਿਆ ਜਾਂਦਾ ਰਿਹਾ ਹੈ ਕਿ ਜਿਸ ਵਿੱਚ ਪੰਜਾਬ ਦੇ ਕਿਸਾਨ ਨੂੰ ਕਿਹਾ ਜਾਂਦਾ ਹੈ, ਇਹ ਜੋ ਅਨਾਜ ਤੁਸੀਂ ਪੈਦਾ ਕਰਦੇ ਹੋ, ਇਸਦੀ ਕਿਤੇ ਲੋੜ ਨਹੀਂ, ਇਹ ਤਾਂ ਤੁਹਾਡੇ ਉੱਤੇ ਰਹਿਮ ਕਰਕੇ ਖਰੀਦ ਲਿਆ ਜਾਂਦਾ ਹੈਇਸ ਤੋਂ ਵੱਡੀ ਅਕ੍ਰਿਤਘਣਤਾ ਹੋਰ ਕੀ ਹੋ ਸਕਦੀ ਹੈ? ਕਣਕ ਝੋਨੇ ਦੇ ਫਸਲੀ ਚੱਕਰ ਨੇ ਪੰਜਾਬ ਦੇ ਪਾਣੀ ਦਾ ਖਾਤਮਾ ਕਰ ਦਿੱਤਾਖੇਤੀਬਾੜੀ ਸਬੰਧੀ ਗਲਤ ਨੀਤੀਆਂ, ਰੇਹਾਂ ਸਪਰੇਹਾਂ, ਤੇਲ ਦੇ ਭਾਅ ਨੇ ਕਿਸਾਨਾਂ ਸਿਰ ਕਰਜ਼ੇ ਦੀਆਂ ਪੰਡਾਂ ਦਾ ਭਾਰ ਵਿੱਚ ਹਰ ਦਿਨ ਵਾਧਾ ਕੀਤਾਖੇਤੀ ਤੇ ਬਜ਼ਾਰ ਦੇ ਗਲਬੇ ਨੇ ਨਵੀਂ ਪੀੜ੍ਹੀ ਦਾ ਖੇਤਾਂ ਨਾਲੋਂ ਮੋਹ ਤੋੜ ਦਿੱਤਾ ਨਵੀਂ ਪੀੜ੍ਹੀ ਹੁਣ ਹੋਰ ਮੁਲਕਾਂ ਵਿੱਚ ਆਪਣਾ ਭਵਿੱਖ ਤਲਾਸ਼ ਰਹੀ ਹੈਪੰਜਾਬ ਦੇ ਗੁਰਦਵਾਰਿਆਂ ਤੇ ਹੋਰ ਧਰਮ ਅਸਥਾਨਾਂ ਉੱਤੇ ਬਾਹਰਲੇ ਮੁਲਕ ਜਾਣ ਲਈ ਸੁੱਖਣਾ ਵਜੋਂ ਜਹਾਜ਼ਾਂ ਦੇ ਖਿਡੌਣੇ ਚੜ੍ਹਾਏ ਜਾ ਰਹੇ ਹਨਵਿਚਾਰਨ ਵਾਲੀ ਗੱਲ ਇਹ ਹੈ ਕਿ ਛੋਟੇ ਕਿਸਾਨ ਮਜਬੂਰੀ ਵੱਸ ਆਪਣੀ ਭੋਏਂ ਦਾ ਟੋਟਾ ਵੇਚ ਕੇ ਆਪਣੇ ਬੱਚਿਆਂ ਨੂੰ ਹੋਰ ਮੁਲਕਾਂ ਵੱਲ ਤੋਰ ਰਹੇ ਹਨਬਾਹਰ ਗਏ ਲੋਕ ਵੀ ਆਪਣੀਆਂ ਇੱਧਰਲੀਆਂ ਜਾਇਦਾਦਾਂ ਵੇਚ ਵੱਟ ਕੇ ਦੂਜੇ ਮੁਲਕਾਂ ਵਿੱਚ ਸਰਮਾਇਆ ਲਾਉਣ ਨੂੰ ਤਰਜੀਹ ਦੇਣ ਲੱਗ ਪਏ ਹਨਅਜਿਹੇ ਕਈ ਹੋਰ ਕਾਰਨਾਂ ਕਰਕੇ ਜ਼ਮੀਨ ਬਹੁਤੇ ਲੋਕਾਂ ਤੋਂ ਥੋੜ੍ਹੇ ਲੋਕਾਂ ਦੇ ਹੱਥਾਂ ਵਿੱਚ ਜਾ ਰਹੀ ਹੈਇਹ ਪੰਜਾਬ ਲਈ ਇੱਕ ਤਰ੍ਹਾਂ ਨਾਲ ਖਤਰੇ ਦੀ ਘੰਟੀ ਹੈਭਵਿੱਖ ਵਿੱਚ ਇਹ ਅਮਲ ਹੋਰ ਵਧੇਗਾ ਇਸਦੇ ਅਜਿਹੇ ਸਿੱਟੇ ਨਿਕਲਣਗੇ ਜਿਸਦਾ ਕਿਆਸ ਫਿਲਹਾਲ ਸਾਨੂੰ ਨਹੀਂ, ਨਾ ਹੀ ਇਸ ਖਤਰੇ ਸਬੰਧੀ ਕਿਤੇ ਕੋਈ ਚਰਚਾ ਹੋ ਰਹੀ ਹੈਕਿਸਾਨ ਅੰਦੋਲਨ ਦੌਰਾਨ ਲੱਖਾਂ ਲੋਕ ਆਪਣੀਆਂ ਜ਼ਮੀਨਾਂ ਬਚਾਉਣ ਲਈ ਸੜਕਾਂ ’ਤੇ ਆਏ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਦੀ ਸ਼ਮੂਲੀਅਤ ਨੇ ਇਸ ਸੰਘਰਸ਼ ਨੂੰ ਇੱਕ ਨਵੇਕਲੀ ਪਹਿਚਾਣ ਦਿੱਤੀ ਜ਼ਰਾ ਸੋਚੋ, ਜੇਕਰ ਇਹੋ ਜ਼ਮੀਨਾਂ ਕੁਝ ਕੁ ਲੋਕਾਂ ਦੇ ਹੱਥਾਂ ਵਿੱਚ ਹੁੰਦੀਆਂ ਤਾਂ ਕੀ ਇੰਨੀ ਵੱਡੀ ਗਿਣਤੀ ਵਿੱਚ ਲੋਕ ਇਸ ਸੰਘਰਸ਼ ਦਾ ਹਿੱਸਾ ਬਣਦੇ? ਭਵਿੱਖ ਵਿੱਚ ਜਦੋਂ ਜ਼ਮੀਨਾਂ ਥੋੜ੍ਹੇ ਲੋਕਾਂ ਦੇ ਹੱਥਾਂ ਵਿੱਚ ਹੋਣਗੀਆਂ, ਬਹੁਗਿਣਤੀ ਲੋਕ ਹੋਰ ਧੰਦਿਆਂ ਵਿੱਚ ਲੱਗੇ ਹੋਣਗੇ ਤਾਂ ਖੇਤੀ ਖੇਤਰ ਵਿੱਚ ਅਜਿਹੇ ਸੰਕਟ ਪੈਦਾ ਹੋਣਗੇ ਜਿਨ੍ਹਾਂ ਦਾ ਸਾਨੂੰ ਕਿਆਸ ਨਹੀਂ

ਪੰਜਾਬ ਨੂੰ ਇਸ ਸਮੇਂ ਬੜੀ ਸੂਝ ਵਾਲੀ ਰਾਜਸੀ ਅਗਵਾਈ ਦੀ ਲੋੜ ਹੈ ਜੋ ਇਸ ਨੂੰ ਵੱਖ ਵੱਖ ਸੰਕਟਾਂ ਮੁਸ਼ਕਲਾਂ ਮੁਸੀਬਤਾਂ ਤੋਂ ਨਿਜਾਤ ਦਿਵਾ ਕੇ ਇਸ ਨੂੰ ਹਕੀਕੀ ਵਿਕਾਸ ਦੇ ਰਾਹ ’ਤੇ ਤੋਰ ਸਕੇਇਸ ਸਮੇਂ ਜਿੱਥੇ ਪੰਜਾਬ ਵਿੱਚ ਵਾਤਾਵਰਣ ਦਾ ਬਹੁਤ ਵੱਡਾ ਸੰਕਟ ਹੈ, ਉੱਥੇ ਪੰਜਾਬ ਦੇ ਪਾਣੀਆਂ ’ਤੇ ਵੀ ਡਾਕੇ ਵੱਜ ਰਹੇ ਰਹੇ ਹਨਧਰਤੀ ਹੇਠਲੇ ਪਾਣੀ ਦਾ ਸੰਕਟ ਅਜਿਹਾ ਸੰਕਟ ਹੈ ਜਿਸ ਸਬੰਧੀ ਸਾਡੀ ਹਾਲਤ ਖਤਰਾ ਵੇਖ ਕੇ ਸ਼ੁਤਰਮੁਰਗ ਦੇ ਅੱਖਾਂ ਮੀਟਣ ਜਿਹੀ ਹੈਦੂਸ਼ਿਤ ਵਾਤਾਵਰਣ ਨਾਲ ਬਿਮਾਰੀਆਂ, ਦੁਸ਼ਵਾਰੀਆਂ ਦਾ ਦਾਵਾਨਲ ਹਰ ਦਿਨ ਵਿਸ਼ਾਲ ਹੋ ਰਿਹਾ ਹੈਪੀਲੀਏ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਸੰਤਾਪ ਪੰਜਾਬ ਦੇ ਲੱਖਾਂ ਲੋਕ ਭੁਗਤ ਰਹੇ ਹਨਇਸ ਸਬੰਧੀ ਸਾਨੂੰ ਬਹੁਤ ਗੰਭੀਰ ਹੋਣ ਦੀ ਲੋੜ ਹੈ

ਪਾਣੀ ਦਾ ਸੰਕਟ ਇੱਕ ਤਰ੍ਹਾਂ ਨਾਲ ਪੰਜਾਬ ਦੀ ਸੱਭਿਅਤਾ ਦਾ ਸੰਕਟ ਹੈ ਜਿਸ ਨਾਲ ਪੰਜਾਬ ਦੀ ਹੋਂਦ ਨੂੰ ਬਹੁਤ ਵੱਡਾ ਖਤਰਾ ਹੈਛੋਟੀਆਂ ਛੋਟੀਆਂ ਬਰਸਾਤੀ ਨਦੀਆਂ ਨੂੰ ਮੁੜ ਸੁਰਜੀਤ ਕਰਕੇ, ਦਰਿਆਵਾਂ ਤੇ ਵੱਖ ਵੱਖ ਥਾਈਂ ਵਿਸ਼ਾਲ ਵੈੱਟਲੈਂਡ ਬਣਾ ਕੇ, ਕਣਕ ਝੋਨੇ ਦੇ ਫਸਲੀ ਚੱਕਰ ਵਿੱਚੋਂ ਨਿਕਲ ਕੇ ਇਸ ਸੰਕਟ ਤੋਂ ਬਚਿਆ ਜਾ ਸਕਦਾ ਹੈ ਪਰ ਇਹ ਅਜਿਹੇ ਕੰਮ ਹਨ ਜੋ ਆਮ ਲੋਕਾਂ ਨੇ ਨਹੀਂ, ਸਰਕਾਰਾਂ ਨੇ ਕਰਨੇ ਹੁੰਦੇ ਹਨ ਸਰਕਾਰ ਨੂੰ ਸੂਝ ਸਿਆਣਪ ਨਾਲ ਵੱਡੇ ਪ੍ਰੋਗਰਾਮ ਬਣਾ ਕੇ ਉਹਨਾਂ ’ਤੇ ਅੱਜ ਤੋਂ ਕੰਮ ਕਰਨ ਦੀ ਲੋੜ ਹੈਨਹੀਂ ਤਾਂ ਪਾਣੀ ਦਾ ਸੰਕਟ ਅਗਲੇ ਹਰ ਦਿਨ ਭਿਆਨਕ ਤੋਂ ਭਿਆਨਕ ਹੁੰਦਾ ਜਾਵੇਗਾ

ਪੰਜਾਬ ਨੂੰ ਬਚਾਉਣ ਲਈ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਕਿਰਤ ਵੱਲ ਮੁੜੀਏਪੰਜਾਬ ਦੇ ਉਹਨਾਂ ਘਰਾਂ ਦੇ ਮੁੰਡੇ ਕੁੜੀਆਂ, ਜਿਹਨਾਂ ਕੋਲ ਰਿਜ਼ਕ ਦੇ ਥੋੜ੍ਹੇ ਬਹੁਤੇ ਸਾਧਨ ਹਨ, ਉਹ ਇੱਥੇ ਕੰਮ ਕਰਕੇ ਰਾਜ਼ੀ ਨਹੀਂਉਹਨਾਂ ਦੀ ਮਾਨਸਿਕਤਾ ਇਹ ਹੈ ਕਿ ਅਸੀਂ ਪੜ੍ਹ ਲਿਖ ਗਏ ਹਾਂ, ਅਸੀਂ ਕੰਮ ਕਿਉਂ ਕਰੀਏਪੰਜਾਬੀ ਸੱਭਿਅਤਾ ਜੋ ਕਿਰਤ ਦੇ ਖਾਸੇ ਨਾਲ ਜੁੜੀ ਹੋਈ ਸੱਭਿਅਤਾ ਸੀ, ਇੱਥੇ ਨੌਜੁਵਾਨੀ ਦਾ ਕਿਰਤ ਤੋਂ ਕਿਨਾਰਾ ਕਰਨਾ ਇੱਕ ਬਹੁਤ ਵੱਡੀ ਸਮੱਸਿਆ ਬਣ ਗਿਆਕਿਰਤ ਤੋਂ ਟੁੱਟੀ ਨੌਜਵਾਨ ਪੀੜ੍ਹੀ ਨੇ ਜਿੱਥੇ ਖੇਤੀ ਤੋਂ ਕਿਨਾਰਾ ਕਰ ਲਿਆ, ਉੱਥੇ ਇਹ ਨਸ਼ਿਆਂ ਦੀ ਭਿਆਨਕ ਦਲਦਲ ਵਿੱਚ ਗਰਕ ਹੋਣ ਲੱਗੀਨਸ਼ਾ ਇਸ ਸਮੇਂ ਪੰਜਾਬ ਦੇ ਹਰ ਇਲਾਕੇ ਤੇ ਹਰ ਪਿੰਡ ਦੀ ਬਹੁਤ ਵੱਡੀ ਸਮੱਸਿਆ ਬਣ ਗਿਆ ਹੈਹਰ ਇਲਾਕੇ ਵਿੱਚ ਵੱਡੇ ਵੱਡੇ ਜੇਲ੍ਹਾਂ ਨੁਮਾ ਨਸ਼ਾ ਛਡਾਊ ਕੇਂਦਰ ਬਣ ਗਏ ਹਨ, ਜਿੱਥੇ ਹਜ਼ਾਰਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਨਿਜਾਤ ਦਿਵਾਉਣ ਲਈ ਮਾਪਿਆਂ ਤੋਂ ਮੋਟੀਆਂ ਰਕਮਾਂ ਲਈਆਂ ਜਾਂਦੀਆਂ ਹਨਸਰਕਾਰਾਂ ਨੂੰ ਨਸ਼ਿਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਜਿੰਨੀ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਸੀ, ਨਹੀਂ ਹੋ ਸਕਿਆ ਬੇਸ਼ਕ ਵਿਕਸਿਤ ਦੇਸ਼ਾਂ ਵਿੱਚ ਵੀ ਨਸ਼ਿਆਂ ਦੀ ਸਮੱਸਿਆ ਹਰ ਦਿਨ ਭਿਆਨਕ ਹੋ ਰਹੀ ਹੈ ਪਰ ਪੰਜਾਬ ਦੀ ਜਿਸ ਧਰਤੀ ਨੂੰ ਗੁਰੂਆਂ ਮਹਾਂਪੁਰਸ਼ਾਂ ਦੀ ਧਰਤੀ ਆਖਦੇ ਹਾਂ, ਇਹਦੇ ਮੱਥੇ ’ਤੇ ਨਸ਼ਿਆਂ ਦਾ ਕਲੰਕ ਲੱਗਣਾ ਸਾਡੇ ਲਈ ਵੱਡੇ ਫਿਕਰ ਵਾਲੀ ਗੱਲ ਹੈਇਸ ਲਈ ਬੜਾ ਜ਼ਰੂਰੀ ਹੈ ਕਿ ਨੌਜਵਾਨ ਲੜਕੇ ਲੜਕੀਆਂ ਇੱਥੇ ਰਹਿ ਕੇ ਕਿਰਤ ਨਾਲ ਜੁੜਨ, ਵੱਖ ਵੱਖ ਕਿੱਤਿਆਂ ਵਿੱਚ ਨਿਪੁੰਨ ਹੋਣਇੱਥੇ ਰਹਿ ਕੇ ਜਿਹਨਾਂ ਨੂੰ ਕੰਮ ਕਰਨ ਵਿੱਚ ਸ਼ਰਮ ਮਹਿਸੂਸ ਹੁੰਦੀ ਹੈ, ਉਹਨਾਂ ਲੋਕਾਂ ਦਾ ਬਾਹਰਲੇ ਮੁਲਕ ਵਿੱਚ ਜਾ ਕੇ ਜਹਾਜ਼ ਵਿੱਚੋਂ ਉੱਤਰਦਿਆਂ ਹੀ ਹੈਂਕੜਬਾਜ਼ੀ ਵਾਲਾ ਧੌਣ ਦਾ ਕਿੱਲਾ ਝੱਟ ਨਿਕਲ ਜਾਂਦਾ ਹੈਅੱਜ ਲੋੜ ਹੈ ਅਸੀਂ ਕਿਰਤ ਨਾਲ ਜੁੜੀਏ ਤੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਯਤਨਸ਼ੀਲ ਹੋਈਏ

ਪੰਜਾਬ ਅਨੇਕਾਂ ਵਾਰ ਉੱਜੜਿਆ ਤੇ ਮੁੜ ਵਸਿਆ ਹੈ ਅਤੇ ਵਸਦਾ ਰਹੇਗਾਦੂਜੇ ਪਾਸੇ ਸਮੇਂ ਦਾ ਸੱਚ ਇਹ ਵੀ ਹੈ ਕਿ ਪੰਜਾਬੀ ਸਮਾਜ ਇਸ ਸਮੇਂ ਵੱਡੀ ਉਥਲ ਪੁਥਲ ਵਿੱਚੋਂ ਗੁਜ਼ਰ ਰਿਹਾ ਹੈਪੰਜਾਬ ਨੇ ਪਹਿਲਾਂ ਵੀ ਵੱਡੀਆਂ ਤਬਦੀਲੀਆਂ ਵੇਖੀਆਂ ਪਰ ਇਹ ਦੌਰ ਇੱਕ ਵੱਖਰੀ ਤਰ੍ਹਾਂ ਦੀ ਤਬਦੀਲੀ ਦਾ ਦੌਰ ਹੈਇਸ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬ ਦੇ ਵਾਰਿਸ ਇਸ ਨੂੰ ਬੇਦਾਵਾ ਦੇ ਕੇ ਜਾ ਰਹੇ ਹਨ ਉੱਥੇ ਵੱਡੀ ਗਿਣਤੀ ਉਹਨਾਂ ਦੀ ਵੀ ਹੈ ਜੋ ਨਸ਼ਿਆਂ ਦੀ ਕਰੋਪੀ ਨਾਲ ਮੌਤ ਮੂੰਦੇ ਹ ਪੈ ਰਹੇ ਹਨਭਵਿੱਖ ਦੇ ਦਸ ਬਾਰਾਂ ਸਾਲਾਂ ਦੌਰਾਨ ਪੰਜਾਬੀ ਸਮਾਜ ਦੇ ਵੱਡੀ ਗਿਣਤੀ ਪਰਿਵਾਰਾਂ ਵਿੱਚ ਵੱਖਰੀ ਤਰ੍ਹਾਂ ਦੇ ਸੰਤਾਪ ਹੋਣਗੇਇਹ ਉਹ ਸਮਾਂ ਹੋਵੇਗਾ ਜਦੋਂ ਬਾਹਰ ਗਏ ਨੌਜਵਾਨਾਂ ਨੇ ਇੱਧਰ ਪਰਤਣਾ ਨਹੀਂ, ਬੁੱਢੇ ਮਾਂ ਬਾਪ ਜਿਹਨਾਂ ਨੂੰ ਉਦੋਂ ਸਹਾਰਿਆਂ ਦੀ ਲੋੜ ਹੋਵੇਗੀ, ਉਹਨਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੋਵੇਗਾਭਵਿੱਖ ਦੇ ਸਮੇਂ ਦਾ ਇਹ ਦੌਰ, ਵੱਡੀ ਗਿਣਤੀ ਵਿੱਚ ਬਾਹਰਲੇ ਮੁਲਕਾਂ ਵਿੱਚ ਵਸੇ ਪੰਜਾਬੀਆਂ ਅਤੇ ਇੱਧਰ ਰਹਿ ਗਏ ਉਹਨਾਂ ਦੇ ਪਰਿਵਾਰਕ ਜੀਆਂ ਦੀਆਂ ਵੱਖਰੀ ਤਰ੍ਹਾਂ ਦੀਆਂ ਕਹਾਣੀਆਂ ਲਿਖੇਗਾ

ਇਸ ਸਮੇਂ ਸਾਨੂੰ ਸਮਝਣ ਦੀ ਲੋੜ ਹੈ ਕਿ ਬੰਦਾ ਇਸ ਧਰਤੀ ’ਤੇ ਮਸ਼ੀਨ ਬਣਨ ਨਹੀਂ ਆਇਆ, ਨਾ ਹੀ ਮਨੁੱਖ ਦੀ ਹਰ ਸਰਗਰਮੀ ਪੈਸੇ ਲਈ ਹੋਣੀ ਚਾਹੀਦੀ ਹੈਪੰਜਾਬੀ ਸਮਾਜ ਦੀ ਵਿਰਾਸਤ ਸਰਬੱਤ ਦਾ ਭਲਾ ਚਾਹੁਣ ਦੀ ਵਿਰਾਸਤ ਹੈਸਾਡੀ ਲੋਕਧਾਰਾ ਵਿੱਚ ਥਾਂ ਥਾਂ ’ਤੇ ਕਿਰਤ ਦਾ ਸੁਨੇਹਾ ਹੈ ਅਸੀਂ ਕਿਰਤੀ ਕਮਾਊ ਪੁੱਤਰਾਂ ਵਜੋਂ ਜਾਣੇ ਜਾਣ ਵਾਲੇ ਲੋਕ ਹਾਂਪੰਜਾਬ ਦੀ ਵਿਰਾਸਤ ਇਹ ਵੀ ਰਹੀ ਹੈ ਕਿ ਅਸੀਂ ਮੁਸ਼ਕਲਾਂ, ਸਮੱਸਿਆਵਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਵਾਲੇ ਲੋਕ ਹਾਂਇਸ ਸਮੇਂ ਲੋੜ ਇਸ ਗੱਲ ਦੀ ਹੈ ਕਿ ਵੱਖ ਵੱਖ ਸੰਕਟਾਂ ਵਿੱਚੋਂ ਪੰਜਾਬ ਨੂੰ ਬਾਹਰ ਕੱਢਣ ਲਈ ਇੱਥੇ ਪੰਜਾਬ ਵਿੱਚ ਰਹਿ ਕੇ ਸੰਘਰਸ਼ ਕੀਤਾ ਜਾਵੇਕਿਸੇ ਸਮੇਂ ਕਰਤਾਰ ਸਿੰਘ ਸਰਾਭਾ, ਬਾਬਾ ਸੋਹਣ ਸਿੰਘ ਭਕਨਾ, ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਵਰਗੇ ਸਿਰਲੱਥ ਸੂਰਮੇ ਆਪਣੀ ਧਰਤੀ ਮਾਂ ਦੇ ਗਲੋਂ ਗੁਲਾਮੀ ਦਾ ਜੂਲਾ ਲਾਹੁਣ ਲਈ ਬਾਹਰਲੇ ਮੁਲਕਾਂ ਤੋਂ ਇੱਧਰ ਆਏ ਸਨਅੱਜ ਲੋੜ ਹੈ ਪੰਜਾਬ ਦੀ ਜਿਸ ਧਰਤੀ ਨੂੰ ਗੁਰੂਆਂ, ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਹੋਣ ਦਾ ਮਾਣ ਹਾਸਿਲ ਹੈ, ਨੂੰ ਹੱਸਦਾ ਵਸਦਾ ਪੰਜਾਬ ਬਣਾਉਣ ਲਈ ਸਭ ਧਿਰਾਂ ਯਤਨਸ਼ੀਲ ਹੋਣਇਸ ਸਮੇਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਭਲਾ ਚਾਹੁਣ ਵਾਲੇ ਵੱਖ ਵੱਖ ਬੈਨਰਾਂ ਹੇਠ ਸੰਘਰਸ਼ ਕਰ ਰਹੇ ਹਨ ਪਰ ਇਹਨਾਂ ਸਭ ਧਿਰਾਂ ਨੂੰ ਇੱਕ ਮੰਚ ’ਤੇ ਇਕੱਠੇ ਹੋ ਕੇ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣ ਲਈ ਸਾਂਝੇ ਯਤਨ ਕਰਨੇ ਚਾਹੀਦੇ ਹਨਪੰਜਾਬ ਬਾਰੇ ਕਿਹਾ ਜਾਂਦਾ ਹੈ ਕਿ ਪੰਜਾਬ ਵਸਦਾ ਗੁਰਾਂ ਦੇ ਨਾਮ ’ਤੇ ਬੜੀਆਂ ਵੱਡੀਆਂ ਮੁਸੀਬਤਾਂ ਸੰਕਟਾਂ ਅਤੇ ਦੁਸ਼ਵਾਰੀਆਂ ਦੇ ਬਾਵਜੂਦ ਪੰਜਾਬ ਵਸਦਾ ਰਿਹਾ ਹੈ ਅਤੇ ਵਸਦਾ ਰਹੇਗਾਬੱਸ ਲੋੜ ਹੈ ਅਸੀਂ ਨਿਰਾਸ਼ ਨਾ ਹੋਈਏ ਇਹਦੇ ਭਲੇ ਲਈ ਯਤਨਸ਼ੀਲ ਹੋਈਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4561)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਗੁਰਚਰਨ ਸਿੰਘ ਨੂਰਪੁਰ

ਗੁਰਚਰਨ ਸਿੰਘ ਨੂਰਪੁਰ

Zira, Firozpur, Punjab, India.
Phone: (91 - 98550 - 51099)
Email: (gurcharanzira@gmail.com)

More articles from this author