GurcharanNoorpur7ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਮਾਜ ਬਿਹਤਰ ਬਣੇ, ਇਹ ਸਹੀ ਅਰਥਾਂ ਵਿੱਚ ਵਿਕਾਸ ...
(16 ਅਗਸਤ 2021)

 

ਅੰਧਵਿਸ਼ਵਾਸ ਕਿਸੇ ਵੀ ਸਮਾਜ ਲਈ ਸੰਘਣੇ ਹਨੇਰੇ ਵਰਗੀ ਸਥਿਤੀ ਹੁੰਦੀ ਹੈਅੰਧਵਿਸ਼ਵਾਸਾਂ ਦੇ ਗਲਬੇ ਵਿੱਚ ਲੋਕਾਂ ਦੀ ਸੋਚ ਵਿਚਾਰ ਕਰਨ ਦੀ ਸ਼ਕਤੀ ਬੌਣੀ ਹੋ ਜਾਂਦੀ ਹੈਜਿਸ ਸਮਾਜ ਵਿੱਚ ਅੰਧਵਿਸ਼ਵਾਸ ਵਧੇਰੇ ਹੁੰਦੇ ਹਨ ਉਸ ਸਮਾਜ ਵਿੱਚ ਜੀਵਨ ਪਛੜ ਜਾਂਦਾ ਹੈਲੋਕ ਆਪਣੇ ਘਰਾਂ ਦੇ ਦੁੱਖਾਂ, ਕਲੇਸ਼ਾਂ, ਗਰੀਬੀ, ਮੰਦਹਾਲੀ ਲਈ ਕਿਸੇ ਗੈਬੀ ਤਾਕਤ ਨੂੰ ਜ਼ਿੰਮੇਵਾਰ ਮੰਨਦੇ ਹਨਲੋਕਾਂ ਦਾ ਜੀਵਨ ਮਨੋਰਥ ਗਵਾਚ ਜਾਂਦਾ ਹੈਸੋਚ ਵਿਚਾਰ ਪੱਖੋਂ ਕੰਗਾਲ ਹੋਏ ਲੋਕ ਆਪਣੇ ਹਾਲਾਤ ਠੀਕ ਕਰਨ ਲਈ ਅਖੌਤੀ ਕਰਮ ਕਾਂਡਾਂ ਵਿੱਚ ਫਸਦੇ ਹਨਕਿਸੇ ਅਖੌਤੀ ਸਾਧ ਸੰਤ ਸਿਆਣੇ ਦੇ ਦਰ ’ਤੇ ਮੱਥੇ ਰਗੜਦੇ ਹਨਚੜ੍ਹਾਵੇ ਚੜ੍ਹਾਉਂਦੇ ਹਨ

ਸਾਡੇ ਮੁਲਕ ਵਿੱਚ ਹਰ ਪਿੰਡ ਗਲੀ ਮੁਹੱਲੇ ਪੁੱਛਾਂ ਦੇਣ ਵਾਲੇ, ਚੌਕੀਆਂ ਲਾਉਣ ਵਾਲੇ, ਰੂਹਾਂ-ਬਦਰੂਹਾਂ ਅਤੇ ਕੀਤੇ ਕਰਾਏ ਦਾ ਹੱਲ ਕਰਨ ਵਾਲੇ ਅਖੌਤੀ ਸਿਆਣੇ ਆਮ ਮਿਲ ਜਾਂਦੇ ਹਨਇਹਨਾਂ ਵਿੱਚੋਂ ਬਹੁਤੇ ਆਪ ਮਨੋਵਿਕਾਰਾਂ ਦੇ ਸ਼ਿਕਾਰ ਹੁੰਦੇ ਹਨਅਖੌਤੀ ਜੰਤਰ-ਮੰਤਰ ਅਤੇ ਤੰਤਰ ਮਾਹਿਰ ਅੰਧਵਿਸ਼ਵਾਸ ਦੇ ਹਨੇਰੇ ਵਿੱਚ ਅਜਿਹੇ ਕਾਰਿਆਂ ਨੂੰ ਸਰ-ਅੰਜਾਮ ਦਿੰਦੇ ਹਨ ਜਿਹਨਾਂ ਨਾਲ ਗਿਆਨ ਵਿਗਿਆਨ ਦੇ ਇਸ ਯੁੱਗ ਵਿੱਚ ਮਨੁੱਖਤਾ ਸ਼ਰਮਸ਼ਾਰ ਹੋ ਜਾਂਦੀ ਹੈਪਿਛਲੇ ਦਿਨੀਂ ਖਡੂਰ ਸਹਿਬ ਨੇੜਲੇ ਪਿੰਡ ਕੱਲ੍ਹਾ ਦੇ ਇੱਕ ਤਾਂਤਰਿਕ ਨੇ ਆਪਣੇ ਹੀ ਰਿਸ਼ਤੇਦਾਰ ਦੇ ਢਾਈ ਸਾਲ ਦੇ ਮਾਸੂਮ ਬੱਚੇ ਦੀ ਬਲੀ ਲੈਣ ਲਈ ਜ਼ਮੀਨ ਉੱਤੇ ਪਟਕ ਪਟਕ ਕੇ ਉਸਦੀ ਜਾਨ ਲੈ ਲਈਇਸ ਘਟਨਾ ਤੋਂ ਕੁਝ ਦਿਨ ਬਾਅਦ ਇੱਕ ਅਖੌਤੀ ਤਾਂਤਰਿਕ ਦੇ ਚੱਕਰ ਵਿੱਚ ਲਾਂਬੜਾ ਥਾਣੇ ਅਧੀਨ ਪੈਂਦੇ ਪਿੰਡ ਮਲਕੋ ਵਿੱਚ 7 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ ਗਿਆਅੱਜ ਦੇ ਵਿਗਿਆਨ ਦੇ ਯੁੱਗ ਵਿੱਚ ਵੀ ਜੇਕਰ ਅਜਿਹੀਆਂ ਵਹਿਸ਼ਤ ਭਰੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਸਾਨੂੰ ਅਜਿਹੀਆਂ ਘਟਨਾਵਾਂ ਪ੍ਰਤੀ ਬੇਹੱਦ ਚਿੰਤਤ ਹੋਣ ਦੀ ਲੋੜ ਹੈਇਹ ਸਭ ਕੁਝ ਦਰਸਾਉਂਦਾ ਹੈ ਕਿ ਸਾਡੇ ਸਮਾਜ ਦਾ ਵੱਡਾ ਹਿੱਸਾ ਅਜੇ ਵੀ ਮੱਧਯੁੱਗ ਵਿੱਚ ਵਿਚਰ ਰਿਹਾ ਹੈ

ਇਹ ਦੋਵੇਂ ਘਟਨਾਵਾਂ ਪੰਜਾਬ ਨਾਲ ਸਬੰਧਤ ਹਨਪਰ ਪੂਰੇ ਭਾਰਤ ਵਿੱਚ ਤਾਂ ਅਜਿਹੀਆਂ ਘਟਨਾਵਾਂ ਅਕਸਰ ਵਾਪਰਦੀਆਂ ਹੀ ਰਹਿੰਦੀਆਂ ਹਨਕਿਸੇ ਜਾਨਵਰ ਦੀ ਬਲੀ ਲੈਣੀ ਵੀ ਨਿੰਦਣਯੋਗ ਵਰਤਾਰਾ ਹੈ ਪਰ ਕਿਸੇ ਬੱਚੇ ਦੀ ਬਲੀ ਲੈਣੀ ਤਾਂ ਅਤਿ ਨੀਚ ਹਰਕਤ ਹੈ, ਜਿਸ ਨੂੰ ਸੱਭਿਆ ਸਮਾਜ ਵਿੱਚ ਕਿਵੇਂ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾਦਰਅਸਲ ਬਲੀ ਦੇਣ ਪਿੱਛੇ ਵੀ ਕਈ ਤਰ੍ਹਾਂ ਦੀਆਂ ਰੂੜੀਵਾਦੀ ਧਾਰਨਾਵਾਂ ਬਣੀਆਂ ਹੋਈਆਂ ਹਨ ਪੁਰਾਣੇ ਸਮੇਂ ਦਾ ਮਨੁੱਖ, ਜਿਸ ਦੀ ਸੋਚ ਦਾ ਦਾਇਰਾ ਬੜਾ ਸੀਮਤ ਸੀ, ਉਹ ਸ਼ਿਕਾਰ ਕਰਕੇ ਆਪਣਾ ਨਿਰਬਾਹ ਕਰਦਾ ਸੀਉਸ ਦੀ ਸਭ ਤੋਂ ਵੱਡੀ ਪ੍ਰਾਪਤੀ ਚੰਗਾ ਸ਼ਿਕਾਰ ਮਾਰਨਾ ਅਤੇ ਇਸ ਨੂੰ ਖਾਣਾ ਹੁੰਦਾ ਸੀਸ਼ਿਕਾਰ ਮਾਰਕੇ ਕਿਸੇ ਗੈਬੀ ਤਾਕਤ ਨੂੰ ਭੇਂਟ ਕਰਨ ਨੂੰ ਉਸ ਦੀ ਪੂਜਾ ਸਮਝਿਆ ਜਾਂਦਾ ਸੀ ਇਸੇ ਮਾਨਸਿਕਤਾ ਤਹਿਤ ਅੱਜ ਵੀ ਲੋਕ ਸਮਝਦੇ ਹਨ ਕਿਸੇ ਓਪਰੀ ਤਾਕਤ ਨੂੰ ਖੁਸ਼ ਕਰਨ ਲਈ ਬਲੀ ਦੇ ਕੇ ਉਸ ਤੋਂ ਮਨਮਰਜ਼ੀ ਦਾ ਕੰਮ ਕਰਵਾਇਆ ਜਾ ਸਕਦਾ ਹੈਟੂਣੇ ਟਾਮਣ ਕਰਨ ਪਿੱਛੇ ਵੀ ਅਜਿਹੀ ਮਾਨਸਿਕਤਾ ਹੀ ਕੰਮ ਕਰ ਰਹੀ ਹੁੰਦੀ ਹੈਜਦਕਿ ਅਜਿਹਾ ਕੁਝ ਕਰਨ ਨਾਲ ਕੁਝ ਵੀ ਨਹੀਂ ਹੋਣਾ ਹੁੰਦਾ

ਇੱਕ ਤਾਂ ਅਜਿਹੇ ਅੰਧਵਿਸ਼ਵਾਸ਼ੀ ਕਰਮ ਕਾਂਡ ਕਰਨ ਵਾਲੇ ਤਾਂਤਰਿਕ ਹਨ ਜੋ ਕਈ ਵਾਰ ਕਿਸੇ ਮਾਸੂਮ ਦੀ ਹੱਤਿਆ ਕਰਨ ਤੱਕ ਚਲੇ ਜਾਂਦੇ ਹਨਦੂਜੇ ਉਹ ਹਨ ਜੋ ਅੱਜ ਵੱਡੀ ਪੱਧਰ ’ਤੇ ਅੰਧਵਿਸ਼ਵਾਸ ਦਾ ਕਾਰੋਬਾਰ ਕਰਦੇ ਹਨਇਹ ਲੋਕਾਂ ਦੀ ਸਰੀਰਕ ਹੱਤਿਆ ਭਾਵੇਂ ਨਹੀਂ ਕਰਦੇ ਪਰ ਇਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਅੰਧਵਿਸ਼ਵਾਸ਼ੀ ਗਤੀਵਿਧੀਆਂ ਨਾਲ ਲੱਖਾਂ ਲੋਕਾਂ ਦੇ ਵਿਵੇਕ ਦੀ ਹੱਤਿਆ ਜ਼ਰੂਰ ਹੁੰਦੀ ਹੈਅੱਜ ਵੀ ਕਰੋੜਾਂ ਲੋਕ ਗੈਬੀ ਤਾਕਤਾਂ ਵਿੱਚ ਅੰਨ੍ਹੀ ਸ਼ਰਧਾ ਰੱਖਦੇ ਹਨ ਅਤੇ ਸਮਝਦੇ ਹਨ ਕਿ ਘਰ ਵਿੱਚ ਚੰਗੇ ਮਾੜੇ ਕਾਰਜਾਂ ਲਈ ਕੋਈ ਓਪਰੀ ਗੈਬੀ ਤਾਕਤ ਜ਼ਿੰਮੇਵਾਰ ਹੈਲੋਕ ਸਮਝਦੇ ਹਨ ਕਿ ਕਿਸੇ ਸਾਧ ਸੰਤ ਜਾਂ ਸਿਆਣੇ ਦੇ ਲੜ ਲੱਗ ਕੇ ਮਾੜੀਆਂ ਹਾਲਤਾਂ ਨੂੰ ਠੀਕ ਕੀਤਾ ਜਾ ਸਕਦਾ ਹੈਘਰਬਾਰ ਅਤੇ ਕਾਰੋਬਾਰ ਦੀ ਭਲਾਈ, ਬਿਮਾਰੀਆਂ ਦੁਸ਼ਵਾਰੀਆਂ ਤੋਂ ਨਿਜਾਤ ਪਾਉਣ ਲਈ ਲੱਖਾਂ ਲੋਕ ਮੱਠਾਂ, ਡੇਰਿਆਂ, ਸੰਪਰਦਾਵਾਂ ਵਿੱਚ ਜਾ ਕੇ ਸੇਵਾ ਕਰਦੇ ਹਨਸਾਡੇ ਮੁਲਕ ਵਿੱਚ ਰੋਜ਼ਾਨਾਂ ਲੱਖਾਂ ਲੀਟਰ ਪੈਟਰੋਲ, ਡੀਜ਼ਲ ਅਜਿਹੀਆਂ ਯਾਤਰਾਵਾਂ ਲਈ ਫੂਕਿਆ ਜਾਂਦਾ ਹੈਲੱਖਾਂ ਮਨੁੱਖਾਂ ਦੀ ਐਨਰਜੀ ਫਜੂਲ ਕੰਮਾਂ ’ਤੇ ਵਿਆਰਥ ਖਰਚ ਹੁੰਦੀ ਹੈਅੰਧਵਿਸ਼ਵਾਸ ਦਾ ਕਾਰੋਬਾਰ ਕਰਨ ਵਾਲੇ ਸਾਧ, ਸੰਤ, ਸੁਆਮੀ ਲੋਕਾਂ ਦੀ ਅੰਧਵਿਸ਼ਵਾਸ਼ੀ ਮਨੋਬਿਰਤੀ ਸਦਕਾ ਐਸ਼ਮਈ ਜਿੰਦਗੀ ਜਿਉਂਦੇ ਹਨਆਲੀਸ਼ਾਨ ਇਮਾਰਤਾਂ ਅਤੇ ਮਹਿੰਗੀਆਂ ਗੱਡੀਆਂ ਵਿੱਚ ਰਹਿਣ ਵਾਲੇ ਅਖੌਤੀ ਸਾਧ ਸੰਤ ਹੁਣ ਆਪਣੀ ਸੰਗਤ ਦੀ ਗਿਣਤੀ ਮੁਤਾਬਿਕ ਲੁਕਵੇਂ ਰੂਪ ਵਿੱਚ ਸੱਤਾ ਦੇ ਹਿੱਸੇਦਾਰ ਵੀ ਬਣਨ ਲੱਗ ਪਏ ਹਨਗਰੀਬੀ, ਮੰਦਹਾਲੀ ਦੇ ਸਤਾਏ ਗਰੀਬ ਲੋਕ ਆਪਣੇ ਘਰਾਂ ਦੇ ਧੋਣੇ ਧੋਣ ਲਈ ਇਹਨਾਂ ਸ਼ਹਿਨਸ਼ਾਹਾਂ ਵਰਗੇ ਸਾਧਾਂ ਬਾਬਿਆਂ ਦੇ ਦੇ ਦਰਾਂ ’ਤੇ ਬੱਚਿਆਂ ਸਮੇਤ ਮੱਥੇ ਰਗੜਦੇ ਹਨ, ਡੰਡੌਂਤਾ ਕਰਦੇ ਹਨਜਿਵੇਂ ਇਸ ਧਰਤੀ ’ਤੇ ਪੈਦਾ ਹੋ ਕੇ ਉਹਨਾਂ ਨੇ ਕੋਈ ਵੱਡਾ ਗੁਨਾਹ ਕਰ ਲਿਆ ਹੋਵੇਇਹ ਭੋਲੇ ਭਾਲੇ ਲੋਕ ਇਹ ਨਹੀਂ ਜਾਣਦੇ ਕਿ ਮੰਦਹਾਲੀ ਲਈ ਉਹਨਾਂ ਦੀ ਕਿਸਮਤ ਨਹੀਂ ਬਲਕਿ ਦੇਸ਼ ਦਾ ਭ੍ਰਿਸ਼ਟ ਪ੍ਰਸ਼ਾਸਨਿਕ ਤੰਤਰ ਜ਼ਿੰਮੇਵਾਰ ਹੈਇਹਨਾਂ ਸੰਸਥਾਵਾਂ ’ਤੇ ਇਕੱਠੇ ਹੋਏ ਲੱਖਾਂ ਲੋਕਾਂ ਨੂੰ ਅਖੌਤੀ ਅਗਲੀ ਪਿਛਲੇ ਦੁਨੀਆਂ ਦੇ ਨਕਸ਼ੇ ਦਿਖਾ ਦਿਖਾ ਕੇ ਡਰਾਇਆ ਜਾਂਦਾ ਹੈ ਕਿ ਨਰਕ ਕੁੰਡ ਤੋਂ ਪਾਰ ਉਤਾਰਾ ਕਰਨ ਲਈ ਸਾਧਾਂ ਸੰਤਾਂ ਦੇ ਲੜ ਲੱਗ ਜਾਓਇਹਨਾਂ ਦੀ ਸੰਗਤ ਕਰੋ, ਇਹਨਾਂ ਨੂੰ ਦਿੱਤੀ ਮਾਇਆ ਅੱਗੇ ਜਾ ਕੇ 72 ਗੁਣਾ ਹੋ ਕੇ ਤੁਹਾਨੂੰ ਮਿਲਣੀ ਹੈਹਰ ਹਾਲਤ ਵਿੱਚ ਰਜ਼ਾ ਵਿੱਚ ਰਾਜ਼ੀ ਰਹਿਣਾ ਹੈ ਅਤੇ ਰਜ਼ਾ ਤੋਂ ਬਿਨਾਂ ਪੱਤਾ ਨਹੀਂ ਹਿਲ ਸਕਦਾਅਜਿਹੀਆਂ ਧਾਰਨਾਵਾਂ ਦਾ ਪ੍ਰਚਾਰ ਕਰਕੇ ਜਿੱਥੇ ਆਪਣੇ ਡੇਰੇ ਜਾਂ ਸੰਪਰਦਾ ਨਾਲ ਲੋਕਾਂ ਨੂੰ ਬੰਨ੍ਹਿਆ ਜਾਂਦਾ ਹੈ, ਉੱਥੇ ਅਜਿਹੀ ਵਿਚਾਰਧਾਰਾ ਲੋਕਾਂ ਦੇ ਵਿਵੇਕਸ਼ੀਲ ਹੋਣ ਵਿੱਚ ਰੁਕਾਵਟ ਬਣਦੀ ਹੈਅਸੀਂ ਗੁਰੂ ਨਾਨਕ ਦੇਵ ਜੀ ਜਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਪੜ੍ਹੀਏ ਤਾਂ ਪਤਾ ਚੱਲਦਾ ਹੈ ਕਿ ਉਹਨਾਂ ਨੇ ਆਪਣਾ ਜੀਵਨ ਕਿਸੇ ਹੋਰ ਦੁਨੀਆਂ ਲਈ ਨਹੀਂ ਬਲਕਿ ਇਸ ਦੁਨੀਆਂ ਨੂੰ ਬਿਹਤਰ ਬਣਾਉਣ ਲਈ ਸਮਰਪਿਤ ਕੀਤਾਉਹ ਸੁਖਮਈ ਜਿੰਦਗੀ ਬਤੀਤ ਕਰ ਸਕਦੇ ਸਨ ਪਰ ਉਹਨਾਂ ਨੇ ਆਮ ਮਨੁੱਖ ਦੇ ਦੁੱਖਾਂ, ਦਰਦਾਂ, ਕਸ਼ਟਾਂ ਲਈ ਆਪਣੇ ਸੁਖ ਆਰਾਮ ਦੀ ਕੁਰਬਾਨੀ ਦਿੱਤੀਇਸ ਦੇ ਉਲਟ ਅੱਜ ਦੇ ਸਾਧ ਸੰਤ, ਸੁਆਮੀ, ਡੇਰੇਦਾਰ ਆਦਿ ਆਤਮਾ-ਪ੍ਰਮਾਤਮਾ, ਨਰਕ ਸਵਰਗ ਆਦਿ ਦੇ ਨਾਮ ’ਤੇ ਵੱਡੇ ਕਾਰੋਬਾਰ ਕਰਕੇ ਮਾਲਾਮਾਲ ਹੋ ਰਹੇ ਹਨ, ਸਮਾਜ ਵਿੱਚ ਫੈਲੇ ਅੰਧਵਿਸ਼ਵਾਸਾਂ ਦੇ ਹਨੇਰੇ ਨੂੰ ਹੋਰ ਸੰਘਣਾ ਕਰ ਰਹੇ ਹਨਅੰਧਵਿਸ਼ਵਾਸਾਂ ਦੇ ਸ਼ਿਕਾਰ ਸਮਾਜ ਕਈ ਦਹਾਕੇ ਪਛੜ ਜਾਂਦੇ ਹਨਅੰਧਵਿਸ਼ਵਾਸਾਂ ਵਿੱਚ ਗ੍ਰਸਤ ਸਮਾਜਾਂ ਵਿੱਚ ਨਵੀਆਂ ਸੋਚਾਂ ਅਤੇ ਨਵੇਂ ਵਿਚਾਰਾਂ ਵਾਲੇ ਲੋਕ ਪੈਦਾ ਨਹੀਂ ਹੁੰਦੇਅਸੀਂ ਦੁਨੀਆਂ ਭਰ ਦਾ ਨਕਸ਼ਾ ਦੇਖੀਏ ਤਾਂ ਪਤਾ ਚਲਦਾ ਹੈ ਕਿ ਦੁਨੀਆਂ ਵਿੱਚ ਜਿੱਥੇ ਜਿੱਥੇ ਕਰਮ ਕਾਂਡ, ਪਾਠ ਪੂਜਾ, ਵਹਿਮ ਭਰਮ ਦੇ ਜਾਲੇ ਵਧੇਰੇ ਸੰਘਣੇ ਹੁੰਦੇ ਹਨ, ਉੱਥੇ ਲੋਕਾਂ ਵਿੱਚ ਸੋਚ ਵਿਚਾਰ ਕਰਨ ਦੀ ਤਾਕਤ ਵੀ ਨਿਗੁਣੀ ਹੋ ਜਾਂਦੀ ਹੈਇਸ ਦੇ ਉਲਟ ਜਿਹੜੇ ਦੇਸ਼ਾਂ ਵਿੱਚ ਅੰਧਵਿਸ਼ਵਾਸਾਂ ਦਾ ਗਲਬਾ ਘੱਟ ਹੈ, ਉੱਥੇ ਨਵੀਆਂ ਲੱਭਤਾਂ ਲੱਭੀਆਂ ਗਈਆਂਉੱਥੇ ਉੱਚੀ ਸਮਝ ਵਾਲੇ ਵਿਚਾਰਕ, ਦਾਰਸ਼ਨਿਕ, ਵਿਦਵਾਨ ਅਤੇ ਮਹਾਨ ਖੋਜਾਂ ਕਰਨ ਵਾਲੇ ਮਹਾਨ ਵਿਗਿਆਨੀ ਪੈਦਾ ਹੋਏਕਿਸੇ ਵੀ ਮੁਲਕ ਦੀ ਤਰੱਕੀ ਲਈ ਇਹ ਬੜਾ ਜ਼ਰੂਰੀ ਹੈ ਕਿ ਅੰਧਵਿਸ਼ਵਾਸਾਂ ਖਿਲਾਫ ਵੱਡੀ ਮੁਹਿੰਮ ਵਿੱਡੀ ਜਾਵੇ

ਗਿਆਨ ਵਿਗਿਆਨ ਅਤੇ ਵਿੱਦਿਆ ਦੇ ਪ੍ਰਸਾਰ ਦੇ ਬਾਵਜੂਦ ਵੀ ਅੰਧਵਿਸ਼ਵਾਸ ਹੋਰ ਤੇਜ਼ੀ ਨਾਲ ਵਧਣਾ ਲੱਗ ਹੈਇਸ ਦੇ ਪਿੱਛੇ ਬਰੀਕ ਕਾਰਨ ਹਨਵਿਗਿਆਨ ਦੀ ਹਰ ਖੋਜ ਉੱਥੋਂ ਸ਼ੁਰੂ ਹੁੰਦੀ ਹੈ ਜਿੱਥੇ ਹਰ ਤਰ੍ਹਾਂ ਦੀਆਂ ਪੁਰਾਤਨ ਰੂੜੀਵਾਦੀ ਧਾਰਨਾਵਾਂ ਨੂੰ ਤਿਆਗ ਦਿੱਤਾ ਜਾਂਦਾ ਹੈਬਲਕਿ ਹਰ ਪੁਰਾਤਨ ਧਾਰਨਾ ਨੂੰ ਤਿਆਗਣ ਤੋਂ ਬਾਅਦ ਵਿਗਿਆਨ ਦਾ ਜਨਮ ਹੁੰਦਾ ਹੈਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਵਿਗਿਆਨ ਵੱਲੋਂ ਪੈਦਾ ਕੀਤੀਆਂ ਵਸਤਾਂ ਨੂੰ ਲਾਲਚੀ ਮਨੋਬਿਰਤੀ ਤਹਿਤ ਅੰਧਵਿਸ਼ਵਾਸ ਫੈਲਾਉਣ ਲਈ ਵਰਤਿਆ ਜਾ ਰਿਹਾ ਹੈਕੰਪਿਊਟਰ ਲੈਪਟੋਪ ’ਤੇ ਅਪਲੋਡ ਕੀਤੇ ਪ੍ਰੋਗਰਾਮਾਂ ਰਾਹੀਂ ਹੁਣ ਮਨੁੱਖ ਦਾ ਭਵਿੱਖ ਦੱਸਿਆ ਜਾਣ ਲੱਗਿਆ ਹੈਕੁੰਡਲੀਆਂ ਤਿਆਰ ਕੀਤੀਆਂ ਜਾਣ ਲੱਗੀਆਂ ਹਨਇੰਟਰਨੈੱਟ ਅਤੇ ਮੋਬਾਇਲ ਫੋਨ ਦੀ ਮਦਦ ਨਾਲ ਵੀ ਹਰ ਰੋਜ਼ ਅੰਧਵਿਸ਼ਵਾਸਾਂ ਦਾ ਕਰੋੜਾਂ ਦਾ ਕਾਰੋਬਾਰ ਹੁੰਦਾ ਹੈਕਰਮਕਾਂਡ ਕਰਨ ਲਈ ਵਿਗਿਆਨਕ ਤਕਨੀਕ ਦੀ ਮਦਦ ਲਈ ਜਾ ਰਹੀ ਹੈ

ਸਾਡੇ ਮੁਲਕ ਵਿੱਚ ਬੇਰੁਜ਼ਗਾਰੀ ਹੈ, ਗਰੀਬੀ ਹੈ, ਬਹੁਗਿਣਤੀ ਲੋਕਾਂ ਦੀ ਹਾਲਤ ਬਦਤਰ ਹੈ। ਇਸ ਦਾ ਲਾਹਾ ਅਖੌਤੀ ਅਧਿਆਤਮਵਾਦੀ ਲੋਕ ਵੀ ਲੈਂਦੇ ਹਨ ਅਤੇ ਇਹ ਵਿਵਸਥਾ ਸਾਡੇ ਬਹੁਗਿਣਤੀ ਰਾਜਨੀਤਕਾਂ ਦੇ ਵੀ ਬੜੀ ਫਿੱਟ ਬੈਠਦੀ ਹੈਲੋਕਾਂ ਨੂੰ ਭਵਜਲੋਂ ਪਾਰ ਕਰਨ ਦਾ ਦਾਅਵਾ ਕਰਨ ਵਾਲੇ ਆਮ ਮਨੁੱਖ ਨੂੰ ਸਮਝਾਈ ਰੱਖਦੇ ਹਨ ਕਿ ਤੁਹਾਡੀ ਇਹ ਹਾਲਤ ਮਾੜੇ ਸਿਸਟਮ ਦੀ ਨਹੀਂ ਬਲਕਿ ਤੁਹਾਡੇ ਪਿਛਲੇ ਕਰਮਾਂ ਦਾ ਫਲ ਹੈਜੇਕਰ ਅਗਲਾ ਜਨਮ ਸੁਆਰਨਾ ਹੈ ਤਾਂ ਸਾਧਾਂ ਸੰਤਾਂ ਦੇ ਲੜ ਲੱਗੋਕਿਸਮਤਵਾਦ ਦੇ ਗਲਬੇ ਅਧੀਨ ਹੋਏ ਲੋਕ ਆਪਣੇ ਆਲੇ ਦੁਆਲੇ ਫੈਲੀ ਭ੍ਰਿਸ਼ਟਤਾ ਪ੍ਰਤੀ ਸੰਵੇਦਨਹੀਣ ਹੋਏ ਰਹਿੰਦੇ ਹਨਅਜਿਹੀ ਸਥਿਤੀ ਵਿੱਚ ਰਾਜਨੇਤਾਵਾਂ ਦੇ ਕਾਰੋਬਾਰਾਂ ਦਾ ਵਿਸਥਾਰ ਹੁੰਦਾ ਰਹਿੰਦਾ ਹੈਲੱਖਾਂ ਲੋਕ ਆਪਣੇ ਆਪਣੇ ਭਵਿੱਖ ਨੂੰ ਸੰਵਾਰਨ ਲਈ ਵੱਖ ਵੱਖ ਦਿਨਾਂ, ਵਾਰਾਂ, ਸੰਗਰਾਂਦ, ਮੱਸਿਆ, ਪੁੰਨਿਆ ਨੂੰ ਟਰੱਕਾਂ ਟਰਾਲੀਆਂ ਦੀਆਂ ਡਬਲ ਛੱਤਾਂ ਬਣਾ ਕੇ ਇੱਧਰ ਉੱਧਰ ਯਾਤਰਾਵਾਂ ਕਰਦੇ ਰਹਿੰਦੇ ਹਨਲੋਕਾਂ ਦੀ ਗਰੀਬੀ, ਮੰਦਹਾਲੀ ਦੂਰ ਕਰਨ ਵਾਲੇ ਡੇਰਿਆਂ, ਸੰਪਰਦਾਵਾਂ ਅਤੇ ਅਸਥਾਨਾਂ ਦੀਆਂ ਜਾਇਦਾਦਾਂ ਵਿੱਚ ਬੇਸ਼ੁਮਾਰ ਵਾਧਾ ਹੁੰਦਾ ਹੈ, ਜਿਸ ਸਦਕਾ ਕਰੋੜਾਂ ਗਰੀਬ ਲੋਕਾਂ ਦੇ ਖਰਬਪਤੀ ਭਗਵਾਨਾਂ ਵਾਲੇ ਇਸ ਦੇਸ਼ ਵਿੱਚ ਅਮੀਰੀ ਗਰੀਬੀ ਦਾ ਪਾੜਾ ਲਗਾਤਾਰ ਵਧ ਰਿਹਾ ਹੈ

ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਮਾਜ ਬਿਹਤਰ ਬਣੇ, ਇਹ ਸਹੀ ਅਰਥਾਂ ਵਿੱਚ ਵਿਕਾਸ ਅਤੇ ਤਰੱਕੀ ਕਰੇ ਤਾਂ ਇਸ ਲਈ ਜ਼ਰੂਰੀ ਹੈ ਕਿ ਇੱਥੇ ਹਰ ਤਰ੍ਹਾਂ ਦੇ ਅੰਧਵਿਸ਼ਵਾਸਾਂ ਦਾ ਖਾਤਮਾ ਹੋਵੇਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚੋਂ ਚੰਗੇ ਵਿਚਾਰਕ, ਵਿਦਵਾਨ ਅਤੇ ਚੰਗੇ ਵਿਗਿਆਨੀ ਪੈਦਾ ਹੋਣ ਤਾਂ ਇਸ ਲਈ ਜ਼ਰੂਰੀ ਹੈ ਕਿ ਬੱਚਿਆਂ ਨੂੰ ਅੰਧਵਿਸ਼ਵਾਸਾਂ ਦੇ ਗਲਬੇ ਵਿੱਚੋਂ ਕੱਢਣ ਲਈ ਯਤਨਸ਼ੀਲ ਹੋਇਆ ਜਾਵੇਲੋੜ ਹੈ ਕਿ ਸਕੂਲਾਂ ਕਾਲਜਾਂ ਦੇ ਸਲੇਬਸਾਂ ਦੀਆਂ ਕਿਤਾਬਾਂ ਵਿੱਚ ਤਰਕਸ਼ੀਲ ਅਤੇ ਵਿਗਿਆਨਕ ਸੋਚ ਨੂੰ ਪ੍ਰਫੁੱਲਤ ਕਰਨ ਵਾਲੇ ਪਾਠ ਸ਼ਾਮਲ ਕੀਤੇ ਜਾਣਚੰਗੇ ਅਖਬਾਰਾਂ ਅਤੇ ਟੀ ਵੀ ਚੈਨਲਾਂ ਨੂੰ ਵੀ ਇਸ ਸਬੰਧੀ ਉਸਾਰੂ ਯਤਨ ਕਰਨੇ ਚਾਹੀਦੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2955)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਗੁਰਚਰਨ ਸਿੰਘ ਨੂਰਪੁਰ

ਗੁਰਚਰਨ ਸਿੰਘ ਨੂਰਪੁਰ

Zira, Firozpur, Punjab, India.
Phone: (91 - 98550 - 51099)
Email: (gurcharanzira@gmail.com)

More articles from this author