OpinderSLamba7ਉਨ੍ਹਾਂ ਨੇ ਸਵਾਲਾਂ ਦੀ ਝੜੀ ਲਾ ਦਿੱਤੀ ਅਤੇ ਮੇਰੀ ਨੌਕਰੀ ਬਾਰੇ ਪੁੱਛਣ ਲੱਗੇ। ਮੈਂ ਸੰਖੇਪ ਜਿਹੇ ਸ਼ਬਦਾਂ ਵਿੱਚ ...
(11 ਮਾਰਚ 2022)
ਮਹਿਮਾਨ: 333.

 

ਇਹ ਘਟਨਾ ਸਾਲ 1989 ਦੀ ਹੈ ਅਤੇ ਮੈਂਨੂੰ ਸੂਚਨਾ ਤੇ ਲੋਕ ਅਫਸਰ ਲੱਗਿਆਂ ਅਜੇ ਮਸਾਂ ਚਾਰ ਕੁ ਸਾਲ ਹੋਏ ਸਨਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਵਿਭਾਗ ਦਾ ਪੰਜਵੀਂ ਮੰਜ਼ਿਲ ਉੱਤੇ ਸਥਿਤ 12 ਨੰਬਰ ਕਮਰਾ ਲੋਕ ਸੰਪਰਕ ਅਧਿਕਾਰੀਆਂ ਦਾ ਦਫਤਰ ਸੀ, ਜਿੱਥੇ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤਕ ਸਰਕਾਰ ਦੀਆਂ ਸਰਗਰਮੀਆਂ ਨੂੰ ਲੋਕਾਂ ਤਕ ਪਹੁੰਚਣ ਦਾ ਕੇਂਦਰ ਬਣਿਆ ਰਹਿੰਦਾ ਸੀ। ਇਸੇ ਦਫਤਰ ਵਿੱਚ ਇੱਕ ਦਿਨ ਮੈਂ ਆਪਣੀ ਸੀਟ ’ਤੇ ਬੈਠਾ ਕੰਮ ਕਰ ਰਿਹਾ ਸਾਂਅਚਾਨਕ ਜਾਇੰਟ ਡਾਇਰੈਕਟਰ ਸਾਹਿਬ ਦੇ ਸੇਵਾਦਾਰ ਨੇ ਆਖਿਆ, “ਤੁਹਾਡੇ ਪਿਤਾ ਜੀ ਦਾ ਫੋਨ ਆਇਐ … ਆ ਕੇ ਸੁਣ ਲਓ।”

ਮੈਂ ਠਠੰਬਰ ਕੇ ਸੀਟ ਤੋਂ ਉੱਠਿਆ ਅਤੇ ਸੋਚਿਆ ਕਿ ਵਾਹਿਗੁਰੂ ਸੁੱਖ ਰੱਖੇ, ਕਿਉਂ ਜੋ ਪਿਤਾ ਜੀ ਦਾ ਕਦੇ ਵੀ ਪਹਿਲਾਂ ਦਫਤਰ ਵਿੱਚ ਫੋਨ ਨਹੀਂ ਸੀ ਆਇਆਮੈਂ ਨੱਸ ਕੇ ਆਪਣੇ ਅਫਸਰ ਦੇ ਕਮਰੇ ਵਿੱਚ ਵੜਦਿਆਂ ਉਨ੍ਹਾਂ ਨੂੰ ਫਤਹਿ ਬੁਲਾਈ ਤੇ ਆਗਿਆ ਲੈ ਕੇ ਫੋਨ ਕੰਨ ਨੂੰ ਲਾ ਲਿਆਪਿਤਾ ਜੀ ਨੇ ਸਰਸਰੀ ਹਾਲ ਚਾਲ ਪੁੱਛਣ ਮਗਰੋਂ ਕਿਹਾ, “ਕਾਕਾ ਕੱਲ੍ਹ ਸਨਿੱਚਰਵਾਰ ਤੈਨੂੰ ਛੁੱਟੀ ਹੋਵੇਗੀ ਤੇ ਤੂੰ ਤੜਕੇ ਬੱਸ ਫੜ ਕੇ ਅੰਬਰਸਰ ਪੁੱਜ ਜਾਈਂ, ਤੇਰੇ ਲਈ ਇੱਕ ਰਿਸ਼ਤਾ ਆਇਐਕੁੜੀ ਆਲਿਆਂ ਭਲਕੇ ਸਵੇਰੇ 10 ਵਜੇ ਆਪਣੇ ਘਰੇ ਬੁਲਾਇਐ।” ਬਿਨਾਂ ਅੱਗੋਂ ਕੁਝ ਬੋਲਦਿਆਂ ਮੈਂ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾ ਦਿੱਤੀਨਾਲ ਹੀ ਇੱਕ ਗੱਲ ਉਨ੍ਹਾਂ ਨੂੰ ਸਪਸ਼ਟ ਕਰ ਦਿੱਤੀ ਕਿ ਮੈਂ ਮਿਥੀ ਥਾਂ ਉੱਤੇ ਸਮੇਂ ਸਿਰ ਪੁੱਜਣ ਦੀ ਪੂਰੀ ਕੋਸ਼ਿਸ਼ ਕਰਾਂਗਾ, ਪਰ ਮੇਰੇ ਮਹਿਕਮੇ ਵਿੱਚ ਅਗਾਊਂ ਪ੍ਰੋਗਰਾਮ ਬਣਾਉਣਾ ਸਵੈ-ਭਰਮ ਪਾਲਣ ਦੇ ਤੁੱਲ ਹੈ

ਰਿਸ਼ਤੇ ਦੀ ਖਬਰ ਸੁਣ ਕੇ ਮੇਰੇ ਮਨ ਵਿੱਚ ਲੱਡੂ ਫੁੱਟਣ ਲੱਗ ਪਏਕੰਮ ਵਿੱਚ ਚਿੱਤ ਲੱਗਣੋਂ ਹਟ ਗਿਆਸਵੇਰ ਤੋਂ ਬਾਅਦ ਦੁਪਹਿਰ ਤਕ ਦੋ ਪੈਰਿਆਂ ਦਾ ਪ੍ਰੈੱਸ ਨੋਟ ਵੀ ਇੱਕ ਲਮੇਰੇ ਲੇਖ ਵਜੋਂ ਪ੍ਰਤੀਤ ਹੋਣ ਲੱਗਾ

ਅਗਲੀ ਸਵੇਰ ਮੈਂ ਚੰਡੀਗੜ੍ਹ ਤੋਂ ਬੱਸ ਫੜ ਕੇ ਅੰਮ੍ਰਿਤਸਰ ਪੁੱਜ ਗਿਆਪਿਤਾ ਜੀ ਵੱਲੋਂ ਦੱਸੇ ਹੋਟਲ ਲਾਗੇ ਖੜ੍ਹ ਕੇ ਉਨ੍ਹਾਂ ਦਾ ਇਤਜ਼ਾਰ ਕਰਨ ਲੱਗਾਪੰਦਰਾਂ ਕੁ ਮਿੰਟਾਂ ਪਿੱਛੋਂ ਮੇਰੇ ਮਾਤਾ-ਪਿਤਾ ਜੀ ਸਾਹਮਣੇ ਆ ਖੜੋਤੇਇਕਲੌਤੇ ਪੁੱਤਰ ਲਈ ਰਿਸ਼ਤਾ ਦੇਖਣ ਜਾਣਾ ਕਰਕੇ ਦੋਵੇਂ ਖੁਸ਼ੀ ਵਿੱਚ ਖੀਵੇ ਹੋਏ ਪਏ ਸਨਇੱਕ ਦੂਜੇ ਦਾ ਰਸਮੀ ਹਾਲ-ਚਾਲ ਪੁੱਛਣ ਮਗਰੋਂ ਅਸੀਂ ਆਟੋ ਕਰਕੇ ਕੁੜੀ ਆਲਿਆਂ ਦੇ ਘਰ ਵੱਲ ਰਵਾਨਾ ਹੋ ਤੁਰੇਪਿਤਾ ਜੀ ਦੀ ਬੇ-ਪਨਾਹ ਖੁਸ਼ੀ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਆਟੋ ਵਾਲੇ ਨੂੰ ਆਪਣੇ ਸੁਭਾਅ ਦੇ ਉਲਟ 30 ਰੁਪਏ ਦੀ ਬਜਾਏ 50 ਰੁਪਏ ਦਾ ਨੋਟ ਫੜਾਉਂਦਿਆਂ ਆਖਿਆ, “ਰੱਖ ਲੈ, ਤੈਨੂੰ ਆਪਣੀ ਖੁਸ਼ੀ ਨਾਲ ਦੇ ਰਿਹਾ ਹਾਂ।” ਮੇਰੇ ਪਿਤਾ ਜੀ ਅਕਸਰ ਰਿਕਸ਼ੇ ਵਾਲੇ ਨਾਲ ਦੋ ਰੁਪਏ ਵੱਧ ਮੰਗਣ ’ਤੇ ਬਹਿਸ ਕਰਦੇ ਹਨਅਸੀਂ ਉੱਥੇ ਪੁੱਜ ਕੇ ਘੰਟੀ ਵਜਾਈ ਕਿ ਅੰਦਰੋਂ ਦੁੱਧ ਵਰਗਾ ਚਿੱਟਾ ਕੁੜਤਾ-ਪਜਾਮਾ ਪਹਿਨੀ ਅਤੇ ਨਾਭੀ ਰੰਗ ਦੀ ਪੱਗ ਬੰਨ੍ਹੀ ਇੱਕ ਸਰਦਾਰ ਸਾਹਿਬ ਆਏ ਅਤੇ ਪੁੱਛਿਆ, “ਦੱਸੋ, ਕਿਵੇਂ ਆਏ ਹੋ ਅਤੇ ਕਿਸ ਨੂੰ ਮਿਲਣਾ ਹੈ?

ਪਿਤਾ ਜੀ ਨੇ ਆਪਣਾ ਤੁਆਰਫ ਕਰਵਾਉਂਦਿਆਂ ਕਿਹਾ, “ਸਾਇਦ ਤੁਸੀਂ ਭੁੱਲ ਗਏ ਹੋ ਕਿ ਆਪਣੀ ਪਰਸੋਂ ਟੈਲੀਫੋਨ ’ਤੇ ਬੱਚਿਆਂ ਦੇ ਰਿਸ਼ਤੇ ਲਈ ਗੱਲਬਾਤ ਹੋਈ ਸੀ।”

ਉਨ੍ਹਾਂ ਨੇ ਮੁਆਫੀ ਮੰਗਦਿਆਂ ਕਿਹਾ, “ਜੀਅ ਆਇਆਂ ਨੂੰ, ਧੰਨ ਭਾਗ ਸਾਡੇ ਉਨ੍ਹਾਂ ਨੇ ਬੜੇ ਸਤਿਕਾਰ ਤੇ ਨਿੱਘ ਨਾਲ ਸਾਨੂੰ ਡਰਾਇੰਗ ਰੂਮ ਵਿੱਚ ਬਿਠਾਇਆਦੋਵਾਂ ਪਰਿਵਾਰਾਂ ਨੇ ਇੱਕ-ਦੂਜੇ ਦੀ ਸੁੱਖ ਸਾਂਦ ਪੁੱਛੀ ਇੰਨੇ ਸਮੇਂ ਤਕ ਸਰਦਾਰ ਸਾਹਿਬ ਦੀ ਬੇਟੀ ਜੋ ਸਰਕਾਰੀ ਸਕੂਲ ਵਿੱਚ ਅਧਿਆਪਕਾ ਸੀ, ਟਰੇਅ ਵਿੱਚ ਰੱਖੀ ਚਾਹ, ਬਰਫੀ ਅਤੇ ਪਕੌੜੇ ਲੈ ਕੇ ਆ ਗਈਮੇਰੇ ਮਾਤਾ ਜੀ ਕੁੜੀ ਨੂੰ ਆਪਣੇ ਨਾਲ ਸੋਫੇ ਉੱਤੇ ਬਿਠਾ ਕੇ ਗੱਲਾਂ ਕਰਨ ਲੱਗੇਇਸ ਪਿੱਛੋਂ ਸਰਦਾਰ ਸਾਹਿਬ ਨੇ ਮੇਰੇ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾਉਨ੍ਹਾਂ ਨੇ ਸਵਾਲਾਂ ਦੀ ਝੜੀ ਲਾ ਦਿੱਤੀ ਅਤੇ ਮੇਰੀ ਨੌਕਰੀ ਬਾਰੇ ਪੁੱਛਣ ਲੱਗੇਮੈਂ ਸੰਖੇਪ ਜਿਹੇ ਸ਼ਬਦਾਂ ਵਿੱਚ ਦੱਸਿਆ ਕਿ ਮੈਂ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਵਿੱਚ ਗਜ਼ਟਿਡ ਅਫਸਰ ਹਾਂਬਿਨਾਂ ਝਿਜਕ ਆਪਣੀ ਤਨਖਾਹ ਅਤੇ ਕੰਮਕਾਜ ਬਾਰੇ ਵੀ ਪੂਰਾ ਚਾਨਣਾ ਪਾ ਦਿੱਤਾ

ਕੁੜੀ ਦੇ ਪਿਤਾ ਵੱਲੋਂ ਕੀਤੀ ਪੁੱਛ-ਗਿੱਛ ਨੌਕਰੀ ਸਮੇਂ ਲਈ ਗਈ ਇੰਟਰਵੀਊ ਨਾਲੋਂ ਕਿਸੇ ਪੱਖੋਂ ਵੀ ਘੱਟ ਨਹੀਂ ਸੀਆਖਰ ਸਰਦਾਰ ਸਾਹਿਬ ਕਹਿਣ ਲੱਗੇ ਹੁਣ ਮੈਂ ਸਮਝ ਗਿਐਂ ਕਿ ਇਹ ਉਹੀ ਮਹਿਕਮਾ ਐ ਜੋ ਪਿੰਡ-ਪਿੰਡ, ਸ਼ਹਿਰ-ਸ਼ਹਿਰ ਅਤੇ ਗਲੀ-ਗਲੀ ਜਾ ਕੇ ਸਰਕਾਰ ਦਾ ਪ੍ਰਚਾਰ ਕਰਦਾ ਹੈਮੈਂ ਉਨ੍ਹਾਂ ਦੀ ਗੱਲ ਨੂੰ ਬੜੇ ਸਲੀਕੇ ਨਾਲ ਕੱਟਦਿਆਂ ਬਾ-ਦਲੀਲ ਕਿਹਾ, “ਤੁਹਾਨੂੰ ਭੂਲੇਖਾ ਲੱਗਿਐ, ਹੁਣ ਸਮੇਂ ਦੀ ਤਬਦੀਲੀ ਨਾਲ ਸੰਚਾਰ ਦੇ ਨਵੇਂ ਸਰੋਤ ਜਿਵੇਂ ਅਖਬਾਰ, ਰਸਾਲੇ, ਟੀ.ਵੀ. ਅਤੇ ਕੰਪਿਊਟਰ ਆਦਿ ਰਾਹੀਂ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਜ਼ਮੀਨੀ ਪੱਧਰ ’ਤੇ ਪ੍ਰਚਾਰੀਆਂ ਜਾਂਦੀਆਂ ਹਨ

ਮੇਰੇ ਵੱਲੋਂ ਤਫਸੀਲ ਨਾਲ ਦਿੱਤੇ ਤਰਕ ’ਤੇ ਸਹਿਮਤ ਨਾ ਹੁੰਦਿਆਂ ਉਨ੍ਹਾਂ ਨੇ ਉਲਟਾ ਤਨਜ਼ ਕੱਸਦਿਆਂ ਕਿਹਾ, “ਕਾਕਾ, ਇਸ ਦੇ ਮਾਅਨੇ ਸਾਫ ਹਨ ਕਿ ਤੁਸੀਂ ਤਾਂ ਮਹਿਜ਼ ‘ਸਰਕਾਰ ਦੇ ਭੌਂਪੂ’ ਹੀ ਹੋਏ

ਇਹ ਗੱਲ ਸੁਣ ਕੇ ਮੇਰੇ ਮਨ ਵਿੱਚ ਬੇਚੈਨੀ ਪੈਦਾ ਹੋਣ ਕਰਕੇ ਹੱਥ ਵਿੱਚ ਫੜੀ ਚਾਹ ਦੀ ਪਿਆਲੀ ਲੜਖੜਾਉਣ ਲੱਗੀਕੁਝ ਪਲਾਂ ਮਗਰੋਂ ਸਰਦਾਰ ਸਾਹਿਬ ਨੂੰ ਅਹਿਸਾਸ ਹੋਇਆ ਕਿ ਉਹ ਕੁਝ ਵਾਧੂ ਹੀ ਬੋਲ ਗਏ ਹਨ ਅਤੇ ਦੁਬਾਰਾ ਸੁਖਾਵਾਂ ਮਾਹੌਲ ਸਿਰਜਣ ਲਈ ਕਹਿਣ ਲੱਗੇ, “ਕਾਕਾ, ਜੇ ਤੁਸੀਂ ਬੇਟੀ ਬਾਰੇ ਕੁਝ ਪੁੱਛਣਾ ਹੋਵੇ ਤਾਂ ਤੁਸੀਂ ਨਾਲ ਦੇ ਕਮਰੇ ਜਾ ਕੇ ਇੱਕ-ਦੂਜੇ ਬਾਰੇ ਗੱਲਬਾਤ ਕਰ ਸਕਦੇ ਹੋ

ਪਰ ਮੇਰੇ ਦਿਲ-ਦਿਮਾਗ ’ਤੇ ਉਸ ਸਰਦਾਰ ਸਾਹਿਬ ਵੱਲੋਂ ਕੀਤੀ ‘ਸਰਕਾਰੀ ਭੌਂਪੂ’ ਦੀ ਟਿੱਪਣੀ ਗੂੰਜ ਰਹੀ ਸੀਇਸ ਪਿੱਛੋਂ ਮੈਂ ਪਿਤਾ ਜੀ ਨੂੰ ਇਸ਼ਾਰਾ ਕਰਦਿਆਂ ਵਾਪਸ ਜਾਣ ਲਈ ਆਗਿਆ ਮੰਗਣ ਲਈ ਆਖਿਆਦੋਵਾਂ ਪਰਿਵਾਰਾਂ ਨੇ ਇੱਕ ਦੂਜੇ ਨੂੰ “ਸਤਿ ਸ੍ਰੀ ਅਕਾਲ” ਬੁਲਾਉਣ ਮਗਰੋਂ ਰਿਸ਼ਤੇ ਬਾਬਤ ਆਪੋ-ਆਪਣੀ ਪਸੰਦ-ਨਾਪਸੰਦ ਬਾਰੇ ਟੈਲੀਫੋਨ ਜ਼ਰੀਏ ਦੱਸਣ ਦਾ ਭਰੋਸਾ ਜਿਤਾਇਆਬੱਸ ਅੱਡੇ ਪੁੱਜ ਕੇ ਬਿਨਾਂ ਕੁਝ ਬੋਲਿਆਂ ਮਾਤਾ-ਪਿਤਾ ਪਠਾਨਕੋਟ ਚਲੇ ਗਏ ਅਤੇ ਮੈਂ ਬੱਸ ਫੜ ਕੇ ਚੰਡੀਗੜ੍ਹ ਪਰਤ ਆਇਆ

ਸਫਰ ਦੌਰਾਨ ਮੈਂ ਸਾਰੇ ਰਾਹ ਇਹੀ ਸੋਚਦਾ ਰਿਹਾ ਕਿ ਲੋਕਾਂ ਵਿੱਚ ਸਰਕਾਰ ਦੇ ਇਸ ਵੱਕਾਰੀ ਮਹਿਕਮੇ ਬਾਰੇ ਪਾਈ ਜਾ ਰਹੀ ਰਵਾਇਤੀ ਧਾਰਨਾ ਕਿਉਂ ਨਹੀਂ ਬਦਲ ਸਕੀ? ਸਰਕਾਰ ਅਤੇ ਲੋਕਾਂ ਵਿਚਾਲੇ ਪੁਲ ਵਜੋਂ ਵਿਚਰਦੇ ‘ਲੋਕ ਸੰਪਰਕ ਵਿਭਾਗ’ ਦੀ ਮਹੱਤਤਾ ਨੂੰ ਤਾਂ ਪਹਿਲਾਂ ਹੀ ਬਣਦਾ ਮਾਣ-ਸਤਿਕਾਰ ਨਹੀਂ ਮਿਲਦਾ ਸੀ, ਉਲਟਾ ਸਰਦਾਰ ਸਾਹਿਬ ਨੇ ਇਸ ਨਾਲ ‘ਸਰਕਾਰੀ ਭੌਂਪੂ’ ਦਾ ਤਖੱਲਸ ਵੀ ਜੋੜ ਦਿੱਤਾ

ਮੈਂਨੂੰ ਅੱਜ ਤਕ ਵੀ ਇਹੀ ਮਹਿਸੂਸ ਹੁੰਦਾ ਆਇਆ ਹੈ ਕਿ ਜਿਵੇਂ ਸਰਦਾਰ ਜੀ ਨੇ ਮੇਰੇ ਵਿਭਾਗ ਦੀ ਸ਼ਾਨ ਦੇ ਖਿਲਾਫ ਵਿਅੰਗ ਕੱਸ ਕੇ ਸਰਕਾਰ ਦੀ ਸ਼ਾਹਰਗ ਨੂੰ ਹੱਥ ਪਾ ਲਿਆ ਹੋਵੇਸਰਦਾਰ ਸਾਹਿਬ ਦੇ ਬੋਲਾਂ ਕਰਕੇ ਰਿਸ਼ਤਾ ਜੁੜਨ ਤੋਂ ਪਹਿਲਾਂ ਹੀ ਤਿੜਕ ਗਿਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3420)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਡਾ. ਓਪਿੰਦਰ ਸਿੰਘ ਲਾਂਬਾ

ਡਾ. ਓਪਿੰਦਰ ਸਿੰਘ ਲਾਂਬਾ

Additional Director,
Information and Public Relations, Punjab, India.
Phone: (91 - 97800 - 36136)
Email: (
opinder.lamba@gmail.com)

More articles from this author