OpinderSLamba7ਭਾਜੀ! ਮੈਂ 350 ਕਿਤਾਬਾਂ ਆਪਣੀ ਕਾਰ ਵਿੱਚ ਲੈ ਕੇ ਅੰਮ੍ਰਿਤਸਰੋਂ ਤੁਰਿਆ ਸਾਂ। ਕੇਵਲ ਦੋ ਕਿਤਾਬਾਂ ਹੀ ...
(30 ਜਨਵਰੀ 2022)


ਮੈਂ ਕੋਈ ਨਾਮਾਵਰ ਲੇਖਕ
, ਵਿਦਵਾਨ, ਬੁੱਧੀਜੀਵੀ ਜਾਂ ਦਾਰਸ਼ਨਿਕ ਨਹੀਂ, ਸਗੋਂ ਇੱਕ ਔਸਤ ਬੁੱਧੀ ਅਤੇ ਤੁੱਛ ਕਿਤਾਬੀ ਗਿਆਨ ਦੇ ਨਾਲ-ਨਾਲ ਆਪਣੇ ਵੱਡੇ-ਵਡੇਰਿਆਂ ਵੱਲੋਂ ਸਾਂਝੇ ਕੀਤੇ ਤਲਖ਼ ਤਜਰਬਿਆਂ ਤੋਂ ਗੁੜ੍ਹਤੀ ਵਿੱਚ ਮਿਲੀ ਮਾੜੀ ਮੋਟੀ ਸੂਝ-ਬੂਝ ਰੱਖਣ ਵਾਲਾ ਇੱਕ ਸਧਾਰਣ ਵਿਅਕਤੀ ਹਾਂ

ਸਾਲ 1986 ਵਿੱਚ ਅਸੀਂ 5-6 ਦੋਸਤ ਇਕੱਠੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿੱਚ ਬਤੌਰ ਸੂਚਨਾ ਅਫਸਰ ਸਰਕਾਰੀ ਨੌਕਰੀ ’ਤੇ ਲੱਗੇ ਸਾਡੇ ਵਿੱਚੋਂ ਇੱਕ ਨੇ ਦਲੇਰੀ ਵਿਖਾਉਂਦਿਆਂ ਢਾਈ ਕੁ ਸਾਲਾਂ ਮਗਰੋਂ ਹੀ ਪੱਕੀ ਨੌਕਰੀ ਛੱਡ ਕੇ ਪੱਤਰਕਾਰੀ ਦਾ ਪੱਲਾ ਫੜ ਲਿਆ ਅਤੇ ਪਹਿਲਾਂ ਅੰਗਰੇਜ਼ੀ ਦੇ ਪ੍ਰਮੁੱਖ ਅਖ਼ਬਾਰ ਵਿੱਚ ਲਗਭਗ ਦੋ ਦਹਾਕੇ ਨਾਮਵਰ ਸੀਨੀਅਰ ਪੱਤਰਕਾਰ ਵਜੋਂ ਅਤੇ ਇਸ ਪਿੱਛੋਂ ਇੱਕ ਤੋਂ ਬਾਅਦ ਦੂਜੇ ਭਾਸ਼ਾਈ ਅਖ਼ਬਾਰ ਦਾ ਸੰਪਾਦਕ ਬਣ ਕੇ ਆਪਣੇ ਕੈਰੀਅਰ ਦੀ ਟੀਸੀ ’ਤੇ ਪੁੱਜ ਗਿਆਸਾਡਾ ਇੱਕ ਹੋਰ ਸਾਥੀ ਚਹੁੰ ਸਾਲਾਂ ਮਗਰੋਂ ਨੌਕਰੀ ਤੋਂ ਅਸਤੀਫ਼ਾ ਦੇ ਕੇ ਆਲ ਇੰਡੀਆ ਰੇਡੀਓ ਵਿੱਚ ਨੌਕਰੀ ਕਰਨ ਲੱਗਾ ਅਤੇ ਮਸਾਂ ਛਿਆਂ ਮਹੀਨਿਆਂ ਮਗਰੋਂ ਘਰੋਗੀ ਮਜਬੂਰੀਆਂ ਦੇ ਬੋਝ ਥੱਲੇ ਮੁੜ ਆਪਣੇ ਘਰੇ ਯੂਨੀਵਰਸਿਟੀ ਪਰਤ ਕੇ ਉੱਥੇ ਹੀ ਕੰਮ ਕਰਨ ਲੱਗਾਜਿਵੇਂ ਖ਼ਰਬੂਜ਼ੇ ਨੂੰ ਵੇਖ ਖ਼ਰਬੂਜ਼ਾ ਰੰਗ ਫੜਦਾ ਹੈ, ਓਵੇਂ ਹੀ ਇੱਕ ਹੋਰ ਮਿੱਤਰ ਜੋ ਸਰਕਾਰੀ ਸਕੂਲੋਂ ਮਾਸਟਰੀ ਛੱਡ ਕੇ ਸਾਡੇ ਨਾਲ ਹੀ ਭਰਤੀ ਹੋਇਆ ਸੀ, ਨੇ ਵੀ ਸਾਡੇ ਸੰਪਾਦਕ ਮਿੱਤਰ ਦੀ ਮਿਹਰਬਾਨੀ ਨਾਲ ਉਸ ਦੇ ਅਖ਼ਬਾਰ ਵਿੱਚ ਹੀ ਬਤੌਰ ਸਹਿ-ਸੰਪਾਦਕ ਨੌਕਰੀ ਕਰ ਲਈਇਨ੍ਹਾਂ ਸਾਰਿਆਂ ਨੂੰ ਵਾਰੋ-ਵਾਰ ਸਰਕਾਰੀ ਨੌਕਰੀ ਛੱਡਦਿਆਂ ਦੇਖ ਕੇ ਇੱਕ ਵਾਰ ਤਾਂ ਮੈਂ ਵੀ ਪੱਕਾ ਮਨ ਬਣਾ ਲਿਆ ਕਿ ਕਿਸੇ ਅਖ਼ਬਾਰ ਵਿੱਚ ਹੀ ਨੌਕਰੀ ਕਰ ਲੈਂਦੇ ਹਾਂ, ਕਿਉਂ ਜੋ ਪੱਤਰਕਾਰੀ ਵਿੱਚ ਟੌਹਰ-ਟੱਪੇ ਨਾਲ ਸਰਕਾਰੇ-ਦਰਬਾਰੇ ਰੋਅਬ ਦਾਬ ਵੀ ਪੂਰਾ ਬਣਿਆ ਰਹਿੰਦਾ ਹੈ। ਪਰ ਤਨਖ਼ਾਹ ਵਿੱਚ ਅੰਤਾਂ ਦਾ ਪਾੜਾ ਵੇਖਦਿਆਂ ਮੇਰਾ ਇਹ ਫ਼ੈਸਲਾ ਲੈਣ ਦਾ ਹੀਆ ਨਾ ਪਿਆ ਅਤੇ ਕੋਹਲੂ ਦੇ ਬੈਲ ਵਾਂਗ ਅੱਖਾਂ ’ਤੇ ਪੱਟੀ ਬੰਨ੍ਹੀਂ ਮੈਂ ਨੌਕਰੀ ਦਾ ਲੰਮਾ ਪੈਂਡਾ ਸਾਲ ਦਰ ਸਾਲ ਤੈਅ ਕਰਨ ਲੱਗਾ

ਇਹ ਵਾਕਿਆ ਮਈ 1992 ਦਾ ਹੈਮੇਰਾ ਇੱਕ ਮਿੱਤਰ ਜੋ ਹਿੰਦੀ ਸਾਹਿਤ ਨਾਲ ਥੋੜ੍ਹੀ ਬਹੁਤ ਸਾਂਝ ਰੱਖਦਾ ਸੀ ਤੇ ਕਦੇ-ਕਦਾਈਂ ਕਵਿਤਾ ਅਤੇ ਵਾਰਤਕ ਵਿੱਚ ਵੀ ਕਲਮ ਘਸਾ ਲੈਂਦਾ ਸੀ, ਦੀ ਚੰਡੀਗੜ੍ਹ ਦੇ ਸਾਹਿਤਕ ਗਲਿਆਰਿਆਂ ਵਿੱਚ ਚੰਗੀ ਜਾਣ-ਪਛਾਣ ਬਣ ਗਈਉਸ ਦੀ ਇੱਕ ਜਾਣਕਾਰ ਲੇਖਕਾ ਦੀ ਹਿੰਦੀ ਵਿੱਚ ਕਾਵਿ ਪੁਸਤਕ ਰਿਲੀਜ਼ ਕਰਾਉਣ ਲਈ ਇੱਕ ਸਾਹਿਤਕ ਗੋਸ਼ਟੀ ਕਰਵਾਈ ਜਾਣੀ ਸੀਉਸ ਵੱਲੋਂ ਦਿੱਤੇ ਰਸਮੀ ਸੱਦਾ ਪੱਤਰ ਕਾਰਨ ਇਸ ਸਮਾਗਮ ਵਿੱਚ ਬੇ-ਦਿਲਿਆਂ ਸ਼ਿਰਕਤ ਕਰਨਾ ਮੇਰੀ ਮਜਬੂਰੀ ਬਣ ਗਈਕਿਸੇ ਸਾਹਿਤਕ ਗੋਸ਼ਟੀ ਵਿੱਚ ਸ਼ਰੀਕ ਹੋਣ ਦਾ ਇਹ ਮੇਰਾ ਪਲੇਠਾ ਤਜਰਬਾ ਸੀ ਮੇਰਾ ਸਾਹਿਤਕ ਰੁਚੀਆਂ ਵੱਲ ਉੱਕਾ ਹੀ ਝੁਕਾਅ ਨਹੀਂ ਸੀ ਤੇ ਨਾ ਹੀ ਅਦਬੀ ਭਾਈਚਾਰੇ ਨਾਲ ਦੂਰੋਂ-ਨੇੜਿਉਂ ਕੋਈ ਸਰੋਕਾਰ ਸੀਭਾਵੇਂ ਮੈਂਨੂੰ ਸਦਾ ਹੀ ਐਤਵਾਰੀ ਭਾਸ਼ਾਈ ਅਖ਼ਬਾਰਾਂ ਦੇ ਐਡੀਸ਼ਨ ਪੜ੍ਹਨ ਦਾ ਸ਼ੌਕ ਤਾਂ ਰਿਹਾ ਹੈ ਪਰ ਲਿਖਣ-ਲਿਖਾਉਣ ਵਾਲੇ ਪਾਸੇ ਤਾਂ ਭੋਰਾ ਵੀ ਦਿਲਚਸਪੀ ਨਹੀਂ ਸੀ

ਮੈਂ ਲਾਲਚ ਵੱਸ ਇਹ ਸੋਚਿਆ ਕਿ ਉਸ ਦਿਨ ਸਨਿੱਚਰਵਾਰ ਦੀ ਛੁੱਟੀ ਹੋਣ ਕਰਕੇ ਘਰ ਦੇ ਦੋ-ਚਾਰ ਕੰਮ ਵੀ ਕਰਦਾ ਆਵਾਂਗਾ ਪ੍ਰੰਤੂ ਮੈਂਨੂੰ ਸਕੂਟਰ ਚਲਾਉਣ ਦੀ ਜਾਚ ਨਾ ਹੋਣ ਕਰਕੇ ਮੈਂ ਕਿਤੇ ਦੂਰ ਦੁਰਾਡੇ ਇਕੱਲਾ ਜਾਣ ਵਿੱਚ ਬੇਵੱਸ ਸਾਂਮੇਰਾ ਇੱਕ ਹੋਰ ਸਾਥੀ, ਜਿਹੜਾ ਮੇਰੇ ਨਾਲ ਮਹਿਕਮੇ ਵਿੱਚ ਭਰਤੀ ਹੋਇਆ ਸੀ, ਮਾੜੀ ਮੋਟੀ ਸਾਹਿਤਕ ਰੁਚੀ ਰੱਖਦਾ ਸੀ ਤੇ ਕਦੇ ਕਦਾਈਂ ਕਿਸੇ ਪੰਜਾਬੀ ਅਖ਼ਬਾਰ ਜਾਂ ਰਸਾਲੇ ਵਿੱਚ ਆਪਣੀ ਕਵਿਤਾ, ਗ਼ਜ਼ਲ ਜਾਂ ਨਿੱਕਾ-ਮੋਟਾ ਲੇਖ ਭੇਜ ਕੇ ਆਪਣਾ ਭੁਸ ਪੂਰਾ ਕਰਦਾ ਰਹਿੰਦਾਇੱਕ ਦਿਨ ਪਹਿਲਾਂ ਮੈਂ ਉਸ ਨਾਲ ਸਮਾਗਮ ’ਤੇ ਜਾਣ ਦੀ ਹਾਮੀ ਭਰ ਦਿੱਤੀ

ਅਗਲੀ ਸਵੇਰੇ ਉਹ ਮੈਂਨੂੰ ਸਕੂਟਰ ’ਤੇ ਘਰੋਂ ਲੈਣ ਆ ਗਿਆ ਅਸੀਂ ਸਮਾਗਮ ਵਾਲੀ ਥਾਂ ’ਤੇ ਪੁੱਜ ਕੇ ਪਿੱਛੇ ਲੱਗੀਆਂ ਕੁਰਸੀਆਂ ’ਤੇ ਚੁੱਪਚਾਪ ਬੈਠ ਗਏਸਾਨੂੰ ਦੋਵਾਂ ਨੂੰ ਪਿੱਛੇ ਬੈਠਿਆਂ ਦੇਖ ਕੇ ਸਾਡੇ ਮਿੱਤਰ, ਜਿਸਦੀ ਜਾਣਕਾਰ ਦੀ ਕਿਤਾਬ ਰਿਲੀਜ਼ ਹੋਣੀ ਸੀ, ਦੀ ਸਾਡੇ ’ਤੇ ਨਜ਼ਰ ਪਈ ਤਾਂ ਉਸ ਨੇ ਤੁਰੰਤ ਸਾਨੂੰ ਸੈਨਤ ਮਾਰ ਕੇ ਸਤਿਕਾਰ ਵਜੋਂ ਮੂਹਰਲੀ ਕਤਾਰ ਵਿੱਚ ਲੱਗੇ ਸੋਫੇ ’ਤੇ ਆ ਕੇ ਬੈਠਣ ਲਈ ਕਿਹਾ ਪਰ ਮੈਂ ਆਪਣੇ ਦੋਸਤ ਦਾ ਕੁੜਤਾ ਖਿੱਚਦਿਆਂ ਆਖਿਆ, “ਬਾਈ, ਇੱਥੇ ਹੀ ਬੈਠੇ ਰਹੋ, ਚੱਲਦੇ ਸਮਾਗਮ ਵਿੱਚੋਂ ਮੂਹਰਿਉਂ ਉੱਠ ਕੇ ਜਾਣਾ ਚੰਗਾ ਨਹੀਂ ਲੱਗਦਾ।”

ਖੈਰ, ਦੋਸਤ ਵੱਲੋਂ ਜ਼ੋਰ ਪਾਉਣ ’ਤੇ ਅਸੀਂ ਦੋਵੇਂ ਅੱਗੇ ਜਾ ਕੇ ਉਨ੍ਹਾਂ ਉੱਘੇ ਵਿਦਵਾਨਾਂ ਤੇ ਸਾਹਿਤਕਾਰਾਂ ਨਾਲ ਬੈਠ ਗਏ, ਜਿਨ੍ਹਾਂ ਪਤਵੰਤੇ ਸੱਜਣਾਂ ਦੀਆਂ ਕਮੀਜ਼ਾਂ ’ਤੇ ਪ੍ਰਬੰਧਕਾਂ ਵੱਲੋਂ ਬੈਜ ਲਾਏ ਗਏ ਸਨਅਸੀਂ ਦੋਵੇਂ ਉਨ੍ਹਾਂ ਦੀ ਸੰਗਤ ਵਿੱਚ ਬੈਠੇ ਇੰਝ ਮਹਿਸੂਸ ਕਰ ਰਹੇ ਸਾਂ ਜਿਵੇਂ ਵਲੈਤੀ ਗਾਈਆਂ ਦੇ ਝੁੰਡ ਵਿੱਚ ਦੇਸੀ ਗਾਈਆਂ ਰਲ਼ ਗਈਆਂ ਹੋਣਮੂਹਰੇ ਪਈ ਮੇਜ਼ ’ਤੇ ਵਿਛੇ ਕਢਾਈ ਵਾਲੇ ਮੇਜ਼ਪੋਸ਼ ਉੱਤੇ ਰੱਖੇ ਫੁੱਲਦਾਨ ਵਿੱਚ ਗੇਂਦੇ ਤੇ ਗ਼ੁਲਾਬ ਦੇ ਫੁੱਲ ਇਸ ਸਾਹਿਤਕ ਮਿਲਣੀ ਨੂੰ ਰਿਵਾਇਤੀ ਦਿੱਖ ਪ੍ਰਦਾਨ ਕਰ ਰਹੇ ਸਨਇੰਨੇ ਵਿੱਚ ਸਟੇਜ ਸਕੱਤਰ ਨੇ ਮਾਈਕ ਸੰਭਾਲਦਿਆਂ ਪ੍ਰੋਗਰਾਮ ਦਾ ਆਗ਼ਾਜ਼ ਕਰਦੇ ਹੋਏ ਲੇਖਕਾ ਦੇ ਸਾਹਿਤਕ ਸਫ਼ਰ ਬਾਰੇ ਸੰਖੇਪ ਜਾਣਕਾਰੀ ਦਿੱਤੀ ਤੇ ਨਾਲ ਹੀ ਮੂਹਰਲੀ ਕਤਾਰ ਵਿੱਚ ਬੈਠੇ ਇੱਕ ਹਿੰਦੀ ਦੇ ਉੱਚ ਕੋਟੀ ਦੇ ਵਿਦਵਾਨ ਨੂੰ ਬੀਬਾ ਜੀ ਦੀ ਸੱਜਰੀ ਪੁਸਤਕ ’ਤੇ ਕੁੰਜੀਵਤ ਭਾਸ਼ਣ ਪੜ੍ਹਨ ਦੀ ਤਾਕੀਦ ਕੀਤੀ

ਉਹ ਸੱਜਣ ਬੀਬਾ ਦੀ ਸ਼ਾਨ ਵਿੱਚ ਕਸੀਦੇ ਕੱਢਦਿਆਂ ਆਖਣ ਲੱਗਾ, “ਬੀਬਾ ਜੀ ਨੇ ਪ੍ਰਯੋਗਵਾਦੀ ਕਵਿਤਾ ਲਿਖ ਕੇ ਸਾਹਿਤਕ ਜਗਤ ਵਿੱਚ ਤਹਿਲਕਾ ਮਚਾ ਦਿੱਤਾ ਹੈ।” ਉਸ ਨੇ ਬੀਬਾ ਦੀਆਂ ਸਿਫ਼ਤਾਂ ਦੇ ਪੁਲ ਤਾਂ ਕੀ, ਫ਼ਲਾਈਓਵਰ ਹੀ ਬੰਨ੍ਹ ਦਿੱਤੇਬਿਨਾਂ ਸਾਹ ਲਏ ਰਟੇ-ਰਟਾਏ ਲੱਛੇਦਾਰ ਤੇ ਭਾਰੂ ਸਾਹਿਤਕ ਸ਼ਬਦਾਵਲੀ ਨਾਲ ਲਬਰੇਜ਼ ਭਾਸ਼ਣ ਨਾਲ ਮੇਰੇ ਤਾਂ ਸਿਰ ਵਿੱਚ ਤਰਾਟਾਂ ਪੈਣ ਲੱਗ ਪਈਆਂ ਪਰ ਉਹ ਲਗਾਤਾਰ ਮੈਡਮ ਜੀ ਦੀਆਂ ਕਵਿਤਾਵਾਂ ਦੀਆਂ ਕੁਝ ਚੋਣਵੀਆਂ ਸਤਰਾਂ ਪੜ੍ਹ ਕੇ ਵਾਹਵਾਹੀ ਖੱਟ ਰਿਹਾ ਸੀਮੈਂ ਆਪਣੇ ਦੋਸਤ ਨੂੰ ਚੁੰਢੀ ਵੱਡਦਿਆਂ ਕਿਹਾ, “ਖਸਮਾ, ਜੇ ਭਲਾ ਚਾਹੁੰਦਾ ਹੈਂ ਤਾਂ ਆ ਜਾ ਭੱਜ ਚੱਲੀਏ, ਇਹ ਤਾਂ ਕਵਿਤਾਵਾਂ ਸੁਣਾ-ਸੁਣਾ ਕੇ ਆਪਣਾ ਮੰਦਾ ਹਾਲ ਕਰ ਦੇਣਗੇ।”

ਜਵਾਬ ਵਿੱਚ ਉਹ ਮੈਂਨੂੰ ਵਾਰ-ਵਾਰ ਇਹੀ ਤਰਕ ਦੇ ਰਿਹਾ ਸੀ, ਬਾਈ ਚੁੱਪਚਾਪ ਬੈਠਾ ਰਹਿ, ਸਾਹਿਤ ਤਾਂ ਸਮਾਜ ਦਾ ਇੱਕ ਸ਼ੀਸ਼ਾ ਹੁੰਦਾ ਹੈ, ਜੋ ਇਨਸਾਨ ਨੂੰ ਆਦਰਸ਼ ਜੀਵਨ ਜਿਊਣ ਦੀ ਸੇਧ ਦਿੰਦਾ ਹੈਤੂੰ ਵੀ ਕਦੀ ਦੁਨੀਆਦਾਰੀ ਛੱਡ ਕੇ ਸਾਹਿਤਕ ਪਿੜ ਵਿੱਚ ਆ ਕੇ ਵੇਖ ਮਿੱਤਰਾ! ਇਨ੍ਹਾਂ ਦੀ ਤਾਂ ਦੁਨੀਆਂ ਹੀ ਨਿਰਾਲੀ ਹੁੰਦੀ ਐ।”

ਅਜੇ ਅਸੀਂ ਘੁਸਰ-ਮੁਸਰ ਕਰ ਹੀ ਰਹੇ ਸਾਂ ਕਿ ਸਟੇਜ ਸਕੱਤਰ ਨੇ ਬੀਬਾ ਜੀ ਨੂੰ ਆਪਣੇ ਸਾਹਿਤਕ ਸਫ਼ਰ ਅਤੇ ਇਸ ਨਵੀਂ ਕਿਤਾਬ ਬਾਬਤ ਕੁਝ ਸ਼ਬਦ ਕਹਿਣ ਲਈ ਅਰਜੋਈ ਕੀਤੀਬੀਬਾ ਜੀ ਨੇ ਹੱਥ ਵਿੱਚ ਫੜੀ ਲਿਸਟ ਵਿੱਚ ਮੂਹਰੇ ਸਤਿਕਾਰਯੋਗ ਲਾਉਂਦਿਆਂ 25-30 ਨਾਂ ਇੱਕੋ ਸਾਹ ਇੰਝ ਪੜ੍ਹ ਦਿੱਤੇ, ਜਿਵੇਂ ਅਧਿਆਪਕਾ ਜਮਾਤ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਲਾ ਰਹੀ ਹੋਵੇਖੈਰ, ਉਹ ਆਖ਼ਰ ਕਹਿਣ ਲੱਗੀ ਜੇ ਕਿਸੇ ਦਾ ਨਾਂ ਰਹਿ ਗਿਆ ਹੋਵੇ ਤਾਂ ਮੈਂ ਖ਼ਿਮਾ ਦੀ ਜਾਚਕ ਹਾਂਮੈਂਨੂੰ ਇੰਝ ਮਹਿਸੂਸ ਹੋ ਰਿਹਾ ਸੀ ਕਿ ਸ਼ਾਇਦ ਸਾਡੇ ਦੋਵਾਂ ਦੇ ਨਾਂ ਛੱਡ ਕੇ ਇਸ ਨੇ ਉੱਥੇ ਮੌਜੂਦ ਸਾਰੇ ਪਤਵੰਤਿਆਂ ਦੇ ਨਾਂ ਪੜ੍ਹ ਦਿੱਤੇ ਹੋਣ ਅਤੇ ਹੁਣ ਸ਼ਾਇਦ ਸਾਥੋਂ ਹੀ ਮੁਆਫ਼ੀ ਮੰਗ ਰਹੀ ਹੋਵੇ ਬੀਬਾ ਜੀ ਕਹਿਣ ਲੱਗੇ, “ਮੈਂਨੂੰ ਤਾਂ ਨਿੱਕੇ ਹੁੰਦਿਆਂ ਹੀ ਕਵਿਤਾ ਲਿਖਣ ਦੀ ਗੁੜ੍ਹਤੀ ਆਪਣੇ ਦਾਦਾ ਜੀ ਤੋਂ ਮਿਲੀ ਸੀ, ਜੋ ਦੇਸ਼ ਦੀ ਵੰਡ ਤੋਂ ਪਹਿਲੋਂ ਲਾਹੌਰ ਵਿਖੇ ਇੱਕ ਨਾਮਾਵਰ ਕਵੀ ਅਤੇ ਲਿਖਾਰੀ ਵਜੋਂ ਜਾਣੇ ਜਾਂਦੇ ਸਨਉਨ੍ਹਾਂ ਦਾ ਨਾਂ ਉਨ੍ਹਾਂ ਵੇਲਿਆਂ ਦੇ ਕੁਝ ਮੰਨੇ-ਪ੍ਰਮੰਨੇ ਸਾਹਿਤਕਾਰਾਂ ਵਿੱਚ ਸ਼ੁਮਾਰ ਸੀਮੈਂ ਆਪਣੀਆਂ ਕੁਝ ਚੋਣਵੀਆਂ ਕਵਿਤਾਵਾਂ ’ਤੇ ਆਧਾਰਤ ਇਹ ਪੁਸਤਕ ਤੁਹਾਡੇ ਰੁਬਰੂ ਕਰਨ ਜਾ ਰਹੀ ਹਾਂਮੇਰੇ ਵੱਲੋਂ ਇਹ ਨਵੇਕਲਾ ਉੱਦਮ ਤੁਹਾਡੇ ਅਥਾਹ ਮੋਹ ਅਤੇ ਸਹਿਯੋਗ ਸਦਕਾ ਹੀ ਮੁਮਕਿਨ ਹੋ ਸਕਿਆ ਹੈ

ਬੀਬਾ ਜੀ ਨੇ ਹੋਰ ਦੱਸਿਆ, “ਮੇਰੀਆਂ ਕਵਿਤਾਵਾਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਇੰਗਲੈਂਡ, ਜਿੱਥੇ ਵੀ ਭਾਰਤੀ ਮੂਲ ਦਾ ਭਾਈਚਾਰਾ ਵਸਦਾ ਹੈ, ਦੇ ਸਿਰਮੌਰ ਸਾਹਿਤਕ ਪਰਚਿਆਂ ਦਾ ਸਦਾ ਹੀ ਸ਼ਿੰਗਾਰ ਬਣਦੀਆਂ ਰਹੀਆਂ ਹਨ

ਆਪਣੀ ਭੱਲ ਮਨਾਉਣ ਲਈ ਉਹ ਬੀਬਾ ਇਹ ਆਖਣੋਂ ਉੱਕਾ ਨਾ ਸੰਗੀ, “ਮੈਨੂੰ ਤਾਂ ਉਨ੍ਹਾਂ ਨੇ ਕਈ ਵਾਰ ਉੱਥੇ ਅੰਤਰਰਾਸ਼ਟਰੀ ਸਾਹਿਤਕ ਗੋਸ਼ਟੀਆਂ ਵਿੱਚ ਪਰਚਾ ਪੜ੍ਹਨ ਲਈ ਵੀ ਨਿੱਘਾ ਸੱਦਾ ਭੇਜਿਆ ਹੈ ਪਰ ਘਰਾਂ ਦੀਆਂ ਮਜਬੂਰੀਆਂ ਕਰ ਕੇ ਮੈਂ ਜਾ ਨਾ ਸਕੀਐਤਕੀਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਕੈਨੇਡਾ ਜਾਣ ਦਾ ਪ੍ਰੋਗਰਾਮ ਬਣਾ ਰਹੀ ਹਾਂ।”

ਅੱਕ ਚੁੱਕੇ ਨੇ ਮੈਂ ਆਪਣੇ ਮਿੱਤਰ ਨੂੰ ਫਿਰ ਪੁੱਛਿਆ, “ਯਾਰ! ਇਹ ਕਦੋਂ ਮੁੱਕੂ? ਮੈਂ ਤਾਂ ਮੁਫ਼ਤ ਸਵਾਰੀ ਦਾ ਵਿਹਲਾ ਪੰਗਾ ਹੀ ਲੈ ਲਿਐ।” ਹੁਣ ਮੇਰਾ ਉੱਥੇ ਇੱਕ ਘੜੀ ਵੀ ਬੈਠਣਾ ਮੁਹਾਲ ਹੋ ਗਿਆ ਸੀ

ਘੁੰਮ-ਘੁਮਾ ਕੇ ਅਸਲ ਮੁੱਦੇ ’ਤੇ ਆਉਂਦਿਆਂ ਬੀਬਾ ਕਹਿਣ ਲੱਗੀ, “ਮੈਂ ਤੁਹਾਨੂੰ ਸਾਰਿਆਂ ਨੂੰ ਪੁਰਜ਼ੋਰ ਬੇਨਤੀ ਕਰਦੀ ਹਾਂ, ਬਾਹਰ ਚਾਹ ਵਾਲੀ ਥਾਂ ਨਾਲ ਕਿਤਾਬਾਂ ਦਾ ਸਟਾਲ ਲੱਗਾ ਹੈਵੈਸੇ ਤਾਂ ਇਸ ਕਿਤਾਬ ਦਾ ਅਸਲ ਮੁੱਲ 200 ਰੁਪਏ ਹੈ ਪਰ ਤੁਹਾਡੇ ਵੱਲੋਂ ਮੈਂਨੂੰ ਬਖ਼ਸ਼ੇ ਬੇਪਨਾਹ ਪਿਆਰ ਤੇ ਸਤਿਕਾਰ ਸਦਕਾ ਤੁਸੀਂ ਮੇਰੀ ਇਹ ਕਿਤਾਬ ਇਸ ਮੌਕੇ ਕੇਵਲ 150 ਰੁਪਏ ਵਿੱਚ ਹਾਸਲ ਕਰ ਸਕਦੇ ਹੋਮੈਂ ਆਸ ਕਰਦੀ ਹਾਂ ਕਿ ਤੁਸੀਂ ਸਾਰੇ ਸੱਜਣ ਇਹ ਕਿਤਾਬ ਖ਼ਰੀਦਣ ਮਗਰੋਂ ਇਸ ਨੂੰ ਗਹੁ ਨਾਲ ਪੜ੍ਹ ਕੇ ਆਪਣੇ ਵਡਮੁੱਲੇ ਵਿਚਾਰ ਕਿਤਾਬ ਵਿੱਚ ਦਿੱਤੇ ਮੇਰੇ ਫ਼ੋਨ ਨੰਬਰ ’ਤੇ ਸੰਪਰਕ ਕਰ ਕੇ ਮੇਰੇ ਨਾਲ ਸਾਂਝੇ ਕਰੋਗੇ

ਫਿਰ ਮਲਕੜੇ ਜਿਹੇ ਮੁਆਫ਼ੀ ਮੰਗਦਿਆਂ ਬੀਬਾ ਕਹਿਣ ਲੱਗੀ, “ਤੁਹਾਡੇ ਸਾਰਿਆਂ ਦੇ ਥਾਪੜੇ, ਪ੍ਰੇਰਣਾ ਅਤੇ ਮੋਹ ਸਦਕਾ ਅੱਜ ਦੀ ਇਹ ਸਾਹਿਤਕ ਮਹਿਫ਼ਲ ਮਿੱਥੇ ਸਮੇਂ ਤੋਂ ਕੁਝ ਅੱਗੇ ਚਲੀ ਗਈ ਹੈ, ਜਿਸ ਕਾਰਨ ਬਾਹਰ ਲੱਗੀ ਚਾਹ ਤੇ ਸਮੋਸੇ ਵੀ ਠੰਢੇ ਹੋ ਰਹੇ ਹੋਣਗੇਹੁਣ ਮੈਂ ਤੁਹਾਡਾ ਹੋਰ ਕੀਮਤੀ ਸਮਾਂ ਨਾ ਲੈਂਦੇ ਹੋਏ ਤੁਹਾਥੋਂ ਆਗਿਆ ਲੈਂਦੀ ਹਾਂ

ਅੰਤ ਵਿੱਚ ਸਟੇਜ ਸਕੱਤਰ ਨੇ ਮੌਜੂਦ ਸਭਨਾਂ ਨੂੰ ਬੀਬਾ ਜੀ ਕੋਲੋਂ ਉਨ੍ਹਾਂ ਦੀਆਂ ਕਵਿਤਾਵਾਂ ਬਾਰੇ ਸਵਾਲ ਪੁੱਛਣ ਲਈ ਆਖਿਆਇਸ ਸਵਾਲ-ਜਵਾਬ ਦੇ ਸਿਲਸਿਲੇ ਵਿੱਚ ਅਨੇਕਾਂ ਵਿਦਵਾਨਾਂ ਤੇ ਸਾਹਿਤਕਾਰਾਂ ਨੇ ਆਪੋ-ਆਪਣੀ ਵਿਦਵਤਾ ਦਾ ਮੁਜ਼ਾਹਰਾ ਕਰਦਿਆਂ ਸਵਾਲਾਂ ਦੀ ਝੜੀ ਲਾ ਦਿੱਤੀ ਤੇ ਬੀਬਾ ਜੀ ਨੇ ਵੀ ਬੜੇ ਸਲੀਕੇ ਨਾਲ ਹਰੇਕ ਵੱਲੋਂ ਪੁੱਛੇ ਸਵਾਲ ਦਾ ਬਾ-ਤਫ਼ਸੀਲ ਜਵਾਬ ਦੇ ਕੇ ਆਪਣੀ ਬਣੀ ਹੋਈ ਸਾਹਿਤਕ ਪਛਾਣ ਨੂੰ ਹੋਰ ਪੁਖ਼ਤਾ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀਚਾਹ ਦਾ ਪਿਆਲਾ ਸਾਂਝਾ ਕਰਨ ਲਈ ਨਿੱਘਾ ਸੱਦਾ ਦਿੰਦਿਆਂ ਸਟੇਜ ਸਕੱਤਰ ਨੇ ਆਖਿਆ, “ਕੋਈ ਵੀ ਸੱਜਣ ਬਿਨਾਂ ਚਾਹ ਪੀਤਿਆਂ ਨਾ ਜਾਵੇ।”

ਸਟੀਲ ਦੀ ਟੈਂਕੀ ਵਿੱਚ ਪਾਈ ਚਾਹ ਅਤੇ ਇੱਕ ਤਸ਼ਤਰੀ ਵਿੱਚ ਲੱਗੇ ਸਮੋਸਿਆਂ ਦੇ ਢੇਰ ਤੇ ਡੌਂਗੇ ਵਿੱਚ ਪਈ ਚਟਣੀ ’ਤੇ ਸਾਰੇ ਸਾਹਿਤਕ ਭੈਣਾਂ ਤੇ ਵੀਰ ਇੰਝ ਟੁੱਟ ਕੇ ਪੈ ਗਏ ਜਿਵੇਂ ਸਾਹਿਤਕ ਗੋਸ਼ਟੀ ਦੌਰਾਨ ਉਨ੍ਹਾਂ ਨੂੰ ਅੰਤਾਂ ਦੀ ਭੁੱਖ ਲੱਗੀ ਹੋਵੇਸਾਰੇ ਹੌਲੀ-ਹੌਲੀ ਚਾਹ ਦੀਆਂ ਚੁਸਕੀਆਂ ਲੈਣ ਮਗਰੋਂ ਲਾਗੇ ਪਏ ਮੇਜ਼ ’ਤੇ ਖ਼ਾਲੀ ਗਿਲਾਸੀਆਂ ਮੂਧੀਆਂ ਧਰ ਕੇ ਆਪੋ-ਆਪਣੇ ਰਾਹ ਪੈਂਦੇ ਗਏਮੈਂ ਹੌਲੀ ਜਿਹੀ ਨਾਲ ਦੇ ਟੇਬਲ ’ਤੇ ਲੱਗੇ ਪੁਸਤਕਾਂ ਦੇ ਢੇਰ ਕੋਲ ਬੈਠੇ ਪਬਲਿਸ਼ਰ ਤੋਂ ਪੁੱਛਿਆ, “ਭਾਊ, ਕਿੰਨੀਆਂ ਕੁ ਕਿਤਾਬਾਂ ਵਿਕ ਗਈਆਂ?”

ਪਬਲਿਸ਼ਰ ਨਿੰਮੋਝੂਣਾ ਹੋਇਆ ਬੋਲਿਆ, “ਭਾਜੀ! ਮੈਂ 350 ਕਿਤਾਬਾਂ ਆਪਣੀ ਕਾਰ ਵਿੱਚ ਲੈ ਕੇ ਅੰਮ੍ਰਿਤਸਰੋਂ ਤੁਰਿਆ ਸਾਂਕੇਵਲ ਦੋ ਕਿਤਾਬਾਂ ਹੀ ਵਿਕੀਆਂਮੇਰਾ ਤਾਂ ਗੱਡੀ ਦਾ ਤੇਲ ਪਾਣੀ ਵੀ ਪੂਰਾ ਨਹੀਂ ਹੋਣਾ।”

ਮੈਂ ਦਿਲੋ ਦਿਲ ਸੋਚਣ ਲੱਗਾ ਕਿ ਜੇਕਰ ਅਜਿਹੇ ਰੌਸ਼ਨ ਦਿਮਾਗ਼ ਤੇ ਅਗਾਂਹਵਧੂ ਸਾਹਿਤਕਾਰ, ਆਪੋ-ਆਪਣੀਆਂ ਰਚਨਾਵਾਂ ਸਦਕਾ ਨਰੋਏ ਸਮਾਜ ਦੇ ਰਚਣਹਾਰੇ ਹੋਣ ਦੀ ਇੱਕ ਪਾਸੇ ਤਾਂ ਦੁਹਾਈ ਦਿੰਦੇ ਹਨ ਪਰ ਦੂਜੇ ਬੰਨੇ ਆਪਣੇ ਹੀ ਭਾਈਚਾਰੇ ਵੱਲੋਂ ਲਿਖੀਆਂ ਕਿਤਾਬਾਂ ਨਾ ਖ਼ਰੀਦ ਕੇ ਨਾ ਕੇਵਲ ਉਨ੍ਹਾਂ ਦੇ ਮਨੋਬਲ ਨੂੰ ਢਾਹ ਲਾਉਂਦੇ ਹਨ, ਸਗੋਂ ਉਨ੍ਹਾਂ ਤੇ ਉਨ੍ਹਾਂ ਦੀਆਂ ਰਚਨਾਵਾਂ ਦਾ ਵੀ ਘੋਰ ਨਿਰਾਦਰ ਕਰਦੇ ਹਨਮੈਂਨੂੰ ਬੜੀ ਹੈਰਾਨੀ ਹੋਈ ਕਿ ਉਹ ਸਾਹਿਤਕਾਰ ਜੋ ਡੇਢ ਘੰਟਾ ਪਹਿਲਾਂ ਸਮਾਜ ਵਿੱਚ ਸਾਹਿਤ ਦੇ ਵਡਮੁੱਲੇ ਯੋਗਦਾਨ ’ਤੇ ਚਾਨਣਾ ਪਾ ਰਹੇ ਸਨ ਤੇ ਲੇਖਕਾ ਦੀਆਂ ਰਚਨਾਵਾਂ ਬਾਰੇ ਸੋਹਲੇ ਪੜ੍ਹ ਰਹੇ ਸਨ, ਉਹ ਬਿਨਾਂ ਉਸ ਦੀ ਸਾਹਿਤਕ ਘਾਲਣਾ ਦਾ ਮੁੱਲ ਪਾਏ ਆਪੋ-ਆਪਣੇ ਘਰ ਪਰਤ ਗਏਸਦਕੇ ਜਾਈਏ ਇਸ ‘ਅਦਬੀ ਦੁਨੀਆ ਦੇ ਨਿਰਾਲੇ ਚੋਜਾਂ ਦੇ’ ਜੋ ਅੰਦਰੋਂ ਹੋਰ ਤੇ ਬਾਹਰੋਂ ਹੋਰ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3318)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਡਾ. ਓਪਿੰਦਰ ਸਿੰਘ ਲਾਂਬਾ

ਡਾ. ਓਪਿੰਦਰ ਸਿੰਘ ਲਾਂਬਾ

Additional Director,
Information and Public Relations, Punjab, India.
Phone: (91 - 97800 - 36136)
Email: (
opinder.lamba@gmail.com)

More articles from this author