“ਅਸੀਂ ਰੌਸ਼ਨੀ ਦਿਲਾਂ ਵਿੱਚ ਜਗਾਉਣੀ ਹੈ, ਖੁਸ਼ੀ ਵੰਡਣੀ ਹੈ ਤਾਂ ਕਿ ...”
(14 ਨਵੰਬਰ 2020)
ਦੀਵਾ ਚਿੰਨ੍ਹ ਹੈ ਰੌਸ਼ਨੀ ਦਾ! ਦੀਵਾ ਗਿਆਨ ਦਾ ਵੀ ਪ੍ਰਤੀਕ ਹੈ। ਇੱਕੀਵੀਂ ਸਦੀ ਵਿੱਚ ਗਿਆਨ ਦੀ ਕੋਈ ਕਮੀ ਨਹੀਂ; ਗਿਆਨ ਪ੍ਰਾਪਤ ਕਰਨ ਲਈ ਅੱਜ ਇੱਕ ਬਟਨ ਦਬਾਉ ਤਾਂ ਦੁਨੀਆ ਭਰ ਦੀ ਜਾਣਕਾਰੀ ਤੁਹਾਡੇ ਸਾਹਮਣੇ ਕੰਪਿਊਟਰ ਦੀ ਸਕਰੀਨ ’ਤੇ ਆ ਜਾਂਦੀ ਹੈ ਪਰ ਅਫਸੋਸ ਫਿਰ ਵੀ ਇੰਨੀ ਅਗਿਆਨਤਾ? ਜਿੰਨੇ ਅਵੇਸਲੇ ਅਸੀਂ ਅੱਜ ਹਾਂ, ਇੰਨੇ ਅਵੇਸਲੇ ਅਸੀਂ ਸ਼ਾਇਦ ਕਦੇ ਵੀ ਨਹੀਂ ਰਹੇ! ਸਾਡੇ ਇਸ ਅਵੇਸਲੇਪਨ ਨੇ ਸਾਡੀ ਆਪਣੀ ਬੋਲੀ, ਆਪਣੇ ਸੱਭਿਆਚਾਰ, ਆਪਣੇ ਵਾਤਾਵਰਣ ਅਤੇ ਆਪਣੇ ਵਿਵੇਕ ਨੂੰ ਹੀ ਖਤਰੇ ਵਿੱਚ ਪਾ ਦਿੱਤਾ।
ਅੱਜ ਕੁਝ ਗੱਲਾਂ ਵਿਚਾਰਨ ਦੀ ਲੋੜ ਹੈ!
ਅਸੀਂ ਤਿਉਹਾਰ ਕਿਉਂ ਮਨਾਉਂਦੇ ਹਾਂ? ਠੀਕ ਹੈ ਜੀ, ਖੁਸ਼ੀਆਂ ਸਾਂਝੀਆਂ ਕਰਨ ਲਈ; ਜ਼ਿੰਦਗੀ ਵਿੱਚ ਬਦਲਾਉ ਲਿਆਉਣ ਲਈ; ਜ਼ਿੰਦਗੀ ਦੀ ਖੜੋਤ ਵਿੱਚ ਉਤਸ਼ਾਹ ਅਤੇ ਹੁਲਾਸ ਭਰਨ ਲਈ ਜਾਂ ਇਸ ਦਿਨ ਅਸੀਂ ਆਪਣੇ ਧਰਮ/ਵਿਰਸੇ ਨੂੰ ਯਾਦ ਕਰਦੇ ਹਾਂ, ਮਹਾਨ ਸ਼ਖਸੀਅਤਾਂ ਨੂੰ ਸ਼ਰਧਾਂਜਲੀਆਂ ਦਿੰਦੇ ਹਾਂ। ਸਾਡੀ ਜ਼ਿੰਦਗੀ ਵਿੱਚ ਤਿਉਹਾਰਾਂ ਦੀ ਬਹੁਤ ਮਹੱਤਤਾ ਹੈ। ਤਿਉਹਾਰ ਕਿਸੇ ਸਮਾਜ ਨੂੰ ਭੇਦ-ਭਾਵ ਭੁਲਾ ਕੇ ਰਲ-ਮਿਲ ਕੇ ਰਹਿਣ ਦਾ ਹੁਨਰ ਬਖਸ਼ਦੇ ਹਨ।
ਕੀ ਇਸ
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (