TarlochanDupalpur7ਪਿੰਡ ਵਿੱਚ ਇਸ ਪ੍ਰਵਾਰ ਦੀ ਐਸ਼ਪ੍ਰਸਤੀ ਦੀਆਂ ਗੱਲਾਂ ਅਕਸਰ ਹੁੰਦੀਆਂ ...
(15 ਅਕਤੂਬਰ 2019)

 

ਇਹ ਬੇਰੁਜ਼ਗਾਰੀ ਕਾਰਨ ਪਾਠੀ ਬਣ ਕੇ ਪਿੰਡ ਦੇ ਗੁਰਦੁਆਰੇ ਗ੍ਰੰਥੀ ਲੱਗੇ ਹੋਏ ਧੀਰਜ ਸਿੰਘ ਦੀ ਹੱਡ-ਬੀਤੀ ਹੈ, ਜਿਸ ਨੂੰ ਪਿੰਡ ਵਿੱਚ ਉਹਦੇ ਹਾਣੀ ਮਿੱਤਰ ਦੋਸਤ ਧੀਰਾ ਕਹਿ ਕੇ ਹੀ ਬੁਲਾਉਂਦੇ ਹਨਹੁਣੇ ਹੁਣੇ ਉਹਦੇ ਇੱਕ ਹਮਜਮਾਤੀ ਦਾ ਉਸ ਨੂੰ ਫੋਨ ਆਇਆ, “ਆਉਂਦੇ ਐਤਵਾਰ ਸਾਡੇ ਘਰੇ ਸੁਖਮਨੀ ਸਾਹਿਬ ਦਾ ਪਾਠ ਕਰਵਾਉਣਾ ਐਂ, ਤੂੰ ਉਸ ਦਿਨ ਸੁਵਖਤੇ ਆ ਜਾਵੀਂ ਧੀਰਿਆ।”

ਐਤਵਾਰ ਵਾਲੇ ਦਿਨ ਪਰਨਾ ਮੋਢੇ ਉੱਤੇ ਰੱਖ ਧੀਰਜ ਸਿੰਘ ਆਪਣੇ ਉਸ ਦੋਸਤ ਦੇ ਘਰੇ ਜਾ ਪਹੁੰਚਾਆਉਂਦੇ-ਜਾਂਦੇ ਹੋਏ ਤਾਂ ਭਾਵੇਂ ਉਸਨੇ ਇਸ ਦੋਸਤ ਦੀ ਮਹਿਲ ਨੁਮਾ ਕੋਠੀ ਦੂਰੋਂ ਦੇਖੀ ਹੀ ਹੋਈ ਸੀ ਪਰ ਅੱਜ ਵਿਹੜੇ ਵਿੱਚ ਪੈਰ ਧਰਦਿਆਂ ਹੀ ਉਹ ਅਮੀਰੀ ਠਾਠ ਦੇਖ ਕੇ ਦੰਗ ਰਹਿ ਗਿਆਆਲੀਸ਼ਾਨ ਦੋ ਮੰਜਲੀ ਕੋਠੀ, ਥੱਲੇ ਰੰਗ ਬਰੰਗੀ ਚਿਪਸ ਲੱਗੀ ਹੋਈ, ਵਿਹੜੇ ਵਿੱਚ ਦੁੱਧ ਚਿੱਟੇ ਸੰਗਮਰਮਰ ਦੀਆਂ ਪਲੇਟਾਂ, ਗੁਸਲਖਾਨਿਆਂ ਸਮੇਤ ਕਈ ਕਮਰੇ, ਕਈ ਕਮਰਿਆਂ ਵਿੱਚ ਏ.ਸੀ. ਫਿੱਟ! ਡ੍ਰਾਇੰਗ ਰੂਮ ਵਿੱਚ ਕੌਫੀ ਕਲਰ ਫਰਨੀਚਰ ਸਜਿਆ ਹੋਇਆਕੋਠੀ ਦੇ ਸਿਖਰ ਉੱਤੇ ਪਾਣੀ ਵਾਲ਼ੀ ਟੈਂਕੀ ਉੱਤੇ ਜਹਾਜ਼ਬਣਿਆ ਹੋਇਆ ਹੈ!

ਖੁੱਲ੍ਹੇ ਵਿਹੜੇ ਵਿੱਚ ਟ੍ਰੈਕਟਰ-ਟਰਾਲੀ ਤੋਂ ਇਲਾਵਾ ਕੈਮਰੀ ਕਾਰ, ਬੁਲਟ ਮੋਟਰਸਾਈਕਲ ਅਤੇ ਇੱਕ ਨਵੀਂ ਨਕੋਰ ਸਕੂਟਰੀ ਘਰ ਦੀ ਅਮੀਰੀ ਦਾ ਪ੍ਰਗਟਾਵਾ ਕਰ ਰਹੇ ਜਾਪਦੇ ਸਨਦੋਸਤ ਦੀ ਸ਼ਾਨੋ ਸ਼ੌਕਤ ਵੱਲ ਦੇਖਦਿਆਂ ਧੀਰੇ ਨੂੰ ਬਾਲੇ-ਗਾਡਰਾਂ ਵਾਲ਼ਾ ਆਪਣਾ ਛੋਟਾ ਜਿਹਾ ਕੱਚਾ-ਪੱਕਾ ਘਰ ਚੇਤੇ ਆ ਗਿਆ ਤੇ ਉਹ ਦਿਲ ਹੀ ਦਿਲ ਝੂਰਨ ਲੱਗਾ ਕਿ ਮੈਂ ਵੀ ਕਦੇ ਆਪਣੇ ਟੱਬਰ ਨੂੰ ਅਜਿਹਾ ਘਰ ਬਣਾ ਕੇ ਦੇ ਸਕਾਂਗਾ? ਹੇ ਮਨਾਂ, ਆਏ ਦਿਨ ਮੈਂ ਲੋਕਾਂ ਲਈ ਅਰਦਾਸਾਂ ਕਰਦਾ ਰਹਿੰਦਾ ਹਾਂ ਕਿ ਫਲਾਣੇ ਦੇ ਘਰ ਨੌ ਨਿਧਾਂ ਬਾਰਾਂ ਸਿਧਾਂ ਦੀ ਬਖਸ਼ਿਸ਼ ਹੋਵੇ ਢਿਮਕੇ ਨੂੰ ਅੰਨ ਧਨ ਦੇ ਖੁੱਲ੍ਹੇ ਗੱਫਿਆਂ ਦੀ ਦਾਤ ਮਿਲ਼ੇ, ਪਰ ਮੇਰੀ ਖੁਦ ਦੀ ਆਪਣੀ ਹਾਲਤ?

ਇੰਨੇ ਨੂੰ ਦੋਸਤ ਦੀ ਪਤਨੀ ਧੀਰੇ ਲਈ ਚਾਹ ਦੇ ਕੱਪ ਨਾਲ ਬਿਸਕੁਟ ਲੈ ਕੇ ਆ ਗਈ ਤਾਂ ਪਲ ਦੀ ਪਲ ਧੀਰੇ ਦੀ ਸੋਚ-ਲੜੀ ਉੱਤੇ ਵਿਸ਼ਰਾਮ ਲੱਗ ਗਿਆਪਰ ਚਾਹ ਪੀਂਦਿਆਂ ਉਹ ਮੁੜ ਅਤੀਤ ਵਿੱਚ ਗੁਆਚ ਗਿਆ –

“ਕਿਸਮਤ ਦੀਆਂ ਗੱਲਾਂ ਨੇ ... ਮੈਂ ਤੇ ਇਹ ਦੋਸਤ ਜਿੰਦਰ ਇਕੱਠੇ ਹੀ ਸਕੂਲ ਵਿੱਚ ਪੜ੍ਹਦੇ ਰਹੇ ਹਾਂਇਹ ਨੌਵੀਂ ਵਿੱਚੋਂ ਫੇਲ ਹੋ ਕੇ ਮੁੜ ਸਕੂਲੇ ਵੜਿਆ ਹੀ ਨਹੀਂ ਸੀ, ਪਰ ਮੈਂ ਦਸਵੀਂ ਪਾਸ ਕਰਨ ਤੋਂ ਬਾਅਦ ਕਾਲਜ ਜਾ ਲੱਗਿਆਭਾਵੇਂ ਘਰ ਦੀ ਮਾਲੀ ਹਾਲਤ ਮਾੜੀ ਹੀ ਸੀ ਪਰ ਮੈਂ ਇਹ ਸੋਚਕੇ ਗ੍ਰੈਜੂਏਸ਼ਨ ਕਰਨ ਦੀ ਸੋਚ ਲਈ ਕਿ ਕੋਈ ਨੌਕਰੀ ਮਿਲ ਜਾਏਗੀਲੇਕਿਨ ਕਈ ਸਾਲ ਡਿਗਰੀ ਚੁੱਕੀ ਇੱਧਰ ਉੱਧਰ ਟੱਕਰਾਂ ਮਾਰਨ ਬਾਅਦ ਹਾਰ ਹੰਭ ਕੇ ਮੈਂ ਅਣਸਰਦੀ ਨੂੰ ਪਾਠੀਆਂ ਦੇ ਜਥੇ ਵਿੱਚ ਸ਼ਾਮਲ ਹੋ ਗਿਆਪਿੰਡ ਦੇ ਗੁਰਦੁਆਰੇ ਵਿੱਚ ਪੁਰਾਣਾ ਹੀ ਟਿਕਿਆ ਹੋਇਆ ਬਜ਼ੁਰਗ ਬਾਬਾ ਚੜ੍ਹਾਈ ਕਰ ਗਿਆ ਤੇ ਪਿੰਡ ਵਾਲ਼ਿਆਂ ਨੇ ਮੇਰੀ ਪੋਸਟਉੱਤੇ ਮੇਰੀ ਨਿਯੁਕਤੀਕਰ ਦਿੱਤੀ

“ਇੱਧਰ ਜਿੰਦਰ ਸਕੂਲੋਂ ਹਟ ਕੇ ਆਪਣੇ ਬਾਪ ਨਾਲ ਖੇਤੀ ਬਾੜੀ ’ਚ ਹੱਥ ਵਟਾਉਣ ਲੱਗਾਇੱਕੋ ਇੱਕ ਪੁੱਤ ਹੋਣ ਕਰਕੇ ਇਹਦਾ ਬਾਪ ਤਾਂ ਪਹਿਲਾਂ ਹੀ ਚਾਹੁੰਦਾ ਸੀ ਪੰਦਰਾਂ ਵੀਹ ਖੇਤਾਂ ਦੀ ਲੰਮੀ ਚੌੜੀ ਖੇਤੀ ਕਰਨ ਲਈ ਮੁੰਡਾ ਉਸਦਾ ਸਾਥ ਦੇਵੇਗਭਰੂ ਹੁੰਦਿਆਂ ਸਾਡੇ ਦੋਹਾਂ ਦੇ ਵਿਆਹ ਵੀ ਤਕਰੀਬਨ ਇੱਕੋ ਸਮੇਂ ਹੀ ਹੋਏਫਰਕ ਬੱਸ ਇੰਨਾ ਹੀ ਸੀ ਕਿ ਇਹਦਾ ਵਿਆਹ ਧੂਮ ਧੜੱਕੇ ਨਾਲ ਹੋਇਆ, ਪਰ ਮੈਂਨੂੰ ਗਿਆਰਾਂ ਬਰਾਤੀ ਹੀ ਵਿਆਹ ਲਿਆਏ ਸਨਫਿਰ ਵਿਦੇਸ਼ ਵਿੱਚ ਰਹਿੰਦੀ ਜਿੰਦਰ ਦੀ ਭੈਣ ਦੇ ਕੋਈ ਬਾਲ-ਬੱਚਾ ਹੋਇਆ ਤਾਂ ਉਸਨੇ ਮਾਂ ਬਾਪ ਬਾਹਰ ਬੁਲਾ ਲਏਪਿਉ ਦੇ ਬਾਹਰ ਚਲੇ ਜਾਣ ਕਾਰਨ ਜਿੰਦਰ ਨੇ ਤਿੰਨ ਚਾਰ ਪੂਰਬੀਏ ਰੱਖ ਲਏਘਰ ਵਿੱਚ ਰੰਗ-ਭਾਗ ਤਾਂ ਖੇਤੀ ਦੀ ਆਮਦਨ ਨੇ ਹੀ ਬਥੇਰੇ ਲਾ ਰੱਖੇ ਸਨ, ਪਰ ਹੁਣ ਕਹਿੰਦੇ ਇਹਦੇ ਮੰਮੀ-ਡੈਡੀ ਬਾਹਰ ਕੋਈ ਜੌਬ ਕਰਨ ਲੱਗ ਪਏ ਸਨਇੰਜ ਪਹਿਲੋਂ ਹੀ ਭਰੇ ਭਕੁੰਨੇ ਇਸ ਘਰ ਵਿੱਚ ਡਾਲਰਾਂ-ਪੌਂਡਾਂ ਦਾ ਵੀ ਸੋਨੇ ਉੱਤੇ ਸੁਹਾਗਾ ਫਿਰਨ ਲੱਗ ਪਿਆ! ਪਿੰਡ ਵਿੱਚ ਇਸ ਪ੍ਰਵਾਰ ਦੀ ਐਸ਼ਪ੍ਰਸਤੀ ਦੀਆਂ ਗੱਲਾਂ ਅਕਸਰ ਹੁੰਦੀਆਂ ਰਹਿੰਦੀਆਂ ਨੇਆਮ ਲੋਕਾਂ ਵਾਂਗ ਮੈਂ ਵੀ ਸੋਚਦਾ ਹਾਂ ਕਿ ਜ਼ਿੰਦਗੀਤਾਂ ਇਹ ਲੋਕ ਜਿਊ ਰਹੇ ਹਨ ਮੇਰੇ ਵਰਗੇ ਤਾਂ ਬੱਸ ਦਿਨ-ਕਟੀ ਹੀ ਕਰ ਰਹੇ ਨੇ।”

ਚੱਲੀਏ ਬਈ ਧੀਰੇ ਗੁਰਦੁਆਰੇ ਨੂੰ ਮਾਹਰਾਜ ਦਾ ਸਰੂਪ ਲੈਣ?” ਪੱਗ ਬੰਨ੍ਹ ਕੇ ਬਾਹਰ ਆਉਂਦਾ ਹੋਇਆ ਜਿੰਦਰ ਕਹਿਣ ਲੱਗਾਉਸੇ ਵੇਲੇ ਬਾਹਰੋਂ ਭਈਏ ਨੇ ਸ਼ਰਦਾਰ ਜੀਕਹਿ ਕੇ ਵਾਜ ਮਾਰੀ ਤਾਂ ਉਹ ਸਾਰੇ ਦਿਨ ਦੇ ਖੇਤਾਂ ਵਿਚਲੇ ਕੰਮਾਂ ਬਾਰੇ ਉਸ ਨੂੰ ਹਦਾਇਤਾਂ ਦੇਣ ਗੇਟ ਉੱਤੇ ਜਾ ਖੜ੍ਹਾ ਹੋਇਆ

“ਇਸੇ ਦੌਰਾਨ ਮੈਂ ਬੈਠਾ ਬੈਠਾ ਸੋਚਣ ਲੱਗਾ ਕਿ ਇਨ੍ਹਾਂ ਨੇ ਅੱਜ ਸੁਖਮਨੀ ਸਾਹਿਬ ਦਾ ਪਾਠ ਕਿਸ ਸਬੰਧ ਵਿੱਚ ਕਰਾਉਣਾ ਹੋਵੇਗਾ! ਇਨ੍ਹਾਂ ਦੇ ਘਰੇ ਕਿਸੇ ਖੁਸ਼ੀ-ਗਮੀ ਦਾ ਤਾਂ ਕੋਈ ਪਤਾ ਨਹੀਂ ਲੱਗਾ, ਫਿਰ ਇਹ ਪਾਠ ਕਿਸ ਮਕਸਦ ਲਈ ਕਰਵਾਉਣ ਲੱਗੇ ਹੋਣਗੇ? ਪੁੱਤਰ ਦੀ ਦਾਤ-ਪ੍ਰਾਪਤੀ ਲਈ ਤਾਂ ਹੋ ਨਹੀਂ ਸਕਦਾ ਕਿਉਂਕਿ ਜਿੰਦਰ ਤੇ ਇਹਦੀ ਬਾਹਰ ਗਈ ਭੈਣ ਦੇ, ਦੋਹਾਂ ਦੇ ਕਾਕੇ ਹੈਗੇ ਨੇਵਿਦੇਸ਼ ਵਿੱਚ ਜਨਮੇ ਦੋਹਤੇ ਦੀ ਖੁਸ਼ੀ ਵਿੱਚ ਤਾਂ ਇਨ੍ਹਾਂ ਨੇ ਪਿੱਛੇ ਜਿਹੇ ਇਨ੍ਹਾਂ ਨੇ ਅਖੰਡ ਪਾਠ ਕਰਾਉਣ ਬਾਅਦ ਪੈਲਸ ਵਿੱਚ ਰੰਗਾ-ਰੰਗ ਪਾਰਟੀ ਵੀ ਕੀਤੀ ਸੀ, ਜਿਸ ਵਿੱਚ ਇੱਕ ਨਾਮੀ-ਗਰਾਮੀ ਗਾਇਕ ਵੀ ਆਇਆ ਸੀ

ਹੁਣ ਮਹਾਰਾਜ ਦਾ ਸਰੂਪ ਲਿਆਉਣ ਵਾਸਤੇ ਜਿੰਦਰ ਦੇ ਸੱਦੇ ਹੋਏ ਚਾਚਿਆਂ-ਤਾਇਆਂ ਦੇ ਮੁੰਡੇ ਵੀ ਆ ਗਏਉਨ੍ਹਾਂ ਨੂੰ ਵੀ ਚਾਹ ਪਿਆਈ ਗਈ ਤੇ ਅਸੀਂ ਸਾਰੇ ਗੁਰਦੁਆਰੇ ਜਾ ਪਹੁੰਚੇਮੈਂ ਜਿੰਦਰ ਨੂੰ ਜ਼ਰਾ ਪਾਸੇ ਲਿਜਾ ਕੇ ਪਰਦੇ ਜਿਹੇ ਵਿੱਚ ਆਪਣੇ ਅੰਦਾਜੇ ਨਾਲ ਹੀ ਪੁੱਛਿਆ ਕਿ ਇਹ ਪਾਠ ਤੁਸੀਂ ਪ੍ਰਵਾਰਕ ਸੁੱਖ-ਸ਼ਾਂਤੀ ਵਾਸਤੇ ਹੀ ਕਰਾਉਣਾ ਹੋਣਾ ਐਂ, ਕਿਉਂਕਿ ਮੈਂ ਅਰਦਾਸ ਕਰਨੀ ਐਂ?

“ਜਿੰਦਰ ਨੇ ਜੋ ਆਪਣੀ ਆਸਾ-ਮਨਸ਼ਾ ਦੱਸੀ, ਉਸਨੂੰ ਸੁਣਕੇ ਮੇਰੇ ਦੰਦ ਹੀ ਜੁੜ ਗਏ ...! ਹੱਕਾ ਬੱਕਾ ਹੋਇਆ ਮੈਂ ਉਹਦੇ ਮੂੰਹ ਵੱਲ ਦੇਖਦਾ ਰਹਿ ਗਿਆ। ਉਹਦੀ ਮੰਗਸੁਣਕੇ ਇਉਂ ਮਹਿਸੂਸ ਹੋਇਆ ਜਿਵੇਂ ਮੈਂਨੂੰ ਬਿਜਲੀ ਦਾ ਕਰੰਟ ਲੱਗਾ ਹੋਵੇ!!

“ਸਾਰਾ ਸੁਖਮਨੀ ਸਾਹਿਬ ਵੀ ਪੜ੍ਹ ਲਿਆ ... ਉਸਦੇ ਕਹੇ ਅਨੁਸਾਰ ਅਰਦਾਸ ਬੇਨਤੀ ਵੀ ਕਰ ਦਿੱਤੀਪਰ ਇਹ ਸਾਰਾ ਕੁਝ ਬੇਚੈਨ ਮਨ ਨਾਲ ਉੱਖੜੇ ਉੱਖੜੇ ਅਤੇ ਸੋਚਾਂ ਦੇ ਤਾਣੇ-ਬਾਣੇ ਵਿੱਚ ਉਲ਼ਝੇ ਹੋਏ ਨੇ ਸਿਰੇ ਚੜ੍ਹਾਇਆ! ਗੁਰਦੁਆਰੇ ਜਾ ਕੇ ਅਰਦਾਸ ਬਾਰੇ ਪੁੱਛੇ ਜਾਣ ਉੱਤੇ ਜਿੰਦਰ ਨੇ ਮੇਰੇ ਮੂੰਹੋਂ ਪ੍ਰਵਾਰਿਕ ਸੁੱਖ ਸ਼ਾਂਤੀਸੁਣਕੇ ਕਿਹਾ ਸੀ-

ਓ ਯਾਰ ਸੁੱਖ-ਸ਼ਾਂਤੀ ਦੇ ਮਾਰ ਗੋਲ਼ੀ ... ਠੀਕ ਠਾਕ ਈ ਹਾਂ ਅਸੀਂਬਾਹਰੋਂ ਬੁੜ੍ਹੇਨੇ ਮੇਰੀ ਪਟੀਸ਼ਨ ਕੀਤੀ ਹੋਈ ਆਕਈ ਸਾਲ ਹੋ ਗਏ ਉਡੀਕਦਿਆਂ, ਅੰਬੈਸੀ ਤੋਂ ਕੋਈ ਚਿੱਠੀ-ਚੁੱਠੀ ਨ੍ਹੀ ਆਈ ਹਾਲੇ ਤੱਕ ... ਸਾਡੇ ਇੱਕ ਬਾਬਾ ਜੀ ਮਾਹਰਾਜਨੇ, ਅਸੀਂ ਉਨ੍ਹਾਂ ਕੋਲ ਪੁੱਛ ਪੁਆਈ ਸੀਉਹ ਕਹਿੰਦੇ ਕਿਸੇ ਯਕੀਨ ਵਾਲ਼ੇ ਪਾਠੀ ਤੋਂ ਸੁਖਮਨੀ ਸਾਹਬ ਦਾ ਪਾਠ ਕਰਵਾਉ, ਫਿਰ ਕੰਮ ਬਣੂ! ... ਹੁਣ ਯਾਰਾ ਤੂੰ ਵਧੀਆ ਜਿਹੀਅਰਦਾਸ ਕਰ ਦਈਂ, ਹੋਰ ਨਾ ਕਿਤੇ ਐਥੇ ਈ ਭੱਸੜ ਭਨਾਉਂਦੇ ਰਹਿ ਜਾਈਏ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1770)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਤਰਲੋਚਨ ਸਿੰਘ ਦੁਪਾਲਪੁਰ

ਤਰਲੋਚਨ ਸਿੰਘ ਦੁਪਾਲਪੁਰ

San Jose, California, USA.
Phone: (408 - 915 - 1268)
Email: (tsdupalpuri@yahoo.com)

More articles from this author