JaswantAjit7ਜੋ ਲੋਕ ਉਸਨੂੰ ਦਾਣਾ ਪਾਉਣ ਵਾਲੀ ਪਾਰਟੀ ਨਾਲ ਖੜ੍ਹੇ ਹਨ, ਕੇਵਲ ਉਹੀ ਦੇਸ਼ ਭਗਤ ਹਨ, ਬਾਕੀ ਸਭ ...
(10 ਮਾਰਚ 2019)

 

ਦਹਾਕਿਆਂ ਪੁਰਾਣੇ ਪੱਤਰਕਾਰ ਦੱਸਦੇ ਹਨ ਕਿ ਦੇਸ਼ ਦੀ ਅਰੰਭਕ ਪੱਤਰਕਾਰਤਾ ਪੁਰ ਲੋਕਾਂ ਦਾ ਅੰਧ-ਵਿਸ਼ਾਵਾਸ ਹੋਇਆ ਕਰਦਾ ਸੀ, ਉਹ ਬਿਨਾਂ ਕਿਸੇ ਕਿੰਤੂ-ਪ੍ਰੰਤੂ ਦੇ ਸਵੀਕਾਰ ਲੈਂਦੇ ਸਨ ਕਿ ਜੋ ਕੁਝ ਪ੍ਰਿੰਟ ਮੀਡੀਆ ਵਿੱਚ ਛਪਦਾ ਅਤੇ ਇਲੈਕਟ੍ਰਾਨਿਕ ਮੀਡੀਆ ਪੁਰ ਪ੍ਰਸਾਰਤ ਹੁੰਦਾ ਹੈ, ਉਹ ਸਭ ਸੱਚ ਹੁੰਦਾ ਹੈਇਸਦਾ ਕਾਰਨ ਇੱਕ ਸੀਨੀਅਰ ਪੱਤਰਕਾਰ ਨੇ ਨਿੱਜੀ ਗੱਲਬਾਤ ਵਿੱਚ ਦੱਸਿਆ ਕਿ ਜਦੋਂ ਉਨ੍ਹਾਂ ਨੇ ਚਾਰ-ਕੁ ਦਹਾਕੇ ਪਹਿਲਾਂ ਟੀਵੀ ਪੱਤਰਕਾਰਤਾ ਵਿੱਚ ਕਦਮ ਰੱਖਿਆ ਤਾਂ ਉਨ੍ਹਾਂ ਨੇ ਪਹਿਲਾਂ ਹੀ ਧਾਰ ਲਿਆ ਕਿ ਅਸੀਂ ਆਮ ਲੋਕਾਂ ਦਾ ਵਿਸ਼ਵਾਸ ਆਪਣੇ ਪ੍ਰਤੀ ਹੀ ਨਹੀਂ, ਸਗੋਂ ਆਪਣੇ ਕਿੱਤੇ, ਪੱਤਰਕਾਰਤਾ ਪ੍ਰਤੀ ਵੀ ਬਣਾਈ ਰੱਖਾਂਗੇਇਸੇ ਧਾਰਣਾ ਦੇ ਅਧੀਨ ਹੀ ਅਸਾਂ ਫੈਸਲਾ ਲਿਆ ਕਿ ਬਿਨਾਂ ਕਿਸੇ ਸਬੂਤ ਦੇ ਨਾ ਤਾਂ ਕੁਝ ਲਿਖਣਾ ਹੈ, ਨਾ ਬੋਲਣਾ ਹੈ ਅਤੇ ਨਾ ਹੀ ਪ੍ਰਸਾਰਤ ਕਰਨਾ ਹੈਜੇ ਕਿਸੇ ਵਲੋਂ ਆਪਣੇ ਨਿੱਜੀ ਤੱਥਾਂ ਦੇ ਅਧਾਰ ’ਤੇ ਕੋਈ ਖਬਰ ਜਾਂ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਉਸਦੇ ਸੰਬੰਧ ਵਿੱਚ ਆਪ ਜਾਂਚੇ-ਪਰਖੇ ਅਤੇ ਤਸਲੀ ਕੀਤੇ ਬਿਨਾਂ ਵਿਸ਼ਵਾਸ ਨਹੀਂ ਕਰਨਾਜੇ ਕੋਈ ਕਿਸੇ ਦੇ ਵਿਰੁੱਧ ਤੱਥ ਜਾਂ ਬਿਆਨ ਦਿੰਦਾ ਹੈ ਤਾਂ ਉੁਨ੍ਹਾਂ ਤੱਥਾਂ ਪੁਰ ਦੂਜੇ ਪੱਖ ਦਾ ਜਵਾਬ ਵੀ ਜ਼ਰੂਰ ਲੈਣਾ ਅਤੇ ਇਸਦੇ ਨਾਲ ਹੀ ਦੇਣਾ ਹੈਇੰਨਾ ਹੀ ਨਹੀਂ, ਇਹ ਫੈਸਲਾ ਵੀ ਕੀਤਾ ਗਿਆ ਕਿ ਸਾਰੀਆਂ ਰਾਜਸੀ ਪਾਰਟੀਆਂ ਨਾਲ ਇੱਕ-ਸਮਾਨ ਸੰਬੰਧ ਰੱਖਣੇ ਹਨ ਤੇ ਵਿਹਾਰ ਕਰਨਾ ਹੈਇਸ ਗੱਲ ਦਾ ਪੂਰਾ ਖਿਆਲ ਰੱਖਣਾ ਹੈ ਕਿ ਕੋਈ ਨੇਤਾ ਜਾਂ ਪਾਰਟੀ ਆਪਣੇ ਹਿਤਾਂ ਦੇ ਹੱਕ ਵਿੱਚ ਅਤੇ ਦੂਜੇ ਦੇ ਵਿਰੁੱਧ ਉਨ੍ਹਾਂ ਨੂੰ ਇਸਤੇਮਾਲ ਨਾ ਕਰ ਸਕੇ

ਉਹ ਦੱਸਦੇ ਹਨ ਕਿ ਅੱਜ ਦਾ ਮੀਡੀਆ, ਭਾਵੇਂ ਉਹ ਪ੍ਰਿੰਟ ਹੈ ਜਾਂ ਇਲੈਕਟਰੌਨਿਕ, ਆਪਣੀਆਂ ਜ਼ਿੰਮੇਦਾਰੀ ਨਿਭਾਉਣ ਪੱਖੋਂ ਭਟਕ ਕੇ ਕੁਰਾਹੇ ਪੈ ਗਿਆ ਹੈਉਹ ਇਹ ਭੁੱਲ ਗਿਆ ਹੈ ਕਿ ਉਸਦੇ ਸਿਰ ਤੇ ਲੋਕਤੰਤਰ ਦਾ ਚੌਥਾ ਅਤੇ ਮਜ਼ਬੂਤ ਸਤੰਭ ਹੋਣ ਦੇ ਵਿਸ਼ਵਾਸ ਨੂੰ ਕਾਇਮ ਰੱਖਣ ਦੀ ਜ਼ਿੰਮੇਦਾਰੀ ਹੈਉਹ ਕਹਿੰਦੇ ਹਨ ਕਿ ਇਉਂ ਜਾਪਦਾ ਹੈ ਕਿ ਜਿਵੇਂ ਅੱਜ ਦੇ ਕਈ ਪੱਤਰਕਾਰ, ਭਾਵੇਂ ਉਹ ਟੀਵੀ ਐਂਕਰ ਹਨ ਜਾਂ ਸੰਵਾਦਦਾਤਾ (ਰਿਪੋਰਟਰ), ਪੱਤਰਕਾਰਤਾ ਦੀਆਂ ਸਾਰੀਆਂ ਮਾਣਤਾਵਾਂ ਨੂੰ ਭੁੱਲ ਤੇ ਉਸਦੀਆਂ ਸੀਮਾਵਾਂ ਉਲੰਘ ਕੇ ਇੱਕ ਵਿਸ਼ੇਸ਼ ਰਾਜਸੀ ਪਾਰਟੀ ਦੇ ਜਨ ਸੰਪਰਕ ਅਧਿਕਾਰੀ ਬਣ ਗਏ ਹਨਉਹ ਉਸ ਪਾਰਟੀ ਵਲੋਂ ਦਿੱਤੇ ਗਏ ਤੱਥਾਂ ਦੀ ਨਾ ਤਾਂ ਜਾਂਚ-ਪੜਤਾਲ ਕਰਦੇ ਹਨ ਤੇ ਨਾ ਹੀ ਉਨ੍ਹਾਂ ਦੀ ਸਚਾਈ ਤਲਾਸ਼ਣ ਲਈ ਕੋਈ ਸਵਾਲ ਹੀ ਕਰਦੇ ਹਨਉਸੇ ਪਾਰਟੀ ਵਲੋਂ ਦੂਜੀ ਪਾਰਟੀ ਪੁਰ ਲਾਏ ਗਏ ਦੋਸ਼ਾਂ ਦੀ ਵੀ ਬਿਨਾਂ ਪੁਣ-ਛਾਣ ਕੀਤੇ ਜਾਂ ਉਸਦੇ ਸੰਬੰਧ ਵਿੱਚ ਬਿਨਾਂ ਦੂਜੇ ਦਾ ਪੱਖ ਜਾਣੇ, ਅੱਗੇ ਵਧਾ ਦਿੰਦੇ ਹਨਉਨ੍ਹਾਂ ਅਨੁਸਾਰ ਅੱਜ ਦੇ ਮੀਡੀਆ ਦੀਆਂ ਨਜ਼ਰਾਂ ਵਿੱਚ ਤਾਂ ਜੋ ਲੋਕ ਉਸਨੂੰ ਦਾਣਾ ਪਾਉਣ ਵਾਲੀ ਪਾਰਟੀ ਨਾਲ ਖੜ੍ਹੇ ਹਨ, ਕੇਵਲ ਉਹੀ ਦੇਸ਼ ਭਗਤ ਹਨ, ਬਾਕੀ ਸਭ ਦੇਸ਼ ਧ੍ਰੋਹੀਉਹ ਆਖਦੇ ਹਨ ਕਿ ਇਹੀ ਕਾਰਨ ਹੈ ਕਿ ਅੱਜ ਲੋਕ ਖੁੱਲ੍ਹੇ ਆਮ ਮੀਡੀਆ ਅਤੇ ਪੱਤਰਕਾਰਾਂ ਦੀ ਤੁਲਨਾ ਵੇਸਵਾਵਾਂ ਦੇ ਨਾਲ ਕਰਨ ਲੱਗੇ ਹਨ

ਝੂਠ-ਸੱਚ ਬਨਾਮ ‘ਫੇਕ ਨਿਊਜ਼’: ਮੰਨਿਆ ਜਾਂਦਾ ਹੈ ਕਿ ਅੱਜ ਦਾ ਮੀਡੀਆ ਇੱਕ ਨਵੇਂ ਦੌਰ ਵਿੱਚ ਦਾਖਲ ਹੋ ਗਿਆ ਹੋਇਆ ਹੈਇਸ ਦੌਰ ਵਿੱਚ ਉਹ ਇੱਕ ਨਵੇਂ ਤਰੀਕੇ ਨਾਲ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨ ਲੱਗਾ ਹੈਇਸ ਝੂਠ ਨੂੰ ਅੱਜ ਦੀ ਭਾਸ਼ਾ ਵਿੱਚ ‘ਫੇਕ ਨਿਊਜ਼’ ਕਿਹਾ ਜਾਂਦਾ ਹੈਮਤਲਬ ਇਹ ਕਿ ਖਬਰ ਹੁੰਦੀ ਤਾਂ ‘ਫੇਕ’ ਅਰਥਾਤ ਅਧਾਰ-ਹੀਨ ਹੈ, ਪਰ ਮੀਡੀਆ ਉਸਨੂੰ ਲੋਕਾਂ ਸਾਹਮਣੇ ਇਸ ਤਰ੍ਹਾਂ ਪਰੋਸਦਾ ਹੈ ਕਿ ਲੋਕ ਉਸਦੇ ਸੱਚਿਆਂ ਹੋਣ ਦਾ ਵਿਸ਼ਵਾਸ ਕਰ ਲੈਂਦੇ ਹਨਇਸ ਸੰਬੰਧ ਵਿੱਚ ਮਨੋਵਿਗਿਆਨੀ ਵੀ ਵੰਡੇ ਹੋਏ ਹਨਇੱਕ ਵਰਗ ਦੇ ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਜੋ ਖਬਰਾਂ ਸਾਡੀ ਪਹਿਲਾਂ ਤੋਂ ਹੀ ਬਣੀ ਹੋਈ ਸੋਚ ਨਾਲ ਮੇਲ ਖਾਂਦੀਆਂ ਹਨ ਜਾਂ ਉਸ ਸੋਚ ਨੂੰ ਪੱਕਿਆਂ ਕਰਦੀਆਂ ਹਨ, ਉਨ੍ਹਾਂ ਨੂੰ ਅਸੀਂ ਸੱਚ ਮੰਨ ਲੈਂਦੇ ਹਾਂਦੂਜੇ ਵਰਗ ਦੇ ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਅਸੀਂ ਝੂਠੀਆਂ ਖਬਰਾਂ ਪੁਰ ਇਸ ਕਰਕੇ ਵਿਸ਼ਵਾਸ ਕਰ ਲੈਂਦੇ ਹਾਂ, ਕਿਉਂਕਿ ਅਸੀਂ ਤੱਥਾਂ ਦੀ ਜਾਂਚ-ਪੜਤਾਲ ਕਰਨ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਨ ਜਾਂ ਉਨ੍ਹਾਂ ਦੇ ਸੰਬੰਧ ਵਿੱਚ ਆਪਣੀ ਅਕਲ ਦੀ ਵਰਤੋਂ ਕਰਨ ਦੇ ਮੁੱਦੇ ’ਤੇ ਆਲਸ ਕਰ ਜਾਂਦੇ ਹਾਂਕੁਝ ਮਨੋਵਿਗਿਆਕਾਂ ਦੀ ਮਾਨਤਾ ਹੈ ਕਿ ‘ਫੇਕ ਨਿਊਜ਼’ ਵੱਖ-ਵੱਖ ਢੰਗ ਨਾਲ ਆਪਣੀ ਭੂਮਿਕਾ ਨਿਭਾਉਂਦੀ ਹੈਇਹੀ ਕਾਰਨ ਹੈ ਕਿ ‘ਫੇਕ ਨਿਊਜ਼’ ਦਾ ਸਭ ਤੋਂ ਵੱਧ ਸ਼ਿਕਾਰ ਉਹੀ ਲੋਕੀ ਹੁੰਦੇ ਹਨ, ਜੋ ਕਿਸੇ ਵਿਚਾਰ ਵਿਸ਼ੇਸ਼ ਦੇ ਕੱਟੜ ਸਮਰਥਕ ਹੁੰਦੇ ਹਨਉਹੀ ਲੋਕੀ ਅਜਿਹੀਆਂ ਖਬਰਾਂ ਦੇ ਪ੍ਰਚਾਰਕ ਤੇ ਪ੍ਰਸਾਰਕ ਵੀ ਬਣਦੇ ਹਨਇਸਦੇ ਨਾਲ ਹੀ ਕਈ ਸਮਾਜ ਸ਼ਾਸਤਰੀ ਇਹ ਦਾਅਵਾ ਵੀ ਕਰਦੇ ਹਨ ਕਿ ‘ਫੇਕ ਨਿਊਜ਼’ ਕੋਈ ਨਵੀਂ ਗੱਲ ਨਹੀਂ, ਇਹ ਤਾਂ ਕਿਸੇ ਨਾ ਕਿਸੇ ਰੂਪ ਵਿੱਚ ਸਦਾ ਹੀ ਸਾਡੇ ਨਾਲ ਚਲਦੀ ਆ ਰਹੀ ਹੈਜਿਸਨੂੰ ਕਿਸੇ ਸਮੇਂ ‘ਅਫਵਾਹ’ ਕਿਹਾ ਜਾਂਦਾ ਸੀ, ਉਹ ਵੀ ‘ਫੇਕ ਨਿਊਜ਼’ ਦਾ ਹੀ ਇੱਕ ਰੂਪ ਹੁੰਦਾ ਸੀ

ਏਕਤਾ-ਅਖੰਡਤਾ ਦੇ ਪੈਰੋਕਾਰ: ਬੀਤੇ ਦਿਨੀਂ ਪੁਲਵਾਮਾ ਵਿਖੇ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਕਾਫਲੇ ਪੁਰ ਅੱਤਵਾਦੀ ਆਤਮ-ਘਾਤੀ ਹਮਲਾ ਹੋਇਆ, ਜਿਸ ਵਿੱਚ 40 ਤੋਂ ਵੱਧ ਜਵਾਨ ਮਾਰੇ ਗਏਇਨ੍ਹਾਂ ਜਵਾਨਾਂ ਦੀ ਸ਼ਹਾਦਤ ਨੇ ਸਾਰੇ ਦੇਸ਼ ਨੂੰ ਹਲੂਣ ਕੇ ਰੱਖ ਦਿੱਤਾਇਸਦਾ ਕਾਰਨ ਇਹ ਸੀ ਕਿ ਇਹ ਜਵਾਨ ਕਿਸੇ ਨਿੱਜੀ ਸਵਾਰਥ ਲਈ ਉੱਥੇ ਤੈਨਾਤ ਨਹੀਂ ਸਨ, ਸਗੋਂ ਇਨ੍ਹਾਂ ਪੁਰ ਦੇਸ਼ ਦੀ ਏਕਤਾ-ਅਖੰਡਤਾ ਨੂੰ ਕਾਇਮ ਰੱਖਣ ਦੀ ਜ਼ਿੰਮੇਦਾਰੀ ਸੀਇਸ ਕਰਕੇ ਇਨ੍ਹਾਂ ਦੀ ਸ਼ਹਾਦਤ ਪੁਰ ਸਾਰੇ ਦੇਸ਼ ਦਾ ਹਲੂਣਿਆ ਜਾਣਾ ਕੁਦਰਤੀ ਸੀਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਘਟਨਾ ਬਹੁਤ ਹੀ ਦੁਖਦਾਈ ਸੀ ਜਿਸ ਕਾਰਨ ਦੇਸ਼ ਵਿੱਚ ਅੱਤਵਾਦੀਆਂ ਦੇ ਵਿਰੁੱਧ ਗੁੱਸਾ ਪੈਦਾ ਹੋਣਾ ਕੋਈ ਅਨੋਖੀ ਜਾਂ ਵਿਰਵੀ ਗੱਲ ਨਹੀਂ ਸੀਪ੍ਰੰਤੂ ਦੁੱਖ ਦੀ ਗੱਲ ਇਹ ਹੋਈ ਕਿ ਇਸ ਘਟਨਾ ਦੇ ਫਲਸਰੂਪ ਕੁਝ ਲੋਕਾਂ ਦੀ ‘ਦੇਸ਼ ਭਗਤੀ’ ਕੁਝ ਵਧੇਰੇ ਹੀ ਉੱਭਰ ਕੇ ਸਾਹਮਣੇ ਆਉਣ ਲੱਗ ਪਈਉਨ੍ਹਾਂ ਵਲੋਂ ਪਾਕਿਸਤਾਨ ਸਮਰਥਕ (ਸਪਾਂਸਰਡ) ਅੱਤਵਾਦੀਆਂ ਵਲੋਂ ਭਰਪਾਏ ਇਸ ਕਹਿਰ ਵਿਰੁੱਧ ਸਮੁੱਚੇ ਰੂਪ ਵਿੱਚ ਕਸ਼ਮੀਰੀਆਂ ਨੂੰ ਦੋਸ਼ੀ ਗਰਦਾਨ, ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪੜ੍ਹਾਈ ਕਰ ਰਹੇ ਕਸ਼ਮੀਰੀ ਵਿਦਿਆਰਥੀਆਂ ਅਤੇ ਵਪਾਰ ਕਰ ਪੇਟ ਪਾਲ ਰਹੇ ਵਪਾਰੀਆਂ ਨੂੰ ਨਿਸ਼ਾਨਾ ਬਣਾ ਆਪਣੀ ‘ਅੰਨ੍ਹੀ ਦੇਸ਼ ਭਗਤੀ’ ਦਾ ਪ੍ਰਗਟਾਵਾ ਕਰਨਾ ਸ਼ੁਰੂ ਕਰ ਦਿੱਤਾ ਗਿਆਇਸਦਾ ਨਤੀਜਾ ਇਹ ਹੋਇਆ ਕਿ ਕਸ਼ਮੀਰੀ ਵਿਦਿਆਰਥੀਆਂ ਅਤੇ ਵਪਾਰੀਆਂ ਨੇ ਕਸ਼ਮੀਰ ਵਲ ਪਲਾਇਨ ਕਰ ਜਾਣ ਵਿੱਚ ਹੀ ਆਪਣੇ ਜਾਨ-ਮਾਲ ਦੀ ਸੁਰੱਖਿਆ ਮੰਨ ਕਸ਼ਮੀਰ ਵੱਲ ਪਲਾਇਨ ਕਰਨਾ ਸ਼ੁਰੂ ਕਰ ਦਿੱਤਾਇਸ ਸਥਿਤੀ ਨੂੰ ਵੇਖਦਿਆਂ ਹੋਇਆਂ ਰਾਜਸੀ ਹਲਕਿਆਂ ਵਲੋਂ ਇਨ੍ਹਾਂ ਘਟਾਨਾਵਾਂ ਪੁਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਜਾਣ ਲੱਗਾ ਕਿ ਅੰਨ੍ਹੀ ਦੇਸ਼ ਭਗਤੀ ਦੇ ਜੋਸ਼ ਵਿੱਚ ਆਹ ਜੋ ਕੁਝ ਕੀਤਾ ਜਾ ਰਿਹਾ ਹੈ, ਉਸ ਨਾਲ ਇੱਕ ਤਾਂ ਪਾਕਿਸਤਾਨ ਦੇ ਇਰਾਦਿਆਂ ਨੂੰ ਪੂਰਿਆਂ ਕੀਤਾ ਜਾਣ ਲੱਗਾ ਹੈ ਅਤੇ ਦੂਜੇ ਪਾਸੇ ਕਸ਼ਮੀਰ ਵਿੱਚ ਵੱਖਵਾਦ ਨੂੰ ਹਵਾ ਦੇਣ ਵਾਲੇ ਦੇਸ਼-ਦੁਸ਼ਮਣਾਂ ਨੂੰ ਤਾਕਤ ਦੇਣ ਵਿੱਚ ਸਕਾਰਥੀ ਭੂਮਿਕਾ ਨਿਭਾਈ ਜਾਣ ਲੱਗ ਪਈ ਹੈਇਨ੍ਹਾਂ ਰਾਜਸੀ ਹਲਕਿਆਂ ਦਾ ਕਹਿਣਾ ਹੈ ਕਿ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਅਸੀਂ ਕਿਧਰੇ ਅਪ੍ਰਤੱਖ ਰੂਪ ਵਿੱਚ ਉਹੀ ਕੁਝ ਤਾਂ ਨਹੀਂ ਕਰ ਰਹੇ, ਜੋ ਪਾਕਿਸਤਾਨ ਵਿੱਚ ਬੈਠੇ ਅੱਤਵਾਦੀ ਚਾਹੁੰਦੇ ਹਨ

*****

(ਨੋਟ: ਹਰ ਲੇਖਕ ਆਪਣੀ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1503)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਜਸਵੰਤ ਸਿੰਘ ‘ਅਜੀਤ’

ਜਸਵੰਤ ਸਿੰਘ ‘ਅਜੀਤ’

Sector-14, Rohini, Delhi, India.
Phone: (91 - 95827 - 19890)

Email: (jaswantsinghajit@gmail.com)

More articles from this author