JaswantAjit7ਪੰਜਾਬ ਵਿੱਚ ਧਾਰਮਕ ਵੱਖਵਾਦ ਅਧਾਰਤ ਅਤਿਵਾਦ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ ...
(9 ਸਤੰਬਰ 2018)

 

ਸ. ਮਨਜੀਤ ਸਿੰਘ ਜੀਕੇ, ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਨਾਂ ’ਤੇ ‘ਸਿੱਖ ਫਾਰ ਜਸਟਿਸ’ ਵਲੋਂ ਧਮਕੀ ਦਿੱਤੀ ਗਈ ਸੀ ਕਿ ਜਾਂ ਤਾਂ ਉਹ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਕੀਤੀ ਜਾ ਰਹੀ ‘2020-ਰਾਇਸ਼ੁਮਾਰੀ’ ਦਾ ਸਮਰਥਨ ਕਰਨ ਜਾਂ ਫਿਰ ਆਪਣੀ ਹਰ ਵਿਦੇਸ਼ ਫੇਰੀ ਦੌਰਾਨ ਆਪਣੇ ਵਿਰੁੱਧ ਕੀਤੇ ਜਾਣ ਵਾਲੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਇਸ ਕਰਕੇ ਬੀਤੇ ਦਿਨੀਂ ਸ. ਮਨਜੀਤ ਸਿੰਘ ਜੀਕੇ ਪੁਰ ਅਮਰੀਕਾ ਵਿੱਚ ਨਿਊਯਾਰਕ ਅਤੇ ਯੂਬਾ ਸਿਟੀ ਵਿਖੇ ਹੋਏ ਹਿੰਸਕ ਹਮਲਿਆਂ ਲਈ ‘ਸਿੱਖ ਫਾਰ ਜਸਟਿਸ’ ਨੂੰ ਜ਼ਿੰਮੇਦਾਰ ਠਹਿਰਾਇਆ ਜਾ ਰਿਹਾ ਹੈ। ਕੁਝ ਇੱਕ ਵਿਦੇਸ਼ੀ ਸੂਤਰ ਇਨ੍ਹਾਂ ਹਮਲਿਆਂ ਲਈ ਜਸਟਿਸ ਰਣਜੀਤ ਸਿੰਘ ਦੀ ਉਸ ਜਾਂਚ ਰਿਪੋਰਟ, ਜਿਸ ਕਾਰਣ ਦੇਸ਼-ਵਿਦੇਸ਼ ਦੇ ਸਿੱਖਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਵਿਰੁੱਧ ਉਪਜੇ ਰੋਹ ਅਤੇ ਗੁੱਸੇ ਨੂੰ ਵੀ ਜੋੜ ਕੇ ਵੇਖ ਰਹੇ ਹਨਇਸ ਰਿਪੋਰਟ ਵਿੱਚ ਅਕਾਲੀ-ਭਾਜਪਾ ਸੱਤਾ ਦੌਰਾਨ ਪੰਜਾਬ ਵਿੱਚ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਉਨ੍ਹਾਂ ਦਾ ਸ਼ਾਂਤੀ-ਪੂਰਣ ਵਿਰੋਧ ਕਰ ਰਹੇ ਸਿੱਖਾਂ ਪੁਰ ਚਲਾਈ ਗਈ ਗੋਲੀ ਨਾਲ ਦੋ ਸਿੱਖ ਸ਼ਹੀਦ ਅਤੇ ਕਈ ਜ਼ਖਮੀ ਹੋ ਗਏ ਸਨ, ਲਈ ਸਮੇਂ ਦੀ ਸਰਕਾਰ ਅਤੇ ਉਸਦੇ ਮੁਖੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿੰਮੇਦਾਰ ਗਰਦਾਨਿਆ ਗਿਆ ਹੈ

ਜਿੱਥੋਂ ਤਕ ਸਿੱਖ ਫਾਰ ਜਸਟਿਸ ਦੇ ਟਵੀਟ ਦਾ ਸੰਬੰਧ ਹੈ, ਜੇ ਉਹ ਸੱਚ ਹੈ ਤਾਂ ਉਸ ਤੋਂ ਤਾਂ ਇਉਂ ਜਾਪਦਾ ਹੈ ਜਿਵੇਂ ਉਸ ਨੂੰ (ਸਿੱਖ ਫਾਰ ਜਸਟਿਸ) ਨੂੰ ਖਾਲਿਸਤਾਨ ਦੇ ਨਾਂ ’ਤੇ ਆਸ ਮੁਤਾਬਕ ਸਮਰਥਨ ਨਹੀਂ ਮਿਲ ਪਾ ਰਿਹਾਇੱਥੋਂ ਤਕ ਕਿ ਪੰਜਾਬ ਵਿੱਚ ਖਾਲਿਸਤਾਨ ਦੀ ਮੰਗ ਦੇ ਨਾਂ ’ਤੇ ਆਪਣੀ ਹੋਂਦ ਕਾਇਮ ਰੱਖੀ ਚਲੀਆਂ ਆ ਰਹੀਆਂ ਜਥੇਬੰਦੀਆਂ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ-ਮਾਨ) ਅਤੇ ਦਲ ਖਾਲਸਾ ਤਕ ਪਾਸੋਂ ਵੀ ਉਸ ਨੂੰ ਸਮਰਥਨ ਨਹੀਂ ਮਿਲ ਸਕਿਆ, ਜਿਸ ਕਾਰਣ ਉਸਦੇ ਮੁਖੀ ਨਿਰਾਸ਼ ਹੋ ਕੇ, ਬੌਖਲਾ ਕੇ, ਧਮਕੀਆਂ ਦੇ ਕੇ ਸਮਰਥਨ ਜੁਟਾਉਣ ’ਤੇ ਉੱਤਰ ਆਏ ਜਾਪਦੇ ਹਨ

ਗੱਲ ਖਾਲਿਸਤਾਨ ਦੀ:

ਪੰਜਾਬ ਦੀ ਰਾਜਨੀਤੀ ਨਾਲ ਸੰਬੰਧਤ ਚਲੇ ਆ ਰਹੇ ਮਾਹਿਰਾਂ ਦੀ ਮਾਨਤਾ ਹੈ ਕਿ ਪੰਜਾਬ ਵਿੱਚ ਧਾਰਮਕ ਵੱਖਵਾਦ ਅਧਾਰਤ ਅਤਿਵਾਦ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈਇਸਦਾ ਕਾਰਣ ਉਹ ਇਹ ਮੰਨਦੇ ਹਨ ਕਿ ਬੀਤੇ ਵਿੱਚ ਖਾਲਿਸਤਾਨ ਦੇ ਨਾਂ ’ਤੇ ਪੰਜਾਬੀਆਂ ਅਤੇ ਵਿਸ਼ੇਸ਼ ਰੂਪ ਵਿੱਚ ਸਿੱਖਾਂ ਨੇ ਜੋ ਲੰਮਾ ਸੰਤਾਪ ਭੋਗਿਆ ਹੈ, ਉਸਦੀ ਯਾਦ ਕਰਦਿਆਂ ਉਹ ਮੁੜ ਉਸ ਸੰਤਾਪ ਦੀਆਂ ਹਨੇਰੀਆਂ ਗਲੀਆਂ ਵਿੱਚ ਨਹੀਂ ਭਟਕਣਾ ਨਹੀਂ ਚਾਹੁੰਦੇਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਸਾਬਕਾ ਮੈਂਬਰ ਸ. ਗੁਰਲਾਡ ਸਿੰਘ ਦਾ ਕਹਿਣਾ ਹੈ ਕਿ ਖਾਲਿਸਤਾਨ ਦੀ ਮੰਗ ਦਾ ਸਿੱਖ ਧਰਮ ਨਾਲ ਦੂਰ ਦਾ ਵੀ ਕੋਈ ਸੰਬੰਧ ਨਹੀਂ ਹੋ ਸਕਦਾਇਸਦਾ ਕਾਰਣ ਉਹ ਇਹ ਦੱਸਦੇ ਹਨ ਕਿ ਸਿੱਖ ਧਰਮ ਇੱਕ ਵਿਸ਼ਾਲ ਧਰਮ ਹੈ, ਜੋ ਭਾਰਤ ਵਿੱਚ ਹੀ ਨਹੀਂ, ਸਮੁੱਚੇ ਸੰਸਾਰ ਵਿੱਚ ਫੈਲਿਆ ਹੋਇਆ ਹੈਭਾਰਤ ਦਾ ਕੋਈ ਵੀ ਹਿੱਸਾ ਅਜਿਹਾ ਨਹੀਂ, ਜਿਸ ਨੂੰ ਗੁਰੂ ਸਾਹਿਬਾਂ ਦੀ ਚਰਨ-ਛੁਹ ਪ੍ਰਾਪਤ ਨਾ ਹੋਈ ਹੋਵੇ ਅਤੇ ਜਿੱਥੇ ਉਨ੍ਹਾਂ ਦੀ ਯਾਦ ਵਿੱਚ ਇਤਿਹਾਸਕ ਅਸਥਾਨ ਸਥਾਪਤ ਨਾ ਹੋਣਉਨ੍ਹਾਂ ਅਨੁਸਾਰ ਇਹੀ ਕਾਰਣ ਹੈ ਕਿ ਸਿੱਖ ਧਰਮ ਨੂੰ ਕਿਸੇ ਵੀ ਕਥਿਤ ਖਾਲਿਸਤਾਨ ਦੀਆਂ ਸੰਕੋਚਵੀਆਂ ਸੀਮਾਵਾਂ ਵਿੱਚ ਜਕੜਿਆ ਨਹੀਂ ਜਾ ਸਕਦਾਸ. ਗੁਰਲਾਡ ਸਿੰਘ ਦੀ ਇਹ ਮਾਨਤਾ ਵੀ ਹੈ ਕਿ ਖਾਲਿਸਤਾਨ ਦੀ ਮੰਗ ਇੱਕ ਰਾਜਸੀ ਕਲਪਨਾ ਮਾਤਰ ਹੈ, ਜਿਸਦੇ ਪਿੱਛੇ ਇਸਦੀ ਮੰਗ ਕਰਨ ਵਾਲਿਆਂ ਦੀ ਕਿੰਨੀ ਕੁ ਈਮਾਨਦਾਰੀ ਅਤੇ ਕਿੰਨਾ ਸਵਾਰਥ ਕੰਮ ਕਰ ਰਿਹਾ ਹੈ, ਇਹ ਉਹੀ ਜਾਣਨ! ਸ. ਗੁਰਲਾਡ ਸਿੰਘ ਦਾ ਕਹਿਣਾ ਹੈ ਕਿ ਜੇ ਇਸ ਮੰਗ ਦਾ ਸੰਬੰਧ ਮਹਾਰਾਜਾ ਰਣਜੀਤ ਸਿੰਘ ਦੇ ਸਮੁੱਚੇ ‘ਪੰਜਾਬ ਰਾਜ’ ਨੂੰ ‘ਅਜ਼ਾਦ ਖਾਲਿਸਤਾਨ’ ਦੇ ਰੂਪ ਵਿੱਚ ਵੇਖਣ ਦੀ ਸੋਚ ਕੰਮ ਕਰ ਰਹੀ ਹੈ, ਤਾਂ ਸਭ ਤੋਂ ਪਹਿਲਾਂ ਇਹ ਸਵਾਲ ਉੱਠਣਾ ਸੁਭਾਵਕ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ‘ਪੰਜਾਬ ਰਾਜ’ ਦਾ ਇੱਕ ਵੱਡਾ ਹਿੱਸਾ, ਜੋ ਇਸ ਸਮੇਂ ਪਾਕਿਸਤਾਨ ਵਿੱਚ ਹੈ, ਕੀ ਉਸਦੀ ਵਾਪਸੀ ਦੀ ਮੰਗ ਉਨ੍ਹਾਂ, ਖਾਲਿਸਤਾਨ ਦੇ ਪੈਰੋਕਾਰਾਂ ਨੇ ਪਾਕਿਸਤਾਨ ਸਰਕਾਰ ਦੇ ਸਾਹਮਣੇ ਰੱਖੀ ਹੈ? ਜੇ ਨਹੀਂ, ਤਾਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਖਾਲਿਸਤਾਨ ਦੀ ਮੰਗ ਇੱਕ ਰਾਜਸੀ ਖੇਡ ਹੈ, ਜੋ ਨਿੱਜ ਸਵਾਰਥ ਅਧੀਨ ਖੇਡੀ ਜਾ ਰਹੀ ਹੈ ਅਤੇ ਇਸਦੇ ਨਾਂ ’ਤੇ ਮੁੱਖ ਰੂਪ ਵਿੱਚ ਉਹ ਸਿੱਖ, ਭਾਵਨਾਤਮਕ ਅਤੇ ਆਰਥਕ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ, ਜਿਨ੍ਹਾਂ ਨੇ ਸੰਤਾਪ ਦੇ ਦਿਨਾਂ ਵਿੱਚ ਆਪਣੀਆਂ ਜਾਨਾਂ ਬਚਾਉਣ ਲਈ ਪੰਜਾਬ ਤੋਂ ਪਲਾਇਨ ਕਰ ਕੇ ਵਿਦੇਸ਼ਾਂ ਵਿੱਚ ਜਾ ਸ਼ਰਨ ਲਈ ਹੈ

ਬਾਦਲ ਅਕਾਲੀ ਦਲ ਨੂੰ ਝਟਕਾ:

ਮੰਨਿਆ ਜਾਂਦਾ ਹੈ ਕਿ ਜਸਟਿਸ ਰਣਜੀਤ ਸਿੰਘ ਦੀ ਜਾਂਚ ਰਿਪੋਰਟ ਦੇ ਜਨਤਕ ਹੋ ਜਾਣ ਅਤੇ ਉਸ ਪੁਰ ਪੰਜਾਬ ਵਿਧਾਨਸਭਾ ਵਿੱਚ ਹੋਈ ਚਰਚਾ ਦੇ ਸਿੱਧੇ ਪ੍ਰਸਾਰਣ ਕਾਰਣ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਾਖ ਨੂੰ ਜੋ ਜ਼ੋਰਦਾਰ ਝਟਕਾ ਲੱਗਾ ਹੈ, ਉਸ ਵਿੱਚੋਂ ਉਸਦਾ ਛੇਤੀ-ਕੀਤੇ ਉੱਭਰ ਪਾਉਣਾ ਉੰਨਾ ਸਹਿਜ ਨਹੀਂ ਹੋਵੇਗਾ, ਜਿੰਨਾ ਕਿ ਮੰਨਿਆ ਜਾ ਰਿਹਾ ਹੈਪੰਜਾਬ ਦੀ ਰਾਜਨੀਤੀ ਨਾਲ ਸੰਬੰਧਤ ਚਲੇ ਆ ਰਹੇ ਰਾਜਸੀ ਮਾਹਿਰਾਂ ਦੀ ਮਾਨਤਾ ਹੈ ਕਿ ਭਾਵੇਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀ ਖੁੱਲ੍ਹ ਕੇ ਸਵੀਕਾਰ ਕਰਨ ਜਾਂ ਨਾ, ਪ੍ਰੰਤੂ ਸੱਚਾਈ ਇਹੀ ਹੈ ਕਿ ਇਨ੍ਹਾਂ ਘਟਨਾਵਾਂ, ਜਿਨ੍ਹਾਂ ਲਈ ਸਾਬਕਾ ਅਕਾਲੀ-ਭਾਜਪਾ ਸਰਕਾਰ ਤੇ ਉਸਦੇ ਮੁਖੀ ਸ. ਪ੍ਰਕਾਸ਼ ਸਿੰਘ ਬਾਦਲ ਵਲ ਉਂਗਲੀਆਂ ਉਠਾਈਆਂ ਗਈਆਂ ਹਨ, ਦਾ ਪਰਛਾਵਾਂ ਹੀ ਸੀ, ਜਿਸਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਿਧਾਨ ਸਭਾ ਦੀਅ ਚੋਣਾਂ ਵਿੱਚ ਸ਼ਰਮਨਾਕ ਅਤੇ ਨਮੋਸ਼ੀ ਭਰੀ ਹਾਰ ਦਾ ਸਾਹਮਨਾ ਕਰਨਾ ਪਿਆ ਸੀਇਨ੍ਹਾਂ ਮਾਹਿਰਾਂ ਦਾ ਇਹ ਵੀ ਦਾਅਵਾ ਹੈ ਕਿ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਪਰਦੇ ਪਿੱਛੇ ਇਹ ਸਵੀਕਾਰ ਕਰਦੇ ਸਨ ਕਿ ਇਨ੍ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਉਨ੍ਹਾਂ ਦੀ ਸਾਖ ਨੂੰ ਬਹੁਤ ਹੀ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈਇਹੀ ਕਾਰਨ ਸੀ ਕਿ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਉਨ੍ਹਾਂ ਆਪ ਅੱਗੇ ਆਉਣ ਤੋਂ ਤੋਬਾ ਕਰ, ਪਿੱਛੇ ਰਹਿ ਕੇ ਹੀ, ਸ. ਮਨਜੀਤ ਸਿੰਘ ਜੀਕੇ ਨੂੰ, ਅੱਗੇ ਕਰ ਉਨ੍ਹਾਂ ਦੀ ਆਪਣੇ ਪਿਤਾ ਜ. ਸੰਤੋਖ ਸਿੰਘ ਵਲੋਂ ਕੀਤੇ ਗਏ ਕੰਮਾਂ ਦੇ ਫਲਸਰੂਪ ਬਣੀ ਛਬੀ ਨੂੰ ਭਨਾਉਣ ਦੀ ਨੀਤੀ ਅਪਨਾ ਲਈ ਅਤੇ ਇਸ ਵਿੱਚ ਉਹ ਸਫਲ ਵੀ ਰਹੇਹੁਣ ਜਸਟਿਸ ਰਣਜੀਤ ਸਿੰਘ ਨੇ ਆਪਣੀ ਜਾਂਚ ਰਿਪੋਰਟ ਵਿੱਚ ਜਿਵੇਂ ਕਿ ਸ਼ੰਕਾ ਪ੍ਰਗਟ ਕੀਤੀ ਜਾਂਦੀ ਚਲੀ ਆ ਰਹੀ ਸੀ, ਇਨ੍ਹਾਂ ਘਟਨਾਵਾਂ ਲਈ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਤੇ ਉਸਦੇ ਮੁਖੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਜ਼ਿੰਮੇਦਾਰ ਹੋਣ ’ਤੇ ਮੋਹਰ ਲਾ ਦਿੱਤੀ, ਤਾਂ ਹਾਲਾਤ ਹੋਰ ਵੀ ਗੰਭੀਰ ਹੋ ਹਏ

ਬਾਦਲ ਅਕਾਲੀ ਦਲ ਦੇ ਵਿਰੋਧ ਪ੍ਰਦਰਸ਼ਨ:

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀ ਭਾਵੇਂ ਇਸ ਰਿਪੋਰਟ ਨੂੰ ਕਾਂਗਰਸ ਦੀ ਰਾਜਸੀ ਸਾਜ਼ਿਸ਼ ਕਰਾਰ ਦੇ ਉਸਦੇ ਵਿਰੁੱਧ ਪ੍ਰਦਰਸ਼ਨ ਕਰਨ ਅਤੇ ਕਾਂਗਰਸ ਦੇ ਕੌਮੀ ਤੇ ਪ੍ਰਦੇਸ਼ਕ ਨੇਤਾਵਾਂ ਦੇ ਪੁਤਲੇ ਸਾੜ ਕੇ ਆਪਣੇ ਦਲ ਦੀ ਭੜਾਸ ਕੱਢਦੇ ਰਹਿਣ, ਪ੍ਰੰਤੂ ਪਹਿਲਾਂ ਤੋਂ ਹੀ ਚਲੀਆਂ ਆ ਰਹੀਆਂ ਸ਼ੰਕਾਵਾਂ ਦੀ ਪੁਸ਼ਟੀ ਜਸਟਿਸ ਰਣਜੀਤ ਸਿੰਘ ਦੀ ਜਾਂਚ ਰਿਪੋਰਟ ਨਾਲ ਹੋ ਜਾਣ ਨਾਲ ਸਿੱਖਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਉਸਦੇ ਆਗੂਆਂ ਦੇ ਵਿਰੁੱਧ ਰੋਹ ਤੇ ਗੁੱਸਾ ਵਧਣਾ ਸੁਭਾਵਕ ਹੀ ਹੈਇੰਨਾ ਹੀ ਨਹੀਂ ਦਲ ਦੇ ਕਈ ਸੀਨੀਅਰ ਆਗੂਆਂ ਵਲੋਂ ਵੀ ਦਲ ਦੇ ਕੌਮੀ ਨੇਤਾਵਾਂ ਨੂੰ ਦੋਸ਼ੀਆਂ ਦੇ ਕਟਹਿਰੇ ਵਿੱਚ ਖੜ੍ਹਾ ਕੀਤੇ ਜਾਣ ਨਾਲ ਸੰਬੰਧਤ ਦਿੱਤੇ ਜਾ ਰਹੇ ਬਿਆਨ ਵੀ ਆਮ ਸਿੱਖਾਂ ਵਿੱਚ ਦਲ ਤੇ ਉਸਦੇ ਆਗੂਆਂ ਵਿਰੁੱਧ ਪੈਦਾ ਹੋਏ ਰੋਹ ਤੇ ਗੁੱਸੇ ਦੀ ਪੁਸ਼ਟੀ ਕਰ ਰਹੇ ਹਨ

... ਅਤੇ ਅੰਤ ਵਿੱਚ:

ਜਾਪਦਾ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਚ ਲੰਮਾ ਸਮਾਂ ਮੰਤਰੀ ਰਹੇ ਸ. ਮਲਕੀਤ ਸਿੰਘ ਬਿਰਮੀ ਨੇ ਦਲ ਦੀ ਮੁਢਲੀ ਮੈਂਬਰਸ਼ਿੱਪ ਤੋਂ ਅਸਤੀਫਾ ਦੇ ਕੇ ਹੋਰ ਅਸਤੀਫਿਆਂ ਲਈ ਰਾਹ ਪੱਧਰਾ ਕਰ ਦਿੱਤਾ ਜਾਣਾ ਹੈਉਨ੍ਹਾਂ ਤੋਂ ਬਾਅਦ ਕੁਝ ਹੋਰ ਅਕਾਲੀ ਆਗੂਆਂ ਨੇ ਵੀ ਅਮਲ ਕਰ ਕੇ ਇਹ ਸਾਬਤ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਇਹ ਅੱਗ ਜਲਦੀ ਕੀਤੇ ਬੁਝਣ ਵਾਲੀ ਨਹੀਂਜੇ ਭਵਿੱਖ ਵਿੱਚ ਕਈ ਹੋਰ ਅਕਾਲੀ ਮੁਖੀ, ਸਿੱਖਾਂ ਵਿੱਚ ਦਲ ਵਿਰੁੱਧ ਉੱਭਰੇ ਰੋਹ ਤੇ ਗੁੱਸੇ ਦਾ ਸਾਹਮਣਾ ਨਾ ਕਰ ਪਾਉਣ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ (ਬਦਲ) ਨਾਲੋਂ ਨਾਤਾ ਤੋੜ ਲੈਣ ਦਾ ਐਲਾਨ ਕਰਨ ਲੱਗ ਪੈਣ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ

*****

(1296)

About the Author

ਜਸਵੰਤ ਸਿੰਘ ‘ਅਜੀਤ’

ਜਸਵੰਤ ਸਿੰਘ ‘ਅਜੀਤ’

Sector-14, Rohini, Delhi, India.
Phone: (91 - 95827 - 19890)

Email: (jaswantsinghajit@gmail.com)

More articles from this author