RajKumarKhanna7ਗੰਗਾ ਸ਼ਰਮਾ ਦੀ ਇਹ ਯਾਤਰਾ ਅਜੇ ਸ਼ੁਰੂਆਤ ਹੀ ਹੈ। ਉਸਦੇ ਸੁਪਨੇ ਵੱਡੇ ਹਨ ਅਤੇ ...24 March 2026
(24 ਮਾਰਚ 2026)


24 March 2026ਪੰਜਾਬ ਦੀ ਮਿੱਟੀ ਵਿੱਚ ਖੇਡਾਂ ਦਾ ਜਜ਼ਬਾ ਰਚਿਆ-ਵਸਿਆ
ਹੋਇਆ ਹੈਖਾਸ ਕਰਕੇ ਕਬੱਡੀ ਇਸ ਧਰਤੀ ਦੀ ਪਛਾਣ ਬਣ ਚੁੱਕੀ ਹੈਇਸ ਖੇਡ ਨੇ ਪਿੰਡਾਂ ਦੀਆਂ ਗਲੀਆਂ ਤੋਂ ਲੈ ਕੇ ਅੰਤਰਰਾਸ਼ਟਰੀ ਮੰਚਾਂ ਤਕ ਵੱਡੇ-ਵੱਡੇ ਸਟਾਰ ਖਿਡਾਰੀ ਪੈਦਾ ਕੀਤੇ ਹਨਅਜਿਹੇ ਹੀ ਉੱਭਰਦੇ ਹੋਏ ਸਿਤਾਰਿਆਂ ਵਿੱਚੋਂ ਇੱਕ ਨਾਮ ਹੈ ਗੰਗਾ ਸ਼ਰਮਾ, ਜਿਸਨੇ ਆਪਣੇ ਹੌਸਲੇ, ਮਿਹਨਤ ਅਤੇ ਅਟੱਲ ਇਰਾਦਿਆਂ ਨਾਲ ਕਬੱਡੀ ਦੇ ਮੈਦਾਨ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈਗਰੀਬ ਪਰਿਵਾਰ ਵਿੱਚ ਜਨਮ ਲੈ ਕੇ ਵੀ ਉਸਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਮਨ ਵਿੱਚ ਦ੍ਰਿੜ੍ਹ ਇਰਾਦਾ ਹੋਵੇ ਤਾਂ ਹਾਲਾਤ ਕਦੇ ਵੀ ਰਾਹ ਦੀ ਰੁਕਾਵਟ ਨਹੀਂ ਬਣਦੇ

ਗੰਗਾ ਸ਼ਰਮਾ ਦਾ ਜਨਮ ਸਾਲ 2007 ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਕੋਟਲਾ ਬਜਵਾੜਾ ਵਿੱਚ ਇੱਕ ਸਧਾਰਨ ਪਰਿਵਾਰ ਵਿੱਚ ਹੋਇਆਸੀਮਿਤ ਆਰਥਿਕ ਸਾਧਨਾਂ ਦੇ ਬਾਵਜੂਦ ਉਸਦੇ ਪਰਿਵਾਰ ਨੇ ਉਸਦੇ ਸੁਪਨਿਆਂ ਨੂੰ ਖੰਭ ਦੇਣ ਵਿੱਚ ਕੋਈ ਕਸਰ ਨਹੀਂ ਛੱਡੀਬਚਪਨ ਤੋਂ ਹੀ ਉਸਦੀ ਰੁਚੀ ਖੇਡਾਂ, ਖ਼ਾਸ ਕਰਕੇ ਕਬੱਡੀ ਵੱਲ ਸੀਪਿੰਡ ਦੇ ਮੈਦਾਨਾਂ ਵਿੱਚ ਦੌੜਦਿਆਂ ਹੋਇਆਂ ਉਸਨੇ ਆਪਣੀ ਲਗਨ ਅਤੇ ਸਮਰੱਥਾ ਨਾਲ ਸਾਬਤ ਕਰ ਦਿੱਤਾ ਕਿ ਉਹ ਭਵਿੱਖ ਵਿੱਚ ਇੱਕ ਕਾਬਲ ਖਿਡਾਰਨ ਬਣ ਸਕਦੀ ਹੈ

ਗੰਗਾ ਸ਼ਰਮਾ ਦੀ ਖੇਡ ਯਾਤਰਾ ਨੂੰ ਦਿਸ਼ਾ ਦੇਣ ਵਿੱਚ ਉਸਦੇ ਕੋਚ ਡੀਪੀ ਮੰਗਾ ਸਿੰਘ ਅੰਟਾਲ ਦਾ ਬਹੁਤ ਵੱਡਾ ਯੋਗਦਾਨ ਹੈਕੋਚ ਮੰਗਾ ਅੰਟਾਲ ਦੀ ਸਖਤ ਮਿਹਨਤ, ਤਜਰਬੇ ਅਤੇ ਪ੍ਰੇਰਣਾ ਨੇ ਗੰਗਾ ਦੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਅਹਿਮ ਭੂਮਿਕਾ ਨਿਭਾਈਉਹ ਕਬੱਡੀ ਵਿੱਚ ਸੱਜੇ ਪਾਸੇ ਦੀ ਰੇਡਰ ਅਤੇ ਡਿਫੈਂਡਰ ਵਜੋਂ ਖੇਡਦੀ ਹੈ ਅਤੇ ਮੈਦਾਨ ਵਿੱਚ ਆਪਣੀ ਫੁਰਤੀ, ਦਮਦਾਰ ਪਕੜ ਅਤੇ ਹਿੰਮਤ ਨਾਲ ਵਿਰੋਧੀ ਟੀਮ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੰਦੀ ਹੈ

ਗੰਗਾ ਸ਼ਰਮਾ ਨੇ ਆਪਣੀ ਸਕੂਲੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲਾ ਬਜਵਾੜਾ ਤੋਂ ਪੂਰੀ ਕੀਤੀਪੜ੍ਹਾਈ ਦੇ ਨਾਲ-ਨਾਲ ਉਸਨੇ ਖੇਡਾਂ ਵਿੱਚ ਵੀ ਆਪਣਾ ਜਲਵਾ ਦਿਖਾਇਆ ਬਾਰ੍ਹਵੀਂ ਜਮਾਤ ਪੂਰੀ ਕਰਨ ਤੋਂ ਬਾਅਦ ਉਹ ਇਸ ਸਮੇਂ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਤੋਂ ਚਾਰ ਸਾਲਾ ਡਿਗਰੀ ਕੋਰਸ ਬੈਚੂਲਰ ਆਫ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਕਰ ਰਹੀ ਹੈਇਹ ਗੱਲ ਵੀ ਕਾਬਿਲੇ ਗੌਰ ਹੈ ਕਿ ਉਹ ਆਪਣੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਲਗਾਤਾਰ ਉੱਚੇ ਮੁਕਾਮ ਹਾਸਲ ਕਰ ਰਹੀ ਹੈ

ਗੰਗਾ ਸ਼ਰਮਾ ਦੀਆਂ ਪ੍ਰਾਪਤੀਆਂ ਬਹੁਤ ਹੀ ਪ੍ਰਭਾਵਸ਼ਾਲੀ ਹਨਸਟੇਟ ਪੱਧਰੀ ਮੁਕਾਬਲਿਆਂ ਵਿੱਚ ਉਸਨੇ ਕਈ ਵਾਰ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਮੈਡਲ ਜਿੱਤੇ ਹਨਅੰਡਰ-19 ਸਟੇਟ ਪੱਧਰੀ ਮੁਕਾਬਲਿਆਂ ਵਿੱਚ ਉਸਨੇ ਦੋ ਵਾਰੀ ਸੋਨੇ ਦੇ ਤਗਮੇ ਜਿੱਤੇ, ਜੋ ਉਸਦੀ ਪ੍ਰਤਿਭਾ ਦਾ ਸਪਸ਼ਟ ਪ੍ਰਮਾਣ ਹਨਇਸ ਤੋਂ ਇਲਾਵਾ ਅੰਡਰ-20 ਵਿੱਚ ਇੱਕ ਗੋਲਡ ਅਤੇ ਇੱਕ ਸਿਲਵਰ ਮੈਡਲ, ਜਦਕਿ ਅੰਡਰ-17 ਵਿੱਚ ਦੋ ਵਾਰੀ ਕਾਂਸੀ ਦੇ ਤਗਮੇ ਹਾਸਲ ਕੀਤੇਸੀਨੀਅਰ ਸਟੇਟ ਪੱਧਰ ’ਤੇ ਵੀ ਉਸਨੇ ਦੋ ਵਾਰੀ ਸਿਲਵਰ ਮੈਡਲ ਜਿੱਤ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ

ਸਟੇਟ ਪੱਧਰ ਤੋਂ ਬਾਅਦ ਗੰਗਾ ਸ਼ਰਮਾ ਨੇ ਨੈਸ਼ਨਲ ਪੱਧਰ ’ਤੇ ਵੀ ਆਪਣਾ ਦਬਦਬਾ ਕਾਇਮ ਕੀਤਾਅੰਡਰ-19 ਸਕੂਲ ਖੇਡਾਂ ਵਿੱਚ ਉਸਨੇ ਬੈਸਟ ਆਲ ਰਾਊਂਡਰ ਦਾ ਖਿਤਾਬ ਹਾਸਲ ਕੀਤਾ ਅਤੇ ਸਿਲਵਰ ਮੈਡਲ ਜਿੱਤਿਆਦੱਸਣਯੋਗ ਹੈ ਕਿ ਵੀਹ ਸਾਲਾਂ ਬਾਅਦ ਲੜਕੀਆਂ ਦੀ ਕਬੱਡੀ ਖੇਡ ਵਿੱਚ ਮੈਡਲ ਆਇਆ ਹੈਇਹ ਉਪਲਬਧੀ ਉਸਦੀ ਮਿਹਨਤ ਅਤੇ ਖੇਡ-ਹੁਨਰ ਦੀ ਸਭ ਤੋਂ ਵੱਡੀ ਤਸਦੀਕ ਹੈਇਸ ਤੋਂ ਇਲਾਵਾ ਖੇਲੋ ਇੰਡੀਆ ਯੂਥ ਗੇਮਜ਼ ਵਿੱਚ ਉਸਨੇ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਪੱਧਰ ’ਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ

ਗੰਗਾ ਸ਼ਰਮਾ ਦੀ ਕਾਮਯਾਬੀ ਦਾ ਸਫਰ ਇੱਥੇ ਹੀ ਨਹੀਂ ਰੁਕਿਆਆਲ ਇੰਡੀਆ ਯੂਨੀਵਰਸਿਟੀ ਖੇਡਾਂ ਵਿੱਚ ਵੀ ਉਸਨੇ ਕਾਂਸੀ ਜਿੱਤ ਕੇ ਆਪਣੀ ਟੀਮ ਅਤੇ ਯੂਨੀਵਰਸਿਟੀ ਦਾ ਮਾਣ ਵਧਾਇਆਇਹ ਉਪਲਬਧੀਆਂ ਉਸਦੇ ਦ੍ਰਿੜ੍ਹ ਇਰਾਦੇ ਅਤੇ ਖੇਡ ਪ੍ਰਤੀ ਉਸਦੀ ਲਗਨ ਨੂੰ ਦਰਸਾਉਂਦੀਆਂ ਹਨਇਹ ਵੀ ਗੌਰਤਲਬ ਹੈ ਕਿ ਗੰਗਾ ਸ਼ਰਮਾ ਪੰਜਾਬ ਕਬੱਡੀ ਟੀਮ ਦੀ ਕਪਤਾਨ ਵਜੋਂ ਆਪਣੀ ਜ਼ਿੰਮੇਵਾਰੀ ਨਿਭਾ ਚੁੱਕੀ ਹੈਇੱਕ ਕਪਤਾਨ ਵਜੋਂ ਉਹ ਨਾ ਸਿਰਫ ਆਪਣੇ ਖੇਡ-ਹੁਨਰ ਨਾਲ ਸਾਥੀਆਂ ਨੂੰ ਪ੍ਰੇਰਿਤ ਕੀਤਾ, ਸਗੋਂ ਟੀਮ ਨੂੰ ਇਕਜੁੱਟ ਰੱਖਣ ਅਤੇ ਜਿੱਤ ਵੱਲ ਲੈ ਕੇ ਜਾਣ ਵਿੱਚ ਵੀ ਅਹਿਮ ਭੂਮਿਕਾ ਨਿਭਾਈਇੱਕ ਖਿਡਾਰਨ ਦੇ ਨਾਲ-ਨਾਲ ਉਸਦੀ ਲੀਡਰਸ਼ਿੱਪ ਸਮਰੱਥਾ ਵੀ ਕਾਬਿਲੇ ਤਾਰੀਫ ਹੈ

ਗੰਗਾ ਸ਼ਰਮਾ ਆਪਣੀਆਂ ਉਪਲਬਧੀਆਂ ਦਾ ਸਿਹਰਾ ਆਪਣੇ ਕੋਚ ਮੰਗਾ ਸਿੰਘ ਅੰਟਾਲ ਅਤੇ ਪਰਿਵਾਰ ਨੂੰ ਦਿੰਦੀ ਹੈਉਹ ਕਹਿੰਦੀ ਹੈ ਕਿ ਪਰਿਵਾਰ ਦਾ ਸਹਿਯੋਗ ਅਤੇ ਕੋਚ ਦਾ ਸਹੀ ਮਾਰਗ-ਦਰਸ਼ਨ ਅਤੇ ਮਿਹਨਤ ਨਾ ਹੁੰਦੀ ਤਾਂ ਇਹ ਸਫਲਤਾ ਸੰਭਵ ਨਹੀਂ ਸੀਯੂਨੀਵਰਸਿਟੀ ਵਿੱਚ ਪੜ੍ਹਾਈ ਅਤੇ ਖੇਡਾਂ ਦੇ ਦੌਰਾਨ ਵੀ ਉਸਦੇ ਕੋਚ ਸਮੇਂ-ਸਮੇਂ ’ਤੇ ਉਸਨੂੰ ਅਗਵਾਈ ਦਿੰਦੇ ਰਹਿੰਦੇ ਹਨ, ਜੋ ਉਸਦੇ ਲਈ ਬਹੁਤ ਵੱਡੀ ਪ੍ਰੇਰਣਾ ਹੈਗੰਗਾ ਸ਼ਰਮਾ ਦੇ ਜੀਵਨ ਦਾ ਸਭ ਤੋਂ ਵੱਡਾ ਸੁਪਨਾ ਹੈ ਕਿ ਉਹ ਇੱਕ ਦਿਨ ਭਾਰਤੀ ਕਬੱਡੀ ਟੀਮ ਦੀ ਕਪਤਾਨ ਬਣੇ ਅਤੇ ਦੇਸ਼ ਲਈ ਮਾਣ ਵਾਲੀਆਂ ਉਪਲਬਧੀਆਂ ਹਾਸਲ ਕਰੇਉਹ ਖਾਸ ਤੌਰ ’ਤੇ ਏਸ਼ੀਆਈ ਖੇਡਾਂ ਵਿੱਚ ਭਾਰਤ ਲਈ ਮੈਡਲ ਜਿੱਤਣ ਦੀ ਇੱਛਾ ਰੱਖਦੀ ਹੈਉਸਦਾ ਮੰਨਣਾ ਹੈ ਕਿ ਸਖਤ ਮਿਹਨਤ, ਅਨੁਸ਼ਾਸਨ ਅਤੇ ਦ੍ਰਿੜ੍ਹ ਇਰਾਦੇ ਨਾਲ ਹਰ ਸੁਪਨਾ ਸਾਕਾਰ ਕੀਤਾ ਜਾ ਸਕਦਾ ਹੈਗੰਗਾ ਸ਼ਰਮਾ ਦੀ ਕਹਾਣੀ ਸਿਰਫ ਇੱਕ ਖਿਡਾਰਨ ਦੀ ਕਾਮਯਾਬੀ ਦੀ ਕਹਾਣੀ ਨਹੀਂ, ਸਗੋਂ ਉਹਨਾਂ ਹਜ਼ਾਰਾਂ ਨੌਜਵਾਨ ਮੁੰਡੇ-ਕੜੀਆਂ ਲਈ ਪ੍ਰੇਰਣਾ ਹੈ ਜੋ ਸੀਮਿਤ ਸਾਧਨਾਂ ਦੇ ਬਾਵਜੂਦ ਵੱਡੇ ਸੁਪਨੇ ਦੇਖਦੇ ਹਨਉਸਨੇ ਸਾਬਤ ਕਰ ਦਿੱਤਾ ਹੈ ਕਿ ਗਰੀਬੀ ਕਦੇ ਵੀ ਕਿਸੇ ਦੀ ਕਾਬਲੀਅਤ ਨੂੰ ਰੋਕ ਨਹੀਂ ਸਕਦੀ, ਜੇ ਮਨ ਵਿੱਚ ਮਿਹਨਤ ਕਰਨ ਦਾ ਜਜ਼ਬਾ ਅਤੇ ਅੱਗੇ ਵਧਣ ਦੀ ਲਗਨ ਹੋਵੇਅੱਜ ਗੰਗਾ ਸ਼ਰਮਾ ਵਰਗੀਆਂ ਖਿਡਾਰਨਾਂ ਪੰਜਾਬ ਦੀ ਧਰਤੀ ਦਾ ਮਾਣ ਵਧਾ ਰਹੀਆਂ ਹਨਜੇ ਸਰਕਾਰ, ਖੇਡ ਸੰਸਥਾਵਾਂ ਅਤੇ ਸਮਾਜ ਵੱਲੋਂ ਉਨ੍ਹਾਂ ਨੂੰ ਯੋਗ ਸਹੂਲਤਾਂ ਅਤੇ ਮੌਕੇ ਮਿਲਣ ਤਾਂ ਇਹ ਖਿਡਾਰੀ ਅੰਤਰਰਾਸ਼ਟਰੀ ਪੱਧਰ ’ਤੇ ਵੀ ਭਾਰਤ ਦਾ ਨਾਮ ਰੋਸ਼ਨ ਕਰ ਸਕਦੇ ਹਨ

ਇਹ ਕਹਿਣਾ ਉਚਿਤ ਹੋਵੇਗਾ ਕਿ ਗੰਗਾ ਸ਼ਰਮਾ ਦੀ ਇਹ ਯਾਤਰਾ ਅਜੇ ਸ਼ੁਰੂਆਤ ਹੀ ਹੈਉਸਦੇ ਸੁਪਨੇ ਵੱਡੇ ਹਨ ਅਤੇ ਹੌਸਲੇ ਉਨ੍ਹਾਂ ਤੋਂ ਵੀ ਵੱਡੇਆਉਣ ਵਾਲੇ ਸਮੇਂ ਵਿੱਚ ਇਹ ਨੌਜਵਾਨ ਖਿਡਾਰਨ ਨਿਸ਼ਚਿਤ ਤੌਰ ’ਤੇ ਕਬੱਡੀ ਦੇ ਅੰਤਰਰਾਸ਼ਟਰੀ ਮੰਚਾਂ ’ਤੇ ਭਾਰਤ ਦਾ ਤਿਰੰਗਾ ਲਹਿਰਾਉਂਦੀ ਨਜ਼ਰ ਆ ਸਕਦੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਰਾਜ ਕੁਮਾਰ ਖੰਨਾ

ਰਾਜ ਕੁਮਾਰ ਖੰਨਾ

Whatsapp: (91 - 99884 - 01976)
Email: (rajkumar.khanna2002@gmail.com)

More articles from this author