RajKumarKhanna7ਬੱਚੇ ਦਾ ਭਾਵਨਾਤਮਕ ਵਿਕਾਸ ਉਸਦੀ ਅਕਾਦਮਿਕ ਸਫਲਤਾ ਨਾਲ ਡੂੰਘਾ ਸੰਬੰਧ ਰੱਖਦਾ ਹੈ ...
(29 ਜਨਵਰੀ 2026)


ਮਨੋਵਿਗਿਆਨ ਮਨੁੱਖੀ ਵਿਵਹਾਰ
, ਸੋਚ ਭਾਵਨਾਵਾਂ ਅਤੇ ਮਾਨਸਿਕ ਕਿਰਿਆਵਾਂ ਨੂੰ ਸਮਝਣ ਦਾ ਵਿਸ਼ਾ ਹੈਸਿੱਖਿਆ ਦੇ ਖੇਤਰ ਵਿੱਚ ਮਨੋਵਿਗਿਆਨ ਦੀ ਭੂਮਿਕਾ ਜ਼ਿਆਦਾ ਮਹੱਤਵਪੂਰਨ ਬਣ ਜਾਂਦੀ ਹੈ ਕਿਉਂਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿਕਾਸ ਦੀ ਗਤੀ ਮਨੋਵਿਗਿਆਨ ਉੱਤੇ ਹੀ ਨਿਰਭਰ ਕਰਦੀ ਹੈਅੱਜ ਦੇ ਇਹ ਵਿਦਿਆਰਥੀ ਅੱਗੇ ਚੱਲ ਕੇ ਦੇਸ਼ ਦੀ ਵਾਗਡੋਰ ਸੰਭਾਲਣ ਦੇ ਯੋਗ ਉਦੋਂ ਹੀ ਹੋਣਗੇ ਜਦੋਂ ਉਹ ਮਾਨਸਿਕ ਪੱਖੋਂ ਸ਼ਕਤੀਸ਼ਾਲੀ ਹੋਣਗੇ। ਕਿਉਂਕਿ ਹਰ ਬੱਚੇ ਦਾ ਬੌਧਿਕ ਪੱਧਰ, ਭਾਵਨਾਤਮਕ ਪੱਖ ਅਤੇ ਸਰੀਰਕ ਕਿਰਿਆਸ਼ੀਲਤਾ ਵੱਖੋ-ਵੱਖਰੀ ਹੁੰਦੀ ਹੈ, ਉਸੇ ਮੁਤਾਬਿਕ ਉਸਦੀ ਸੋਚ, ਰੁਚੀ, ਯੋਗਤਾ ਨਿਰਧਾਰਿਤ ਹੁੰਦੀ ਹੈਮਨੋਵਿਗਿਆਨ ਇਹ ਵੀ ਸਮਝਣ ਵਿੱਚ ਮਦਦ ਕਰਦਾ ਹੈ ਕਿ ਮਨੁੱਖ ਵੱਖ-ਵੱਖ ਹਾਲਤਾਂ ਵਿੱਚ ਕੀ ਮਹਿਸੂਸ ਕਰਦਾ ਹੈ, ਸੋਚਦਾ ਹੈ ਜਾਂ ਉਸ ਉੱਤੇ ਪ੍ਰਤੀਕਿਰਿਆ ਕਰਦਾ ਹੈਇਸ ਕਰਕੇ ਮਨੋਵਿਗਿਆਨ ਸਾਡੇ ਵਿੱਦਿਅਕ ਢਾਂਚੇ ਵਿੱਚ ਅਹਿਮ ਯੋਗਦਾਨ ਪਾਉਂਦਾ ਹੈ ਕਿਉਂਕਿ ਇਹ ਅਧਿਆਪਕਾਂ, ਮਾਪਿਆਂ ਅਤੇ ਬੱਚਿਆਂ ਨੂੰ ਹਾਲਾਤ ਮੁਤਾਬਿਕ ਸਮੱਸਿਆਵਾਂ ਹੱਲ ਕਰਨ ਵਿੱਚ ਸਹਾਇਕ ਹੁੰਦੇ ਹਨ

ਮਨੋਵਿਗਿਆਨ ਕੀ ਹੈ?

ਮਨੋਵਿਗਿਆਨ ਮਨ ਅਤੇ ਵਿਹਾਰ ਅਧਿਐਨ ਹੈਇਹ ਵਿਸ਼ਾ ਬੱਚੇ ਦੇ ਅੰਦਰੂਨੀ ਅਤੇ ਬਾਹਰੀ ਸੁਭਾਅ ਨੂੰ ਸਮਝਣ ਵਿੱਚ ਮਦਦ ਕਰਦਾ ਹੈਵਿਦਿਆਰਥੀਆਂ ਲਈ ਸਕੂਲੀ ਪੱਧਰ ਮਨੁੱਖੀ ਜੀਵਨ ਦੀ ਸਭ ਤੋਂ ਨਾਜ਼ਕ ਅਤੇ ਅਹਿਮ ਪੱਧਰ ਹੁੰਦਾ ਹੈਇਸ ਸਟੇਜ ’ਤੇ ਵਿਦਿਆਰਥੀ ਸਰੀਰਕ, ਮਾਨਸਿਕ, ਭਾਵਨਾਤਮਕ ਅਤੇ ਸਮਾਜਿਕ ਬਦਲਾਵਾਂ ਵਿੱਚੋਂ ਲੰਘਦਾ ਹੋਇਆ ਅੱਗੇ ਵਧਦਾ ਹੈਮਨੋਵਿਗਿਆਨ ਇਨ੍ਹਾਂ ਬਦਲਾਵਾਂ ਨੂੰ ਸਮਝਣ ਅਤੇ ਉਸ ਅਨੁਸਾਰ ਅਧਿਆਪਨ-ਸਿੱਖਣ ਪ੍ਰਕਿਰਿਆ ਨੂੰ ਪ੍ਰਭਾਵੀ ਬਣਾਉਣ ਵਿੱਚ ਮਦਦ ਕਰਦਾ ਹੈ

ਬਾਲ ਮਨੋਵਿਗਿਆਨ ਦੀ ਲੋੜ ਕਿਉਂ?

ਬਾਲ ਮਨੋਵਿਗਿਆਨ ਖਾਸ ਕਰਕੇ ਬੱਚਿਆਂ ਦੇ ਮਾਨਸਿਕ ਵਿਕਾਸ ਨਾਲ ਸੰਬੰਧਿਤ ਹੈਇਹ ਵਿਦਿਆਰਥੀਆਂ ਦੀਆਂ ਲੋੜਾਂ, ਉਹਨਾਂ ਨੂੰ ਕੀ, ਕਦੋਂ ਅਤੇ ਕਿਵੇਂ ਸਿਖਾਇਆ ਜਾਵੇ, ਜਿਸ ਨਾਲ ਉਹਨਾਂ ਦਾ ਭਵਿੱਖੀ ਜੀਵਨ ਖੁਸ਼ਹਾਲ ਹੋਵੇਇਸਦੇ ਮਾਧਿਅਮ ਰਾਹੀਂ ਉਹਨਾਂ ਦੀ ਯਾਦ ਸਮਰੱਥਾ ਵੀ ਜਾਂਚੀ ਜਾਂਦੀ ਹੈਬਾਲ ਮਨੋਵਿਗਿਆਨ ਬੱਚੇ ਨੂੰ ਹਾਲਤਾਂ ਮੁਤਾਬਿਕ ਵਧੀਆ ਕਾਰਗੁਜ਼ਾਰੀ ਲਈ ਸਹਾਇਕ ਸਿੱਧ ਹੁੰਦਾ ਹੈਹਰੇਕ ਬੱਚੇ ਦੀ ਸਿੱਖਣ ਸਮਰੱਥਾ ਵੱਖੋ-ਵੱਖਰੀ ਹੋਣ ਕਰਕੇ ਜ਼ਰੂਰੀ ਹੋ ਜਾਂਦਾ ਹੈ ਕਿ ਅਧਿਆਪਕ ਮਨੋਵਿਗਿਆਨ ਦੇ ਮਾਧਿਅਮ ਰਾਹੀਂ ਬੱਚੇ ਅੰਦਰ ਦੀ ਉੱਤਮਤਾ ਨੂੰ ਬਾਹਰ ਕੱਢੇ

ਵਿਅਕਤੀਗਤ ਵਖਰੇਵੇਂ ਨੂੰ ਸਮਝਣ ਲਈ:

ਹਰੇਕ ਬੱਚਾ ਵਿਲੱਖਣ ਹੁੰਦਾ ਹੈਕਿਸੇ ਬੱਚੇ ਦੀ ਬੌਧਿਕ ਸ਼ਕਤੀ ਜ਼ਿਆਦਾ ਹੁੰਦੀ ਹੈ, ਕਿਸੇ ਕਲਪਨਾ ਸ਼ਕਤੀ ਅਤੇ ਕੋਈ ਤਰਕ ਸ਼ਕਤੀ ਵਿੱਚ ਤੇਜ਼ ਹੁੰਦਾ ਹੈਬਾਲ ਮਨੋਵਿਗਿਆਨ ਅਧਿਆਪਕਾਂ ਨੂੰ ਇਸ ਗੱਲ ਲਈ ਮਾਰਗ ਦਰਸ਼ਨ ਪ੍ਰਦਾਨ ਕਰਦਾ ਹੈ ਕਿ ਸਾਰੇ ਬੱਚਿਆਂ ਨੂੰ ਇੱਕੋ ਤੱਕੜੀ ਵਿੱਚ ਨਾ ਤੋਲੋ, ਸਗੋਂ ਵਿਅਕਤੀਗਤ ਵਖਰੇਵੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਲੋੜ ਮੁਤਾਬਿਕ ਤਕਨੀਕਾਂ ਨੂੰ ਵਰਤੋਂ ਵਿੱਚ ਲਿਆ ਕੇ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਨੂੰ ਉਦੇਸ਼ਪੂਰਨ ਬਣਾਇਆ ਜਾਵੇ ਜਿਸ ਨਾਲ ਵਿਦਿਆਰਥੀ ਵਿੱਚ ਸਕਾਰਾਤਮਕ ਉੱਨਤੀ ਹੋਵੇ

ਪ੍ਰਭਾਵਸਾਲੀ ਸਿੱਖਣ ਪ੍ਰਕਿਰਿਆ:

ਬਾਲ ਮਨੋਵਿਗਿਆਨ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਨੂੰ ਆਧਾਰ ਪ੍ਰਦਾਨ ਕਰਦਾ ਹੈਅਧਿਐੱਨ ਕਾਰਜ ਵਿੱਚ ਵਿਦਿਆਰਥੀਆਂ ਦਾ ਧਿਆਨ ਕੇਂਦਰਤ ਕਰਵਾਉਣਾ, ਯਾਦ ਸ਼ਕਤੀ ਦੀ ਵਰਤੋਂ ਕਰਦੇ ਹੋਏ ਸਮੇਂ ਮੁਤਾਬਿਕ ਗਿਆਨ ਨੂੰ ਕਿਵੇਂ ਪ੍ਰਯੋਗ ਵਿੱਚ ਲਿਆਉਣਾ, ਪ੍ਰੇਰਣਾ/ਉਤੇਜਨਾ ਬੱਚੇ ਦੀ ਰੁਚੀ ਜਾਂ ਪ੍ਰੈਕਟਿਸ ਸਿੱਖਣ ਦੇ ਮੁੱਖ ਤੱਤ ਮੰਨੇ ਜਾਂਦੇ ਹਨਜੇਕਰ ਬੱਚਾ ਅੰਦਰੋਂ ਪ੍ਰੇਰਿਤ ਹੋਵੇਗਾ ਤਾਂ ਹੀ ਸਿੱਖਣ ਜਾਂ ਅਧਿਐੱਨ ਵਿੱਚ ਰੁਚੀ ਦਿਖਾਵੇਗਾਮਨੋਵਿਗਿਆਨ ਦਾ ਇਹੀ ਕੰਮ ਹੈ ਕਿ ਬੱਚੇ ਨੂੰ ਉਦੇਸ਼ ਕੇਂਦਰਤ ਕਰਦੇ ਹੋਏ ਕਾਰਜ ਲਈ ਪ੍ਰੇਰਿਤ ਕਰਨਾ

ਬੱਚਿਆਂ ਦੀ ਮਾਨਸਿਕ ਸਿਹਤ:

ਮੌਜੂਦਾ ਯੁਗ ਪ੍ਰਤੀਯੋਗਿਤਾ ਦਾ ਹੈਬੱਚਾ ਸਫਲਤਾ/ਅਸਫਲਤਾ ਵਿੱਚ ਪੈ ਕੇ ਆਪਣੇ-ਆਪ ਨੂੰ ਤਣਾਅ, ਚਿੰਤਾ, ਡਰ, ਭੈ ਨਾਲ ਘਿਰਿਆ ਮਹਿਸੂਸ ਕਰ ਰਿਹਾ ਹੈਉਹ ਮੁਕਾਬਲੇ ਦੇ ਦਬਾਅ ਦਾ ਸਾਹਮਣਾ ਕਰ ਰਿਹਾ ਹੈਬਾਲ ਮਨੋਵਿਗਿਆਨ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਸਮਝਣ ਅਤੇ ਉਸ ਮੁਤਾਬਿਕ ਯੋਗ ਅਗਵਾਈ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈਜੇਕਰ ਅਧਿਆਪਕ ਅਤੇ ਮਾਪੇ ਠੀਕ ਸਮੇਂ ’ਤੇ ਬੱਚੇ ਦੇ ਮਾਨਸਿਕ ਪੱਧਰ ਨੂੰ ਸਮਝ ਲੈਣ ਤਾਂ ਉਹਨਾਂ ਨੂੰ ਸਮੇਂ ਸਿਰ ਮਾਰਗਦਰਸ਼ਨ ਦਿੱਤਾ ਜਾ ਸਕਦਾ ਹੈਅਜਿਹਾ ਕਰਨ ਨਾਲ ਬੱਚਾ ਆਤਮ-ਵਿਸ਼ਵਾਸ ਨਾਲ ਭਰ ਜਾਵੇਗਾ, ਨਾਲ ਹੀ ਸਮੁੱਚੀ ਅਧਿਆਪਨ ਪ੍ਰਕਿਰਿਆ ਸੁਚਾਰੂ ਹੋ ਜਾਵੇਗੀ

ਭਾਵਨਾਤਮਕ ਵਿਕਾਸ:

ਬੱਚੇ ਦਾ ਭਾਵਨਾਤਮਕ ਵਿਕਾਸ ਉਸਦੀ ਅਕਾਦਮਿਕ ਸਫਲਤਾ ਨਾਲ ਡੂੰਘਾ ਸੰਬੰਧ ਰੱਖਦਾ ਹੈਬਾਲ ਮਨੋਵਿਗਿਆਨ ਬੱਚੇ ਦੀਆਂ ਭਾਵਨਾਵਾਂ, ਜਿਵੇਂ ਖੁਸ਼ੀ, ਉਦਾਸੀ, ਭੈ, ਗੁੱਸਾ, ਚਿੰਤਾ ਅਤੇ ਤਣਾਅ ਨੂੰ ਸਮਝਣ ਵਿੱਚ ਮਦਦ ਕਰਦਾ ਹੈਬੱਚੇ ਦਾ ਮਾਨਸਿਕ ਪੱਖੋਂ ਤੰਦਰੁਸਤ ਹੋਣਾ ਲਾਜ਼ਮੀ ਹੈ, ਨਹੀਂ ਤਾਂ ਸਿੱਖਿਆ ਦੇ ਉਦੇਸ਼ ਪ੍ਰਾਪਤ ਨਹੀਂ ਕੀਤੇ ਜਾ ਸਕਦੇਇਸ ਲਈ ਬਾਲ ਮਨੋਵਿਗਿਆਨ ਅਧਿਆਪਕਾਂ ਨੂੰ ਇਹ ਦੱਸਦਾ ਹੈ ਕਿ ਬੱਚਿਆਂ ਨੂੰ ਭਾਵਨਾਤਮਕ ਪੱਖੋਂ ਕਿਸ ਤਰ੍ਹਾਂ ਮਜ਼ਬੂਤ ਕੀਤਾ ਜਾਵੇ

ਅਨੁਸ਼ਾਸਨ ਅਤੇ ਵਿਹਾਰ ਵਿੱਚ ਸੁਧਾਰ:

ਕਈ ਵਾਰ ਬੱਚਿਆਂ ਵਿੱਚ ਅਨੁਸ਼ਾਸਨ ਦੀ ਘਾਟ, ਗੁੱਸਾ, ਜ਼ਿਦ ਆਦਿ ਦੇਖਣ ਨੂੰ ਮਿਲਦਾ ਹੈਬਾਲ ਮਨੋਵਿਗਿਆਨ ਅਧਿਆਪਕਾਂ ਜਾਂ ਪ੍ਰਬੰਧਕਾਂ ਨੂੰ ਇਹ ਸਮਝਣ ਵਿੱਚ ਮਦਦ ਕਰਦਾ ਹੈ ਕਿ ਜੇਕਰ ਬੱਚਾ ਇਸ ਤਰ੍ਹਾਂ ਦਾ ਵਿਹਾਰ ਕਰ ਰਿਹਾ ਹੈ ਤਾਂ ਇਸ ਪਿੱਛੇ ਕਿਹੜੇ ਕਾਰਕ ਹਨਉਚਿਤ ਮਾਰਗ ਦਰਸ਼ਨ ਕਰਕੇ ਅਜਿਹੀਆਂ ਸਮੱਸਿਆਵਾਂ ਦਾ ਨਿਦਾਨ ਕੀਤਾ ਜਾ ਸਕਦਾ ਹੈਬੱਚੇ ਦੀ ਠੀਕ ਸਮੇਂ ’ਤੇ ਯੋਗ ਅਗਵਾਈ ਅਤੇ ਹੱਲਾ-ਸ਼ੇਰੀ, ਸਹਿਯੋਗੀ ਵਤੀਰਾ ਮਨੋਵਿਗਿਆਨਕ ਤੌਰ ’ਤੇ ਵਧੇਰੇ ਪ੍ਰਭਾਵਸ਼ਾਲੀ ਸਿੱਟੇ ਦੇ ਸਕਦੀ ਹੈ

ਅੰਤ, ਕਿਹਾ ਜਾ ਸਕਦਾ ਹੈ ਕਿ ਬਾਲ ਮਨੋਵਿਗਿਆਨ ਦਾ ਸਿੱਖਿਆ ਨਾਲ ਡੂੰਘਾ ਸੰਬੰਧ ਹੈਮਨੋਵਿਗਿਆਨ ਦੀ ਅਣਹੋਂਦ ਵਿੱਚ ਸਿੱਖਿਆ ਦੇ ਲੋੜੀਂਦੇ ਉਦੇਸ਼ ਪ੍ਰਾਪਤ ਨਹੀਂ ਕੀਤੇ ਜਾ ਸਕਦੇਇਹ ਵਿਗਿਆਨ ਵਿਦਿਆਰਥੀਆਂ ਨੂੰ ਸਮਝ ਕੇ ਉਹਨਾਂ ਦੇ ਸਰਵਪੱਖੀ ਵਿਕਾਸ ਲਈ ਯਤਨਸ਼ੀਲ ਹੈਜੇਕਰ ਸਕੂਲ ਪ੍ਰਬੰਧਕ, ਅਧਿਆਪਕ, ਗਾਈਡੈਂਸ ਕਾਊਂਸਲਰ, ਮਾਪੇ ਮਨੋਵਿਗਿਆਨਿਕ ਦ੍ਰਿਸ਼ਟੀਕੋਣ ਅਪਣਾਉਣ ਤਾਂ ਯਕੀਨਨ ਬੱਚਾ ਅਕਾਦਮਿਕ ਪੱਖੋਂ ਉੱਨਤੀ ਕਰੇਗਾ, ਨਾਲ ਹੀ ਮਾਨਸਿਕ, ਭਾਵਨਾਤਮਕ ਅਤੇ ਸਮਾਜਿਕ ਪੱਖੋਂ ਆਪਣੇ-ਆਪ ਨੂੰ ਮਜ਼ਬੂਤ ਵੀ ਬਣਾਏਗਾ, ਜਿਸ ਨਾਲ ਉੱਤਮ ਸਮਾਜ ਦੀ ਸਿਰਜਣਾ ਵੀ ਹੋਵੇਗੀ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਰਾਜ ਕੁਮਾਰ ਖੰਨਾ

ਰਾਜ ਕੁਮਾਰ ਖੰਨਾ

Whatsapp: (91 - 99884 - 01976)
Email: (rajkumar.khanna2002@gmail.com)