KamaljitSBanwait7ਅਮਰੀਕਾ ਵਪਾਰ ਅਤੇ ਪੈਟਰੋਲ ਦੀ ਖ਼ਾਤਰ ਕਿਸੇ ਨੂੰ ਵੀ ਲੜਾ ਸਕਦਾ ਹੈ। ਜਿਸ ਦੇਸ਼ ਵਿੱਚ ...
(3 ਮਾਰਚ 2028)


ਇਜ਼ਰਾਇਲ ਕੋਲ 6 ਲੱਖ ਸਰਗਰਮ ਫੌਜੀ ਹਨ ਜਦੋਂ ਕਿ ਇਰਾਨ‌ ਦੀ ਫੌਜ ਵਿੱਚ 1.7 ਲੱਖ

‌‌ਇਰਾਨ ਕੋਲ 220 ਨੇਵੀ ਜਹਾਜ਼ਾਂ ਦਾ ਬੇੜਾ ਹੈ ਜਦੋਂ ਕਿ ਇਜ਼ਰਾਇਲ ਕੋਲ ਇਸ ਤੋਂ ਚੌਥਾ ਹਿੱਸਾ ਨੇਵੀ ਜਹਾਜ਼ ਹਨ

ਇਜ਼ਰਾਈਲ ਦੇ ਸਾਈਬਰ ਡਿਫੈਂਸ ਉੱਤੇ ਹਮਲਾ ਹੁੰਦਾ ਹੈ ਤਾਂ ਇਰਾਨ ਦਾ ਹੱਥ ਉੱਪਰ ਰਹਿਣ‌ ਦੀ ਸੰਭਾਵਨਾ ਹੈ

ਦੁਨੀਆਂ ਨੂੰ ਜਿਸ ਗੱਲ ਦਾ ਡਰ ਸੀ ਆਖ਼ਰ ਹੋ ਕੇ ਰਿਹਾਅਮਰੀਕਾ ਅਤੇ ਇਰਾਨ ਵਿੱਚ ਕਈ ਦੌਰ ਦੀ ਪਰਮਾਣੂ ਗੱਲਬਾਤ ਅਸਫਲ ਰਹਿਣ ਤੋਂ ਪਿੱਛੋਂ ਜਾਰੀ ਤਣਾਓ ਅਤੇ ਲਾਮਬੰਦੀ ਵਿਚਾਲੇ ਅਮਰੀਕਾ ਅਤੇ ਇਜ਼ਰਾਈਲ ਨੇ ਦੋ ਦਿਨ ਪਹਿਲਾਂ ਇਰਾਨ ਉੱਤੇ ਜ਼ੋਰਦਾਰ ਹਮਲਾ ਕਰ ਦਿੱਤਾਹਮਲੇ ਤੋਂ ਇੱਕ ਅੱਧ ਦਿਨ ਪਹਿਲਾਂ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਜ਼ਰਾਈਲ ਹੋ ਕੇ ਆਏ ਹਨਇਸ ਤੋਂ ਬਾਅਦ ਅਮਰੀਕਾ ਨੇ ਵੀ ਪੱਛਮੀ ਏਸ਼ੀਆ ਵਿੱਚ ਮੌਜੂਦ ਆਪਣੇ ਫੌਜੀ ਟਿਕਾਣਿਆਂ ਅਤੇ ਜੰਗੀ ਬੇੜਿਆਂ ਨਾਲ ਇਰਾਨ ਉੱਤੇ ਮਿਜ਼ਾਇਲਾਂ ਅਤੇ ਡਰੋਨਾ ਨਾਲ ਹਮਲੇ ਸ਼ੁਰੂ ਕਰ ਦਿੱਤੇਹਮਲੇ ਵਿੱਚ ਸ਼ੀਆ ਸੈਕਟ ਦੇ ਮੁਖੀ ਖਾਮਨੇਈ ਦੀ ਰਿਹਾਇਸ਼ ਅਤੇ ਰਾਸ਼ਟਰਪਤੀ ਭਵਨ ਸਮੇਤ ਫੌਜੀ ਟਿਕਾਣਿਆਂ, ਮਿਜ਼ਾਇਲੀ ਟਿਕਾਣਿਆਂ ਅਤੇ ਰਣਨੀਤਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆਖਾਮਨੇਈ 96 ਸਾਲਾਂ ਦੇ ਸਨ। ਉਹਨਾਂ ਦੇ ਨਾਲ ਹੀ ਉਹਨਾਂ ਦੀ ਧੀ, ਜਵਾਈ ਅਤੇ ਪੋਤਰੇ ਪੋਤਰੀਆਂ ਵੀ ਮਾਰੀਆਂ ਗਈਆਂਖਾਮਨੇਈ 1979 ਤੋਂ ਸ਼ੀਆ ਸੈਕਟ ਦੀ ਅਗਵਾਈ ਕਰਦੇ ਆ ਰਹੇ ਹਨਇਸੇ ਥਾਂ ਤੋਂ ਮੁਸਲਮਾਨ ਆਪਣੀ ਸੇਧ ਲੈਂਦੇ ਹਨ

ਇਸ ਸਾਰੇ ਖ਼ਤਰਨਾਕ ਵਰਤਾਰੇ ਦੇ ਚਲਦਿਆਂ ਕਈ ਪਾਸਿਆਂ ਤੋਂ ਰਾਹਤ ਦੀਆਂ ਖ਼ਬਰਾਂ ਵੀ ਆ ਰਹੀਆਂ ਹਨਰਵੀ ਸਿੰਘ ਖ਼ਾਲਸਾ ਦੀ ਅਗਵਾਈ ਹੇਠਲੇ ਖਾਲਸਾ ਏਡ ਨੇ ਮਦਦ ਲਈ ਤੁਰਕੀ ਅਤੇ ਇਰਾਨ ਵਿੱਚ ਡੇਰੇ ਲਾ ਲਏ ਹਨਦੁਬਈ ਵਿੱਚ ਫਸੇ ਸੈਲਾਨੀਆਂ ਦੀ ਹੋਟਲ ਰਿਹਾਇਸ਼ ਦਾ ਖ਼ਰਚਾ ਉੱਥੋਂ ਦੀ ਸਰਕਾਰ ਨੇ ਚੁੱਕ ਲਿਆ ਹੈਕਈ ਲੋਕਾਂ ਨੇ ਉੱਥੇ ਫਸੇ ਸੈਲਾਨੀਆਂ ਲਈ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨਹਵਾਈ ਕੰਪਨੀਆਂ ਨੇ ਰਕਮ ਰਿਫੰਡ ਕਰਨ ਦਾ ਭਰੋਸਾ ਦਿੱਤਾ ਹੈਸਭ ਤੋਂ ਵੱਧ ਬੁਰਾ ਹਾਲ ਕੈਨੇਡਾ, ਅਮਰੀਕਾ ਅਤੇ ਪੱਛਮੀ ਮੁਲਕਾਂ ਤੋਂ ਭਾਰਤ ਵਿੱਚ ਆ ਕੇ ਫਸੇ ਪ੍ਰਵਾਸੀਆਂ ਦਾ ਹੈ ਕਿਉਂਕਿ ਹਵਾਈ ਉਡਾਣਾਂ ਬੰਦ ਹੋ ਗਈਆਂ ਹਨ

ਭਾਰਤ ਸਰਕਾਰ ਨੇ ਹਾਲੀਆ ਘਟਨਾਕ੍ਰਮ ’ਤੇ ਡੂੰਘੀ ਚਿੰਤ ਪ੍ਰਗਟ ਕਰਦਿਆਂ ਇਰਾਨ ਅਤੇ ਖਾੜੀ ਖੇਤਰ ਵਿੱਚ ਵਾਪਰ ਰਹੀਆਂ ਘਟਨਾਵਾਂ ਉੱਤੇ ਚਿੰਤਾ ਜਤਾਈ ਹੈ ਅਤੇ ਨਾਲ ਹੀ ਸੰਜਮ ਵਰਤਣ ਅਤੇ ਤਣਾਓ ਘਟਾਉਣ ਦੀ ਅਪੀਲ ਕੀਤੀ ਹੈਭਾਰਤ ਸਰਕਾਰ ਨੇ ਬਿਆਨ ਵਿੱਚ ਕਿਹਾ ਹੈ ਕਿ ਨਾਗਰਿਕਾਂ ਦੀ ਸੁਰੱਖਿਆ ਨੂੰ ਸਰਵਉੱਚ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ, ਸੰਵਾਦ ਅਤੇ ਕੂਟਨੀਤੀ ਰਾਹੀਂ ਹੱਲ ਲੱਭਿਆ ਜਾਣਾ ਚਾਹੀਦਾ ਹੈਭਾਰਤ ਨੇ ਸਪਸ਼ਟ ਕੀਤਾ ਹੈ ਕਿ ਖੇਤਰੀ ਪ੍ਰਭੂਸੱਤਾ ਅਤੇ ਅਖੰਡਤਾ ਦਾ ਸਨਮਾਨ ਕੀਤਾ ਜਾਣਾ ਬਣਦਾ ਹੈਨਾਲ ਹੀ ਕਿਹਾ ਕਿ ਭਾਰਤੀ ਦੂਤ ਘਰ ਅਤੇ ਮਿਸ਼ਨ ਭਾਰਤੀ ਨਾਗਰਿਕਾਂ ਦੇ ਸੰਪਰਕ ਵਿੱਚ ਹਨਇਸੇ ਦੌਰਾਨ ਖਾਮਨੇਈ ਅਤੇ ਉਸਦੇ ਪਰਿਵਾਰ ਸਮੇਤ 40 ਵੱਡੇ ਫ਼ੌਜੀ ਲੀਡਰਾਂ ਦੇ ਮਾਰੇ ਜਾਣ ’ਤੇ ਜੰਮੂ ਕਸ਼ਮੀਰ ਅਤੇ ਪੰਜਾਬ ਸਮੇਤ ਕਈ ਥਾਂ ਉੱਤੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨਪਾਕਿਸਤਾਨ ਵਿੱਚ ਅਮਰੀਕਾ ਦੀ ਅੰਬੈਸੀ ਮੋਹਰੇ ਪ੍ਰਦਰਸ਼ਨ ਕੀਤਾ ਗਿਆ ਜਿਸ ਦੌਰਾਨ ਇੱਕ ਹੋਰ ਬਦਕਿਸਮਤ ਘਟਨਾ ਵਾਪਰੀ ਅਤੇ ਦਰਜਨ ਤੋਂ ਵੱਧ ਜਾਨਾਂ ਜਾਂਦੀਆਂ ਰਹੀਆਂ

ਇਰਾਨ ਵੱਲੋਂ ਵੀ ਮਿਜ਼ਾਇਲਾਂ ਅਤੇ ਡਰੋਨਾਂ ਨਾਲ ਤਾਬੜਤੋੜ ਹਮਲੇ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਜੌਰਡਨ, ਸਾਊਦੀ ਅਰਬ, ਬਹਿਰੀਨ, ਯੂਏਈ ਸਮੇਤ ਤਮਾਮ ਦੇਸ਼ਾਂ ਦੇ ਅਹਿਮ ਸ਼ਹਿਰ ਨਿਸ਼ਾਨੇ ਉੱਤੇ ਰਹੇਅਬੂਧਾਬੀ ਅਤੇ ਦੁਬਈ ਵਿੱਚ ਧਮਾਕੇ ਸੁਣੇ ਗਏ

ਇਜ਼ਰਾਇਲ ਸਮੇਤ ਪੱਛਮੀ ਏਸ਼ੀਆ ਦੇ ਸਾਰੇ ਦੇਸ਼ਾਂ ਨੇ ਆਪਣੀ ਹਵਾਈ ਰੱਖਿਆ ਪ੍ਰਣਾਲੀ ਨੂੰ ਸਰਗਰਮ ਕਰ ਦਿੱਤਾ ਹੈਇਜ਼ਰਾਇਲ ਨੇ ਦਾਅਵਾ ਕੀਤਾ ਹੈ ਕਿ ਯੇਰੂਸਲਮ ਅਤੇ‌ ਕੇਂਦਰੀ ਇਜ਼ਰਾਇਲ ਉੱਤੇ ਇਰਾਨੀ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਗਿਆ ਹੈਇਰਾਨ ਅਤੇ ਇਜ਼ਰਾਈਲ, ਦੋਵੇਂ ਆਪਣੇ ਆਪ ਨੂੰ ਕਮਜ਼ੋਰ ਨਹੀਂ ਸਮਝ ਰਹੇ ਪਰ ਸੀਐੱਸਆਈਐੱਸ ਦੀ ਰਿਪੋਰਟ ਅਨੁਸਾਰ ਇਰਾਨ ਕੋਲ ਲਗਭਗ 220 ਨੇਵੀ ਜਹਾਜ਼ ਹਨ ਹਾਲਾਂਕਿ ਉਸਦਾ ਸਮੁੰਦਰੀ ਫੌਜ ਦਾ ਬੇੜਾ ਪੂਰੀ ਤਰ੍ਹਾਂ ਆਧੁਨਿਕ ਨਹੀਂ ਜਦੋਂ ਕਿ ਇਜ਼ਰਾਇਲ ਕੋਲ ਜਹਾਜ਼ਾਂ ਦੀ ਗਿਣਤੀ ਲਗਭਗ 60 ਹੈ ਪਰ ਅਤਿ ਆਧੁਨਿਕ ਤਕਨੀਕ ਨਾਲ ਲੈਸ ਮੰਨੇ ਜਾਂਦੇ ਹਨ ਇਰਾਨ ਕੋਲ ਲਗਭਗ 6 ਲੱਖ ਸਰਗਰਮ ਫੌਜੀ ਹਨ ਜਦੋਂ ਕਿ ਇਜ਼ਰਾਈਲ ਕੋਲ 1.7 ਲੱਖ ਸਰਗਰਮ ਫੌਜੀਆਂ ਦੀ ਗਿਣਤੀ ਹੈਭਾਵ ਗਿਣਤੀ ਦੇ ਲਿਹਾਜ਼ ਨਾਲ ਇਰਾਨ ਅੱਗੇ ਹੈ ਪਰ ਤਕਨੀਕ ਅਤੇ ਰੱਖਿਆ ਬਜਟ ਵਿੱਚ ਇਜ਼ਰਾਈਲ ਮੋਹਰੇ ਦੱਸਿਆ ਜਾ ਰਿਹਾ ਹੈਸਾਈਬਰ ਹਮਲਿਆਂ ਦੀ ਸਥਿਤੀ ਵਿੱਚ ਤਸਵੀਰ ਗੁੰਝਲਦਾਰ ਹੋ ਜਾਂਦੀ ਹੈਮਾਹਿਰਾਂ ਮੰਨਣਾ ਹੈ ਕਿ ਜੇਕਰ ਇਜ਼ਰਾਇਲ ਦੇ ਡਿਫੈਂਸ ਸਿਸਟਮ ਉੱਤੇ ਵੱਡਾ ਸਾਈਬਰ ਹਮਲਾ ਹੁੰਦਾ ਹੈ ਤਾਂ ਇਰਾਨ ਦਾ ਹੱਥ ਉੱਪਰ ਰਹਿ ਸਕਦਾ ਹੈ ਇਰਾਨ ਦਾ ਰੱਖਿਆ ਬਜਟ 19 ਬਿਲੀਅਨ ਡਾਲਰ ਹੈ ਜਦੋਂ ਕਿ ਇਜ਼ਰਾਇਲ ਦਾ ਰੱਖਿਆ ਬਜਟ 7.4 ਬਿਲੀਅਨ ਡਾਲਰ ਦੱਸਿਆ ਜਾ ਰਿਹਾ ਹੈਇਸੇ ਤਰ੍ਹਾਂ ਇਜ਼ਰਾਇਲ ਕੋਲ 62 ਏਅਰ ਕਰਾਫਟ ਹਨ, ਜਦੋਂ ਕਿ ਇਰਾਨ ਕੋਲ 551 ਦੱਸੇ ਜਾ ਰਹੇ ਹਨਇਜ਼ਰਾਈਲ ਜੀਡੀਪੀ ਦੇ ਅਨੁਪਾਤ ਵਿੱਚ ਰੱਖਿਆ ਖੇਤਰ ਉੱਤੇ 4 ਫ਼ੀਸਦੀ ਅਤੇ ਇਰਾਨ ਦੋ ਫ਼ੀਸਦੀ ਖ਼ਰਚਾ ਕਰ ਰਿਹਾ ਹੈ

ਅਮਰੀਕਾ ਵਪਾਰ ਅਤੇ ਪੈਟਰੋਲ ਦੀ ਖ਼ਾਤਰ ਕਿਸੇ ਨੂੰ ਵੀ ਲੜਾ ਸਕਦਾ ਹੈਜਿਸ ਦੇਸ਼ ਵਿੱਚ ਉਸਦੀ ਮਰਜ਼ੀ ਦਾ ਹਾਕਮ ਨਹੀਂ, ਉਹ ਮੁਲਕ ਉਸ ਨੂੰ ਫੁੱਟੀ ਅੱਖ ਨਹੀਂ ਭਾਉਂਦਾ‌ ਹੈਪਰਮਾਣੂ ਪੱਖੋਂ ਸ਼ਕਤੀਸ਼ਾਲੀ ਦੇਸ਼ ਵੀ ਉਸਦੀ ਅੱਖ ਵਿੱਚ ਰੜਕਣ ਲੱਗ ਪੈਂਦੇ ਹਨਪੱਛਮੀ ਏਸ਼ੀਆ ਵਿੱਚ ਅਮਰੀਕਾ ਦੇ ਸੱਤ ਮੁਲਕਾਂ ਅੰਦਰ ਫੌਜੀ ਅੱਡੇ ਹਨਬਹਿਰੀਨ ਅਮਰੀਕਾ ਜਲ ਸੈਨਾ ਦੇ ਪੰਜਵੇਂ ਬੇੜੇ ਦਾ ਹੈੱਡਕੁਆਟਰ ਹੈਇਹ ਲਾਲ ਸਾਗਰ ਅਰਬ ਸਾਗਰ ਅਤੇ ਹਿੰਦ ਮਹਾਂਸਾਗਰ ਦੇ ਕੁਝ ਹਿੱਸੇ ਤਕ ਫੈਲਿਆ ਹੋਇਆ ਹੈਦੋਹਾਂ ਦੇ ਬਾਹਰੀ ਰੇਗਿਸਤਾਨ ਵਿੱਚ ਸਥਿਤ 24 ਹੈਕਟੇਅਰ ਦਾ ਅਲ ਉਦਦ ਹਵਾਈ ਅੱਡਾ ਅਮਰੀਕੀ ਕੇਂਦਰੀ ਕਮਾਨ ਦਾ ਪ੍ਰਮੁੱਖ ਹੈੱਡਕੁਾਰਟਰ ਹੈਇਹ ਪੱਛਮ ਵਿੱਚ ਮਿਸਰ ਤੋਂ ਲੈ ਕੇ ਪੂਰਵੀ ਕਜ਼ਾਕਿਸਤਾਨ ਤਕ ਫੈਲੇ ਇਲਾਕੇ ਵਿੱਚ ਅਮਰੀਕੀ ਫੌਜੀ ਅਭਿਆਨਾਂ ਦਾ ਸੰਚਾਲਨ ਕਰਦਾ ਹੈਇੱਥੇ ਲਗਭਗ 10 ਹਜ਼ਾਰ ਅਮਰੀਕੀ ਫ਼ੌਜੀ ਤਾਇਨਾਤ ਹਨਕੁਵੈਤ ਵਿੱਚ ਕਈ ਫੌਜੀ ਟਿਕਾਣੇ ਹਨ ਜਿਨ੍ਹਾਂ ਵਿੱਚ ਅਮਰੀਕੀ ਆਰਮੀ ਸੈਂਟਰਲ ਦਾ ਪ੍ਰਮੁੱਖ ਹੈੱਡਕੁਆਰਟਰ ਕੈਂਪ ਆਰਫ ਜਾਨ ਅਤੇ ਅਲੀ ਅਲ ਸਲੇਮ ਏਅਰਵੇਜ਼ ਸ਼ਾਮਲ ਹਨ ਜਿਹੜਾ ਕਿ ਇਰਾਕੀ ਸਰਾਧਤ ਤੋਂ ਲਗਭਗ 40 ਕਿਲੋਮੀਟਰ ਦੂਰ ਸਥਿਤ ਹੈ

ਯੂਏਈ ਦੀ ਗੱਲ ਕਰੀਏ ਤਾਂ ਆਬੂਧਾਬੀ ਦੇ ਦੱਖਣ ਵਿੱਚ ਸਥਿਤ ਅਨ ਧਾਫਰਾ ਏਅਰ ਬੇਸ ਅਮਰੀਕੀ ਫੌਜ ਹਵਾਈ ਫੌਜ ਦਾ ਇੱਕ ਮਹੱਤਵਪੂਰਨ ਕੇਂਦਰ ਹੈਏ ਯੂ ਏ ਆਈ ਹਵਾਈ ਫ਼ੌਜ ਅਤੇ ਅਮਰੀਕੀ ਫ਼ੌਜ ਵੱਲੋਂ ਸਾਂਝੇ ਤੌਰ ’ਤੇ ਇਸਤੇਮਾਲ ਕੀਤਾ ਜਾਂਦਾ ਹੈਇੱਥੇ ਹੀ ਬੱਸ ਨਹੀਂ, ਦੁਬਈ ਦੀ ਜੇ ਬੇਲ ਅਲੀ ਬੰਦਰਗਾਹ ਪੱਛਮੀ ਏਸ਼ੀਆ ਵਿੱਚ ਅਮਰੀਕੀ ਜਲ ਸੈਨਾ ਦੀ ਸਭ ਤੋਂ ਵੱਡੀ ਬੰਦਰਗਾਹ ਹੈਇਰਾਕ ਵਿੱਚ ਅਮਰੀਕਾ ਨੇ ਪੱਛਮੀ ਅਨਬਾਰ ਸੂਬੇ ਵਿੱਚ ਐੱਨ ਅਲ ਅਸਦ ਹਵਾਈ ਅੱਡੇ ’ਤੇ ਆਪਣੀ ਹਾਜ਼ਰੀ ਬਣਾਏ ਹੋਈ ਹੈ ਜੋ ਇਰਾਕੀ ਸੁਰੱਖਿਆ ਦਾ ਸਮਰਥਨ ਕਰਦਾ ਹੈ ਅਤੇ ਨਾਟੋ ਮਿਸ਼ਨ ਵਿੱਚ ਯੋਗਦਾਨ ਦਿੰਦਾ ਹੈਸਾਊਦੀ ਅਰਬ ਵਿੱਚ 2024 ਨੂੰ ਅਮਰੀਕੀ ਫੌਜੀਆਂ ਦੀ ਗਿਣਤੀ 2321 ਸੀ ਜਿਹੜੇ ਕਿ ਸਾਊਦੀ ਸਰਕਾਰ ਦੇ ਨਾਲ ਹਵਾਈ ਅਤੇ ਮਿਜ਼ਾਇਲ ਰੱਖਿਆ ਤਾਲਮੇਲ ਵਿੱਚ ਕੰਮ ਕਰਦੇ ਹਨ। ਇਹ ਹਵਾਈ ਅਤੇ ਮਿਜ਼ਾਇਲ ਰੱਖਿਆ ਸਮਰੱਥਾਵਾਂ ਪ੍ਰਦਾਨ ਕਰਨ ਦੇ ਨਾਲ ਅਮਰੀਕੀ ਫੌਜੀ ਜਹਾਜ਼ਾਂ ਦਾ ਸੰਚਾਲਨ ਵਿੱਚ ਮਦਦ ਕਰਦੇ‌ ਹਨ ਇਨ੍ਹਾਂ ਵਿੱਚੋਂ ਕੁਝ ਫ਼ੌਜੀ ਰਿਆਦ ਤੋਂ ਲਗਭਗ 60 ਕਿਲੋਮੀਟਰ ਦੱਖਣ ਵਿੱਚ ਸਥਿਤ ਪ੍ਰਿੰਸ ਸੁਲਤਾਨ ਏਅਰ ਬੇਸ ’ਤੇ ਤਾਇਨਾਤ ਹਨ, ਜਿਨ੍ਹਾਂ ਦੀ ਜ਼ਿੰਮੇਵਾਰੀ ਅਮਰੀਕੀ ਫੌਜ ਦੀਆਂ ਜਾਇਦਾਦਾਂ ਦੀ ਸੁਰੱਖਿਆ ਹੈ

ਜਾਰਡਨ ਰਾਜਧਾਨੀ ਅਮਾਨ ਤੋਂ 100 ਕਿਲੋਮੀਟਰ ਉੱਤਰ ਪੂਰਬ ਸਥਿਤ ਅਜਰਾਕ ਵਿੱਚ ਮੁਬਫਾਕ ਅਲ ਸਾਲਟੀ ਏਅਰ ਬੇਸ ਇੱਕ ਮਹੱਤਵਪੂਰਨ ਫੌਜੀ ਹਵਾਈ ਅੱਡਾ ਹੈਇੱਥੇ ਅਮਰੀਕੀ ਹਵਾਈ ਫੌਜ ਦੇ 332ਵੇਂ ਐਕਸਪੀਡੀਸ਼ਨਰੀ ਵਿੰਗ ਦੀ ਤਾਇਨਾਤੀ ਹੈ

ਘਰ, ਪਰਿਵਾਰ ਜਾਂ ਸਮਾਜ ਹੋਵੇ, ਹਰ ਬੰਦਾ ਆਪਣੇ ਆਪ ਨੂੰ ਸ਼ਕਤੀਸ਼ਾਲੀ ਸਮਝਦਾ ਹੈਇਹੋ ਗਲਤ ਫਹਿਮੀ ਵਿੱਚੋਂ ਦੀ ਸਾਰਾ ਵਿਸ਼ਵ ਗੁਜ਼ਰ ਰਿਹਾ ਹੈਘਰਾਂ, ਫਿਰਕਿਆਂ ਅਤੇ ਸਮਾਜ ਵਿਚਲਾ ਕਲੇਸ਼ ਸਭ ਨੂੰ ਲੈ ਬੈਠਦਾ ਹੈ ਡੌਨਲਡ ਟਰੰਪ ਹੀ ਨਹੀਂ, ਕਈ ਹੋਰ ਵੱਡੇ ਮੁਗਲ ਬਾਦਸ਼ਾਹ ਵੀ ਪੂਰੇ ਵਿਸ਼ਵ ਨੂੰ ਮੁੱਠੀ ਵਿੱਚ ਬੰਦ ਕਰ ਲੈਣਾ ਚਾਹੁੰਦੇ ਸਨ ਪਰ ਉਹ ਜਾਣ ਲੱਗੇ ਖ਼ਾਲੀ ਹੱਥ ਗਏਅੰਤਲੇ ਸਮੇਂ ਪਾਪਾਂ ਦੇ ਭਾਰ ਨਾਲ ਤਾਂ ਔਰੰਗਜ਼ੇਬ ਵੀ ਕੰਬ ਉੱਠਿਆ ਸੀਮਨੁੱਖਤਾ ਦਾ ਵਿਨਾਸ਼ ਕਰਨ ਵਾਲੇ ਹਾਕਮਾਂ ਦੀ ਆਪਣੀ ਜ਼ਮੀਰ ਅੱਜ ਨਹੀਂ ਤਾਂ ਕੱਲ੍ਹ ਨੂੰ ਜ਼ਰੂਰ ਲਾਹਣਤਾਂ ਪਾਵੇਗੀਪਰ ਉਦੋਂ ਤਕ ਕਾਫ਼ੀ ਦੇਰ ਹੋ ਚੁੱਕੀ ਹੋਵੇਗੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਕਮਲਜੀਤ ਸਿੰਘ ਬਨਵੈਤ

ਕਮਲਜੀਤ ਸਿੰਘ ਬਨਵੈਤ

Tel: (91 - 98147 - 34035)
Email: (kbanwait87@gmail.com)

More articles from this author