KamaljitSBanwait7ਪੰਜਾਬ ਕਾਂਗਰਸ ਦੀ ਗੱਲ ਕਰੀਏ ਤਾਂ ਜੇ ਹਾਈ ਕਮਾਨ ਸਿਰ ਜੋੜਨ ਵਾਲੇ ਨੇਤਾਵਾਂ ਵਿੱਚੋਂ ...
(6 ਜੁਲਾਈ 2026)


ਮਿਲ ਰਹੀਆਂ ਖਬਰਾਂ ਅਨੁਸਾਰ ਪੰਜਾਬ ਕਾਂਗਰਸ ਦੇ ਬਾਗੀਆਂ ਦੀ ਮੀਟਿੰਗ ਨੇ ਦਿੱਲੀ ਹਾਈ ਕਮਾਨ ਨੂੰ ਹਿਲਾ ਕੇ ਰੱਖ ਦਿੱਤਾ ਹੈ
ਹਾਈ ਕਮਾਨ ਨੇ ਆਪਣੇ ਦੋ ਏਲਚੀ ਰੁੱਸਿਆਂ ਨੂੰ ਮਨਾਉਣ ਲਈ ਚੰਡੀਗੜ੍ਹ ਨੂੰ ਭੇਜ ਦਿੱਤੇ ਹਨ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ 3 ਜੁਲਾਈ ਨੂੰ ਬਾਗੀ ਕਾਂਗਰਸੀਆਂ ਦੀ ਹੋਈ ਮੀਟਿੰਗ ਨੂੰ ਪਾਰਟੀ ਦੀ ਹੁਣ ਤਕ ਦੀ ਸਭ ਤੋਂ ਵੱਡੀ ਬਗਾਵਤ ਕਿਹਾ ਜਾ ਸਕਦਾ ਹੈਕਾਂਗਰਸ ਵਿੱਚ ਵੱਡੇ ਸਿਆਸੀ ਲੀਡਰਾਂ ਦਾ ਪੇਚਾ ਪੈਣਾ ਕੋਈ ਪਹਿਲੀ ਵਾਰ ਦੀ ਕਹਾਣੀ ਨਹੀਂ ਹੈਇਸ ਤੋਂ ਪਹਿਲਾਂ ਕੈਪਟਨ-ਭੱਠਲ ਆਪਸ ਵਿੱਚ ਭਿੜਦੇ ਰਹੇਉਸ ਤੋਂ ਬਾਅਦ ਸਿੱਧੂ-ਕੈਪਟਨ ਇਹ ਪੇਚਾ ਫਸਿਆ ਰਿਹਾਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੰਨੀ-ਸਿੱਧੂ ਆਹਮੋ ਸਾਹਮਣੇ ਹੋਏਪਰ ਇਹ ਪਹਿਲੀ ਵਾਰ ਹੈ ਜਦੋਂ ਚੰਨੀ-ਕਾਂਗਰਸ ਹਾਈ ਕਮਾਂਡ ਦਾ ਪੇਚਾ ਪਿਆ ਹੈਇਹ ਪਹਿਲੀ ਵਾਰ ਹੈ ਜਦੋਂ ਪਾਰਟੀ ਹਾਈ ਕਮਾਂਡ ਦੇ ਖਿਲਾਫ ਪੰਜ ਮੌਜੂਦਾ ਵਿਧਾਇਕ, ਦੋ ਦਰਜਨ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਨੇ ਬਗਾਵਤ ਦਾ ਝੰਡਾ ਚੁੱਕਿਆ ਹੈਦਿਲਚਸਪ ਗੱਲ ਇਹ ਕਿ ਮੀਟਿੰਗ ਦੌਰਾਨ ਦਿੱਲੀ ਤੋਂ ਆਏ ਫੋਨ ਦੀ ਵੀ ਪ੍ਰਵਾਹ ਨਹੀਂ ਕੀਤੀਦਿੱਲੀ ਤੋਂ ਫੋਨ ਕਰਨ ਵਾਲੇ ਨੇ ਕਿਹਾ ਸੀ ਕਿ ਵੱਡਾ ਕਦਮ ਨਾ ਚੁੱਕਣਾ ਛੇਤੀ ਹੀ ਮਿਲਣਗੇ ਰਾਹੁਲ ਗਾਂਧੀਕਾਂਗਰਸ ਹਾਈ ਕਮਾਂਡ ਵੱਲੋਂ ਨਾਲ ਦੀ ਨਾਲ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੂੰ ਤੁਫਾਨ ਨੂੰ ਠੱਲ੍ਹਣ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈਇਹ ਪਤਾ ਹੁੰਦਿਆਂ ਹੋਇਆਂ ਵੀ ਕੇ ਭੁਪੇਸ਼ ਹਾਲੇ ਤਕ ਤਾਂ ਇੱਕ ਧਿਰ ਦੇ ਹੋ ਕੇ ਚਲਦੇ ਰਹੇ ਹਨ

ਪੰਜਾਬ ਵਿੱਚ ਸਰਕਾਰ ਬਣਾਉਣ ਦੀ ਕੋਸ਼ਿਸ਼ ਵਿੱਚ ਜੁਟੀ ਕਾਂਗਰਸ ਹਾਈ ਕਮਾਨ ਲਈ ਆਗੂਆਂ ਨੂੰ ਇੱਕ ਮੁੱਠ ਰੱਖਣਾ ਮੁਸ਼ਕਿਲ ਹੋ ਗਿਆਪੰਜਾਬ ਕਾਂਗਰਸ ਵਿੱਚ ਲੰਮੇ ਸਮੇਂ ਤੋਂ ਚੱਲ ਰਹੀ ਧੜੇਬੰਦੀ 3 ਜੁਲਾਈ ਨੂੰ ਪੂਰੀ ਤਰ੍ਹਾਂ ਜਨਤਕ ਹੋ ਗਈਕਾਂਗਰਸ ਹਾਈ ਕਮਾਨ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਨਾ ਹਟਾਏ ਜਾਣ ਦੇ ਵਿਰੋਧ ਵਿੱਚ ਪਹਿਲੀ ਅਤੇ ਦੂਜੀ ਕਤਾਰ ਦੇ 60 ਕਾਂਗਰਸੀ ਲੀਡਰ ਖੁੱਲ੍ਹ ਕੇ ਸਾਹਮਣੇ ਆ ਗਏਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਤਿੰਨ ਘੰਟੇ ਤੋਂ ਵੱਧ ਸਮੇਂ ਲਈ ਚੱਲੀ ਇਸ ਮੀਟਿੰਗ ਵਿੱਚ ਪੰਜਾਬ ਦੇ ਇਨ੍ਹਾਂ ਵੱਡੇ ਨੇਤਾਵਾਂ ਨੇ ਹਾਈ ਕਮਾਂਡ ਦੇ ਖਿਲਾਫ ਰੱਜ ਕੇ ਭੜਾਸ ਕੱਢੀ

ਸਭ ਤੋਂ ਵੱਡੀ ਗੱਲ ਇਹ ਹੈ ਕਿ ਕਾਂਗਰਸ ਹਾਈ ਕਮਾਨ ਵੱਲੋਂ ਪਿਛਲੇ ਦਿਨੀਂ ਬਣਾਈਆਂ ਕਮੇਟੀਆਂ ਦੇ ਕੋ-ਚੇਅਰਮੈਨ ਅਤੇ ਮੈਂਬਰਾਂ ਨੇ ਆਪਣੇ ਅਸਤੀਫੇ ਲਿਖ ਕੇ ਚਰਨਜੀਤ ਸਿੰਘ ਚੰਨੀ ਦੇ ਹੱਥ ਫੜਾ ਦਿੱਤੇਹੁਣ ਚਰਨਜੀਤ ਸਿੰਘ ਚੰਨੀ ਅਸਤੀਫੇ ਆਪਣੀ ਜੇਬ ਵਿੱਚ ਪਾ ਕੇ ਪਾਰਟੀ ਹਾਈ ਕਮਾਨ ਨਾਲ ਮੀਟਿੰਗ ਕਰਨਗੇਸਭ ਦੇ ਸਭ ਦਾ ਸੁਰ ਤਿੱਖਾ ਸੀ। ਸਭ ਨੇ ਕਾਂਗਰਸ ਦੇ ਡੁੱਬ ਜਾਣ ਉੱਤੇ ਚਿੰਤਾ ਦਾ ਪ੍ਰਗਟਾਵਾ ਕੀਤਾਕਾਂਗਰਸ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਪੰਜਾਬ ਦੇ ਇੱਡੀ ਵੱਡੀ ਗਿਣਤੀ ਵਿੱਚ ਲੀਡਰਾਂ ਨੇ ਕਿਹਾ ਕਿ ਹਾਈ ਕਮਾਨ ਦਾ ਫੈਸਲਾ ਮਨਜ਼ੂਰ ਨਹੀਂ ਅਤੇ ਰਾਜਾ ਅਮਰਿੰਦਰ ਸਿੰਘ ਵੜਿੰਗ ਨੂੰ ਪ੍ਰਧਾਨਗੀ ਤੋਂ ਲਾਂਭੇ ਕੀਤੇ ਜਾਣ ਤਕ ਉਹ ਰਲ ਕੇ ਚੱਲਣ ਲਈ ਤਿਆਰ ਨਹੀਂ ਹਨ

ਪਤਾ ਲੱਗਾ ਹੈ ਕਿ ਚੰਨੀ ਦੇ ਘਰ ਰੱਖੀ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਕਾਂਗਰਸ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਵੱਲੋਂ ਵੱਖਰੀ ਸੁਰ ਰੱਖਣ ਵਾਲੇ ਨੇਤਾਵਾਂ ਨੂੰ ਫ਼ੋਨ ਕਰਕੇ ਅੱਗੇ ਨਾ ਵਧਣ ਦਾ ਵਾਸਤਾ ਪਾਇਆ ਗਿਆ ਲੇਲ੍ਹੜੀਆਂ ਕੱਢੀਆਂ ਗਈਆਂਪਰ ਸਾਰੇ ਦੇ ਸਾਰੇ ਬਜ਼ਿੱਦ ਰਹੇਮੀਟਿੰਗ ਵਿੱਚ ਕਾਂਗਰਸ ਦੇ ਉੱਪਰਲੀ ਕਤਾਰ ਦੇ ਨੇਤਾ ਅਤੇ ਸਾਬਕਾ ਮੰਤਰੀ ਤ੍ਰਿਪਤ ਸਿੰਘ ਬਾਜਵਾ, ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ, ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਮੰਤਰੀ ਸੁਖ ਸਰਕਾਰੀਆ, ਸਾਬਕਾ ਡਿਪਟੀ ਮੁੱਖ ਮੰਤਰੀ ਓ ਪੀ ਸੋਨੀ, ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ, ਪਾਰਟੀ ਦੇ ਓਬੀਸੀ ਵਿੰਗ ਦੇ ਚੇਅਰਮੈਨ ਅੰਗਦ ਸਿੰਘ, ਸਾਬਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਅਤੇ ਸਾਬਕਾ ਵਿਧਾਇਕ ਬਰਿੰਦਰ ਢਿੱਲੋਂ ਸਮੇਤ ਹੋਰ ਕਈ ਵਿਧਾਇਕ ਅਤੇ ਹਲਕਾ ਇੰਚਾਰਜ ਹਾਜ਼ਰ ਸਨਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੀ ਮੀਟਿੰਗ ਵਿੱਚ ਸ਼ਾਮਲ ਹੋਏ

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ ਪਰ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਵੀ ਪਾਰਟੀ ਹਾਈ ਕਮਾਨ ਦੇ ਫੈਸਲੇ ਨਾਲ ਅਸਹਿਮਤੀ ਪ੍ਰਗਟਾਈ ਹੈ

ਸਾਬਕਾ ਮੁੱਖ ਮੰਤਰੀ ਚੰਨੀ ਦੇ ਘਰ ਮੋਰਿੰਡਾ ਸਥਿਤ ਪਾਰਟੀ ਦੇ ਸੀਨੀਅਰ ਆਗੂਆਂ, ਮੌਜੂਦਾ ਅਤੇ ਸਾਬਕਾ ਵਿਧਾਇਕਾਂ ਦੀ ਕਰੀਬ ਤਿੰਨ ਘੰਟੇ ਚੱਲੀ ਮੀਟਿੰਗ ਵਿੱਚ ਲੋਕ ਸਭਾ ਦੇ ਮੈਂਬਰ ਸੁਰਿੰਦਰ ਸਿੰਘ ਰੰਧਾਵਾ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਮੁਲਾਕਾਤ ਨੇ ਕਾਂਗਰਸ ਹਾਈਕਮਾਨ ਦੀ ਚਿੰਤਾ ਵਧਾ ਦਿੱਤੀ ਹੈ ਹਾਲਾਂਕਿ ਸੁਖਵਿੰਦਰ ਸਿੰਘ ਰੰਧਾਵਾ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸਰਹੱਦੀ ਖੇਤਰਾਂ ਦੇ ਮਸਲੇ ਅਤੇ ਸੁਰੱਖਿਆ ’ਤੇ ਗੱਲਬਾਤ ਕਰਨ ਲਈ ਜੂਨ ਵਿੱਚ ਹੀ ਸਮਾਂ ਲੈ ਲਿਆ ਸੀ ਉਹ ਇਹ ਵੀ ਦਾਅਵਾ ਕਰਦੇ ਹਨ ਕਿ ਉਹਨਾਂ ਨੇ ਕੇਂਦਰੀ ਮੰਤਰੀ ਨਾਲ ਮੁਲਾਕਾਤ ਦੀ ਪਾਰਟੀ ਤੋਂ ਅਗਾਊਂ ਪ੍ਰਵਾਨਗੀ ਲਈ ਲੈ ਲਈ ਸੀ

ਚੰਨੀ ਦੀ ਨਰਾਜ਼ਗੀ ਅਤੇ ਉਹਨਾਂ ਦੀ ਅਗਵਾਈ ਵਿੱਚ ਪਾਰਟੀ ਆਗੂਆਂ ਦੀ ਮੀਟਿੰਗ ਦੀਆਂ ਖਬਰਾਂ ਮਿਲਣ ਤੋਂ ਬਾਅਦ ਕਾਂਗਰਸ ਦੇ ਇੱਕ ਸੀਨੀਅਰ ਆਗੂ ਨੇ ਚੰਨੀ ਨੂੰ ਫ਼ੋਨ ਕਰਕੇ ਕੋਈ ਵੱਡਾ ਫੈਸਲਾ ਨਾ ਲੈਣ ਦੀ ਨਸੀਹਤ ਦਿੱਤੀਫੋਨ ਕਰਨ ਵਾਲੇ ਆਗੂ ਨੇ ਚੰਨੀ ਨੂੰ ਭਰੋਸਾ ਦਿੱਤਾ ਹੈ ਕਿ 7 ਜੁਲਾਈ ਨੂੰ ਰਾਹੁਲ ਗਾਂਧੀ ਵਿਦੇਸ਼ ਤੋਂ ਪਰਤ ਰਹੇ ਹਨ ਉਹਨਾਂ ਦੇ ਆਉਣ ਉਪਰੰਤ ਦੋਹਾਂ ਦੀ ਮੀਟਿੰਗ ਕਰਵਾ ਦਿੱਤੀ ਜਾਵੇਗੀਦੱਸਿਆ ਜਾਂਦਾ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਵੀ ਚੰਡੀਗੜ੍ਹ ਆ ਸਕਦੇ ਹਨ, ਜਿਨ੍ਹਾਂ ਨੂੰ ਮਾਮਲਾ ਨਿਪਟਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਇਹ ਪਹਿਲਾਂ ਹੀ ਤੈਅ ਸੀ ਕਿ ਇਸ ਮੀਟਿੰਗ ਵਿੱਚ ਚੰਨੀ ਵੱਲੋਂ ਪਾਰਟੀ ਛੱਡਣ ਜਾਂ ਬਗਾਵਤੀ ਰੁੱਖ ਸੰਬੰਧੀ ਕੋਈ ਫੈਸਲਾ ਨਹੀਂ ਸੀ ਲਿਆ ਜਾਣਾਇਸ ਮੀਟਿੰਗ ਦਾ ਮਤਲਬ ਸਿਰਫ ਹਾਈ ਕਮਾਨ ਉੱਤੇ ਦਬਾਅ ਬਣਾਉਣ ਦੀ ਰਣਨੀਤੀ ਦਾ ਇੱਕ ਹਿੱਸਾ ਸੀ। ਇਹੀ ਕਾਰਨ ਹੈ ਕਿ ਇੰਨੇ ਆਗੂ ਆਪਣੇ ਹੱਕ ਵਿੱਚ ਇਕੱਠੇ ਹੋਣ ਦੇ ਬਾਵਜੂਦ ਚੰਨੀ ਨੇ ਕੋਈ ਸਖਤ ਐਲਾਨ ਨਹੀਂ ਕੀਤਾ ਅਤੇ ਨਾ ਹੀ ਪਾਰਟੀ ਲੀਡਰਸ਼ਿੱਪ ਜਾਂ ਪਾਰਟੀ ਖਿਲਾਫ ਖੁੱਲ੍ਹ ਕੇ ਕੋਈ ਗੱਲ ਕੀਤੀਦਿੱਲੀ ਤੋਂ ਫੋਨ ਆਉਣ ਦੀ ਗੱਲ ਨਾਲ ਚੰਨੀ ਦਬਾਅ ਬਣਾਉਣ ਵਿੱਚ ਕਾਮਯਾਬ ਨਜ਼ਰ ਆ ਰਹੇ ਹਨ

ਇੱਥੇ ਇਹ ਚੇਤੇ ਕਰਾਉਣਾ ਜ਼ਰੂਰੀ ਹੈ ਕਿ ਕਾਂਗਰਸ ਹਾਈ ਕਮਾਨ ਵੱਲੋਂ ਪ੍ਰਧਾਨ ਬਦਲਣ ਨੂੰ ਲੈ ਕੇ ਪੰਜਾਬ ਦੇ ਵੱਡੇ ਲੀਡਰਾਂ ਨਾਲ ਕਈ ਮੁਲਾਕਾਤਾਂ ਕੀਤੀਆਂ ਗਈਆਂ ਇੱਥੋਂ ਤਕ ਕਿ ਪਹਿਲੀ, ਦੂਜੀ ਅਤੇ ਤੀਜੀ ਕਤਾਰ ਦੇ ਲੀਡਰਾਂ ਨੂੰ ਸੁਣਨ ਲਈ ਇੱਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਸੀ ਚਰਚਾ ਹੈ ਕਿ ਇਨ੍ਹਾਂ ਮੀਟਿੰਗਾਂ ਦੌਰਾਨ ਚੰਨੀ ਨੂੰ ਪ੍ਰਧਾਨ ਬਣਾਉਣ ਅਤੇ ਵੜਿੰਗ ਨੂੰ ਲਾਂਭੇ ਕਰਨ ਦਾ ਭਰੋਸਾ ਦਿੱਤਾ ਜਾਂਦਾ ਰਿਹਾ ਪਰ ਤਿੰਨ ਦਿਨ ਪਹਿਲਾਂ ਪਾਰਟੀ ਹਾਈਕਮਾਨ ਵੱਲੋਂ ਇੱਕ ਪ੍ਰੈੱਸ ਨੋਟ ਜਾਰੀ ਕਰਕੇ ਰਾਜਾ ਦੀ ਪ੍ਰਧਾਨਗੀ ਬਰਕਰਾਰ ਰੱਖੀ ਗਈ ਅਤੇ ਦੂਜੇ ਨੇਤਾਵਾਂ ਨੂੰ ਕਮੇਟੀਆਂ ਦੀਆਂ ਚੇਅਰਮੈਨੀਆਂ ਅਤੇ ਕੋ ਚੇਅਰਮੈਨੀਆਂ ਦੇ ਕੇ ਪਲੋਸ ਲਿਆ ਗਿਆ ਸੀਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਪਾਰਟੀ ਹਾਈ ਕਮਾਨ ਨੇ ਫੈਸਲਾ ਲੈਣ ਵੇਲੇ ਨਿੱਜੀ ਨੇੜਤਾ, ਵਫਾਦਾਰੀ ਅਤੇ ਸੀਬੀਆਈ ਜਾਂ ਈਡੀ ਦੇ ਡੰਡੇ ਦੇ ਡਰ ਨੂੰ ਮੋਹਰੇ ਰੱਖਿਆ ਹੈਮਾਹਿਰ ਤਾਂ ਇਹ ਵੀ ਕਹਿੰਦੇ ਹਨ ਕਿ ਜੇ ਫੈਸਲਾ ਬਦਲਣਾ ਨਹੀਂ ਸੀ ਤਾਂ ਛੇ ਮਹੀਨੇ ਕਵਾਇਦ ਚਲਾਉਣ ਦੀ ਕੋਈ ਲੋੜ ਨਹੀਂ ਸੀ, ਉਹ ਵੀ ਉਸ ਵੇਲੇ ਜਦੋਂ ਵੋਟਾਂ ਸਿਰ ’ਤੇ ਹਨ ਅਤੇ ਪਾਰਟੀ ਦਾ ਲੋਕਾਂ ਲਈ ਕੰਮ ਕਰਨਾ ਬਣਦਾ ਸੀ ਪੰਜਾਬ ਚੋਣਾਂ ਸਿਰ ’ਤੇ ਹਨ ਤੇ ਕਾਂਗਰਸ ਆਪਣੀ ਲੜਾਈ ਵਿੱਚ ਹੋਰ ਵੀ ਬੁਰੀ ਤਰ੍ਹਾਂ ਉਲਝ ਗਈ ਹੈ

ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਚੰਨੀ ਦੇ ਘਰ ਜੁੜੇ 60 ਵੱਡੇ ਸਿਰ ਕਾਂਗਰਸ ਹਾਈ ਕਮਾਨ ਦਾ ਫੈਸਲਾ ਬਦਲਾਉਣ ਤਕ ਜੁੜੇ ਰਹਿਣਗੇ? ਪਿਛਲੇ ਇਤਿਹਾਸ ’ਤੇ ਝਾਤ ਮਾਰੀਏ ਤਾਂ ਹਾਈ ਕਮਾਨ ਅੱਗੇ ਸੂਬਿਆਂ ਦੇ ਲੀਡਰ ਝੁਕ ਜਾਂਦੇ ਰਹੇ ਹਨਪੰਜਾਬ ਕਾਂਗਰਸ ਦੀ ਗੱਲ ਕਰੀਏ ਤਾਂ ਜੇ ਹਾਈ ਕਮਾਨ ਸਿਰ ਜੋੜਨ ਵਾਲੇ ਨੇਤਾਵਾਂ ਵਿੱਚੋਂ ਕੁਝ ਇੱਕ ਨੂੰ ਸਰਕਾਰ ਆਉਣ ’ਤੇ ਵਜ਼ੀਰੀਆਂ ਜਾਂ ਚੇਅਰਮੈਨੀਆਂ ਦੇਣ ਦਾ ਚੋਗਾ ਪਾ ਦੇਵੇ ਤਾਂ ਕੀ ਇਹ ਚੰਨੀ ਨਾਲ ਰਲ ਕੇ ਤੁਰਦੇ ਰਹਿਣਗੇਕੈਪਟਨ ਅਮਰਿੰਦਰ ਵਿਰੁੱਧ ਬਗਾਵਤ ਕਰਨ ਵਾਲੇ ਤੇਜ਼ ਤਰਾਰ ਨੇਤਾ ਨਵਜੋਤ ਸਿੰਘ ਸਿੱਧੂ ਅੰਤ ਨੂੰ ਕੱਲ ਮੁਕੱਲੇ ਹੀ ਨਹੀਂ ਸਨ, ਸਗੋਂ ਉਹਨਾਂ ਦੀ ਸਿਆਸਤ ਛੱਡਣਾ ਮਜਬੂਰੀ ਬਣ ਗਈ ਸੀਕਈ ਲੀਡਰ ਤਾਂ ਟਿਕਟ ਦੇ ਝਾਂਸੇ ਨਾਲ ਹੀ ਤਿੜਕ ਜਾਂਦੇ ਹਨਪਾਰਟੀ ਹਾਈ ਕਮਾਨ ਕੋਲ ਇੱਕ ਛਾਂਟਾ ਵੀ ਹੁੰਦਾ ਹੈ, ਜਿਹੜਾ ਆਮ ਲੀਡਰ ਤੋਂ ਝੱਲਿਆ ਨਹੀਂ ਜਾਂਦਾ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਕਮਲਜੀਤ ਸਿੰਘ ਬਨਵੈਤ

ਕਮਲਜੀਤ ਸਿੰਘ ਬਨਵੈਤ

Tel: (91 - 98147 - 34035)
Email: (kbanwait87@gmail.com)

More articles from this author