KamaljitSBanwait7ਸਾਰੀਆਂ ਧਿਰਾਂ ਇੱਕ ਦੂਜੀ ਨੂੰ ਠਿੱਬੀ ਲਾ ਕੇ ਮੂੰਧੇ ਮੂੰਹ ਸੁੱਟਣ ਲਈ ਕਾਹਲੀਆਂ ...
(28 ਜੂਨ 2026)


ਪੰਜਾਬ ਦੇ ਸਿਆਸੀ ਲੀਡਰਾਂ ਅੰਦਰ ਸੱਤਾ ਦੀ ਲਲ੍ਹਕ ਇੰਨੀ ਜ਼ਿਆਦਾ ਵਧ ਗਈ ਹੈ ਕਿ ਇਹ ਇੱਕ ਦੂਜੇ ਵਿੱਚ ਵੱਜਦੇ ਫਿਰਦੇ ਹਨ
ਕਿਸੇ ਕਿਸੇ ਦੇ ਸੱਤਾ ਸਿਰ ਚੜ੍ਹ ਕੇ ਬੋਲਦੀ ਹੈ ਤੇ ਦੂਜੇ ਸੱਤਾ ਲਈ ਕਮਲੇ ਹੋਏ ਫਿਰਦੇ ਹਨਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਥਿਤ ਵੀਡੀਓ ਦਾ ਰੌਲਾ-ਘਚੋਲਾ ਇਸੇ ਵਿੱਚੋਂ ਨਿਕਲਿਆ ਹੈਵਿਰੋਧੀਆਂ ਨੇ ਮੁੱਦੇ ਨੂੰ ਤੂਲ ਦੇਣੀ ਹੀ ਸੀ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪ ਵੀ ਇਸ ਮਾਮਲੇ ਨੂੰ ਸੰਭਾਲ ਨਹੀਂ ਸਕੇਦੋਨਾਂ ਪਾਸਿਆਂ ਤੋਂ ਸੋਸ਼ਲ ਮੀਡੀਆ ਉੱਤੇ ਲਗਾਤਾਰ ਪੈ ਰਹੀਆਂ ਵੀਡੈ ਨਾਲ ਮਾਮਲਾ ਹੋਰ ਵੀ ਉਲਝ ਗਿਆ ਹੈ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਮੁਲਕ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਮਾਮਲੇ ਉੱਤੇ ਨੇੜਿਓਂ ਅੱਖ ਰੱਖ ਰਹੇ ਹਨਖਬਰਾਂ ਤਾਂ ਇਹ ਵੀ ਹਨ ਕਿ ਮਾਮਲਾ ਸੀਬੀਆਈ ਦੇ ਹਵਾਲੇ ਕੀਤਾ ਜਾ ਸਕਦਾ ਹੈਹਰਿਆਣਾ ਸਰਕਾਰ ਪੰਜਾਬ ਪੁਲਿਸ ਦੇ ਦੋ ਉਹਨਾਂ ਵੱਡੇ ਅਫਸਰਾਂ ਨੂੰ ਤਲਬ ਕਰਨ ਦੇ ਰਾਹ ਤੁਰ ਪਈ ਹੈ ਜਿਨ੍ਹਾਂ ਦਾ ਨਾਂ ਗੁੜਗਾਉਂ ਵਾਲੀ ਵੀਡੀਓ ਵਿੱਚ ਕਥਿਤ ਤੌਰ ’ਤੇ ਬੋਲਣ ਲੱਗਾ ਹੈ

ਭਗਵੰਤ ਸਿੰਘ ਮਾਨ ਨੂੰ ਇਸ ਲੜਾਈ ਵਿੱਚ ਆਪਣਾ ਸਿਰ ਆਪ ਗੁੰਦਣਾ ਪੈ ਰਿਹਾ ਹੈ ਉਹ ਸਰਕਾਰ ਤਾਂ ਆਪਣੇ ਸਿਰ ਖੁਦ ਹੋ ਕੇ ਚਲਾਉਂਦੇ ਹੀ ਸਨ ਹੁਣ ਇਸ ਲੜਾਈ ਵਿੱਚ ਉਹਨਾਂ ਨੂੰ ਵਾਰ ਰੋਕਣੇ ਵੀ ਪੈ ਰਹੇ ਹਨ ਅਤੇ ਹਮਲਾ ਵੀ ਕਰਨਾ ਪੈ ਰਿਹਾਉਹਨਾਂ ਦੇ ਵਿਧਾਇਕਾਂ ਅਤੇ ਮੰਤਰੀਆਂ ਦੀ ਸਾਰੀ ਫੌਜ ਦੜ ਵੱਟੀ ਬੈਠੀ ਹੈਇੱਕ ਦੋ ਮੰਤਰੀਆਂ ਅਤੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਨੂੰ ਛੱਡ ਕੇ ਹੋਰ ਕੋਈ ਵੀ ਖੁੱਲ੍ਹ ਕੇ ਲੜਾਈ ਵਿੱਚ ਨਹੀਂ ਨਿਕਲ ਰਿਹਾ ਇਸਦੇ ਦੋ ਪੱਖ ਹੋ ਸਕਦੇ ਹਨ, ਇੱਕ ਤਾਂ ਇਹ ਕਿ ਮੰਤਰੀ ਸਾਥੀ ਸੋਚਦੇ ਹੋਣਗੇ ਕਿ ਜੇ ਸਰਕਾਰ ਚਲਾਉਣ ਵੇਲੇ ਉਹਨਾਂ ਨੂੰ ਨਹੀਂ ਪੁੱਛਿਆ ਤਾਂ ਹੁਣ ਉਹਨਾਂ ਨੂੰ ਵਿੱਚ ਫਸਣ ਦੀ ਕੀ ਲੋੜ ਪਈ ਹੈਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਡਰ ਵੀ ਸਤਾ ਰਿਹਾ ਹੋਣਾ ਹੈਨਹੀਂ ਤਾਂ ਸੰਘਰਸ਼ ਵਿੱਚੋਂ ਨਿਕਲੀ ਆਮ ਆਦਮੀ ਪਾਰਟੀ ਹੁਣ ਤਕ ਬਿਆਨ ਦੇ ਕੇ ਅਖਬਾਰਾਂ ਭਰ ਦਿੰਦੀ ਜਾਂ ਸੜਕਾਂ ’ਤੇ ਹਲਾ ਲਲਾ ਨਾ ਕਰਦੀ, ਇਹ ਹੋ ਨਹੀਂ ਸੀ ਸਕਣਾਸਦਕੇ ਜਾਈਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ, ਜਿਹੜੇ ਲਗਾਤਾਰ ਆਪਣੀ ਸਰਕਾਰੀ ਪਰਫਾਰਮੈਂਸ ਵੀ ਵਧਾ ਰਹੇ ਹਨ ਅਤੇ ਲੜਾਈ ਵਿੱਚ ਵੀ ਦੂਣਾ ਕਰਕੇ ਮੋੜ ਰਹੇ ਹਨਇਹ ਵੱਖਰੀ ਗੱਲ ਹੈ ਕਿ ਉਹ ਜਿਨ੍ਹਾਂ ਥਾਂਵਾਂ ’ਤੇ ਆਪਣਾ ਬਚਾ ਕਰ ਸਕਦੇ ਸਨ, ਉਨ੍ਹਾਂ ਉੱਥੇ ਜਾ ਕੇ ਵੀ ਵੇਲਣੇ ਵਿੱਚ ਹੱਥ ਦੇ ਲਿਆ ਹੈ

ਮੁੱਖ ਮੰਤਰੀ ਮਾਨ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਇਹ ਕਹਿ ਆਏ ਸਨ ਕਿ ਬੇਅਦਬੀਆਂ ਵਾਲੀ ਵੀਡੀਓ ਉਹਨਾਂ ਦੀ ਨਹੀਂ ਹੈ ਤਾਂ ਫਿਰ ਆਪਣੇ ਪੱਧਰ ਉੱਤੇ ਜਾਂਚ ਕਰਾਉਣ ਦੀ ਲੋੜ ਕੀ ਪਈ ਸੀਉਸੇ ਗੁਰੂ ਗ੍ਰੰਥ ਵਾਲੀ ਵੀਡੀਓ ਨੇ ਮਸਲੇ ਨੂੰ ਲੱਸੀ ਵਿੱਚ ਪਾਣੀ ਪਾਏ ਜਾਣ ਦੀ ਤਰ੍ਹਾਂ ਵਧਾਇਆ ਹੈਹੁਣ ਉਸੇ ਵੀਡੀਓ ਨੂੰ ਲੈ ਕੇ ਵੱਡਾ ਖਿਲਾਰਾ ਤਾਂ ਪਿਆ ਹੀ ਪਿਆ ਹੈ, ਮਾਮਲਾ ਹਰਿਆਣੇ ਵਾਲੇ ਸ਼ਰੀਕਾਂ ਦੇ ਹੱਥ ਵਿੱਚ ਵੀ ਚਲੇ ਗਿਆਜੇ ਵੀਡੀਓ ਦੀ ਜਾਂਚ ਕਰਾਉਣੀ ਹੀ ਸੀ ਤਾਂ ਘੱਟੋ ਘੱਟ ਇਹ ਤਾਂ ਵਿਚਾਰ ਲਿਆ ਜਾਂਦਾ ਕਿ ਗੁਰੂ ਗ੍ਰਾਮ ਹਰਿਆਣੇ ਵਿੱਚ ਪੈਂਦਾ ਹੈ, ਜਿੱਥੇ ਸਰਕਾਰ ਸ਼ਰੀਕਾਂ ਦੀ ਹੈ

ਮੁੱਖ ਮੰਤਰੀ ਮਾਨ ਨੇ ਆਪਣਾ ਪੱਖ ਪੇਸ਼ ਕਰਨ ਤੋਂ ਬਾਅਦ ਮਾਮਲਾ ਸੰਗਤ ਉੱਤੇ ਛੱਡ ਦਿੱਤਾ ਸੀਇਹ ਉਸਦੀ ਪਹਿਲੀ ਵੱਡੀ ਜਿੱਤ ਸੀ25 ਜੂਨ ਨੂੰ ਉਹਨਾਂ ਨੇ ਮੋਹਾਲੀ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਨਵਾਂ ਵਿਵਾਦ ਛੇੜ ਲਿਆਉਹ ਦਾਅਵਾ ਕਰਦੇ ਹਨ ਕਿ ਉਹਨਾਂ ਖਿਲਾਫ ਜਾਲੀ ਵੀਡੀਓ ਜਗਮਨ ਸਮਰਾ ਵੱਲੋਂ ਬਣਾਈ ਗਈ ਹੈਉਹ ਇਹ ਵੀ ਕਹਿੰਦੇ ਹਨ ਕਿ ਇਸ ਵੀਡੀਓ ਵਿੱਚ ਇਸ ਵਿਅਕਤੀ ਨੇ ਉਹਨਾਂ ਦੀ ਭੂਮਿਕਾ ਨਿਭਾਈ ਹੈ, ਉਸਨੇ ਉਨ੍ਹਾਂ ਦੀ ਸ਼ਕਲ ਵਾਲਾ ਮਾਸਕ ਲਾਇਆ ਹੋਇਆ‌ ਸੀਉਹਨਾਂ ਕਾਰ ਵਿੱਚ ਬੈਠੇ ਜਗਮਨ ਸਮਰਾ ਦੀ ਇੱਕ ਵੀਡੀਓ ਜਨਤਕ ਕੀਤੀ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਜਗਮਨ ਸਮਰਾ ਨੇ ਮੁੱਖ ਮੰਤਰੀ ਦੀ ਸ਼ਕਲ ਵਾਲਾ ਮਾਸਕ ਆਪਣੇ ਹੱਥ ਉੱਥੇ ਚੜ੍ਹਾਇਆ ਹੋਇਆ ਹੈਉਹ ਦਾਅਵਾ ਕਰਦੇ ਹਨ ਕਿ ਕਿਸੇ ਮਾਸਕ ਦੀ ਵਰਤੋਂ ਕਰਕੇ ਹੋਟਲ ਦੇ ਕਮਰੇ ਵਿੱਚ ਵਿਵਾਦਤ ਵੀਡੀਓ ਬਣਾਈ ਗਈ ਹੈਨਕਲੀ ਸ਼ਕਲ ਨਾਲ ਉਹਨਾਂ ਦੀਆਂ ਕੁਝ ਹੋਰ ਨਿੱਜੀ ਵੀਡੀਓ ਵੀ ਬਣਾਈਆਂ ਗਈਆਂ ਹਨ

ਉਹਨਾਂ ਨੇ ਦਾਅਵਾ ਕੀਤਾ ਕਿ ਉਹ 2016 ਤੋਂ ਬਾਅਦ ਕਦੇ ਕਨੇਡਾ ਗਏ ਹੀ ਨਹੀਂ ਜਦੋਂ ਕਿ ਸਬੰਧਤ ਵੀਡੀਓ ਸਾਲ 2018-19 ਦੀ ਹੈਉਹ ਇਹ ਵੀ ਕਹਿੰਦੇ ਹਨ ਕਿ ਵੀਡੀਓ ਵਿੱਚ ਦਿਸ ਰਹੇ ਵਿਅਕਤੀ ਦੀ ਠੋਡੀ ਸਾਫ ਹੈ ਜਦੋਂ ਕਿ ਉਹਨਾਂ ਦਾ ਬਚਪਨ ਤੋਂ ਅਪਰੇਸ਼ਨ ਦਾ ਨਿਸ਼ਾਨ ਹੈ ਉਨ੍ਹਾਂ ਨੇ ਵੀਡੀਓ ਨੂੰ ਵੱਡੀ ਕਰਕੇ ਮਾਸਕ ਸਾਫ ਤੌਰ ’ਤੇ ਦਿਖਾਇਆ ਅਤੇ ਇਹ ਵੀ ਕਿਹਾ ਕਿ ਸਬੰਧਤ ਵਿਅਕਤੀ ਦਾ ਕੱਦ ਉਹਨਾਂ ਨਾਲੋਂ ਦੋ ਇੰਚ ਵੱਡਾ ਹੈਉਹਨਾਂ ਦੀ ਸਰੀਰਕ ਬਣਤਰ ਅਤੇ ਤੁਰਨ ਫਿਰ ਦਾ ਢੰਗ ਵੀ ਮੇਲ ਨਹੀਂ ਖਾਂਦਾ‌ ਹੈਉਹਨਾਂ ਨੇ ਕਿਹਾ ਕਿ ਉਹ ਸਾਰੀਆਂ ਵੀਡੀਓ ਪੁਲਿਸ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭੇਜਣਗੇ

ਉਹ ਕਹਿੰਦੇ ਹਨ ਕਿ ਜਗਮਨ ਸਮਰਾ ਉਹਨਾਂ ਦਾ ਕਦੇ ਦੋਸਤ ਨਹੀਂ ਰਿਹਾ, ਸਿਰਫ ਇੱਕ ਵਾਰ ਉਹਨਾਂ ਨੂੰ ਕੈਨੇਡਾ ਵਿੱਚ ਮਿਲਿਆ ਸੀਉਹ ਬਲੈਕ ਮੇਲਰ ਅਤੇ ਨਸ਼ੇ ਦਾ ਆਦੀ ਹੈ ਜੇਲ੍ਹ ਵਿੱਚੋਂ ਭਗੌੜਾ ਵੀ ਹੈਇਸ ਤੋਂ ਪਹਿਲਾਂ ਉਹ ਸਾਬਕਾ ਕੇਂਦਰੀ ਖੇਤੀਬਾੜੀ ਮੰਤਰੀ ਦੇ ਪੁੱਤਰ ਨੂੰ ਬਲੈਕਮੇਲ ਕਰਨ ਦੀਆਂ ਕੋਸ਼ਿਸ਼ਾਂ ਵੀ ਕਰਦਾ ਰਿਹਾ ਹੈਮੰਤਰੀ ਨੇ ਕਿਹਾ ਕਿ ਜਗਮਨ ਸਮਰਾ ਨੂੰ ਭਾਰਤ ਲਿਆਉਣ ਲਈ ਯਤਨ ਕੀਤੇ ਜਾਣਗੇ ਵੀਡੀਓ ਦਾ ਨਿਰਮਾਤਾ ਅਤੇ ਨਿਰਦੇਸ਼ਕ ਕੌਣ ਹੈ, ਇਸਦਾ ਵੀ ਪਰਦਾਫਾਸ਼ ਕੀਤਾ ਜਾਵੇਗਾਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਕਿਸੇ ਵੀ ਵਿਅਕਤੀ ਦੇ ਚਿਹਰੇ ਦਾ ਮਾਸਕ ਬਣ ਜਾਂਦਾ ਹੈ ਪਰ ਮਾਸਕ ਵਿੱਚ ਅੱਖਾਂ ਨਹੀਂ ਬਣਦੀਆਂ, ਇਸ ਕਰਕੇ ਵੀਡੀਓ ਬਿਲਕੁਲ ਉਹਨਾਂ ਦੀ ਨਹੀਂ ਹੈ

ਮੁੱਖ ਮੰਤਰੀ ਇਹ ਵੀ ਕਹਿੰਦੇ ਹਨ ਕਿ ਸੂਬੇ ਦੀਆਂ ਸਾਰੀਆਂ ਧਿਰਾਂ ਉਹਨਾਂ ਦੇ ਖਿਲਾਫ ਇੱਕਜੁੱਟ ਹੋ ਗਈਆਂ ਹਨ ਅਤੇ ਇਹ ਕਾਫੀ ਹੱਦ ਤਕ ਹੈ ਵੀ ਸੱਚਉਹ ਕਹਿੰਦੇ ਹਨ ਕਿ ਲੋਕਾਂ ਵੱਲੋਂ ਮਿਲ ਰਹੇ ਹੁੰਗਾਰੇ ਨੂੰ ਵਿਰੋਧੀ ਬਰਦਾਸ਼ਤ ਨਹੀਂ ਕਰ ਪਾ ਰਹੇ ਹਨ ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਤੀਜੀ ਵਾਰ ਆਪਣਾ ਸਟੈਂਡ ਬਦਲ ਕੇ ਖੁਦ ਹੀ ਫਸਦੇ ਜਾ ਰਹੇ ਹਨਉਹ ਮੁੱਖ ਮੰਤਰੀ ਨੂੰ ਆਪਣਾ ਸਟੈਂਡ ਬਦਲਣ ਦੀ ਥਾਂ ਅਕਾਲ ਤਖਤ ਅੱਗੇ ਨਤਮਸਤਕ ਹੋਣ ਅਤੇ ਆਪਣੇ ਗੁਨਾਹ ਬਖਸ਼ਾਉਣ ਦੀ ਸਲਾਹ ਦਿੰਦੇ ਹਨਸੁਨੀਲ ਜਾਖੜ ਅਤੇ ਰਾਜਾ ਅਮਰਿੰਦਰ ਸਿੰਘ ਵੜਿੰਗ ਵੀ ਇਹੋ ਸਲਾਹ ਦਿੰਦੇ ਹਨ

29 ਜੂਨ ਸਿਰ ਉੱਤੇ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਪੱਤਰ ਭੇਜ ਕੇ ਇਸ ਦਿਨ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣਾ ਪੱਖ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ ਹਨਗੈਰ ਸਿੱਖ ਵਿਧਾਇਕਾਂ ਨੂੰ ਲਿਖਤੀ ਜਵਾਬ ਦੇਣ ਲਈ ਕਿਹਾ ਗਿਆ ਹੈਕਾਂਗਰਸ ਦੇ ਵਿਧਾਇਕਾਂ ਨੇ ਤਾਂ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਦਾ ਐਲਾਨ ਕਰ ਦਿੱਤਾ ਹੈਆਮ ਆਦਮੀ ਪਾਰਟੀ ਦੇ ਵਿਧਾਇਕ ਹਾਲੇ ਤਕ ਚੁੱਪ ਹਨਉਹ ਕੁੜਿੱਕੀ ਵਿੱਚ ਫਸੇ ਮਹਿਸੂਸ ਕਰ ਰਹੇ ਹਨਆਪਣੀ ਮਰਜ਼ੀ ਕਰਕੇ ਜਾਣਗੇ ਤਾਂ ਪਾਰਟੀ ਦਾ ਡੰਡਾ ਸਿਰ ’ਤੇ ਰਹੇਗਾ, ਜੇ ਨਹੀਂ ਜਾਂਦੇ ਤਾਂ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਦਾ ਹੀਆ ਕਰਨਾ ਸੌਖਾ ਨਹੀਂ ਹੋਵੇਗਾ

ਮੁੱਖ ਮੰਤਰੀ ਭਗਵੰਤ ਸਿੰਘ ਦੀ ਕਥਿਤ ਵੀਡੀਓ ਨੂੰ ਲੈ ਕੇ ਸਿਆਸੀ ਘਮਸਾਨ ਮਚਿਆ ਹੋਇਆ ਹੈਸਾਰੀਆਂ ਧਿਰਾਂ ਇੱਕ ਦੂਜੀ ਨੂੰ ਠਿੱਬੀ ਲਾ ਕੇ ਮੂੰਧੇ ਮੂੰਹ ਸੁੱਟਣ ਲਈ ਕਾਹਲੀਆਂ ਹਨਸੱਤਾ ਹਾਸਲ ਕਰਨ ਲਈ ਕਿਸੇ ਵੀ ਹੱਦ ਤਕ ਬਦਨਾਮ ਕਰਨ ਤੱਕ ਜਾ ਰਹੇ ਹਨਮੁੱਖ ਮੰਤਰੀ ਮਾਨ, ਜਿਹੜੇ ਆਪਣੀ ਕਾਰਗੁਜ਼ਾਰੀ ਦੇ ਸਿਰ ’ਤੇ ਕਾਫੀ ਉੱਚੇ ਜਾ ਚੁੱਕੇ ਸਨ, ਨੂੰ ਹੇਠਾਂ ਸੁੱਟਣ ਦਾ ਮੌਕਾ ਹੱਥ ਲੱਗ ਗਿਆ ਹੈਸਭ ਤੋਂ ਵੱਡਾ ਖਤਰਾ ਗਵਾਂਢੀ ਸ਼ਰੀਕਾਂ ਅਤੇ ਕੇਂਦਰ ਦਾ ਭਾਰੂ ਪੈਣ ਲੱਗਾ ਹੈ

ਇਸ ਸਾਰੇ ਕੁਝ ਦੇ ਚਲਦਿਆਂ ਇੱਕ ਗੱਲ ਪੱਕੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਦਮ ’ਤੇ ਲੜਾਈ ਲੜ ਰਹੇ ਹਨਹਾਲ ਦੀ ਘੜੀ ਦੱਬਦੇ ਨਹੀਂ ਲਗਦੇਲੜਾਈ ਲੜਨ ਦੇ ਪੱਖੋਂ ਉਹਨਾਂ ਦਾ ਕੋਈ ਸਾਨੀ ਨਹੀਂ ਹੈ ਪ੍ਰਸ਼ਾਸਕ ਤੌਰ ’ਤੇ ਨਾ ਸਹੀ ਇੱਕ ਸਿਆਸੀ ਲੀਡਰ ਦੇ ਤੌਰ ’ਤੇ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਕਮਲਜੀਤ ਸਿੰਘ ਬਨਵੈਤ

ਕਮਲਜੀਤ ਸਿੰਘ ਬਨਵੈਤ

Tel: (91 - 98147 - 34035)
Email: (kbanwait87@gmail.com)

More articles from this author