KamaljitSBanwait7ਇੱਕ ਵਪਾਰੀ ਦੇ ਘਰ ਪੁੱਤ ਦੀ ਫੋਟੋ ਅਤੇ ਨਾਲ ਬੰਦੂਕ ਦੀ ਗੋਲੀ ਵਾਲਾ ਪਾਰਸਲ ਭੇਜਿਆ ...
(20 ਫਰਵਰੀ 2026)


ਸਰਕਾਰੀ ਏਜੰਸੀਆਂ ਮੁਤਾਬਿਕ ਪੰਜਾਬ ਵਿੱਚ
1506 ਗੈਂਗਸਟਰ ਸਰਗਰਮ ਹਨ,750 ਪੁਲਿਸ ਦੀ ਪਕੜ ਤੋਂ ਬਾਹਰ ਹਨ
25 ਅਪਰਾਧੀ ਵਿਦੇਸ਼ ਤੋਂ ਕਾਰੋਬਾਰ ਚਲਾ ਰਹੇ ਹਨ178 ਗੈਂਗਸਟਰ ਏ ਪਲੱਸ ਵਰਗ ਦੇ
ਇਕਲੌਤੇ ਬੱਚੇ ਵਾਲੇ ਪਰਿਵਾਰ ਗੈਂਗਸਟਰਾਂ ਦਾ ਬਣਨ ਲੱਗੇ ਮੁੱਖ ਨਿਸ਼ਾਨਾ
ਬਹੁਤ ਸਾਰੇ ਵਪਾਰੀ ਪੰਜਾਬ ਤੋਂ ਬਾਹਰ ਕਾਰੋਬਾਰ ਸ਼ਿਫਟ ਕਰਨ ਲੱਗੇ
ਗੈਂਗਸਟਰ ਬੱਚਿਆਂ ਦੀ‌ ਰੋਜ਼ਮਰਾ ਜ਼ਿੰਦਗੀ ਉੱਤੇ ਰੱਖ ਰਹੇ ਹਨ ਨਜ਼ਰ
ਇੱਕ ਵਪਾਰੀ ਦੇ ਘਰ ਪੁੱਤ ਦੀ ਫੋਟੋ ਅਤੇ ਨਾਲ ਬੰਦੂਕ ਦੀ ਗੋਲੀ ਵਾਲਾ ਪਾਰਸਲ ਭੇਜਿਆ

ਪੰਜਾਬ ਦੀ ਫਿਜ਼ਾ ਅੰਦਰ ਉਦਾਸੀ ਹੈਪੰਜਾਬੀਆਂ ਦੇ ਚਿਹਰੇ ਦਾ ਜਲੌਅ ਗਾਇਬ ਹੈਰੰਗਦਾਰ ਕੰਧਾਂ ਬਦਰੰਗ ਦਿਸਣ ਲੱਗੀਆਂ ਹਨਰੁੱਖਾਂ ਦੀ ਹਰਿਆਲੀ ਦਿਲ ਨੂੰ ਚੰਗੀ ਨਹੀਂ ਲੱਗ ਰਹੀ ਹੈਸੂਰਜ ਦੀ ਧੁੱਪ ਵੀ ਫਿੱਕੀ ਲਗਦੀ ਹੈਸ਼ਾਇਦ ਹੀ ਕਿਸੇ ਦਾ ਦਿਲ ਕਹਿਣ ਨੂੰ ਮੰਨਿਆ ਹੋਵੇ ਕਿ ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ!

ਪੰਜਾਬ ਵਿੱਚ ਹੋ ਰਹੇ ਕਤਲਾਂ ਅਤੇ ਨਿੱਤ ਮੰਗੀਆਂ ਜਾਂਦੀਆਂ ਫਿਰੌਤੀਆਂ ਨੇ ਪੰਜਾਬੀ ਨੂੰ ਇੱਕ ਨਵੇਂ ਮੋੜ ’ਤੇ ਲਿਆ ਖੜ੍ਹਾ ਕੀਤਾ ਹੈਤਰਨਤਾਰਨ ਜ਼ਿਲ੍ਹੇ ਵਿੱਚ ਡੇਢ ਮਹੀਨੇ ਵਿੱਚ ਦੋਂਹ ਸਰਪੰਚਾਂ ਦੇ ਹੋਏ ਕਤਲ ਨੇ ਪੁਰਾਣਾ ਸਮਾਂ ਯਾਦ ਕਰਾ ਦਿੱਤਾ ਹੈ ਲੋਕ ਘਰ ਬਾਰ ਛੱਡ ਕੇ ਦੂਜੇ ਸੂਬਿਆਂ ਨੂੰ ਭੱਜਣ ਲੱਗੇ ਹਨਦਿਨ ਵੇਲੇ ਧਮਕੀ ਦਾ ਫ਼ੋਨ ਆਉਂਦਾ ਹੈ ਅਤੇ ਰਾਤ ਨੂੰ ਘਰ ਦੇ ਬਾਹਰ ਬੰਦੂਕਾਂ ਦੀ ਤਾੜ ਤਾੜ ਕੰਨੀ ਪੈਂਦੀ ਹੈਸਮਾਂ ਕਿੱਥੇ ਆ ਖੜ੍ਹਿਆ ਹੈ। ਰਾਤ ਨੂੰ ਧਮਕੀ ਤੇ ਸਵੇਰੇ ਪਾਰਸਲ ਵਿੱਚ ਬੇਟੇ ਦੀ ਫੋਟੋ ਅਤੇ ਗੋਲੀਰਾਤ ਨੂੰ ਗੋਲੀਆਂ ਦੀ ਦਹਿਸ਼ਤ ਅਤੇ ਮਗਰੇ ਤੁਹਾਡੇ ਵਟਸਐਪ ’ਤੇ ਘਰ ਦੇ ਬਾਹਰਲੇ ਹਾਲਾਤ ਦੀ ਵੀਡੀਓਕਈ ਪੱਖਾਂ ਤੋਂ ਪੁਰਾਣੇ ਕਾਲੇ ਦੌਰ ਦੇ ਸਮੇਂ ਅਤੇ ਇਸ ਨਵੇਂ ਦਹਿਸ਼ਤਗਰਦੀ ਦੇ ਦੌਰ ਨੂੰ ਮੇਲਿਆ ਨਹੀਂ ਜਾ ਸਕਦਾਜਾਨਾਂ ਉਦੋਂ ਵੀ ਉੰਨੀਆਂ ਕੀਮਤੀ ਸਨ ਤੇ ਬੰਦੇ ਦਾ ਮੁੱਲ ਅੱਜ ਵੀ ਉੰਨਾ ਹੈਉਦੋਂ ਕੋਈ ਵਜਾਹ ਸੀ, ਅੱਜ ਭਟਕਣ ਹੈ

ਮੀਡੀਆ ਦੀ ਇੱਕ ਰਿਪੋਰਟ ਮੁਤਾਬਿਕ ਗੈਂਗਸਟਰ ਇਕਲੌਤੀ ਸੰਤਾਨ ਵਾਲੇ ਵਪਾਰੀਆਂ ਨੂੰ ਨਿਸ਼ਾਨਾ ਬਣਾਉਣ ਲੱਗੇ ਹਨ ਵਜਾਹ ਸਾਫ ਹੈਅਜਿਹੇ ਪਰਿਵਾਰ ਜਲਦੀ ਡਰ ਜਾਂਦੇ ਹਨਇਕੱਲੇ ਬੇਟੇ ਦੀ ਸੁਰੱਖਿਆ ਸਭ ਤੋਂ ਵੱਡੀ ਚਿੰਤਾ ਬਣਦੀ ਹੈਕਈ ਵਿਚਾਰੇ ਤਾਂ ਸੂਹ ਵੀ ਨਹੀਂ ਨਿਕਲਣ ਦਿੰਦੇਆਪਣੇ ਮੂੰਹ ਦੀ ਖੋਹ ਕੇ ਗੈਂਗਸਟਰਾਂ ਦੀ ਝੋਲੀ ਪਾ ਦਿੰਦੇ ਹਨ

ਰਿਪੋਰਟ ਵਿੱਚ ਪੰਜ ਅਜਿਹੇ ਮਾਮਲਿਆਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਇੱਕ ਬਿਲਡਰ, ਇੱਕ ਸੁਨਿਆਰਾ, ਇੱਕ ਡਾਕਟਰ ਅਤੇ ਦੋ ਹੋਰ ਲੋਕ ਹਨ ਪੀੜਿਤ ਪਰਿਵਾਰਾਂ ਦਾ ਕਹਿਣਾ ਹੈ ਕਿ ਧਮਕੀ ਦੇਣ ਵਾਲੇ ਦੇ ਕੋਲ ਉਹਨਾਂ ਦੀ ਨਿੱਜੀ ਜਾਣਕਾਰੀ ਹੁੰਦੀ ਹੈਇੱਥੋਂ ਤਕ ਕਿ ਉਹ ਬੇਟੇ ਦੀਆਂ ਦਿਨ ਭਰ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਵੀ ਰੱਖਦੇ ਹਨਬੇਟਾ ਕਿੱਥੋਂ ਗਿਆ ਸੀ, ਕਿੱਥੋਂ ਆਇਆ ਹੈ, ਹੁਣ ਕਿੱਥੇ ਹੈ - ਬੱਚਿਆਂ ਦੇ ਪਲ ਪਲ ਦਾ ਉਹਨਾਂ ਕੋਲ ਰਿਕਾਰਡ ਹੁੰਦਾ ਹੈ

ਰਿਪੋਰਟ ਮੁਤਾਬਿਕ ਜਲੰਧਰ ਸ਼ਹਿਰ ਅਤੇ ਆਲੇ ਦੁਆਲੇ 14 ਮਹੀਨਿਆਂ ਦੇ ਅੰਦਰ ਫਿਰੌਤੀ ਦੇ 25 ਮਾਮਲੇ ਸਾਹਮਣੇ ਆਏ ਹਨ ਇਨ੍ਹਾਂ ਵਿੱਚੋਂ ਪੰਜ ਵੱਡੇ ਘਰਾਣੇ ਦੱਸੇ ਗਏ ਹਨਹੋਰ ਤਾਂ ਹੋਰ ਸ਼ਿਕਾਇਤਕਰਤਾਵਾਂ ਵਿੱਚੋਂ ਛੇ ਮਾਮਲਿਆਂ ਵਿੱਚ ਇਕੱਲੀ ਔਲਾਦ ਵਾਲੇ ਪਰਿਵਾਰ ਹਨਸਭ ਨੂੰ ਆਪਣਾ ਵੰਸ਼ ਖ਼ਤਮ ਹੋਣ ਦਾ ਡਰ ਖਾ ਰਿਹਾ ਹੈਰਿਪੋਰਟ ਵਿੱਚ ਇੱਕ ਅਜਿਹੇ ਵਪਾਰੀ ਦਾ ਜ਼ਿਕਰ ਕੀਤਾ ਗਿਆ ਹੈ ਜਿਸਨੇ ਫਿਰੌਤੀ ਦੀ 75 ਲੱਖ ਦੀ ਰਕਮ ਦੇ ਕੇ ਆਪਣਾ ਕਾਰੋਬਾਰ ਡੁਬਈ ਸ਼ਿਫਟ ਕਰਨਾ ਸ਼ੁਰੂ ਕਰ ਦਿੱਤਾ ਹੈਇੱਕ ਹੋਰ ਵਪਾਰੀ ਦਾ ਵੀ ਜ਼ਿਕਰ ਹੈ, ਜਿਸਦਾ ਇੱਕ ਹੀ ਬੇਟਾ ਹੈਉਸਦੇ ਘਰ ਉਹਨਾਂ ਦੇ ਆਪਣੇ ਬੇਟੇ ਦੀ ਫੋਟੋ ਤੇ ਬੰਦੂਕ ਦੀ ਗੋਲੀ ਦਾ ਪਾਰਸਲ ਆਉਂਦਾ ਹੈਨਾਲ ਹੀ 50 ਲੱਖ ਦੀ ਫਿਰੌਤੀ ਦੀ ਸ਼ਰਤ ਰੱਖੀ ਗਈ ਹੈ

ਸੁਰੱਖਿਆ ਏਜੰਸੀਆਂ ਮੁਤਾਬਿਕ ਪੰਜਾਬ ਵਿੱਚ 1506 ਗੈਂਗਸਟਰ ਸਰਗਰਮ ਹਨ ਇਨ੍ਹਾਂ ਵਿੱਚੋਂ 750 ਤੋਂ ਵੱਧ ਪੁਲਿਸ ਦੀ ਪਕੜ ਤੋਂ ਬਾਹਰ‌ ਹਨ500 ਦੇ ਕਰੀਬ ਨੂੰ ਜੇਲ੍ਹ ਵਿੱਚ ਡੱਕਿਆ ਚੁੱਕਾ ਹੈ178 ਗੈਂਗਸਟਰ ਸਭ ਤੋਂ ਖਤਰਨਾਕ ਏ ਪਲੱਸ ਕੈਟਾਗਰੀ ਦੇ ਦੱਸੇ ਗਏ ਹਨਅਲੱਗ ਅਲੱਗ ਗੈਂਗਾਂ ਦੇ 25 ਅਪਰਾਧੀ ਵਿਦੇਸ਼ ਤੋਂ ਕਾਰੋਬਾਰ ਚਲਾ ਰਹੇ ਹਨਸਭ ਤੋਂ ਵੱਧ ਗੈਂਗਸਟਰ 450 ਸਰਹੱਦੀ ਇਲਾਕਿਆਂ ਵਿੱਚ ਹਨਅੰਮ੍ਰਿਤਸਰ ਰੂਰਲ ਵਿੱਚ ਕੰਮ ਕਰਨ ਵਾਲੇ ਗੈਂਗਸਟਰਾਂ ਦੀ ਗਿਣਤੀ 202 ਅਤੇ ਤਰਨ ਤਾਰਨ ਵਿੱਚ 252 ਦੱਸੀ ਗਈ ਹੈ

‌ਬੰਬੀਹਾ ਗੈਂਗ ਪੰਜਾਬ ਵਿੱਚ ਸਭ ਤੋਂ ਉੱਪਰ ਚੱਲ ਰਿਹਾ ਹੈ ਜਿਸ ਵਿੱਚ 421 ਗੈਂਗਸਟਰ ਹਨ ਇਨ੍ਹਾਂ ਵਿੱਚੋਂ 87 ਤਰਨਤਾਰਨ ਅਤੇ 90 ਅੰਮ੍ਰਿਤਸਰ ਰੂਰਲ ਵਿੱਚ ਸਰਗਰਮ ਹਨਦੂਜਾ ਸਭ ਤੋਂ ਵੱਡਾ ਗੈਂਗ ਰਿੰਦਾ ਲੰਡਾ ਦਾ ਦੱਸਿਆ ਜਾ ਰਿਹਾ ਹੈਇਸ ਕੋਲ 308 ਗੈਂਗਸਟਰਾਂ ਦੀ ਟੀਮ ਹੈਸਭ ਤੋਂ ਵੱਧ ਤਰਨਤਾਰਨ ਵਿੱਚ 107 ਅਤੇ ਗੁਰਦਾਸਪੁਰ ਵਿੱਚ 43 ਦਰਜ ਹਨਤੀਜਾ ਵੱਡਾ ਗੈਂਗ ਗੋਲਡੀ ਬਰਾੜ ਦਾ ਹੈਇਸ ਗੈਂਗ ਵਿੱਚ 206 ਗੈਂਗਸਟਰ ਹਨਜੱਗੂ ਭਗਵਾਨਪੁਰੀਆ ਦੇ ਗੈਂਗ ਵਿੱਚ 161 ਗੈਂਗਸਟਰ ਹਨ ਅਤੇ ਲਾਰੈਂਸ ਗੈਂਗ ਵਿੱਚ 129 ਗੈਂਗਸਟਰ ਦੱਸੇ ਗਏ ਹਨ

ਰਿਪੋਰਟ ਵਿੱਚ ਇੱਕ ਹੋਰ ਖੁਲਾਸਾ ਕੀਤਾ ਗਿਆ ਹੈ ਕਿ ਜਿਹੜੇ ਗੈਂਗਸਟਰ ਵਿਦੇਸ਼ ਤੋਂ ਸਰਗਰਮੀਆਂ ਚਲਾ ਰਹੇ ਹਨ ਉਹਨਾਂ ਵਿੱਚ ਤਰਨਤਰਨ ਦੇ ਸੱਤ, ਅੰਮ੍ਰਿਤਸਰ ਰੂਰਲ ਦੇ ਚਾਰ, ਬਟਾਲਾ ਦੇ ਤਿੰਨ, ਲੁਧਿਆਣਾ ਕਮਿਸ਼ਨਰੇਟ ਅਤੇ ਹੁਸ਼ਿਆਰਪੁਰ ਦੇ ਦੋ ਦੋ, ਮੋਗਾ ਦੇ ਤਿੰਨ ਅਤੇ ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਅਤੇ ਐੱਸ ਬੀ ਐੱਸ ਨਗਰ ਦਾ ਇੱਕ ਇੱਕ ਸ਼ਾਮਲ ਹੈਭਾਵ ਕਿ 25 ਗੈਂਗਸਟਰ ਵਿਦੇਸ਼ ਤੋਂ ਅਪਰੇਟ ਕਰ ਰਹੇ ਹਨ

ਇਸ ਸਮੇਂ ਪੰਜਾਬ ਦਾ ਰੱਬ ਹੀ ਰਾਖਾ ਹੈ ਜਿੱਥੇ ਹਰ ਰੋਜ਼ ਸਕੂਲਾਂ, ਕਚਹਿਰੀਆਂ, ਹਸਪਤਾਲ ਅਤੇ ਸਕੱਤਰੇਤ ਨੂੰ ਉਡਾਉਣ ਦੀਆਂ ਨਿੱਤ ਧਮਕੀਆਂ ਆਉਂਦੀਆਂ ਹਨਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਜਾਨੋ ਮਾਰਨ ਦੀ ਧਮਕੀ ਮਿਲਦੀ ਹੈਚੰਡੀਗੜ੍ਹ ਵੀ ਇਨ੍ਹਾਂ ਧਮਕੀਆਂ ਤੋਂ ਅਭਿੱਜ ਨਹੀਂ ਰਿਹਾਹੈਰਾਨੀ ਦੀ ਗੱਲ ਇਹ ਹੈ ਕਿ ਗੈਂਗਸਟਰਾਂ ਵੱਲੋਂ ਈਮੇਲ ਰਾਹੀਂ ਬੰਬ ਧਮਕੀਆਂ ਦੇਣ ਦਾ ਡਰਾਮਾ ਮਹੀਨਿਆਂ ਤੋਂ ਚੱਲ ਰਿਹਾ ਹੈਸਦਕੇ ਜਾਈਏ ਸਰਕਾਰ ਅਤੇ ਪੁਲਿਸ ਦੇ ਸਾਈਬਰ ਵਿਭਾਗ ਦੇ ਜਿਨ੍ਹਾਂ ਨੂੰ ਹਾਲੇ ਤਕ ਇਹ ਨਹੀਂ ਪਤਾ ਲੱਗ ਸਕਿਆ ਕਿ ਈਮੇਲ ਕੌਣ ਭੇਜ ਰਿਹਾ ਹੈ, ਧਮਕੀਆਂ ਕਿੱਥੋਂ ਆ ਰਹੀਆਂ ਹਨਅਜਿਹੀ ਸਰਕਾਰ ਅਤੇ ਉਸਦੀ ਪੁਲਿਸ ਤੋਂ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਦੀ ਕਿਸ ਮਨ ਨਾਲ ਆਸ ਕਰ ਲਈਏਜਿਸ ਤਨ ਲਾਗੇ ਸੋ ਤਨ ਜਾਣੇ, ਕੌਣ ਜਾਣੇ ਪੀੜ ਪਰਾਈ

ਸੱਚ ਤਾਂ ਇਹ ਹੈ ਕਿ ਪੰਜਾਬ ਸਰਕਾਰ ਚਾਰੇ ਪਾਸੇ ਤੋਂ ਵਿੰਨ੍ਹੀ ਪਈ ਹੈਸਰਕਾਰ ਦੇ ਪੱਲੇ ਕੁਝ ਨਹੀਂ ਪੈ ਰਿਹਾ ਲਗਦਾਕਦੇ ਉਹ ਨਸ਼ੇ ਖ਼ਤਮ ਕਰਨ ਵੱਲ ਨੂੰ ਦੌੜਦੀ ਹੈ, ਕਦੇ ਗੈਂਗਸਟਰਾਂ ਨੂੰ ਮਾਰ ਮੁਕਾਉਣ ਵੱਲ ਤੁਰਦੀ ਹੈਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੀ ਵੀ ਦੌੜ ਲੱਗੀ ਹੋਈ ਹੈਰੇਤ ਮਾਫ਼ੀਆ ਤਾਂ ਕਿਤੇ ਪਿੱਛੇ ਰਹਿ ਗਿਆ ਹੈਅਸਲ ਵਿੱਚ ਬਦਲਾਅ ਦੇ ਨਾਂ ਉੱਤੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਨੇ ਪੰਜਾਬੀਆਂ ਨੂੰ ਸਬਜ਼ਬਾਗ ਇੰਨੇ ਦਿਖਾਏ ਸਨ ਕਿ ਉਹ ਵੱਡੀਆਂ ਉਮੀਦਾਂ ਲਾ ਬੈਠੇ ਪਰ ਸਰਕਾਰ ਮੁਸ਼ਕਿਲਾਂ ਦੇ ਦਰਿਆ ਵਿੱਚ ਗੋਤੇ ਖਾਣ ਲੱਗ ਪਈ ਹੈਸਰਕਾਰ ਤਾਰੂ ਨਹੀਂ, ਅਫਸਰਸ਼ਾਹੀ ਹੱਥ ਨਹੀਂ ਫੜਾ ਰਹੀ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਕਮਲਜੀਤ ਸਿੰਘ ਬਨਵੈਤ

ਕਮਲਜੀਤ ਸਿੰਘ ਬਨਵੈਤ

Tel: (91 - 98147 - 34035)
Email: (kbanwait87@gmail.com)

More articles from this author