BarjinderKBisrao6   ਪ੍ਰੀਤੋ ਨੇ ਘਰ ਵਿੱਚ ਕਲੇਸ਼ ਕਰਕੇ ਪਿੱਟ ਸਿਆਪਾ ਪਾ ਲਿਆ। ਬੰਸੀ ਓਵੇਂ ਭੁੱਖਾ ਭਾਣਾ ...
    (12 ਅਕਤੂਬਰ 2025)

 

ਬੰਸੀ ਮਾਪਿਆਂ ਦਾ ਤਿੰਨਾਂ ਪੁੱਤਾਂ ਵਿੱਚੋਂ ਸਾਰਿਆਂ ਤੋਂ ਛੋਟਾ ਪੁੱਤ ਸੀਗਰੀਬ ਜਿਹਾ ਪਰਿਵਾਰ ਸੀਵੱਡੇ ਦੋਵੇਂ ਮੁੰਡੇ ਵਿਆਹੇ ਹੋਏ ਸਨ। ਉਹ ਉਂਝ ਤਾਂ ਅੱਡ ਨਹੀਂ ਹੋਏ ਸਨ ਪਰ ਮਜਬੂਰੀਆਂ ਕਰਕੇ ਜਿੱਥੇ ਜਿੱਥੇ ਉਹਨਾਂ ਨੂੰ ਮਾੜਾ ਮੋਟਾ ਵਧੀਆ ਕੰਮ ਮਿਲ ਗਿਆ, ਉੱਥੇ ਆਪਣੇ ਨਾਲ ਆਪਣੇ ਟੱਬਰਾਂ ਨੂੰ ਲੈ ਗਏਬੰਸੀ ਨੇ ਵੀ ਦਸ ਜਮਾਤਾਂ ਮਸਾਂ ਨਕਲ ਨੁਕਲ ਮਾਰ ਕੇ ਪਾਸ ਕੀਤੀਆਂ ਸਨਪਹਿਲਾਂ ਪਹਿਲਾਂ ਤਾਂ ਛੋਟੀ ਮੋਟੀ ਨੌਕਰੀ ’ਤੇ ਲਵਾਉਣ ਲਈ ਉਸਦੀ ਮਾਂ ਕਦੇ ਕਿਸੇ ਕੋਲ, ਕਦੇ ਕਿਸੇ ਕੋਲ ਮਿੰਨਤਾਂ ਤਰਲੇ ਕਰਦੀ ਰਹੀਪਰ ਫਿਰ ਬੰਸੀ ਨੇ ਘਰਾਂ ਨੂੰ ਰੰਗ ਰੋਗਨ ਕਰਨ ਦਾ ਕੰਮ ਸਿੱਖ ਲਿਆਕਈ ਵਾਰ ਕਿਤੇ ਦੂਜੇ ਸ਼ਹਿਰ ਕਿਸੇ ਕੋਠੀ ਦਾ ਠੇਕਾ ਮਿਲ ਜਾਂਦਾ ਤਾਂ ਉਹ ਕਈ ਕਈ ਦਿਨ ਘਰ ਨਾ ਆਉਂਦਾਮਿਹਨਤੀ ਹੋਣ ਕਰਕੇ ਉਸ ਨਾਲ ਕੰਮ ਕਰਦੇ ਮੁੰਡੇ ਨੇ ਉਸ ਨੂੰ ਆਪਣੀ ਸਾਲੀ ਦਾ ਰਿਸ਼ਤਾ ਕਰਵਾ ਦਿੱਤਾਬੰਸੀ ਦਾ ਵਿਆਹ ਹੋ ਗਿਆਬੰਸੀ ਨੇ ਵੀ ਆਪਣੀ ਘਰਵਾਲੀ ਨਾਲ ਪਿੰਡ ਛੱਡ ਕੇ ਸ਼ਹਿਰ ਵਿੱਚ ਰਹਿਣਾ ਸ਼ੁਰੂ ਕਰ ਦਿੱਤਾਪਹਿਲਾਂ ਪਹਿਲ ਤਾਂ ਕਮਰਾ ਕਿਰਾਏ ’ਤੇ ਲੈਕੇ ਰਹਿੰਦੇ ਰਹੇ ਫਿਰ ਹੌਲੀ ਹੌਲੀ ਛੋਟਾ ਜਿਹਾ ਪਲਾਟ ਲੈ ਲਿਆ ਤੇ ਫਿਰ ਦੋ ਕਮਰੇ ਛੱਤ ਕੇ ਆਪਣਾ ਘਰ ਬਣਾ ਲਿਆ ਸੀਇਹ ਸਭ ਬੰਸੀ ਦੀ ਮਿਹਨਤ ਸਦਕਾ ਹੀ ਸੰਭਵ ਹੋ ਸਕਿਆ

ਬੰਸੀ ਦੇ ਵਿਆਹ ਨੂੰ ਛੇ ਵਰ੍ਹੇ ਹੋ ਗਏ ਸਨਸੁੱਖ ਨਾਲ ਹੁਣ ਤਾਂ ਉਸਦੇ ਦੋ ਨਿਆਣੇ ਵੀ ਹੋ ਗਏ ਸਨਪਰ ਉਸਦੀ ਪਤਨੀ ਦੇ ਸੁਭਾਅ ਵਿੱਚ ਜਮਾਂ ਫਰਕ ਨਹੀਂ ਆਇਆ ਸੀਉਹ ਨਿੱਕੀ ਨਿੱਕੀ ਗੱਲ ’ਤੇ ਲੜ ਕੇ ਪੇਕੇ ਚਲੀ ਜਾਂਦੀਅੱਠ ਦਸ ਦਿਨਾਂ ਬਾਅਦ ਬੰਸੀ ਉਸ ਨੂੰ ਮਨਾ ਕੇ ਲੈ ਆਉਂਦਾਉਸਦੇ ਪੇਕੇ ਵੀ ਉਸ ਨੂੰ ਬਥੇਰਾ ਸਮਝਾਉਂਦੇ ਸਨ ਕਿ ਐਵੇਂ ਛੋਟੀ ਛੋਟੀ ਗੱਲ ’ਤੇ ਘਰ ਵਿੱਚ ਕਲੇਸ਼ ਨਾ ਕਰਿਆ ਕਰੇਪਰ ਉਸਦਾ ਤਾਂ ਸੁਭਾਅ ਹੀ ਬਣ ਗਿਆ ਸੀਉਹ ਬੰਸੀ ਨੂੰ ਹਰ ਵੇਲੇ ਤਾਹਨੇ ਮਿਹਣੇ ਮਾਰਦੀ ਰਹਿੰਦੀ ਸੀ ਕਿ ਉਹ ਉਸ ਨੂੰ ਕਿਤੇ ਘੁਮਾਉਣ ਨਹੀਂ ਲੈ ਕੇ ਜਾਂਦਾਉਸ ਨਾਲ ਲੜ ਕੇ ਉਸ ਨੂੰ ਕੁਛ ਖਾ ਕੇ ਮਰਨ ਦੀਆਂ ਧਮਕੀਆਂ ਦਿੰਦੀ ਰਹਿੰਦੀਬੰਸੀ ਦਾ ਕੰਮ ਹੱਥੀਂ ਮਿਹਨਤ ਕਰਨ ਵਾਲਾ ਸੀਜੇ ਉਹ ਵਧੀਆ ਕੰਮ ਕਰਦਾ ਸੀ ਤਾਂ ਚਾਰ ਪੈਸੇ ਵੱਧ ਕਮਾਈ ਹੋ ਜਾਂਦੀ ਸੀ, ਨਹੀਂ ਤਾਂ ਬੰਸੀ ਨਾਲਦੇ ਹੋਰ ਬਥੇਰੇ ਮੁੰਡੇ ਸਨ, ਜਿਨ੍ਹਾਂ ਦੇ ਘਰਾਂ ਵਿੱਚ ਅਜੇ ਤਕ ਭੰਗ ਭੁੱਜਦੀ ਸੀਉਹਨਾਂ ਲਈ ਆਪਣਾ ਘਰ ਬਣਾਉਣਾ ਤਾਂ ਦੂਰ ਦੀ ਗੱਲ ਸੀ, ਉਹਨਾਂ ਤੋਂ ਤਾਂ ਚੜ੍ਹੇ ਮਹੀਨੇ ਘਰ ਦਾ ਕਿਰਾਇਆ ਨਹੀਂ ਦਿੱਤਾ ਜਾਂਦਾ ਸੀ

ਬੰਸੀ ਨੇ ਆਪਣੀ ਪਤਨੀ ਨੂੰ ਬਥੇਰਾ ਪਿਆਰ ਨਾਲ ਸਮਝਾਉਂਦੇ ਹੋਏ ਆਖਣਾ, “ਦੇਖ ਪ੍ਰੀਤੋ... ਆਪਾਂ ਮਿਹਨਤ ਮਜ਼ਦੂਰੀ ਵਾਲੇ ਬੰਦੇ ਆਂ... ਤੂੰ ਰੱਬ ਦਾ ਸ਼ੁਕਰ ਮਨਾਇਆ ਕਰ ਕਿ ਆਪਾਂ ਨੇ ਸ਼ਹਿਰ ਵਿੱਚ ਰਹਿ ਕੇ ਆਪਣਾ ਸਿਰ ਢਕਣ ਲਈ ਛੱਤ ਬਣਾ ਲਈ ਆ ... ਫਿਰ ਸੁੱਖ ਨਾਲ ਦਾਤੇ ਦੀ ਕਿਰਪਾ ਨਾਲ ਆਪਾਂ ਬਹੁਤਿਆਂ ਤੋਂ ਵਧੀਆ ਖਾਂਦੇ-ਹੰਢਾਉਂਦੇ ਆਂ ... ਹੋਰ ਦੱਸ ਆਪਾਂ ਨੂੰ ਹੋਰ ਕੀ ਚਾਹੀਦਾ? ਨਾਲੇ ਜੇ ਮੈਂ ਘੁੰਮਣ ਘੁਮਾਉਣ ਵਾਲੇ ਚੱਕਰਾਂ ਵਿੱਚ ਪੈ ਗਿਆ, ਤੇ ਇੱਕ ਛੁੱਟੀ ਕਰਲੀ ਤਾਂ ’ਗਾਹਾਂ ਵਾਲੇ ਬੰਦੇ ਮੇਰੇ ਵਰਗੇ ਦਿਹਾੜੀਦਾਰ ਨੂੰ ਕੰਮ ਤੋਂ ਜਵਾਬ ਦੇ ਕੇ ਕੋਈ ਹੋਰ ਲਾ ਲੈਂਦੇ ਆ ... ਨਾਲੇ ਬੰਦੇ ਦੀ ਮਾਰਕੀਟ ਵਿੱਚ ਪੜਤ ਮਾੜੀ ਬਣ ਜਾਂਦੀ ਆ ... ’ਗਾਹਾਂ ਤੋਂ ਕੋਈ ਕੰਮ ਦੇਣ ਨੂੰ ਤਿਆਰ ਨੀ ਹੁੰਦਾ ... ਕੰਮ ਤੋਂ ਆ ਕੇ ਊਂ ਟੈਮ ਨੀ ਰਹਿੰਦਾ ... (ਥੋੜ੍ਹਾ ਸੋਚ ਕੇ) ... ਨਾਲੇ ਸਾਰੀ ਦਿਹਾੜੀ ਰੰਗ ਕਰਦੇ ਦੀਆਂ ਬਾਹਵਾਂ ਰਹਿ ਜਾਂਦੀਆਂ ਨੇ. .. ਮਸਾਂ ਰਾਤ ਨੂੰ ਰੋਟੀ ਖਾ ਕੇ ਸੌਣ ਨੂੰ ਮੰਜਾ ਮਿਲਦਾ...।”

ਬਥੇਰੀ ਵਾਰ ਬੰਸੀ ਪ੍ਰੀਤੋ ਨੂੰ ਇਸ ਤਰ੍ਹਾਂ ਪਿਆਰ ਨਾਲ ਸਮਝਾਉਂਦਾ। ਜਿੰਨਾ ਪ੍ਰੀਤੋ ਉਸ ਨੂੰ ਤੰਗ ਕਰਦੀ ਸੀ... ਭਾਵੇਂ ਬੰਸੀ ਨਿੱਤ ਕੁੱਟ ਕੁਟਾਪਾ ਕਰਦਾਸ਼ਾਇਦ ਉਹ ਬੰਸੀ ਦੀ ਸ਼ਰਾਫਤ ਦਾ ਫਾਇਦਾ ਚੁੱਕਦੀ ਸੀ

ਅਜੇ ਮਹੀਨਾ ਕੁ ਪਹਿਲਾਂ ਹੀ ਬੰਸੀ ਪ੍ਰੀਤੋ ਨੂੰ ਸਮਝਾ ਕੇ ਉਸ ਨੂੰ ਪੇਕਿਆਂ ਤੋਂ ਲਿਆਇਆ ਸੀਉਸਨੇ ਆਪਣੇ ਸੱਸ ਸਹੁਰੇ ਸਾਹਮਣੇ ਵੀ ਕਿਹਾ ਸੀ, “ਪ੍ਰੀਤੋ... ਹੁਣ ਤਾਂ ਤੂੰ ਜਵਾਕਾਂ ਨੂੰ ਲੈ ਕੇ ਪੇਕੀਂ ਬੈਠੀ ਰਹਿੰਨੀ ਐਂ... ਕੱਲ੍ਹ ਨੂੰ ਜਵਾਕਾਂ ਨੂੰ ਆਪਾਂ ਨੇ ਸਕੂਲ ਪੜ੍ਹਨ ਲਾਉਣਾ। ਐਦਾਂ ਤਾਂ ਇਨ੍ਹਾਂ ਦੀ ਪੜ੍ਹਾਈ ਖਰਾਬ ਹੋ ਜਾਊ। ਨਾਲੇ ਕੱਲ੍ਹ ਨੂੰ ਜਦੋਂ ਤੇਰੇ ਭਾਈ ਦਾ ਵਿਆਹ ਹੋ ਗਿਆ, ਤਾਂ ਵੀ ਤੂੰ ਇੱਥੇ ਬੈਠੀ ਰਹੇਂਗੀ?” ਬੰਸੀ ਦੀ ਸੱਸ ਨੇ ਵੀ ਕਿਹਾ ਸੀ, “ਕੁੜੀਏ! ... ਬੰਸੀ ਪੁੱਤ ਤੈਨੂੰ ਬਿਲਕੁਲ ਸਹੀ ਗੱਲ ਕਹਿੰਦਾ, ਆਪਣੇ ਘਰ ਰਹੀਦਾ ਰਲਮਿਲ ਕੇ ...!”

ਇੱਕ ਸ਼ਾਮ ਨੂੰ ਬੰਸੀ ਜਿਵੇਂ ਹੀ ਕੰਮ ਤੋਂ ਆਇਆ ਤਾਂ ਪ੍ਰੀਤੋ ਨੇ ਫਿਲਮ ਵਿਖਾ ਕੇ ਲਿਆਉਣ ਦੀ ਜ਼ਿਦ ਫੜ ਲਈਬੰਸੀ ਉਸਦੀ ਜ਼ਿਦ ਅੱਗੇ ਮੰਨ ਗਿਆ ਤੇ ਆਖਣ ਲੱਗਾ, “ਇਸ ਵੇਲੇ ਤਾਂ ਮੈਂ ਬਹੁਤ ਥੱਕਿਆ ਹੋਇਆ ਹਾਂ, ਕੱਲ੍ਹ ਨੂੰ ਛੁੱਟੀ ਕਰਕੇ ਦਿਖਾ ਲਿਆਵਾਂਗਾ।”

ਅਗਲੀ ਸਵੇਰ ਤੜਕੇ ਹੀ ਬੰਸੀ ਨੂੰ ਉਸਦੇ ਠੇਕੇਦਾਰ ਦਾ ਫੋਨ ਆ ਗਿਆ ਕਿ ਥੋੜ੍ਹਾ ਜਲਦੀ ਕੰਮ ’ਤੇ ਆ ਜਾਵੇ। ਬੰਸੀ ਨੇ ਪ੍ਰੀਤੋ ਨੂੰ ਫਿਰ ਕਿਸੇ ਦਿਨ ਜਾਣ ਦੀ ਗੱਲ ਆਖ ਦਿੱਤੀਬੱਸ ਫਿਰ ਕੀ ਸੀ, ਪ੍ਰੀਤੋ ਨੇ ਘਰ ਵਿੱਚ ਕਲੇਸ਼ ਕਰਕੇ ਪਿੱਟ ਸਿਆਪਾ ਪਾ ਲਿਆਬੰਸੀ ਓਵੇਂ ਭੁੱਖਾ ਭਾਣਾ ਕੰਮ ’ਤੇ ਜਾਣ ਲਈ ਵਿਹੜੇ ਵਿੱਚ ਖੜ੍ਹਾ ਮੋਟਰਸਾਈਕਲ ਕੱਢਣ ਲੱਗਿਆ ਤਾਂ ਉਸ ਨੂੰ ਹਮੇਸ਼ਾ ਦੀ ਤਰ੍ਹਾਂ ਡਰਾਵਾ ਦੇਣ ਲੱਗੀ, “ਤੂੰ ਜਾਹ ਧੱਕੇ ਖਾਹ... ਬਾਹਰ... ਮੈਂ ਕੁਛ ਖਾ ਕੇ ਮਰ ਜਾਣਾ...।”

ਬੰਸੀ ਦੇ ਦਿਮਾਗ਼ ’ਤੇ ਇੱਕ ਤਾਂ ਕੰਮ ’ਤੇ ਜਲਦੀ ਜਾਣ ਦਾ ਬੋਝ, ਦੂਜਾ ਪ੍ਰੀਤੋ ਦੇ ਕਲੇਸ਼ ਦਾ ਬੋਝ ਤੇ ਤੀਜਾ ਜਮ੍ਹਾਂ ਹੀ ਖਾਲੀ ਢਿੱਡ ਘਰੋਂ ਕੰਮ ’ਤੇ ਜਾਣ ਕਰਕੇ ਉਹ ਵੀ ਖਿਝ ਕੇ ਬੋਲਿਆ, “ਜਾਹ ਤੂੰ ਜੋ ਕਰਨਾ ਕਰ ਲੈ... ਅੱਗੇ ਵੀ ਆਪਣੀਆਂ ਮਰਜ਼ੀਆਂ ਈ ਕਰਦੀ ਐਂ...।” ਕਹਿ ਕੇ ਬੰਸੀ ਮੋਟਰਸਾਈਕਲ ਸਟਾਰਟ ਕਰ ਕੇ ਚਲਿਆ ਗਿਆ

ਦਸ ਕੁ ਵਜੇ ਬੰਸੀ ਦੇ ਫ਼ੋਨ ਦੀ ਘੰਟੀ ਵੱਜੀ। ਉਸਨੇ ਦੇਖਿਆ, ਉਹਨਾਂ ਦੀ ਗੁਆਂਢਣ ਦਾ ਫ਼ੋਨ ਸੀ। ਬੰਸੀ ਦੇ ਫ਼ੋਨ ਚੁੱਕਦੇ ਸਾਰ ਗੁਆਂਢਣ ਬੋਲੀ, “ਵੇ ਬੰਸੀ... ਛੇਤੀ ਛੇਤੀ ਘਰ ਨੂੰ ਆ ਜਾ ... ਪ੍ਰੀਤੋ ਨੇ ਫਿਨੈਲ ਪੀ ਲੀ...।”

ਬੰਸੀ ਉਹਨੀਂ ਪੈਰੀਂ ਫਟਾਫਟ ਕੰਮ ਵਾਲੇ ਲਿੱਬੜੇ-ਤਿੱਬੜੇ ਕੱਪੜਿਆਂ ਵਿੱਚ ਹੀ ਠੇਕੇਦਾਰ ਨੂੰ ਦੱਸ ਕੇ ਘਰ ਵੱਲ ਚੱਲ ਪਿਆ।

ਸਾਰਾ ਵਿਹੜਾ ਉਲਟੀਆਂ ਨਾਲ ਭਰਿਆ ਪਿਆ ਸੀਬੰਸੀ ਫਟਾਫਟ ਗੁਆਂਢੀਆਂ ਦੀ ਗੱਡੀ ਵਿੱਚ ਪਾ ਕੇ ਪ੍ਰੀਤੋ ਨੂੰ ਹਸਪਤਾਲ ਲੈ ਕੇ ਗਿਆ। ਹਸਪਤਾਲ ਵਾਲਿਆਂ ਨੇ ਪਹਿਲਾਂ ਪੁਲਿਸ ਨੂੰ ਸੂਚਿਤ ਕੀਤਾ ਤੇ ਫਿਰ ਉਸ ਨੂੰ ਦਾਖ਼ਲ ਕੀਤਾਪੁਲਿਸ ਬੰਸੀ ਨੂੰ ਉਵੇਂ ਲਿੱਬੜੇ ਤਿੱਬੜੇ, ਘਬਰਾਏ ਹੋਏ ਤੇ ਭੁੱਖੇ ਭਾਣੇ ਨੂੰ ਫੜ ਕੇ ਲੈ ਗਈਐਨੇ ਵਿੱਚ ਪ੍ਰੀਤੋ ਦੀ ਮੌਤ ਹੋ ਗਈਉਸਦੇ ਪੇਕੇ ਵੀ ਆ ਗਏ

ਠਾਣੇਦਾਰ ਬੰਸੀ ਤੋਂ ਕੇਸ ਦੀ ਤਹਿਕੀਕਾਤ ਕਰਨ ਲੱਗਿਆ ਤਾਂ ਬੰਸੀ ਨੇ ਸੱਚੀ ਗੱਲ ਦੱਸਦਿਆਂ ਕਿਹਾ, “ਸਾਬ੍ਹ ਜੀ... ਮੈਂ ਦਿਹਾੜੀ ਭੰਨ ਕੇ ਜੇ ਉਸ ਨੂੰ ਦੂਜੇ ਚੌਥੇ ਦਿਨ ਘੁਮਾਉਣ ਲੈ ਕੇ ਜਾਂਦਾ ਤਾਂ ਕਮਾਈ ਘਟ ਜਾਣੀ ਸੀ... ਫਿਰ ਘਰ ਦਾ ਗੁਜ਼ਾਰਾ ਔਖਾ ਹੋ ਜਾਣਾ ਸੀ। ਫਿਰ ਇਹਨੇ ਘਰ ਦੀ ਆਰਥਿਕ ਤੰਗੀ ਤੋਂ ਤੰਗ ਹੋ ਕੇ ਖੁਦਕੁਸ਼ੀ ਕਰਨੀ ਸੀ। ਦਿਨ ਤਿਹਾਰ ਵਾਲੇ ਦਿਨ ਜਵਾਕਾਂ ਨੂੰ ਲਿਜਾ ਕੇ ਘੁੰਮ ਆਉਂਦੇ ਸੀ। ਇਹਦਾ ਤਾਂ ਰੋਜ ਦਾ ਇਸੇ ਗੱਲ ਪਿੱਛੇ ਕਲੇਸ਼ ਰਹਿੰਦਾ ਸੀ।”

ਠਾਣੇਦਾਰ ਨੇ ਵੀ ਉਸ ਉੱਤੇ ਕੋਈ ਸਖ਼ਤਾਈ ਨਾ ਵਰਤਦਿਆਂ ਗੱਲ ਧਿਆਨ ਨਾਲ ਸੁਣੀਪਰ ਪ੍ਰੀਤੋ ਦੇ ਪੇਕਿਆਂ ਦੇ ਬਿਆਨਾਂ ਦੇ ਆਧਾਰ ਤੇ ਉਸਨੇ ਕਾਰਵਾਈ ਤਾਂ ਕਰਨੀ ਹੀ ਕਰਨੀ ਸੀਉਹਨਾਂ ਨੂੰ ਠਾਣੇ ਬੁਲਾਇਆ ਗਿਆਪ੍ਰੀਤੋ ਦੇ ਪੇਕੇ ਪਰਿਵਾਰ ਨੇ ਸਾਫ ਸਾਫ ਕਹਿ ਦਿੱਤਾ, “ਠਾਣੇਦਾਰ ਸਾਹਬ, ਅਸੀਂ ਵੀ ਰੱਬ ਨੂੰ ਜਾਨ ਦੇਣੀ ਆਂ... ਸਾਡੀ ਧੀ ਮਰਨ ਦਾ ਸਾਨੂੰ ਬਹੁਤ ਦੁੱਖ ਐ... ਪਰ ਅਸੀਂ ਗ਼ਰੀਬ ਮਾਰ ਵੀ ਨਹੀਂ ਕਰ ਸਕਦੇ। ਇਹਨੇ ਹੁਣ ਤਕ ਕਮਾਈ ਵੀ ਤਾਂ ਉਸੇ ਕਰਕੇ ਹੀ ਕੀਤੀ ਹੈ। ਸਾਰੀ ਕਮਾਈ ਉਹਦੇ ਨਾਂ ਦੇ ਖਾਤੇ ਵਿੱਚ ਜਮ੍ਹਾਂ ਕਰਦਾ ਰਿਹਾ ਹੁਣ ਤੱਕ...।”

ਠਾਣੇਦਾਰ ਨੇ ਇਹ ਗੱਲ ਸੁਣਦੇ ਸਾਰ ਬੰਸੀ ਨੂੰ ਛੱਡ ਦਿੱਤਾ ਤੇ ਕੋਈ ਕੇਸ ਨਾ ਪਾਇਆ

ਪ੍ਰੀਤੋ ਮਰੀ ਨੂੰ ਮਹੀਨਾ ਹੋ ਗਿਆ ਸੀਪ੍ਰੀਤੋ ਦੀ ਮਾਂ ਬੰਸੀ ਦਾ ਔਖਾ ਸਮਾਂ ਕਢਵਾ ਕੇ ਕੁਝ ਦਿਨਾਂ ਲਈ ਬੱਚਿਆਂ ਨੂੰ ਆਪਣੇ ਕੋਲ ਲੈ ਗਈ।

ਇੱਕ ਦਿਨ ਬੰਸੀ ਦੇ ਸਹੁਰਿਆਂ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਤੇ ਝਿਜਕਦਿਆਂ ਝਿਜਕਦਿਆਂ ਆਖਿਆ, “ਬੰਸੀ, ਅਸੀਂ ਆਪਣੀ ਛੋਟੀ ਧੀ ਜੀਤ ਦਾ ਰਿਸ਼ਤਾ ਤੈਨੂੰ ਕਰਨਾ ਚਾਹੁੰਦੇ ਆਂ... ਉਮਰ ਦਾ ਚਾਹੇ ਥੋਡਾ ਦਸ ਸਾਲ ਦਾ ਫਰਕ ਆ ਪਰ ਜਵਾਕਾਂ ਨੂੰ ਮਾਂ ਵਾਲਾ ਪਿਆਰ ਦੇਣ ਲਈ ਮਾਸੀ ਮਿਲ ਜਾਵੇਗੀ। ... ਉਸ ਚੰਦਰੀ ਤੋਂ ਸਭ ਕੁਝ ਸਾਂਭਿਆ ਨਹੀਂ ਗਿਆ ... ਇਹ ਤਾਂ ਉਹਦੀ ਮੂਰਖਤਾਈ ਸੀ। ਤੇਰੇ ਨਾਲ ਸਾਨੂੰ ਕੋਈ ਗਿਲਾ ਨਈਂ!”

“ਪਰ ... ਤੁਸੀਂ ਜੀਤ ਨਾਲ ਧੱਕਾ ਕਿਉਂ ਕਰ ਰਹੇ ਓ?” ਬੰਸੀ ਬੋਲਿਆ

“ਨਾ ਪੁੱਤ... ਅਸੀਂ ਧੱਕਾ ਨੀ ਕਰਦੇ... ਸਾਨੂੰ ਜੀਤ ਨੇ ਆਪ ਕਿਹਾ... ਉਹ ਕਹਿੰਦੀ ਆ ਕਿ ਉਹਦੀ ਖ਼ਾਤਰ ਇੱਧਰ ਉੱਧਰ ਮੁੰਡੇ ਦੇਖਣੇ ਬੰਦ ਕਰ ਦਿਓ...।” ਕਹਿੰਦੇ ਕਹਿੰਦੇ ਉਹ ਚੁੱਪ ਕਰ ਗਏ

ਬੰਸੀ ਸਮਝ ਗਿਆ ਸੀਉਸਨੇ ਵੀ ਹਾਂ ਕਰ ਦਿੱਤੀ।

ਜੀਤ ਨੂੰ ਬੰਸੀ ਦੇ ਘਰ ਆਈ ਨੂੰ ਪੂਰੇ ਪੰਜ ਸਾਲ ਹੋ ਗਏ। ਦੋ ਬੱਚੇ ਪ੍ਰੀਤੋ ਦੇ ਅਤੇ ਇੱਕ ਇਸਦੀ ਆਪਣੀ ਧੀ ਜੋ ਤਿੰਨ ਸਾਲਾਂ ਦੀ ਹੋ ਗਈ ਸੀ,  ਬਹੁਤ ਖੁਸ਼ਹਾਲ ਪਰਿਵਾਰ ਬਣ ਗਿਆਬੰਸੀ ਵੀ ਹੁਣ ਰੰਗ ਰੋਗਨ ਦੇ ਵੱਡੇ ਵੱਡੇ ਠੇਕੇ ਲੈਣ ਲੱਗ ਗਿਆਉਹ ਵੀ ਠੇਕੇਦਾਰ ਬਣ ਗਿਆ। ਘਰ ਤੋਂ ਕੋਠੀ ਬਣ ਗਈ। ਮੋਟਰਸਾਈਕਲ ਦੀ ਜਗ੍ਹਾ ਕਾਰ ਵਿਹੜੇ ਵਿੱਚ ਆ ਖੜ੍ਹੀ। ਇਹ ਸਭ ਤਾਂ ਹੀ ਸੰਭਵ ਹੋਇਆ ਕਿਉਂਕਿ ਪ੍ਰੀਤੋ ਦੀ ਜਗ੍ਹਾ ਜੀਤ ਸੀ, ਜਿਸਦਾ ਸੁਭਾਅ ਪ੍ਰੀਤੋ ਤੋਂ ਜਮਾਂ ਉਲਟ ਸੀਜੀਤ ਹਰ ਵੇਲੇ ਆਪ ਵੀ ਜਵਾਕਾਂ ਨਾਲ ਖੁਸ਼ ਰਹਿੰਦੀ ਤੇ ਬੰਸੀ ਨੂੰ ਵੀ ਜਮਾਂ ਪ੍ਰੇਸ਼ਾਨ ਨਾ ਕਰਦੀਐਨੇ ਖੁਸ਼ਹਾਲ ਪਰਿਵਾਰ ਵਿੱਚ ਬੰਸੀ ਅਤੇ ਜੀਤ ਦੀ ਉਮਰ ਵਿਚਲਾ ਅੰਤਰ ਵੀ ਢਕਿਆ ਗਿਆਜੀਤ ਨੇ ਸਾਬਤ ਕਰ ਦਿੱਤਾ ਸੀ ਕਿ ਆਪਣੇ ਢੰਗ ਨਾਲ ਜ਼ਿੰਦਗੀ ਨੂੰ ਨਰਕ ਜਾਂ ਸਵਰਗ ਬਣਾਉਣਾ ਇਨਸਾਨ ਦੇ ਆਪਣੇ ਹੱਥ ਹੈ ਕਿਉਂਕਿ ਇਹ ਸਭ ਆਪੋ ਆਪਣੇ ਸੁਭਾਅ ਦੇ ਉੱਤੇ ਹੀ ਨਿਰਭਰ ਕਰਦਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਬਰਜਿੰਦਰ ਕੌਰ ਬਿਸਰਾਓ

ਬਰਜਿੰਦਰ ਕੌਰ ਬਿਸਰਾਓ

Phone: (91 - 99889 - 01324)
Email: (ppreet327@gmail.com)

More articles from this author