“ਅੱਜ ਦੇ ਮਨੁੱਖ ਅੰਦਰ ਸਿਰਫ਼ ਪਦਾਰਥਵਾਦੀ ਸੋਚ ਨੇ ਡੇਰਾ ਲਾ ਲਿਆ ਹੈ। ਉਸ ਅੰਦਰ ਚੁਟਕੀ ...”
(19 ਅਪ੍ਰੈਲ 2023)
ਸਾਡੇ ਸਮਾਜ ਵਿੱਚ ਪਰਿਵਾਰਾਂ ਅੰਦਰ ਦਿਨ ਬਦਿਨ ਘਰੇਲੂ ਹਿੰਸਾ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਨਿੱਤ ਦਿਹਾੜੀ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਘਟਨਾਵਾਂ ਬਾਰੇ ਖ਼ਬਰਾਂ ਸੁਣ ਕੇ ਜਾਂ ਦੇਖ ਕੇ ਹਿਰਦੇ ਵਲੂੰਧਰੇ ਜਾਂਦੇ ਹਨ। ਕੁਝ ਵਰ੍ਹੇ ਪਹਿਲਾਂ ਤਕ ਤਾਂ ਘਰੇਲੂ ਹਿੰਸਾ ਦੀ ਹੱਦ ਘਰ ਵਿੱਚ ਔਰਤਾਂ ਜਾਂ ਬੱਚਿਆਂ ਨਾਲ ਕੁੱਟ ਕੁਟਾਪੇ ਤਕ ਸੀਮਤ ਸੀ। ਪਰ ਅੱਜ ਕੱਲ੍ਹ ਹਿੰਸਾ ਦੀਆਂ ਵਾਰਦਾਤਾਂ ਦੇ ਕਈ ਤਰ੍ਹਾਂ ਦੇ ਰੂਪ ਸਾਹਮਣੇ ਆ ਰਹੇ ਹਨ ਜਿਵੇਂ ਘਰੇਲੂ ਹਿੰਸਾ ਕਾਰਨ ਹੋਏ ਕਲੇਸ਼ ਤੋਂ ਦੁਖੀ ਹੋ ਕੇ ਆਤਮਹੱਤਿਆ ਕਰਨਾ, ਜਾਂ ਆਪਣੇ ਆਪ ਨੂੰ ਖ਼ਤਮ ਕਰਨ ਤੋਂ ਪਹਿਲਾਂ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਮਾਰ ਦੇਣਾ, ਜ਼ਮੀਨੀ ਬਟਵਾਰਿਆਂ ਕਾਰਨ ਪੈਦਾ ਹੋਈ ਅਸੰਤੁਸ਼ਟਤਾ ਕਾਰਨ ਦੋ ਪਰਿਵਾਰਾਂ ਵਿੱਚ ਹਿੰਸਕ ਘਟਨਾਵਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਨਾਲ ਇੱਕ ਦੂਜੇ ਦੇ ਵਿਰੋਧੀ ਪਰਿਵਾਰਕ ਮੈਂਬਰਾਂ ਨੂੰ ਨੁਕਸਾਨ ਪਹੁੰਚਾਉਣਾ ਆਦਿ। ਇਹਨਾਂ ਸਭ ਘਟਨਾਵਾਂ ਪਿੱਛੇ ਅੱਜ ਦੇ ਮਨੁੱਖ ਅੰਦਰ ਪੈਦਾ ਹੋ ਰਹੀ ਅਸਹਿਣਸ਼ੀਲਤਾ ਹੈ।
ਅੱਜ ਦੇ ਮਨੁੱਖ ਅੰਦਰ ਸਿਰਫ਼ ਪਦਾਰਥਵਾਦੀ ਸੋਚ ਨੇ ਡੇਰਾ ਲਾ ਲਿਆ ਹੈ। ਉਸ ਅੰਦਰ ਚੁਟਕੀ ਮਾਰਕੇ ਅਮੀਰ ਹੋਣ ਦੀ ਲਾਲਸਾ ਉਤਪਨ
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)










































































































