JagtarSmalsar7ਦ੍ਰਿੜ੍ਹ ਇੱਛਾ ਸ਼ਕਤੀ ਅਤੇ ਮਨੁੱਖੀ ਭਲਾਈ ਦੀ ਭਾਵਨਾ ਅਜਿਹੇ ਮਨੁੱਖ ਨੂੰ ਤੰਦਰੁਸਤ ਲੋਕਾਂ ਤੋਂ ਵੀ ਅੱਗੇ ਲਿਜਾਕੇ ...
(11 ਫਰਵਰੀ 2024)
ਇਸ ਸਮੇਂ ਪਾਠਕ: 180.


ਭਾਈ ਗੁਰਵਿੰਦਰ ਸਿੰਘ ਸਿਰਸਾ ਨੂੰ ਪਦਮਸ਼੍ਰੀ ਐਵਾਰਡ ਮਿਲਣ ’ਤੇ ਵਿਸ਼ੇਸ਼

11February24

 ਸਿਰਸਾ (ਹਰਿਆਣਾ) ਵਿਖੇ ਚੱਲ ਰਹੇ ਭਾਈ ਕਨੱਈਆ ਮਾਨਵ ਸੇਵਾ ਟ੍ਰਸਟ ਦੇ ਮੁੱਖ ਸੰਚਾਲਕ ਭਾਈ ਗੁਰਵਿੰਦਰ ਸਿੰਘ

 

ਜੇਕਰ ਹਾਲਾਤ ਸਾਥ ਨਾ ਦੇਣ, ਤੁਰਨ ਲਈ ਵੀ ਦੂਜਿਆਂ ਦੀ ਮਦਦ ਦੀ ਲੋੜ ਪੈਂਦੀ ਹੋਵੇ ਪਰ ਦ੍ਰਿੜ੍ਹ ਇੱਛਾ ਸ਼ਕਤੀ ਅਤੇ ਮਨੁੱਖੀ ਭਲਾਈ ਦੀ ਭਾਵਨਾ ਅਜਿਹੇ ਮਨੁੱਖ ਨੂੰ ਤੰਦਰੁਸਤ ਲੋਕਾਂ ਤੋਂ ਵੀ ਅੱਗੇ ਲਿਜਾਕੇ ਅਜਿਹੇ ਮੁਕਾਮ ’ਤੇ ਖੜ੍ਹਾ ਕਰ ਦਿੰਦੀ ਹੈ, ਜਿੱਥੇ ਉਹ ਆਮ ਲੋਕਾਂ ਲਈ ਪ੍ਰੇਰਨਾ ਸਰੋਤ ਬਣਾ ਦਿੰਦੀ ਹੈ। ਉਸਦਾ ਜੀਵਨ ਲੋਕਾਂ ਲਈ ਉਦਹਾਰਣ ਹੋ ਨਿੱਬੜਦਾ ਹੈਸਿਰਸਾ ਦੇ 55 ਸਾਲਾ ਭਾਈ ਗੁਰਵਿੰਦਰ ਸਿੰਘ ਨੂੰ ਹੁਣ ਬੱਚਾ-ਬੱਚਾ ਜਾਣਦਾ ਹੈਇਸ ਲਈ ਨਹੀਂ ਕਿ ਉਹ ਤੁਰਨ ਤੋਂ ਅਸਮਰੱਥ ਹਨ, ਉਹ ਵੀਲ ਚੇਅਰ ’ਤੇ ਬੈਠਕੇ ਘੁੰਮਦੇ ਫਿਰਦੇ ਹਨ, ਉਨ੍ਹਾਂ ਦੀ ਪਛਾਣ ਦਾ ਘੇਰਾ ਇਸ ਲਈ ਵਿਸ਼ਾਲ ਹੋਇਆ ਹੈ ਕਿ ਉਹ ਖੁਦ ਵੀਲ ਚੇਅਰ ’ਤੇ ਹੁੰਦਿਆਂ ਹੋਇਆ ਵੀ ਬੇਘਰੇ, ਬੇਸਹਾਰਾ ਅਤੇ ਮੰਦਬੁੱਧੀ ਲੋਕਾਂ ਲਈ ਚਾਨਣ ਦੀ ਕਿਰਨ ਬਣਕੇ ਚਮਕੇ ਹਨਅੱਜਕਲ ਸਿਰਸਾ ਵਿਖੇ ਭਾਈ ਕਨੱਈਆ ਮਾਨਵ ਸੇਵਾ ਟ੍ਰਸਟ ਚਲਾ ਰਹੇ ਭਾਈ ਗੁਰਵਿੰਦਰ ਸਿੰਘ ਦੀ ਜੀਵਨ ਗਾਥਾ ਬਹੁਤ ਹੀ ਪ੍ਰਭਾਵਿਤ ਕਰਨ ਵਾਲੀ ਹੈ

4 ਜਨਵਰੀ 1969 ਨੂੰ ਸਿਰਸਾ ਵਿੱਚ ਜਨਮੇ ਭਾਈ ਗੁਰਵਿੰਦਰ ਸਿੰਘ ਪੇਸ਼ੇ ਤੋਂ ਖੇਤੀ ਦੇ ਸੰਦ ਬਣਾਉਣ ਦੇ ਮਕੈਨਿਕ ਰਹੇ ਹਨ ਪਰ ਇੱਕ ਹਾਦਸੇ ਨੇ ਉਨ੍ਹਾਂ ਦੀ ਪੂਰੀ ਜ਼ਿੰਦਗੀ ਨੂੰ ਇੱਕ ਅਜਿਹਾ ਨਵਾਂ ਮੋੜ ਦਿੱਤਾ ਕਿ ਅੱਜ ਉਹ ਭਾਈ ਕਨੱਈਆ ਦੇ ਰਸਤੇ ’ਤੇ ਚਲਦੇ ਹੋਏ ਆਪਣਾ ਪੂਰਾ ਜੀਵਨ ਹੀ ਬੇਆਸਰਿਆਂ ਨੂੰ ਆਸਰਾ ਦੇਣ ਲਈ ਸਮਰਪਿਤ ਕਰ ਚੁੱਕੇ ਹਨ7 ਜੂਨ 1997 ਵਿੱਚ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ ਸੀ ਅਤੇ ਉਹ ਗੰਭੀਰ ਜ਼ਖਮੀ ਹੋ ਗਏਚਾਰ ਮਹੀਨਿਆਂ ਦੇ ਲੰਬੇ ਇਲਾਜ ਤੋਂ ਬਾਅਦ ਵੀ ਉਨ੍ਹਾਂ ਦਾ ਸਰੀਰ ਪੂਰੀ ਤਰ੍ਹਾਂ ਠੀਕ ਨਹੀਂ ਹੋਇਆ ਅਤੇ ਸਰੀਰ ਦਾ ਹੇਠਲਾ ਹਿੱਸਾ ਪੂਰਾ ਤਰ੍ਹਾਂ ਕੰਮ ਕਰਨਾ ਛੱਡ ਗਿਆਡਾਕਟਰਾਂ ਦੀ ਸਲਾਹ ਅਨੁਸਾਰ ਉਨ੍ਹਾਂ ਨੂੰ ਹੁਣ ਪੂਰਾ ਜੀਵਨ ਹੀ ਵੀਲ ਚੇਅਰ ’ਤੇ ਰਹਿ ਕੇ ਗੁਜ਼ਾਰਨਾ ਪਵੇਗਾ

ਭਾਈ ਗੁਰਵਿੰਦਰ ਸਿੰਘ ਜੀ ਨੇ ਨਿਰਾਸ਼ਾ ਦੀਆਂ ਭਾਵਨਾਵਾਂ ਨੂੰ ਦਰ-ਕਿਨਾਰ ਕਰਦਿਆਂ ਹਸਪਤਾਲ ਤੋਂ ਹੀ ਜੀਵਨ ਦਾ ਸਿੱਧਾ ਨਵਾਂ ਰਾਹ ਲੱਭਣ ਦਾ ਸੰਕਲਪ ਲਿਆਹਸਪਤਾਲ ਵਿੱਚ ਇੱਕ ਸੰਸਥਾ ਵੱਲੋਂ ਦੁੱਧ, ਬਰੈੱਡ ਅਤੇ ਦਾਤਣ ਸਾਰੇ ਮਰੀਜ਼ਾਂ ਨੂੰ ਵੰਡੇ ਜਾਂਦੇ ਸਨਉਨ੍ਹਾਂ ਨੂੰ ਵੇਖਕੇ ਭਾਈ ਗੁਰਵਿੰਦਰ ਸਿੰਘ ਦੇ ਮਨ ਵਿੱਚ ਇਹ ਸੇਵਾ ਸਿਰਸਾ ਵਿਖੇ ਸ਼ੁਰੂ ਕਰਨ ਦੀ ਭਾਵਨਾ ਬਣੀ ਇੱਥੋਂ ਹੀ ਉਨ੍ਹਾਂ ਵੀ ਕੁਝ ਵੱਖਰਾ ਕਰਨ ਦਾ ਸੰਕਲਪ ਲੈ ਲਿਆ ਡੀਐਮਸੀ ਲੁਧਿਆਣਾ ਤੋਂ ਛੁੱਟੀ ਮਿਲਣ ਤੋਂ ਬਾਅਦ ਭਾਈ ਗੁਰਵਿੰਦਰ ਸਿੰਘ ਨੇ ਆਪਣੇ ਦੋਸਤਾਂ ਨੂੰ ਦੱਸਿਆ ਕਿ ਹੁਣ ਉਹ ਸਿਰਫ਼ ਵੀਲ ਚੇਅਰ ’ਤੇ ਹੀ ਚੱਲ ਸਕਦੇ ਹਨ ਪਰ ਸਮਾਜ ਸੇਵਾ ਦੀ ਨਵੀਂ ਭਾਵਨਾ ਲੈ ਕੇ ਹਸਪਤਾਲ ਵਿੱਚੋਂ ਵਾਪਸ ਆਏ ਹਨਉਨ੍ਹਾਂ ਨੇ ਆਪਣੇ ਦੋਸਤਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸਿੱਖ ਇਤਿਹਾਸ ਦੀ ਮਹਾਨ ਸ਼ਖ਼ਸੀਅਤ ਭਾਈ ਕਨੱਈਆ ਦੇ ਨਾਂ ’ਤੇ ਕਮੇਟੀ ਰਜਿਸਟਰਡ ਕਰਵਾਈ1 ਜਨਵਰੀ 2005 ਤੋਂ ਸਿਵਲ ਹਸਪਤਾਲ ਸਿਰਸਾ ਵਿੱਚ ਉਨ੍ਹਾਂ ਵੱਲੋਂ ਮਰੀਜ਼ਾਂ ਨੂੰ ਰੋਜ਼ਾਨਾ 20 ਕਿਲੋ ਦੁੱਧ ਪਿਲਾਉਣ ਦੀ ਸੇਵਾ ਸ਼ੁਰੂ ਕੀਤੀ ਗਈ। 23 ਜੁਲਾਈ 2008 ਨੂੰ ਉਨ੍ਹਾਂ ਦੀ ਸੰਸਥਾ ਨੇ ਸਿਰਸਾ ਵਿੱਚ ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਲਈ ਮੁਫ਼ਤ ਐਂਬੂਲੈਂਸ ਸੇਵਾ ਸ਼ੁਰੂ ਕੀਤੀ. ਜਿਨ੍ਹਾਂ ਰਾਹੀਂ ਹੁਣ ਤਕ ਹਜ਼ਾਰਾਂ ਦੁਰਘਟਨਾ ਪੀੜਤਾਂ ਅਤੇ ਹਜ਼ਾਰਾਂ ਹੀ ਗਰਭਵਤੀ ਔਰਤਾਂ ਨੂੰ ਹਸਪਤਾਲ ਪਹੁੰਚਾਇਆ ਜਾ ਚੁੱਕਾ ਹੈ

ਦਸੰਬਰ 2010 ਵਿੱਚ ਵਾਪਰੀ ਇੱਕ ਘਟਨਾ ਨੇ ਭਾਈ ਗੁਰਵਿੰਦਰ ਸਿੰਘ ਨੂੰ ਧੁਰ ਅੰਦਰ ਤਕ ਝੰਜੋਟ ਕੇ ਰੱਖ ਦਿੱਤਾ ਜਦੋਂ ਰੇਲਵੇ ਸਟੇਸ਼ਨ ਨੇੜੇ ਉਨ੍ਹਾਂ ਮਾਨਸਿਕ ਤੌਰ ’ਤੇ ਪਰੇਸ਼ਾਨ ਔਰਤ ਨੂੰ ਵੇਖਿਆ। ਉਨ੍ਹਾਂ ਨੇ ਉਸ ਔਰਤ ਨੂੰ ਪਿੰਗਲਵਾੜਾ ਆਸ਼ਰਮ ਅੰਮ੍ਰਿਤਸਰ ਭੇਜਣ ਦੀ ਕੋਸ਼ਿਸ਼ ਕੀਤੀ ਪਰ ਆਸ਼ਰਮ ਵੱਲੋਂ ਆਖਿਆ ਗਿਆ ਕਿ ਔਰਤ ਦਾ ਮੈਡੀਕਲ ਚੈੱਕਅਪ ਕਰਵਾ ਕੇ ਪੁਲੀਸ ਐਫਆਈਆਰ ਦਰਜ਼ ਕਰਵਾ ਕੇ ਉਸ ਨੂੰ ਅੰਮ੍ਰਿਤਸਰ ਆਸ਼ਰਮ ਵਿੱਚ ਛੱਡਿਆ ਜਾ ਸਕਦਾ ਹੈਕਿਸੇ ਕਾਰਨ ਕੋਈ ਸਰਕਾਰੀ ਆਈਡੀ ਨਾ ਹੋਣ ਕਾਰਨ ਔਰਤ ਦੀ ਐੱਫਆਈਆਰ ਦਰਜ਼ ਨਹੀਂ ਹੋ ਸਕੀ ਅਤੇ ਇਸ ਦੌਰਾਨ ਔਰਤ ਦੀ ਮੌਤ ਹੋ ਗਈ

ਇਸ ਤੋਂ ਬਾਅਦ ਭਾਈ ਗੁਰਵਿੰਦਰ ਸਿੰਘ ਨੇ ਅਜਿਹੀਆਂ ਔਰਤਾਂ ਅਤੇ ਬੇਸਹਾਰਾ ਲੋਕਾਂ ਲਈ ਭਾਈ ਕਨੱਈਆ ਆਸ਼ਰਮ ਖੋਲ੍ਹਣ ਦਾ ਸੰਕਲਪ ਲਿਆਸਿਰਸਾ ਦੇ ਮਹਿਲਾ ਪੌਲੀਟੈਕਨਿਕ ਕਾਲਜ ਦੇ ਪਿੱਛੇ ਦਾਨੀ ਗੁਰਸ਼ਰਨ ਸਿੰਘ ਕਾਲੜਾ ਨੇ 200 ਗਜ਼ ਜ਼ਮੀਨ ਆਸ਼ਰਮ ਲਈ ਦਿੱਤੀ ਅਤੇ 6 ਮਾਰਚ 2011 ਨੂੰ ਭਾਈ ਕਨੱਈਆ ਆਸ਼ਰਮ ਦਾ ਨੀਂਹ ਪੱਥਰ ਆਲ ਇੰਡੀਆ ਪਿੰਗਲਵਾੜਾ ਅੰਮ੍ਰਿਤਸਰ ਦੀ ਚੇਅਰਪਰਸਨ ਬੀਬੀ ਇੰਦਰਜੀਤ ਕੌਰ ਨੇ ਰੱਖਿਆ ਅਤੇ ਇਸਦਾ ਉਦਘਾਟਨ ਅਕਤੂਬਰ 2011 ਵਿੱਚ ਕੀਤਾ ਗਿਆ ਟ੍ਰਸਟ ਨੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਸ ਜਗ੍ਹਾ ਦੇ ਨੇੜੇ ਹੀ 400 ਗਜ਼ ਹੋਰ ਜ਼ਮੀਨ ਖਰੀਦੀ ਅਤੇ ਬੇਸਹਾਰਾ, ਮਾਨਸਿਕ ਤੌਰ ’ਤੇ ਕਮਜ਼ੋਰ, ਬੇਘਰ ਔਰਤਾਂ ਅਤੇ ਅਨਾਥ ਬੱਚਿਆਂ ਲਈ ਆਸ਼ਰਮ ਬਣਾਇਆ। ਸਾਲ 2014 ਤਕ ਇਸ ਆਸ਼ਰਮ ਵਿੱਚ ਰਹਿਣ ਵਾਲੇ ਪ੍ਰਾਣੀਆਂ ਦੀ ਸੰਖਿਆ 80 ਤਕ ਪਹੁੰਚ ਗਈ, ਜੋ ਹੁਣ ਸੈਂਕੜਿਆਂ ਦੀ ਗਿਣਤੀ ਵਿੱਚ ਹੈਇੱਥੇ ਸਾਰੀਆਂ ਸਹੂਲਤਾਂ ਟ੍ਰਸਟ ਵੱਲੋਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਮੁੜ ਵਸੇਬਾ ਪ੍ਰੋਗਰਾਮ ਤਹਿਤ ਇੱਕ ਵੋਕੇਸ਼ਨਲ ਸਿਖਲਾਈ ਕੇਂਦਰ ਵੀ ਖੋਲ੍ਹਿਆ ਗਿਆ

ਆਸ਼ਰਮ ਵਿੱਚ ਔਰਤਾਂ ਅਤੇ ਬੱਚਿਆਂ ਦੀ ਗਿਣਤੀ ਵਧਣ ਕਾਰਨ ਪਿੰਡ ਮੋਰੀਵਾਲਾ ਨੇੜੇ ਇੱਕ ਏਕੜ ਵਿੱਚ ਭਾਈ ਕਨੱਈਆ ਆਸ਼ਰਮ-2 ਦੀ ਇਮਾਰਤ ਬਣਾਈ ਗਈ ਹੈਇਸਦਾ ਨੀਂਹ ਪੱਥਰ 17 ਮਈ 2015 ਨੂੰ ਰੱਖਿਆ ਗਿਆ ਸੀ ਅਤੇ ਇਸਦਾ ਉਦਘਾਟਨ ਤਤਕਾਲੀ ਡੀਸੀ ਸਿਰਸਾ ਵੀ. ਉਮਾਸ਼ੰਕਰ ਨੇ ਕੀਤਾ20 ਮਾਰਚ 2016 ਨੂੰ ਭਾਈ ਕਨੱਈਆ ਟ੍ਰਸਟ ਵੱਲੋਂ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਸੀਬੀਐੱਸਈ ਪੈਟਰਨ ’ਤੇ ਸਕੂਲ ਖੋਲ੍ਹਿਆ, ਜਿਸ ਵਿੱਚ ਕਿਸੇ ਵੀ ਬੱਚੇ ਤੋਂ ਕੋਈ ਵੀ ਫੀਸ ਨਹੀਂ ਲਈ ਜਾ ਰਹੀਇੱਥੇ ਟਰਾਂਸਪੋਰਟ ਦੀ ਸਹੂਲਤ, ਸਕੂਲ ਡਰੈੱਸ, ਪਾਠ ਪੁਸਤਕਾਂ ਅਤੇ ਖਾਣੇ ਦਾ ਸਾਰਾ ਪ੍ਰਬੰਧ ਸਕੂਲ ਵੱਲੋਂ ਕੀਤਾ ਜਾ ਰਿਹਾ ਹੈਆਉਣ ਵਾਲੇ ਸਮੇਂ ਵਿੱਚ ਸਕੂਲ ਦਾ ਹੋਰ ਵਿਸਤਾਰ ਕਰਨ ਦਾ ਵਿਚਾਰ ਹੈਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਤੋਂ ਇਲਾਵਾ ਜਿਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਬੱਚੇ ਦੀ ਪੜ੍ਹਾਈ ਦਾ ਖਰਚਾ ਨਹੀਂ ਚੁੱਕ ਸਕਦੇ, ਉਨ੍ਹਾਂ ਨੂੰ ਵੀ ਇਸ ਸਕੂਲ ਵਿੱਚ ਦਾਖਲਾ ਦਿੱਤਾ ਜਾ ਰਿਹਾ ਹੈ

ਹੁਣ ਟ੍ਰਸਟ ਕੋਲ ਕੁੱਲ 9 ਐਬੂਲੈੱਸਾਂ ਹਨ ਟ੍ਰਸਟ ਦੀਆਂ ਦੋ ਹੋਰ ਸ਼ਾਖਾਵਾਂ ਏਲਨਾਬਾਦ ਅਤੇ ਰਾਣੀਆਂ ਵਿਖੇ ਖੋਲ੍ਹੀਆਂ ਜਾ ਚੁੱਕੀਆਂ ਹਨ ਜੋ ਸਮਾਜ ਸੇਵਾ ਦੇ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾ ਰਹੀਆਂ ਹਨਏਲਨਾਬਾਦ ਵਿੱਚ ਮਾਸਟਰ ਨਸੀਬ ਸਿੰਘ ਅਤੇ ਰਾਣੀਆ ਵਿੱਚ ਪਰਦੀਪ ਗਾਬਾ ਮੁੱਖ ਸੇਵਾਦਾਰ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ ਟ੍ਰਸਟ ਦੀ ਏਲਨਾਬਾਦ ਸ਼ਾਖਾ ਵੱਲੋਂ 25 ਕਿਲੋਮੀਟਰ ਦੇ ਦਾਇਰੇ ਵਿੱਚੋਂ ਡਿਲਵਰੀ ਕੇਸ ਮੁਫ਼ਤ ਅਤੇ ਐਕਸੀਡੈਂਟ ਕੇਸ ਸਿਰਸਾ, ਹਨੂੰਮਾਨਗੜ੍ਹ ਤਕ ਮੁਫ਼ਤ ਪਹੁੰਚਾਏ ਜਾ ਰਹੇ ਹਨਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਦੇ ਚੈੱਕਅੱਪ ਲਈ ਰਿਆਇਤੀ ਦਰਾਂ ’ਤੇ ਐਬੂਲੈੱਸ ਮੁਹੱਈਆ ਕਰਵਾਈ ਜਾ ਰਹੀ ਹੈਸ਼ਾਖਾ ਏਲਨਾਬਾਦ ਵੱਲੋਂ ਗਰਮੀਆਂ ਵਿੱਚ ਆਮ ਲੋਕਾਂ ਲਈ ਚਾਰ ਜਗ੍ਹਾ ’ਤੇ ਪੀਣ ਵਾਲੇ ਪਾਣੀ ਦੇ ਟੈਂਕਰ ਖੜ੍ਹੇ ਕੀਤੇ ਜਾ ਰਹੇ ਹਨ ਅਤੇ ਖੂਨਦਾਨ, ਮੈਡੀਕਲ ਕੈਂਪ ਅਤੇ ਪਿੰਡ ਤਲਵਾੜਾ ਖੁਰਦ ਵਿਖੇ ਲੜਕੀਆਂ ਲਈ ਮੁਫ਼ਤ ਸਿਲਾਈ ਸੈਂਟਰ ਖੋਲ੍ਹਕੇ ਸਮਾਜ ਸੇਵਾ ਕੀਤੀ ਜਾ ਰਹੀ ਹੈ

ਭਾਈ ਕਨੱਈਆ ਮਾਨਵ ਸੇਵਾ ਟ੍ਰਸਟ ਹੁਣ ਭਾਈ ਗੁਰਵਿੰਦਰ ਸਿੰਘ ਦੀ ਅਗਵਾਈ ਵਿੱਚ ਸਮਾਜ ਸੇਵਾ ਦੇ ਖੇਤਰ ਵਿੱਚ ਪੂਰੇ ਜ਼ਿਲ੍ਹੇ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਟ੍ਰਸਟ ਵੱਲੋਂ ਮੁਫਤ ਐਂਬੂਲੈਂਸ ਸੇਵਾ, ਪੌਦੇ ਲਗਾਉਣ ਅਤੇ ਖੂਨਦਾਨ ਕੈਂਪ ਆਯੋਜਿਤ ਕੀਤੇ ਜਾ ਰਹੇ ਹਨਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਭਾਰਤ ਸਰਕਾਰ ਵੱਲੋਂ ਟ੍ਰਸਟ ਦੇ ਮੁੱਖ ਸੇਵਾਦਾਰ ਭਾਈ ਗੁਰਵਿੰਦਰ ਸਿੰਘ ਨੂੰ ਪਦਮਸ਼੍ਰੀ ਐਵਾਰਡ ਨਾਲ ਨਵਾਜ਼ਿਆ ਜਾ ਰਿਹਾ ਹੈ, ਜਿਸ ਉੱਤੇ ਪੂਰੇ ਜ਼ਿਲ੍ਹਾ ਵਾਸੀਆਂ ਨੂੰ ਮਾਣ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4715)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਗਤਾਰ ਸਮਾਲਸਰ

ਜਗਤਾਰ ਸਮਾਲਸਰ

Ellenabad, Sirsa, Haryana, India.
Phone: (91 - 94670 - 95953)
Email: (jagtarsmalsar@gmail.com)

More articles from this author