BalrajDeol7

(ਜੂਨ 30, 2015)


ਯੋਗਾ ਬਹੁਤ ਸਾਰੇ ਸਰੀਰਕ ਰੋਗਾਂ ਤੋਂ ਰਾਹਤ ਪ੍ਰਦਾਨ ਕਰਦਾ ਹੈ ਅਤੇ ਇਹ ਇੱਕ ਸਾਬਤ ਹੋ ਚੁੱਕਾ ਤੱਥ ਹੈ। ਯੋਗਾ ਦਾ ਲਾਭ ਸਰੀਰਕ ਕਸਰਤ ਕਾਰਨ ਹੁੰਦਾ ਹੈ ਜਾਂ ਖਾਸ ਆਸਣ ਲਾਭ ਦਾ ਕਰਨ ਬਣਦੇ ਇਸ ਬਾਰੇ ਸ਼ਰਤ ਲਗਾ ਕੁ ਕੁਝ ਨਹੀਂ ਆਖਿਆ ਜਾ ਸਕਦਾ। ਸੰਭਵ ਹੈ ਕਿ ਯੋਗਾ ਨਾਲ ਹੁੰਦੀ ਸਰੀਰਕ ਕਸਰਤ
, ਆਸਣਾਂ ਦੀ ਵਿਧੀ ਅਤੇ ਮਾਨਸਿਕ ਵਿਸ਼ਵਾਸ, ਰਲ਼ਕੇ ਲਾਭਕਾਰੀ ਹੁੰਦੇ ਹੋਣ। ਕਾਰਨ ਕੁਝ ਵੀ ਹੋਵੇ, ਯੋਗਾ ਨਾਲ ਤੰਤਰੁਸਤੀ ਵਿੱਚ ਵਾਧਾ ਹੁੰਦਾ ਹੈ। ਭਾਰਤ ਸਮੇਤ ਵੱਖ ਵੱਖ ਦੇਸ਼ਾਂ ਵਿੱਚ 21 ਜੂਨ ਲੱਖਾਂ ਲੋਕਾਂ ਨੇ ਯੋਗਾ ਆਸਣ ਸਾਧੇ, ਜਿਸ ਨਾਲ ਯੋਗਾ ਬਾਰੇ ਹੋਰ ਜਾਗਰਤੀ ਪੈਦਾ ਹੋਈ।

ਕੁਝ ਲੋਕ ਯੋਗਾ ਦਾ ਵਿਰੋਧ ਕਥਿਤ ਤੌਰ ਤੇ ਧਾਰਮ ਦੇ ਨਾਮ ਤੇ ਕਰਦੇ ਹਨ ਅਤੇ ਯੋਗਾ ਨੂੰ ਹਿੰਦੂਆਂ ਦੀ ਧਾਰਮਿਕ ਕਿਰਿਆ ਦੱਸਦੇ ਹਨ, ਜੋ ਕਿ ਸਰਾਸਰ ਗ਼ਲਤ ਹੈ। ਇਸ ਦੇ ਉਲਟ ਜੋ ਲੋਕ ਯੋਗਾ ਦਾ ਸਮਰਥਨ ਇਸ ਆਸ਼ੇ ਨਾਲ ਕਰਦੇ ਹਨ ਕਿਉਂਕਿ ਉਹ ਇਸ ਨੂੰ ਹਿੰਦੂ ਧਰਮ ਦਾ ਹਿੱਸਾ ਸਮਝਦੇ ਹਨ, ਉਹ ਵੀ ਗ਼ਲਤ ਹਨ।

ਯੋਗਾ ਭਾਰਤੀ ਲੋਕਾਂ ਦੀ ਸਾਂਝੀ ਵਿਰਾਸਤ ਦਾ ਹਿੱਸਾ ਹੈ ਅਤੇ ਇਸ ਨੂੰ ਅਜੋਕੇ ਹਿੰਦੂ ਧਰਮ ਨਾਲ ਜੋੜਨਾ ਸਹੀ ਨਹੀਂ ਹੈ। ਯੋਗਾ ਅਜੋਕੇ ਹਿੰਦੂ ਧਰਮ ਨਾਲੋਂ ਪੁਰਾਣਾ ਹੈ ਅਤੇ ਇਸ ਦੀ ਜੜ੍ਹ ਵੈਦਿਕ ਕਲਚਰ ਵਿੱਚ ਹੈ। ਵੈਦਿਕ ਕਲਚਰ, ਅਯੁਰਵੇਦ ਅਤੇ ਯੋਗਾ ਪੁਰਾਤਨ ਸਾਂਝੀ ਭਾਰਤੀ ਵਿਰਾਸਤ ਦਾ ਹਿੱਸਾ ਹਨ। ਤਾਂ ਫਿਰ ਕੁਝ ਲੋਕ ਸਾਂਝੀ ਵਿਰਾਸਤ ਤੋਂ ਇਨਕਾਰੀ ਕਿਉਂ ਹਨ? ਕਿਉਂਕਿ ਉਹ ਸਾਂਝੀ ਵਿਰਾਸਤ ਤੋਂ ਜਾਣੂ ਨਹੀਂ ਹਨ ਅਤੇ ਧਾਰਮਿਕ ਵੰਡ ਨੂੰ ਅਧਾਰ ਬਣਾ ਕੇ ਅਜਿਹਾ ਕਰਦੇ ਹਨ। ਵੈਦਿਕ ਕਲਚਰ, ਅਯੁਰਵੇਦ ਅਤੇ ਯੋਗਾ ਉਸ ਸਮੇਂ ਭਾਰਤੀ ਸੰਸਕ੍ਰਿਤੀ ਦਾ ਹਿੱਸਾ ਸਨ, ਜਦ ਭਾਰਤ ਦੀ ਧਰਤੀ ਤੇ ਵੱਸਣ ਵਾਲੇ ਲੋਕਾਂ ਦੇ ਧਰਮ ਦਾ ਨਾਮ 'ਹਿੰਦੂ' ਨਹੀਂ ਸੀ ਅਤੇ ਨਾ ਹੀ ਵੈਦਿਕ ਲਿਖਤਾਂ ਵਿੱਚ ਕਿਸੇ ਵਿਸ਼ੇਸ਼ ਧਰਮ ਦਾ ਜ਼ਿਕਰ ਹੈ। ਜਦ ਵਿਦੇਸ਼ੀ ਹਮਲਾਵਰਾਂ ਨੇ ਭਾਰਤ ਦੇ ਲੋਕਾਂ ਨੂੰ ਹਿੰਦੂ ਅਤੇ ਦੇਸ਼ ਨੂੰ ਹਿੰਦੋਸਤਾਨ ਦਾ ਨਾਮ ਦੇ ਦਿੱਤਾ ਤਾਂ ਸਮਾਂ ਪਾ ਕੇ ਯੋਗਾ ਸਮੇਤ ਭਾਰਤ ਦੀ ਪੁਰਾਤਨ ਵਿਰਾਸਤ ਹਿੰਦੂਆਂ ਨਾਲ ਜੋੜ ਦਿੱਤੀ ਗਈ।

ਇਤਿਹਾਸ ਵੱਲ ਵੇਖੀਏ ਤਾਂ ਭਾਰਤੀ ਸੰਸਕ੍ਰਿਤੀ ਦਾ ਪ੍ਰਭਾਵ ਬਹੁਤ ਦੂਰ ਤੱਕ ਸੀ ਅਤੇ ਬੁੱਧ ਧਰਮ ਦੇ ਪਸਾਰ ਨਾਲ ਇਸ ਦਾ ਪ੍ਰਭਾਵ ਹੋਰ ਵੀ ਦੂਰ ਤੱਕ ਵਧ ਗਿਆ ਸੀ। ਇਸ ਨਾਲ ਪੁਰਾਤਨ ਸਮੇਂ ਤੋਂ ਹੀ ਯੋਗਾ ਵੀ ਭਾਰਤ ਤੋਂ ਹੋਰ ਕਈ ਦੇਸ਼ਾਂ ਤੱਕ ਪਹੁੰਚ ਗਿਆ ਸੀ। ਅੱਜ ਸਾਰਾ ਸੰਸਾਰ ਇਕ ਗੋਲਬਲ ਵਿਲੇਜ ਬਣ ਗਿਆ ਹੈ ਅਤੇ ਅਦਾਨ ਪ੍ਰਦਾਨ ਹੋਰ ਵੀ ਵਧ ਗਿਆ ਹੈ। ਸੰਸਾਰ, ਹਰ ਦੇਸ਼ ਦੇ ਪੁਰਾਤਨ ਵਿਰਸੇ ਨੂੰ ਸਾਂਝਾ ਵਿਰਸਾ ਸਮਝਣ ਲੱਗ ਪਿਆ ਹੈ ਅਤੇ ਯੋਗਾ ਵੀ ਇਸ ਕਤਾਰ ਵਿੱਚ ਸ਼ਾਮਲ ਹੋ ਗਿਆ ਹੈ।

*****

(29)

About the Author

ਬਲਰਾਜ ਦਿਓਲ

ਬਲਰਾਜ ਦਿਓਲ

Brampton, Ontario, Canada.
Email: (balrajdeol@rogers.com)

More articles from this author