NiranjanBoha7ਅਮਰੀਕੀ ਭਾਰਤੀ ਰਿਸ਼ਤਿਆਂ ਨੂੰ ਅਹਿਮੀਅਤ ਦੇਣ ਵਾਲੀ ਏਸ਼ੀਆ ਦੇ ਮੁਲਕਾਂ ਸਬੰਧੀ ...
(10 ਨਵੰਬਰ 2020)

 

ਅਮਰੀਕਾ ਵਿੱਚ ਹੋਈਆਂ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਭਾਰਤੀ ਮੀਡੀਆ ਦੇ ਨਾਲ ਨਾਲ ਰਾਜਨੀਤੀ ਵਿੱਚ ਦਿਲਚਸਪੀ ਰੱਖਣ ਵਾਲੇ ਹਰੇਕ ਨਾਗਰਿਕ ਨੇ ਵੀ ਪੂਰੀ ਦਿਲਚਪੀ ਵਿਖਾਈ ਹੈਖਾਸ ਤੌਰ ’ਤੇ ਦੇਸ਼ ਦੀਆਂ ਖੱਬੀਆਂ ਰਾਜਸੀ ਧਿਰਾਂ ਤੇ ਉਹਨਾਂ ਦੀ ਵਿਚਾਰਧਾਰਾ ਨਾਲ ਸਹਿਮਤੀ ਰੱਖਣ ਵਾਲੇ ਲੋਕਾਂ ਨੇ ਰਾਸ਼ਟਰਪਤੀ ਟਰੰਪ ਦੀ ਹਾਰ ਵੇਖਣ ਲਈ ਪੂਰੀ ਉਤਸੁਕਤਾ ਵਿਖਾਈ ਹੈਖੱਬੀ ਸੋਚ ਨਲ ਜੁੜੇ ਲੋਕਾਂ ਵੱਲੋਂ ਜਿਸ ਗਰਮਜੋਸ਼ੀ ਨਾਲ ਸੋਸ਼ਲ ਮੀਡੀਆਂ ’ਤੇ ਜੋਅ ਬਾਇਡਨ ਦੇ ਅਮਰੀਕੀ ਰਾਸ਼ਟਰਪਤੀ ਬਣਨ ਦਾ ਸਵਾਗਤ ਕੀਤਾ ਹੈ, ਉਸ ਤੋਂ ਲੱਗਦਾ ਹੈ ਕਿ ਉਹ ਬਾਈਡਨ ’ਤੇ ਕੁਝ ਵੱਡੀਆਂ ਹੀ ਉਮੀਦਾਂ ਲਗਾਈ ਬੈਠੇ ਹਨਪਰ ਸੋਚਣ ਵਾਲੀ ਗੱਲ ਹੈ ਕਿ ਕੀ ਰਾਸ਼ਟਰਪਤੀ ਬਦਲਣ ਨਾਲ ਇੱਕ ਸਾਮਰਾਜੀ ਮੁਲਕ ਦਾ ਖਾਸਾ ਵੀ ਬਦਲ ਜਾਵੇਗਾ? ਤੇ ਉਹ ਆਪਣੇ ਲੁਟੇਰੇ ਹਿਤ ਤਿਆਗ ਦੇਵੇਗਾ? ਅਮਰੀਕੀ ਰਾਜ ਗੱਦੀ ’ਤੇ ਬਾਈਡਨ ਬੈਠੇ ਜਾਂ ਡੋਨਾਲਡ ਟਰੰਪ, ਭਾਰਤ ਅਮਰੀਕੀ ਰਿਸ਼ਤਿਆਂ ਵਿੱਚ ਵੱਡੀਆਂ ਤਬਦੀਲੀਆਂ ਨਹੀਂ ਆਉਣ ਵਾਲੀਆਂ, ਕਿਉਂਕਿ ਦੋਹਾਂ ਮੁਲਕਾਂ ਦੇ ਰਿਸ਼ਤੇ ਭਾਵਨਾਵਾਂ ’ਤੇ ਨਹੀਂ, ਆਪਣੇ ਆਪਣੇ ਆਰਥਿਕ ਹਿਤਾਂ ’ਤੇ ਨਿਰਭਰ ਹਨਵਿਰੋਧੀ ਧਿਰ ਵਿੱਚ ਹੁੰਦਿਆਂ ਟਰੰਪ ਦੀ ਭਾਰਤ ਪ੍ਰਤੀ ਨੀਤੀ ਦੇ ਖਿਲਾਫ ਬੋਲਣਾ ਬਾਈਡਨ ਦੀ ਸਿਆਸੀ ਜ਼ਰੂਰਤ ਹੋ ਸਕਦੀ ਹੈ ਪਰ ਸੱਤਾ ਵਿੱਚ ਆ ਕੇ ਉਹ ਆਪਣੇ ਦੇਸ਼ ਦੇ ਹਿਤ ਅਨੁਸਾਰ ਹੀ ਬੋਲੇਗਾ। ਭਲਾ ਭਾਰਤ ਵਰਗੀ ‘ਵੱਡੀ ਮੰਡੀ’ ਨੂੰ ਛੱਡ ਕੇ ਉਹ ਪਾਕਿਸਤਾਨ ਵਰਗੀ ‘ਛੋਟੀ ਮੰਡੀ’ ਜੋ ਇਸ ਵੇਲੇ ਉਸਦੇ ਵੱਡੇ ਦੁਸ਼ਮਣ ਮੁਲਕ ਚੀਨ ਨਾਲ ਨੇੜਤਾ ਰੱਖਦੀ ਹੈ, ਦੇ ਹੱਕ ਵਿੱਚ ਬੋਲਣ ਦਾ ਜ਼ੋਖਮ ਕਿਉਂ ਲਵੇਗਾ? ਭਾਵੇਂ ਉਹ ਟਰੰਪ ਵਾਂਗ ਸਪਸ਼ਟ ਤੌਰ ’ਤੇ ਭਾਰਤ ਨੂੰ ਚੀਨ ਨਾਲ ਜੰਗ ਛੇੜਣ ਲਈ ਨਾ ਉਕਸਾਵੇ ਪਰ ਵਿਸ਼ਵ ਮੰਡੀ ਵਿੱਚ ਚੀਨ ਅਮਰੀਕਾ ਦਾ ਨੇੜਲਾ ਸ਼ਰੀਕ ਹੈ, ਇਸ ਲਈ ਸ਼ਰੀਕ ਨੂੰ ਉਲਝਾਈ ਰੱਖਣ ਲਈ ਭਾਰਤ ਨੂੰ ਟਰੰਪ ਵਾਂਗ ਹੀ ਵਰਤਦਾ ਰਹੇਗਾਕੁਝ ਸਿਆਸੀ ਰਵਾਇਤਾਂ ਅਜਿਹੀਆਂ ਹੁੰਦੀਆਂ ਹਨ ਜਿਹੜੀਆ ਸੱਤਾ ਵਿੱਚ ਆ ਕਿ ਵਿਰੋਧੀ ਧਿਰ ਨੂੰ ਵੀ ਨਿਭਾਉਣੀਆਂ ਪੈਂਦੀਆਂ ਹਨ ਤੇ ਭਾਰਤ ਅਮਰੀਕਾ ਸਬੰਧ ਹੁਣ ਵੀ ਅਜਿਹੀ ਰਿਵਾਰਿਤ ਬਣ ਚੁੱਕੇ ਹਨ, ਜਿਹਨਾਂ ਨੂੰ ਬਦਲਣਾ ਇੰਨਾ ਅਸਾਨ ਨਹੀਂ ਹੈ

ਰਹੀ ਗੱਲ ਮੋਦੀ ਤੇ ਟਰੰਪ ਦੀ ਦੋਸਤੀ ਦੀ, ਕਿਹੜੀ ਦੋਸਤੀ ਦੀ ਗੱਲ ਕਰਦੇ ਹੋ ਪਿਆਰਿਓ? ਅਮਰੀਕਾ ਵਿਸ਼ਵ ਦਾ ਵੱਡਾ ਵਪਾਰੀ ਹੈ ਅਤੇ ਵਪਾਰੀ ਲਈ ਵਿਉਪਾਰ ਦੋਸਤੀ ਤੋਂ ਉੱਪਰ ਹੁੰਦਾ ਹੈਜਿਵੇਂ ਵੱਡੇ ਬੰਦੇ ਜਾਂ ਵੱਡੇ ਲੀਡਰ ਨਾਲ ਫੋਟੋਆਂ ਖਿਚਵਾ ਕੇ ਅਸੀਂ ਉਸ ਨਾਲ ਨੇੜਤਾ ਵਿਖਾਉਣ ਲਈ ਫੇਸਬੁੱਕ ’ਤੇ ਪਾਉਂਦੇ ਰਹਿੰਦੇ ਹਾਂ, ਉਹੀ ਕੰਮ ਮੋਦੀ ਨੇ ਕੀਤਾ ਹੈਮੋਦੀ ਜੁਮਲੇਬਾਜ਼ ਹੈ, ਜਿਸ ਮੁਲਕ ਦੇ ਮੁਖੀ ਨੂੰ ਮਿਲਦਾ ਹੈ, ਉਸ ਨੂੰ ਹੀ ਆਪਣੀ ਜੁਮਲੇਬਾਜ਼ੀ ਰਾਹੀਂ ਆਪਣਾ ਪੱਕਾ ਦੋਸਤ ਦਰਸਾਉਣ ਦੀ ਪੂਰੀ ਟਿੱਲ ਲਾ ਦਿੰਦਾ ਹੈਜੇ ਕੋਈ ਕਸਰ ਰਹਿ ਜਾਂਦੀ ਹੈ ਤਾਂ ਉਸਦਾ ਗੋਦੀ ਮੀਡੀਆ ਦਿਨ ਰਾਤ ਦੋਸਤੀ ਦੇ ਗੋਗੇ ਗਾ ਕੇ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਬਿੱਠਾ ਦਿੰਦਾ ਹੈ ਕਿ ਮੋਦੀ ਤੇ ਫਲਾਣੇ ਦੇਸ਼ ਦਾ ਮੁਖੀ ਪਿਛਲੇ ਜਨਮ ਤੋਂ ਹੀ ਇੱਕ ਦੂਜੇ ਦੇ ਦੋਸਤ ਚਲੇ ਆ ਰਹੇ ਹਨਬੱਸ ਤੁਸੀਂ ਇੱਕ ਵਾਰ ਬਾਈਡਨ ਤੇ ਮੋਦੀ ਨੂੰ ਮਿਲ ਲੈਣ ਦਿੳ, ਵੇਖਿਓ ਉਹ ਬਾਈਡਨ ਨੂੰ ਡੋਲਾਨਡ ਟਰੰਪ ਨਾਲੋਂ ਵੀ ਆਪਣਾ ਪੱਕਾ ਦੋਸਤ ਸਾਬਿਤ ਕਰ ਦੇਵੇਗਾਗੋਦੀ ਮੀਡੀਆ ਨੇ ਇਸ ਨਵੀਂ ਜਨਮ ਲੈਣ ਵਾਲੀ ਦੋਸਤੀ ਲਈ ਗਰਾਊਂਡ ਤਿਆਰ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਤੇ ਬਾਈਡਨ ਦੇ ਭਾਰਤ ਨਾਲ ਪੁਰਾਣੇ ਸਬੰਧਾਂ ਦੇ ਕਸੀਦੇ ਪੜ੍ਹੇ ਵੀ ਜਾਣ ਲੱਗ ਪਏ ਹਨ

ਬਾਈਡਨ ਦੇ ਅਮਰੀਕੀ ਰਾਸ਼ਟਰਪਤੀ ਬਣਨ ਨਾਲ ਭਾਰਤੀ ਸ਼ੇਅਰ ਮਾਰਕਿਟ ਵਿੱਚ ਆਇਆ ਥੋੜ੍ਹਾ ਜਿਹਾ ਉਛਾਲ ਭਾਵੇਂ ਇਹ ਸੰਕੇਤ ਦੇ ਰਿਹਾ ਕਿ ਭਾਰਤ ਚੀਨ ਵਿਚਕਾਰ ਜੰਗ ਲੱਗਣ ਦਾ ਫੌਰੀ ਖਤਰਾ ਨਹੀਂ ਹੈ ਪਰ ਬਾਈਡਨ ਵੀ ਕਦੇ ਨਹੀਂ ਚਾਹੇਗਾ ਕਿ ਉਹ ਵੱਡੀ ਅਬਾਦੀ ਵਾਲੇ ਮੁਲਕਾਂ ਵਿੱਚ ਤਣਾਉ ਨੂੰ ਘੱਟ ਹੋਣ ਦੇਵੇਪਾਕਿਸਤਾਨ ਨਾਲ 72 ਸਾਲ ਤੋਂ ਚਲਦੇ ਤਣਾਅ ਦੇ ਬਾਵਜੂਦ ਭਾਰਤ ਨੂੰ ਇੰਨੇ ਵੱਡੇ ਪੱਧਰ ’ਤੇ ਹਥਿਆਰ ਖਰੀਦਣ ਦੀ ਲੋੜ ਨਹੀਂ ਪਈ ਜਿੰਨੀ ਹੁਣ ਚੀਨ ਨਾਲ ਦੋ ਮਹੀਨਿਆਂ ਦੇ ਚਲਦੇ ਤਣਾਉ ਸਮੇਂ ਇਹ ਲੋੜ ਮਹਿਸੂਸ ਹੋ ਰਹੀ ਹੈਉਹ ਤੇ ਅਮਰੀਕਾ ਦੇ ਫਰਾਂਸ ਤੇ ਇਟਲੀ ਵਰਗੇ ਭਾਈਵਾਲ ਮੁਲਕ ਕਦੋਂ ਚਾਹੁਣਗੇ ਕਿ ਹਥਿਆਰਾਂ ਦੀ ਇੱਡੀ ਵੱਡੀ ਮੰਡੀ ਉਸਦੇ ਹੱਥ ਵਿੱਚੋਂ ਨਿਕਲੇਭਾਰਤ ਚੀਨ ਜੰਗ ਸ਼ੁਰੂ ਹੋਣ ਨਾਲ ਅਮਰੀਕਾ ਨੂੰ ਤਾਂ ਦੁਹਰਾ ਲਾਭ ਹੈ। ਇੱਕ ਪਾਸੇ ਉਸਦਾ ਹਥਿਆਰਾ ਜਖੀਰਾ ਮਹਿੰਗੇ ਭਾਅ ਵਿਕੇਗਾ, ਦੂਜੇ ਪਾਸੇ ਉਸ ਤੋਂ ਸੁਪਰ ਪਾਵਰ ਦਾ ਰੁਤਬਾ ਖੋਹਣ ਲਈ ਕਾਹਲਾ ਪਿਆ ਚੀਨ ਕੰਮਜ਼ੋਰ ਹੋਵੇਗਾ

ਰਾਸ਼ਟਰ ਦਾ ਚਰਿੱਤਰ ਲੰਮੇ ਸਮੇਂ ਵਿੱਚ ਬਣਦਾ ਹੈਮੁਖੀ ਬਦਲਣ ਨਾਲ ਇਸ ਵਿੱਚ ਅੰਸ਼ਿਕ ਤਬਦੀਲੀਆਂ ਭਾਵੇਂ ਆ ਜਾਣ ਪਰ ਚਰਿੱਤਰ ਨੂੰ ਮੂਲ ਰੂਪ ਵਿੱਚ ਬਦਲਣਾ ਅਸਾਨ ਨਹੀਂ ਹੁੰਦਾ। ਇਸ ਚਰਿੱਤਰ ਨਾਲ ਲੋਕ ਭਾਵਨਾਵਾਂ ਵੀ ਜੁੜੀਆਂ ਹੁੰਦੀਆਂ ਹਨ। ਇਸ ਕਰਕੇ ਕੋਈ ਸਰਕਾਰ ਇਹਨਾਂ ਨੀਤੀਆਂ ਨੂੰ ਪੂਰੀ ਤਰ੍ਹਾਂ ਨਹੀਂ ਤਿਆਗਦੀਮੋਦੀ ਸਰਕਾਰ ਕਾਂਗਰਸ ਦੀਆਂ ਸਰਕਾਰਾਂ ਨਾਲੋਂ ਵਿਚਾਰਧਾਰਕ ਤੌਰ ’ਤੇ ਵੱਖਰੀ ਪਹੁੰਚ ਰੱਖਦੀ ਹੈ ਪਰ ਉਸਨੇ ਵੀ ਆਪਣੀ ਵਿਦੇਸ਼ ਨੀਤੀ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਕੀਤੀ। ਹਾਂ, ਇੰਨਾ ਕੁ ਕੰਮ ਉਸ ਜ਼ਰੂਰ ਕੀਤਾ ਹੈ ਕਿ ਗਵਾਂਢੀ ਮੁਲਕਾਂ ਨਾਲ ਵਿਗੜੇ ਸਬੰਧਾਂ ਨੂੰ ਰਾਸ਼ਟਰਵਾਦ ਨਾਲ ਜੋੜ ਕੇ ਆਪਣਾ ਸਥਾਈ ਵੋਟ ਬੈਂਕ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਅਰੰਭ ਕਰ ਦਿੱਤੀਆਂ ਹਨ

ਸੋ ਬਾਈਡਨ ਦੇ ਰਾਸ਼ਟਰਪਤੀ ਬਣਨ ’ਤੇ ਭਾਰਤੀਆਂ ਨੂੰ ਐਵੇਂ ਬਿਗਾਨੀ ਬਰਾਤ ਵਿੱਚ ਭੰਗੜੇ ਪਾਉਣ ਦੀ ਲੋੜ ਨਹੀਂ ਹੈਅਮਰੀਕਾ ਦੀ ਵਿਦੇਸ਼ੀ ਨੀਤੀ ਕੇਵਲ ਰਾਸ਼ਟਰਪਤੀ ਨਹੀਂ ਤਿਆਰ ਕਰਦਾ, ਸਗੋਂ ਪੈਂਟਾਗਨ ਵਿੱਚ ਬੈਠੀ ਡੀਪ ਸਟੇਟ ਦੀ ਇਸ ਵਿੱਚ ਸਭ ਅਹਿਮ ਭੂਮਿਕਾ ਹੁੰਦੀ ਹੈਵਿਵਹਾਰਕ ਤੌਰ ’ਤੇ ਵੀ ਡੈਮੋਕਰੇਟਸ ਦੇ ਭਾਰਤ ਨਾਲ ਸਬੰਧ ਰਿਪਬਲਿਕਨਾਂ ਨਾਲੋਂ ਬਿਹਤਰ ਰਹੇ ਹਨਇਹ ਹੋ ਸਕਦਾ ਹੈ ਕਿ ਬਾਇਡਨ ਰਿਪਬਲਿਕਨਾਂ ਨਾਲ ਜੁੜੀ ਖੱਬੇ ਪੱਖੀ ਲਾਬੀ ਨੂੰ ਖੁਸ਼ ਕਰਨ ਲਈ ਸਾਲ ਛੇ ਮਹੀਨੇ ਪਿੱਛੋਂ ਮੋਦੀ ਸਰਕਾਰ ਦੀਆਂ ਹਿੰਦੂਵਾਦੀ ਨੀਤੀਆਂ ਦੀ ਆਲੋਚਨਾ ਕਰ ਦਿਆ ਕਰੇ ਪਰ ਇਹ ਨਿਸਚਿਤ ਹੈ ਕਿ ਅਮਰੀਕਾ ਦੀ ਭਾਰਤ ਲਈ ਬਣਾਈ ਵਿਦੇਸ਼ੀ ਨੀਤੀ ਵਿੱਚ ਵੱਡਾ ਬਦਲਾਅ ਨਹੀਂ ਆਵੇਗਾਅਮਰੀਕੀ ਭਾਰਤੀ ਰਿਸ਼ਤਿਆਂ ਨੂੰ ਅਹਿਮੀਅਤ ਦੇਣ ਵਾਲੀ ਏਸ਼ੀਆ ਦੇ ਮੁਲਕਾਂ ਸਬੰਧੀ ਬਣਾਈ ‘ਏਸ਼ੀਆ ਪੈਸੇਫਿਕ ਪਾਲਸੀ’ ਉਬਾਮਾ ਸਰਕਾਰ ਵੱਲੋਂ ਬਣੀ ਗਈ ਸੀ ਜਿਸ ਵਿੱਚ ਟਰੰਪ ਸਰਕਾਰ ਨੇ ਵੀ ਕੋਈ ਤਬਦੀਲੀ ਨਹੀਂ ਕੀਤੀ ਤਾਂ ਹੁਣ ਭਲਾ ਬਾਈਡਨ ਸਰਕਾਰ ਇਸ ਨੂੰ ਕਿਉਂ ਤਬਦੀਲ ਕਰੇਗੀ?

ਇੱਕ ਪੰਜਾਬੀ ਕਹਾਵਤ ਹੈ ਕਿ ਜੱਟ ਜੱਟਾਂ ਦਾ ਤੇ ਭੋਲੂ ਨਰਾਇਣ ਦਾਅਜੇ ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਤੇ ਇਹ ਵੀ ਵੇਖੋ ਕੇ ਅੱਗੇ ਕੀ ਬੈਂਗਨੀ ਉੱਘੜਦੀ ਹੈਅਮਰੀਕਾ ਤੇ ਚੀਨ ਵੱਲ ਵੇਖਣ ਦੀ ਬਜਾਇ ਭਾਰਤ ਤੇ ਪਾਕਿਸਤਾਨ ਨੂੰ ਗੱਲਬਾਤ ਦੀ ਮੇਜ਼ ’ਤੇ ਬੈਠ ਕੇ ਆਪਣੇ ਹੱਲ ਹੋ ਸਕਣ ਵਾਲੇ ਮਸਲੇ ਤਾਂ ਹੱਲ ਕਰ ਲੈਣੇ ਚਾਹੀਦੇ ਹਨ, ਨਹੀਂ ਤਾਂ ਇਹ ਦੋਵੇਂ ਬਾਂਦਰ ਬਿੱਲੀਆਂ ਦਾ ਟੁੱਕ ਤੋੜ ਤੋੜ ਕੇ ਖਾਂਦੇ ਹੀ ਰਹਿਣਗੇਜੇ ਸੱਚੀ ਨੀਤ ਹੋਵੇ ਤਾਂ ਦੋਵਾਂ ਮੁਲਕਾਂ ਵੱਲੋਂ ਦੋਹਾਂ ਪਾਸਿਆਂ ਦੇ ਕਸ਼ਮੀਰ ਦੇ ਲੋਕਾਂ ਨੂੰ ਵਧੇਰੇ ਖੁਦ ਮੁਖਤਿਆਰੀ ਦੇ ਕੇ ਇਹ ਸਭ ਤੋਂ ਪੇਚੀਦਾ ਮਸਲਾ ਵੀ ਸੁਲਝਾਇਆ ਜਾ ਸਕਦਾ ਹੈਅੱਜ ਸੁਲਝਾਉਣ ਜਾਂ ਕੱਲ੍ਹ, ਦੋਹਾਂ ਮੁਲਕਾਂ ਨੂੰ ਇੱਕ ਦਿਨ ਤਾਂ ਇਹ ਮਸਲਾ ਸੁਲਝਾਉਣਾ ਹੀ ਪਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2413)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਨਿਰੰਜਨ ਬੋਹਾ

ਨਿਰੰਜਨ ਬੋਹਾ

Phone: (91 - 89682 - 82700)
Email: (niranjanboha@yahoo.com)

More articles from this author