NiranjanBoha7ਜੀਵਨ ਦੇ ਇਸ ਪੜਾਅ ’ਤੇ ਪੰਜਾਬ ਸੰਕਟ ਦੇ ਕਾਲੇ ਦਿਨਾਂ ਨੇ ਉਸਦਾ ਵਪਾਰ ...
(8 ਅਗਸਤ 2020)

 

RajKumarGarg2

(15 ਜੁਲਾਈ 1950   -   22 ਜੁਲਾਈ 2020)

 ਅਜੇ ਕੁਝ ਦਿਨ ਪਹਿਲਾਂ ਹੀ ਤਾਂ ਰਾਜ ਕੁਮਾਰ ਗਰਗ ਨਾਲ ਫੋਨ ’ਤੇ ਗੱਲ ਹੋਈ ਸੀ ਤੇ ਉਸ ਛੇਤੀ ਹੀ ਸੰਗਰੂਰ ਮਿਲ ਕੇ ਜਾਣ ਦਾ ਵਾਆਦਾ ਮੈਥੋਂ ਲਿਆ ਸੀਉਸਨੇ ਆਪਣੇ ਬਿਮਾਰ ਹੋਣ ਦੀ ਗੱਲ ਕਹੀ ਤਾਂ ਸੀ ਪਰ ਮੈਂ ਇਸ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਸੀ ਲਿਆਸੋਚਿਆ ਸੀ ਕਿ ਜਦੋਂ ਸੰਗਰੂਰ ਵੱਲ ਗੇੜਾ ਲੱਗਾ ਤਾਂ ਇਸ ਮੋਹਖੋਰੇ ਲੇਖਕ ਨੂੰ ਵੀ ਮਿਲ ਆਵਾਂਗਾਪਰ ਉਸਦੇ ਇਸ ਤਰ੍ਹਾਂ ਤੁਰ ਜਾਣ ਦਾ ਤਾਂ ਮੈਂਨੂੰ ਚਿੱਤ ਚੇਤਾ ਵੀ ਨਹੀਂ ਸੀਸਵੇਰਸਾਰ ਫੇਸਬੁੱਕ ’ਤੇ ਉਸਦੇ ਅਛੋਪਲੇ ਜਿਹੇ ਤੁਰ ਜਾਣ ਦੀ ਖਬਰ ਪੜ੍ਹੀ ਤਾਂ ਮਨ ਨੂੰ ਝਟਕਾ ਜਿਹਾ ਲੱਗਾ ਕਿ ਹੁਣ ਮੈਂ ਉਸ ਨਾਲ ਕੀਤਾ ਵਾਅਦਾ ਕਦੇ ਵੀ ਪੂਰਾ ਨਹੀਂ ਕਰ ਸਕਾਂਗਾ

ਉਸ ਨਾਲ ਆਹਮੋਂ-ਸਾਹਮਣੇ ਰੂ-ਬਰੂ ਹੋਇਆਂ ਤਾਂ ਲਗਭਗ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਪਰ ਉਸ ਨਾਲ ਅਕਸਰ ਫੋਨ ’ਤੇ ਗੱਲਬਾਤ ਹੁੰਦੀ ਰਹੀ ਹੈਉਸ ਨਾਲ ਆਖਰੀ ਵਾਰ ਹੋਈ ਗੱਲਬਾਤ ਦਾ ਸਬੱਬ ਇਸੇ ਮਹੀਨੇ ਛਪ ਕੇ ਆਇਆ ਨਾਵਲ ‘ਚਾਨਣ ਦੀ ਉਡੀਕ’ ਬਣਿਆਉਹ ਆਪਣੀ ਛਪੀ ਹਰ ਕਿਤਾਬ ਮੈਂਨੂੰ ਭੇਜਦਾ ਤੇ ਦੋਸਤੀ ਦੇ ਨਾਤੇ ਇਹ ਉਮੀਦ ਵੀ ਰੱਖਦਾ ਕਿ ਮੈਂ ਇਸ ਬਾਰੇ ਕਿਸੇ ਪਰਚੇ ਜਾ ਅਖਬਾਰ ਵਿੱਚ ਜ਼ਰੂਰ ਲਿਖਾਂਉਸਦੇ ਦੋ ਤਿੰਨ ਨਾਵਲਾਂ ਬਾਰੇ ਮੈਂ ਆਰਟੀਕਲ ਲਿਖੇ ਵੀਜਦੋਂ ਮੈਂ ਘੌਲ ਕਰ ਜਾਂਦਾ ਤਾਂ ਉਹ ਗੱਡੇ ਜਿੱਡਾ ਉਲਾਂਭਾ ਦਿੰਦਾ ਉਸ ਨੂੰ ਮਿਲ ਕੇ ਆਉਣ ਦਾ ਵਾਅਦਾ ਤਾਂ ਮੈਂ ਪੂਰਾ ਨਹੀਂ ਕਰ ਸਕਿਆ ਪਰ ਇਹ ਸੋਚ ਕੇ ਥੋੜ੍ਹੀ ਜਿਹੀ ਰਾਹਤ ਜ਼ਰੂਰ ਮਹਿਸੂਸ ਕਰ ਰਿਹਾ ਹਾਂ ਕੇ ਉਸਦੇ ਆਖਰੀ ਨਾਵਲ ਬਾਰੇ ਰੀਵੀਊ ਲਿਖਣ ਦੀ ਜ਼ਿੰਮੇਵਾਰੀ ਮੈਂ ਉਸਦੇ ਜਿਊਂਦੇ ਜੀਅ ਨਿਭਾ ਦਿੱਤੀ ਹੈ ਤੇ ਉਸ ਨਾਲ ਫੋਨ ’ਤੇ ਹੋਈ ਆਖਰੀ ਵਾਰ ਦੀ ਗੱਲਬਾਤ ਸਮੇਂ ਮੈਂ ਇਸਦੀ ਸੂਚਨਾ ਵੀ ਉਸ ਨੂੰ ਦੇ ਚੁੱਕਾ ਹਾਂਮੇਰੇ ਲਈ ਇਹ ਵੱਡੀ ਤਸੱਲੀ ਹੈ ਕਿ ਉਹ ਮੇਰੇ ਵੱਲੋਂ ਆਪਣੀਆਂ ਪੁਸਤਕਾਂ ਬਾਰੇ ਨਾ ਲਿਖਣ ਦਾ ਗਿਲਾ ਆਪਣੇ ਨਾਲ ਨਹੀਂ ਲੈ ਕੇ ਗਿਆ

ਆੜਤੀਆ ਵਪਾਰੀ ਵਰਗ ਨਾਲ ਸਬੰਧਤ ਕੋਈ ਵਿਰਲਾ ਹੀ ਵਿਅਕਤੀ ਹੋਵੇਗਾ ਜਿਸ ਰਾਜ ਕੁਮਾਰ ਗਰਗ ਵਾਂਗ ਸਾਹਿਤ ਦੇ ਖੇਤਰ ਵਿੱਚ ਛੱਬੀ ਪੁਸਤਕਾਂ ਦਾ ਮਹੱਤਵਪੂਰਨ ਯੋਗਦਾਨ ਪਾਇਆ ਹੋਵੇਭਾਵੇਂ ਉਸ ਕੁਝ ਸਮਾਂ ਖੇਤੀਬਾੜੀ ਵਿਭਾਗ ਵਿੱਚ ਸਰਕਾਰੀ ਨੌਕਰੀ ਵੀ ਕੀਤੀ ਹੈ ਪਰ ਕਮਾਈ ਕਰਨ ਦੀ ਉਮਰ ਦਾ ਵਧੇਰੇ ਹਿੱਸਾ ਉਸ ਆੜਤ ਅਤੇ ਸ਼ੈਲਰ ਦੇ ਕਾਰੋਬਾਰ ਨਾਲ ਜੁੜੇ ਵਪਾਰ ਦੇ ਲੇਖੇ ਹੀ ਲਾਇਆ ਸੀਆੜਤੀਆ ਹੋਣ ਕਾਰਨ ਉਹ ਕਿਸਾਨਾਂ ਦੀਆਂ ਮਨੋ-ਸਮਾਜਿਕ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਤੇ ਇਹਨਾਂ ਸਮੱਸਿਆਵਾਂ ਪ੍ਰਤੀ ਪੂਰੀ ਹਮਦਰਦੀ ਵੀ ਰੱਖਦਾ ਸੀਇਸ ਲਈ ਉਹ ਮੇਰੀ ਜਾਂਚੇ ਉਹ ਪੰਜਾਬ ਦਾ ਪਹਿਲਾ ਆੜਤੀਆ ਸੇਠ ਹੈ ਜਿਸਨੇ ਕਿਸਾਨ ਦੇ ਮੁਸ਼ਕਲਾਂ ਭਰੇ ਜੀਵਨ ਨਾਲ ਹਮਦਰਦੀ ਪ੍ਰਗਟਾਉਂਦਾ ਨਾਵਲ ‘ਜੱਟ ਦੀ ਜੂਨ’ ਲਿਖਿਆਆੜਤੀਆ ਵਰਗ ਵਿੱਚੋਂ ਆਏ ਕਿਸੇ ਵਿਅਕਤੀ ਵੱਲੋਂ ਜੱਟ ਕਿਸਾਨ ਦੀ ਮੰਡੀ ਵਿੱਚ ਹੋ ਰਹੀ ਲੁੱਟ ਬਾਰੇ ਲਿਖਣਾ ਵੱਡਾ ਜ਼ੇਰੇ ਵੱਲ ਕੰਮ ਸੀ ਤੇ ਇਹ ਕੰਮ ਕੇਵਲ ਰਾਜ ਕੁਮਾਰ ਗਰਗ ਦੇ ਹਿੱਸੇ ਹੀ ਆਇਆ ਸੀ

ਰਾਜ ਕੁਮਾਰ ਗਰਗ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੇ ਉਤਰਾਅ-ਚੜਾਅ ਵੇਖੇ ਸਨਸ਼ਾਹੂਕਾਰ ਤੇ ਪੇਂਡੂ ਬੈਂਕਰ ਘਰਾਣੇ ਵਿੱਚ ਜਨਮੇ ਰਾਜ ਕੁਮਾਰ ਦਾ ਬਚਪਨ ਸੱਚਮੁੱਚ ਹੀ ਰਾਜ ਕੁਮਾਰਾਂ ਵਾਂਗ ਬੀਤਿਆ ਸੀ ਜਵਾਨੀ ਦੀ ਉਮਰੇ ਉਸ ਜਿੱਥੇ ਰਾਜਨੀਤਕ ਖੇਤਰ ਵਿੱਚ ਆਪਣਾ ਚੰਗਾ ਨਾਂ ਥਾਂ ਬਣਾਇਆ, ਉੱਥੇ ਆਰੀਆ ਸਮਾਜ ਨਾਲ ਸਬੰਧਤ ਵਿੱਦਿਅਕ ਸੰਸਥਾਵਾਂ ਦੇ ਸੰਚਾਲਣ ਵਿੱਚ ਵੀ ਮੋਹਰੀ ਭੂਮਿਕਾ ਨਿਭਾਈ ਇੱਕ ਪਾਸੇ ਪੰਜਾਬੀ ਕਹਾਣੀ ਤੇ ਨਾਵਲ ਦੇ ਖੇਤਰ ਵਿੱਚ ਉਸ ਨੂੰ ਉਸਦੇ ਹਿੱਸੇ ਆਉਂਦੀ ਪਹਿਚਾਣ ਮਿਲੀ ਤਾਂ ਦੂਜੇ ਪਾਸੇ ਵਪਾਰਕ ਖੇਤਰ ਵਿੱਚ ਵੀ ਉਸਦਾ ਨਾਂ ਚੋਟੀ ਦੇ ਵਪਾਰੀਆਂ ਵਿੱਚ ਬੋਲਣ ਲੱਗਾਇਹ ਖੁਸ਼ਹਾਲੀ ਦੇ ਦਿਨ ਉਸਦੇ ਜੀਵਨ ਦਾ ਇੱਤਿਹਾਸ ਤਾਂ ਬਣੇ ਪਰ ਅਧੇੜ ਉਮਰੇ ਉਸਦਾ ਸਾਥ ਦੇਣ ਤੋਂ ਇਨਕਾਰੀ ਹੋ ਗਏਜੀਵਨ ਦੇ ਇਸ ਪੜਾਅ ’ਤੇ ਪੰਜਾਬ ਸੰਕਟ ਦੇ ਕਾਲੇ ਦਿਨਾਂ ਨੇ ਉਸਦਾ ਵਪਾਰ ਚੌਪਟ ਕਰ ਦਿੱਤਾ ਤੇ ਖੇਤੀਬਾੜੀ ਇੰਸਪੈਕਟਰ ਦੀ ਸਰਕਾਰੀ ਨੌਕਰੀ ਛੱਡਣ ਵਰਗੀ ਗਲਤੀ ਨੇ ਉਸਦੇ ਜੀਵਨ ਨੂੰ ਪੂਰੀ ਤਰ੍ਹਾਂ ਵਿਕਾਸ ਦੀ ਲੀਹ ਤੋਂ ਲਾਹ ਦਿੱਤਾ ਇੰਨਾ ਕੁਝ ਹੋਣ ਦੇ ਬਾਵਜੂਦ ਮੈਂ ਉਸ ਨੂੰ ਕਦੇ ਹਾਰੇ ਹੋਏ ਮਨੁੱਖ ਵਾਂਗ ਨਿਰਾਸ਼ ਜਿਹੀਆਂ ਗੱਲਾਂ ਕਰਦੇ ਨਹੀਂ ਵੇਖਿਆਪਿਛਲੇ ਸਮੇਂ ਦੀ ਬਿਮਾਰੀ ਨੇ ਉਸ ਨੂੰ ਸਰੀਰਕ ਤੌਰ ’ਤੇ ਭਾਵੇਂ ਕੁਝ ਕੰਮਜ਼ੋਰ ਜਿਹਾ ਕਰ ਦਿੱਤਾ ਸੀ ਪਰ ਬਿਸਤਰੇ ’ਤੇ ਲੇਟਿਆਂ ਵੀ ਉਸ ਵੱਲੋਂ ਚੰਗੇ ਸਮੇਂ ਦੀ ਉਡੀਕ ਵਿੱਚ ਲਿਖਿਆ ਨਾਵਲ ‘ਚਾਨਣ ਦੀ ਉਡੀਕ’ ਮਾਨਸਿਕ ਤੌਰ ’ਤੇ ਉਸਦੇ ਅੰਤਲੇ ਸਮੇਂ ਤਕ ਚੜ੍ਹਦੀ ਕਲਾ ਵਿੱਚ ਰਹਿਣ ਦੀ ਗਵਾਹੀ ਭਰਦਾ ਹੈ

ਵਪਾਰ ਵਿੱਚ ਪੈਣ ਵਾਲੇ ਘਾਟੇ ਤੋਂ ਬਾਦ ਉਸਦੇ ਜੀਵਨ ਵਿੱਚ ਆਈਆਂ ਮੁਸ਼ਕਲਾਂ ਤੇ ਇਹਨਾਂ ਤੋਂ ਪਾਰ ਜਾਣ ਲਈ ਉਸ ਵੱਲੋਂ ਕੀਤੇ ਸੰਘਰਸ਼ ਦੇ ਵੇਰਵੇ ਬਹੁਤ ਹੈਰਾਨ ਕਰਨ ਵਾਲੇ ਹਨਥਾਣੇ ਕਚਹਿਰੀਆਂ ਦੇ ਚੱਕਰ, ਧਮਕੀਆਂ ਦਾ ਸਾਹਮਣਾ, ਜਾਨ ਲੇਵਾ ਹਮਲੇ, ਤੇ ਘਰੋਂ ਚੋਰੀ ਭੱਜ ਕੇ ਇਲਾਹਬਾਦ ਦੇ ਆਸ਼ਰਮ ਵਿੱਚ ਪਨਾਹ ਲੈਣ ਵਰਗੇ ਕਰੂਰ ਹਾਲਾਤ ਦਾ ਸਾਹਮਣਾ ਕੋਈ ਉਸ ਵਰਗਾ ਸਿਰੜੀ ਮਨੁੱਖ ਹੀ ਕਰ ਸਕਦਾ ਹੈਉਹ ਔਖੇ ਸਮੇਂ ਵਿੱਚ ਸਾਥ ਦੇਣ ਲਈ ਉਹਦੇ ਆਪਣੇ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਸਾਹਿਤਕ ਖੇਤਰ ਦੇ ਦੋਸਤ ਵੀ ਇਸ ਸਮੇਂ ਉਸਦੇ ਬਹੁਤ ਕੰਮ ਆਏਉਸਦੇ ਨਾਵਲ ਉਸ ਨੂੰ ਉਸਦਾ ਗੁਆਚਿਆ ਰੁਤਬਾ ਵਾਪਸ ਦਿਵਾਉਣ ਵਿੱਚ ਸਹਾਈ ਬਣੇ ਤੇ ਉਸਦੀ ਖੇਤੀਬਾੜੀ ਵਿਸ਼ੇ ਦੀ ਕੀਤੀ ਪੜ੍ਹਾਈ ਉਸ ਨੂੰ ਇੱਕ ਪ੍ਰਾਈਵੇਟ ਕਾਲਜ ਵਿੱਚ ਨੌਕਰੀ ਦਿਵਾ ਕੇ ਉਸ ਦੀ ਜੀਵਨ ਚੰਗਿਆੜੀ ਨੂੰ ਭਖਦਾ ਰੱਖਣ ਵਿੱਚ ਆਪਣਾ ਯੌਗਦਾਨ ਪਾਉਂਦੀ ਰਹੀ। ਉਹ ਵਪਾਰ ਦੀਆਂ ਬਰੀਕੀਆਂ ਨੂੰ ਚੰਗੀ ਤਰ੍ਹਾਂ ਸਮਝਦਿਆਂ ਹੋਇਆਂ ਵੀ ਨਫੇ ਨੁਕਸਾਨ ਦੀ ਬਹੁਤੀ ਪ੍ਰਵਾਹ ਨਹੀਂ ਸੀ ਕਰਦਾ ਤੇ ਨਾ ਹੀ ਜੀਵਨ ਵਿੱਚ ਕੀਤੀਆਂ ਗਲਤੀਆਂ ਬਾਰੇ ਦੋਸਤਾਂ ਕੋਲ ਕਿਸੇ ਤਰ੍ਹਾਂ ਦੀ ਪਰਦਾਪੋਸ਼ੀ ਕਰਦਾ ਸੀਉਸਦਾ ਪੇਂਡੂ ਸੁਭਾਅ ਆਪਣਾ ਸਾਰਾ ਕੱਚ ਸੱਚ ਇਮਾਨਦਾਰੀ ਨਾਲ ਆਪਣੇ ਦੋਸਤਾਂ ਸਾਹਮਣੇ ਪੇਸ਼ ਕਰ ਦਿੰਦਾ ਸੀਇਸ ਜਾਨਦਾਰ ਤੇ ਮੋਹਖੋਰੇ ਮਨੁੱਖ ਦੇ ਤੁਰ ਜਾਣ ’ਤੇ ਦਿਲ ਸੱਚੀਂ ਹੀ ਬਹੁਤ ਉਦਾਸ ਹੈ

*****

 

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2285)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com

About the Author

ਨਿਰੰਜਨ ਬੋਹਾ

ਨਿਰੰਜਨ ਬੋਹਾ

Phone: (91 - 89682 - 82700)
Email: (niranjanboha@yahoo.com)

More articles from this author