AmarjitDhillon7‘ਈਸ਼ਵਰ ਕੀ ਖੋਜ’ ਵਿੱਚ ਇੱਕ ਹਵਾਲਾ ਮਿਲਦਾ ਹੈ ਕਿ 1956 ਵਿੱਚ ਉੱਤਰ ਪ੍ਰਦੇਸ਼ ਦੇ ...
(2 ਨਵੰਬਰ 2019)

 

ਮਾਤ ਗਰਭ ਅਗਨ ਕੁੰਡ ਹੈਇੱਥੇ ਹਰ ਵਕਤ ਅੱਗ ਬਲਦੀ ਹੈਗਰਭ ਵਿੱਚ ਬੱਚਾ ਪੁੱਠਾ ਲਮਕਦਾ ਹੈ ਅਤੇ ਰੱਬ ਅੱਗੇ ਅਰਦਾਸਾਂ ਕਰਦਾ ਹੈ ਕਿ ਮੈਂਨੂੰ ਇੱਥੋਂ ਬਾਹਰ ਕੱਢ ਲੈਮੈਂ ਬਾਹਰ ਆ ਕੇ ਤੇਰਾ ਨਾਮ ਜਪੂੰਗਾ, ਆਦਿ ਵਰਗੇ ਵਿਖਿਆਨਾਂ ਨਾਲ ਭਾਰਤੀ ਧਰਮਾਂ ਦੇ ਸਾਰੇ ਗਰੰਥ ਭਰੇ ਪਏ ਹਨਉਹ ਇਹ ਵੀ ਕਹਿੰਦੇ ਹਨ ਕਿ ਮਾਹਵਾਰੀ ਵਾਲੇ ਦਿਨਾਂ ਵਿੱਚ ਔਰਤ ਅਪਵਿੱਤਰ ਹੁੰਦੀ ਹੈ ਅਤੇ ਬਹੁਤੇ ਮੰਦਰਾਂ ਵਿੱਚ ਔਰਤ ਨੂੰ ਇਹਨਾਂ ਦਿਨਾਂ ਵਿੱਚ ਅੰਦਰ ਜਾਣ ਦੀ ਆਗਿਆ ਨਹੀਂਇਸ ਵਿਗਿਆਨਕ ਯੁੱਗ ਵਿੱਚ ਵੀ ਇਹ ਵਰਤਾਰਾ ਚਲਦਾ ਦੇਖ ਕੇ ਬੇਹੱਦ ਦੁੱਖ ਅਤੇ ਹੈਰਾਨੀ ਹੁੰਦੀ ਹੈਔਰਤ ਮਾਂ ਹੈ, ਸਿਰਜਣਹਾਰੀ ਹੈਮਾਹਵਾਰੀ ਆਉਣ ਵਾਲੇ ਦਿਨ ਬੱਚੇ ਦੀ ਸ਼ੁਰੂਆਤ ਹੁੰਦੀ ਹੈ ਜਿਸਨੂੰ ਧਰਮ ਅਪਵਿੱਤਰ ਗਿਣਦੇ ਹਨਜੇ ਇਹ ਨਾ ਹੋਵੇ ਤਾਂ ਮਨੁੱਖਤਾ ਦਾ ਜਨਮ ਹੀ ਨਾ ਹੋਵੇਗਰਭ ਨੂੰ ਅਗਨ ਕੁੰਡ ਕਹਿਣਾ ਔਰਤ ਦੀ ਸਭ ਤੋਂ ਵੱਡੀ ਤੌਹੀਨ ਹੈਮਰਦ ਭਗਤ, ਗੁਰੂ, ਆਦਿ ਵਾਰ ਵਾਰ ਇਹ ਲਿਖ ਕੇ ਆਪਣੀ ਮਾਂ ਦਾ ਹੀ ਅਪਮਾਨ ਕਰਦੇ ਹਨਵਿਗਿਆਨ ਅਨੁਸਾਰ ਮਾਂ ਦਾ ਗਰਭ (ਬੱਚੇਦਾਨੀ ਦੀ ਝਿੱਲੀ) ਬੱਚੇ ਲਈ ਸਭ ਤੋਂ ਸੁਰੱਖਿਤ ਥਾਂ ਹੁੰਦੀ ਹੈ280 ਦਿਨ (ਜਾਂ ਇੱਕ ਅੱਧ ਵੱਧ ਘੱਟ) ਦਿਨ ਬੱਚਾ ਇਸ ਝਿੱਲੀ ਵਿੱਚ ਗੁਜ਼ਾਰਦਾ ਹੈ, ਦਸ ਮਹੀਨੇ ਨਹੀਂ (ਜਿਵੇਂ ਕਿ ਗਰੰਥ ਕਹਿੰਦੇ ਹਨ।) ਪਹਿਲੇ ਤਿੰਨ ਮਹੀਨੇ ਬੱਚੇ ਦੇ ਅੰਗ ਬਣਨ ਉੱਤੇ ਲੱਗ ਜਾਂਦੇ ਹਨਜਦ ਤਿੰਨ ਮਹੀਨਿਆਂ ਬਾਦ ਉਹ ਪੂਰਾ ਇਨਸਾਨ ਬਣ ਜਾਂਦਾ ਹੈ ਤਾਂ ਬੈਠਣ ਦੀ ਸ਼ਕਲ ਵਿੱਚ ਦਿਸਦਾ ਹੈ, ਪੁੱਠਾ ਲਮਕਿਆ ਨਹੀਂਅਗਲੇ ਛੇ ਮਹੀਨੇ ਉਹ ਪੂਰਾ ਮਨੁੱਖ ਬਣ ਕੇ ਇੱਕ ਸਰਕਲ ਵਿੱਚ ਘੁੰਮ ਕੇ ਵਿਕਾਸ ਕਰਦਾ ਹੈਹੌਲੀ ਹੌਲੀ ਘੁੰਮਦਾ ਘੁੰਮਦਾ 280 ਵੇਂ ਦਿਨ ਉਸਦਾ ਸਿਰ ਨੀਚੇ ਆ ਜਾਂਦਾ ਹੈਧਰਮਾਂ ਵਾਲਿਆਂ ਵੱਲੋਂ ਮਾਤ ਗਰਭ ਨੂੰ ਅਗਨ ਕੁੰਡ ਕਹਿਣਾ, ਉੱਥੇ ਅੱਗ ਬਲਦੀ ਕਹਿਣਾ, ਸਰਾਸਰ ਗੈਰ ਵਿਗਿਆਨਕ ਹੈਜੇ ਪੇਟ ਵਿੱਚ ਅੱਗ ਹੀ ਬਲਦੀ ਹੈ ਤਾਂ ਫਿਰ ਮਾਤਾ ਸੜ ਕਿਉਂ ਨਹੀਂ ਗਈਸਿਰਫ ਬੱਚੇ ਵਾਸਤੇ ਹੀ ਖਾਸ ਅੱਗ ਕਿਉਂ ਬਲਦੀ ਹੈਫਿਰ ਅਰਦਾਸ ਕਰਨ ਦੀ ਗੱਲ ਕਿ ਰੱਬਾ ਮੈਂਨੂੰ ਇੱਥੋਂ ਕੱਢ ਲੈ, ਮੈਂ ਬਾਹਰ ਆ ਕੇ ਤੇਰਾ ਨਾਮ ਜਪੂੰਗਾ, ਨਿਰਾ ਅਗਿਆਨ ਹੈ (ਪੁਜਾਰੀ ਰੱਬ ਨੂੰ ਰਿਸ਼ਵਤ ਦੇਣ ਦੀ ਸ਼ੁਰੂਆਤ ਤਾਂ ਇੱਥੋਂ ਹੀ ਕਰ ਦਿੰਦੇ ਹਨਅਰਦਾਸ ਬੱਚਾ ਕਿਹੜੀ ਭਾਸ਼ਾ ਵਿੱਚ ਕਰਦਾ ਹੈਜਨਮ ਸਮੇਂ ਬੱਚੇ ਦਾ ਕੋਈ ਮਨ ਨਹੀਂ ਹੁੰਦਾਉਸਦਾ ਦਿਮਾਗ ਕੋਰੀ ਸਲੇਟ ਹੁੰਦਾ ਹੈਹੌਲੀ ਦਿਮਾਗ ਵਿੱਚ ਲਗਰਾਂ ਫੁੱਟਣ ਲਗਦੀਆਂ ਹਨਬੱਚੇ ਦੀ ਯਾਦਾਸਤ ਵਾਲੇ ਨਿਉਰੋਨ ਦੋ ਸਾਲ ਦੀ ਉਮਰ ਵਿੱਚ ਜਾ ਕੇ ਬਣਦੇ ਹਨਇਸ ਤੋਂ ਪਹਿਲਾਂ ਬੱਚੇ ਦੀ ਯਾਦਦਾਸ਼ਤ ਮਾਮੂਲੀ ਹੁੰਦੀ ਹੈ ਅਤੇ ਉਹ ਜਲਦੀ ਭੁੱਲ ਜਾਂਦਾ ਹੈਇਸੇ ਲਈ ਸਾਲ ਕੁ ਦੇ ਬੱਚੇ ਨੂੰ ਜੇ ਹੋਰ ਕੋਈ ਗੋਦ ਲੈ ਲਏ ਤਾਂ ਉਹ ਆਪਣੇ ਪਹਿਲੇ ਮਾਂ ਬਾਪ ਨੂੰ ਭੁੱਲ ਜਾਂਦਾ ਹੈਮਾਂ ਬਾਪ ਹੀ ਬੱਚੇ ਨੂੰ ਧਰਮ, ਜਾਤ ਆਦਿ ਦੀਆਂ ਗੱਲਾਂ ਸਿਖਾਉਂਦੇ ਹਨਜੇ ਬੱਚਾ ਜਾਨਵਰਾਂ ਵਿੱਚ ਰਹੇ ਤਾਂ ਜਾਨਵਰਾਂ ਵਾਂਗ ਹੀ ਵਿਵਹਾਰ ਕਰੇਗਾਮਹਾਰਾਜ ਸਿੰਘ ਭਾਰਤੀ ਦੀ ਕਿਤਾਬ ‘ਈਸ਼ਵਰ ਕੀ ਖੋਜ’ ਵਿੱਚ ਇੱਕ ਹਵਾਲਾ ਮਿਲਦਾ ਹੈ ਕਿ 1956 ਵਿੱਚ ਉੱਤਰ ਪ੍ਰਦੇਸ਼ ਦੇ ਲਖਮੀਰਪੁਰ ਦੇ ਜੰਗਲਾਂ ਵਿੱਚ ਭੇੜੀਏ ਨਾਲ ਇੱਕ ਰਹਿੰਦੇ ਇੱਕ ਇਨਸਾਨੀ ਬੱਚੇ ਨੂੰ ਵੀ ਫੜਿਆ ਗਿਆ ਸੀ ਜੋ ਜਾਨਵਰਾਂ ਵਾਂਗ ਹੀ ਵਿਵਹਾਰ ਕਰਦਾ ਸੀਪਸ਼ੂਆਂ ਵਾਂਗ ਚਾਰ ਪੈਰਾਂ ਤੇ ਚੱਲਦਾ ਅਤੇ ਬਿਨਾਂ ਹੱਥਾਂ ਤੋਂ ਖਾਂਦਾ ਸੀ ਅਤੇ ਉਸਦੀ ਕੋਈ ਭਾਸ਼ਾ ਨਹੀਂ ਸੀਮਨੁੱਖੀ ਸਮਾਜ ਤੋਂ ਬਾਹਰ ਰਹਿਣ ਕਾਰਨ ਉਸਦੇ ਦਿਮਾਗ ਦਾ ਵਿਕਾਸ ਨਹੀਂ ਹੋਇਆ ਸੀਨੌਂ ਸਾਲ ਤੱਕ ਲਗਾਤਾਰ ਉਸਦਾ ਇਲਾਜ ਕੀਤਾ ਗਿਆ ਪਰ ਉਹ ਇਨਸਾਨੀ ਸਮਾਜ ਨਾਲ ਨਹੀਂ ਜੁੜ ਸਕਿਆਅਖੀਰ ਉਹ ਮਰ ਗਿਆਵਿਗਿਆਨੀਆਂ ਨੇ ਇਸ ਨੌਂ ਸਾਲ ਦੇ ਰਿਕਾਰਡ ਦਾ ਅਧਿਐਨ ਕਰਕੇ ਇਹ ਸਿੱਟਾ ਕੱਢਿਆ ਹੈ ਕਿ ਮਨੁੱਖੀ ਸਮਾਜ ਹੀ ਬੱਚੇ ਨੂੰ ਆਪਣੇ ਅਨੁਸਾਰ ਢਾਲਦਾ ਹੈ ਨਹੀਂ ਤਾਂ ਹਰ ਪੈਦਾ ਹੋਣ ਵਾਲਾ ਇਨਸਾਨੀ ਬੱਚਾ ਪਸ਼ੂ ਹੀ ਹੁੰਦਾ ਹੈ। (ਗਰਭ ਵਿੱਚ ਨਾਮ ਜਪਣ ਦੇ ਵਾਅਦੇ ਕਿਵੇਂ ਕਰ ਲਵੇਗਾ) ਅਸਲ ਵਿੱਚ ਧਾਰਮਿਕ ਲੋਕਾਂ ਦਾ ਸਾਰਾ ਜ਼ੋਰ ਮਨੁੱਖ ਨੂੰ ਡਰਾਉਣ ਉੱਤੇ ਲੱਗਾ ਹੋਇਆ ਹੈਜਦ ਵੀ ਕੋਈ ਇਸ ਡਰ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਹੈ, ਧਾਰਮਿਕ ਲੋਕਾਂ ਦੇ ਭਾਅ ਦੀ ਬਣ ਜਾਂਦੀ ਹੈਜਦ ਕਾਪਰਨੀਕਸ ਨੇ ਧਰਤੀ ਘੁੰਮਦੀ ਦਾ ਸਿਧਾਂਤ ਪੇਸ਼ ਕੀਤਾ ਤਾਂ ਇਟਲੀ ਦੇ ਚਰਚ ਨੇ ਬਹੁਤ ਹਾਲ ਪਾਹਰਿਆ ਕੀਤੀਇਸ ਸਿਧਾਂਤ ਦਾ ਪਰਚਾਰ ਕਰਨ ਵਾਲੇ ਬਰੂਨੋ ਨੂੰ ਜਿੰਦਾ ਜਲਾ ਦਿੱਤਾ ਗਿਆਗਲੈਲੀਓ ਨੂੰ ਜੇਲ ਵਿੱਚ ਸੜਨਾ ਪਿਆਫਿਰ 300 ਸਾਲ ਬਾਦ ਉਸੇ ਚਰਚ ਨੇ ਮੁਆਫੀ ਮੰਗ ਲਈ ਕਿ ਅਸੀਂ ਬਰੂਨੋ ਅਤੇ ਗਲੈਲੀਓ ਨੂੰ ਗਲਤ ਸਜ਼ਾ ਦਿੱਤੀ ਸੀ, ਉਹ ਸਹੀ ਸਨਅੱਜ ਜਿੱਥੇ ਬਰੂਨੋ ਨੂੰ ਜਿਉਂਦੇ ਸਾੜਿਆ ਗਿਆ ਉੱਥੇ ਹੀ ਉਸਦਾ ਬੁੱਤ ਲੱਗਿਆ ਹੋਇਆ ਹੈ

ਮਨੁੱਖੀ ਸਰੀਰ ਦਾ ਤਾਪਮਾਨ 98.6 ਡਿਗਰੀ ਹੁੰਦਾ ਹੈਇਸੇ ਤਾਪਮਾਨ ’ਤੇ ਹੀ ਗਰਭ ਵਿੱਚ ਬੱਚਾ ਵਧਦਾ ਫੁੱਲਦਾ ਹੈਮਾਂ ਦੇ ਤਾਪਮਾਨ ਦੇ ਬਰਾਬਰ ਹੀ ਬੱਚੇ ਦਾ ਤਾਪਮਾਨ ਰਹਿੰਦਾ ਹੈਧਾਰਮਿਕ ਲੋਕ ਕਹਿੰਦੇ ਹਨ ਜੋ (ਰੱਬ) ਮਾਤਾ ਦੇ ਗਰਭ ਵਿੱਚ ਸਾਡੀ ਰੱਖਿਆ ਕਰਦਾ ਹੈ, ਉਹ ਵਿਸਾਰਨਾ ਨਹੀਂ ਚਾਹੀਦਾਇਹ ਰੱਖਿਆ ਤਾਂ ਕੁਦਰਤ ਦੇ ਨਿਯਮਾਂ ਅਨੁਸਾਰ ਹੋ ਰਹੀ ਹੈ ਜਾਂ ਕੋਈ ਨੁਕਸ ਪੈਣ ਉੱਤੇ ਡਾਕਟਰ ਕਰਦੇ ਹਨ, ਕਿਸੇ ਅਖੌਤੀ ਰੱਬ ਦਾ ਇਸ ਵਿੱਚ ਕੋਈ ਦਖਲ ਨਹੀਂਮੈਂਨੂੰ ਬਹੁਤ ਸਾਰੇ ਅਜਿਹੇ ਬੱਚਿਆਂ ਦਾ ਪਤਾ ਹੈ, ਜੋ ਛੇ ਮਹੀਨੇ ਬਾਦ (ਕਿਸੇ ਨੁਕਸ ਕਾਰਨ) ਬੱਚੇ ਦਾਨੀ ਵਿੱਚੋਂ ਬਾਹਰ ਆ ਗਏ ਅਤੇ ਬਾਕੀ ਤਿੰਨ ਮਹੀਨੇ ਡਾਕਟਰੀ ਮਸ਼ੀਨਾਂ ਵਿੱਚ ਰੱਖ ਕੇ ਉਹਨਾਂ ਦੀ ਪਰਵਰਿਸ਼ ਕੀਤੀ ਗਈਮਾਤ ਗਰਭ ਦੀ ਡਰਾਉਣੀ ਅੱਗ, ਪੁੱਠਾ ਲਮਕਣਾ, ਅਰਦਾਸਾਂ ਕਰਨੀਆਂ ਅਤੇ ਨਾਮ ਜਪਣ ਦਾ ਵਾਅਦਾ ਕਰਨਾ ਆਦਿ ਸਭ ਧਾਰਮਿਕ ਲੋਕਾਂ ਦੀਆਂ ਦੁਕਾਨਦਾਰੀਆਂ ਹਨਇਹ ਤਾਂ ਪੱਕਾ ਹੀ ਹੈ ਕਿ ਧਰਮ ਡਰ ਦਾ ਬਿਜ਼ਨਿਸ ਹੈਕੁਝ ਧਾਰਮਿਕ ਗਰੰਥ ਕਹਿੰਦੇ ਹਨ ਕਿ ਜਦ ਬੱਚਾ ਗਰਭ ਵਿੱਚ ਸਾਢੇ ਛੇ ਮਹੀਨੇ ਦਾ ਹੋ ਜਾਂਦਾ ਹੈ ਤਾਂ ਸਰੀਰ ਵਿੱਚ ਬਾਹਰੋਂ ਆ ਕੇ ਰੂਹ (ਆਤਮਾ) ਪ੍ਰਵੇਸ਼ ਕਰਦੀ ਹੈਜਿਸ ਬੱਚੇ ਦਾ ਜਨਮ ਹੀ ਛੇ ਮਹੀਨੇ ਵਿੱਚ ਹੋ ਗਿਆ ਕੀ ਉਹ ਰੂਹ ਵਿਹੂਣਾ ਸੀ? ਪਰ ਧਾਰਮਿਕ ਲੋਕਾਂ ਦਾ ਕੀ ਹੈ, ਇਹ ਕਹਿ ਦੇਣਗੇ ਰੂਹ ਡਾਕਟਰੀ ਮਸ਼ੀਨ ਵਿੱਚ ਬੱਚੇ ਵਿੱਚ ਪਰਵੇਸ਼ ਕਰ ਜਾਂਦੀ ਹੈਧਾਰਮਿਕ ਲੋਕਾਂ ਦੀ ਇਹ ਸਭ ਤੋਂ ਵੱਡੀ ਲੋੜ ਹੈ ਰੂਹ (ਆਤਮਾ) ਦਾ ਪਰਚਾਰ ਕਰਨਾਇਸ ਤੋਂ ਬਿਨਾ ਉਹ ਪੁਨਰ ਜਨਮ ਅਤੇ ਪਰਲੋਕ ਦਾ ਪਰਚਾਰ ਨਹੀਂ ਕਰ ਸਕਦੇ ਹਨਪਰਲੋਕ ਦੇ ਪਰਚਾਰ (ਨਰਕ ਦਾ ਡਰ ਅਤੇ ਸਵਰਗ ਦਾ ਲਾਲਚ) ਬਿਨਾ ਦਾਨ ਪੁੰਨ ਦੀ ਰਕਮ ਇਕੱਠੀ ਨਹੀਂ ਹੋ ਸਕਦੀ ਅਤੇ ਸੰਤ ਜਨ ਐਸ਼ ਨਹੀਂ ਕਰ ਸਕਦੇਵਿਗਿਆਨ ਦੇ ਇਸ ਯੁੱਗ ਵਿੱਚ ਇਸ ਤਰ੍ਹਾਂ ਗੈਰਵਿਗਿਆਨਕ ਅਤੇ ਫਾਲਤੂ ਗੱਲਾਂ ਉੱਤੇ ਵਿਸ਼ਵਾਸ ਕਰਨ ਵਾਲਿਆਂ ਨੇ ਦਰਅਸਲ ਆਪਣੇ ਦਿਮਾਗ ਨੂੰ ਹੀ ਜਿੰਦਰੇ ਲਾ ਦਿੱਤੇ ਹਨਧਰਮ ਦਾ ਕੰਮ ਇਸ ਦੁਨੀਆ ਨੂੰ ਝੂਠੀ (ਕਲਪਿਤ) ਕਹਿ ਕੇ ਅਗਲੀ (ਜੋ ਹੈ ਨਹੀਂ) ਦੁਨੀਆ ਨੂੰ ਸੱਚੀ ਕਹਿ ਕੇ ਲੋਕਾਂ ਨੂੰ ਅੱਗਾ ਸੰਵਾਰਨ ਦਾ ਉਪਦੇਸ਼ ਦੇਣਾ ਹੈਇਹ ਅੱਗਾ ਸੰਵਾਰਨ ਦਾ ਉਪਦੇਸ਼ ਹੀ ਧਰਮ ਦਾ ਸਭ ਤੋਂ ਵੱਡਾ ਹਥਿਆਰ ਹੈਇਸ ਲਈ ਭਾਵੇਂ ਉਹਨਾਂ ਨੂੰ ਮਾਂ ਦੇ ਗਰਭ ਨੂੰ ਨਰਕ ਕਹਿਣਾ ਪਵੇ, ਭਾਵੇਂ ਉੱਥੇ ਬਲਦੀ ਅੱਗ (ਜਠਰਾਗਨ) ਕਹਿਣਾ ਪਵੇ, ਬੱਸ ਉਹਨਾਂ ਦਾ ਕੰਮ ਲੋਕਾਂ ਨੂੰ ਡਰਾ ਕੇ ਲੁੱਟਣਾ ਹੈਲੁੱਟੇ ਉਹ ਜਾਂਦੇ ਹਨ ਜਿਹਨਾਂ ਕੋਲ ਦੋ ਨੰਬਰ ਦਾ ਪੈਸਾ ਹੁੰਦਾ ਹੈ ਅਤੇ ਦਾਨ ਪੁੰਨ ਕਰੇ ਬਿਨਾ ਉਹਨਾਂ ਦਾ ਮਨ ਨਹੀਂ ਟਿਕਦਾਇੱਕ ਕਿਰਤੀ ਆਦਮੀ ਭਲਾ ਦਾਨ ਪੁੰਨ ਕਰਕੇ ਕਿਹੜੇ ਮੰਦਰ ਉਸਾਰ ਸਕਦਾ ਹੈਹਰ ਹਾਕਮ, ਰਾਜੇ, ਸਰਕਾਰਾਂ ਦੀ ਇਹ ਲੋੜ ਹੁੰਦੀ ਹੈ ਕਿ ਧਾਰਮਿਕ ਬਾਬਿਆਂ ਰਾਹੀਂ ਲੋਕਾਂ ਨੂੰ ਇਹਨਾਂ ਕਰਮਕਾਂਡਾਂ ਵਿੱਚ ਉਲਝਾਈ ਰੱਖਿਆ ਜਾਵੇ ਤਾਂ ਕਿ ਉਹ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਕੇ ਹਾਕਮਾਂ ਦੇ ਗਲ ਨਾ ਪੈ ਸਕਣਉਹਨਾਂ ਦਾ ਇੱਕੋ ਮਕਸਦ ਧਰਮ ਰਾਹੀਂ ਲੋਕਾਂ ਦੀ ਸੋਚ ਖੁੰਢੀ ਕਰਨਾ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1794)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਅਮਰਜੀਤ ਢਿੱਲੋਂ

ਅਮਰਜੀਤ ਢਿੱਲੋਂ

Bajakhana, Faridkote, Punjab, India.
Phone: (91 - 94171 - 20427)
Email: (bajakhanacity@gmail.com)