AmarjitDhillon7ਆਪਣੇ ਅੰਦਰਲੇ ਇਨ੍ਹਾਂ ਦਰਿੰਦਿਆਂ ਨੂੰ ਦਬਾ ਕੇ ਰੱਖਣਾ ਹੀ ...
(28 ਨਵੰਬਰ 2018)

 

‘ਜਿਸ ਨੂੰ ਵੀ ਦੇਖਣਾ, ਉਹਨੂੰ ਕਈ ਵਾਰ ਦੇਖਣਾ, ਇੱਕ ਆਦਮੀ ਵਿੱਚ ਹੁੰਦੇ ਨੇ ਦਸ ਵੀਹ ਆਦਮੀ।’ ਇਹ ਤਾਂ ਇੱਕ ਸ਼ਾਇਰ ਦਾ ਖਿਆਲ ਹੈ ਪਰ ਹਰ ਇੱਕ ਬੰਦੇ ਵਿੱਚ ਸਿਰਫ ਦਸ ਵੀਹ ਬੰਦੇ ਹੀ ਨਹੀਂ ਹੁੰਦੇ, ਸਗੋਂ ਸੈਂਕੜੇ ਹੋਰ ਜਾਨਵਰ ਵੀ ਹੁੰਦੇ ਹਨਪ੍ਰਸਿੱਧ ਵਿਗਿਆਨੀ ਆਈਨਸਟਾਈਨ ਨੇ ਮਨੋਵਿਗਿਆਨੀ ਡਾ. ਫਰਾਇਡ ਨੂੰ ਚਿੱਠੀ ਲਿਖ ਕੇ ਪੁੱਛਿਆ ਕਿ ਆਦਮੀ ਹਮੇਸ਼ਾ ਹਮਲਾਵਰ ਰੁਖ ਹੀ ਕਿਉਂ ਅਖਤਿਆਰ ਕਰਦਾ ਹੈਇਸ ਦੇ ਜਵਾਬ ਵਿੱਚ ਡਾ. ਫਰਾਇਡ ਨੇ ਕਿਹਾ ਕਿ ਜਿਸ ਜਾਨਵਰ ਤੋਂ ਇਹ (ਆਦਮੀ) ਵਿਕਸਤ ਹੋ ਕੇ ਬਣਿਆ ਹੈ, ਉਹ ਬਹੁਤ ਹੀ ਖੂੰਖਾਰ ਸੀਉਸ ਜਾਨਵਰ ਵਾਲੀਆਂ ਰੁਚੀਆਂ ਆਦਮੀ ਵਿੱਚ ਅਜੇ ਤੱਕ ਕਾਇਮ ਹਨਇਸ ਲਈ ਇਹ ਹਰ ਵਕਤ ਇਹ ਹੀ ਸੋਚਦਾ ਹੈ ਕਿ ਮੈਂ ਕਿਸੇ ਨੂੰ ਅੱਗੇ ਨਾ ਵਧਣ ਦਿਆਂਕਤਲੋਗਾਰਤ, ਅਗਜ਼ਨੀ ਸੱ,ਭ ਉਸੇ ਸੁਭਾਅ ਦਾ ਹੀ ਹਿੱਸਾ ਹਨਜਾਤਪਾਤ, ਧਰਮ, ਨਸਲ ਆਦਿ ਦੇ ਝਗੜਿਆਂ ਨੇ ਇਸ ਦੀ ਇਸ ਰੁਚੀ ਨੂੰ ਹੋਰ ਵਿਸਥਾਰ ਦੇ ਦਿੱਤਾ ਹੈ। ‘ਗੁਰਬਾਣੀ ਅਨੁਸਾਰ ਕਈ ਜਨਮ ਭਏ ਕੀਟ ਪਤੰਗਾ’, ਡਾਰਵਿਨ ਨੇ ਆਪਣੀ ਖੋਜ ਰਾਹੀਂ ਇਹ ਸਾਬਤ ਕੀਤਾ ਕਿ ਮਨੁੱਖ ਕੀਟ ਪਤੰਗਿਆਂ ਤੋਂ ਯਾਤਰਾ ਕਰਦਾ ਕਰਦਾ ਹੀ ਮਨੁੱਖ ਤੱਕ ਪਹੁੰਚਿਆ ਹੈਪਰ ਕੀ ਉਹ ਸੱਚਮੁੱਚ ਮਨੁੱਖ ਬਣ ਗਿਆ ਹੈ? ਇਸਦਾ ਜਵਾਬ ਹੈ ਹਰਗਿਜ਼ ਨਹੀਂਜੇ ਉਹ ਮਨੁੱਖ ਬਣ ਗਿਆ ਹੁੰਦਾ ਤਾਂ ਸਾਡੇ ਉਪਦੇਸ਼ਕਾਂ ਨੂੰ ਐਡੇ ਵੱਡੇ-ਵੱਡੇ ਗ੍ਰੰਥ ਨਾ ਲਿਖਣੇ ਪੈਂਦੇਉਪਦੇਸ਼ਕ ਕਹਿੰਦੇ ਹਨ ‘ਰਹਿ ਬਣ ਕੇ ਬੰਦਿਆ ਬੰਦਾ ਤੂੰ ਇਸਦਾ ਭਾਵ ਹੈ ਕਿ ਬੰਦਾ, ਬੰਦਾ ਬਣ ਕੇ ਨਹੀਂ, ਕੁਝ ਹੋਰ ਬਣ ਕੇ ਵਿਚਰ ਰਿਹਾ ਹੈਕਿਸੇ ਨੇ ਕਦੇ ਕਿਸੇ ਕੁੱਤੇ ਨੂੰ ਨਹੀਂ ਕਿਹਾ ਕਿ ‘ਤੂੰ ਕੁੱਤਾ ਬਣ‘ ਬੱਸ ਬੰਦੇ ਨੂੰ ਹੀ ਕਿਹਾ ਜਾਂਦਾ ਹੈ ਕਿ ਬੰਦਾ ਬਣ, ਕੁੱਤਾ ਨਾ ਬਣ ਇਸ ਤਰ੍ਹਾਂ ਕਹਿ ਕੇ ਵਿਚਾਰੇ ਕੁੱਤੇ ਦੀ ਬੇਇੱਜ਼ਤੀ ਕੀਤੀ ਜਾਂਦੀ ਹੈਕਿਉਂਕਿ ਕੁੱਤਾ ਸਭ ਤੋਂ ਵੱਧ ਵਫਾਦਾਰ ਜਾਨਵਰ ਹੈ ਅਤੇ ਬੰਦਾ ਕਦੇ ਵਫਾਦਾਰ ਹੋ ਹੀ ਨਹੀਂ ਸਕਦਾਜੇ ਬੰਦਾ ਵਫਾਦਾਰ ਹੁੰਦਾ ਤਾਂ ਕਿਸੇ ਸ਼ਾਇਰ ਨੂੰ ਇਹ ਲਿਖਣ ਦੀ ਜ਼ਰੂਰਤ ਨਾ ਪੈਂਦੀ:

ਕੋਈ ਲਾਖੋਂ ਮੇਂ ਏਕ ਵਫਾਦਾਰ ਨਿਕਲ ਆਤਾ ਹੈ,
ਹਰ ਕਿਸੀ ਮੇਂ ਵਫ਼ਾ ਹੋ ਯੇਹ ਜ਼ਰੂਰੀ ਤੋਂ ਨਹੀਂ।

ਜਾਂ

ਕੁਛ ਤੋਂ ਮਜਬੂਰੀਆਂ ਰਹੀ ਹੋਂਗੀ,
ਯੂੰ ਕੋਈ ਬੇਵਫ਼ਾ ਨਹੀਂ ਹੋਤਾ

ਇਹ ਮਜਬੂਰੀ ਸਿਰਫ ਆਦਮੀ ਦੀ ਹੈ, ਕੁੱਤੇ ਜਾਂ ਪਾਲਤੂ ਜਾਨਵਰ ਨੂੰ ਬੇ-ਵਫਾਈ ਕਰਨ ਲਈ ਕਿਸੇ ਮਜਬੂਰੀ ਦਾ ਬਹਾਨਾ ਨਹੀਂ ਕਰਨਾ ਪੈਂਦਾਪਿੱਛੇ ਜਿਹੇ ਇੱਕ ਸਾਹਿਤਕ ਸਮਾਗਮ ਵਿੱਚ ਇੱਕ ਕਵਿਤਾ ਸੁਣੀਕਵਿਤਾ ਦਾ ਭਾਵ ਅਰਥ ਕੁਝ ਇਸ ਤਰ੍ਹਾਂ ਸੀ ਕਿ ਵੈਸੇ ਤਾਂ ਮੈਂ (ਬੰਦਾ) ਸ਼ੇਰ ਵਾਂਗ ਦਹਾੜਦਾ ਹਾਂਪਰ ਦਫਤਰ ਵਿੱਚ ਬੌਸ ਸਾਹਮਣੇ ਚੱਡਿਆਂ ਵਿੱਚ ਪੂਛ ਲੈ ਕੇ ਕੁੱਤਾ ਬਣ ਜਾਂਦਾ ਹਾਂਫਿਰ ਖਰਗੋਸ਼ ਵਾਂਗ ਉਸ ਦੇ ਪੈਰਾਂ ਵਿੱਚ ਲਿਟ ਜਾਂਦਾ ਹਾਂ। ਹਰ ਸਮੇਂ ਬਾਂਦਰ ਟਪੂਸੀਆਂ ਮਾਰਦਾ ਹਾਂ, ਲੂੰਬੜ ਚਾਲਾਂ ਚੱਲਦਾ ਹਾਂ, ਲੋਕਾਂ ਨੂੰ ਉੱਲੂ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂਪਰ ਸਵੇਰੇ ਧਾਰਮਿਕ ਸਥਾਨ ’ਤੇ ਜਾ ਕੇ ਬਗਲਾ ਭਗਤ ਬਣ ਜਾਂਦਾ ਹਾਂ- ਇਸੇ ਤਰ੍ਹਾਂ ਆਦਮੀ ਵਿੱਚ ਸਾਰੇ ਦੇ ਸਾਰੇ ਜਾਨਵਰ ਮੌਜੂਦ ਹਨਪਤਾ ਨਹੀਂ ਕਿਹੜੇ ਵੇਲੇ ਕਿਹੜਾ ਜਾਗ ਪਵੇਬਕੌਲ ਸ਼ਾਇਰ ਹਰ ਬੰਦੇ ਦੇ ਅੰਦਰ ਇੱਕ ਦਰਿੰਦਾ ਵਸਦਾ ਹੈ, ਜਾਗ ਪਵੇ ਮਜ਼ਹਬ, ਗੋਤਾਂ, ਜ਼ਾਤਾਂ ’ਤੇ ਨਾਵਾਂ ਨਾਲਆਪਣੇ ਅੰਦਰਲੇ ਇਨ੍ਹਾਂ ਦਰਿੰਦਿਆਂ ਨੂੰ ਦਬਾ ਕੇ ਰੱਖਣਾ ਹੀ ਇਨਸਾਨੀਅਤ ਹੈਸਿਰਫ ਮਾਸੂਮ ਬੱਚਿਆਂ ਵਿੱਚ ਹੀ ਦਰਿੰਦਗੀ ਨਹੀਂ ਹੁੰਦੀਇਸ ਲਈ ਆਪਣੇ ਮਨ ਵਿੱਚ ਮਾਸੂਮ ਬੱਚਾ ਹਮੇਸ਼ਾ ਕਾਇਮ ਰੱਖਿਆ ਜਾਵੇਨਹੀਂ ਤਾਂ ਸ਼ਾਇਰ ਹਮੇਸ਼ਾ ਇਹ ਕਹਿੰਦਾ ਰਹੇਗਾ ਮੇਰੇ ਦਿਲ ਦੇ ਕਿਸੇ ਕੋਨੇ ਵਿੱਚ ਇੱਕ ਮਾਸੂਮ ਜਿਹਾ ਬੱਚਾ, ਵੱਡਿਆਂ ਦੀ ਦੇਖ ਕੇ ਦੁਨੀਆਂ, ਵੱਡਾ ਹੋਣ ਤੋਂ ਡਰਦਾ ਹੈ

**

ਸਾਹਿਤ ਸਭਾ ਫਰੀਦਕੋਟ ਦੇ ਸਾਲਾਨਾ ਸਮਾਗਮ ਵਿੱਚ ਲੇਖਕਾਂ ਦਾ ਸਨਮਾਨ ਅਤੇ ਪੁਸਤਕਾਂ ਰਿਲੀਜ਼

AmarjitDhillonD2

ਤਸਵੀਰ: ਪੰਜਾਬੀ ਸਾਹਿਤ ਸਭਾ ਫਰੀਦਕੋਟ ਵਲੋਂ ਅਮਰਜੀਤ ਢਿੱਲੋਂ ਦੇ ਸਨਮਾਨ ਦਾ ਦ੍ਰਿਸ਼

ਪੱਤਝੜ ਵਿਚ ਫੁੱਲ ਖਿੜਾਵਣ ਦਾ ਕਰਦਾ ਕਮਾਲ ਹੈ ਕੋਈ ਕੋਈ

(ਫਰੀਦਕੋਟ 27 ਨਵੰਬਰ) ਪੰਜਾਬੀ ਸਾਹਿਤ ਸਭਾ ਫਰੀਦਕੋਟ ਦਾ ਸਾਲਾਨਾ ਸਮਾਗਮ ਬਾਬਾ ਫਰੀਦਕੋਟ ਪਬਲਿਕ ਸਕੂਲ ਦੇ ਹਾਲ ਵਿਚ ਕਰਵਾਇਆ ਗਿਆਸਮਾਗਮ ਦੀ ਪ੍ਰਧਾਨਗੀ ਸ. ਇੰਦਰਜੀਤ ਸਿੰਘ ਖਾਲਸਾ ਨੇ ਕੀਤੀਆਪਣੇ ਮੁੱਖ ਭਾਸ਼ਣ ਵਿਚ ਸ. ਇੰਦਰਜੀਤ ਸਿੰਘ ਖਾਲਸਾ ਨੇ ਕਿਹਾ ਕਿ ਉਹਨਾਂ ਨੂੰ ਡਾ. ਤੇਜਵੰਤ ਮਾਨ ਅਤੇ ਮੇਘ ਰਾਜ ਰੱਲਾ ਦੀਆਂ ਤਕਰੀਰਾਂ ਸੁਣ ਕੇ ਬੇਹੱਦ ਪ੍ਰਸੰਨਤਾ ਹੋਈ ਹੈਜੇ ਇਹੋ ਜਿਹੇ ਲੇਖਕਾਂ ਅਤੇ ਬੁਲਾਰਿਆਂ ਦੀਆਂ ਤਕਰੀਰਾਂ ਆਮ ਲੋਕਾਂ ਨੂੰ ਸੁਣਾਈਆਂ ਜਾਣ ਤਾਂ ਸਾਡਾ ਸਮਾਜ ਵਧੀਆ ਸਮਾਜ ਬਣ ਸਕਦਾ ਹੈਇਸ ਮੌਕੇ ਛੇ ਕਲਮਕਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆਉਰਦੂ ਸ਼ਾਇਰ ਜਨਾਬ ਉਦੇ ਸਿੰਘ ਸ਼ਾਇਕ ਸਨਮਾਨ ਡਾ. ਤੇਜਵੰਤ ਮਾਨ, ਬਿਸਮਿਲ ਫਰੀਦਕੋਟੀ ਐਵਾਰਡ ਡਾ. ਲੋਕ ਨਾਥ ਨੂੰ, ਡਾ. ਲਾਲ ਸਿੰਘ ਗਿੱਲ ਇਨਾਮ ਖੁਸ਼ਵੰਤ ਬਰਗਾੜੀ ਨੂੰ, ਵਿੱਦਿਆ ਦੇਵੀ ਕਾਲੜਾ ਪੁਰਸਕਾਰ ਅਨੰਤ ਗਿੱਲ ਭਲੂਰ, ਸ਼੍ਰੀ ਬਨਾਰਸੀ ਦਾਸ ਸ਼ਾਸਤਰੀ ਅਤੇ ਅੰਗਦਾਨੀ ਮਰਹੂਮ ਬਲਜੋਤਪਾਲ ਤਰਕਦੀਪ ਥਾਂਦੇਵਾਲਾ ਐਵਾਰਡ ਅਮਰਜੀਤ ਢਿੱਲੋਂ ਦਬੜ੍ਹਖਾਨਾ ਨੂੰ ਪ੍ਰਦਾਨ ਕੀਤੇ ਗਏਮੇਘ ਰਾਜ ਰੱਲਾ ਨੇ ਬਲਜੋਤਪਾਲ ਅਤੇ ਤਰਕਦੀਪ ਐਵਾਰਡ ਬਾਰੇ ਦੱਸਿਆ ਕਿ ਇਹ ਬੱਚੇ ਸੁਖਚੈਨ ਥਾਂਦੇਵਾਲਾ ਦੇ ਲੜਕੇ ਅਤੇ ਭਤੀਜੇ ਸਨਹਾਦਸਾ ਗ੍ਰਸਤ ਹੋਣ ਤੋਂ ਬਾਦ ਸੁਚਖੈਨ ਥਾਂਦੇਵਾਲਾ ਨੇ ਇਹਨਾਂ ਦੇ ਅੰਗ ਦਾਨ ਕੀਤੇ ਅਤੇ ਹਰ ਸਾਲ ਇਹਨਾਂ ਦੀ ਬਰਸੀ ਸਾਹਿਤਕ ਇਨਕਲਾਬੀ ਢੰਗ ਨਾਲ ਮਨਾ ਰਿਹਾ ਹੈਇਸ ਮੌਕੇ ਇੰਦਰਜੀਤ ਸਿੰਘ ਸੇਖੋਂ ਦੇ ਪਿਤਾ ਮਰਹੂਮ ਉਦੇ ਸਿੰਘ ਸ਼ਾਇਕ ਦੀ ਉਰਦੂ ਕਿਤਾਬ ‘ਹੈਰਤ ਕਦਾ’ ਦਾ ਪੰਜਾਬੀ ਰੂਪ, ਇਕਬਾਲ ਘਾਰੂ ਦੀ ਪੁਸਤਕ ‘ਮੇਰੇ ਬਾਬਲਾ’ ਅਤੇ ਗੁਰਤੇਜ ਪੱਖੀ ਕਲਾਂ ਦੀ ਸੰਪਾਦਿਤ ਕਿਤਾਬ ‘ਦਰਦ ਦਿਲਾਂ ਦੇ ਸਾਂਝੇ’ ਲੋਕ ਅਰਪਨ ਕੀਤੀਆਂ ਗਈਆਂਅਨੰਤ ਗਿੱਲ ਦਾ ਗੀਤ ਉਂਗਲ ਲਾ ਤੋਰੇ ਜਿਹੜੇ, ਉਹੀਓ ਚੜ੍ਹਦੇ ਜਾਣ ਘਨੇੜੇ ਨੇ ਖੂਬ ਰੰਗ ਬੰਨ੍ਹਿਆਅਮਰਜੀਤ ਢਿੱਲੋਂ ਦੀ ਗ਼ਜ਼ਲ ਦਾ ਸ਼ੇਅਰ ‘ਰੁੱਤ ਬਹਾਰ ’ਚ ਤਾਂ ਆਪੇ ਹੀ ਫੁੱਲ ਖਿੜ ਪੈਂਦੇ ਨੇ ਦੋਸਤ ਪਰ ਖਿਜ਼ਾਂ ’ਚ ਫੁੱਲ ਖਿੜਾਵਣ ਦਾ ਕਰਦੈ ਕਮਾਲ ਕੋਈ ਕੋਈ।’ ਕਾਬਲੇ ਗੌਰ ਸੀਡਾ. ਤੇਜਵੰਤ ਮਾਨ ਨੇ ਕਿਹਾ ਕਿ ਸਰਕਾਰਾਂ ਮੀ ਟੂ ਵਰਗੇ ਘਟੀਆ ਹਥਿਆਰ ਵਰਤ ਕੇ ਲੋਕਾਂ ਨੂੰ ਗੁਮਰਾਹ ਕਰਦੀਆਂ ਹਨਅਦਾਲਤਾਂ ਆਦਮੀ ਨਾਲ ਆਦਮੀ ਅਤੇ ਔਰਤ ਨਾਲ ਔਰਤ ਦੇ ਵਿਆਹ ਵਰਗੇ ਫੈਸਲੇ ਕਰਕੇ ਸਮਾਜ ਨੂੰ ਨਿਘਾਰ ਵੱਲ ਲਿਜਾ ਰਹੀਆਂ ਹਨਪਵਨ ਹਰਚੰਦ ਪੁਰੀ ਨੇ ਮਾਦਾ ਭਰੂਣ ਹੱਤਿਆ ਅਤੇ ਔਰਤਾਂ ’ਤੇ ਵਧ ਰਹੇ ਜ਼ੁਲਮ ਰੋਕਣ ਲਈ ਆਵਾਜ਼ ਬੁਲੰਦ ਕਰਨ ਲਈ ਕਿਹਾਸ਼੍ਰੀ ਨਵਰਾਹੀ ਘੁਗਿਆਣਵੀ ਨੇ ਜੀ ਆਇਆਂ ਕਹਿਣ ਦੇ ਨਾਲ ਆਪਣੇ ਕਾਵਿ ਟੋਟਕੇ ਸੁਣਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾਸਟੇਜ ਸਕੱਤਰ ਦੇ ਫਰਜ਼ ਇਕਬਾਲ ਘਾਰੂ ਨੇ ਵਧੀਆ ਢੰਗ ਨਾਲ ਨਿਭਾਏਇਸ ਮੌਕੇ ਹੋਏ ਕਵੀ ਦਰਬਾਰ ਵਿਚ ਵਤਨਵੀਰ ਜ਼ਖਮੀ, ਧਰਮ ਪਰਵਾਨਾ, ਪਾਲ ਸਿੰਘ ਪਾਲ, ਗੁਲਜ਼ਾਰ ਸਿੰਘ ਸ਼ੌਕੀਂ, ਸੰਤੋਖ ਭਾਣਾ, ਬਲਵੰਤ ਰਾਏ ਗੱਖੜ, ਬਾਬੂ ਸਿੰਘ ਬਰਾੜ, ਤਰਸੇਮ ਨਰੂਲਾ, ਡਾ. ਨਿਰਮਲ ਕੌਸ਼ਿਕ, ਜਗੀਰ ਸੱਧਰ, ਨਿਰਮੋਹੀ ਫਰੀਦਕੋਟੀ, ਬਿੱਕਰ ਸਿੰਘ ਆਜ਼ਾਦ, ਬੇਅੰਤ ਗਿੱਲ ਭਲੂਰ ਅਤੇ ਰਣਜੀਤ ਸਿੰਘ ਕੰਵਲ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂਹਾਜ਼ਰ ਅਹਿਮ ਸ਼ਖ਼ਸੀਅਤਾਂ ਵਿਚ ਉੱਘੇ ਲੇਖਕ ਜੰਗਪਾਲ ਸਿੰਘ ਬਰਾੜ, ਪੱਤਰਕਾਰ ਗੁਰਸੇਵਕ ਸਿੰਘ ਪ੍ਰੀਤ ਮੁਕਤਸਰ, ਸੁਖਚੈਨ ਸਿੰਘ ਥਾਂਦੇਵਾਲਾ, ਮੇਘਰਾਜ ਰੱਲਾ, ਕਾਮਰੇਡ ਪ੍ਰੇਮ ਕੁਮਾਰ, ਦਿਆਲ ਸਿੰਘ ਸਾਕੀ, ਲਾਲ ਸਿੰਘ ਕਲਸੀ, ਸੁਰਿੰਦਰ ਮਚਾਕੀ, ਮਨਜੀਤ ਪੁਰੀ, ਜੋਗਿੰਦਰਪਾਲ ਕਿਲਾ ਨੌ, ਜਗਜੀਤ ਪਿਆਸਾ, ਜੀਤ ਸਿੰਘ, ਗੁਰਾਂਦਿੱਤਾ ਸਿੰਘ ਸੰਧੂ, ਕਰਨਜੀਤ ਦਰਦ ਸਾਦਿਕ, ਬਿਕਰ ਸਿੰਘ ਅਜ਼ਾਦ, ਦਰਸ਼ਨ ਸਿੰਘ ਰੋਮਾਣਾ, ਮੁਖਤਿਆਰ ਸਿੰਘ ਪੱਤਰਕਾਰ ਅਤੇ ਜਸਵੰਤ ਸਿੰਘ ਸਰਾਂ ਆਦਿ ਸ਼ਾਮਿਲ ਸਨ

**

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਅਮਰਜੀਤ ਢਿੱਲੋਂ

ਅਮਰਜੀਤ ਢਿੱਲੋਂ

Bajakhana, Faridkote, Punjab, India.
Phone: (91 - 94171 - 20427)
Email: (bajakhanacity@gmail.com)