AmarjitDhillon7ਸਾਡਾ ਸਰੀਰ ਖ਼ਰਬਾਂ ਸੈੱਲਾਂ ਦਾ ਬਣਿਆ ਹੋਇਆ ਹੈ। ਇਸ ਵਿਚ ਲੱਖਾਂ ਸੈੱਲ ਰੋਜ਼ ...
(14 ਅਕਤੂਬਰ 2018)

 

ਗੁਰਬਾਣੀ ਵਿੱਚ ਲਿਖਿਆ ਹੈ ‘ਬਿਰਖਹਿ ਹੇਠ ਸਭ ਜੰਤ ਇਕਠੇ, ਇਕ ਤੱਤੇ ਇਕ ਬੋਲਣ ਮਿੱਠੇ, ਅਸਤ ਉਦੋਤ ਭਇਆ ਉਠ ਚੱਠੇ, ਜਿਉਂ ਜਿਉਂ ਅਉਧ ਵਿਹਾਣੀਆਂ - ਭਾਵ ਇਹ ਦੁਨੀਆਂ ਇਕ ਬਿਰਖ ਦੀ ਨਿਆਈਂ ਹੈਇਸ ਉੱਤੇ ਭਾਂਤ ਭਾਂਤ ਦੇ ਪੰਛੀ, ਕਈ ਤਰ੍ਹਾਂ ਦੇ ਜੰਤ (ਭਾਵ ਅਸੀਂ ਮਨੁੱਖ) ਰਹਿੰਦੇ ਹਨਕਈ ਗਰਮ ਬੋਲੀ ਤੇ ਕਈ ਮਿੱਠੀ ਬੋਲੀ ਬੋਲਦੇ ਹਨਉਦੋਤ (ਸੂਰਜ) ਛਿਪਦਿਆਂ ਹੀ ਸਾਰੇ ਆਪੋ ਆਪਣੇ ਟਿਕਾਣੇ ਤੇ ਚਲੇ ਜਾਂਦੇ ਹਨ ਭਾਵ ਇਹ ਕਿ ਜਦ ਜ਼ਿੰਦਗੀ ਦਾ ਸੂਰਜ ਅਸਤ ਹੁੰਦਾ ਹੈ, ਉਮਰ ਬੀਤਣ ਨਾਲ ਆਦਮੀ ਦੀ ਮੌਤ ਹੋ ਜਾਂਦੀ ਹੈ’ ਅਸਲ ਵਿੱਚ ਜਦੋਂ ਆਦਮੀ ਪੈਦਾ ਹੁੰਦਾ ਹੈ, ਮੌਤ ਤਾਂ ਉਦੋਂ ਹੀ ਹੋਣੀ ਸ਼ੁਰੂ ਹੋ ਜਾਂਦੀ ਹੈਜਨਮ ਸਮੇਂ ਸਭ ਤੋਂ ਪਹਿਲਾਂ ਅਉਧ ਦਾ ਇਕ ਹਿੱਸਾ ਉਸਦੇ ਸਰੀਰ ਨਾਲੋਂ ਕੱਟਿਆ ਜਾਂਦਾ (ਜਿਹੜਾ 280 ਦਿਨ ਉਸਦੇ ਨਾਲ ਰਿਹਾ ਹੁੰਦਾ ਹੈ)ਸਾਡਾ ਸਰੀਰ ਖ਼ਰਬਾਂ ਸੈੱਲਾਂ ਦਾ ਬਣਿਆ ਹੋਇਆ ਹੈਇਸ ਵਿਚ ਲੱਖਾਂ ਸੈੱਲ ਰੋਜ਼ ਪੈਦਾ ਹੁੰਦੇ ਹਨ ਤੇ ਲੱਖਾਂ ਰੋਜ਼ ਮਰਦੇ ਹਨਸੈੱਲਾਂ ਦੇ ਇਹ ਜੰਮਣ ਮਰਨ ਦਾ ਸਿਲਸਿਲਾ ਗਰਭ ਦੇ ਅੰਦਰ ਵੀ ਚਲਦਾ ਹੈਜਮਾਂਦਰੂ ਬੱਚੇ ਦੇ ਜਿਹੜੇ ਸਿਰ ’ਤੇ ਵਾਲ ਹੁੰਦੇ ਹਨ, ਇਹ ਬੱਚੇ ਦੇ ਮਰੇ ਹੋਏ ਸੈੱਲ ਹੀ ਹੁੰਦੇ ਹਨਸਾਡੇ ਮਰੇ ਹੋਏ ਸੈੱਲਾਂ ਦੀ ਵੱਡੀ ਗਿਣਤੀ ਹਰ ਰੋਜ਼ ਵਾਲਾਂ, ਨਹੁੰਆਂ, ਚਮੜੀ, ਦੰਦਾਂ ਅਤੇ ਮਲ ਮੂਤਰ ਰਾਹੀਂ ਬਾਹਰ ਨਿਕਲਦੀ ਰਹਿੰਦੀ ਹੈਇਨਸਾਨ ਗਰਭ ਵਿੱਚ ਠਹਿਰਨ ਵਾਲੇ ਦਿਨ ਤੋਂ ਹੀ ਰੋਜ਼ ਜੰਮਦਾ ਤੇ ਰੋਜ਼ ਮਰਦਾ ਹੈਚੀਨ ਵਿਚ ਆਦਮੀ ਦੀ ਉਮਰ ਉਸ ਦਿਨ ਤੋਂ ਗਿਣੀ ਜਾਂਦੀ ਹੈ ਜਿਸ ਜਿਨ ਮਾਤਾ ਦੇ ਗਰਭ ਵਿੱਚ, ਮਾਦਾ ਅੰਡੇ ਤੇ ਨਰ ਸ਼ੁਕਰਕੀਟ ਦਾ ਮਿਲਾਪ ਹੁੰਦਾਹੈਆਮ ਤੌਰ ’ਤੇ ਉਮਰ ਜਨਮ ਤੋਂ ਬਾਦ ਗਿਣੀ ਜਾਂਦੀ ਹੈ

ਭਰ ਜਵਾਨੀ ਦੀ ਉਮਰ ਤਕ ਪੈਦਾ ਹੋਣ ਵਾਲੇ ਸੈੱਲਾਂ ਦੀ ਗਿਣਤੀ ਵੱਧ ਹੁੰਦੀ ਹੈ, ਤੀਹ ਕੁ ਸਾਲ ਦੀ ਉਮਰ ਤੋਂ ਬਾਦ ਮਰਨ ਵਾਲਿਆਂ ਸੈੱਲਾਂ ਦੀ ਗਿਣਤੀ ਵਧ ਜਾਂਦੀ ਹੈਜਦ ਸਾਡੇ ਸਰੀਰ ਦਾ ਆਖਰੀ ਸੈੱਲ ਮਰ ਜਾਂਦਾ ਹੈ ਤਾਂ ਇਨਸਾਨ ਦੀ ਮੌਤ ਹੋ ਜਾਂਦੀ ਹੈਇਸ ਸਰੀਰ ਵਿੱਚ ਨਾ ਬਾਹਰੋਂ ਕੁਝ ਆਉਂਦਾ ਹੈ ਤੇ ਨਾ ਬਾਹਰ ਜਾਂਦਾ ਹੈਜਿਵੇਂ ਅਸੀਂ ਰੁੱਖ ਲਾਉਂਦੇ ਹਾਂ, ਫਸਲ ਬੀਜਦੇ ਹਾਂ, ਉਹ (ਪੌਦੇ) ਵੱਡੇ ਹੁੰਦੇ ਹਨ ਤੇ ਬੀਜ ਪੈਦਾ ਕਰ ਕੇ ਖਤਮ ਹੋ ਜਾਂਦੇ ਹਨ। ਇਸੇ ਤਰ੍ਹਾਂ ਹੀ ਸਾਡਾ ਸਰੀਰ ਹੈਇਹ ਜਨਮ ਤੋਂ ਬਾਦ ਵੱਡਾ ਹੁੰਦਾ ਹੈ, ਬੱਚੇ ਪੈਦਾ ਕਰਦਾ ਹੈ, ਬੁੱਢਾ ਹੁੰਦਾ ਤੇ ਮਰ ਜਾਂਦਾ ਹੈ

‘ਜ਼ਿੰਦਗੀ ਖਤਮ ਨਾ ਹੋਂਵਦੀ ਲੱਗਣ ਨਹੀਂ ਬਰੇਕ, ਇਕ ਰੁੱਖ ਬੀਜ ਹਜਾਰ ਦੇਹ ਬਦਲੇ ਰੰਗ ਅਨੇਕ’ ਜਿਸ ਤਰ੍ਹਾਂ ਸਾਡੇ ਪੂਰਵਜ ਸਾਡੇ ਵਿੱਚ ਜਿਉਂ ਰਹੇ ਹਨ, ਇਸ ਤਰ੍ਹਾਂ ਅਸੀਂ ਆਪਣੀ ਔਲਾਦ ਵਿੱਚ ਜਿਉਂਦੇ ਰਹਾਂਗੇ

ਸੈੱਲ (ਕੋਸ਼ਿਕਾਵਾਂ) ਹੀ ਇਸ ਜੀਵਨ ਦਾ ਅਧਾਰ ਹਨਇਸ ਧਰਤੀ ’ਤੇ ਸਭ ਤੋਂ ਜੀਵਨਦਾਇਕ ਤੱਤ ਨੇ, ਰਸਾਇਣਕ ਕਿਰਿਆ ਰਾਹੀਂ ਧਰਤੀ ਦੇ ਕੋਸੇ ਪਾਣੀਆਂ ਵਿਚ, ਸੈੱਲ (ਕੋਸ਼ਿਕਾ) ਦਾ ਰੂਪ ਧਾਰਨ ਕੀਤਾਸੈੱਲ ਵਿਚ ਇਹ ਵਿਸ਼ੇਸ਼ ਗੁਣ ਹੁੰਦਾ ਹੈ ਕਿ ਇਹ ਵਿਚਕਾਰੋਂ ਟੁੱਟ ਕੇ ਆਪਣੇ ਵਰਗਾ ਇਕ ਹੋਰ ਸੈੱਲ ਪੈਦਾ ਕਰ ਲੈਂਦਾ ਹੈ(ਜੁੜਵੇਂ ਬੱਚੇ ਇਸੇ ਤਰ੍ਹਾਂ ਪੈਦਾ ਹੁੰਦੇ ਹਨ) ਇਹ ਜਿਸ ਵੀ ਵਾਤਾਵਰਣ ਵਿਚ ਜਿਉਂਦਾ ਹੈ, ਉੱਥੇ ਜਿਉਂਦੇ ਰਹਿਣ ਦੀਆਂ ਹੋਰ ਜਾਣਕਾਰੀਆਂ ਆਪਣੇ ਜੀਨ ਵਿਚ ਇਕੱਠੀਆਂ ਕਰਦਾ ਰਹਿੰਦਾ ਹੈਇਸ ਤਰ੍ਹਾਂ ਅਗਲੀਆਂ ਪੀੜ੍ਹੀਆਂ ਵਿਚ ਲਗਾਤਾਰ ਆਪਣੇ ਆਪ ਸੁਧਾਰ ਹੁੰਦੇ ਰਹਿੰਦੇ ਹਨਕਰੋੜਾਂ ਸਾਲਾਂ ਵਿਚ ਇਹ ਸੈੱਲ ਹੋਰ ਗੁੰਝਲਦਾਰ ਹੁੰਦਾ ਗਿਆ ਅਤੇ ਹੁਣ ਇਸਨੇ ਆਪਣੇ ਆਪ ਨੂੰ ਵਾਤਾਵਰਣ ਅਨੁਸਾਰ ਢਾਲਣਾ ਚੰਗੀ ਤਰ੍ਹਾਂ ਸਿੱਖ ਲਿਆ ਹੈਪਰ ਇਸ ਨਾਲ ਵੀ ਇਕੱਲੇ ਦਾ ਜਿਉਂਦਾ ਰਹਿਣਾ ਮੁਸ਼ਕਿਲ ਸੀ ਸੋ ਉਸਨੇ ਰਸਾਇਣਕ ਕਿਰਿਆ ਦੁਆਰਾ ਸੈੱਲਾਂ ਦੇ ਸਮੂਹ ਨਾਲ ਜੁੜਣਾ ਸਿੱਖ ਲਿਆ (ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਮਨੁੱਖ ਅਤੇ ਪਸ਼ੂਆਂ ਨੇ ਸਵੈ ਰੱਖਿਆ ਲਈ ਝੁੰਡ ਵਿੱਚ ਰਹਿਣਾ ਸਿੱਖ ਲਿਆ) ਹੌਲੀ ਹੌਲੀ ਸਰੀਰ ਨੇ ਸਾਰੇ ਸਿਸਟਮ ਨੂੰ ਚਲਾਉਣ ਲਈ ਦਿਮਾਗ ਦੇ ਨਰਵਸ ਸਿਸਟਮ ਦੀ ਰਚਨਾ ਕੀਤੀ ਅਤੇ ਦਿਮਾਗ ਸਾਡੇ ਸਰੀਰ ਰੂਪੀ ਸੈੱਲਾਂ ਦੀ ਫੌਜ ਦਾ ਚੀਫ ਜਨਰਲ ਬਣ ਗਿਆ

400 ਕਰੋੜ (ਚਾਰ ਅਰਬ) ਸਾਲ ਦੀ ਲੰਮੀ ਪ੍ਰਕਿਰਿਆ ਤੋਂ ਬਾਦ ਇਹੀ ਸੈੱਲ ਸਮੂਹਿਕ ਰੂਪ ਵਿੱਚ ਮਨੁੱਖ ਦਾ ਰੂਪ ਧਾਰਨ ਕਰ ਗਏਦੇਖਣ ਲਈ ਅੱਖਾਂ, ਸੁਨਣ ਲਈ ਕੰਨ ਅਤੇ ਦੂਜਿਆਂ ਗਿਆਨ ਇੰਦਰੀਆਂ, ਸਭ ਕੋਸ਼ਿਕਾਵਾਂ ਨੇ ਆਪਣੀ ਜ਼ਰੂਰਤ ਲਈ ਪੈਦਾ ਕੀਤੀਆਂਅਸਲ ਵਿਚ ਅਸੀਂ ਤਾਂ ਹਾਂ ਹੀ ਨਹੀਂ, ਇਹ ਵੱਖ ਵੱਖ ਨਾਵਾਂ ਹੇਠ ਕੋਸ਼ਿਕਾਵਾਂ ਦੇ ਸਮੂਹ ਹੀ ਇਸ ਧਰਤੀ ’ਤੇ ਵਿਚਰ ਰਹੇ ਹਨ

ਬਾਬੇ ਨਾਨਕ ਨੇ ਇਹ ਵੀ ਕਿਹਾ ਹੈ, ‘ਆਗਾਹਾਂ ਕੂ ਤਰਾਘ ਪਿਛਹਿ ਮੋੜ ਨਾ ਮੋਹਡੜਾ, ਨਾਨਕ ਸਿਝ ਇਵੇਹਾ ਬਾਰ ਬਹੁੜ ਨਾ ਹੋਵਈ ਜਨਮੜਾ’ ਭਾਵ ਅੱਗੇ ਨੂੰ ਚੱਲ ਪਿਛੇ ਮੁੜਕੇ ਨਾ ਦੇਖ, ਐਸੇ ਜਨਮ ਵਿੱਚ ਸਿੱਝ ਲੈ (ਚੰਗੇ ਕੰਮ ਕਰ ਲੈ) ਫਿਰ ਹੋਰ ਕੋਈ ਜਨਮ ਨਹੀਂ ਹੋਣਾ! ਸ਼ਰਧਾਂਜਲੀ ਸਮਾਗਮਾਂ ਵਿੱਚ ਸਾਰੇ ਬੁਲਾਰੇ ਇਕ ਰਟਿਆ ਰਟਾਇਆ ਫਿਕਰਾ ਬੋਲਦੇ ਹਨ, ‘ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੀਂ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀਂ’ ਹੈਰਾਨੀ ਭਰੀ ਗੱਲ ਹੈ ਇਨਸਾਨ ਨੂੰ ਮਰਿਆਂ 10 -12 ਦਿਨ ਹੋ ਗਏ ਹੁੰਦੇ ਹਨਇੰਨੇ ਦਿਨਾਂ ਬਾਦ ਅਸੀਂ ਉਸ ਬੇਘਰੇ ਭਟਕਦੇ ਲਈ ਘਰ ਦੀ ਮੰਗ ਕਰਦੇ ਹਾਂਬਾਕੀ ਪਰਿਵਾਰ ਤਾਂ ਭਾਣਾ ਉਸੇ ਵਕਤ ਹੀ ਮੰਨ ਲੈਂਦਾ ਹੈ, ਜਦੋਂ ਉਹਨਾਂ ਦਾ ਪਿਆਰਾ ਵਿੱਛੜ ਜਾਂਦਾ ਹੈ ਤੇ ਇਹ ਵਿਛੋੜੇ ਦਾ ਸੱਲ ਸਾਰੀ ਉਮਰ ਹੀ ਉਹਨਾਂ ਦੇ ਦਿਲ ’ਤੇ ਰਹਿੰਦਾ ਹੈਕਿਸੇ ਕਹਿਰ ਦੀ ਮੌਤ ’ਤੇ ਤਾਂ ਕਈ ਪਰਿਵਾਰਕ ਜੀ ਇੰਨਾ ਦਿਲ ਛੱਡ ਜਾਂਦੇ ਹਨ ਕਿ ਉਹ ਖ਼ੁਦ ਵੀ ਬਹੁਤਾ ਚਿਰ ਜਿਉਂਦੇ ਨਹੀਂ ਰਹਿ ਸਕਦੇਜੇ ਭਾਣਾ ਮੰਨਣ ਦਾ ਬਲ ਮਿਲ ਸਕਦਾ ਹੋਵੇ, ਤਾਂ ਇਸ ਤਰ੍ਹਾਂ ਕਿਉਂ ਹੋਵੇਅਸਲ ਵਿਚ ਕੋਈ ਵੀ ਇਹ ਮੰਨਣ ਨੂੰ ਤਿਆਰ ਨਹੀਂ ਹੁੰਦਾ ਕਿ ਸਾਡਾ ਪਿਆਰਾ ਸਾਥੋਂ ਸਚਮੁੱਚ ਵਿੱਛੜ ਗਿਆ ਹੈਇਸ ਲਈ ਸਾਡੇ ਸਿਆਣਿਆਂ ਨੇ ਰੂਹ (ਆਤਮਾ) ਦੀ ਕਲਪਨਾ ਕਰਕੇ ਸਾਨੂੰ ਧਰਵਾਸ ਦੇਣ ਦੀ ਹੀ ਕੋਸ਼ਿਸ਼ ਕੀਤੀ ਸੀ

ਬਾਦ ਵਿੱਚ ਪੁਰੋਹਿਤਾਂ (ਪੁਜਾਰੀਵਾਦ) ਨੇ ਜਦੋਂ ਦੇਖਿਆ ਕਿ ਇਸ ਨਾਲ ਤਾਂ ਬਹੁਤ ਕਮਾਈ ਹੋ ਸਕਦੀ ਤਾਂ ਉਹਨਾਂ ਨਰਕ, ਸਵਰਗ ਅਗਲਾ ਪਿਛਲਾ ਜਨਮ ਅਤੇ ਚੁਰਾਸੀ ਲੱਖ ਜੂਨਾਂ (ਭਾਵੀ ਦਾ ਫਲਸਫਾ ) ਦਾ ਵਿਚਾਰ ਪੈਦਾ ਕਰਕੇ ਮਨੁੱਖ ਨੂੰ ਡਰਾਉਣਾ ਸ਼ੁਰੂ ਕਰ ਦਿੱਤਾਨਾਲ ਸਵਰਗਾਂ ਦਾ ਲਾਲਚ ਦੇ ਕੇ ਪੁੰਨ ਦਾਨ ਕਰਨ ਲਈ ਪ੍ਰੇਰਨਾ ਸ਼ੁਰੂ ਕਰ ਦਿੱਤਾਇਹ ਸਭ ਕੁਝ ਸਿਰਫ ਹਿੰਦੂ ਅਤੇ ਸਿੱਖਾਂ ਵਿਚ ਹੀ ਹੈ

ਮੁਸਲਮਾਨ ਅਤੇ ਇਸਾਈ ਲਾਸ਼ ਨੂੰ ਕਬਰ ਵਿੱਚ ਦਫ਼ਨਾਉਂਦੇ ਹਨਉਹਨਾਂ ਵਿੱਚ ਪੁਨਰਜਨਮ ਅਤੇ ਰੂਹ ਵਾਲਾ ਫਲਸਫਾ ਨਹੀਂ, ਕਬਰ ਵਿੱਚ ਦਫਨਾਉਣ ਸਮੇਂ ਮੁਰਦੇ ਉੱਪਰ ਇੰਨੀ ਕੁ ਉੱਚੀ ਛੱਤ ਪਾਈ ਜਾਂਦੀ ਹੈ ਕਿ ਆਦਮੀ (ਮੁਰਦਾ) ਉੱਠ ਕੇ ਬਹਿ ਸਕੇਉਹਨਾਂ ਦੇ ਧਰਮਾਂ ਅਨੁਸਾਰ ਦਫਨਾਉਣ ਤੋਂ ਬਾਦ ਮੁਰਦਾ ਉੱਠ ਕੇ ਬਹਿ ਜਾਂਦਾ ਹੈ ਤੇ ਅਜ਼ਰਾਈਲ ਫਰਿਸ਼ਤਾ ਉਹਦੇ ਸਾਰੇ ਕਰਮਾਂ ਦਾ ਹਿਸਾਬ ਕਿਤਾਬ ਲਿਖ ਕੇ ਉਹਦੇ ਗਲ ਵਿੱਚ ਬੰਨ੍ਹ ਕੇ ਚਲਾ ਜਾਂਦਾ ਹੈਉਹ ਕਹਿੰਦੇ ਹਨ ਕਿ ਕਿਆਮਤ (ਪਰਲੋ) ਵਾਲੇ ਦਿਨ ਸਾਰੇ ਮੁਰਦੇ ਉੱਠ ਕੇ ਖੜ੍ਹੇ ਹੋ ਜਾਂਦੇ ਜਾਣਗੇਬੁਰੇ ਕਰਮਾਂ ਵਾਲਿਆਂ ਨੂੰ ਦੋਜ਼ਖ (ਨਰਕ) ਅਤੇ ਚੰਗੇ ਕਰਮਾਂ ਵਾਲਿਆਂ ਨੂੰ ਬਹਿਸ਼ਤ (ਸਵਰਗ) ਨਸੀਬ ਹੋ ਜਾਵੇਗਾਹਿੰਦੂ ਉਹਨਾਂ ਦੀ ਫਿਲਾਸਫੀ ਨਹੀਂ ਮੰਨਦੇ, ਤੇ ਉਹ ਹਿੰਦੂਆਂ ਦੀ ਵਿਚਾਰਧਾਰਾ ਨਹੀਂ ਮੰਨਦੇਇਸ ਤਰ੍ਹਾਂ ‘ਰੱਬ ਇੱਕ ਹੈ’ ਦੀ ਧਾਰਨਾ ਆਪਣੇ ਆਪ ਹੀ ਰੱਦ ਹੋ ਜਾਂਦੀ ਹੈਅੱਜ ਦੇ ਵਿਗਿਆਨਕ ਯੁੱਗ ਵਿੱਚ ਬੇਸ਼ਕ ਇਹਨਾਂ ਗੱਲਾਂ(ਕਹਾਣੀਆਂ) ਦੀ ਕੋਈ ਮਾਨਤਾ ਨਹੀਂ, ਪਰ ਫਿਰ ਵੀ ਲੋਕ ਲਕੀਰ ਦੇ ਫਕੀਰ ਬਣੇ ਹੋਏ, ਲੰਘੇ ਹੋਏ ਸੱਪ ਦੀ ਲੀਹ ਕੁੱਟੀ ਜਾ ਰਹੇ

ਅਸਾਂ ਵੀ ਹੈ ਮਰ ਜਾਵਣਾ ਸਾਡੇ ਪਿਤਰਾਂ ਵਾਂਗ,
ਔਲਾਦ ਅਸਾਡੀ ਪੁੱਟੇਗੀ ਅੱਗੇ ਹੋਰ ਪੁਲਾਂਘ

ਜੱਗ ਰਚਨਾ ਸਭ ਸੱਚ ਹੈ,
ਝੂਠ ਨਾ ਇਸਦੇ ਗੀਤ।
ਇਹ ਰਚਨਾ ਥਿਰ ਰਹੇਗੀ,
ਅਸੀਂ ਜਾਵਾਂਗੇ ਬੀਤ

*****

(1342)

About the Author

ਅਮਰਜੀਤ ਢਿੱਲੋਂ

ਅਮਰਜੀਤ ਢਿੱਲੋਂ

Bajakhana, Faridkote, Punjab, India.
Phone: (91 - 94171 - 20427)
Email: (bajakhanacity@gmail.com)