AmarjitDhillon7ਜੇ ਅਜੇ ਵੀ ਵਿਗਿਆਨਕ ਸੋਚ ਨਾ ਅਪਣਾਈ ਤਾਂ ਅਸੀਂ ਭਾਰਤੀ ਇਸੇ ਤਰ੍ਹਾਂ ...
(17 ਅਗਸਤ 2019)

 

ਇਸ ਧਰਤੀ ਉੱਤੇ ਜਿੰਨੇ ਵੀ ਜਾਨਵਰ ਜਾਂ ਪਸ਼ੂ ਪੰਛੀ ਨੇ ਸਭ ਦਾ ਠੋਸ ਸੁਭਾਅ ਹੈਉਹ ਆਪਣੇ ਮਿਥੇ ਸੁਭਾਅ ਅਨੁਸਾਰ ਆਪਣੇ ਕੰਮ ਕਰੀ ਜਾ ਰਹੇ ਹਨਸਿਰਫ ਮਨੁੱਖ ਦਾ ਸੁਭਾਅ ਹੀ ਤਰਲ ਹੋਣ ਕਰਕੇ ਇਹ ਵਾਰ ਵਾਰ ਡੋਲਦਾ ਹੈਕੋਈ ਕੁੱਤੇ ਨੂੰ ਇਹ ਨਹੀਂ ਕਹਿੰਦਾ ਕਿ ਕੁੱਤਾ ਬਣ ਕੇ ਰਹਿ, ਕਿਉਂਕਿ ਉਹ ਤਾਂ ਆਪਣੇ ਸੁਭਾਅ ਅਨੁਸਾਰ ਕੁੱਤਿਆਂ ਵਾਲੇ ਕੰਮ ਕਰੀ ਜਾ ਰਿਹਾ ਹੈਪਰ ਬੰਦੇ ਨੂੰ ਵਾਰ ਵਾਰ ਕਹਿਣਾ ਪੈਂਦਾ ਹੈ- ‘ਰਹਿ ਬਣ ਕੇ ਬੰਦਿਆ ਬੰਦਾ ਤੂੰ’ ਬੰਦੇ ਦਾ ਤਰਲ ਸੁਭਾਅ ਉਹਨੂੰ ਬੰਦਾ ਬਣ ਕੇ ਰਹਿਣ ਨਹੀਂ ਦਿੰਦਾਕਦੇ ਉਸ ਅੰਦਰ ਲੂੰਬੜ ਜਾਗ ਪੈਂਦਾ ਹੈ ਅਤੇ ਲੂੰਬੜ ਚਾਲਾਂ ਚੱਲਣ ਲੱਗ ਪੈਂਦਾ ਹੈਕਦੇ ਉਸ ਅੰਦਰ ਸੱਪ, ਸ਼ੇਰ, ਗਿੱਦੜ, ਠੂੰਹਾਂ, ਚੂਹਾ, ਬਿੱਲਾ, ਬਘਿਆੜ ਅਤੇ ਪਤਾ ਨਹੀਂ ਹੋਰ ਕੀ ਕੀ ਜਾਗ ਪੈਂਦਾ ਹੈਬੰਦਾ ਭਾਵੇਂ ਪਸ਼ੂਆਂ ਤੋਂ ਹੀ ਵਿਕਸਤ ਹੋਇਆ ਹੈ ਪਰ ਦਿਮਾਗ ਦੀ ਵਰਤੋਂ ਕਰਨ ਕਰਕੇ ਇਹ ਇੱਕ ਸੁਧਰਿਆ ਹੋਇਆ ਪਸ਼ੂ ਹੈਇਸ ਲਈ ਇਸ ਤੋਂ ਆਸ ਕੀਤੀ ਜਾਂਦੀ ਹੈ ਕਿ ਪਸ਼ੂਆਂ ਵਾਲੇ (ਮਾੜੇ ਕੰਮ) ਕੰਮ ਨਾ ਕਰੇ ਪਰ ਬੰਦੇ ਦੀਆਂ ਹਰਕਤਾਂ ਦੇਖ ਕੇ ਤਾਂ ਲਗਦਾ ਹੈ ਕਿ ਪਸ਼ੂ ਅਨੁਸ਼ਾਸਨ ਵਿੱਚ ਰਹਿ ਕੇ ਠੀਕ ਕੰਮ ਕਰ ਰਹੇ ਹਨ ਪਰ ਬੰਦਾ ਬੇਵਕੂਫੀ ਦੀਆਂ ਸਭ ਹੱਦਾਂ ਬੰਨੇ ਪਾਰ ਕਰ ਜਾਂਦਾ ਹੈਜਪਾਨ ਦੇ ਸ਼ਹਿਰਾਂ ਉੱਤੇ ਸੁੱਟੇ ਐਟਮ ਬੰਬਾਂ ਤੋਂ ਬਾਦ ਅਲਬਰਟ ਆਈਨਸਟਾਈਨ ਨੇ ਇਸੇ ਲਈ ਦੁਖੀ ਹੋ ਕੇ ਕਿਹਾ ਸੀ, “ਵੈਸੇ ਤਾਂ ਬ੍ਰਹਿਮੰਡ ਅਸੀਮ ਹੈ ਪਰ ਹੋ ਸਕਦਾ ਹੈ ਬ੍ਰਹਿਮੰਡ ਦੀ ਕੋਈ ਸੀਮਾ ਹੋਵੇ ਮੈਂ ਪੱਕਾ ਨਹੀਂ ਕਹਿ ਸਕਦਾ ਪਰ ਆਦਮੀ ਦੀ ਬੇਵਕੂਫੀ ਦੀ ਕੋਈ ਸੀਮਾ ਨਹੀਂ, ਇਹ ਮੈਂ ਪੱਕੇ ਤੌਰ ’ਤੇ ਕਹਿ ਸਕਦਾ ਹਾਂ” ਅੱਜ ਇਹਨਾਂ ਸ਼ਬਦਾਂ ਨੂੰ ਇਸ ਤਰ੍ਹਾਂ ਦੁਹਰਾਇਆ ਜਾ ਸਕਦਾ ਹੈ ਕਿ ਆਦਮੀ ਦੇ ਅੰਧ ਵਿਸ਼ਵਾਸ ਅਤੇ ਅਗਿਆਨ ਦੀ ਵੀ ਕੋਈ ਸੀਮਾ ਨਹੀਂ

ਆਦਮੀ ਵਿੱਚ ਵਿਕਾਸ ਦੀਆਂ ਸੰਭਾਵਨਾਵਾਂ ਹਨਉਸਨੂੰ ਸਭ ਕੁਝ ਆਪ ਬਣਾਉਣਾ ਪੈਂਦਾ ਹੈਇਸੇ ਲਈ ਹਜ਼ਾਰਾਂ ਸੱਭਿਆਤਾਵਾਂ ਦਾ ਜਨਮ ਹੋਇਆਹਜ਼ਾਰਾਂ ਲੋਕਾਂ ਨੇ ਮਨੁੱਖ ਨੂੰ ਆਪਣੇ ਅਨੁਸਾਰ ਢਾਲਣ ਦੀ ਕੋਸ਼ਿਸ਼ ਕੀਤੀਮਧ ਏਸ਼ੀਆ ਵਿੱਚੋਂ ਆਰੀਅਨ ਕੌਮ ਦੇ ਆਉਣ ਨਾਲ ਭਾਰਤ ਵਿੱਚ ਇੱਕ ਖਾਸ ਕਿਸਮ ਦਾ ਮਨੁੱਖ ਬਣਾਉਣ ਦੇ ਯਤਨ ਕੀਤੇ ਗਏਇਸ ਵਾਸਤੇ ਬੰਦੇ ਵਰਗੇ ਹੀ ਇੱਕ ਰੱਬ ਦੀ ਖੋਜ ਕੀਤੀ ਗਈਆਰੀਅਨਾਂ ਵਿੱਚ ਕਿਉਂਕਿ ਮੁੱਖ ਸਰਦਾਰੀ ਬ੍ਰਹਿਮਣ ਦੀ ਸੀ ਅਤੇ ਬ੍ਰਹਿਮਣ ਵਿਹਲਾ ਰਹਿ ਕੇ ਪੂਜਾ ਪਾਠ ਦੇ ਆਸਰੇ ਐਸ਼ ਕਰਦਾ ਸੀਭਾਰਤ ਦੀ ਮੂਲ ਨਿਵਾਸੀ ਦਰਾਵੜ ਕੌਮ ਨੂੰ ਗੁਲਾਮ ਬਣਾ ਕੇ ਸ਼ੂਦਰ ਦਾ ਦਰਜਾ ਦਿੱਤਾ ਗਿਆਖੱਤਰੀ ਕੌਮ ਨੂੰ ਲੜਨ ਲਈ ਅਤੇ ਵੈਸ਼ (ਜਿਨ੍ਹਾਂ ਵਿੱਚ ਬਾਹਰੋਂ ਕਬੀਲਿਆਂ ਰਾਹੀਂ ਆਈਆਂ ਕੌਮਾਂ ਅਤੇ ਬਾਣੀਆ ਵਰਗ ਸ਼ਾਮਿਲ ਸੀ) ਨੂੰ ਖੇਤੀ ਕਰਨ ਅਤੇ ਹੋਰ ਵਣਜ ਵਪਾਰ ਕਰਨ ਲਈ ਲਾਇਆ ਗਿਆਬ੍ਰਹਿਮਣ (ਰਿਸ਼ੀਆਂ ਮੁਨੀਆਂ) ਨੇ ਆਪਣਾ ਗਲਬਾ ਇਸ ਕਦਰ ਤਕੜਾ ਕੀਤਾ ਕਿ ਇਸ ਅੱਗੇ ਬੋਲਣ ਦੀ ਕਿਸੇ ਦੀ ਮਜਾਲ ਨਹੀਂ ਸੀਮਨੂੰ ਸਿਮਰਿਤੀ ਰਾਹੀਂ ਬ੍ਰਹਿਮਣ ਨੂੰ ਹਰ ਤਰ੍ਹਾਂ ਦੇ ਕਰਮ (ਕੁਕਰਮ) ਕਰਨ ਦੀ ਖੁੱਲ੍ਹ ਦਿੱਤੀ ਗਈਸ਼ੂਦਰਾਂ ਦੇ ਪੜ੍ਹਨ ਉੱਤੇ ਮੁਕੰਮਲ ਪਾਬੰਦੀ ਲਾ ਦਿੱਤੀ ਗਈਪੁਜਾਰੀ ਵਰਗ ਨੇ ਭਾਰਤੀ ਮਾਨਵ ਦੇ ਖੋਜ ਕਰਨ ਉੱਤੇ ਪਾਬੰਦੀ ਲਾ ਦਿੱਤੀ ਸਮੁੰਦਰੀ ਯਾਤਰਾ ਦੀ ਮਨਾਹੀ ਕਰ ਦਿੱਤੀ ਗਈਬ੍ਰਹਿਮਣ ਦਾ ਕੰਮ ਪੂਜਾ ਪਾਠ, ਯੱਗ ਆਦਿ ਕਰਨਾ ਅਤੇ ਆਪਣੀ ਕਿਰਤ ਕਮਾਈ ਮੰਦਰਾਂ ਵਿੱਚ ਢੇਰੀ ਕਰਨਾ ਹੀ ਰਹਿ ਗਿਆਇੱਕ ਕਲਪਿਤ ਸਵਰਗ ਸਿਰਜ ਕੇ ਲਗਾਤਾਰ ਸਵਰਗ ਵਿੱਚ ਜਾਣ ਦੀਆਂ ਵਿਧੀਆਂ ਦੱਸੀਆਂ ਗਈਆਂਇਸ ਧਰਤੀ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਅਤੇ ਇਹ ਧਰਤੀ ਨਰਕ ਬਣਦੀ ਗਈਮਨੁੱਖ ਨੂੰ ਜ਼ਿੰਦਗੀ ਤੋਂ ਮੋੜ ਕੇ ਹਰ ਵਕਤ ਮੌਤ ਨੂੰ ਯਾਦ ਰੱਖਣ ਲਈ ਕਿਹਾ ਗਿਆਇੱਕ ਦਰਿੱਦਰੀ ਅਤੇ ਆਲਸੀ ਮਨੁੱਖ ਸਿਰਜਿਆ ਗਿਆ ਜੋ ਕਿਸੇ ਦੀ ਵੀ ਗੁਲਾਮੀ ਕਰਨ ਵਾਸਤੇ ਤਿਆਰ ਸੀਇਸ ਲਈ ਇੱਥੇ ਹੂਨ ਆਏ, ਡੱਚ ਆਏ, ਮੰਗੋਲ, ਮੁਗਲ, ਅਫ਼ਗਾਨੀ ਅਤੇ ਅੰਗਰੇਜ਼ ਆਏ, ਭਾਰਤੀ ਮਨੁੱਖ ਨੇ ਸਭ ਦੀ ਗੁਲਾਮੀ ਸਵੀਕਾਰ ਕੀਤੀਭਾਰਤ ਵਿੱਚ ਕਿਉਂਕਿ ਸੋਨਾ ਬਹੁਤ ਸੀ ਅਤੇ ਪੁਜਾਰੀ ਮੰਦਰਾਂ ਵਿੱਚ ਸੋਨੇ ਦੇ ਢੇਰ ਲਾ ਕੇ ਹਮਲਾਵਰਾਂ ਨੂੰ ਆਉਣ ਲਈ ਉਕਸਾਉਂਦੇ ਰਹੇ

ਜਦ ਗਿਆਰ੍ਹਵੀਂ ਸਦੀ (1025) ਵਿੱਚ ਮਹਿਮੂਦ ਗਜ਼ਨਵੀ ਨੇ ਗੁਜਰਾਤ ਦੇ ਸੋਮਨਾਥ ਮੰਦਰ ਉੱਤੇ ਹਮਲਾ ਕੀਤਾ ਤਾਂ ਬ੍ਰਹਿਮਣਾਂ ਨੇ ਰਾਜੇ ਨੂੰ ਕਿਹਾ ਕਿ ਲੜਨ ਦੀ ਕੋਈ ਲੋੜ ਨਹੀਂ, ਉਹ ਤੁਰਕਾਂ ਨੂੰ ਮੰਤਰ ਮਾਰ ਕੇ ਅੰਨ੍ਹੇ ਕਰ ਦੇਣਗੇਰਾਜਾ ਡਰਦਾ ਭੱਜ ਗਿਆ ਅਤੇ ਮਹਿਮੂਦ ਗਜ਼ਨਵੀ ਮੰਤਰ ਪੜ੍ਹਦੇ ਇੱਕ ਲੱਖ ਬ੍ਰਹਿਮਣਾਂ ਦਾ ਕਤਲ ਕਰਕੇ, ਸੋਨੇ ਦੇ ਢੇਰ ਖੱਚਰਾਂ, ਊਠਾਂ ਉੱਤੇ ਲੱਦ ਕੇ ਗਜ਼ਨੀ (ਅਫਗਾਨਿਸਤਾਨ) ਲੈ ਗਿਆਇੱਕ ਵਾਰ ਨਹੀਂ, ਪੂਰੇ ਸਤਾਰਾਂ ਵਾਰ ਉਸਨੇ ਇਹ ਕ੍ਰਿਆ ਦੁਹਰਾਈਪੁਜਾਰੀ ਹਰ ਵਾਰ ਸੋਮਨਾਥ ਦੀ ਮੂਰਤੀ ਅੱਗੇ ਸੋਨਾ ਚਾਂਦੀ ਜਮ੍ਹਾਂ ਕਰਦੇ ਅਤੇ ਮਹਿਮੂਦ ਲੁੱਟ ਕੇ ਲੈ ਜਾਂਦਾ

ਪੰਦਰ੍ਹਵੀਂ ਸਦੀ ਵਿੱਚ ਬਾਬਰ ਦੇ ਹਮਲੇ ਵੇਲੇ ਵੀ ਇਹੋ ਕੁਝ ਹੋਇਆ ਪੰਡਿਤ ਕਹਿੰਦੇ ਅਸੀਂ ਮੰਤਰ ਮਾਰਾਂਗੇ ਤੇ ਮੁਗਲ ਅੰਨ੍ਹੇ ਹੋ ਜਾਣਗੇ। (ਕੋਈ ਮੁਗਲ ਨਾ ਹੋਆ ਅੰਧਾ ਕਿਨੈ ਨਾ ਪਰਚਾ ਲਾਇਆ - ਗੁਰੂ ਨਾਨਕ।) ਹੋਰ ਤਾਂ ਹੋਰ ਵੀਹਵੀਂ ਸਦੀ ਵਿੱਚ ਵੀ ਪੱਥਰਾਂ ਦੀਆਂ ਮੂਰਤੀਆਂ ਨੂੰ ਦੁੱਧ ਪਿਲਾਉਣ ਵਾਲੀ ਬੇਵਕੂਫ਼ੀ ਵਾਲੀ ਕਾਰਵਾਈ ਅਸੀਂ ਆਪਣੀ ਅੱਖੀਂ ਦੇਖੀ ਅਤੇ ਅੰਧ ਵਿਸ਼ਵਾਸ ਦਾ ਇਹ ਭੂਤ ਅਜੇ ਵੀ ਬਹੁ ਗਿਣਤੀ ਭਾਰਤੀਆਂ ਦੇ ਮਨਾਂ ਵਿੱਚ ਵਸਿਆ ਹੋਇਆ ਹੈਭਾਰਤ ਦੇ ਜੋਤਸ਼ੀਆਂ ਨੇ ਪੰਜ ਹਜ਼ਾਰ ਸਾਲ ਅਕਾਸ਼ ਦੇ ਤਾਰਿਆਂ ਨੂੰ ਦੇਖ ਕੇ ਚੱਲਣ ਦੀ ਕੋਸ਼ਿਸ਼ ਕੀਤੀਧਰਤੀ ਦਾ ਭੌਤਿਕ ਪਾਸਾ ਭੁਲਾ ਕੇ ਸਿਰਫ ਅਧਿਆਤਮਿਕ ਉੱਤੇ ਜ਼ੋਰ ਦਿੱਤਾ ਗਿਆਵੇਦਾਂ-ਗਰੰਥਾਂ, ਪੁਰਾਣਾਂ ਦੀਆਂ ਝੂਠੀਆਂ ਕਲਪਿਤ ਕਹਾਣੀਆਂ ਨੂੰ ਸੱਚ ਮੰਨ ਲਿਆ ਗਿਆਪੌਦੇ ਦੀਆਂ ਜੜ੍ਹਾਂ ਨੂੰ ਭੁੱਲ ਕੇ ਸਿਰਫ ਫੁੱਲਾਂ ਨੂੰ ਸੱਚ ਮੰਨ ਲਿਆ ਗਿਆਇਸੇ ਲਈ ਇਸ ਮੁਲਕ ਵਿੱਚ ਵਿਗਿਆਨ ਪੈਦਾ ਨਹੀਂ ਹੋ ਸਕਿਆ14ਵੀਂ ਸਦੀ ਵਿੱਚ ਜਦੋਂ ਇਟਲੀ ਦੇ ਵਿਗਿਆਨੀ ਕਾਪਰਨੀਕਸ ਵਰਗੇ ਧਰਤੀ ਗੋਲ ਹੋਣ ਅਤੇ ਸੂਰਜ ਦੁਆਲੇ ਘੁੰਮਣ ਦੀਆਂ ਗੱਲਾਂ ਕਰ ਰਹੇ ਸਨ ਤਾਂ ਭਾਰਤੀ ਸੰਤਾਂ ਦਾ ਜ਼ੋਰ ਉਦੋਂ ਸਿਰਫ ਆਰਤੀਆਂ ਕਰਨ ਉੱਤੇ ਲੱਗਿਆ ਹੋਇਆ ਸੀਪਛਮੀ ਦੇਸ਼ਾਂ ਨੇ ਸਮੁੰਦਰੀ ਬੇੜੇ, ਸਮੁੰਦਰੀ ਜਹਾਜ਼ ਅਤੇ ਫਿਰ ਹਵਾਈ ਜਹਾਜ਼ ਬਣਾ ਕੇ ਭਾਰਤੀਆਂ ਨੂੰ ਪੂਰੀ ਤਰ੍ਹਾਂ ਗੁਲਾਮ ਬਣਾ ਲਿਆਭਾਰਤੀ ਸਿਰਫ ਮਾਲਾ ਫੇਰਨ ਅਤੇ ਭਾਣਾ ਮੰਨਣ ਦੀਆਂ ਗੱਲਾਂ ਕਰਦੇ ਰਹੇਭਾਰਤ ਵਿੱਚ ਪ੍ਰਤਿਭਾ ਦੀ ਕਮੀ ਨਹੀਂ ਸੀ, ਜੇ ਅਧਿਆਤਮਿਕਤਾ ਇੰਨੀ ਭਾਰੂ ਨਾ ਹੁੰਦੀ ਤਾਂ ਗੌਤਮ ਬੁੱਧ ਵਰਗੇ ਪ੍ਰਤਿਭਾਸ਼ਾਲੀ ਮਨੁੱਖ ਆਈਨਸਟਾਈਨ ਵੀ ਬਣ ਸਕਦੇ ਸੀ ਭਾਰਤ ਵਿੱਚ ਅਜੇ ਵੀ ਇੱਕ ਡਾਕਟਰ ਛਿੱਕ ਵੱਜਣ ’ਤੇ ਗੱਡੀ ਰੋਕ ਲੈਂਦਾ ਹੈ, ਇੱਕ ਇੰਜਨੀਅਰ ਮਕਾਨ ਬਣਾ ਕੇ ਉੱਤੇ ਨਜ਼ਰਵੱਟੂ ਟੰਗ ਦਿੰਦਾ ਹੈ, ਫਿਰ ਅਸੀਂ ਇੱਥੇ ਵਿਗਿਆਨ ਪੈਦਾ ਹੋਣ ਦੀ ਆਸ ਕਿਵੇਂ ਕਰ ਸਕਦੇ ਹਾਂ

ਜਦੋਂ ਸਿਕੰਦਰ ਨੇ ਭਾਰਤ ’ਤੇ ਹਮਲਾ ਕੀਤਾ ਤਾਂ ਪੋਰਸ ਉਸ ਤੋਂ ਕਿਤੇ ਵੱਧ ਤਾਕਤਵਰ ਰਾਜਾ ਸੀ ਪਰ ਪੋਰਸ ਕੋਲ ਵਿਗਿਆਨਕ ਸੋਚ ਦੀ ਘਾਟ ਸੀਉਹ ਹਾਥੀਆਂ ਨਾਲ ਪੁਰਾਣੇ ਢੰਗ ਨਾਲ ਲੜਦਾ ਰਿਹਾ ਜਦੋਂ ਕਿ ਸਿਕੰਦਰ ਕੋਲ ਬਹੁਤ ਤੇਜ਼ ਤਰਾਰ ਘੋੜੇ ਸਨਸਿਕੰਦਰ ਨੇ ਬਾਦ ਵਿੱਚ ਆਪਣੇ ਦੋਸਤਾਂ ਕੋਲ ਕਿਹਾ ਕਿ ਪੋਰਸ ਦੀ ਹਾਰ ਹਾਥੀਆਂ ਕਾਰਨ ਹੋਈਜਦ ਬਾਬਰ ਆਇਆ ਤਾਂ ਉਸ ਕੋਲ ਬੰਦੂਕਾਂ ਅਤੇ ਤੋਪਾਂ ਸਨ ਪਰ ਭਾਰਤੀ ਅਜੇ ਵੀ ਤਲਵਾਰ ਦੇ ਸਹਾਰੇ ਲੜ ਰਹੇ ਸਨਜਦ ਚੀਨ ਨੇ ਸਾਡੇ ਦੇਸ਼ ਉੱਤੇ ਹਮਲਾ ਕੀਤਾ ਤਾਂ ਸਾਡੇ ਕਵੀ ਕਵਿਤਾਵਾਂ ਲਿਖਦੇ ਅਤੇ ਨਾਟਕ ਕਰਦੇ ਰਹੇ, ਚੀਨ ਨੇ ਭਾਰਤ ਦਾ ਇੱਕ ਲੱਖ ਵਰਗ ਕਿਲੋਮੀਟਰ ਰਕਬਾ ਆਪਣੇ ਕਬਜ਼ੇ ਹੇਠ ਕਰ ਲਿਆਹਜ਼ਾਰਾਂ ਸੈਨਿਕ ਮਰਵਾ ਕੇ ਭਾਰਤੀ ਨੇਤਾ ਕਹਿਣ ਲੱਗੇ ਕਿ ਉਹ ਤਾਂ ਜ਼ਮੀਨ ਹੀ ਬੇਕਾਰ ਹੈ ਜੀ, ਉੱਥੇ ਤਾਂ ਘਾਹ ਵੀ ਪੈਦਾ ਨਹੀਂ ਹੁੰਦਾਅਸੀਂ ਭਾਰਤੀ ਕਵਿਤਾਵਾਂ ਲਿਖਦੇ ਹਾਂ, ਕਲਪਨਾਵਾਂ ਕਰਦੇ ਹਾਂ, ਪਰ ਜ਼ਿੰਦਗੀ ਦੇ ਯਥਾਰਥ ਦੀ ਤੱਕੜੀ ਵਿੱਚ ਇਹਨਾਂ ਦਾ ਕੌਡੀ ਵੀ ਮੁੱਲ ਨਹੀਂਫਰਾਂਸ ਦੀ ਆਬਾਦੀ 1946 ਵਿੱਚ ਚਾਰ ਕਰੋੜ ਸੀ ਅਤੇ 2018 ਵਿੱਚ ਸਾਢੇ ਛੇ ਕਰੋੜ। ਭਾਰਤ ਦੀ ਆਬਾਦੀ 1947 ਵਿੱਚ (ਪਾਕਿਸਤਾਨ ਦੇ ਵੱਖ ਹੋਣ ਪਿੱਛੋਂ) 33 ਕਰੋੜ ਸੀ ਅਤੇ 2018 ਵਿੱਚ ਇੱਕ ਅਰਬ 35 ਕਰੋੜ। ਭਾਰਤੀ ਇਸ ਮਾਮਲੇ ਵਿੱਚ ਦਿਨ ਦੁੱਗਣੀ, ਰਾਤ ਚੌਗੁਣੀ ਤਰੱਕੀ ਕਰ ਰਹੇ ਹਨਲੋਕਾਂ ਦੀ ਸੋਚ ਹੀ ਇਹ ਹੈ ਕਿ ਬੱਚੇ ਤਾਂ ਰੱਬ ਦੀ ਦੇਣ ਹਨਰੱਬ ਨੇ ਜੇ ਬਖਸ਼ੇ ਨੇ ਨਿਆਣੇ, ਆਪੇ ਦੇਊ ਖਾਣ ਨੂੰ ਦਾਣੇਜਨਸੰਖਿਆ ਦਾ ਇੰਨਾ ਵੱਡਾ ਬੋਝ ਸਾਡੀ ਧਰਤੀ ਝੱਲਣ ਦੇ ਕਾਬਲ ਨਹੀਂ ਪਰ ਸਾਡੇ ਨੇਤਾ ਵੋਟ ਬੈਂਕ ਤਿਆਰ ਕਰਨ ਲੱਗੇ ਹੋਏ ਹਨ

ਸਾਰੀ ਦੁਨੀਆਂ ਵਿੱਚ ਮਨੁੱਖ ਦੀ ਔਸਤ ਉਮਰ ਵਧੀ ਹੈਬਿਮਾਰੀਆਂ ਉੱਤੇ ਕਾਬੂ ਪਾਇਆ ਗਿਆ ਹੈ ਪਰ ਅਸੀਂ ਅਜੇ ਵੀ ਕਹਿ ਰਹੇ ਹਾਂ, ਜੋ ਕਿਸਮਤ ਵਿੱਚ ਲਿਖਿਆ ਹੈ, ਉਹ ਹੀ ਮਿਲੇਗਾਉਹਦੇ ਹੁਕਮ ਬਿਨਾਂ ਪੱਤਾ ਨਹੀਂ ਹਿੱਲ ਸਕਦਾਇਸੇ ਲਈ ਇੱਥੇ ਵਿਗਿਆਨ ਨੂੰ ਪ੍ਰਫੁੱਲਤ ਹੋਣ ਨਹੀਂ ਦਿੱਤਾ ਜਾ ਰਿਹਾਪਛਮੀ ਮੁਲਕਾਂ (ਜਿਨ੍ਹਾਂ ਵਿੱਚ ਚੀਨ ਵੀ ਸ਼ਾਮਿਲ ਹੈ) ਨੇ ਵਿਗਿਆਨਕ ਵਿਧੀ ਰਾਹੀਂ ਬਣਾਉਟੀ ਮੀਂਹ ਪੁਆਉਣ ਅਤੇ ਬੱਦਲਾਂ ਵਿੱਚ ਗੜੇ ਖਤਮ ਕਰਨ, ਬਣਾਉਟੀ ਚੰਦ ਚੜ੍ਹਾਉਣ ਦੀ ਤਕਨੀਕ ਵਿਕਸਤ ਕਰ ਲਈ ਹੈ, ਅਸੀਂ ਅਜੇ ਵੀ ਯੱਗ ਕਰਕੇ ਮੀਂਹ ਪੁਆਉਣ ਅਤੇ ਹੜ੍ਹ ਆਉਣ ਸਮੇਂ ਨਦੀਆਂ ਨੂੰ ਸੋਨੇ ਦੀ ਨੱਥ ਭੇਂਟ ਕਰਨ ਵਰਗੇ ਜਾਹਿਲਾਨਾ (ਬੇਵਕੂਫੀ ਭਰੇ) ਕਾਰਜ ਕਰ ਰਹੇ ਹਾਂਜੇ ਅਜੇ ਵੀ ਵਿਗਿਆਨਕ ਸੋਚ ਨਾ ਅਪਣਾਈ ਤਾਂ ਅਸੀਂ ਭਾਰਤੀ ਇਸੇ ਤਰ੍ਹਾਂ ਬੀਤੇ ਦੀਆਂ ਅੰਧ ਵਿਸ਼ਵਾਸੀ ਗੁਫ਼ਾਵਾਂ ਵਿੱਚ ਟੱਕਰਾਂ ਮਾਰਦੇ ਰਹਾਂਗੇ

*****

ਅਮਰਜੀਤ ਢਿੱਲੋਂ ਦਬੜ੍ਹੀਖਾਨਾ, ਇਸ ਸਮੇਂ ਵਿਨੀਪੈਗ (ਕੈਨੇਡਾ) 431 374 6646

**

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1702)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਅਮਰਜੀਤ ਢਿੱਲੋਂ

ਅਮਰਜੀਤ ਢਿੱਲੋਂ

Bajakhana, Faridkote, Punjab, India.
Phone: (91 - 94171 - 20427)
Email: (bajakhanacity@gmail.com)